ਸੁਮੇਧ ਸੈਣੀ ਖ਼ਿਲਾਫ਼ ਅਦਾਲਤੀ ਜੰਗ ਲੜਦਿਆਂ ਹੀ ਤੁਰ ਗਈ 100 ਸਾਲਾ ਅਮਰ ਕੌਰ

ਤਸਵੀਰ ਸਰੋਤ, Getty Images
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੰਜਾਬੀ
ਉਸ ਨੇ ਆਪਣੇ ਕੇਸ ਨੂੰ ਫਾਸਟ-ਟਰੈਕ ਯਾਨੀ ਛੇਤੀ ਛੇਤੀ ਸੁਣਵਾਈ ਕਰਨ ਦੀ ਮੰਗ ਕੀਤੀ ਸੀ ਤਾਂ ਕਿ ਉਹ ਸ਼ਾਂਤੀ ਨਾਲ ਮਰ ਸਕੇ। ਆਪਣੇ ਪੁੱਤ ਦੀ ਮੌਤ ਦੇ ਇਨਸਾਫ਼ ਦਾ ਇੰਤਜ਼ਾਰ ਕਰਦੀ ਕਰਦੀ 100 ਸਾਲਾ ਅਮਰ ਕੌਰ ਆਖ਼ਰ ਇਸ ਜਹਾਨ ਤੋਂ ਰੁਖ਼ਸਤ ਹੋ ਗਈ।
ਅਮਰ ਕੌਰ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਖ਼ਿਲਾਫ਼ ਪਿਛਲੇ 24 ਸਾਲਾਂ ਤੋਂ ਕੇਸ ਲੜ ਰਹੀ ਸੀ ਅਤੇ ਮੰਗਲਵਾਰ ਨੂੰ ਉਨ੍ਹਾਂ ਦੀ ਮੌਤ ਹੋ ਗਈ।
ਹੁਣ ਉਹ ਕਦੇ ਵੀ ਨਹੀਂ ਜਾਣ ਸਕੇਗੀ ਕਿ ਉਸ ਦੇ ਪੁੱਤ ਵਿਨੋਦ ਕੁਮਾਰ ਦੇ ਕਤਲ ਲਈ ਕੌਣ ਜ਼ਿੰਮੇਵਾਰ ਸੀ।
ਅਮਰ ਕੌਰ ਆਪਣੇ ਪੁੱਤਰ ਵਿਨੋਦ ਕੁਮਾਰ ਅਤੇ ਜਵਾਈ ਅਸ਼ੋਕ ਕੁਮਾਰ ਲਈ ਨਿਆਂ ਹਾਸਲ ਕਰਨ ਲਈ ਕਾਨੂੰਨੀ ਲੜਾਈ ਲੜ ਰਹੀ ਸੀ।
ਉਸ ਵਲੋਂ ਅਦਾਲਤ ਵਿੱਚ ਲਾਏ ਦੋਸ਼ਾਂ ਦੇ ਮੁਤਾਬਕ ਸਾਬਕਾ ਡੀਜੀਪੀ ਸੁਮੇਧ ਸੈਣੀ ਨੇ ਉਸ ਦੇ ਪੁੱਤ ਤੇ ਜਵਾਈ ਅਤੇ ਉਨ੍ਹਾਂ ਦੇ ਡਰਾਈਵਰ ਮੁਖ਼ਤਿਆਰ ਸਿੰਘ ਨੂੰ ਅਗਵਾ ਕੀਤਾ ਸੀ ਤੇ ਉਸ ਤੋਂ ਬਾਅਦ ਉਹ ਕਦੇ ਨਹੀਂ ਮਿਲੇ।

ਤਸਵੀਰ ਸਰੋਤ, Getty Images
ਮਾਰਚ 1994 ਵਿਚ ਸੁਮੇਧ ਸਿੰਘ ਸੈਣੀ ਲੁਧਿਆਣਾ ਦੇ ਐਸ ਐਸ ਪੀ ਸਨ। ਲੁਧਿਆਣਾ ਪੁਲਿਸ ਨੇ ਅਮਰ ਕੌਰ ਦੇ ਪਰਿਵਾਰ ਦੇ ਤਿੰਨ ਜੀਅ ਲੁਧਿਆਣਾ ਕੋਤਵਾਲੀ ਪੁਲਿਸ ਸਟੇਸ਼ਨ ਚ ਹਿਰਾਸਤ ਵਿੱਚ ਰੱਖੇ ਹੋਏ ਸਨ।
ਸੈਣੀ ਮੋਟਰ ਕੇਸ ਦੇ ਨਾਂ ਨਾਲ ਮਸ਼ਹੂਰ ਇਸ ਕੇਸ ਸੁਮੇਧ ਸੈਣੀ ਨੂੰ ਮੁਲਜ਼ਮ ਬਣਾਇਆ ਗਿਆ ਸੀ, ਹਾਲਾਂਕਿ ਉਸ ਨੇ ਹਮੇਸ਼ਾ ਅਜਿਹੇ ਸਾਰੇ ਹੀ ਦੋਸ਼ਾਂ ਨੂੰ ਰੱਦ ਕੀਤਾ ਹੈ।
ਬਰੇਨ ਸਟ੍ਰੋਕ ਦੇ ਕਾਰਨ ਇੱਕ ਦਹਾਕੇ ਤੋਂ ਅਮਰ ਕੌਰ ਬਿਸਤਰੇ ਉੱਤੇ ਹੀ ਰਿੜਕ ਰਹੀ ਸੀ। ਉਸ ਦੇ ਸਰੀਰ ਨੂੰ ਅਧਰੰਗ ਸੀ ਤੇ ਉਹ ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਬੀਮਾਰੀ ਨਾਲ ਲੜਾਈ ਲੜ ਰਹੀ ਸੀ. ਇਸ ਦੇ ਬਾਵਜੂਦ ਉਹ ਅਦਾਲਤ ਵਿੱਚ ਹਾਜ਼ਰ ਹੁੰਦੀ ਰਹੀ।
ਜਦੋਂ ਜੱਜ ਨੇ ਕੁਰਸੀ ਤੋਂ ਉੱਠ ਕੇ ਸੁਣਿਆ ਬਿਆਨ
ਅਮਰ ਕੌਰ ਨੂੰ ਅਦਾਲਤੀ ਕਾਰਵਾਈਆਂ ਵਿਚ ਹਿੱਸਾ ਲੈਣ ਲਈ ਸਟਰੈਚਰ ਅਤੇ ਵੀਲ੍ਹ ਚੇਅਰ ਦੀ ਲੋੜ ਪੈਂਦੀ ਸੀ।
ਇੱਕ ਵਾਰ ਜਦੋਂ ਉਹ ਅਦਾਲਤ ਵਿਚ ਆਪਣੇ ਬਿਆਨ ਦਰਜ ਕਰਾਉਣ ਗਈ ਤਾਂ ਉਹ ਬੜੀ ਹੌਲੀ ਬੋਲ ਪਾ ਰਹੀ ਸੀ। ਜੱਜ ਨੇ ਆਪਣੀ ਕੁਰਸੀ ਤੋਂ ਉੱਠ ਕੇ ਉਸ ਕੋਲ ਆ ਕੇ ਉਸ ਦਾ ਬਿਆਨ ਦਰਜ ਕੀਤਾ ਸੀ।
ਇਸ ਕੇਸ ਦੀ ਸ਼ੁਰੂਆਤ ਲੁਧਿਆਣਾ ਵਿੱਚ ਹੋਈ ਸੀ ਪਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਨੂੰ ਅੰਬਾਲਾ ਵਿੱਚ ਸੁਣਨ ਲਈ ਭੇਜ ਦਿੱਤਾ।
ਸੁਪਰੀਮ ਕੋਰਟ ਨੇ 2004 ਵਿਚ ਦਿੱਲੀ ਦੀ ਤੀਸ ਹਜ਼ਾਰੀ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਵਿਚ ਇਸਨੂੰ ਤਬਦੀਲ ਕਰ ਦਿੱਤਾ।
ਸੁਣਵਾਈ ਅਜੇ ਵੀ ਜਾਰੀ
ਅਮਰ ਕੌਰ ਨੇ ਆਪਣੇ ਟੈਲੀਗਰਾਮ ਵਿੱਚ ਬੇਨਤੀ ਕੀਤੀ ਸੀ ਕਿ ਆਪਣੇ ਸੂਬੇ ਦੀ ਸ਼ਕਤੀਸ਼ਾਲੀ ਹਸਤੀ ਹੋਣ ਕਰ ਕੇ ਸੈਣੀ ਕੇਸ ਤੇ ਇਸ ਦੇ ਨਾਲ ਜੁੜੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਉਸ ਨੂੰ ਇਸ ਗੱਲ ਦਾ ਹਮੇਸ਼ਾ ਡਰ ਸੀ। ਉਸ ਨੂੰ ਇਹ ਵੀ ਚਿੰਤਾ ਸੀ ਕਿ ਜਿਉਂਦੇ ਜੀ ਉਹ ਇਸ ਮਾਮਲੇ ਵਿੱਚ ਫ਼ੈਸਲੇ ਨੂੰ ਨਹੀਂ ਵੇਖ ਸਕੇਗੀ।
ਭਾਵੇਂ ਉਹ 100 ਸਾਲ ਤਕ ਜਿਉਂਦੀ ਰਹੀ ਪਰ ਉਸ ਦਾ ਇਹ ਡਰ ਸੱਚਾ ਸਾਬਤ ਹੋਇਆ ਹੈ। 23 ਸਾਲ ਪੁਰਾਣੇ ਮਾਮਲੇ ਦੀ ਸੁਣਵਾਈ ਅਜੇ ਵੀ ਜਾਰੀ ਹੈ।
ਕੇਸ ਦਾ ਵੇਰਵਾ-ਫ਼ੈਸਲਾ-ਦਰ-ਫ਼ੈਸਲਾ
- 15 ਮਾਰਚ 1994 - ਵਿਨੋਦ ਕੁਮਾਰ, ਉਸ ਦੇ ਸਾਲੇ ਅਸ਼ੋਕ ਕੁਮਾਰ ਅਤੇ ਡਰਾਈਵਰ ਮੁਖ਼ਤਿਆਰ ਸਿੰਘ ਨੂੰ ਲੁਧਿਆਣਾ ਦੇ ਐੱਸ ਐਸ ਪੀ ਸੁਮੇਧ ਸੈਣੀ ਦੇ ਹੁਕਮ ਉੱਤੇ ਹਿਰਾਸਤ ਵਿੱਚ ਲਿਆ ਗਿਆ । ਇਸ ਤੋਂ ਬਾਅਦ ਇਹਨਾਂ ਤਿੰਨਾਂ ਨੂੰ ਮੁੜ ਕੇ ਨਹੀਂ ਦੇਖਿਆ ਗਿਆ।
- 24 ਮਾਰਚ 1994 - ਵਿਨੋਦ ਕੁਮਾਰ ਦੇ ਭਰਾ ਅਸੀਸ਼ ਦੀ ਪਟੀਸ਼ਨ ਉੱਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੇਸ ਸੀਬੀਆਈ ਨੂੰ ਸੌਂਪਿਆ।
- 18 ਅਪ੍ਰੈਲ 1994 - ਲੁਧਿਆਣਾ ਦੇ ਉਸ ਸਮੇਂ ਦੇ ਐੱਸਐੱਸਪੀ ਸੁਮੇਧ ਸੈਣੀ ਅਤੇ ਐਸਪੀ ਲੁਧਿਆਣਾ ਸੁਖਮਿੰਦਰ ਸਿੰਘ,ਲੁਧਿਆਣਾ ਦੇ ਐਸ ਐਚ ਓ - ਇੰਸਪੈਕਟਰ ਪਰਮਜੀਤ ਸਿੰਘ , ਐਸ ਐਚ ਓ-ਇੰਸਪੈਕਟਰ ਕੋਤਵਾਲੀ ਬਲਵੀਰ ਤਿਵਾੜੀ ਦੇ ਖ਼ਿਲਾਫ਼ ਕੇਸ ਦਰਜ ਹੋਇਆ।
- 5 ਮਈ 2004 - ਸੁਪਰੀਮ ਕੋਰਟ ਵੱਲੋਂ ਮ੍ਰਿਤਕ ਦੀ ਮਾਂ ਅਮਰ ਕੌਰ ਦੀ ਪਟੀਸ਼ਨ ਉੱਤੇ ਕੇਸ ਅੰਬਾਲਾ ਤੋਂ ਦਿੱਲੀ ਤਬਦੀਲ ਕੀਤਾ ਗਿਆ ।ਅਮਰ ਕੌਰ ਦੀ ਦਲੀਲ ਸੀ ਕਿ ਅੰਬਾਲਾ ਵਿਖੇ ਸੁਮੇਧ ਸੈਣੀ ਕੇਸ ਦੇ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।
- 5 ਦਸੰਬਰ 2006 - ਸਥਾਨਕ ਅਦਾਲਤ ਵਲ਼ੋਂ ਸੈਣੀ ਅਤੇ ਤਿੰਨ ਹੋਰਨਾਂ ਖ਼ਿਲਾਫ਼ ਦੋਸ਼ ਤੈਅ ਕੀਤੇ ਗਏ।
- 15 ਦਸੰਬਰ 2006 - ਸੈਣੀ ਅਤੇ ਤਿੰਨ ਹੋਰਨਾਂ ਵੱਲੋਂ ਦਿੱਲੀ ਹਾਈਕੋਰਟ ਵਿੱਚ ਅਪੀਲ












