ਹਾਕੀ ਵਿਸ਼ਵ ਲੀਗ: ਸੈਮੀਫਾਈਨਲ 'ਚ ਅਰਜਨਟੀਨਾ ਤੋਂ ਭਾਰਤ ਹਾਰਿਆ

ਤਸਵੀਰ ਸਰੋਤ, FIH_Hockey
ਹਾਕੀ ਵਿਸ਼ਵ ਲੀਗ ਦੇ ਸੈਮੀਫਾਈਨਲ ਮੈਚ ਵਿੱਚ ਅਰਜਨਟੀਨਾ ਨੇ ਸ਼ੁੱਕਰਵਾਰ ਨੂੰ ਭਾਰਤ ਨੂੰ 1-0 ਨਾਲ ਹਰਾਇਆ।
ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਵਿੱਚ ਖੇਡੇ ਗਏ ਸੈਮੀਫਾਈਨਲ ਮੈਚ ਅਰਜਨਟੀਨਾ ਵਲੋਂ ਪਹਿਲਾ ਗੋਲ ਗੋਨਜ਼ਾਲੋ ਪਾਇਲਟ ਨੇ ਪਹਿਲੇ ਅੱਧ ਵਿੱਚ ਕੀਤਾ।

ਤਸਵੀਰ ਸਰੋਤ, TheHockeyIndia
ਹਾਕੀ ਵਿਚ ਅਰਜਨਟੀਨਾ ਦੀ ਟੀਮ ਦੁਨੀਆ ਦੀ ਨੰਬਰ ਇੱਕ ਟੀਮ ਮੰਨੀ ਜਾਂਦੀ ਹੈ।
ਵੀਰਵਾਰ ਨੂੰ ਅਰਜਨਟੀਨਾ ਨੇ ਇੰਗਲੈਂਡ ਨੂੰ 3-2 ਨਾਲ ਹਰਾ ਕੇ ਸੈਮੀ-ਫਾਇਨਲ ਵਿੱਚ ਥਾਂ ਬਣਾਈ ਸੀ। ਭਾਰਤ ਨੇ ਬੈਲਜੀਅਮ ਦੀ ਟੀਮ ਨੂੰ ਹਰਾਇਆ ਸੀ।

ਤਸਵੀਰ ਸਰੋਤ, Hockey India
9 ਦਸੰਬਰ ਨੂੰ ਦੂਜੇ ਸੈਮੀਫਾਈਨਲ ਵਿਚ ਆਸਟ੍ਰੇਲੀਆ ਦਾ ਸਾਹਮਣਾ ਜਰਮਨੀ ਕਰੇਗਾ। ਅਰਜਨਟਾਈ ਦੀ ਟੀਮ ਰਿਓ ਓਲੰਪਿਕ ਵਿੱਚ ਚੈਂਪੀਅਨ ਬਣੀ ਸੀ।








