ਬਲਾਗ: ਕੀ ਪਹਿਲੀ ਵਾਰ ਰਾਹੁਲ ਗਾਂਧੀ ਤੋਂ ਘਬਰਾਈ ਭਾਜਪਾ?

ਤਸਵੀਰ ਸਰੋਤ, Getty Images
- ਲੇਖਕ, ਜ਼ੁਬੈਰ ਅਹਿਮਦ
- ਰੋਲ, ਬੀਬੀਸੀ ਪੱਤਰਕਾਰ
2019 ਵਿੱਚ ਹੋਣ ਵਾਲੇ ਲੋਕ ਸਭਾ ਚੋਣਾਂ ਤੋਂ ਪਹਿਲਾਂ 11 ਸੂਬਿਆਂ ਵਿੱਚ ਵਿਧਾਨ ਸਭਾ ਚੋਣ ਹੋਣਗੇ। ਇਹਨਾਂ 'ਚੋਂ ਛੇ ਸੂਬੇ ਦੋਵੇਂ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਲਈ ਅਹਿਮ ਹਨ।
ਇੱਥੇ ਦੋਵੋਂ ਪਾਰਟੀਆਂ ਇੱਕ ਦੂਜੇ ਨੂੰ ਸਿੱਧੀ ਟੱਕਰ ਦੇਣਗੀਆਂ।
ਇਹਨਾਂ ਚੋਂ ਚਾਰ ਸੂਬੇ-ਛੱਤਿਸਗੜ੍ਹ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਗੁਜਰਾਤ ਬੀਜੇਪੀ ਸ਼ਾਸਤ ਹਨ।
ਕਰਨਾਟਕਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਦੀ ਸਰਕਾਰ ਹੈ। ਬਾਕੀ ਬਚੇ ਹੋਏ ਸੂਬੇ ਉੱਤਰ ਪੂਰਬੀ ਹਨ ਜਿਵੇਂ ਨਾਗਾਲੈਂਡ, ਤ੍ਰਿਪੁਰਾ, ਮੇਘਾਲਿਆ, ਸਿੱਕਿਮ ਅਤੇ ਮੀਜ਼ੋਰਮ।
ਬੀਜੇਪੀ ਅਤੇ ਕਾਂਗਰਸ ਦਾ ਸਾਰਾ ਧਿਆਨ ਇਹਨਾਂ ਛੇ ਸੂਬਿਆਂ 'ਚ ਕੇਂਦਰਿਤ ਰਹੇਗਾ ਕਿਉਂਕਿ ਉੱਥੇ ਦੋਨਾ ਪਾਰਟੀਆਂ 'ਚ ਸਿੱਧਾ ਮੁਕਾਬਲਾ ਹੈ।
ਨਾਲ ਹੀ 123 ਸੰਸਦ ਦੀਆਂ ਸੀਟਾਂ ਵੀ ਅਤੇ 994 ਵਿਧਾਇਕ ਵੀ ਮਿਲਣਗੇ।

ਤਸਵੀਰ ਸਰੋਤ, STRDEL/AFP/GETTY IMAGES
ਇਹ ਚੋਣ ਸੈਮੀ-ਫਾਇਨਲ ਵਜੋਂ ਵੇਖੇ ਜਾ ਰਹੇ ਹਨ। ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੇ ਚੋਣ ਤਾਂ ਇਸ ਸਾਲ ਦੇ ਅੰਦਰ ਹੋ ਜਾਣਗੇ।
ਕੀ ਹੋਵੇਗਾ ਅਸਰ?
ਸਿਆਸੀ ਵਿਸ਼ਲੇਸ਼ਕਾਂ ਮੁਤਾਬਕ ਇਹਨਾਂ ਛੇ ਸੂਬਿਆਂ ਦੇ ਨਤੀਜੇ 2019 ਦੇ ਲੋਕ ਸਭਾ ਚੋਣਾਂ ਤੇ ਵੱਡਾ ਅਸਰ ਪਾਉਣਗੇ।
ਕਾਂਗਰਸ ਕੋਲ ਕਰਨਾਟਕਾ ਅਤੇ ਹਿਮਾਚਲ ਵਿੱਚ ਸੱਤਾ ਬਣਾਏ ਰੱਖਣ ਦੀ ਵੱਡੀ ਚੁਨੌਤੀ ਹੈ।
ਜੇ ਕਾਂਗਰਸ ਛੇ ਚੋਂ ਤਿੰਨ ਸੂਬਿਆਂ ਵਿੱਚ ਵੀ ਜਿੱਤਦੀ ਹੈ ਤਾਂ ਇਹ ਵੱਡੀ ਕਾਮਯਾਬੀ ਹੋਏਗੀ। ਫਿਰ ਇਹ ਪੂਰੇ ਵਿਸ਼ਵਾਸ ਨਾਲ 2019 ਦੇ ਚੋਣ ਲੜੇਗੀ।
ਇੱਕ ਵਿਕਲਪ ਇਹ ਵੀ ਹੈ ਕਿ ਕਾਂਗਰਸ ਜੇ ਛੇ 'ਚੋਂ ਦੋ ਸੀਟਾਂ ਜਿੱਤ ਲੈਂਦੀ ਹੈ ਅਤੇ ਬੀਜੀਪੀ ਦੇ ਗੜ੍ਹ ਗੁਜਰਾਤ ਤੇ ਰਾਜਸਥਾਨ ਵਿੱਚ ਚੰਗਾ ਪ੍ਰਦਰਸ਼ਨ ਕਰਦੀ ਹੈ ਤਾਂ ਇਹ ਵੀ ਇੱਕ ਤਰ੍ਹਾਂ ਦੀ ਜਿੱਤ ਹੀ ਹੋਵੇਗੀ।
ਜੇ ਇਹ ਕਰਨਾਟਕਾ ਅਤੇ ਹਿਮਾਚਲ ਵਿੱਚ ਜਿੱਤਦੀ ਹੈ ਪਰ ਬਾਕੀ ਕੋਈ ਵੀ ਸੂਬਾ ਨਹੀਂ ਜਿੱਤਦੀ ਫਿਰ ਵਿਧਾਨ ਸਭਾ ਚੋਣਾਂ 'ਚ ਜ਼ਿਆਦਾ ਅਸਰਦਾਰ ਨਹੀਂ ਰਹੇਗੀ।
ਇਹ ਛੇ ਵਿਧਾਨ ਸਭਾ ਚੋਣ ਬੀਜੇਪੀ ਲਈ ਵੀ ਇੱਕ ਮੌਕਾ ਹਨ ਇਹ ਸਾਬਤ ਕਰਨ ਦਾ ਕਿ ਉਹਨਾਂ ਦੀ ਪ੍ਰਸਿੱਧੀ ਘੱਟ ਨਹੀਂ ਰਹੀ ਹੈ।

ਤਸਵੀਰ ਸਰੋਤ, SAM PANTHAKY/AFP/GETTY IMAGES
ਜੇ ਉਹ ਕਰਨਾਟਕਾ ਅਤੇ ਹਿਮਾਚਲ ਵਿੱਚ ਕਾਂਗਰਸ ਨੂੰ ਮਾਤ ਦਿੰਦੇ ਹਨ ਫਿਰ ਉਹਨਾਂ ਦਾ 'ਕਾਂਗਰਸ ਮੁਕਤ ਭਾਰਤ' ਦਾ ਸੁਪਨਾ ਪੂਰਾ ਹੋ ਸਕਦਾ ਹੈ। ਜੋ ਪੰਜਾਬ ਵਿੱਚ ਤਾਂ ਨਹੀਂ ਹੋ ਸਕਿਆ।
1995 ਤੋਂ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਗੁਜਰਾਤ ਤੇ ਰਾਜ ਕਰ ਰਹੇ ਹਨ। ਦਿੱਲੀ ਆਉਣ ਤੋਂ ਬਾਅਦ ਵੀ ਉਹ ਗੁਜਰਾਤ ਨੂੰ ਨਹੀਂ ਭੁੱਲੇ।
ਪਿੱਛਲੇ ਸਾਡੇ ਤਿੰਨ ਸਾਲਾਂ ਤੋਂ ਉਹ ਗੁਰਜਾਤ ਵਿੱਚ ਲਗਾਤਾਰ ਦੌਰੇ ਕਰ ਰਹੇ ਹਨ।
ਅਕਤੂਬਰ ਵਿੱਚ ਹੀ ਮੋਦੀ ਨੇ 'ਗੌਰਵ ਯਾਤਰਾ ਕੈਮਪੇਨ' 'ਚ ਕਈ ਵਾਰ ਸੂਬੇ ਦਾ ਦੌਰਾ ਕੀਤਾ। 23 ਅਕਤੂਬਰ ਨੂੰ ਉਹ ਮੁੜ ਗੁਜਰਾਤ ਜਾਣਗੇ।
ਉਹਨਾਂ ਇਸ ਦੌਰਾਨ ਪਾਰਟੀ ਵਰਕਰਾਂ ਨੂੰ ਇਕੱਠਾ ਕਰ ਚੋਣ ਦੀ ਤਿਆਰੀਆਂ ਦਾ ਪਤਾ ਵੀ ਲਗਾਇਆ ਹੈ।
ਗੁਜਰਾਤ ਵਿੱਚ ਮੁੜ ਆਏਗੀ ਬੀਜੇਪੀ?
ਇਸ 'ਚ ਕੋਈ ਸ਼ਕ ਨਹੀਂ ਕਿ ਪ੍ਰਧਾਨ ਮੰਤਰੀ ਅਤੇ ਪਾਰਟੀ ਦੇ ਪ੍ਰਧਾਨ ਲਈ ਗੁਰਜਾਤ ਚੋਣਾਂ ਨੂੰ ਜਿੱਤਣਾ ਸਨਮਾਨ ਦਾ ਸਵਾਲ ਹੈ।
ਲੱਗ ਰਿਹਾ ਹੈ ਕਿ ਪਾਰਟੀ ਇੱਥੇ ਜਿੱਤ ਵੀ ਜਾਏਗੀ। ਹੱਲੇ ਤਕ ਵੋਟਰਾਂ ਵਿੱਚ ਅਕਣ ਦਾ ਕੋਈ ਅਸਾਰ ਨਜ਼ਰ ਨਹੀਂ ਆ ਰਿਹਾ।
ਸ਼ੀਲਾ ਦਿਕਸ਼ਿਤ ਨੇ ਹਾਲ ਹੀ ਵਿੱਚ ਬੀਬੀਸੀ ਨੂੰ ਦੱਸਿਆ ਕਿ ਉਹ 2013 ਦੇ ਚੋਣ ਇਲਸਈ ਹਾਰੀ ਕਿਉਂਕਿ ਵੋਟਰ ਲਗਾਤਾਰ ਤਿੰਨ ਚੋਣਾ 'ਚ ਉਨ੍ਹਾਂ ਨੂੰ ਵੋਟ ਦੇ ਅੱਕ ਗਏ ਸਨ।
ਪਰ ਗੁਜਰਾਤ ਦਿੱਲੀ ਨਹੀਂ ਹੈ। ਮੋਦੀ ਦਾ ਜਾਦੂ ਹੱਲੇ ਵੀ ਕੰਮ ਕਰਦਾ ਨਜ਼ਰ ਆ ਰਿਹਾ ਹੈ ਹਾਲਾਂਕਿ ਜੋਸ਼ ਥੋੜਾ ਘੱਟ ਜ਼ਰੂਰ ਹੋ ਗਿਆ ਹੈ।
ਮੋਦੀ ਅਤੇ ਸ਼ਾਹ ਦੇ ਦਿੱਲੀ ਆਉਣ ਤੋਂ ਬਾਅਦ ਇਹ ਗੁਰਜਾਤ ਦੇ ਪਹਿਲੇ ਵਿਧਾਨ ਸਭਾ ਚੋਣ ਹਨ।
ਖਬਰਾਂ ਹਨ ਕਿ ਕੁਝ ਇਲਾਕਿਆਂ ਅਤੇ ਕੁਝ ਜਾਤਿਆਂ ਵਿੱਚ ਮੋਦੀ ਦਾ ਅਸਰ ਘੱਟ ਹੁੰਦਾ ਜਾ ਰਿਹਾ ਹੈ ਜਿਵੇਂ ਕਿ ਪਟੇਲਾਂ ਵਿੱਚ।

ਤਸਵੀਰ ਸਰੋਤ, INDRANIL MUKHERJEE/AFP/GETTY IMAGES
ਜੇ ਕਾਂਗਰਸ ਗੁਜਰਾਤ ਵਿੱਚ ਫਿਰ ਤੋਂ ਉੱਠਦੀ ਹੈ ਤਾਂ ਬੀਜੇਪੀ ਲਈ 2012 ਦੇ ਨਤੀਜਿਆਂ ਨੂੰ ਕਾਇਮ ਰੱਖਣਾ ਔਖਾ ਹੋ ਜਾਏਗਾ।
2012 ਵਿੱਚ ਬੀਜੇਪੀ ਨੂੰ 182 'ਚੋਂ ਕੁੱਲ 116 ਸੀਟਾਂ ਮਿੱਲਿਆਂ ਸਨ। ਕਾਂਗਰਸ ਨੂੰ 60 ਸੀਟਾਂ ਹਾਸਲ ਹੋਈਆਂ ਸਨ।
ਜੇ ਕਾਂਗਰਸ ਨੂੰ 80 ਤੋਂ ਵੱਧ ਸੀਟਾਂ ਮਿਲਿਆਂ ਫਿਰ ਮੋਦੀ ਸ਼ਾਹ ਜੋੜੇ ਲਈ ਇਹ ਹਾਰ ਸਾਬਤ ਹੋਏਗੀ।
ਕਾਂਗਰਸ ਦੇ ਉੱਪ-ਪ੍ਰਧਾਨ ਰਾਹੁਲ ਗਾਂਧੀ ਅੱਜ ਕਲ ਕਾਫੀ ਜੋਸ਼ ਵਿੱਚ ਹਨ। ਉਹ ਆਪਣੇ ਟਵੀਟਸ ਵਿੱਚ ਵੀ ਮੋਦੀ ਤੇ ਤਾਨੇ ਕੱਸ ਰਹੇ ਹਨ।
ਰਾਹੁਲ ਦਾ ਗੁਜਰਾਤ ਦੇ ਮੰਦਿਰਾਂ ਵਿੱਚ ਜਾ ਤਿਲਕ ਲਗਾ ਪੂਜਾ ਕਰਨਾ ਬੀਜੀਪੀ ਨੂੰ ਬਹੁਤ ਖੱਲ੍ਹ ਰਿਹਾ ਹੈ।

ਤਸਵੀਰ ਸਰੋਤ, SANJAY KANOJIA/AFP/Getty Images
ਯੂਪੀ ਦੇ ਸੀਐਮ ਯੋਗੀ ਨੇ ਇਸਨੂੰ ਡਰਾਮਾ ਕਿਹਾ ਅਤੇ ਮੱਧ ਪ੍ਰਦੇਸ਼ ਦੇ ਸੀਐਮ ਨੇ ਲਿੱਖਿਆ, 'ਰਾਹੁਲ ਬਾਬਾ ਜਿਸ ਨੇ ਕਦੇ ਵੀ ਪੂਜਾ ਦੀ ਥਾਲੀ ਨਹੀਂ ਫੜੀ ਹੁਣ ਮੱਥੇ ਤੇ ਤਿਲਕ ਲਾਕੇ ਘੁੰਮ ਰਿਹਾ ਹੈ।'
ਮਾਹਿਰਾਂ ਦਾ ਕਹਿਣਾ ਹੈ ਕਿ ਕਾਂਗਰਸ ਬੀਜੇਪੀ ਦੇ ਸਖ਼ਤ ਹਿੰਦੁਤਵਾ ਨੂੰ ਆਪਣੇ ਮੁਲਾਇਮ ਹਿੰਦੁਤਵਾ ਨਾਲ ਟੱਕਰ ਦੇ ਰਹੀ ਹੈ।
ਸ਼ੀਲਾ ਦਿਕਸ਼ਿਤ ਨੇ ਹਾਲ ਹੀ ਵਿੱਚ ਬੀਬੀਸੀ ਨੂੰ ਦੱਸਿਆ ਕਿ ਉਹ ਹਿੰਦੂ ਹਨ ਪਰ ਘੱਟਗਿਣਤੀਆਂ ਦੇ ਹਕਾਂ ਦੀ ਰੱਖਿਆ ਕਰਨ ਬਾਰੇ ਜਾਗਰੂਕ ਹਨ।
ਹਿੰਦੂ ਮੰਦਿਰਾਂ ਵਿੱਚ ਰਾਹੁਲ ਗਾਂਧੀ ਦਾ ਜਾਣਾ ਇੱਕ ਸੋਧ ਕੀਤੀ ਰਣਨੀਤੀ ਦਾ ਹਿੱਸਾ ਲੱਗਦਾ ਹੈ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ; ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ; ਅਤੇ ਇੱਥੇ ਕਲਿਕ ਕਰਕੇ ਟਵਿੱਟਰ ਤੇ ਸਾਡੇ ਨਾਲ ਜੁੜੋ।)












