ਬੀਬੀਸੀ ਪੰਜਾਬੀ 'ਤੇ ਉਹ ਖ਼ਬਰਾਂ ਜੋ ਸ਼ਾਇਦ ਤੁਸੀਂ ਮਿਸ ਕਰ ਗਏ

ਪਿਆਰੇ ਪਾਠਕੋ, ਇਸ ਹਫ਼ਤੇ ਪੰਜਾਬ ਤੇ ਦੁਨੀਆਂ ਵਿੱਚ ਕਈ ਗਤੀਵਿਧੀਆਂ ਹੋਈਆਂ ਹਨ ਜੋ ਅਸੀਂ ਤੁਹਾਡੇ ਤੱਕ ਪਹੁੰਚਾਈਆਂ ਹਨ ਪਰ ਜੇ ਤੁਸੀਂ ਕੋਈ ਕਹਾਣੀ ਮਿਸ ਕੀਤੀ ਹੈ ਤਾਂ ਤੁਸੀਂ ਇੱਥੇ ਪੜ੍ਹ ਸਕਦੇ ਹੋ।

ਅਸੀਂ ਇਸ ਹਫ਼ਤੇ ਦੀਆਂ ਪੰਜ ਅਹਿਮ ਕਹਾਣੀਆਂ ਤੁਹਾਡੇ ਲਈ ਇੱਕੋ ਥਾਂ 'ਤੇ ਲੈ ਕੇ ਆਏ ਹਾਂ। ਤੁਸੀਂ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰ ਕੇ ਇਹ ਕਹਾਣੀਆਂ ਪੜ੍ਹ ਸਕਦੇ ਹੋ।

ਤੁਹਾਨੂੰ ਪਤਾ ਹੈ ਕਿ ਬੀਬੀਸੀ ਪੰਜਾਬੀ ਤੁਹਾਡੇ ਲਈ ਹਰ ਤਰ੍ਹਾਂ ਦੀਆਂ ਖ਼ਬਰਾਂ ਇੱਕ ਵੱਖਰੇ ਅੰਦਾਜ਼ ਵਿੱਚ ਲੈ ਕੇ ਆਉਂਦਾ ਹੈ।

ਪੰਜਾਬ ਵਿੱਚ ਪਿਛਲੇ ਦਿਨੀਂ ਨਾਇਬ ਤਹਿਸੀਲਦਾਰਾਂ ਦੀ ਭਰਤੀ ਲਈ ਹੋਏ ਪੇਪਰ ਲੀਕ ਹੋਣ ਦਾ ਮਾਮਲਾ ਭਖਿਆ ਰਿਹਾ।

ਇੰਡੋਨੇਸ਼ੀਆ ਨੇ ਵਿਆਹ ਤੋਂ ਬਿਨਾਂ ਸਰੀਰਕ ਸਬੰਧਾਂ ’ਤੇ ਲਾਈ ਕਾਨੂੰਨੀ ਪਾਬੰਦੀ ਨੇ ਕੌਮਾਂਤਰੀ ਪੱਧਰ ’ਤੇ ਚਰਚਾ ਛੇੜ ਦਿੱਤੀ। ਇੰਨਾਂ ਹੀ ਨਹੀਂ ਇਸ ਹਫ਼ਤੇ ਦੁਨੀਆਂ ਭਰ ਦੇ ਖੇਡ ਪ੍ਰਸ਼ੰਸਕ ਫੀਫਾ ਵਿਸ਼ਵ ਕੱਪ ਦੇਖਣ ਵਿੱਚ ਮਗਨ ਰਹੇ।

ਨਾਇਬ ਤਹਿਸੀਲਦਾਰ ਦੀ ਪ੍ਰੀਖਿਆ ’ਚ ਨਕਲੀ ਪ੍ਰੀਖਿਆਰਥੀਆਂ ਨੇ ਤਕਨੀਕ ਦੇ ਸਹਾਰੇ ਇੰਝ ਨਕਲ ਕਰਵਾਈ

ਪੰਜਾਬ ਸਰਵਿਸ ਕਮਿਸ਼ਨ (ਪੀਪੀਐੱਸਸੀ) ਵੱਲੋਂ ਨਾਇਬ ਤਹਿਸੀਲਦਾਰਾਂ ਦੀ ਭਰਤੀ ਵਾਸਤੇ ਲਈ ਗਈ ਪ੍ਰੀਖਿਆ ਦੇ ਪੇਪਰ ਲੀਕ ਮਾਮਲੇ ਵਿੱਚ ਪਟਿਆਲਾ ਪੁਲਿਸ ਨੇ ਇੱਕ ਮਹਿਲਾ ਉਮੀਦਵਾਰ ਨੂੰ ਗ੍ਰਿਫ਼ਤਾਰ ਕੀਤਾ ਹੈ।

ਗ੍ਰਿਫ਼ਤਾਰ ਕੀਤੀ ਗਈ ਉਮੀਦਵਾਰ ਦਾ ਨਾਮ ਸੁਨੀਤਾ ਹੈ ਅਤੇ ਉਸ ਦਾ ਨਾਇਬ ਤਹਿਸੀਲਦਾਰ ਪ੍ਰੀਖਿਆ ਵਿੱਚ ਪੰਜਵਾਂ ਰੈਂਕ ਸੀ।

ਨਾਇਬ ਤਹਿਸੀਲਦਾਰ ਪੇਪਰ ਲੀਕ ਮਾਮਲੇ ਵਿੱਚ ਪਟਿਆਲਾ ਪੁਲਿਸ ਹੁਣ ਤੱਕ 11 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਜਿਸ ਵਿੱਚ ਪੇਪਰ ਲੀਕ ਕਰਨ ਵਾਲੇ ਅਤੇ ਪ੍ਰੀਖਿਆ ਦੇਣ ਵਾਲੇ ਉਮੀਦਵਾਰ ਵੀ ਸ਼ਾਮਲ ਹਨ।

ਪੂਰੇ ਮਾਮਲੇ ਦੀ ਜਾਂਚ ਪਟਿਆਲਾ ਪੁਲਿਸ ਦੀ ਇੱਕ ਵਿਸ਼ੇਸ਼ ਟੀਮ ਵੱਲੋਂ ਕੀਤੀ ਜਾ ਰਹੀ ਹੈ। ਮੁਕੰਮਲ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਪਾਕਿਸਤਾਨੀ ਲਿਖਾਰੀ ਦਾ ਜਰਨੈਲ ਨਾਲ ਗਿਲਾ- ‘ਬਾਜਵਾ ਸਾਬ੍ਹ ਸਾਡੇ ਪਿਆਰ ‘ਤੇ ਸ਼ੱਕ ਨਾ ਕਰੋ’

ਜਨਰਲ ਕਮਰ ਜਾਵੇਦ ਬਾਜਵਾ ਸਾਬ੍ਹ ਚਲੇ ਗਏ ਹਨ ਤੇ ਜਾਂਦੇ-ਜਾਂਦੇ ਫ਼ਰਮਾ ਗਏ ਨੇ ਕਿ ਅੱਜ ਤੋਂ ਮੈਂ ਗੁੰਮਨਾਮੀ ਦੀ ਜ਼ਿੰਦਗੀ ਗੁਜ਼ਾਰਾਂਗਾ, ਇੰਨੀ ਬਦਨਾਮੀ ਤੋਂ ਬਾਅਦ ਜੇ ਬੰਦਾ ਗੁੰਮਨਾਮ ਹੋ ਵੀ ਜਾਵੇ ਤਾਂ ਬੜਾ ਹੀ ਨਸੀਬਾਂ ਵਾਲਾ ਹੀ ਹੋਵੇਗਾ।

ਬਾਜਵਾ ਸਾਬ੍ਹ ਵੈਸੇ ਵੀ ਨਸੀਬਾਂ ਵਾਲੇ ਹਨ ਕਿਉਂਕਿ ਆਪਣੀ ਨੌਕਰੀ ਵਿੱਚੋਂ ਜਾਇਦਾਦਾਂ ਵੀ ਬਣਾ ਕੇ ਲੈ ਗਏ ਹਨ।

ਇਹ ਜਾਇਦਾਦਾਂ ਉਨ੍ਹਾਂ ਨੇ ਫੌਜੀ ਕਾਨੂੰਨ ਦੇ ਮੁਤਾਬਕ ਬਣਾਈਆਂ ਹਨ ਤੇ ਜਿਹੜੀ ਬੇਇਜ਼ਤੀ ਕਰਵਾਈ ਹੈ ਉਹ ਸਾਰੀ ਉਨ੍ਹਾਂ ਦੀ ਆਪਣੀ ਮਿਹਨਤ ਹੈ।

ਇਹ ਸਭ ਪਾਕਿਸਤਾਨ ਦੇ ਉੱਘੇ ਲੇਖਕ ਤੇ ਪੱਤਰਕਾਰ ਮੁਹੰਮਦ ਹਨੀਫ਼ ਦਾ ਕਹਿਣਾ ਹੈ।

ਹਨੀਫ਼ ਨੇ ਪਾਕਿਸਤਾਨ ਦੇ ਜਨਰਲ ਤੇ ਸਿਆਸਤ ਬਾਰੇ ਕੀ ਕਿਹਾ ਇੱਥੇ ਕਲਿੱਕ ਕਰੋ।

ਫੀਫਾ ਵਿਸ਼ਵ ਕੱਪ 2022: ਫ਼ੁੱਟਬਾਲ ਟੀਮਾਂ ਦੀਆਂ ਟੀ-ਸ਼ਰਟਾਂ ਇੰਨੀਆਂ ਮਹਿੰਗੀਆਂ ਕਿਉਂ ਹਨ?

ਫੀਫਾ ਵਿਸ਼ਵ ਕੱਪ 2020 ਸਿਰਫ਼ ਮੇਜ਼ਬਾਨ ਕਤਰ ਲਈ ਹੀ ਸਭ ਤੋਂ ਮਹਿੰਗਾ ਈਵੈਂਟ ਨਹੀਂ ਹੈ। ਆਪਣੀਆਂ ਪਸੰਦੀਦਾ ਟੀਮਾਂ ਦੀਆਂ ਜਰਸੀਆਂ ਦੀਆਂ ਅਧਿਕਾਰਤ ਪ੍ਰਤੀਕ੍ਰਿਤੀਆਂ ਖ਼ਰੀਦਣ ਲਈ ਪ੍ਰਸ਼ੰਸਕਾਂ ਨੂੰ ਵੀ ਜੇਬ ਕਾਫ਼ੀ ਢਿੱਲੀ ਕਰਨੀ ਪੈ ਰਹੀ ਹੈ।

ਕੁਝ ਦੇਸ਼ਾਂ ਵਿੱਚ, ਇਹ ਸ਼ਰਟਾਂ ਖ਼ਰੀਦਣ ਲਈ ਮਹੀਨੇ ਦੀ ਘੱਟੋ-ਘੱਟ ਆਮਦਨ ਦਾ ਇੱਕ ਤਿਹਾਈ ਤੋਂ ਵੱਧ ਖ਼ਰਚ ਕਰਨਾ ਪੈ ਰਿਹਾ ਹੈ।

ਫੀਫਾ ਵਿਸ਼ਵ ਕੱਪ ਵਿੱਚ ਵੱਡੀਆਂ ਕੰਪਨੀਆਂ ਦੀ ਮੁਨਾਫ਼ੇ ਦੀ ਜੰਗ ਤੇ ਜਰਸੀਆਂ ਦੀਆਂ ਕੀਮਤਾਂ ਦਾ ਹਿਸਾਬ-ਕਿਤਾਬ ਜਾਣਨ ਲਈ ਇੱਥੇ ਕਲਿੱਕ ਕਰੋ।

ਗੋਲਡਨ ਗਾਇਜ਼: ਤਿੰਨ ਤਿੰਨ ਕਿੱਲੋ ਸੋਨਾ ਪਹਿਨਕੇ, ਬਿੱਗ ਬੌਸ ਵਿੱਚ ਆਉਣ ਵਾਲੇ ਇਹ ਨੌਜਵਾਨ ਕੌਣ ਹਨ

ਭਾਰਤ ਦੇ ਚਰਚਿਤ ਰਿਐਲਟੀ ਸ਼ੋਅ ਬਿੱਗ ਬੌਸ ਦੇ ਘਰ ਵਿੱਚ ਹਾਲ ਹੀ ਵਿੱਚ ‘ਗੋਲਡਨ ਗਾਇਜ਼’ ਦੀ ਐਂਟਰੀ ਹੋਈ ਹੈ।

ਗੋਲਡਨ ਗਾਇਜ਼ ਦੇ ਨਾਮ ਨਾਲ ਮਸ਼ਹੂਰ ਸੰਨੀ ਨਾਨਾਸਾਹਿਬ ਵਾਘਚੌਰੇ ਅਤੇ ਸੰਜੇ ਗੁੱਜਰ ਨੂੰ ਬਿੱਗ ਬੌਸ ਨੇ ਇੱਕ ਕੰਮ ਸੌਂਪਿਆ ਹੈ।

ਇਹ ਦੋਵੇਂ ਬਿੱਗ ਬੌਸ ਦੇ ਘਰ ਅੰਦਰ ਰਹਿ ਰਹੇ ਪ੍ਰਤੀਭਾਗੀਆਂ ਨੂੰ ਹਾਰੀ ਹੋਈ 25 ਲੱਖ ਦੀ ਰਾਸ਼ੀ ਦੁਬਾਰਾ ਜਿੱਤਣ ਦਾ ਇੱਕ ਮੌਕਾ ਦੇਣਗੇ।

ਗੋਲਡਨ ਗਾਇਜ਼ ਨਾਮ ਨਾਲ ਜਾਣੇ ਜਾਂਦੇ ਇਸ ਜੋੜੇ ਨੇ ਤਿੰਨ-ਤਿੰਨ ਕਿੱਲੋ ਸੋਨਾ ਪਹਿਨਿਆ ਹੋਇਆ ਸੀ। ਕੋਣ ਹਨ ਇਹ ਗੋਲਡਨ ਗਾਇਜ਼ ਜਾਣਨ ਲਈ ਇੱਥੇ ਕਲਿੱਕ ਕਰੋ।

ਇੰਡੋਨੇਸ਼ੀਆ ਵਿੱਚ ਵਿਆਹ ਤੋਂ ਬਿਨਾਂ ਸਰੀਰਕ ਸਬੰਧਾਂ 'ਤੇ ਲੱਗੀ ਕਾਨੂੰਨੀ ਤੌਰ 'ਤੇ ਪਾਬੰਦੀ

ਇੰਡੋਨੇਸ਼ੀਆ ਦੀ ਸੰਸਦ ਨੇ ਇੱਕ ਨਵੇਂ ਅਪਰਾਧਿਕ ਕੋਡ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਹ ਅਪਰਾਦਿਕ ਕੋਡ ਦੇਸ਼ ਵਿੱਚ ਕਿਸੇ ਵੀ ਵਿਅਕਤੀ ਨੂੰ ਵਿਆਹ ਤੋਂ ਬਿਨਾਂ ਸਰੀਰਕ ਸਬੰਧ ਬਣਾਉਣ 'ਤੇ ਪਾਬੰਦੀ ਲਗਾਉਂਦਾ ਹੈ ਅਤੇ ਸਿਆਸੀ ਆਜ਼ਾਦੀਆਂ ਨੂੰ ਪਾਬੰਦੀਸ਼ੁਧਾ ਬਣਾਉਂਦਾ ਹੈ।

ਹਾਲਾਂਕਿ, ਇਹ ਨਵੇਂ ਕਾਨੂੰਨ ਹੋਰ ਤਿੰਨ ਸਾਲਾਂ ਲਈ ਲਾਗੂ ਨਹੀਂ ਹੋਣਗੇ ਅਤੇ ਇਹ ਉਮੀਦ ਕੀਤੀ ਜਾਂਦੀ ਹੈ ਕਿ ਇਸ ਨੂੰ ਅਦਾਲਤੀ ਚੁਣੌਤੀਆਂ ਦਰਪੇਸ਼ ਹੋਣਗੀਆਂ।

ਮੁਸਲਿਮ ਬਹੁਗਿਣਤੀ ਵਾਲੇ ਦੇਸ਼ ਵਿੱਚ ਧਾਰਮਿਕ ਰੂੜ੍ਹੀਵਾਦ ਦੇ ਉਭਾਰ ਤੋਂ ਬਾਅਦ ਆਏ ਇਸ ਤਬਦੀਲੀਆਂ ਦੇ ਦੌਰ ਬਾਰੇ ਵਿਸਥਾਰ ਵਿੱਚ ਜਾਣਨ ਲਈ ਇੱਥੇ ਕਲਿੱਕ ਕਰੋ।