ਪਰਮਾਣੂ ਉਰਜਾ ਦੇ ਖੇਤਰ ਵਿਚ ਹੋਈ ਇਸ ਨਵੀਂ ਖੋਜ ਨਾਲ ਬਦਲ ਜਾਵੇਗੀ ਦੁਨੀਆਂ

    • ਲੇਖਕ, ਐਸਮਾ ਸਟੈਲਾਰਡ
    • ਰੋਲ, ਬੀਬੀਸੀ ਪੱਤਰਕਾਰ

ਅਮਰੀਕੀ ਸਾਇੰਸਦਾਨਾਂ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਨਿਊਕਲੀਅਰ ਫਿਊਜ਼ਨ (ਪਰਮਾਣੂ ਜੋੜ) ਨੂੰ ਸਫਲਤਾਪੂਰਵਕ ਕਰ ਲਿਆ ਹੈ।

ਸਾਇੰਸਦਾਨਾਂ ਨੇ ਕਈ ਦਹਾਕਿਆਂ ਤੋਂ ਪਰਮਾਣੂ ਜੋੜ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਸੀ। ਇਸ ਪ੍ਰਕਿਰਿਆ ਨਾਲ ਬੇਹਿਸਾਬ ਤੇ ਪ੍ਰਦੂਸ਼ਣ ਰਹਿਤ ਊਰਜਾ ਪੈਦਾ ਕੀਤੀ ਜਾ ਸਕਦੀ ਹੈ।

ਮੰਗਲਵਾਰ ਨੂੰ ਖੋਜਕਰਤਾਵਾਂ ਨੇ ਇਹ ਦਾਅਵਾ ਕੀਤਾ ਕਿ ਉਨ੍ਹਾਂ ਵੱਲੋਂ ਪਰਮਾਣੂ ਜੋੜ ਬਾਰੇ ਕੀਤੇ ਪ੍ਰਯੋਗ ਵਿੱਚ ਉਨ੍ਹਾਂ ਨੇ ਇਸ ਪ੍ਰਕਿਰਿਆ ਨਾਲ ਜੁੜੀ ਮੁੱਖ ਮੁਸ਼ਕਲ ਉੱਤੇ ਪਾਰ ਪਾ ਲਿਆ ਹੈ।

ਪਰ ਸਾਇੰਸਦਾਨਾਂ ਦਾ ਮੰਨਣਾ ਹੈ ਕਿ ਅਜੇ ਇਸ ਤਰੀਕੇ ਨਾਲ ਪੈਦਾ ਕੀਤੀ ਊਰਜਾ ਨੂੰ ਘਰਾਂ ਤੱਕ ਪਹੁੰਚਣ ਵਿੱਚ ਕਾਫੀ ਵਕਤ ਲਗ ਸਕਦਾ ਹੈ।

ਇਹ ਪ੍ਰਯੋਗ ਨੂੰ ਕੈਲੀਫੋਰਨੀਆ ਦੀ ਲੌਰੈਂਸ ਲੀਵਰਮੋਰੀ ਨੈਸ਼ਨਲ ਲੈਬੋਰੇਟਰੀ ਦੀ ਨੈਸ਼ਨਲ ਈਗਨੀਸ਼ਨ ਫੈਸੀਲਿਟੀ ਵਿੱਚ ਕੀਤਾ ਗਿਆ ਹੈ।

ਕੀ ਹੈ ਪਰਮਾਣੂ ਜੋੜ

ਪਰਮਾਣੂ ਜੋੜ ਨੂੰ ਊਰਜਾ ਉਤਪਾਦਨ ਦੇ ਖੇਤਰ ਵਿੱਚ ਇੱਕ ਵੱਡਾ ਮਾਰਕਾ ਮੰਨਿਆ ਜਾਂਦਾ ਹੈ।

ਇਸ ਵਿੱਚ ਦੋ ਲਾਈਟ ਪਰਮਾਣੂਆਂ ਨੂੰ ਆਪਸ ਵਿੱਚ ਜੋੜਿਆ ਜਾਂਦਾ ਹੈ ਜਿਸ ਨਾਲ ਬਹੁਤ ਊਰਜਾ ਨਿਕਲੀ ਸੀ।

ਇਹ ਪਰਮਾਣੂ ਫੀਜ਼ਨ ਪ੍ਰਕਿਰਿਆ ਦੇ ਪੂਰੇ ਤਰੀਕੇ ਨਾਲ ਉਲਟ ਹੈ, ਜਿੱਥੇ ਭਾਰੀ ਪਰਮਾਣੂਆਂ ਨੂੰ ਵੱਖ ਕੀਤਾ ਜਾਂਦਾ ਹੈ।

ਪਰਮਾਣੂ ਪਾਵਰ ਪਲਾਂਟਾਂ ਵਿੱਚ ਇਸੇ ਤਕਨੀਕ ਦਾ ਇਸਤੇਮਾਲ ਕੀਤਾ ਜਾਂਦਾ ਹੈ ਪਰ ਇਸ ਦੇ ਨਾਲ ਕਾਫੀ ਰਹਿੰਦ-ਖੂੰਦ ਬਚ ਜਾਂਦੀ ਹੈ ਜੋ ਕਾਫੀ ਲੰਬੇ ਸਮੇਂ ਤੱਕ ਪਰਮਾਣੂ ਕਿਰਨਾਂ ਛੱਡਦੀ ਹੈ।

ਇਹ ਕਾਫੀ ਖ਼ਤਰਨਾਕ ਹੁੰਦੀ ਹੈ ਤੇ ਇਸ ਨੂੰ ਬੇਹੱਦ ਹੀ ਸੁਰੱਖਿਅਤ ਤਰੀਕੇ ਨਾਲ ਸਟੋਰ ਕਰਨਾ ਹੁੰਦਾ ਹੈ।

ਬੀਬੀਸੀ ਨਿਊਜ਼ ਪੰਜਾਬੀ ਨੂੰ ਆਪਣੇ ਫੋਨ ਦੀ ਹੋਮ ਸਕ੍ਰੀਨ 'ਤੇ ਇੰਝ ਲਿਆਓ

ਕਿਵੇਂ ਹੁੰਦੀ ਹੈ ਇਹ ਪ੍ਰਕਿਰਿਆ

ਪਰਮਾਣੂ ਜੋੜ ਰਾਹੀਂ ਫਿਊਜ਼ਨ ਤੋਂ ਬਹੁਤ ਜ਼ਿਆਦਾ ਊਰਜਾ ਨਿਕਲਦੀ ਹੈ। ਇਸ ਤੋਂ ਜਿਹੜੀ ਰੇਡੀਓ ਐਕਟਿਵ ਰਹਿੰਦ-ਖੂੰਦ ਹੈ ਉਹ ਵੀ ਕੁਝ ਦੇਰ ਲਈ ਸਾਂਭਣੀ ਪੈਂਦੀ ਹੈ।

ਇਸ ਵਿੱਚ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਨਾਲ ਕੋਈ ਗ੍ਰੀਨਹਾਊਸ ਗੈਸਾਂ ਨਹੀਂ ਨਿਕਲਦੀਆਂ ਹਨ ਤੇ ਇਸ ਨਾਲ ਵਾਤਾਵਰਨ ਨੂੰ ਨੁਕਸਾਨ ਨਹੀਂ ਪਹੁੰਚਦਾ ਹੈ।

ਇਸ ਪ੍ਰਕਿਰਿਆ ਦੀ ਸਭ ਤੋਂ ਵੱਡੀ ਚੁਣੌਤੀ ਹੈ ਕਿ ਦੋ ਪਰਮਾਣੂਆਂ ਨੂੰ ਫਿਊਜ਼ਨ ਵਿੱਚ ਜੋੜਨ ਲਈ ਬਹੁਤ ਹੀ ਜ਼ਿਆਦਾ ਤਾਪਮਾਨ ਤੇ ਦਬਾਅ ਦੀ ਲੋੜ ਪੈਂਦੀ ਹੈ।

ਹੁਣ ਤੱਕ ਕਿਸੇ ਵੀ ਪ੍ਰਯੋਗ ਵਿੱਚ ਇਸ ਨੂੰ ਪੈਦਾ ਕਰਨ ਲਈ ਚਾਹੀਦੀ ਊਰਜਾ ਤੋਂ ਵੱਧ ਊਰਜਾ ਪੈਦਾ ਨਹੀਂ ਕੀਤੀ ਗਈ ਹੈ।

ਕੈਲੀਫੋਰਨੀਆ ਦੀ ਨੈਸ਼ਨਲ ਇਗਨੀਸ਼ਨ ਫੈਸੀਲਿਟੀ ਵਿੱਚ ਕਰੀਬ ਤਿੰਨ ਬਿਲੀਅਨ ਡਾਲਰ ਦਾ ਨਿਵੇਸ਼ ਹੋਇਆ ਹੈ।

ਇਸ ਪ੍ਰਯੋਗ ਵਿੱਚ ਹਾਈਡਰੋਜ਼ਨ ਨੂੰ ਇੱਕ ਬੇਹੱਦ ਹੀ ਛੋਟੇ ਕੈਪਸੂਲ ਵਿੱਚ ਪਾਇਆ ਜਾਂਦਾ ਹੈ।

ਇਸ ਤੋਂ ਬਾਅਦ 192 ਬੀਮ ਲੇਜ਼ਰ ਨੂੰ ਹਾਈਡਰੋਜ਼ਨ ਫਿਊਲ ਨੂੰ ਗਰਮ ਕਰਨ ਤੇ ਦਬਾਅ ਨਾਲ ਛੋਟਾ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ।

ਇਹ ਲੇਜ਼ਰ ਇੰਨਾ ਤਾਕਤਵਰ ਹੁੰਦਾ ਹੈ ਕਿ ਇਹ ਕੈਪਸੂਲ ਨੂੰ 100 ਮਿਲੀਅਨ ਡਿਗਰੀ ਸੈਲਸੀਅਸ ਤੱਕ ਗਰਮ ਕਰਦਾ ਹੈ ਜੋ ਸੂਰਜ ਦੇ ਸੈਂਟਰ ਤੋਂ ਵੀ ਵੱਧ ਗਰਮ ਹੈ। ਇਹ ਉਸ ਕੈਪਸੂਲ ਨੂੰ 100 ਬਿਲੀਅਨ ਗੁਣਾ ਤੱਕ ਦਬਾਅ ਨਾਲ ਛੋਟਾ ਕਰ ਦਿੰਦਾ ਹੈ।

ਇੰਨੇ ਜ਼ਿਆਦਾ ਦਬਾਅ ਕਾਰਨ ਕੈਪਸੂਲ ਖੁਦ ਫਟਣਾ ਸ਼ੁਰੂ ਹੋ ਜਾਂਦਾ ਹੈ। ਇਸ ਦੇ ਕਾਰਨ ਹਾਈਡਰੋਜ਼ਨ ਦੇ ਐਟਮ ਜੁੜ ਜਾਂਦੇ ਹਨ ਤੇ ਊਰਜਾ ਨਿਕਲਦੀ ਹੈ।

ਫਿਊਜ਼ਨ ਐਨਰਜੀ ਇਨਸਾਈਟਸ ਦੇ ਸੀਈਓ ਡਾ. ਮੈਲਿਨੀ ਵਿਨਡ੍ਰਿਜ ਨੇ ਬੀਬੀਸੀ ਨੂੰ ਦੱਸਿਆ, “ਜਦੋਂ ਤੋਂ ਸਾਈਂਸਦਾਨਾਂ ਨੂੰ ਇਹ ਪਤਾ ਲਗਿਆ ਕਿ ਪਰਮਾਣੂ ਜੋੜ ਕਾਰਨ ਸੂਰਜ ਦੀ ਰੋਸ਼ਨੀ ਪੈਦਾ ਹੁੰਦੀ ਹੈ, ਉਦੋਂ ਤੋਂ ਉਹ ਇਸ ਪ੍ਰਕਿਰਿਆ ਬਾਰੇ ਕਾਫੀ ਉਤਸ਼ਾਹਤ ਹਨ। ਇਨ੍ਹਾਂ ਨਤੀਜਿਆਂ ਤੋਂ ਬਾਅਦ ਅਸੀਂ ਇਸ ਤਕਨੀਕ ਦੇ ਵਪਾਰੀਕਰਨ ਕਰਨ ਦੀ ਰਾਹ ਵੱਲ ਤੁਰ ਪਏ ਹਾਂ।”

ਪਲਾਜ਼ਮਾ ਫਿਜ਼ੀਕਸ ਦੇ ਪ੍ਰੋਫੈਸਰ ਤੇ ਲੰਡਨ ਦੇ ਇੰਪੀਰੀਅਲ ਕਾਲਜ ਵਿੱਚ ਸੈਂਟਰ ਫਾਰ ਇਨਰਸ਼ੀਅਲ ਫਿਊਜ਼ਨ ਸਟੱਡੀਜ਼ ਦੇ ਸਹਿ-ਡਾਇਰੈਕਟਰ ਪ੍ਰਫੈਸਰ ਜੈਰਮੀ ਨੇ ਇਸ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਕਰਾਰ ਦਿੱਤਾ ਹੈ।

ਉਨ੍ਹਾਂ ਮੁਤਾਬਕ ਪਰਮਾਣੂ ਜੋੜ ਦੇ ਖੇਤਰ ਵਿੱਚ ਇੱਕ ਬਹੁਤ ਵੱਡਾ ਮੀਲ ਦਾ ਪੱਥਰ ਹੈ ਜਿਸ ਨੂੰ ਹੁਣ ਹਾਸਲ ਕੀਤਾ ਜਾ ਸਕਦਾ ਹੈ। ਇਹ ਵਿਚਾਰ ਦੁਨੀਆਂ ਦੇ ਕਈ ਸਾਇੰਸਦਾਨਾਂ ਦਾ ਹੈ।

ਅਜੇ ਬਹੁਤ ਕੰਮ ਬਾਕੀ ਹੈ

ਯੂਨੀਵਰਸਿਟੀ ਆਫ ਆਕਸਫੌਰਡ ਵਿੱਚ ਫਿਜ਼ਿਕਸ ਦੇ ਪ੍ਰੋਫੈਸਰ ਗਿਆਨਲੂਕਾ ਗ੍ਰੇਗੋਰੀ ਅਨੁਸਾਰ, “ਅੱਜ ਦੀ ਕਾਮਯਾਬੀ ਅਮਰੀਕਾ, ਯੂਕੇ ਤੇ ਦੁਨੀਆਂ ਦੇ ਹੋਰ ਮੁਲਕਾਂ ਦੇ ਸਾਇੰਸਦਾਨਾਂ ਦੇ ਕੀਤੇ ਕੰਮਾਂ ਕਾਰਨ ਹਾਸਲ ਹੋਈ ਹੈ।”

“ਇਸ ਕਾਮਯਾਬੀ ਨਾਲ ਕੇਵਲ ਫਿਊਜ਼ਨ ਐਨਰਜੀ ਬਾਰੇ ਖੁਲਾਸਾ ਹੋਇਆ ਹੈ ਸਗੋਂ ਨਵੇਂ ਵਿਗਿਆਨ ਦੇ ਰਾਹ ਵੀ ਖੁੱਲ੍ਹੇ ਹਨ।

ਪ੍ਰੋਫੈਸਰ ਚੀਤੇਂਨਦਨ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਅਜੇ ਕਾਫੀ ਕੁਝ ਕਰਨਾ ਬਾਕੀ ਹੈ। ਅਜੇ ਲੋਕਾਂ ਦੇ ਘਰਾਂ ਤੱਕ ਇਸ ਊਰਜਾ ਨੂੰ ਪਹੁੰਚਣ ਵਿੱਚ ਕਾਫੀ ਵਕਤ ਲੱਗੇਗਾ।

ਇਸ ਪ੍ਰਯੋਗ ਰਾਹੀਂ ਕੇਵਲ ਇੰਨੀ ਊਰਜਾ ਪੈਦਾ ਹੋਈ ਹੈ,ਜਿਸ ਨਾਲ 10-15 ਕੇਤਲੀਆਂ ਉਬਲ ਸਕਦੀਆਂ ਹਨ ਤੇ ਇਸ ਲਈ ਕਰੋੜਾਂ ਰੁਪਏ ਦਾ ਚਾਹੀਦਾ ਹੈ।

ਪ੍ਰੋਫੈਸਰ ਚੀਤੇਂਨਦਨ ਨੇ ਕਿਹਾ, “ਜੇ ਅਸੀਂ ਕੋਈ ਪਾਵਰ ਸਟੇਸ਼ਨ ਚਲਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਅਜਿਹੇ ਪ੍ਰਯੋਗ ਹਰ ਸਕਿੰਟ ਵਿੱਚ ਕਰਨੇ ਪੈਣਗੇ ਅਜਿਹੇ ਹਰ ਪ੍ਰਯੋਗ ਵਿਚਾਲੇ ਇੱਕ ਦਿਨ ਦਾ ਫਾਸਲਾ ਹੈ।”

ਭਾਵੇਂ ਜਿੰਨੀ ਲੇਜ਼ਰ ਪਾਈ ਜਾਵੇਗੀ, ਪ੍ਰਯੋਗ ਵਿੱਚ ਉਸ ਤੋਂ ਵੱਧ ਊਰਜਾ ਨਿਕਲੇਗੀ ਪਰ ਸਾਨੂੰ ਇਹ ਵੀ ਸੋਚਣਾ ਪਵੇਗਾ ਕਿ ਲੇਜ਼ਰ ਨੂੰ ਕੰਮ ਕਰਨ ਵਾਸਤੇ ਜੋ ਊਰਜਾ ਚਾਹੀਦੀ ਹੈ ਉਹ ਹਾਈਡਰੋਜ਼ਨ ਤੋਂ ਪੈਦਾ ਹੁੰਦੀ ਊਰਜਾ ਤੋਂ ਕਿਤੇ ਜ਼ਿਆਦਾ ਹੈ।

ਇਸ ਪ੍ਰਯੋਗ ਵਿੱਚ ਪੈਦਾ ਹੋਈ ਊਰਜਾ ਕਾਫੀ ਘੱਟ ਹੈ ਜੋ ਕੇਵਲ ਕੁਝ ਕੇਤਲੀਆਂ ਊਬਾਲ ਸਕਦੀ ਹੈ ਪਰ ਇਹ ਉਨ੍ਹਾਂ ਸਾਈਂਸਦਾਨਾਂ ਵਾਸਤੇ ਬਹੁਤ ਵੱਡੀ ਹੈ ਜੋ ਇਸ ਦੇ ਲਈ ਤੇ ਸਾਡੇ ਸਾਰਿਆਂ ਲਈ ਮਿਹਨਤ ਕਰ ਰਹੇ ਹਨ।

ਪਰਮਾਣੂ ਜੋੜ ਵਾਲੇ ਭਵਿੱਖ ਲਈ ਇਹ ਇੱਕ ਕਦਮ ਅੱਗੇ ਪੁੱਟਣਾ ਹੈ ਪਰ ਅਜਿਹੀਆਂ ਕਾਮਯਾਬੀਆਂ ਨਾਲ ਇੱਕ ‘ਪਰ’ ਜੁੜਿਆ ਹੈ ਪਰ ਇਸ ਨੂੰ ਅਸਲੀਅਤ ਬਣਨ ਵਿੱਚ ਕਾਫੀ ਵਕਤ ਲੱਗੇਗਾ।

ਇਸ ਪ੍ਰਯੋਗ ਨੇ ਸਾਬਿਤ ਕਰ ਦਿੱਤਾ ਕਿ ਸਾਇੰਸ ਕੰਮ ਕਰਦੀ ਹੈ। ਬਸ ਇਸ ਨੂੰ ਵਾਰ-ਵਾਰ ਕਰਨ ਦੀ ਲੋੜ ਹੈ ਤੇ ਇਸ ਤੋਂ ਪੈਦਾ ਹੁੰਦੀ ਊਰਜਾ ਨੂੰ ਵੀ ਕਾਫੀ ਵਧਾਉਣ ਦੀ ਲੋੜ ਹੈ।

ਇਸੇ ਬਾਰੇ ਵਿਗਿਆਨੀਆਂ ਨੂੰ ਇਸ ਦੇ ਪ੍ਰੋਡਕਸ਼ਨ ਦੇ ਪੱਧਰ ਨੂੰ ਵਧਾਉਣ ਤੋਂ ਪਹਿਲਾਂ ਸੋਚਣ ਦੀ ਲੋੜ ਹੈ।

ਇਸ ਤੋਂ ਇਲਾਵਾ ਇਸ ਦੀ ਕੀਮਤ ਵੀ ਬਹੁਤ ਵੱਡੀ ਸਮੱਸਿਆ ਹੈ। ਇਸ ਪ੍ਰਯੋਗ ਲਈ ਕਰੋੜਾਂ ਡਾਲਰਾਂ ਦੀ ਲੋੜ ਹੈ, ਪਰਾਮਣੂ ਜੋੜ ਦੀ ਪ੍ਰਕਿਰਿਆ ਸਸਤੀ ਨਹੀਂ ਹੈ।

ਪਰ ਇਸ ਪ੍ਰਯੋਗ ਤੋਂ ਬਾਅਦ ਜੋ ਊਰਜਾ ਪੈਦਾ ਹੋਵੇਗੀ ਉਹ ਇਨ੍ਹਾਂ ਚੁਣੌਤੀਆਂ ਤੋਂ ਪਾਰ ਪਾਉਣ ਦੀ ਹਿੰਮਤ ਦਿੰਦੀ ਜ਼ਰੂਰ ਦਿੰਦੀ ਹੈ।

ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)