ਕੋਰੋਨਾਵਾਇਰਸ ਨਾਲ ਮੌਤਾਂ ਕਰਕੇ ਚੀਨ 'ਚ ਹੜਕੰਪ, ਐਕਸ਼ਨ ਵਿੱਚ ਆਈ ਭਾਰਤ ਸਰਕਾਰ ਦੀਆਂ ਇਹ ਹਦਾਇਤਾਂ

ਤਸਵੀਰ ਸਰੋਤ, Reuters
ਚੀਨ ਵਿੱਚ ਕੋਰੋਨਾਵਾਇਰਸ ਦੇ ਇੱਕ ਨਵੇਂ ਵੇਰੀਐਂਟ ਦੇ ਸਰਗਰਮ ਹੋਣ ਨਾਲ ਲਾਗ਼ ਦੇ ਮਾਮਲੇ ਵੱਧਣ ਨੇ ਦੁਨੀਆਂ ਭਰ ਵਿੱਚ ਲੋਕਾਂ ਤੇ ਸਿਹਤ ਅਧਿਕਾਰੀਆਂ ਨੂੰ ਮੁੜ ਚੌਕਸ ਤੇ ਫ਼ਿਕਰਮੰਦ ਕਰ ਦਿੱਤਾ ਹੈ।
ਚੀਨ ਵਿੱਚ ਕੋਰੋਨਾ ਦੀ ਲਾਗ਼ ਦੇ ਮਾਮਲੇ ਹੁਣ ਤੱਕ ਸਭ ਤੋਂ ਵੱਧ ਤੇਜ਼ੀ ਨਾਲ ਵੱਧੇ ਹਨ।
ਚੀਨ ਦੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਕੋਰੋਨਾ ਵਾਇਰਸ ਦਾ ਨਵਾਂ ਵੇਰੀਐਂਟ 80 ਕਰੋੜ ਲੋਕ ਨੂੰ ਲਾਗ਼ ਪ੍ਰਭਾਵਿਤ ਕਰ ਸਕਦਾ ਹੈ।
ਜ਼ਿਕਰਯੋਗ ਹੈ ਕਿ ਚੀਨ ਵਿੱਚ ਕੋਰੋਨਾ ਦੇ ਮਾਮਲੇ ਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।
ਚੀਨ ਵਿੱਚ ਇੱਕ ਵਾਰ ਫ਼ਿਰ ਤੋਂ ਕੋਰੋਨਾ ਦੇ ਪ੍ਰਕੋਪ ਲਈ ਸੰਭਾਵਿਤ ਤੌਰ ’ਤੇ ਓਮੀਕਰੋਨ ਦੇ ਸਬਵੇਰੀਐਂਟ ਬੀਐੱਫ਼.7 (BF.7) ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ।
ਭਾਰਤ ਵਿੱਚ ਵੀ ਹੁਣ ਤੱਕ ਇਸ ਵੇਰੀਐਂਟ ਦੇ ਤਿੰਨ ਮਾਮਲੇ ਸਾਹਮਣੇ ਆਏ ਹਨ।
ਸਿਹਤ ਮੰਤਰਾਲੇ ਵਲੋਂ ਇਸ ਨਾਲ ਨਜਿੱਠਣ ਦੀ ਤਿਆਰੀ ਦਾ ਜ਼ਿਕਰ ਕਰਦਿਆਂ ਕੁਝ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ।
ਮਾਹਰਾਂ ਮੁਤਾਬਕ ਇਹ ਵੇਰੀਐਂਟ ਵਧੇਰੇ ਘਾਤਕ ਤੇ ਤੇਜ਼ੀ ਨਾਲ ਫ਼ੈਲਣ ਵਾਲਾ ਹੈ।
ਚੀਨ ਤੋਂ ਇਲਾਵਾ ਜਪਾਨ, ਦੱਖਣੀ ਕੋਰੀਆ ਤੇ ਬ੍ਰਾਜ਼ੀਲ ਵਿੱਚ ਵੀ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ।

ਤਸਵੀਰ ਸਰੋਤ, Getty Images
ਭਾਰਤ ਸਰਕਾਰ ਨੇ ਵੀ ਜਾਰੀ ਕੀਤੀਆਂ ਹਦਾਇਤਾਂ
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਸਿਹਤ ਮੰਤਰਾਲੇ ਵੱਲੋਂ ਨਵੇਂ ਵੇਰੀਐਂਟ ਤੇ ਚੀਨ ਵਿੱਚ ਕੋਰੋਨਾ ਦੇ ਪ੍ਰਕੋਪ ਦੇ ਮੱਦੇਨਜ਼ਰ ਚੌਕਸੀ ਵਧਾਉਣ ਦੀ ਗੱਲ ਆਖੀ ਗਈ ਹੈ।
ਦੂਜੇ ਦੇਸਾਂ ਤੋਂ ਆਉਣ ਵਾਲੇ ਯਾਤਰੀਆਂ ਦਾ ਏਅਰਪੋਰਟ ਉੱਤੇ ਰੈਂਡਮ ਕੋਰੋਨਾ ਟੈਸਟ ਕੀਤਾ ਜਾਵੇਗਾ।
ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਵੀ ਕੁਝ ਦੇਸ਼ਾਂ ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਚਲਦਿਆਂ ਮਾਹਰਾਂ ਤੇ ਅਧਿਕਾਰੀਆਂ ਨਾਲ ਬੈਠਕ ਕੀਤੀ ਤੇ ਭਾਰਤ ਦੇ ਹਾਲਾਤ ਦਾ ਜਾਇਜ਼ਾ ਲਿਆ।”
ਉਨ੍ਹਾਂ ਕਿਹਾ, “ਕੋਵਿਡ ਲਈ ਅਸੀਂ ਤਿਆਰ ਹਾਂ। ਸੂਬਿਆਂ ਨੂੰਸਖ਼ਤ ਨਿਗਰਾਨੀ ਰੱਖਣ ਦੇ ਹੁਕਮ ਦਿੱਤੇ ਗਏ ਹਨ। ਅਸੀਂ ਕਿਸੇ ਵੀ ਹਾਲਾਤ ਨੂੰ ਸਾਂਭਣ ਦੇ ਸਮਰੱਥ ਹਾਂ।”
ਕੁਝ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਦੇ ਨਾਲ ਭਾਰਤ ਵਿੱਚ ਕੋਵਿਡ ਨੂੰ ਲੈ ਕੇ ਫਿਰ ਤੋਂ ਚਿੰਤਾ ਵਧ ਗਈ ਹੈ।
ਕੋਵਿਡ ਸਬੰਧੀ ਬਣੀ ਕੌਮੀ ਟਾਸਕ ਫੋਰਸ ਦੇ ਮੁਖੀ ਵੀਕੇ ਪਾਲ ਨੇ ਇੱਕ ਪ੍ਰੈਸ ਕਾਨਫ਼ਰੰਸ ਵਿੱਚ ਭਾਰਤ ਵਾਸੀਆਂ ਨੂੰ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਲੋੜੀਂਦੇ ਟੈਸਟ ਕੀਤੇ ਜਾ ਰਹੇ ਹਨ।
ਉਨ੍ਹਾਂ ਲੋਕਾਂ ਨੂੰ ਭੀੜ ਭੜਕੇ ਵਾਲੀਆਂ ਥਾਵਾਂ ’ਤੇ ਜਾਣ ਸਮੇਂ ਵਿੱਚ ਮਾਸਕ ਪਹਿਨਣ ਦੀ ਸਲਾਹ ਵੀ ਦਿੱਤੀ ਹੈ।
ਚੀਨ ਵਿੱਚ ਕੋਰੋਨਾਵਾਇਰਸ ਕਰਕੇ ਹੜਕੰਪ

ਤਸਵੀਰ ਸਰੋਤ, Getty Images
ਚੀਨ ਵਿੱਚ ਕੋਵਿਡ ਕਾਰਨ ਮੌਤਾਂ ਦੀ ਵਧੀ ਗਿਣਤੀ ਤੋਂ ਬਾਅਦ ਲੋਕ ਆਪਣੇ ਪਿਆਰਿਆਂ ਨੂੰ ਦਫ਼ਨਾਉਣ ਲਈ ਜੱਦੋਜਹਿਦ ਕਰ ਰਹੇ ਹਨ।
ਸ਼ਮਸ਼ਾਨਘਾਟਾਂ ਵਿੱਚ ਲੰਬੀਆਂ ਕਤਾਰਾਂ ਹਨ ਤੇ ਉਥੇ ਕੰਮ ਕਰਨ ਵਾਲੇ ਲੋਕ ਅੱਕ ਥੱਕ ਚੁੱਕੇ ਹਨ।
ਹਾਲ ਹੀ ਵਿੱਚ ਵੱਡੇ ਪੱਧਰ ’ਤੇ ਵਿਰੋਧ ਹੋਣ ਤੋਂ ਬਾਅਦ ਚੀਨ ਦੀ ਸਰਕਾਰ ਨੇ ‘ਜ਼ੀਰੋ ਕੋਵਿਡ’ ਨੀਤੀ ਦੌਰਾਨ ਲਗਾਈਆਂ ਪਾਬੰਦੀਆਂ ਵਿੱਚ ਕੁਝ ਢਿੱਲ ਦਿੱਤੀ ਸੀ।
ਖ਼ਬਰ ਏਜੰਸੀ ਐਸੋਸੀਏਟਿਡ ਪ੍ਰੈਸ ਦੇ ਪੱਤਰਕਾਰ ਡੇਕ ਕੈਂਗ ਚੀਨ ਦੀ ਰਾਜਧਾਨੀ ਦੇ ਡੋਨਗਜੀਓ ਸ਼ਮਸ਼ਾਨ ਘਾਟ ਪਹੁੰਚੇ।
ਇਸ ਸ਼ਮਸ਼ਾਨ ਘਾਟ ਨੂੰ ਕੋਵਿਡ ਕਾਰਨ ਹੋਈਆਂ ਮੌਤਾਂ ਕਾਰਨ ਲੋਕਾਂ ਦੀਆਂ ਲਾਸ਼ਾਂ ਦਫ਼ਨਾਉਣ ਲਈ ਨਿਰਧਾਰਿਤ ਕੀਤਾ ਗਿਆ।
ਪਰ ਹੁਣ ਨਿਰਧਾਰਿਤ ਕੀਤੇ ਗਏ ਸ਼ਮਸ਼ਾਨ ਘਾਟਾਂ ਵਿੱਚ ਵੱਡੀ ਗਿਣਤੀ ਵਿੱਚ ਹੋ ਰਹੀਆਂ ਮੌਤਾਂ ਨਾਲ ਨਜਿੱਠਣ ਲਈ ਲੋੜੀਂਦੇ ਪ੍ਰਬੰਧਾਂ ਦੀ ਘਾਟ ਸਾਹਮਣੇ ਆਉਣ ਲੱਗੀ ਹੈ।

ਤਸਵੀਰ ਸਰੋਤ, Getty Images
ਸ਼ਮਸ਼ਾਨ ਘਾਟਾਂ ਬਾਹਰ ਲੰਬੀਆਂ ਕਤਾਰਾਂ

ਤਸਵੀਰ ਸਰੋਤ, Reuters
ਕੈਂਗ ਨੇ ਬੀਜਿੰਗ ਤੋਂ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ, “ਕਰੀਬ ਇੱਕ ਦੋ ਦਰਜਨ ਲੋਕ ਆਪਣੇ ਪਰਿਵਾਰਕ ਮੈਂਬਰਾਂ ਨੂੰ ਤਾਬੂਤਾਂ ’ਚ ਪਾਈ ਸ਼ਮਸ਼ਾਨ ਘਾਟ ਦੇ ਬਾਹਰ ਖੜ੍ਹੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ।”
“ਸ਼ਮਸ਼ਾਨ ਘਾਟ ਵਿੱਚ ਨਾਮ ਲਿਖਾ ਦਿੱਤਾ ਜਾਂਦਾ ਹੈ ਤੇ ਫ਼ਿਰ ਵਾਰੀ ਸਿਰ ਆਵਾਜ਼ ਮਾਰੀ ਜਾਂਦੀ ਹੈ।”
ਉਹ ਹਾਲਾਤ ਪਤਾ ਕਰਨ ਸ਼ਮਸ਼ਾਨ ਘਾਟ ਨੇੜਲੀਆਂ ਕੁਝ ਦੁਕਾਨਾਂ ’ਤੇ ਗਏ।

ਚੀਨ ਵਿੱਚ ਕੋਰੋਨਾ ਦੀ ਸਥਿਤੀ
- ਚੀਨ ਵਿੱਚ ਕੋਰੋਨਾ ਪਾਬੰਦੀਆਂ ਹਟਾਉਣ ਤੋਂ ਬਾਅਦ ਕੋਵਿਡ ਦੇ ਮਾਮਲੇ ਦੇ ਮੌਤਾਂ ਦੀ ਗਿਣਤੀ ਵਧੀ
- ਅਮਰੀਕਾ ਦੀ ਇੱਕ ਸੰਸਥਾ ਦੇ ਅਮੁਮਾਨਾਂ ਮੁਤਾਬਕ 1ਅਪ੍ਰੈਲ, 2023 ਤੱਕ ਚੀਨ ਵਿੱਚ ਕੋਵਿਡ ਨਾਲ 10 ਲੱਖ ਮੌਤਾਂ ਹੋ ਸਕਦੀਆਂ ਹਨ
- ਚੀਨ ਵਿੱਚ ਕੋਵਿਡ ਦੇ ਵਧੇ ਮਾਮਲਿਆਂ ਤੋਂ ਬਾਅਦ ਭਾਰਤ ’ਚ ਕੇਂਦਰ ਸਰਕਾਰ ਨੇ ਸੂਬਿਆਂ ਨੂੰ ਕੋਰੋਨਾ ਦੇ ਸੈਂਪਲਾਂ ਦਾ ਸੰਭਾਵਿਤ ਨਵੇਂ ਵੇਰੀਐਂਟ ਲਈ ਨਰੀਖਣ ਕਰਨ ਦੇ ਆਦੇਸ਼ ਦਿੱਤੇ ਹਨ

ਜਿੱਥੇ ਦੁਕਾਨਦਾਰਾਂ ਨੇ ਮਰਨ ਵਾਲੀਆਂ ਦੀ ਵੱਧ ਰਹੀ ਗਿਣਤੀ ਬਾਰੇ ਦਾਅਵਾ ਕਰਦਿਆਂ ਦੱਸਿਆ ਕਿ ਸ਼ਮਸ਼ਾਨ ਘਾਟ ਨੇੜੇ ਟ੍ਰੈਫ਼ਿਕ ਵਿੱਚ ਵਾਧਾ ਹੋ ਰਿਹਾ ਹੈ।
ਕੈਂਗ ਦੱਸਦੇ ਹਨ,“ਉਨ੍ਹਾਂ ਵਿੱਚ ਇੱਕ ਨੇ ਖ਼ਾਸ ਤੌਰ ’ਤੇ ਕਿਹਾ ਕਿ ਅੰਦਾਜ਼ਨ ਹਰ ਰੋਜ਼ 50 ਤੋਂ 100 ਲੋਕ ਅੰਤਿਮ ਸੰਸਕਾਰ ਲਈ ਆਉਂਦੇ ਹਨ।
ਇਸ ਦੋ ਉਲਟ ਕਈ ਦਿਨਾਂ ਦੌਰਾਨ ਤਾਂ ਜਿਨ੍ਹਾਂ ਵਿੱਚ ਦਰਜਨਾਂ ਦੀਆਂ ਦਰਜਨਾਂ ਲਾਸ਼ਾਂ ਆਉਂਦੀਆਂ ਹਨ।”
ਅਜਿਹਾ ਮਹਿਜ਼ ਬੀਜਿੰਗ ਵਿੱਚ ਹੀ ਨਹੀਂ ਜਿੱਥੇ ਵੱਧ ਆਬਾਦੀ ਕਾਰਨ ਸ਼ਮਸ਼ਾਨ ਘਾਟਾਂ ਵਿੱਚ ਕਤਾਰਾਂ ਨਜ਼ਰ ਆ ਰਹੀਆਂ ਹਨ।
ਖ਼ਬਰ ਏਜੰਸੀ ਏਐੱਫ਼ਪੀ ਨੇ ਦੇਸ ਦੇ ਉੱਤਰ-ਪੱਛਮੀ ਇਲਾਕਿਆਂ ਤੋਂ ਲੈ ਕੇ ਦੱਖਣ-ਪੂਰਬੀ ਇਲਾਕਿਆਂ ਤੱਕ ਸ਼ਮਸ਼ਾਨ ਘਾਟਾਂ ਵਿੱਚ ਕੰਮ ਕਰਦੇ ਲੋਕਾਂ ਦੇ ਸੰਘਰਸ਼ ਨੂੰ ਸਮਝਣ ਦੀ ਕੋਸ਼ਿਸ਼ ਕੀਤੀ।

ਤਸਵੀਰ ਸਰੋਤ, Getty Images
ਪੰਜ -ਪੰਜ ਦਿਨ ਤੱਕ ਲਾਸ਼ ਦਫ਼ਨਾਉਣ ਦੀ ਉਡੀਕ
ਬੀਜਿੰਗ ਤੋਂ ਕਰੀਬ 700 ਕਿਲੋਮੀਟਰ ਉੱਤਰ-ਪੂਰਬ ਵਿੱਚ, ਸ਼ੇਨਯਾਂਗ ਸ਼ਹਿਰ ਵਿੱਚ ਇੱਕ ਕਬਰਿਸਤਾਨ ਦੇ ਇੱਕ ਕਰਮਚਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੰਜ ਪੰਜ ਦਿਨਾਂ ਤੱਕ ਦਫ਼ਨਾਇਆ ਨਹੀਂ ਜਾ ਰਿਹਾ ਸੀ।
ਉਨ੍ਹਾਂ ਕਿਹਾ,“ਸ਼ਮਸ਼ਾਨਘਾਟ ਮੁਕੰਮਲ ਤੌਰ ’ਤੇ ਭਰੇ ਹੋਏ ਹਨ।”
"ਮੈਂ ਕਦੇ ਵੀ ਇਸ ਤਰ੍ਹਾਂ ਦਾ ਸਾਲ ਨਹੀਂ ਦੇਖਿਆ।"
ਪਰ ਕੈਂਗ ਕਹਿੰਦੇ ਹਨ ਕਿ ਇਹ ਦੱਸਣਾ ਤਕਰੀਬਨ ਅਸੰਭਵ ਹੀ ਹੈ ਕਿ ਕੋਵਿਡ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਕਿੰਨਾ ਵਾਧਾ ਹੋਇਆ ਹੈ।
ਅਧਿਕਾਰਤ ਅੰਕੜੇ ਤੇ ਸੱਚਾਈ ਵਿਚਲਾ ਫ਼ਰਕ

ਤਸਵੀਰ ਸਰੋਤ, REUTERS/Xiaoyu Yin

ਤਸਵੀਰ ਸਰੋਤ, Getty Images
ਚੀਨ ਵਲੋਂ ਕਰੀਬ ਦੋ ਹਫ਼ਤਿਆਂ ਬਾਅਦ ਕੋਵਿਡ ਦੌਰਾਨ ਹੋਈਆਂ ਮੌਤਾਂ ਦੇ ਅਧਿਕਾਰਤ ਅੰਕੜੇ ਜਾਰੀ ਕੀਤੇ ਗਏ।
ਚੀਨੀ ਅਧਿਕਾਰੀਆਂ ਵਲੋਂ ਸੋਮਵਾਰ ਨੂੰ ਅਧਿਕਾਰਤ ’ਤੇ ਲਾਸ਼ਾਂ ਦੀ ਗਿਣਤੀ ਦੋ ਦੱਸੀ ਗਈ, ਅਤੇ ਮੰਗਲਵਾਰ ਨੂੰ ਮਹਿਜ਼ ਪੰਜ ਕੋਵਿਡ ਮੌਤਾਂ ਦਰਜ ਕੀਤੀਆਂ ਗਈਆਂ।
ਚੀਨ ਨੇ ਜਨਤਕ ਰੋਸ ਮੁਜ਼ਾਹਰਿਆਂ ਤੋਂ ਬਾਅਦ ਦਸੰਬਰ ਵਿੱਚ ਦੁਨੀਆ ਦੀਆਂ ਕੁਝ ਸਭ ਤੋਂ ਸਖ਼ਤ ਕੋਵਿਡ ਪਾਬੰਦੀਆਂ ਵਿੱਚ ਕੁਝ ਢਿੱਲ ਦਿੱਤੀ ਸੀ।
ਇਸ ਗੱਲ ਦਾ ਡਰ ਸ਼ੁਰੂਆਤ ਤੋਂ ਹੀ ਸੀ ਕਿ ਕੋਰੋਨਵਾਇਰਸ ਘੱਟ ਇਮਿਊਨਿਟੀ ਵਾਲੀ ਆਬਾਦੀ ਨੂੰ ਆਪਣੀ ਲਪੇਟ ਵਿੱਚ ਲੈ ਸਕਦਾ ਹੈ।
ਇਨ੍ਹਾਂ ਇਲਾਕਿਆਂ ਵਿੱਚ ਮਹਾਂਮਾਰੀ ਦੀ ਸ਼ੁਰੂਆਤ ਤੋਂ ਹੀ ਲੋਕਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।

ਤਸਵੀਰ ਸਰੋਤ, Getty Images
ਚੀਨ ਦੇ ਸ਼ਮਸ਼ਾਨ ਘਾਟਾਂ ਦੀ ਅਸਲ ਤਸਵੀਰ
ਐਤਵਾਰ ਨੂੰ ਕੈਂਗ ਦੇ ਡੋਂਗੀਜਾਓ ਦਾ ਦੌਰਾ ਕਰਨ ਤੋਂ ਦੋ ਦਿਨ ਬਾਅਦ, ਮਰੇ ਹੋਏ ਲੋਕਾਂ ਨੂੰ ਲੈ ਕੇ ਜਾਣ ਵਾਲੀਆਂ ਕਾਰਾਂ ਦੀਆਂ ਲੰਬੀਆਂ ਕਤਾਰਾਂ ਸਨ।
ਚੱਲ ਰਹੇ ਸਸਕਾਰ ਤੋਂ ਕਈ ਚਿਮਨੀਆਂ ਦੇ ਧੂੰਏਂ ਦੇ ਰੂਪ ਵਿੱਚ, ਡੋਂਗੀਜਾਓ ਦੇ ਬਾਹਰ ਲਗਭਗ 30 ਵਾਹਨ ਦਿਖਾਈ ਦਿੱਤੇ।
ਉਨ੍ਹਾਂ ਨੇ ਇੱਕ ਸ਼ਮਸ਼ਾਨ ਘਾਟ ਦੇ ਬਾਹਰ ਕਰੀਬ 30 ਗੱਡੀਆਂ ਦੇਖੀਆਂ, ਜੋ ਆਪਣੀ ਵਾਰੀ ਦੀ ਉਡੀਕ ਕਰ ਰਹੀਆਂ ਸਨ।
ਬੀਜ਼ਿੰਗ ਵਿੱਚ ਵੀ ਸ਼ਮਸ਼ਾਨਘਾਟ ਦੇ ਬਾਹਰ ਪਰਿਵਾਰਕ ਮੈਂਬਰਾਂ ਨੂੰ ਆਪਣੇ ਅਜ਼ੀਜ਼ਾਂ ਦੀਆਂ ਲਾਸ਼ਾਂ ਲਈ ਉਡੀਕਦੇ ਦੇਖੇ ਗਏ।


ਬਲੂਮਬਰਗ ਅਤੇ ਸਕਾਈ ਨਿਊਜ਼ ਦੀ ਇੱਕ ਰਿਪੋਰਟ ਮੁਤਾਬਕ ਕੁਝ ਸ਼ਮਸ਼ਾਨਘਾਟਾਂ ਦੀ ਸੁਰੱਖਿਆ ਲਈ ਪੁਲਿਸ ਨੂੰ ਤੈਨਾਤ ਕੀਤਾ ਗਿਆ ਹੈ।
ਚੀਨ ਦੇ ਦੱਖਣ-ਪੱਛਮੀ ਸ਼ਹਿਰ ਚੋਂਗਕਿੰਗ ਵਿੱਚ ਇੱਕ ਸ਼ਮਸ਼ਾਨਘਾਟ ਦੇ ਇੱਕ ਕਰਮਚਾਰੀ ਨੇ ਏਐੱਫ਼ਪੀ ਨੂੰ ਦੱਸਿਆ, “ਹਾਲ ਹੀ ਦੇ ਦਿਨਾਂ ਵਿੱਚ ਲਾਸ਼ਾਂ ਦੀ ਗਿਣਤੀ ਪਹਿਲਾਂ ਨਾਲੋਂ ਕਈ ਗੁਣਾ ਵੱਧ ਹੈ।
ਕਰਮਚਾਰੀ (ਆਪਣਾ ਨਾਮ ਨਾ ਦੱਸਣ ਦੀ ਸ਼ਰਤ ’ਤੇ) ਨੇ ਕਿਹਾ ਕਿ ਸ਼ਮਸ਼ਾਨਘਾਟ ਵਿੱਚ ਲਾਸ਼ਾਂ ਨੂੰ ਰੱਖਣ ਲਈ ਫ਼ਰੀਜ਼ਰ ਵਿੱਚ ਥਾਂ ਨਹੀਂ ਬਚੀ।
ਉਨ੍ਹਾਂ ਕਿਹਾ,“ਸਾਨੂੰ ਨਹੀਂ ਪਤਾ ਕਿ ਇਹ ਮੌਤਾਂ ਕੋਵਿਡ ਨਾਲ ਹੋ ਰਹੀਆਂ ਹਨ। ਇਸ ਲਈ ਤੁਹਾਨੂੰ ਆਗੂਆਂ ਨੂੰ ਪੁੱਛਣਾ ਚਾਹੀਦਾ ਹੈ।”
ਪਰ ਆਗੂ ਇਸ ਬਾਰੇ ਕੁਝ ਨਹੀਂ ਕਹਿ ਰਹੇ।

ਤਸਵੀਰ ਸਰੋਤ, Getty Images
ਕੋਵਿਡ ਦੇ ਮਾਮਲਿਆਂ ਵਿੱਚ ਵਾਧਾ
ਕੈਂਗ ਕਹਿੰਦੇ ਹਨ,"ਮੈਂ ਕੁਝ ਲੋਕਾਂ ਨਾਲ ਗੱਲ ਕੀਤੀ ਜਿਨ੍ਹਾਂ ਨੇ ਇਹ ਦਾਅਵਾ ਕੀਤਾ ਕਿਹਾ ਕਿ ਉਨ੍ਹਾਂ ਦੇ ਰਿਸ਼ਤੇਦਾਰ ਦਾ ਮੌਤ ਤੋਂ ਪਹਿਲਾਂ ਹੋਇਆ ਕੋਵਿਡ ਟੈਸਟ ਪੌਜ਼ਿਟਿਵ ਆਇਆ ਸੀ।”
“ਇਹ ਹੈਰਾਨ ਕਰਨ ਵਾਲਾ ਹੈ , ਕਿਉਂਕਿ ਅਧਿਕਾਰਤ ਤੌਰ 'ਤੇ ਮੌਤਾਂ ਦੀ ਗਿਣਤੀ ਵਿੱਚ ਉਸ ਸਮੇਂ ਕੋਵਿਡ ਨਾਲ ਹੋਣ ਵਾਲੀ ਕਿਸੇ ਮੌਤ ਨੂੰ ਦਰਜ ਨਹੀਂ ਸੀ ਕੀਤਾ ਗਿਆ।”
ਕੈਂਗ ਕਹਿੰਦੇ ਹਨ,“ਚੀਨ ਲਈ ਕੋਵਿਡ ਨਾਲ ਹੋਈਆਂ ਮੌਤਾਂ ਦੀ ਗਿਣਤੀ ਛੁਪਾਉਣਾ ਔਖਾ ਹੈ।”
2019 ਦੇ ਅਖੀਰ ਵਿੱਚ ਵੁਹਾਨ ਸ਼ਹਿਰ ਵਿੱਚ ਮਹਾਂਮਾਰੀ ਤੋਂ ਉੱਭਰਨ ਤੋਂ ਬਾਅਦ ਚੀਨ ਵਿੱਚ 5,242 ਕੋਵਿਡ ਮੌਤਾਂ ਹੋਈਆਂ ਸਨ। ਗਲੋਬਲ ਮਾਪਦੰਡਾਂ ਦੇ ਹਿਸਾਬ ਨਾਲ ਇਹ ਅੰਕੜਾ ਬਹੁਤ ਘੱਟ ਮੌਤਾਂ ਦਰਸਾਉਂਦਾ ਸੀ।
ਪਰ ਮੰਗਲਵਾਰ ਨੂੰ, ਚੀਨੀ ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ ਕੋਵਿਡ ਦੀ ਲਾਗ ਤੋਂ ਬਾਅਦ ਨਮੂਨੀਆ ਅਤੇ ਸਾਹ ਦੀ ਅਸਫ਼ਲਤਾ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਹੀ ਕੋਵਿਡ ਮੌਤਾਂ ਵਜੋਂ ਸ਼੍ਰੇਣੀਬੱਧ ਕੀਤਾ ਜਾਵੇਗਾ।
ਮੰਗਲਵਾਰ ਨੂੰ ਚੀਨੀ ਅਧਿਕਾਰਿਆਂ ਨੇ ਖੁਲਾਸਾ ਕੀਤੇ ਕਿ ਕੋਵਿਡ ਲਾਗ ਤੋਂ ਬਾਅਦ ਨਿਮੋਨੀਆ ਜਾਂ ਸਾਹ ਦੀ ਤਕਲੀਫ਼ ਨਾਲ ਹੋਣ ਵਾਲੀਆਂ ਮੌਤਾਂ ਨੂੰ ਹੀ ਕੋਵਿਡ ਮੌਤਾਂ ਵਿੱਚ ਦਰਜ ਕੀਤੀ ਜਾਵੇਗਾ।
ਪੇਕਿੰਗ ਯੂਨੀਵਰਸਿਟੀ ਫ਼ਸਟ ਹਸਪਤਾਲ ਦੇ ਛੂਤ ਦੀਆਂ ਬਿਮਾਰੀਆਂ ਵਿਭਾਗ ਦੇ ਮੁਖੀ, ਵੈਂਗ ਗੁਈਕਿਯਾਂਗ ਨੇ ਇੱਕ ਕਾਨਫ਼ਰੰਸ ਵਿੱਚ ਕਿਹਾ, "ਦਿਲ ਦਾ ਦੌਰਾ ਜਾਂ ਦਿਲ ਦੀ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਦੀ ਕੋਰਾਨਾਵਾਇਰਸ ਲਾਗ ਨਾਲ ਲੋਕਾਂ ਹੋਣ ਨਾਲ ਮੌਤ ਹੋ ਸਕਦੀ ਹੈ। ਅਜਿਹੀ ਸਥਿਤੀ ਵਿੱਚ ਵਰਗੀਕਰਨ ਔਖਾ ਹੈ।"

ਤਸਵੀਰ ਸਰੋਤ, Getty Images
ਕੋਵਿਡ ਮਾਮਲਿਆਂ ਦੀ ਅਨਿਸ਼ਚਿਤ ਗਿਣਤੀ
ਸਰਕਾਰੀ ਮੀਡੀਆ ਵਿੱਚ ਲੱਗੀ ਇੱਕ ਰਿਪੋਰਟ ਮੁਤਾਬਕ ਇਸੇ ਕਾਨਫਰੰਸ ਵਿੱਚ, ਅਧਿਕਾਰੀਆਂ ਨੇ ਕਿਹਾ ਕਿ ਮੌਜੂਦਾ ਪ੍ਰਕੋਪ ਦੇ ਦੌਰਾਨ ਕੋਵਿਡ ਦੇ ਨਵੇਂ ਵੇਰੀਐਂਟ ਸਰਗਰਮ ਹੋ ਸਕਦੇ ਹਨ।
ਪਰ ਇਨ੍ਹਾਂ ਨੇ ਕੋਵਿਡ ਪ੍ਰਸਾਰ ਤੇ ਮੌਤ ਦਰ ਬਾਰੇ ਚਿੰਤਾਵਾਂ ਨੂੰ ਘੱਟ ਕੀਤਾ ਹੈ।
ਚੀਨੀਜ਼ ਸੈਂਟਰ ਫ਼ਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਅਧਿਕਾਰੀ ਸ਼ੂ ਵੇਨਬੋ ਨੇ ਕਿਹਾ, “ਇਹ ਮੁਕਾਬਲਤਨ ਅਸੰਭਵ ਹੈ ਕਿ ਇੱਕ ਵਾਇਰਸ ਵਿੱਚ ਇੱਕੋ ਸਮੇਂ ਸੰਚਾਰਿਤ ਕਰਨ ਦੀ ਸਮਰੱਥਾ ਅਤੇ ਘਾਤਕਤਾ ਦੋਵਾਂ ਨੂੰ ਵਧਾਏਗਾ।
ਲਾਜ਼ਮੀ ਟੈਸਟਿੰਗ ਖ਼ਤਮ ਹੋਣ ਤੋਂ ਬਾਅਦ ਕੋਵਿਡ ਦੇ ਕਿੰਨੇ ਮਾਮਲੇ ਵਧੇ ਹਨ ਇਹ ਕਹਿਣਾ ਔਖਾ ਹੈ।
ਅਧਿਕਾਰੀਆਂ ਨੇ ਪਿਛਲੇ ਹਫ਼ਤੇ ਮੰਨਿਆ ਸੀ ਕਿ ਹੁਣ ਕਿੰਨੇ ਲੋਕ ਕੋਰੋਨਾਵਾਇਰਸ ਦੀ ਲਾਗ ਦਾ ਸ਼ਿਕਾਰ ਹੋਏ ਹਨ, ਇਹ ਪਤਾ ਲਗਾਉਣਾ ‘ਅਸੰਭਵ’ ਹੈ।
ਕੈਂਗ ਕਹਿੰਦੇ ਹਨ, "ਸ਼ਮਸ਼ਾਨ ਘਾਟ ਬਾਹਰ ਖੜੇ ਲੋਕਾਂ ਵਿੱਚੋਂ ਇੱਕ ਕਹਿ ਰਿਹਾ ਸੀ ਕਿ ਮੌਤ ਦੇ ਸਰਟੀਫਿਕੇਟ 'ਤੇ ਉਸ ਨੇ ਦੇਖਿਆ ਕਿ ਮੌਤ ਦਾ ਕਾਰਨ ਨਮੂਨੀਆ ਲਿਖਿਆ ਹੋਇਆ ਸੀ, ਕੋਵਿਡ ਨਹੀਂ।"

ਤਸਵੀਰ ਸਰੋਤ, Getty Images
2023 ਵਿੱਚ 10 ਲੱਖ ਲੋਕਾਂ ਦੀ ਮੌਤ ਦਾ ਖ਼ਦਸ਼ਾ
ਇੰਸਟੀਚਿਊਟ ਆਫ਼ ਹੈਲਥ ਮੈਟ੍ਰਿਕਸ ਐਂਡ ਇਵੈਲੂਏਸ਼ਨ (ਆਈਐੱਚਐੱਮਈ) ਦੇ ਇੱਕ ਨਵੇਂ ਅਨੁਮਾਨ ਮੁਤਾਬਕ, ਕੋਵਿਡ ਪਾਬੰਦੀਆਂ ਨੂੰ ਅਚਾਨਕ ਹਟਾਉਣ ਦੇ ਨਤੀਜੇ ਵਜੋਂ 2023 ਤੱਕ ਕੇਸਾਂ ਵਿੱਚ ਵੱਡੀ ਪੱਧਰ ’ਤੇ ਵਾਧੇ ਦੀ ਸੰਭਾਵਨਾ ਹੈ ਅਤੇ ਮੌਤਾਂ ਦੀ ਗਿਣਤੀ 10 ਲੱਖ ਤੱਕ ਜਾ ਸਕਦੀ ਹੈ।
ਆਈਐੱਚਐੱਮਈ ਅਮਰੀਕਾ ਵਿੱਚ ਵਾਸ਼ਿੰਗਟਨ ਯੂਨੀਵਰਸਿਟੀ ਦਾ ਇੱਕ ਸੁਤੰਤਰ ਵਿਸ਼ਵ ਸਿਹਤ ਖੋਜ ਕੇਂਦਰ ਹੈ।
ਇਸ ਵਲੋਂ ਚੀਨ ਵਿੱਚ ਕੋਵਿਡ ਸਬੰਧੀ ਇੱਕ ਅਧਿਐਨ ਕੀਤਾ ਗਿਆ।
ਅਧਿਐਨ ਵਿੱਚ ਪਾਇਆ ਗਿਆ ਹੈ ਮੌਤਾਂ ਦੀ ਗਿਣਤੀ 1 ਅਪ੍ਰੈਲ, 2023 ਤੱਕ 322,000 ਹੋ ਸਕਦੀ ਹੈ।
ਇਸ ਅਧਿਐਨ ਮੁਤਾਬਕ ਇਸ ਸਮੇਂ ਤੱਕ ਲਾਗ਼ ਦੇ ਮਾਮਲੇ ਆਪਣੇ ਸਿਖ਼ਰ ਤੱਕ ਪਹੁੰਚ ਜਾਣਗੇ। ਪਰ ਲਾਗ ਤੋਂ ਬਾਅਦ ਲੋਕ ਅਪ੍ਰੈਲ ਤੇ ਇਸ ਤੋਂ ਬਾਅਦ ਦੇ ਮਹੀਨਿਆਂ ਵਿੱਚ ਸਿਹਤ ਪੱਖੋਂ ਸੰਵੇਦਨਸ਼ੀਲ ਰਹਿਣਗੇ।

ਭਾਰਤ ਵਿੱਚ ਕੋਰੋਨਾਵਾਇਰਸ ਦੇ ਮਾਮਲੇ
- ਮੰਗਲਵਾਰ ਨੂੰ ਭਾਰਤ ਵਿੱਚ ਕੋਰੋਨਾਵਾਇਰਸ ਦੇ 112 ਨਵੇਂ ਮਾਮਲੇ ਆਏ
- ਲਾਗ਼ ਦੇ 3490 ਸਰਗਰਮ ਮਾਮਲੇ ਘਟੇ
- ਮੰਗਲਵਾਰ ਤੱਕ ਕੋਵਿਡ ਦੇ 4.46 ਕਰੋੜ (4,46,76,199) ਮਾਮਲੇ ਆ ਚੁੱਕੇ ਹਨ
- ਕੌਮੀ ਪੱਧਰ ’ਤੇ ਕੋਵਿਡ ਦੀ ਰਿਕਵਰੀ ਦਰ 98.80 ਫ਼ੀਸਦ ਹੈ(ਇਹ ਅੰਕੜੇ ਕੇਂਦਰੀ ਸਿਹਤ ਵਿਭਾਗ ਵਲੋਂ ਵੈੱਬਸਾਈਟ ’ਤੇ ਜਾਰੀ ਕੀਤੇ ਗਏ ਹਨ)

ਆਈਐਚਐਮਈ ਦੇ ਨਿਰਦੇਸ਼ਕ ਕ੍ਰਿਸਟੋਫਰ ਮਰੇ ਨੇ ਕਿਹਾ, “ਚੀਨ ਦੀ ਜ਼ੀਰੋ-ਕੋਵਿਡ ਨੀਤੀ ਵਾਇਰਸ ਦੇ ਪਹਿਲੇ ਰੂਪਾਂ ਨੂੰ ਦੂਰ ਰੱਖਣ ਲਈ ਪ੍ਰਭਾਵਸ਼ਾਲੀ ਹੋ ਸਕਦੀ ਹੈ, ਪਰ ਓਮਾਈਕਰੋਨ ਵੇਰੀਐਂਟਸ ਦੀ ਵੱਧ ਲਾਗ ਨੇ ਇਸਨੂੰ ਕਾਇਮ ਰੱਖਣਾ ਅਸੰਭਵ ਬਣਾ ਦਿੱਤਾ ਹੈ,”
ਆਈਐਚਐਮਈ ਦੇ ਨਿਰਦੇਸ਼ਕ ਕ੍ਰਿਸਟੋਫਰ ਮਰੇ ਨੇ ਕਿਹਾ। ਇਹ ਅਧਿਐਨ ਹਾਲ ਹੀ ਵਿੱਚ ਹਾਂਗਕਾਂਗ ਵਿੱਚ ਹੋਏ ਓਮੀਕ੍ਰੋਨ ਲਾਗ਼ ਦੇ ਮਾਮਲਿਆਂ ਦੇ ਅੰਕੜਿਆਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ।
ਮੂਰ੍ਰੇ ਨੇ ਕਿਹਾ, "ਚੀਨ ਨੇ ਵੁਹਾਨ ਤੋਂ ਬਾਅਦ ਕੋਰੋਨਾਵਿਰਸ ਨਾਲ ਹੋਈਆਂ ਮੌਤਾਂ ਨੂੰ ਘੱਟ ਹੀ ਦਰਜ ਕੀਤਾ। ਇਸ ਲਈ ਅਸੀਂ ਲਾਗ ਦੀ ਮੌਤ ਦਰ ਦੀਆਂ ਸੰਭਾਵਨਾਂ ਦਾ ਪਤਾ ਲਾਉਣ ਲਈ ਹਾਂਗਕਾਂਗ ਦੇ ਅੰਕੜਿਆਂ ਨੂੰ ਆਧਾਰ ਬਣਾਇਆ।"
ਕੈਂਗ ਕਹਿੰਦੇ ਹਨ,“ਪਰ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਚੀਨ ਦੇ ਹਸਪਤਾਲ, ਘੱਟੋ ਘੱਟ ਹੁਣ ਤੱਕ ਵਧੇ ਮਾਮਲਿਆਂ ਤੋਂ ਹੈਰਾਨ ਨਹੀਂ ਹਨ।”
"ਵੱਡੀ ਗਿਣਤੀ ਮਾਮਲਿਆਂ ਦੇ ਅਧਿਕਾਰਤ ਤੌਰ ’ਤੇ ਕੋਈ ਸੰਕੇਤ ਨਹੀਂ। ਪਰ ਬੀਜਿੰਗ, ਸਮੁੱਚੇ ਚੀਨ ਦੀ ਤਸਵੀਰ ਨਹੀਂ ਹੈ। ਬੀਜਿੰਗ ਵਿੱਚ ਸ਼ਾਇਦ ਦੇਸ਼ ਦੇ ਸਭ ਤੋਂ ਵਧੀਆਂ ਡਾਕਟਰ ਤੇ ਹਸਪਤਾਲ ਹਨ।"












