ਹਾਕੀ ਵਿਸ਼ਵ ਕੱਪ: ਭਾਰਤ ਦੀ ਨਿਊਜ਼ੀਲੈਂਡ ਹੱਥੋਂ ਹਾਰ, 13 ਸਾਲ ਬਾਅਦ ਵੀ ਸੁਪਨਾ ਪੂਰਾ ਨਹੀਂ ਹੋ ਸਕਿਆ

ਤਸਵੀਰ ਸਰੋਤ, ANI
- ਲੇਖਕ, ਮਨੋਜ ਚਤੁਰਵੇਦੀ
- ਰੋਲ, ਸੀਨੀਅਰ ਖੇਡ ਪੱਤਰਕਾਰ, ਬੀਬੀਸੀ ਲਈ
ਵਿਸ਼ਵ ਹਾਕੀ ਕੱਪ ਵਿਚ ਭਾਰਤ ਅਤੇ ਨਿਊਜ਼ਲੈਡ ਵਿਚਾਲੇ ਐਤਵਾਰ ਨੂੰ ਹੋਏ ਮੈਚ ਵਿਚ ਭਾਰਤ ਨੂੰ 4-5 ਗੋਲ਼ਾ ਦੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਭਾਰਤੀ ਟੀਮ ਨੇ ਸ਼ੁਰੂਆਤ ਵਿਚ ਚੰਗੀ ਖੇਡ ਦਿਖਾਈ ਅਤੇ ਇੱਕ ਸਮੇਂ ਉਸ ਕੋਲ 2-0 ਦੀ ਲੀਡ ਸੀ ਜੋ ਬਰਕਰਾਰ ਨਾ ਰਹਿ ਸਕੀ। ਦੋਵੇਂ ਟੀਮਾਂ ਤੈਅ ਸਮੇਂ ਦੌਰਾਨ 3-3 ਦੀ ਬਰਾਬਰੀ ਉੱਤੇ ਸਨ।
ਜਿਸ ਕਾਰਨ ਫੈਸਲਾ ਪਲੈਨਟੀ ਸ਼ੂਟ ਰਾਹੀ ਕਰਨ ਦਾ ਸਮਾਂ ਦਿੱਤਾ ਗਿਆ, ਪਰ ਦੋਵਾਂ ਟੀਮਾਂ ਦੇ ਗੋਲਚੀਆਂ ਨੇ ਵਿਰੋਧੀਆਂ ਦੇ ਦੋ-ਦੋ ਗੋਲ ਰੋਕ ਲਏ ਅਤੇ ਮੈਚ ਮੁੜ ਬਰਾਬਰੀ ਉੱਤੇ ਆ ਗਿਆ।
ਇਸ ਤੋਂ ਬਾਅਦ ਪਲੈਨਟੀ ਸ਼ੂਟ ਦੇ ਰਾਹੀ ਗੋਲ਼ ਕਰਨ ਦਾ ਦਜੀ ਵਾਰ ਸਮਾਂ ਦਿੱਤਾ ਗਿਆ।
ਇਸ ਵਾਰ ਭਾਰਤ ਦੀ ਟੀਮ ਦੀ ਟੀਮ ਪਛੜ ਗਈ ਅਤੇ ਅੰਕੜਾ 4-5 ਹੋ ਗਿਆ।

ਭਾਰਤੀ ਹਾਕੀ ਦਾ ਸੁਪਨਾ ਚਕਨਾਚੂਰ
ਭਾਰਤ ਜੇਕਰ ਇਹ ਮੈਚ ਜਿੱਤ ਜਾਂਦਾ ਤਾਂ ਹੀ ਉਸ ਕੁਆਟਰ ਫਾਇਨਲ ਵਿਚ ਥਾਂ ਬਣਨੀ ਸੀ।
ਇਸ ਹਾਰ ਨਾਲ ਭਾਰਤੀ ਟੀਮ ਕੁਆਟਰ ਫਾਇਨਲ ਵਿਚ ਪਹੁੰਚਣ ਦਾ 13 ਸਾਲ ਦਾ ਸੋਕਾ ਵੀ ਖ਼ਤਮ ਨਹੀਂ ਕਰ ਸਕੀ।
ਭਾਰਤੀ ਹਾਕੀ ਟੀਮ 2010 ਤੋਂ ਬਾਅਦ ਵਿਸ਼ਵ ਕੱਪ ਦੇ ਕੁਆਟਰ ਫਾਇਨਲ ਵਿਚ ਨਹੀਂ ਪਹੁੰਚ ਸਕੀ ਸੀ।
ਇਸ ਤਰ੍ਹਾਂ ਭਾਰਤੀ ਟੀਮ ਵਿਸ਼ਵ ਕੱਪ ਮੁਕਾਬਲੇ ਤੋਂ ਬਾਹਰ ਹੋ ਗਈ ਹੈ।
ਕਆਟਰ ਫਾਇਨਲ ਵਿਚ ਦਾਖਲਾ ਪਾਉਣ ਤੋਂ ਬਾਅਦ ਨਿਊਜ਼ੀਲੈਂਡ ਦੀ ਟੀਮ ਦਾ ਅਗਲਾ ਮੁਕਾਬਲਾ ਵਿਸ਼ਵ ਚੈਂਪੀਅਨ ਬੈਲਜੀਅਮ ਨਾਲ 24 ਜਨਵਰੀ ਨੂੰ ਹੋਵੇਗਾ।
ਭਾਰਤ ਪੂਲ ਡੀ ਵਿਚ ਸੀ, ਇਸ ਪੂਲ ਵਿਚੋਂ ਇੰਗਲੈਂਡ ਦੀ ਟੀਮ ਪਹਿਲਾਂ ਹੀ ਕੁਆਰਟ ਫਾਇਨਲ ਵਿਚ ਪਹੁੰਚ ਚੁੱਕੀ ਹੈ।

ਤਸਵੀਰ ਸਰੋਤ, ANI
ਕਿਸ ਕਿਸ ਨੇ ਕੀਤੇ ਗੋਲ਼
ਭਾਰਤ ਵੱਲੋਂ ਪਹਿਲਾ ਗੋਲ ਲਲਿਤ ਉਪਾਧਿਆਏ ਨੇ, ਦੂਜਾ ਗੋਲ ਸੁਖਜੀਤ ਨੇ ਅਤੇ ਤੀਜਾ ਗੋਲ ਵਰੁਣ ਕੁਮਾਰ ਨੇ ਕੀਤਾ।
ਦੂਜੇ ਪਾਸੇ ਨਿਊਜ਼ੀਲੈਂਡ ਲਈ ਪਹਿਲਾ ਗੋਲ ਸੈਮ ਲੇਨ ਨੇ 28ਵੇਂ ਮਿੰਟ ਵਿੱਚ, ਦੂਜਾ ਗੋਲ ਕੇਨ ਰਸਲ ਨੇ 43ਵੇਂ ਮਿੰਟ ਵਿੱਚ ਅਤੇ ਤੀਜਾ ਗੋਲ ਸੀਨ ਫਿੰਡਲੇ ਨੇ ਕੀਤਾ।
ਭੁਵਨੇਸ਼ਵਰ ਵਿੱਚ ਖੇਡੇ ਗਏ ਇਸ ਮੈਚ ਨੂੰ ਜਿੱਤਣ ਵਾਲੀ ਨਿਊਜ਼ੀਲੈਂਡ ਟੀਮ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ ਹੈ।
ਇਸ ਤੋਂ ਪਹਿਲਾਂ ਕਰਾਸਓਵਰ ਮੈਚ ਵਿੱਚ ਸਪੇਨ ਨੇ ਮਲੇਸ਼ੀਆ ਨੂੰ ਹਰਾਇਆ ਸੀ।
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਹੁਣ ਤੱਕ 45 ਮੈਚ ਖੇਡੇ ਗਏ ਹਨ, ਜਿਨ੍ਹਾਂ 'ਚੋਂ ਭਾਰਤ ਨੇ 24 ਜਿੱਤੇ ਹਨ, ਜਦਕਿ ਨਿਊਜ਼ੀਲੈਂਡ ਨੇ 16 ਮੈਚ ਜਿੱਤੇ ਹਨ।
ਵੇਲਜ਼ ਤੋਂ ਮੈਚ ਜਿੱਤਿਆ, ਪਰ ਜਿੱਤ ਵੱਡੀ ਨਹੀਂ ਸੀ
ਭਾਰਤ, ਵੇਲਜ਼ ਖ਼ਿਲਾਫ਼ ਮੈਚ ਦੀ ਸ਼ੁਰੂਆਤ ਤੋਂ ਹੀ ਦਬਾਅ ਵਿੱਚ ਸੀ। ਇਸੇ ਦਬਾਅ ਦਾ ਹੀ ਨਤੀਜਾ ਸੀ ਕਿ ਸ਼ੁਰੂਆਤ ਵਿੱਚ ਟੀਮ ਦਾ ਰੁਖ਼ ਤਿੱਖ਼ੇ ਹਮਲੇ ਕਰਨ ਵਾਲਾ ਨਹੀਂ ਸੀ।
ਇਹੀ ਕਾਰਨ ਰਿਹਾ ਗੇਂਦ ਤਾਂ ਬਹੁਤ ਦੇਰ ਭਾਰਤ ਦੇ ਕਬਜ਼ੇ ’ਚ ਰਹੀ ਪਰ ਟੀਮ ਨੂੰ ਗੋਲ ਦਾਗਣ ਲਈ ਲੋੜੀਂਦੇ ਹਮਲੇ ਕਰਨ ਵਿੱਚ ਬਹੁਤੀ ਕਾਮਯਾਬ ਨਾ ਹੋ ਸਕੀ।
ਮੈਚ ਦੌਰਾਨ ਭਾਰਤ ਨਾ ਤਾਂ ਵੇਲਜ਼ ’ਤੇ ਆਪਣੀ ਇੱਛਾ ਮੁਤਾਬਕ ਦਬਾਅ ਪਾ ਸਕਿਆ ਤੇ ਨਾ ਹੀ ਜਿੰਨੇ ਚਾਹੀਦੇ ਸਨ ਉਹ ਗੋਲ ਕਰ ਸਕਿਆ।
ਮੈਚ ਦਾ ਪਹਿਲਾ ਕੁਆਰਟਰ ਬਿਨ੍ਹਾਂ ਕਿਸੇ ਗੋਲ ਦੇ ਖ਼ਤਮ ਹੋ ਗਿਆ ਤੇ ਦੂਜੇ ਕੁਆਰਟਰ ਵਿੱਚ ਭਾਰਤੀ ਟੀਮ ਅੱਧੇ ਸਮੇਂ ਤੱਕ ਮਹਿਜ਼ ਇੱਕ ਗੋਲ ਕਰ ਸਕੀ।

ਤਸਵੀਰ ਸਰੋਤ, ANI
ਵੇਲਜ਼ ਤੋਂ ਹੋਈ ਜਿੱਤ ਦੌਰਾਨ ਜੋ ਜੋ ਹੋਇਆ
ਸ਼ਮਸ਼ੇਰ ਅਤੇ ਆਕਾਸ਼ਦੀਪ ਦੇ ਗੋਲਾਂ ਨਾਲ ਭਾਰਤ ਦੋ ਗੋਲ ਕਰ ਸਕਿਆ ਤੇ ਕੁਝ ਸਮਾਂ ਬਾਅਦ ਭਾਰਤੀ ਟੀਮ ਆਪਣੀ ਖੇਡ ਨੂੰ ਮੁੜ ਲੀਹ 'ਤੇ ਲਿਆਉਣ ਦੀ ਕੋਸ਼ਿਸ਼ ਕਰਦੀ ਨਜ਼ਰ ਆਈ।
ਪਰ ਤੀਜੇ ਕੁਆਰਟਰ ਦੇ ਆਖ਼ਰੀ ਦੋ ਮਿੰਟਾਂ ਵਿੱਚ ਵੇਲਜ਼ ਨੇ ਦੋ ਗੋਲ ਕਰਕੇ ਕਲਿੰਗਾ ਸਟੇਡੀਅਮ ਵਿੱਚ ਨਾ ਸਿਰਫ਼ ਭਾਰਤੀ ਟੀਮ ਨੂੰ ਸਗੋਂ ਸਾਰੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਅਤੇ 2-2 ਦੀ ਬਰਾਬਰੀ ਕਰ ਲਈ। ਇਹ ਮੌਕਾ ਸੀ, ਜਦੋਂ ਪੂਰੇ ਸਟੇਡੀਅਮ ਵਿੱਚ ਸੰਨਾਟਾ ਛਾ ਗਿਆ।
ਵੇਲਜ਼ ਦੇ ਬਰਾਬਰ ਆਉਣ ਤੋਂ ਬਾਅਦ, ਭਾਰਤੀ ਟੀਮ ਹਰਕਤ ਵਿੱਚ ਆਈ ਅਤੇ ਅਕਾਸ਼ਦੀਪ ਸਿੰਘ ਨੇ ਦੂਜਾ ਗੋਲ ਕਰਕੇ ਭਾਰਤ ਨੂੰ ਇੱਕ ਵਾਰ ਫਿਰ 3-2 ਨਾਲ ਅੱਗੇ ਕਰ ਦਿੱਤਾ।
ਪਰ ਇਸ ਸਮੇਂ ਤੱਕ ਵੇਲਜ਼ ਦਾ ਹੌਸਲਾ ਇੰਨਾ ਵੱਧ ਗਿਆ ਸੀ ਕਿ ਆਖ਼ਰੀ ਕੁਆਰਟਰ ਵਿੱਚ ਛੇ-ਸੱਤ ਮਿੰਟ ਤੱਕ ਭਾਰਤੀ ਡਿਫ਼ੈਂਸ ਨੂੰ ਗੋਲ ਬਚਾਈ ਰੱਖਣ ਲਈ ਜੂਝਣਾ ਪਿਆ।
ਕੁਝ ਪਲ ਤਾਂ ਅਜਿਹੇ ਸਨ ਕਿ ਜ਼ਿਹਨ ’ਚ ਭਾਰਤ ਦੀ ਜਿੱਤ ਔਖੀ ਲੱਗਦੀ ਸੀ।

ਤਸਵੀਰ ਸਰੋਤ, ANI
ਹਰਮਨਪ੍ਰੀਤ ਦਾ ਖ਼ਾਤਾ ਖੋਲ੍ਹਣਾ
ਭਾਰਤੀ ਕਪਤਾਨ ਅਤੇ ਦੇਸ਼ ਦੇ ਨੰਬਰ ਇੱਕ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਦੀ ਗ਼ੈਰਹਾਜ਼ਰੀ ਨੇ ਭਾਰਤ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਦਿੱਤਾ ਹੈ।
ਆਮ ਤੌਰ 'ਤੇ ਉਹ ਭਾਰਤ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਉਂਦੇ ਰਹੇ ਹਨ। ਪਰ ਇਸ ਵਿਸ਼ਵ ਕੱਪ 'ਚ ਉਹ ਉਮੀਦਾਂ 'ਤੇ ਖ਼ਰਾ ਨਹੀਂ ਉਤਰ ਸਕੇ।
ਪਹਿਲੇ ਦੋ ਮੈਚਾਂ ਵਿੱਚ ਅਤੇ ਇਸ ਮੈਚ ਦੇ ਖ਼ਤਮ ਹੋਣ ਤੋਂ ਦੋ ਮਿੰਟ ਪਹਿਲਾਂ ਤੱਕ ਉਨ੍ਹਾਂ ਦੇ ਨਾਮ ਇੱਕ ਵੀ ਗੋਲ ਨਹੀਂ ਸੀ।

ਤਸਵੀਰ ਸਰੋਤ, ANI
ਇਸ ਮੈਚ ਵਿੱਚ ਵੇਲਜ਼ ਨੇ ਵਾਪਸੀ ਕਰਨ ਲਈ ਪੂਰੀ ਵਾਹ ਲਗਾਈ। ਉਨ੍ਹਾਂ ਆਪਣੇ ਗੋਲਕੀਪਰ ਨੂੰ ਹਟਾਕੇ ਪੂਰੇ 11 ਖਿਡਾਰੀਆਂ ਨੂੰ ਮੈਦਾਨ ਵਿੱਚ ਉਤਾਰਣ ਦਾ ਫ਼ੈਸਲਾ ਲਿਆ। ਜਦੋਂ ਅਜਿਹਾ ਹੋਇਆ ਮੈਚ ਵਿੱਚ ਹਾਲੇ ਸਵਾ ਮਿੰਟ ਬਚਿਆ ਸੀ।
ਵੇਲਜ਼ ਦੇ ਗੋਲ ਵਿੱਚ ਗੋਲਕੀਪਰ ਦੀ ਗ਼ੈਰ-ਮੌਜੂਦਗੀ ਦਾ ਫ਼ਾਇਦਾ ਚੁੱਕਦਿਆਂ ਲਲਿਤ ਉਪਾਧਿਆਏ ਨੇ ਲੰਮੀ ਕਲੀਅਰੈਂਸ 'ਤੇ ਗੇਂਦ 'ਤੇ ਕਬਜ਼ਾ ਕਰਕੇ ਭਾਰਤ ਨੂੰ ਪੈਨਲਟੀ ਕਾਰਨਰ ਦਿਵਾਇਆ। ਇਸੇ ਪਨੈਲਟੀ ਨੂੰ ਹਰਮਨਪ੍ਰੀਤ ਨੇ ਗੋਲ ਵਿੱਚ ਬਦਲ ਦਿੱਤਾ।
ਸੰਭਵ ਹੈ ਕਿ ਇੱਕ ਵਾਰ ਗੋਲ ਦਾ ਖਾਤਾ ਖੁੱਲ੍ਹ ਜਾਣ 'ਤੇ ਹਰਮਨਪ੍ਰੀਤ ਆਪਣੀ ਲੈਅ ਵਿੱਚ ਵਾਪਸ ਆ ਜਾਣ ਜਿਸਦੀ ਭਾਰਤ ਨੂੰ ਨਿਊਜ਼ੀਲੈਂਡ ਖ਼ਿਲਾਫ਼ ਕਰਾਸ ਓਵਰ ਮੈਚ 'ਚ ਬਹੁਤ ਲੋੜ ਹੈ।
ਮੌਜੂਦਾ ਸਮੇਂ ਵਿੱਚ ਪਨੈਲਟੀ ਕਰਨ ਵਾਲੇ ਖਿਡਾਰੀ ਨੂੰ ਮਹਿਜ਼ 40 ਸਕਿੰਟ ਮਿਲਦੇ ਹਨ। ਇਸ ਸੂਰਤੇ ਹਾਲ ਪਨੈਲਟੀ ਨੂੰ ਗੋਲ ਵਿੱਚ ਬਦਲਣਾ ਇੱਕ ਵੱਡੀ ਚੁਣੌਤੀ ਹੁੰਦੀ ਹੈ।
ਕਿਉਂਕਿ ਪਨੈਲਟੀ ਮੌਕੇ ਵਿਰੋਧੀ ਟੀਮ ਦੇ ਖਿਡਾਰੀ ਸੁਚੇਤ ਰਹਿ ਫ਼ੁਰਤੀਲੇ ਢੰਗ ਨਾਲ ਗੋਲ ਰੋਕ ਸਕਦੇ ਹਨ। ਅਜਿਹੀ ਸਥਿਤੀ ਵਿੱਚ ਮੈਚ ਦੇ ਆਖ਼ਰੀ ਮਿੰਟਾਂ ਵਿੱਚ ਗੋਲ ਦਾਗਣਾ ਹਰਮਨਪ੍ਰੀਤ ਨੂੰ ਉਤਸ਼ਾਹਿਤ ਕਰਨ ਵਾਲਾ ਹੀ ਹੈ।
ਬੀਤੇ ਸਾਲਾਂ ਵਿੱਚ ਵੀ ਭਾਰਤ ਵੀ ਪਨੈਲਟੀ ਨੂੰ ਗੋਲ ਵਿੱਚ ਬਦਲਣ ਦੀ ਆਪਣੀ ਰਣਨੀਤੀ ਤੇ ਤਕਨੀਕ ’ਤੇ ਲਗਾਤਾਰ ਕੰਮ ਕਰਦਾ ਰਿਹਾ ਹੈ।
ਜਦੋਂ ਬਾਲਕਿਸ਼ਨ ਭਾਰਤੀ ਟੀਮ ਦੇ ਮੁੱਖ ਕੋਚ ਸਨ ਤਾਂ ਉਨ੍ਹਾਂ ਭਾਰਤ ਨੇ ਗੇਂਦ ਸੁੱਟਣ ਵਾਲੇ ਖਿਡਾਰੀ ਨੂੰ ਗੇਂਦ ਵਾਪਸ ਦੇ ਕੇ ਗੋਲ ਕਰਨ ਦੀ ਰਣਨੀਤੀ ਬਣਾਈ ਸੀ, ਜੋ ਬਹੁਤ ਪ੍ਰਭਾਵਸ਼ਾਲੀ ਸਾਬਿਤ ਹੋਈ ਸੀ।

ਹਾਕੀ ਵਿਸ਼ਵ ਕੱਪ ਵਿੱਚ ਭਾਰਤ
- ਭਾਰਤ ਨੇ ਵੇਲਜ਼ ਖ਼ਿਲਾਫ਼ ਹੋਇਆ ਮੈਚ ਜਿੱਤਿਆ ਪਰ ਕੁਆਰਟਰ ਫ਼ਾਈਨਲ ਦਾ ਰਾਹ ਔਖਾ
- ਹਾਰਦਿਕ ਦੀ ਗ਼ੈਰ-ਹਾਜ਼ਰੀ ਵਿੱਚ ਅਕਾਸ਼ਦੀਪ ਨੂੰ ਮੌਕਾ ਮਿਲਿਆ ਤੇ ਉਹ ਆਪਣੀ ਖੇਡ ਦਾ ਪ੍ਰਦਰਸ਼ਨ ਕਰਨ ਵਿੱਚ ਕਾਮਯਾਬ ਰਹੇ
- ਭਾਰਤ ਪੂਲ ਡੀ ਦਾ ਹਿੱਸਾ ਹੈ
- ਪੂਲ ਡੀ ਵਿੱਚ ਭਾਰਤ,ਵੇਲਜ਼,ਸਪੇਨ ਤੇ ਯੂਕੇ ਦੀਆਂ ਟੀਮਾਂ ਆਹਮੋ ਸਾਹਮਣੇ ਹਨ

ਹਾਰਦਿਕ ਦੀ ਗ਼ੈਰ-ਹਾਜ਼ਰੀ ਵਿੱਚ ਅਕਾਸ਼ਦੀਪ ਚਮਕੇ

ਤਸਵੀਰ ਸਰੋਤ, ANI
ਅਸੀਂ ਸਾਰੇ ਜਾਣਦੇ ਹਾਂ ਕਿ ਆਕਾਸ਼ਦੀਪ ਸਿੰਘ ਟੋਕੀਓ ਓਲੰਪਿਕ ਟੀਮ ਵਿੱਚ ਸ਼ਾਮਲ ਹੋਣ ਲਈ ਮੁੱਖ ਦਾਅਵੇਦਾਰ ਸਨ। ਪਰ ਆਖਰੀ ਸਮੇਂ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਆਪਣੇ ਖੇਡ ਕਰੀਅਰ ਵਿੱਚ ਉਹ ਸ਼ਾਇਦ ਹੀ ਇਹ ਭੁੱਲ ਸਕਣ।
ਇਸ ਦਾ ਕਾਰਨ ਇਹ ਸੀ ਕਿ ਉਹ ਫ਼ਾਰਵਰਡ ਖਿਡਾਰੀ ਹਨ ਅਤੇ ਕੋਚ ਦੂਜੇ ਫ਼ਾਰਵਰਡ ਖਿਡਾਰੀਆਂ 'ਤੇ ਵਧੇਰੇ ਭਰੋਸਾ ਕਰ ਰਹੇ ਹਨ।
ਬਰਮਿੰਘਮ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਦੇ ਸਮੇਂ ਤੋਂ ਕੋਚ ਨੇ ਆਕਾਸ਼ਦੀਪ ਨੂੰ ਹਮਲਾਵਰ ਮਿਡ-ਫੀਲਡਰ ਵਜੋਂ ਮੈਦਾਨ ਵਿੱਚ ਉਤਾਰਨ ਦਾ ਫ਼ੈਸਲਾ ਲਿਆ ਸੀ। ਇਸ ਤੋਂ ਬਾਅਦ ਤੋਂ ਉਨ੍ਹਾਂ ਦੀ ਟੀਮ ਵਿੱਚ ਜਗ੍ਹਾ ਪੱਕੀ ਹੋ ਗਈ।
ਪਹਿਲੇ ਦੋ ਮੈਚਾਂ ਵਿੱਚ ਹਾਰਦਿਕ ਨੇ ਮਿਡਫ਼ੀਲਡਰ ਵਜੋਂ ਜੋ ਭੂਮਿਕਾ ਨਿਭਾਈ।
ਪਰ ਇਸ ਮੈਚ ਤੋਂ ਪਹਿਲਾਂ ਹਾਰਦਿਕ ਨੂੰ ਸੱਚ ਲੱਗ ਗਈ ਸੀ ਜਿਸ ਕਾਰਨ ਆਕਾਸ਼ਦੀਪ ਨੂੰ ਆਪਣੀ ਸਮਰੱਥਾ ਦਿਖਾਉਣ ਦਾ ਮੌਕਾ ਮਿਲਿਆ।
ਉਨ੍ਹਾਂ ਨੇ ਆਕਾਸ਼ਦੀਪ ਦੀ ਕਮੀ ਹੀ ਨੂੰ ਨਹੀਂ ਖ਼ਤਮ ਕੀਤਾ ਬਲਕਿ ਦੋ ਗੋਲ ਵੀ ਦਾਗ਼ ਦਿੱਤੇ।

ਤਸਵੀਰ ਸਰੋਤ, ANI

ਇਹ ਵੀ ਪੜ੍ਹੋ-

ਡਿਫ਼ੈਂਸ ਪਹਿਲੀ ਵਾਰ ਕੁਝ ਕਮਜ਼ੋਰ ਨਜ਼ਰ ਆਈ
ਭਾਰਤ ਦਾ ਪ੍ਰਦਰਸ਼ਨ ਅਜਿਹਾ ਨਹੀਂ ਰਿਹਾ ਕਿ ਕੋਚ ਮਾਣ ਮਹਿਸੂਸ ਕਰ ਸਕੇ।
ਪਹਿਲੇ ਦੋ ਮੈਚਾਂ ਵਿੱਚ ਭਾਰਦ ਦਾ ਪ੍ਰਦਰਸ਼ਨ ਆਸਾਂ ਮੁਤਾਬਕ ਨਹੀਂ ਸੀ। ਕਮਜ਼ੋਰ ਡਿਫ਼ੈਂਸ ਸਾਫ਼ ਨਜ਼ਰ ਆ ਰਹੀ ਸੀ।
ਵਰਲਡ ਕੱਪ ਵਿੱਚ ਟੀਮ ਦਬਾਅ ਵਿੱਚ ਹੈ। ਇਹ ਹੀ ਕਾਰਨ ਹੈ ਕਿ ਗਰੁੱਪ ਦੀ ਸਭ ਤੋਂ ਕਮਜ਼ੋਰ ਟੀਮ ਖ਼ਿਲਾਫ਼ ਅਤੇ ਪਹਿਲੀ ਵਾਰ ਵਿਸ਼ਵ ਕੱਪ ਖੇਡਣ ਵਾਲੀ ਵੇਲਜ਼ ਟੀਮ ਸਾਹਮਣੇ ਵੀ ਡਿਫ਼ੈਂਸ ਚੰਗਾ ਪ੍ਰਦਰਸ਼ਨ ਨਾ ਕਰ ਸਕੀ।
ਅਸਲ ਵਿੱਚ ਜਿਸ ਤਰੀਕੇ ਨਾਲ ਆਪਣਾ ਦਿਮਾਗ਼ ਠੰਡਾ ਰੱਖ ਸਾਡੇ ਡਿਫੈਂਡਰ ਯੂਕੇ ਅਤੇ ਸਪੇਨ ਖ਼ਿਲਾਫ਼ ਮੈਚਾਂ ਵਿੱਚ ਬਚਾਅ ਕਰ ਰਹੇ ਸਨ, ਟੀਮ ਨੂੰ ਅਜਿਹੇ ਮਨੋਬਲ ਨੂੰ ਜਾਰੀ ਰੱਖਣ ਦੀ ਲੋੜ ਹੈ।
ਸੱਚ ਤਾਂ ਇਹ ਹੈ ਕਿ ਇਸ ਮੈਚ 'ਚ ਦਬਾਅ ਨੇ ਭਾਰਤ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਦਿਲਚਸਪ ਗੱਲ ਇਹ ਹੈ ਕਿ ਇਹ ਦਬਾਅ ਵਿਰੋਧੀ ਟੀਮਾਂ ਦੀ ਬਜਾਏ ਖ਼ੂਦ ਭਾਰਤੀ ਖਿਡਾਰੀਆਂ ਦਾ ਹੀ ਬਣਾਇਆ ਹੋਇਆ ਹੈ। ਤੇ ਗੱਲ ਖੇਡ ਮਾਹਰਾਂ ਦੀ ਸਮਝ ਤੋਂ ਪਰੇ ਹੈ।

ਤਸਵੀਰ ਸਰੋਤ, ANI
ਇਹ ਵੀ ਸਮਝਣਾ ਔਖਾ ਹੈ ਕਿ ਭਾਰਤੀ ਟੀਮ ਸਿੱਧੇ ਤੌਰ 'ਤੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਉਣ ਦੇ ਦਬਾਅ 'ਚ ਕਿਉਂ ਸੀ।
ਉਸ ਨੂੰ ਇਹ ਸਮਝਣ ਦੀ ਲੋੜ ਸੀ ਕਿ ਉਹ ਪਹਿਲਾਂ ਹੀ ਕ੍ਰਾਸ ਓਵਰ ਲਈ ਕੁਆਲੀਫਾਈ ਕਰ ਚੁੱਕੀ ਹੈ ਅਤੇ ਇਹ ਵੀ ਅੱਗੇ ਵੀ ਚੰਗਾ ਪ੍ਰਦਰਸ਼ਨ ਕਰ ਸਕਦੀ ਹੈ।
ਵੈਸੇ ਤਾਂ ਬੈਲਜੀਅਮ ਦੀ ਟੀਮ ਵੀ ਕਰਾਸ ਓਵਰ ਖੇਡ ਕੇ ਚੈਂਪੀਅਨ ਬਣ ਚੁੱਕੀ ਹੈ। ਮੈਦਾਨ ਵਿੱਚ ਉੱਤਰੀ ਕਿਸੇ ਵੀ ਟੀਮ ਦੀ ਇਹ ਸੋਚ ਹੋਣੀ ਚਾਹੀਦੀ ਹੈ ਕਿ ਵਿਰੋਧੀ ਕੋਈ ਵੀ ਹੋਵੇ ਉਨ੍ਹਾਂ ਨੇ ਬਸ ਬਹਿਤਰ ਪ੍ਰਦਰਸ਼ਨ ਕਰਨਾ ਹੈ ਤੇ ਵਿਰੋਧੀ ਟੀਮ ਨੂੰ ਹਰਾਉਣਾ ਹੈ।
ਜੇਕਰ ਭਾਰਤ ਨਿਊਜ਼ੀਲੈਂਡ ਖ਼ਿਲਾਫ਼ ਕ੍ਰਾਸ ਓਵਰ ਮੈਚ 'ਚ ਇੱਛਾ ਮੁਤਾਬਕ ਨਤੀਜਾ ਚਾਹੁੰਦਾ ਹੈ ਤਾਂ ਉਸ ਨੂੰ ਮਿਲੇ ਮੌਕਿਆਂ ਦਾ ਫ਼ਾਇਦਾ ਚੁੱਕਦਿਆਂ ਆਪਣੀ ਸਮਰੱਥਾ ਅਨੁਸਾਰ ਬਹਿਤਰ ਪ੍ਰਦਰਸ਼ਨ ਕਰਨਾ ਪਵੇਗਾ।
ਭਾਰਤ ਦੀ ਟੀਮ ਦੇ ਮਨੋਬਲ ਤੇ ਰਣਨੀਤੀ ਵਿੱਚ ਸੁਧਾਰ ਕੀਤੇ ਬਿਨਾਂ, ਜਿੱਤ ਬਾਰੇ ਸੋਚਣਾ ਬੇਅਰਥ ਹੋਵੇਗਾ।












