ਚੰਨ ਗ੍ਰਹਿਣ 2025: ਭਾਰਤ ਸਣੇ ਦੁਨੀਆਂ ਭਰ ਵਿਚ ਨਜ਼ਰ ਆਇਆ ਬਲੱਡ ਮੂਨ, ਜਾਣੋ ਬਲੱਡ ਮੂਨ ਕੀ ਹੈ ਅਤੇ ਇਹ ਕਦੋਂ ਦਿਖਾਈ ਦਿੰਦਾ ਹੈ?

ਯੂਕੇ ਦੇ ਮਾਲਟਨ ਦੇ ਉੱਪਰ ਦਿਖਾਈ ਦੇ ਰਿਹਾ ਬਲੱਡ ਮੂਨ

ਤਸਵੀਰ ਸਰੋਤ, Sunshinesid/BBC Weather Watchers

ਤਸਵੀਰ ਕੈਪਸ਼ਨ, ਯੂਕੇ ਦੇ ਮਾਲਟਨ ਦੇ ਉੱਪਰ ਦਿਖਾਈ ਦੇ ਰਿਹਾ ਬਲੱਡ ਮੂਨ

ਐਤਵਾਰ ਦਾ ਦਿਨ ਖਗੋਲ ਵਿਗਿਆਨੀਆਂ ਅਤੇ ਪੁਲਾੜ ਪ੍ਰੇਮੀਆਂ ਲਈ ਇੱਕ ਅਹਿਮ ਦਿਨ ਰਿਹਾ। ਭਾਰਤ ਸਣੇ ਦੁਨੀਆਂ ਭਰ ਦੇ ਕਈ ਦੇਸ਼ਾਂ ਵਿੱਚ ਪੂਰਨ ਚੰਨ ਗ੍ਰਹਿਣ ਦਿਖਾਈ ਦਿੱਤਾ।

ਇਹ ਪੂਰਨ ਚੰਨ ਗ੍ਰਹਿਣ ਹੀ ਇੱਕ ਪੂਰਨ 'ਬਲੱਡ ਮੂਨ', ਭਾਵ ਚੰਨ ਲਾਲ ਅਤੇ ਆਮ ਨਾਲੋਂ ਵੱਡਾ ਦਿਖਾਈ ਦਿੱਤਾ।

ਇਹ ਪੂਰਨ ਚੰਨ ਗ੍ਰਹਿਣ ਏਸ਼ੀਆ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਸ਼ੁਰੂ ਤੋਂ ਅੰਤ ਤੱਕ ਦਿਖਾਈ ਦਿੱਤਾ, ਜਿਸ ਵਿੱਚ ਅਫਰੀਕਾ ਦੇ ਪੂਰਬੀ ਹਿੱਸੇ, ਯੂਰਪ, ਪੱਛਮੀ ਆਸਟ੍ਰੇਲੀਆ ਅਤੇ ਭਾਰਤ ਸ਼ਾਮਲ ਹਨ।

ਤਸਵੀਰਾਂ 'ਚ ਦੇਖੋ ਦੁਨੀਆਂ ਭਰ ਵਿੱਚ ਕਿਹੋ ਜਿਹਾ ਨਜ਼ਰ ਆਇਆ ਬੱਲਡ ਮੂਨ

ਬਗਦਾਦ ਵਿੱਚ, ਇੱਕ ਫੈਰਿਸ ਵ੍ਹੀਲ ਦੇ ਨੇੜੇ ਧੁੰਦਲੇ ਅਸਮਾਨ ਵਿੱਚ ਨਜ਼ਰ ਆਉਂਦਾ ਪੂਰਨ ਚੰਨ ਗ੍ਰਿਹਣ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਬਗਦਾਦ ਵਿੱਚ, ਇੱਕ ਫੈਰਿਸ ਵ੍ਹੀਲ ਦੇ ਨੇੜੇ ਧੁੰਦਲੇ ਅਸਮਾਨ ਵਿੱਚ ਨਜ਼ਰ ਆਉਂਦਾ ਪੂਰਨ ਚੰਨ ਗ੍ਰਿਹਣ
ਜਰਮਨੀ ਦੇ ਡ੍ਰੇਜ਼ਡਨ ਵਿੱਚ ਇੱਕ ਸੁਨਹਿਰੀ ਮੂਰਤੀ ਦੇ ਨਾਲ ਦਿਖਾਈ ਦੇ ਰਿਹਾ ਚੰਦਰਮਾ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਜਰਮਨੀ ਦੇ ਡ੍ਰੇਜ਼ਡਨ ਵਿੱਚ ਇੱਕ ਸੁਨਹਿਰੀ ਮੂਰਤੀ ਦੇ ਨਾਲ ਦਿਖਾਈ ਦੇ ਰਿਹਾ ਚੰਦਰਮਾ
ਇਜਿਪਟ ਵਿੱਚ ਸਿਨਾਈ ਮਾਰੂਥਲ ਦੇ ਉੱਪਰ ਦੇਖਿਆ ਗਿਆ ਬਲੱਡ ਮੂਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਜਿਪਟ ਵਿੱਚ ਸਿਨਾਈ ਮਾਰੂਥਲ ਦੇ ਉੱਪਰ ਦੇਖਿਆ ਗਿਆ ਬਲੱਡ ਮੂਨ
ਯੂਕਰੇਨ ਦੇ ਓਡੇਸਾ ਵਿੱਚ ਇੱਕ ਬੀਚ 'ਤੇ ਬਲੱਡ ਮੂਨ ਦਾ ਨਜ਼ਾਰਾ ਦੇਖਦੇ ਲੋਕ

ਤਸਵੀਰ ਸਰੋਤ, AFP via Getty Images

ਤਸਵੀਰ ਕੈਪਸ਼ਨ, ਯੂਕਰੇਨ ਦੇ ਓਡੇਸਾ ਵਿੱਚ ਇੱਕ ਬੀਚ 'ਤੇ ਬਲੱਡ ਮੂਨ ਦਾ ਨਜ਼ਾਰਾ ਦੇਖਦੇ ਲੋਕ

ਭਾਰਤ ਦੇ ਜ਼ਿਆਦਾਤਰ ਸੂਬਿਆ ਵਿੱਚ ਨਜ਼ਰ ਆਇਆ

ਚੰਨ ਗ੍ਰਹਿਣ

ਤਸਵੀਰ ਸਰੋਤ, Getty Images

ਇਹ ਚੰਨ ਗ੍ਰਹਿਣ ਦੁਨੀਆਂ ਦੇ ਚਾਰ ਮਹਾਂਦੀਪਾਂ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਦਿਖਾਈ ਦਿੱਤਾ।

ਉੱਤਰੀ ਭਾਰਤ ਦੇ ਦਿੱਲੀ, ਜੈਪੁਰ, ਹਰਿਦੁਆਰ ਅਤੇ ਲਖਨਊ ਅਤੇ ਪੱਛਮੀ ਭਾਰਤ ਦੇ ਮੁੰਬਈ ਸਮੇਤ ਕਈ ਸ਼ਹਿਰਾਂ ਵਿੱਚ ਦਿਖਾਈ ਦਿੱਤਾ।

ਇਹ ਪੂਰਨ ਚੰਨ ਗ੍ਰਹਿਣ ਦੱਖਣੀ ਭਾਰਤ ਦੇ ਚੇਨਈ, ਬੰਗਲੁਰੂ, ਹੈਦਰਾਬਾਦ ਅਤੇ ਤਿਰੂਵਨੰਤਪੁਰਮ ਵਿੱਚ ਵੀ ਦਿਖਾਈ ਦਿੱਤਾ।

ਇਹ ਪੂਰਨ ਚੰਨ ਗ੍ਰਹਿਣ ਪੂਰਬੀ ਭਾਰਤ ਵਿੱਚ ਕੋਲਕਾਤਾ, ਭੁਵਨੇਸ਼ਵਰ, ਗੁਵਾਹਾਟੀ ਰਾਂਚੀ ਸਣੇ ਕਈ ਸ਼ਹਿਰਾਂ ਵਿੱਚ ਦਿਖਾਈ ਦਿੱਤਾ।

ਭਾਰਤ ਵਿੱਚ ਚੰਨ ਗ੍ਰਹਿਣ ਦਾ ਸਮਾਂ:

  • ਚੰਨ ਗ੍ਰਹਿਣ ਸ਼ੁਰੂ ਹੋਣ ਦਾ ਸਮਾਂ: 7 ਸਤੰਬਰ ਰਾਤ 8:58 ਵਜੇ (ਭਾਰਤੀ ਸਮੇਂ ਮੁਤਾਬਕ)
  • ਪੂਰਨ ਚੰਨ ਗ੍ਰਹਿਣ (ਬਲੱਡ ਮੂਨ ਪੜਾਅ) ਦਾ ਸਮਾਂ: ਰਾਤ 11:00 ਵਜੇ ਤੋਂ 00:22 ਵਜੇ
  • ਚੰਨ ਗ੍ਰਹਿਣ ਦਾ ਅੰਤ: 8 ਸਤੰਬਰ ਨੂੰ ਸਵੇਰੇ 2 ਘੰਟੇ 25 ਮਿੰਟ (ਲਗਭਗ ਅੱਧੀ ਰਾਤ ਵੇਲੇ)

ਚੰਨ ਗ੍ਰਹਿਣ ਕੀ ਹੈ?

ਇਹ ਗ੍ਰਹਿਣ ਉਦੋਂ ਲੱਗਦਾ ਹੈ ਜਦੋਂ ਧਰਤੀ ਸੂਰਜ ਅਤੇ ਚੰਦਰਮਾ ਦੇ ਚੱਕਰ ਇੱਕ ਹੀ ਰੇਖਾ ਵਿੱਚ ਆ ਜਾਂਦੇ ਹਨ।

ਇਹ ਇੱਕ ਖਗੋਲੀ ਵਰਤਾਰਾ ਹੈ ਜੋ ਇੱਕ ਤ੍ਰਿਕੋਣ ਬਣਨ ਕਾਰਨ ਹੁੰਦਾ ਹੈ।

ਅਸਲ ਵਿੱਚ ਹੁੰਦਾ ਇਹ ਹੈ ਕਿ ਚੰਦਰਮਾ ਧਰਤੀ ਦੇ ਪਰਛਾਵੇਂ ਵਿੱਚੋਂ ਲੰਘਦਾ ਹੈ ਅਤੇ ਇੱਕ ਸਿੱਧੀ ਰੇਖਾ ਵਿੱਚ ਆ ਜਾਂਦਾ ਹੈ।

ਕਿਉਂਕਿ ਚੰਦਰਮਾ ਓਰਬਿਟ ਵੱਲ ਝੁਕਿਆ ਹੋਇਆ ਹੈ, ਇਹ ਹਰ ਮਹੀਨੇ ਧਰਤੀ ਦੇ ਪਰਛਾਵੇਂ ਵਿੱਚੋਂ ਨਹੀਂ ਲੰਘਦਾ। ਇਸ ਲਈ ਅਜਿਹੀ ਘਟਨਾ ਹਰ ਮਹੀਨੇ ਨਹੀਂ ਵਾਪਰਦੀ।

ਉਪਛਾਇਆ ਚੰਨ ਗ੍ਰਹਿਣ ਵਿੱਚ ਧਰਤੀ ਦੀ ਕੇਂਦਰੀ ਸਤ੍ਹਾ ਦਾ ਪਰਛਾਵਾਂ ਚੰਦਰਮਾ 'ਤੇ ਨਹੀਂ ਪੈਂਦਾ। ਇਸ ਤੋਂ ਇਲਾਵਾ ਧਰਤੀ ਦਾ ਪਰਛਾਵਾਂ ਚੰਦਰਮਾ ਦੀ ਸਤ੍ਹਾ ਦੇ ਕੁਝ ਹਿੱਸਿਆਂ 'ਤੇ ਹੀ ਪੈਂਦਾ ਹੈ।

ਬਲੱਡ ਮੂਨ ਕੀ ਹੈ ਅਤੇ ਇਹ ਕਦੋਂ ਦਿਖਾਈ ਦਿੰਦਾ ਹੈ?

ਬਲੱਡ ਮੂਨ

ਤਸਵੀਰ ਸਰੋਤ, Getty Images

ਬਲੱਡ ਮੂਨ ਦਾ ਮਤਲਬ ਹੈ ਕਿ ਚੰਦਰਮਾ ਲਾਲ ਰੰਗ ਦਾ ਅਤੇ ਆਮ ਨਾਲੋਂ ਬਹੁਤ ਵੱਡਾ ਦਿਖਾਈ ਦਿੰਦਾ ਹੈ।

ਪੂਰਨ ਚੰਨ ਗ੍ਰਹਿਣ ਦੌਰਾਨ ਇੱਕ ਬਲੱਡ ਮੂਨ ਦਿਖਾਈ ਦਿੰਦਾ ਹੈ। ਉਸ ਸਮੇਂ ਚੰਦਰਮਾ ਧਰਤੀ ਦੇ ਬਹੁਤ ਨੇੜੇ ਹੁੰਦਾ ਹੈ ਅਤੇ ਇੱਕ ਵਿਲੱਖਣ ਓਰਬਿਟ ਤੋਂ ਇਸ 'ਤੇ ਪੈਣ ਵਾਲੀ ਰੌਸ਼ਨੀ ਇਸ ਨੂੰ ਲਾਲ ਦਿਖਾਈ ਦਿੰਦੀ ਹੈ।

ਇਹ ਉਦੋਂ ਹੁੰਦਾ ਹੈ ਜਦੋਂ ਧਰਤੀ ਸੂਰਜ ਅਤੇ ਚੰਦਰਮਾ ਦੇ ਬਿਲਕੁਲ ਵਿਚਕਾਰ ਆ ਜਾਂਦੀ ਹੈ ਅਤੇ ਇਸਦਾ ਪੂਰਾ ਪਰਛਾਵਾਂ ਚੰਦਰਮਾ 'ਤੇ ਪੈਂਦਾ ਹੈ।

ਭਾਵੇਂ ਬਲੱਡ ਮੂਨ ਕੋਈ ਵਿਗਿਆਨਕ ਨਾਮ ਨਹੀਂ ਹੈ, ਪਰ ਇਸਨੂੰ ਇਸ ਤਰ੍ਹਾਂ ਉਪਨਾਮ ਦਿੱਤਾ ਗਿਆ ਹੈ ਕਿਉਂਕਿ ਚੰਦਰਮਾ ਲਾਲ ਦਿਖਾਈ ਦਿੰਦਾ ਹੈ।

ਚੰਨ ਗ੍ਰਹਿਣ ਦੇਖਦੇ ਸਮੇਂ ਕੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ?

ਜੇਕਰ ਤੁਹਾਡੇ ਕੋਲ ਦੂਰਬੀਨ ਹੈ, ਤਾਂ ਉਸ ਦੀ ਵਰਤੋਂ ਕਰੋ ।

ਸੂਰਜ ਗ੍ਰਹਿਣ ਨੂੰ ਨੰਗੀ ਅੱਖ ਨਾਲ ਦੇਖਣਾ ਨੁਕਸਾਨਦੇਹ ਮੰਨਿਆ ਜਾਂਦਾ ਹੈ, ਪਰ ਚੰਨ ਗ੍ਰਹਿਣ ਨੂੰ ਨੰਗੀ ਅੱਖ ਨਾਲ ਦੇਖਣ ਨਾਲ ਤੁਹਾਡੀਆਂ ਅੱਖਾਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਕਿਉਂਕਿ ਚੰਦਰਮਾ ਤੋਂ ਆਉਣ ਵਾਲੀ ਰੌਸ਼ਨੀ ਇੰਨੀ ਤੇਜ਼ ਨਹੀਂ ਹੁੰਦੀ।

ਬੱਦਲਾਂ ਕਾਰਨ ਹੋ ਸਕਦਾ ਹੈ ਇਸ ਨੂੰ ਦੇਖਣਾ ਥੋੜ੍ਹਾ ਔਖਾ ਹੋਵੇ, ਇਸ ਲਈ ਮੌਸਮ ਦਾ ਅੰਦਾਜ਼ਾ ਪਹਿਲਾਂ ਲਗਾਓ।

ਗ੍ਰਹਿਣ ਨਾਲ ਜੁੜੀਆਂ ਧਾਰਨਾਵਾਂ

ਦੂਰਬੀਨ

ਤਸਵੀਰ ਸਰੋਤ, Getty Images

ਭਾਰਤੀ ਸਮਾਜ ਵਿੱਚ ਚੰਨ ਗ੍ਰਹਿਣ ਨਾਲ ਜੁੜੇ ਕਈ ਵਿਸ਼ਵਾਸ ਅਤੇ ਅੰਧਵਿਸ਼ਵਾਸ ਹਨ। ਕਈ ਧਾਰਨਾਵਾਂ ਬਹੁਤ ਸਾਰੇ ਲੋਕਾਂ ਲਈ ਵਿਸ਼ਵਾਸ ਦਾ ਵਿਸ਼ਾ ਹੁੰਦੇ ਹਨ ਅਤੇ ਉਨ੍ਹਾਂ ਦਾ ਪਾਲਣ ਵੀ ਕੀਤਾ ਜਾਂਦਾ ਹੈ।

ਬਹੁਤ ਸਾਰੇ ਲੋਕਾਂ ਦੀਆਂ ਗ੍ਰਹਿਣ ਬਾਰੇ ਬਹੁਤ ਸਾਰੀਆਂ ਧਾਰਨਾਵਾਂ ਗ਼ਲਤ ਵੀ ਹਨ। ਉਦਾਹਰਣ ਵਜੋਂ ਕਈ ਲੋਕ ਮੰਨਦੇ ਹਨ ਕਿ ਗ੍ਰਹਿਣ ਦੇ ਪ੍ਰਭਾਵਾਂ ਕਾਰਨ ਗਰਭਵਤੀ ਔਰਤ ਦੇ ਪੈਦਾ ਹੋਣ ਵਾਲੇ ਬੱਚੇ ਵਿੱਚ ਕੋਈ ਸਰੀਰਕ ਨੁਕਸ ਪੈ ਸਕਦਾ ਹੈ।

ਲੋਕਾਂ ਵਿੱਚ ਇਹ ਵੀ ਇੱਕ ਗੰਭੀਰ ਵਿਸ਼ਵਾਸ ਹੈ ਕਿ ਜੇਕਰ ਔਰਤਾਂ ਗ੍ਰਹਿਣ ਦੌਰਾਨ ਘਰੋਂ ਬਾਹਰ ਨਿਕਲਦੀਆਂ ਹਨ ਤਾਂ ਉਨ੍ਹਾਂ ਦਾ ਗਰਭਪਾਤ ਹੋ ਸਕਦਾ ਹੈ।

ਕਈ ਲੋਕ ਕਹਿੰਦੇ ਹਨ ਕਿ ਗ੍ਰਹਿਣ ਦੌਰਾਨ ਭੋਜਨ ਢੱਕਿਆ ਹੋਣਾ ਚਾਹੀਦਾ ਹੈ।

ਇਸ ਤੋਂ ਇਲਾਵਾ ਇਹ ਵੀ ਵਿਸ਼ਵਾਸ ਹੈ ਕਿ ਗ੍ਰਹਿਣ ਦੌਰਾਨ ਕੁਝ ਵੀ ਨਹੀਂ ਖਾਣਾ ਚਾਹੀਦਾ ਅਤੇ ਵਰਤ ਰੱਖਣਾ ਚਾਹੀਦਾ ਹੈ।

ਇਸ ਸਮੇਂ ਦੌਰਾਨ ਪੂਜਾ ਵੀ ਕੀਤੀ ਜਾਂਦੀ ਹੈ, ਕਿਉਂਕਿ ਵਿਸ਼ਵਾਸ ਮੁਤਾਬਕ ਇਸ ਸਮੇਂ ਨੂੰ ਸ਼ੁੱਭ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)