ਓਲੰਪਿਕ 2024: ਪੈਰਿਸ ਤੋਂ ਹੱਸਣ, ਰੋਣ ਅਤੇ ਹੈਰਾਨ ਕਰਨ ਵਾਲੇ ਪਲ਼ਾਂ ਦੀਆਂ ਕੁਝ ਤਸਵੀਰਾਂ

ਸਿਮੋਨ ਬਾਈਲਜ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਿਮੋਨ ਬਾਈਲਜ਼, ਅਮਰੀਕੀ ਜਿਮਨਾਸਟ ਦਾ ਇੱਕ ਅੰਦਾਜ਼

ਪੈਰਿਸ ਓਲੰਪਿਕ 2024 ਦੌਰਾਨ ਕਈ ਭਾਵਾਂ ਨੂੰ ਦਰਸਾਉਂਦੇ ਖ਼ੂਬਸੂਰਤ ਪਰ ਕੈਮਰੇ ਨੇ ਕੈਦ ਕੀਤੇ ਹਨ। ਕਈ ਹੈਰਾਨ ਕਰਨ ਵਾਲੇ ਤਾਂ ਕਈ ਖ਼ੁਸ਼ ਕਰਨ ਵਾਲੇ ਪਲ਼ ਅਸੀਂ ਦੇਖੇ।

ਇਸ ਵਾਰ 16 ਦਿਨਾਂ ਤੱਕ ਚੱਲਣ ਵਾਲੇ ਓਲੰਪਿਕ ਈਵੈਂਟ ਵਿੱਚ 10 ਹਜ਼ਾਰ ਤੋਂ ਵੱਧ ਖਿਡਾਰੀ 100 ਤੋਂ ਵੱਧ ਮੁਕਾਬਲਿਆਂ ਵਿੱਚ ਹਿੱਸਾ ਲੈ ਰਹੇ ਹਨ।

ਭਾਰਤ ਹਿੱਸੇ ਹੁਣ ਤੱਕ 3 ਕਾਂਸੀ ਦੇ ਤਗ਼ਮੇ ਆ ਚੁੱਕੇ ਹਨ। ਰਿਕਾਰਡ ਬਣਾਉਂਦੇ ਹੋਏ ਮਹਿਲਾ ਸ਼ੂਟਰ ਮਨੂ ਭਾਕਰ ਨੇ ਸ਼ੂਟਿੰਗ ਵਿੱਚ ਦੋ ਤਗ਼ਮੇ ਜਿੱਤੇ ਹਨ।

ਇਹ ਪਹਿਲੀ ਵਾਰ ਹੈ, ਜਦੋਂ ਕਿਸੇ ਖਿਡਾਰਨ ਨੇ ਇੱਕੋਂ ਓਲੰਪਿਕ ਈਵੈਂਟ ਵਿੱਚ ਦੋ ਤਗ਼ਮੇ ਜਿੱਤੇ ਹੋਣ।

ਸੰਸਾਰ ਭਰ ਦੇ ਖਿਡਾਰੀ ਜਦੋਂ ਜਿੱਤਦੇ ਤੇ ਹਾਰਦੇ ਹਨ, ਉਦੋਂ ਖੇਡਾਂ ਦੇ ਇਤਿਹਾਸ ਸਿਰਜਣ ਦੇ ਨਾਲ-ਨਾਲ ਮੁਨੱਖੀ ਭਾਵਾਂ ਅਤੇ ਰਿਸ਼ਤਿਆਂ ਨੂੰ ਵੀ ਜਨਮ ਦਿੰਦੇ ਹਨ।

ਉਨ੍ਹਾਂ ਦੇ ਹਰ ਪਲ਼ ਨੂੰ ਕੈਮਰੇ ਵਿੱਚ ਕੈਦ ਕਰਨ ਲਈ ਸੰਸਾਰ ਭਰ ਦੇ ਫੋਟੋਗ੍ਰਾਫ਼ਰ ਵੀ ਦਿਨ-ਰਾਤ ਲੱਗੇ ਹੋਏ ਹਨ।

ਪੈਰਿਸ ਓਲੰਪਿਕ ਦੌਰਾਨ ਖਿੱਚੀਆਂ ਗਈਆਂ ਕੁਝ ਦਿਲਚਸਪ ਤਸਵੀਰਾਂ ਤੁਹਾਡੇ ਰੂਬਰੂ ਹੈ।

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਦਿਲਚਸਪ ਕਹਾਣੀਆਂ ਤਸਵੀਰਾਂ ਦੀ ਜ਼ੁਬਾਨੀ

ਬ੍ਰਾਜ਼ੀਲ ਦੇ ਗੈਬਰੀਅਲ ਮੈਡੀਨਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬ੍ਰਾਜ਼ੀਲ ਦੇ ਗੈਬਰੀਅਲ ਮੈਡੀਨਾ ਸਰਫਿੰਗ ਦੌਰਾਨ ਪਾਣੀਆਂ ਦੀਆਂ ਲਹਿਰਾਂ ਵਿਚਕਾਰ
ਬੈਲਜ਼ੀਅਮ ਬੌਕਸਰ ਵਿਕਟਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੈਲਜ਼ੀਅਮ ਬੌਕਸਰ ਵਿਕਟਰ ਦੀ ਕੁਆਟਰ ਫ਼ਾਈਨਲ ਦੀ ਇੱਕ ਤਸਵੀਰ
ਸ਼ੈਂਗ ਜੂਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚੀਨੀ ਤਾਈਪੇ ਦੇ ਟੇਬਲ ਟੈਨਿਸਖਿਡਾਰੀ ਸ਼ੈਂਗ ਜੂਈ ਦੀ ਇੱਕ ਦਿਲਕਸ਼ ਅੰਦਾਜ਼
ਸਿਮੋਨ ਬਾਈਲਜ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਨਸਿਕ ਸਿਹਤ ਦਾ ਹਵਾਲਾ ਦੇ ਕੇ ਟੋਕੀਓ ਓਲੰਪਿਕ ਦਾ ਫ਼ਾਈਨਲ ਛੱਡ ਕੇ ਜਾਣ ਵਾਲੀ ਅਮਰੀਕਾ ਦੀ ਸਿਮੋਨ ਬਾਈਲਜ਼ ਨੇ ਪੈਰਿਸ ਵਿੱਚ ਸੋਨ ਤਗ਼ਮਾ ਆਪਣੇ ਨਾਂ ਕੀਤਾ
ਲਿਊ ਯੂਚੇਨ ਨੇ ਆਪਣੀ ਸਾਥਣ ਯਾ ਕਿਓਂਗ ਹੁਆਂਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੈਰਿਸ 2024 ਦੇ ਸੱਤਵੇਂ ਦਿਨ ਮਿਕਸਡ ਡਬਲਜ਼ ਬੈਡਮਿੰਟਨ ਵਿੱਚ ਚੀਨ ਦੀ ਟੀਮ ਨੇ ਸੋਨ ਤਗ਼ਮਾ ਜਿੱਤਿਆ ਅਤੇ ਮੈਡਲ ਸਮਾਗਮ ਤੋਂ ਬਾਅਦ ਟੀਮ ਦੇ ਲਿਊ ਯੂਚੇਨ ਨੇ ਆਪਣੀ ਸਾਥਣ ਯਾ ਕਿਓਂਗ ਹੁਆਂਗ ਨੂੰ ਪ੍ਰੋਪੋਜ਼ ਕੀਤਾ
ਚੀਨ ਦੀ ਤੈਰਾਕ ਯੂ ਯਿਟਿੰਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚੀਨ ਦੀ ਤੈਰਾਕ ਯੂ ਯਿਟਿੰਗ ਦੀ ਪਾਣੀ ਦੇ ਅੰਦਰੋਂ ਲਈ ਗਈ ਫ਼ੋਟੋ
ਲਕਸ਼ਿਆ ਸੇਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚੀਨ ਖ਼ਿਲਾਫ਼ ਹੋਏ ਕੁਆਟਰਫ਼ਾਈਨਲ ਮੈਚ ਦੌਰਾਨ ਭਾਰਤੀ ਬੈਟਮਿੰਟਨ ਖਿਡਾਰੀ ਲਕਸ਼ਿਆ ਸੇਨ ਦੀ ਤਸਵੀਰ
ਸ਼ੀਆ ਲੀਆਨ ਨੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲਗਜ਼ਮਬਰਗ ਦੀ ਟੇਬਲ ਟੈਨਿਸ ਖਿਡਾਰਨ ਸ਼ੀਆ ਲੀਆਨ ਚੀਨ ਹੱਥੋਂ ਹਾਰੀ ਤਾਂ ਪਤੀ ਤੇ ਕੋਚ ਨੇ ਚੁੰਮ ਕੇ ਉਨ੍ਹਾਂ ਦੀ ਹਾਰ ਨੂੰ ਸਵਿਕਾਰਿਆ
ਬੈਡਮਿੰਟਨ ਕੋਰਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੈਡਮਿੰਟਨ ਕੋਰਟ ਵਿੱਚ ਨਜ਼ਰ ਆਏ ਰੰਗ
ਅਲਜੀਰੀਅਨ ਮੁੱਕੇਬਾਜ਼ ਈਮਾਨ ਖਲੀਫ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਲਜੀਰੀਅਨ ਮੁੱਕੇਬਾਜ਼ ਈਮਾਨ ਖਲੀਫ਼ ਦੇ ਦੋ ਮੁੱਕਿਆਂ ਤੋਂ ਬਾਅਦ ਹੀ ਇਟਲੀ ਦੇ ਐਂਜਿਲਾ ਕਰੀਨੀ ਨੇ ਇਹ ਕਹਿੰਦਿਆਂ ਮੁਕਾਬਲਾ ਛੱਡ ਦਿੱਤਾ ਕਿ, “ਮੈਂ ਆਪਣੀ ਜਾਨ ਬਚਾਉਣੀ ਸੀ।”
ਅਰਜਨਟੀਨਾ ਦੀ ਟੀਮ ਦਾ ਖਿਡਾਰੀ ਹਾਰ ਤੋਂ ਬਾਅਦ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਰਜਨਟੀਨਾ ਦੀ ਟੀਮ ਦਾ ਖਿਡਾਰੀ ਹਾਰ ਤੋਂ ਬਾਅਦ
ਓਜ਼ਬੇਕਿਸਤਾਨ ਦੇ ਮੁੱਕਬਾਜ਼ ਰੁਸਲਨ ਤੇ ਕੈਨੇਡਾ ਦੇ ਵਾਏਟ ਸੈਨਫ਼ੋ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਓਜ਼ਬੇਕਿਸਤਾਨ ਦੇ ਮੁੱਕਬਾਜ਼ ਰੁਸਲਨ ਤੇ ਕੈਨੇਡਾ ਦੇ ਵਾਏਟ ਸੈਨਫ਼ੋਟ ਬੌਕਸਿੰਗ ਰਿੰਗ ਵਿੱਚ
ਆਇਰਲੈਂਡ ਦੇ ਖਿਡਾਰੀ ਦਾ ਹੱਥ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਇਰਲੈਂਡ ਦੀ ਖਿਡਾਰੀਨ ਦਾ ਹੱਥ
ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)