ਮਨੂ ਭਾਕਰ ਪੈਰਿਸ ਓਲੰਪਿਕ ਵਿੱਚ ਤੀਜਾ ਤਗ਼ਮਾ ਜਿੱਤਣ ਤੋਂ ਖੁੰਝੀ, 25 ਮੀਟਰ ਪਿਸਟਲ ਮੁਕਾਬਲੇ ਵਿੱਚ ਚੌਥੇ ਸਥਾਨ ’ਤੇ ਰਹੀ

ਮਨੂ ਭਾਕਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਪੈਰਿਸ ਓਲੰਪਿਕ 'ਚ ਤਮਗੇ ਦੀ ਹੈਟ੍ਰਿਕ ਨਹੀਂ ਲਗਾ ਸਕੀ ਹੈ।

ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਪੈਰਿਸ ਓਲੰਪਿਕ 'ਚ ਤਮਗੇ ਦੀ ਹੈਟ੍ਰਿਕ ਨਹੀਂ ਲਗਾ ਸਕੀ ਹੈ। ਉਹ ਮਹਿਲਾ ਵਰਗ ਵਿੱਚ 25 ਮੀਟਰ ਪਿਸਟਲ ਮੁਕਾਬਲੇ ਵਿੱਚ ਚੌਥੇ ਸਥਾਨ ’ਤੇ ਰਹੀ।

ਇਸ ਤੋਂ ਪਹਿਲਾਂ ਉਸ ਨੇ 10 ਮੀਟਰ ਏਅਰ ਪਿਸਟਲ ਮੁਕਾਬਲੇ ਅਤੇ ਮਿਕਸਡ 10 ਮੀਟਰ ਏਅਰ ਪਿਸਟਲ ਟੀਮ ਈਵੈਂਟ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ।

ਉਸ ਨੇ ਸਰਬਜੋਤ ਸਿੰਘ ਨਾਲ ਮਿਲ ਕੇ ਮਿਕਸਡ ਟੀਮ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ।

ਮਨੂ ਭਾਕਰ ਇੱਕ ਓਲੰਪਿਕ ਵਿੱਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਹੈ।

ਮਨੂ ਭਾਕਰ ਨੇ ਮੰਗਲਵਾਰ ਨੂੰ ਪੈਰਿਸ ਓਲੰਪਿਕ 'ਚ ਇਤਿਹਾਸ ਰਚ ਦਿੱਤਾ ਸੀ। ਉਹ ਇੱਕੋ ਓਲੰਪਿਕ ਈਵੈਂਟ ਵਿੱਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਗਈ ਸੀ।

ਮਨੂੰ ਭਾਕਰ ਅਤੇ ਸਰਬਜੋਤ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਓਲੰਪਿਕ ਤਗ਼ਮੇ ਨਾਲ ਮਨੂੰ ਭਾਕਰ ਅਤੇ ਸਰਬਜੋਤ ਸਿੰਘ

ਮਨੂ ਨੇ ਐਤਵਾਰ ਨੂੰ ਔਰਤਾਂ ਦੇ 10 ਮੀਟਰ ਏਅਰ ਪਿਸਟਲ ਵਰਗ 'ਚ ਓਲੰਪਿਕ ਰਿਕਾਰਡ ਬਣਾ ਕੇ ਸੋਨ ਤਗ਼ਮਾ ਜਿੱਤਿਆ ਸੀ।

ਮੰਗਵਾਰ ਦੁਪਹਿਰ ਨੂੰ ਹੋਏ ਮੁਕਾਬਲੇ ਵਿੱਚ ਮਨੂ ਅਤੇ ਸਰਬਜੀਤ ਸਿੰਘ ਨੇ ਕੋਰੀਆਈ ਜੋੜੀਦਾਰ ਓ ਯੇ ਜਿਨ ਅਤੇ ਲੀ ਵੂਨਹੋ ਨੂੰ 16-10 ਨਾਲ ਹਰਾਇਆ।

ਕੋਰੀਆਈ ਜੋੜੀ 'ਚ ਓ ਯੇ ਜਿਨ ਉਹੀ ਨਿਸ਼ਾਨੇਬਾਜ਼ ਹਨ, ਜਿਸ ਨੇ ਐਤਵਾਰ ਨੂੰ ਔਰਤਾਂ ਦੇ 10 ਮੀਟਰ ਏਅਰ ਪਿਸਟਲ ਵਰਗ 'ਚ ਓਲੰਪਿਕ ਰਿਕਾਰਡ ਬਣਾਉਂਦਿਆ ਸੋਨ ਤਗ਼ਮਾ ਜਿੱਤਿਆ ਸੀ।

ਸਾਲ 2021 ਵਿੱਚ ਮਨੂ ਭਾਕਰ ਨੇ ‘ਬੀਬੀਸੀ ਈਮਰਜ਼ਿੰਗ ਇੰਡੀਅਨ ਸਪੋਰਟਸਵੂਮੈਨ ਆਫ਼ ਦਿ ਈਅਰ 2020’ ਸਨਮਾਨ ਜਿੱਤਿਆ ਸੀ।

‘ਬੀਬੀਸੀ ਇੰਡੀਅਨ ਸਪੋਰਟਸਵੂਮੈਨ ਆਫ਼ ਦਿ ਈਅਰ’ ਤਹਿਤ ਈਮਰਜਿੰਗ ਯਾਨੀ ਉਭਰਦੀ ਹੋਈ ਭਾਰਤੀ ਖਿਡਾਰਨ ਕੈਟੇਗਰੀ ਰੱਖੀ ਗਈ ਸੀ,ਜਿਸ ਵਿੱਚ ਮਨੂ ਭਾਕਰ ਨੂੰ ਸਨਮਾਨਿਤ ਕੀਤਾ ਗਿਆ।

‘ਬੀਬੀਸੀ ਇੰਡੀਅਨ ਸਪੋਰਟਸਵੂਮੈਨ ਆਫ਼ ਦਿ ਈਅਰ’ ਦਾ ਮਕਸਦ ਹੈ ਕਿ ਭਾਰਤੀ ਖਿਡਾਰਨਾਂ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਸਨਮਾਨ ਕਰਨਾ, ਖਿਡਾਰਨਾਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਚਰਚਾ ਕਰਨਾ ਅਤੇ ਉਨ੍ਹਾਂ ਦੀਆਂ ਕਹਾਣੀਆਂ ਨੂੰ ਦੁਨੀਆਂ ਸਾਹਮਣੇ ਲੈ ਕੇ ਆਉਣਾ।

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਐਤਵਾਰ ਮਨੂ ਨੇ 10 ਮੀਟਰ ਏਅਰ ਪਿਸਟਲ ਸ਼ੂਟਿੰਗ ਦੇ ਮਹਿਲਾ ਵਰਗ 'ਚ ਕਾਂਸੀ ਦਾ ਤਗ਼ਮਾ ਜਿੱਤ ਕੇ ਭਾਰਤ ਦਾ ਪੈਰਿਸ ਓਲੰਪਿਕ ਵਿੱਚ ਖਾਤਾ ਖੋਲਿਆ ਸੀ। ਮੰਗਲਵਾਰ ਨੂੰ ਹੋਏ ਮੁਕਾਬਲੇ ਵਿੱਚ ਸਰਬਜੋਤ ਨਾਲ ਮਿਲ ਕੇ ਮਨੂ ਨੇ ਦੂਜਾ ਤਗ਼ਮਾ ਆਪਣੇ ਨਾਂ ਕੀਤਾ ਹੈ।

ਮਨੂ ਭਾਕਰ ਇੱਕ ਹੀ ਓਲੰਪਿਕ ਵਿੱਚ ਦੋ ਤਮਗੇ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਗਈ ਹੈ।

ਪਰ ਮਿਕਸਡ ਟੀਮ ਈਵੈਂਟ ਵਿੱਚ ਮਨੂ-ਸਰਬਜੋਤ ਸਿੰਘ ਦੀ ਜੋੜੀ ਨੇ ਕੋਰੀਆਈ ਜੋੜੀਦਾਰਾਂ ਨੂੰ ਪਛਾੜ ਦਿੱਤਾ।

ਮਨੂ ਅਤੇ ਸਰਬਜੋਤ ਨੇ ਖ਼ਿਤਾਬੀ ਮੈਚ ਵਿੱਚ ਲੀਗ ਮੈਚ ਦੇ ਫ਼ਰਕ ਵਿੱਚ ਸੁਧਾਰ ਕੀਤਾ।

ਇਕ ਤਰ੍ਹਾਂ ਨਾਲ ਮਨੂ ਨੇ ਮੰਗਲਵਾਰ ਨੂੰ 'ਸਟਿਲ ਆਈ ਰਾਈਜ਼' ਕਵਿਤਾ ਵਾਲੇ ਭਰੋਸੇ ਨਾਲ ਆਪਣੇ ਆਤਮ ਵਿਸ਼ਵਾਸ ਨਾਲ ਇਤਿਹਾਸ ਰਚ ਦਿੱਤਾ।

ਮਨੂ ਭਾਕਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਾਂਸੀ ਦਾ ਤਗ਼ਮਾ ਜਿੱਤਣ ਤੋਂ ਬਾਅਦ ਮਨੂੰ ਭਾਕਰ ਦੇਸ਼ ਦੇ ਝੰਡੇ ਨਾਲ

ਪ੍ਰਸ਼ੰਸਕਾਂ ਦੀ ਆਸਾਂ ’ਤੇ ਪੂਰੀ ਉੱਤਰੀ ਭਾਕਰ

ਮਨੂ ਭਾਕਰ ਬਾਰੇ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹ ਉਮੀਦ ਜਤਾਈ ਜਾ ਰਹੀ ਸੀ ਕਿ ਉਹ ਭਾਰਤ ਨੂੰ ਆਪਣਾ ਪਹਿਲਾ ਤਗ਼ਮਾ ਦਿਵਾਉਣ 'ਚ ਕਾਮਯਾਬ ਰਹਿਣਗੇ।

ਇਸ ਆਸ ਨੂੰ ਪੂਰਾ ਕਰਨ ਵੇਲੇ ਉਨ੍ਹਾਂ ਨੇ ਐਤਵਾਰ ਨੂੰ ਹੋਏ ਮੁਕਾਬਲੇ ਵਿੱਚ ਮਨੂ ਦਾ ਸਾਹਮਣਾ ਦੋ ਕੋਰੀਅਈ ਨਿਸ਼ਾਨੇਬਾਜ਼ਾਂ ਨਾਲ ਸੀ।

ਜਿਨ੍ਹਾਂ ਵਿੱਚੋਂ ਹੋ ਯੇ ਜਿਨ ਨੇ 243.2 ਅੰਕ ਹਾਸਿਲ ਕਰ ਕੇ ਸੋਨ ਤਗ਼ਮਾ ਆਪਣੇ ਨਾਂ ਕੀਤਾ ਅਤੇ ਉਨ੍ਹਾਂ ਦੀ ਹਮਦੇਸ਼ ਖਿਡਾਰਨ ਹੀ ਕਿਮ ਯੇਜੀ 241.3 ਅੰਕਾਂ ਨਾਲ ਦੂਜੇ ਸਥਾਨ ਉਪਰ ਰਹੀ।

ਮਨੂ ਭਾਕਰ ਨੇ 221.7 ਅੰਕ ਹਾਸਿਲ ਕਰ ਕੇ ਭਾਰਤ ਲਈ ਪਹਿਲਾ ਕਾਂਸੀ ਦਾ ਤਗ਼ਮਾ ਜਿੱਤਿਆ ਹੈ।

ਐਤਵਾਰ ਨੂੰ ਓਲੰਪਿਕ ਨਿਸ਼ਾਨੇਬਾਜ਼ੀ ਵਿੱਚ ਤਗ਼ਮਾ ਜਿੱਤਣ ਵਾਲੀ ਮਨੂ ਭਾਕਰ ਪਹਿਲੀ ਭਾਰਤੀ ਖਿਡਾਰਣ ਬਣੀ ਅਤੇ ਹੁਣ ਉਹ ਇੱਕੋ ਓਲੰਪਿਕ ਟੂਰਨਾਮੈਂਟ ਵਿੱਚ ਦੋ ਤਗ਼ਮੇ ਲੈਣ ਵਾਲੀ ਪਹਿਲੀ ਭਾਰਤੀ ਖ਼ਿ਼ਡਾਰਨ ਵੀ ਬਣ ਗਈ ਹੈ।

ਮਨੂੰ ਭਾਕਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਿਸ਼ਾਨਾ ਸੇਧਣ ਤੋਂ ਪਹਿਲਾਂ ਇਕਾਗਰ ਚਿੱਤ ਹੁੰਦੇ ਹੋਏ ਮਨੂੰ ਭਾਕਰ

'ਸਟਿਲ ਆਈ ਰਾਈਜ਼'- ਭਰੋਸੇ ਦੀ ਕਹਾਣੀ

ਖੇਡ ਪੱਤਰਕਾਰ ਸੌਰਭ ਦੁੱਗਲ ਲਿਖਦੇ ਹਨ ਕਿ ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਨੇ 2020 ਦੇ ਟੋਕੀਓ ਓਲੰਪਿਕ ਵਿੱਚ ਅਸਫ਼ਲਤਾ ਦਾ ਅਨੁਭਵ ਕੀਤਾ ਸੀ। ਉਥੇ ਹੀ ਉਨ੍ਹਾਂ ਨੂੰ ਪਿਸਤੌਲ ਵਿੱਚ ਕੁਝ ਖ਼ਰਾਬੀ ਹੋਣ ਦਾ ਵੀ ਸਾਹਮਣਾ ਕਰਨਾ ਪਿਆ ਸੀ।

ਪਰ ਇਸ ਮਗਰੋਂ ਖ਼ੁਦ ਨੂੰ ਪ੍ਰੇਰਿਤ ਰੱਖਣ ਲਈ ਆਪਣੀ ਗਰਦਨ ਦੇ ਪਿੱਛੇ ਉਨ੍ਹਾਂ ਨੇ 'ਸਟਿਲ ਆਈ ਰਾਈਜ਼' ਦਾ ਟੈਟੂ ਬਣਵਾਇਆ। ਕਵੀ ਅਤੇ ਨਾਗਰਿਕ ਅਧਿਕਾਰ ਕਾਰਕੁਨ ਮਾਇਆ ਐਂਜਲੋ ਦੀ ਕਵਿਤਾ 'ਸਟਿਲ ਆਈ ਰਾਈਜ਼' ਲੱਖਾਂ ਲੋਕਾਂ ਲਈ ਪ੍ਰੇਰਣਾਸਰੋਤ ਰਹੀ ਹੈ। ਇਸ ਦਾ ਆਮ ਸ਼ਬਦਾਂ ਵਿੱਚ ਅਰਥ ਹਨ, ‘ਹਾਲੇ ਵੀ ਮੈਂ ਅੱਗੇ ਵਧਾਂਗੀ’।

ਮਨੂ ਭਾਕਰ ਨੂੰ ਵੀ ਇਸ ਕਵਿਤਾ ਅਤੇ ਉਨ੍ਹਾਂ ਦੀ ਆਪਣੀ ਗਰਦਨ ਉੱਤੇ ਉਕਰੇ ਇਸ ਦੇ ਸਿਰਲੇਖ ਨੇ ਪ੍ਰੇਰਣਾ ਦਿੱਤੀ ਹੈ।

ਮਨੂ ਨੇ ਪਿਛਲੇ ਸਾਲ ਆਰੀਅਨ ਮਾਨ ਫਾਊਂਡੇਸ਼ਨ ਦੇ ਇੱਕ ਸਮਾਰੋਹ ਦੌਰਾਨ ਕਿਹਾ ਸੀ ਕਿ, "'ਸਟਿਲ ਆਈ ਰਾਈਜ਼' ਸਿਰਫ਼ ਸ਼ਬਦ ਨਹੀਂ ਹਨ, ਜਦੋਂ ਤੁਸੀਂ ਨਿਰਾਸ਼ ਹੁੰਦੇ ਹੋ, ਤਾਂ ਵੀ ਆਪਣੀ ਯੋਗਤਾ ਸਾਬਤ ਕਰਨ ਦਾ ਇੱਕ ਵਰਤਾਰਾ ਹੈ। ਇਹ ਸ਼ਬਦ ਮੇਰੇ ਦ੍ਰਿੜ ਇਰਾਦੇ ਨੂੰ ਵਧਾਉਂਦੇ ਹਨ ਕਿ, ਅੱਗੇ ਭਾਵੇਂ ਕਿੰਨੀਆਂ ਵੀ ਅਸਫਲਤਾਵਾਂ ਆਉਣ, ਮੈਨੂੰ ਵਿਸ਼ਵਾਸ ਹੈ ਕਿ ਮੈਂ ਉਠਾਂਗੀ।"

ਮਨੂੰ ਭਾਕਰ ਅਤੇ ਸਰਬਜੋਤ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਿਸ਼ਾਨਾ ਲਗਾਉਂਦੇ ਹੋਏ ਮਨੂੰ ਭਾਕਰ ਅਤੇ ਸਰਬਜੋਤ ਸਿੰਘ

ਮਨੂ ਦਾ ਅਕਾਦਮਿਕ ਪਿਛੋਕੜ

ਮਨੂ ਦਾ ਪਰਿਵਾਰ ਗੋਰੀਆ ਪਿੰਡ ਤੋਂ ਹੈ ਜੋ ਕਿ ਝੱਜਰ ਅਤੇ ਰੇਵਾੜੀ ਪਿੰਡ ਦੀ ਸਰਹੱਦ 'ਤੇ ਪੈਂਦਾ ਹੈ। ਰਾਜਸਥਾਨ ਤੋਂ 80 ਕਿਲੋਮੀਟਰ ਦੂਰ ਇਸ ਪਿੰਡ ਵਿੱਚ ਜਾਟਾਂ ਅਤੇ ਅਹੀਰਾਂ ਦੀ ਗਿਣਤੀ ਵੱਧ ਹੈ।

ਪਿੰਡ ਵਿੱਚ ਕਰੀਬ 3500 ਵੋਟਾਂ ਹਨ।

ਮਨੂ ਦੇ ਦਾਦਾ ਮਰਹੂਮ ਸੂਬੇਦਾਰ ਰਾਜਕਰਨ ਭਾਰਤੀ ਫੌਜ ਵਿੱਚ ਸਨ ਅਤੇ ਕੁਸ਼ਤੀ ਵਿੱਚ ਕਈ ਖੂਬੀਆਂ ਲਈ ਜਾਣੇ ਜਾਂਦੇ ਸਨ।

ਮਨੂ ਦੇ ਪਿਤਾ ਰਾਮ ਕਿਸ਼ਨ ਭਾਕਰ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਅਕਾਦਮਿਕ ਪੇਸ਼ੇ ਨਾਲ ਜੁੜੇ ਹੋਏ ਹਨ।

ਉਨ੍ਹਾਂ ਕਿਹਾ, ''ਅਸੀਂ ਪੰਜ ਭਰਾ ਅਤੇ ਇੱਕ ਭੈਣ ਹੈ। ਸਾਰੇ ਹੀ ਪੜ੍ਹੇ ਲਿਖੇ ਅਤੇ ਆਪਣੀ ਖੁਦ ਦੀ ਅਕਾਦਮਿਕ ਸੰਸਥਾ ਚਲਾਉਂਦੇ ਹਾਂ। ਪਿੰਡ ਵਾਲੇ ਸਾਨੂੰ ਪੜ੍ਹਾਈ ਲਈ ਜਾਣਦੇ ਸਨ ਪਰ ਮਨੂ ਨੇ ਖੇਡਾਂ ਵਿੱਚ ਨਾਮ ਰੌਸ਼ਨ ਕਰਕੇ ਸਾਡੀ ਪਛਾਣ ਹੀ ਬਦਲ ਦਿੱਤੀ ਹੈ।''

ਰਾਮ ਕਿਸ਼ਨ ਨੇ ਦੱਸਿਆ ਕਿ ਮਨੂ ਡਾਕਟਰ ਬਣਨਾ ਚਾਹੁੰਦੀ ਸੀ। ਉਹ ਟੈਨਿਸ ਅਤੇ ਤਾਏਕੁਵਾਂਡੋ ਖੇਡਦੀ ਸੀ ਪਰ ਇੱਕ ਦਿਨ ਅਚਾਨਕ ਉਸਨੇ ਪਿਸਟਲ ਚੁੱਕੀ ਅਤੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ।

ਉਨ੍ਹਾਂ ਕਿਹਾ ਕਿ ਇੱਕ ਵਾਰ ਉਸਨੇ 10/10 ਦਾ ਟਾਰਗੇਟ ਪੂਰਾ ਕੀਤਾ ਸੀ। ਉਸ ਸਮੇਂ ਦੂਜੇ ਖਿਡਾਰੀ ਅਤੇ ਉਸਦੇ ਕੋਚ ਹੈਰਾਨ ਰਹਿ ਗਏ ਸਨ।

ਮਨੂੰ ਦੇ ਮਾਪੇ ਦੱਸਦੇ ਹਨ ਕਿ ਉਨ੍ਹਾਂ ਦੀ ਧੀ ਇਸ ਸੰਘਰਸ਼ ਅਤੇ ਅਨੁਸ਼ਾਸਨ ਤੋਂ ਪ੍ਰੇਰਿਤ ਸੀ।

ਉਨ੍ਹਾਂ ਦੀ ਮਾਂ ਸੁਮੇਧਾ ਨੇ ਦੱਸਿਆ, ''ਮੈਂ ਮਨੂ ਨਾਲ ਗੱਲ ਕਰ ਕੇ ਸ਼ਾਬਾਸ਼ੀ ਦਿੱਤੀ ਕਿ ਉਸ ਨੇ ਹੋਰ ਕੁੜੀਆਂ ਲਈ ਪੜ੍ਹਾਈ ਅਤੇ ਖੇਡਾਂ ਵਿੱਚ ਰਾਹ ਪੱਧਰਾ ਕਰ ਦਿੱਤਾ ਹੈ।''

ਇਹ ਵੀ ਪੜ੍ਹੋ-
ਸਰਬਜੋਤ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਿੱਤ ਦਰਜ ਕਰਵਾਉਣ ਤੋਂ ਬਾਅਦ ਸਰਬਜੋਤ ਸਿੰਘ

ਮਜ਼ਬੂਤ ਇਰਾਦੇ ਤੇ ਮਿਹਨਤ ’ਤੇ ਭਰੋਸਾ ਕਰਨ ਵਾਲੇ ਸਰਬਜੋਤ ਸਿੰਘ

ਖੇਡ ਪੱਤਰਕਾਰ ਸੌਰਭ ਦੁੱਗਲ ਦੱਸਦੇ ਹਨ ਕਿ, ਮੂਨ ਭਾਕਰ ਨਾਲ ਕਾਂਸੀ ਦਾ ਤਗ਼ਮਾ ਜਿੱਤਣ ਵਾਲਾ ਸਰਬਜੋਤ ਸਿੰਘ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੇ ਪਿੰਡ ਢੀਂਹ ਦੇ ਰਹਿਣ ਵਾਲੇ ਹਨ।

ਸਰਬਜੋਤ 2016 ਵਿੱਚ ਆਪਣੇ ਕੋਚ ਅਭਿਸ਼ੇਕ ਰਾਣਾ ਨਾਲ ਜੁੜੇ ਸਨ, ਜਦੋਂ ਉਨ੍ਹਾਂ ਨੇ ਅੰਬਾਲਾ ਵਿੱਚ ਇੱਕ ਸ਼ੂਟਿੰਗ ਅਕੈਡਮੀ ਖੋਲ੍ਹੀ ਸੀ।

ਆਪਣੇ ਪਹਿਲੇ ਸਾਲ (2017 ਵਿੱਚ), ਉਨ੍ਹਾਂ ਨੇ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਇੱਕ ਕਾਂਸੀ ਦਾ ਤਗ਼ਮਾ ਜਿੱਤਿਆ, ਇਹ ਇੱਕ ਮਹੱਤਵਪੂਰਨ ਪਲ਼ ਸੀ, ਜਿਸ ਨੇ ਖੇਡ ਵਿੱਚ ਉਨ੍ਹਾਂ ਦੇ ਉਭਾਰ ਨੂੰ ਜਨਮ ਦਿੱਤਾ।

ਕੁਰੂਕਸ਼ੇਤਰ ਗੁਰੂਕੁਲ 'ਚ ਪੜ੍ਹਣ ਵਾਲੇ ਅਤੇ ਉੱਥੇ ਹੀ ਖੇਡ ਦੀ ਸ਼ੁਰੂਆਤ ਕਰਨ ਵਾਲੇ ਅਭਿਸ਼ੇਕ ਨੇ ਕਿਹਾ, "ਉਸ ਤੋਂ ਬਾਅਦ, ਸਰਬਜੋਤ ਨੂੰ ਪਿੱਛੇ ਮੁੜ ਕੇ ਨਹੀਂ ਦੇਖਣਾ ਪਿਆ। ਉਸ ਦੀ ਮਿਹਨਤ ਅਤੇ ਮਾਨਸਿਕ ਤਾਕਤ ਹੀ ਉਸ ਦੀ ਸਫ਼ਲਤਾ ਦੀ ਕੁੰਜੀ ਹੈ।"

ਸਰਬਜੋਤ ਸਿੰਘ ਅਤੇ ਮਨੂੰ ਭਾਕਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਰਬਜੋਤ ਸਿੰਘ ਅਤੇ ਮਨੂੰ ਭਾਕਰ

ਕੋਚ ਨੇ ਕਹਾਣੀ ਸੁਣਾ ਕੇ ਪ੍ਰੇਰਿਤ ਕੀਤਾ ਸਰਬਜੋਤ ਨੂੰ

ਇਸ ਮੁਕਾਬਲੇ ਤੋਂ ਪਹਿਲਾਂ ਸਰਬਜੋਤ ਦੇ ਕੋਚ, ਅਭਿਸ਼ੇਕ ਰਾਣਾ ਨੇ ਫ਼ੋਨ ਉੱਤੇ ਗੱਲਬਾਤ ਕਰਕੇ ਸਰਬਜੋਤ ਸਿੰਘ ਨੂੰ ਪ੍ਰੇਰਿਤ ਕੀਤਾ। ਸਰਬਜੋਤ ਨੂੰ ਸਾਕਾਰਤਮਕ ਰੱਖਣ ਲਈ ਰਾਣਾ ਨੇ ਉਨ੍ਹਾਂ ਨੂੰ ਨਿਸ਼ਾਨੇਬਾਜ਼ ਕੈਰੋਲੀ ਟਾਕਾਕਸ ਦੀ ਕਹਾਣੀ ਮੁੜ ਸੁਣਾਈ। ਹੰਗਰੀ ਦੇ ਇਸ ਨਿਸ਼ਾਨੇਬਾਜ਼ ਦੀ ਪ੍ਰੇਰਣਾਦਾਇਕ ਕਹਾਣੀ ਸਰਬਜੋਤ ਦੇ ਅੰਗ-ਸੰਗ ਹੀ ਰਹੀ ਹੈ।

ਰਾਣਾ ਦੱਸਦੇ ਹਨ, "ਮੈਂ ਹੰਗਰੀ ਦੇ ਨਿਸ਼ਾਨੇਬਾਜ਼ ਕੈਰੋਲੀ ਟਾਕਾਕਸ ਦੀ ਕਹਾਣੀ ਇੱਕ ਪ੍ਰੇਰਣਾਦਾਇਕ ਸਪੀਕਰ ਮਹੇਸ਼ਵਰ ਦੇ ਭਾਸ਼ਣ ਵਿੱਚ ਸੁਣੀ ਸੀ।”

“ਗਰਨੇਡ ਧਮਾਕੇ ਵਿੱਚ ਆਪਣਾ ਸੱਜਾ ਹੱਥ ਗੁਆਉਣ ਦੇ ਬਾਵਜੂਦ, ਟਾਕਾਕਸ ਨੇ ਆਪਣੇ ਖੱਬੇ ਹੱਥ ਨਾਲ ਨਿਸ਼ਾਨੇਬਾਜ਼ੀ ਕਰਨੀ ਸਿੱਖੀ ਅਤੇ ਓਲੰਪਿਕ ਸੋਨ ਤਗ਼ਮਾ ਜਿੱਤਿਆ। ਇਸ ਕਹਾਣੀ ਨੇ ਮੈਨੂੰ ਬਹੁਤ ਪ੍ਰੇਰਿਤ ਕੀਤਾ।”

“ਇਸ ਨੇ ਮੈਨੂੰ ਸਿਖਾਇਆ ਕਿ ਮੁਸ਼ਕਲਾਂ ਦੇ ਬਾਵਜੂਦ, ਦ੍ਰਿੜ ਇਰਾਦੇ ਨਾਲ, ਤੁਸੀਂ ਆਪਣੇ ਟੀਚਿਆਂ ਨੂੰ ਹਾਸਲ ਕਰ ਸਕਦੇ ਹੋ। ਮੈਂ ਸਿਖਲਾਈ ਦੌਰਾਨ ਸਰਬਜੋਤ ਨੂੰ ਟਾਕਾਕਸ ਦੀ ਕਹਾਣੀ ਦਾ ਲਗਾਤਾਰ ਹਵਾਲਾ ਦਿੱਤਾ, ਜਿਨ੍ਹਾਂ ਨੇ ਸਾਨੂੰ ਪ੍ਰੇਰਿਤ ਕੀਤਾ ਅਤੇ ਸਾਡਾ ਧਿਆਨ ਸਾਡੇ ਮਕਸਦ: ਓਲੰਪਿਕ ਮੈਡਲ 'ਤੇ ਕੇਂਦਰਤ ਕੀਤਾ।”

ਅਭਿਸ਼ੇਕ ਰਾਣਾ ਦੱਸਦੇ ਹਨ, “ਸਰਬਜੋਤ ਸੋਮਵਾਰ ਨੂੰ 10 ਮੀਟਰ ਏਅਰ ਪਿਸਟਲ ਦੇ ਵਿਅਕਤੀਗਤ ਮੁਕਾਬਲੇ ਦੇ ਫਾਈਨਲ ਲਈ ਕੁਆਲੀਫਾਈ ਕਰਨ ਤੋਂ ਖੁੰਝ ਜਾਣ ਤੋਂ ਬਾਅਦ, ਸਪੱਸ਼ਟ ਤੌਰ 'ਤੇ ਪਰੇਸ਼ਾਨ ਸੀ। ਇੰਝ ਲੱਗਦਾ ਸੀ ਜਿਵੇਂ ਉਸ ਦੇ ਚਿਹਰੇ ਤੋਂ ਮੁਸਕਰਾਹਟ ਗਾਇਬ ਹੋ ਗਈ ਸੀ।”

“ਪਰ ਸ਼ਾਮ ਨੂੰ, ਮੈਂ ਹੰਗਰੀ ਦੇ ਨਿਸ਼ਾਨੇਬਾਜ਼ ਦੀ ਕਹਾਣੀ ਦੀ ਯਾਦ ਦਿਵਾਉਂਦੇ ਹੋਏ, ਉਸ ਨੂੰ ਦੁਬਾਰਾ ਪ੍ਰੇਰਿਤ ਕੀਤਾ। ਇਸ ਨਾਲ ਸਾਡਾ ਹੌਸਲਾ ਵਧਿਆ ਅਤੇ ਉਸ ਨੇ ਅਗਲੇ ਹੀ ਦਿਨ ਮਿਕਸਡ ਈਵੈਂਟ ਲਈ ਕੁਆਲੀਫਾਈ ਕਰ ਲਿਆ।”

“ਕਾਂਸੀ ਦੇ ਤਗ਼ਮਾ ਜਿੱਤਣ ਤੋਂ ਪਹਿਲਾਂ ਮੈਂ ਉਸ ਨੂੰ ਇੱਕ ਗੱਲ ਕਹੀ, ‘ਸਭ ਕੁਝ ਭੁੱਲ ਜਾਓ ਅਤੇ ਆਪਣਾ ਫੋਕਸ ਬਰਕਰਾਰ ਰੱਖੋ’।”

ਮਨੂੰ ਭਾਕਰ ਅਤੇ ਸਰਬਜੋਤ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਿੱਤ ਤੋਂ ਬਾਅਦ ਮਨੂੰ ਭਾਕਰ ਅਤੇ ਸਰਬਜੋਤ ਸਿੰਘ

ਕਿਸਾਨ ਦਾ ਪੁੱਤ ਸਰਬਜੀਤ ਫ਼ੁੱਟਬਾਲ ਤੋਂ ਨਿਸ਼ਾਨੇਬਾਜ਼ੀ ਤੱਕ

ਪ੍ਰੈਸ ਇਨਫ਼ਰਮੇਸ਼ਨ ਬਿਊਰੋ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਸਰਬਜੋਤ ਖੇਲ੍ਹੋ ਇੰਡੀਆ ਸਕਾਲਰਸ਼ਿਪ ਅਥਲੀਟ ਹੋਣ ਦੇ ਨਾਲ-ਨਾਲ ਟਾਰਗੇਟ ਓਲੰਪਿਕ ਪੋਡੀਅਮ ਸਕੀਮ ਐਥਲੀਟ ਵੀ ਰਹੇ ਹਨ।

ਸਰਬਜੋਤ ਹਰਿਆਣਾ ਦੇ ਅੰਬਾਲਾ ਵਿੱਚ ਪੈਂਦੇ ਢੀਂਹ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਜਨਮ 30 ਅਗਸਤ, 2001 ਨੂੰ ਪਿਤਾ ਜਤਿੰਦਰ ਸਿੰਘ ਅਤੇ ਮਾਤਾ ਹਰਦੀਪ ਕੌਰ ਦੇ ਘਰ ਹੋਇਆ ਹਨ।

ਉਨ੍ਹਾਂ ਦੇ ਪਿਤਾ ਕਿਸਾਨ ਹਨ। ਉਨ੍ਹਾਂ ਨੇ ਡੀਏਵੀ ਕਾਲਜ ਚੰਡੀਗੜ੍ਹ ਤੋਂ ਪੜ੍ਹਾਈ ਕੀਤੀ ਹੈ। ਉਹ ਕੋਚ ਅਭਿਸ਼ੇਕ ਰਾਣਾ ਦੇ ਅਧੀਨ ਟ੍ਰੇਨਿੰਗ ਕਰਦੇ ਹਨ।

ਸਰਬਜੋਤ ਸਿੰਘ ਨੇ ਸਮਰ ਕੈਂਪ ਦੌਰਾਨ ਕੁਝ ਬੱਚਿਆਂ ਨੂੰ ਅਸਥਾਈ ਰੇਂਜ 'ਤੇ ਏਅਰ ਗਨ ਚਲਾਉਂਦੇ ਦੇਖਿਆ। ਉਹ ਉਦੋਂ 13 ਸਾਲ ਦੇ ਸਨ ਅਤੇ ਉਨ੍ਹਾਂ ਨੂੰ ਫੁੱਟਬਾਲਰ ਬਣਨ ਦੀ ਆਸ ਸੀ।

ਪਰ ਪਿਸਤੌਲਾਂ ਨਾਲ ਕਾਗਜ਼ੀ ਨਿਸ਼ਾਨਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਬੱਚਿਆਂ ਦਾ ਦ੍ਰਿਸ਼ ਉਨ੍ਹਾਂ ਦੇ ਜ਼ਿਹਨ ਵਿੱਚ ਘਰ ਕਰ ਗਿਆ।

2014 ਵਿੱਚ, ਉਹ ਆਪਣੇ ਪਿਤਾ ਕੋਲ ਗਏ ਅਤੇ ਉਨ੍ਹਾਂ ਨੂੰ ਕਿਹਾ, “ਮੈਂ ਸ਼ੂਟਿੰਗ ਕਰਨਾ ਚਾਹੁੰਦਾ ਹਾਂ।”

ਉਨ੍ਹਾਂ ਦੇ ਪਿਤਾ ਜਤਿੰਦਰ ਸਿੰਘ ਨੇ ਆਪਣੇ ਪੁੱਤਰ ਨੂੰ ਕਿਹਾ ਕਿ ਇਹ ਖੇਡ ਬਹੁਤ ਮਹਿੰਗੀ ਹੈ। ਪਰ ਅੰਤ ਵਿੱਚ, ਸਰਬਜੋਤ ਨੇ ਕਈ ਮਹੀਨਿਆਂ ਤੱਕ ਸ਼ੂਟਿੰਗ ਖੇਡਣ ਲਈ ਜ਼ੋਰ ਪਾਇਆ ਅਤੇ ਉਨ੍ਹਾਂ ਨੇ 2019 ਵਿੱਚ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ, ਸੁਹਲ ਵਿੱਚ ਗੋਲਡ ਮੈਡਲ ਜਿੱਤਿਆ।

10 ਮੀਟਰ ਏਅਰ ਰਾਈਫ਼ਲ ਦੀਆਂ ਜੇਤੂ ਟੀਮਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 10 ਮੀਟਰ ਏਅਰ ਰਾਈਫ਼ਲ ਦੀਆਂ ਜੇਤੂ ਟੀਮਾਂ

ਸਰਬਜੋਤ ਦੀਆਂ ਪ੍ਰਾਪਤੀਆਂ ਦੀ ਫ਼ਹਿਰਿਸਤ

ਏਸ਼ੀਅਨ ਖੇਡਾਂ (2022)- ਟੀਮ ਈਵੈਂਟ ਵਿੱਚ ਗੋਲਡ ਮੈਡਲ ਅਤੇ ਮਿਕਸਡ ਟੀਮ ਈਵੈਂਟ ਵਿੱਚ ਸਿਲਵਰ ਮੈਡਲ

ਏਸ਼ੀਅਨ ਚੈਂਪੀਅਨਸ਼ਿਪ, ਕੋਰੀਆ (2023)- ਦੇਸ਼ ਲਈ ਓਲੰਪਿਕ 2024 ਕੋਟਾ ਸਥਾਨ ਦੇ ਨਾਲ 10 ਮੀਟਰ ਏਅਰ ਪਿਸਟਲ ਵਿਅਕਤੀਗਤ ਈਵੈਂਟ ਵਿੱਚ ਕਾਂਸੀ ਦਾ ਤਗ਼ਮਾ

ਵਿਸ਼ਵ ਕੱਪ, ਭੋਪਾਲ (2023)- ਵਿਅਕਤੀਗਤ ਈਵੈਂਟ ਵਿੱਚ ਗੋਲਡ ਮੈਡਲ

ਵਿਸ਼ਵ ਕੱਪ, ਬਾਕੂ, (2023)- ਮਿਕਸਡ ਟੀਮ ਈਵੈਂਟ ਵਿੱਚ ਗੋਲਡ ਮੈਡਲ

ਜੂਨੀਅਰ ਵਿਸ਼ਵ ਕੱਪ, ਸੁਹਲ (2022)- ਟੀਮ ਈਵੈਂਟ ਵਿੱਚ ਇੱਕ ਗੋਲਡ ਮੈਡਲ ਅਤੇ ਵਿਅਕਤੀਗਤ ਤੇ ਮਿਕਸਡ ਟੀਮ ਈਵੈਂਟ ਵਿੱਚ 2 ਸਿਲਵਰ ਮੈਡਲ।

ਜੂਨੀਅਰ ਵਿਸ਼ਵ ਚੈਂਪੀਅਨਸ਼ਿਪ, ਲੀਮਾ (2021)- ਟੀਮ ਅਤੇ ਮਿਕਸਡ ਟੀਮ ਮੁਕਾਬਲਿਆਂ ਵਿੱਚ 2 ਗੋਲਡ ਮੈਡਲ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)