ਜਦੋਂ ਇੱਕ ਔਰਤ ਨੂੰ ਵੀਰਜ ਤੋਂ ਐਲਰਜੀ ਹੋਣ ਬਾਰੇ ਪਤਾ ਲੱਗਾ, ਸਪਰਮ ਐਲਰਜੀ ਦੇ ਕੀ ਲੱਛਣ ਹਨ?

ਐਲਰਜੀਆਂ

ਤਸਵੀਰ ਸਰੋਤ, Getty Images

    • ਲੇਖਕ, ਕ੍ਰਿਸਟੀਨ ਰੋ

ਕੁਝ ਲੋਕਾਂ ਨੂੰ ਦੂਜਿਆਂ ਤੋਂ ਐਲਰਜੀ ਹੁੰਦੀ ਹੈ— ਪਰ ਇਸਦੇ ਕਾਰਨਾਂ ਦੇ ਰਹੱਸ ਤੋਂ ਅਜੇ ਪਰਦਾ ਉੱਠ ਰਿਹਾ ਹੈ।

ਮੌਰਾ ਨੂੰ ਲਗਦਾ ਹੈ ਕਿ ਕੰਡੋਮ ਨੇ ਉਨ੍ਹਾਂ ਦੀ ਜਾਨ ਬਚਾਈ ਹੈ।

ਮੌਰਾ ਹੁਣ 43 ਸਾਲ ਦੇ ਹਨ ਤੇ ਓਹਾਇਓ ਅਮਰੀਕਾ ਵਿੱਚ ਰਹਿੰਦੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਉਮਰ ਦੇ ਦੂਜੇ ਦਹਾਕੇ ਵਿੱਚ ਉਨ੍ਹਾਂ ਨੂੰ ਇਹ ਸਮੱਸਿਆ ਆਉਣੀ ਸ਼ੁਰੂ ਹੋਈ। ਉਹ ਦੱਸਦੇ ਹਨ, "ਸੰਭੋਗ (ਅਸੁਰੱਖਿਅਤ) ਤੋਂ ਬਾਅਦ ਮੇਰੇ ਜਨਣ ਅੰਗਾਂ ਵਿੱਚ ਜਿਵੇਂ ਸਾੜ ਪੈਂਦਾ ਸੀ।"

ਚੇਤਾਵਨੀ- ਇਸ ਲੇਖ ਵਿੱਚ ਜਿਨਸੀ ਸੰਬੰਧਾਂ ਨਾਲ ਜੁੜੀ ਸ਼ਬਦਾਵਲੀ ਅਤੇ ਥੀਮ ਵਰਤੇ ਗਏ ਹਨ।

ਮੌਰਾ (ਨਾਮ, ਨਿੱਜਤਾ ਕਾਰਨਾਂ ਕਰਕੇ ਬਦਲਿਆ ਗਿਆ) ਲਈ ਆਪਣੇ ਸਾਥੀ ਨੂੰ ਇਸ ਬਾਰੇ ਦੱਸਣਾ ਸੌਖਾ ਨਹੀਂ ਸੀ।

ਉਹ ਉਸਦੇ ਜਾਣ ਮਗਰੋਂ ਖੁਦ ਨੂੰ ਚੰਗੀ ਤਰ੍ਹਾਂ ਧੋਂਦੇ।

ਉਨ੍ਹਾਂ ਨੇ ਨਿੱਜੀ ਸਫ਼ਾਈ ਵਾਲੇ ਉਤਪਾਦ— ਸਾਬਣ ਤੋਂ ਲੈ ਕੇ ਲਿਊਬਰੀਕੈਂਟ ਤੱਕ— ਵੀ ਬਦਲਕੇ ਦੇਖੇ।

ਪਰ ਸਥਿਤੀ ਵਿੱਚ ਸੁਧਾਰ ਹੋਣ ਦੀ ਥਾਂ ਸਥਿਤੀ ਬਦ ਤੋਂ ਬਦਤਰ ਹੁੰਦੀ ਗਈ। ਸਮੇਂ ਨਾਲ ਉਨ੍ਹਾਂ ਨੂੰ ਸੋਜ ਅਤੇ ਲਾਲੀ ਵੀ ਰਹਿਣ ਲੱਗੀ। ਅਜਿਹਾ ਉਨ੍ਹਾਂ ਨੂੰ ਸਿਰਫ ਵੀਰਜ ਦੇ ਸੰਪਰਕ ਵਿੱਚ ਆਉਣ 'ਤੇ ਹੀ ਹੁੰਦਾ ਸੀ।

ਹੌਲੀ-ਹੌਲੀ ਮੌਰਾ ਦਾ ਉਸ ਵਿਅਕਤੀ ਨਾਲੋਂ ਤੋੜ ਵਿਛੋੜਾ ਹੋ ਗਿਆ। ਫਿਰ ਉਨ੍ਹਾਂ ਨੇ ਅਜਿਹੇ ਵਿਅਕਤੀ ਨੂੰ ਮਿਲਣਾ ਸ਼ੁਰੂ ਕੀਤਾ ਜੋ ਕੰਡੋਮ ਵਰਤਣ ਪ੍ਰਤੀ ਸਮਰਪਿਤ ਸੀ।

"ਕੋਈ ਸਮੱਸਿਆ ਨਹੀਂ ਸੀ, ਪਰ ਇੱਕ ਦਿਨ ਅਸੀਂ ਸੰਭੋਗ ਤੋਂ ਬਾਅਦ ਬਿਸਤਰ ਵਿੱਚ ਲੰਮੇ ਪਏ ਸੀ ਕਿ ਮੇਰੀ ਜੀਭ ਸੁੱਜਣੀ ਸ਼ੁਰੂ ਹੋ ਗਈ।"

ਉਹ ਅੱਗੇ ਦੱਸਦੇ ਹਨ, "ਮੇਰੇ ਸਾਥੀ ਨੇ ਦੇਖਿਆ ਅਤੇ ਚੀਕਿਆ, 'ਤੇਰਾ ਦਮ ਘੁਟ ਰਿਹਾ ਹੈ!' ਅਤੇ ਮੇਰਾ ਇਨਹੇਲਰ ਚੁੱਕ ਲਿਆਇਆ... ਉਸ ਨੇ ਮੇਰੇ ਮੂੰਹ ਦੇ ਪਾਸੇ ਤੋਂ ਇਨਹੇਲਰ ਮੇਰੇ ਮੂੰਹ ਵਿੱਚ ਪਾਇਆ। ਖੁਸ਼ਕਿਸਮਤੀ ਨਾਲ ਮੈਂ ਅਜੇ ਲੈ ਸਕਦੀ ਸੀ ਤੇ ਮੈਂ ਦਵਾਈ ਆਪਣੇ ਫੇਫੜਿਆਂ ਵਿੱਚ ਖਿੱਚ ਸਕੀ।"

ਐਲਰਜੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੁਝ ਲੋਕਾਂ ਦੇ ਸਰੀਰ ਹੋਰ ਇਨਸਾਨੀ ਸਰੀਰਾਂ ਪ੍ਰਤੀ ਗੰਭੀਰ ਪ੍ਰਤੀਕਿਰਿਆ ਕਰਦੇ ਹਨ

ਮੌਰਾ ਨੂੰ ਦਮਾ ਅਤੇ ਹੋਰ ਕਈ ਐਲਰਜੀਆਂ ਵੀ ਹਨ, ਉਨ੍ਹਾਂ ਦਾ ਮੰਨਣਾ ਹੈ ਕਿ ਉਸ ਦਿਨ ਕੰਡੋਮ ਲੀਕ ਕਰ ਗਿਆ ਸੀ। ਉਹ ਅਤੇ ਜੋ ਹੁਣ ਉਨ੍ਹਾਂ ਦਾ ਕਾਫੀ ਦੇਰ ਤੋਂ ਸਾਥੀ ਹੈ, ਦੋਵੇਂ ਜਣੇ ਕੰਡੋਮ ਦੀ ਵਰਤੋਂ ਪ੍ਰਤੀ ਪਹਿਲਾਂ ਨਾਲੋਂ ਵੀ ਜ਼ਿਆਦਾ ਸਾਵਧਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਆਪਣੇ ਨਾਲ ਨਹੀਂ ਹੋ ਗਿਆ, ਉਹ ਵੀਰਜ ਤੋਂ ਐਲਰਜੀ ਬਾਰੇ ਅਣਜਾਣ ਸਨ।

ਹਾਲਾਂਕਿ ਇਹ ਮਾਮਲੇ ਕਾਫ਼ੀ ਦੁਰਲਭ ਹਨ, ਫਿਰ ਵੀ ਕੁਝ ਲੋਕਾਂ ਦੇ ਸਰੀਰ ਹੋਰ ਇਨਸਾਨੀ ਸਰੀਰਾਂ ਪ੍ਰਤੀ ਗੰਭੀਰ ਪ੍ਰਤੀਕਿਰਿਆ ਕਰਦੇ ਹਨ।

ਇਸ ਸਮੱਸਿਆ ਨੂੰ ਅਕਸਰ ਗਲਤ ਸਮਝਿਆ ਜਾਂਦਾ ਹੈ, ਅਤੇ ਇਸ ਨਾਲ ਨਾ ਸਿਰਫ ਸਿਹਤ, ਸਗੋਂ ਕੰਮ, ਰਿਸ਼ਤੇ ਅਤੇ ਪੀੜਤ ਦੇ ਪੂਰਾ ਜੀਵਨ ਉੱਤੇ ਅਸਰ ਪੈਂਦਾ ਹੈ। ਲੇਕਿਨ ਇਹ ਸਥਿਤੀ ਕਿਵੇਂ ਪੈਦਾ ਹੋ ਜਾਂਦੀ ਹੈ ਅਤੇ ਇਸਦੇ ਕੀ ਕਾਰਨ ਹਨ, ਇਹ ਅਜੇ ਜ਼ਿਆਦਾਤਰ ਇੱਕ ਰਹੱਸ ਹੀ ਬਣਿਆ ਹੋਇਆ ਹੈ।

ਕੀ ਇਹ ਵਾਕਈ ਐਲਰਜੀਆਂ ਹਨ, ਜਾਂ ਕੁਝ ਹੋਰ ਹਨ? ਜਿਵੇਂ-ਜਿਵੇਂ ਸਾਇੰਸਦਾਨ ਇਸ ਸਥਿਤੀ ਦੇ ਭੇਤ ਖੋਲ੍ਹ ਰਹੇ ਹਨ, ਮਨੁੱਖੀ ਸਰੀਰ ਦੇ ਰਸਾਇਣ ਵਿਗਿਆਨ ਅਤੇ ਮਨੁੱਖ ਦੀ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਦੀਆਂ ਖਾਸੀਅਤਾਂ ਬਾਰੇ ਨਵੀਂ ਸਮਝ ਵੀ ਵਿਕਸਿਤ ਹੋ ਰਹੀ ਹੈ।

ਬੀਬੀਸੀ

ਕਿਸੇ ਹੋਰ ਦੀ ਚਮੜੀ ਤੋਂ ਐਲਰਜੀ

ਟੋਲਿਊਨ

ਤਸਵੀਰ ਸਰੋਤ, Getty Images

ਅਕਸਰ, ਕਿਸੇ ਹੋਰ ਦੇ ਸਰੀਰ ਪ੍ਰਤੀ ਸੰਵੇਦਨਸ਼ੀਲਤਾ ਉਸਦੇ ਸਰੀਰ ਉੱਤੇ ਲੱਗੇ ਬਾਹਰੀ ਉਤਪਾਦਾਂ ਤੋਂ ਹੁੰਦੀ ਹੈ। ਮਿਸਾਲ ਵਜੋਂ, ਚਮੜੀ ਉੱਤੇ ਬਨਾਵਟੀ ਖੁਸ਼ਬੂਆਂ ਜਿਵੇਂ— ਡੀਓਡੋਰੈਂਟ ਅਤੇ ਆਫਟਰਸ਼ੇਵ ਹੋ ਸਕਦੇ ਹਨ। 150 ਤੋਂ ਵੱਧ ਖੁਸ਼ਬੂਆਂ ਦਾ ਸਬੰਧ ਸੰਪਰਕ ਐਲਰਜੀਆਂ ਨਾਲ ਹੈ।

ਮਸਟ ਸੈੱਲ ਐਕਟੀਵੇਸ਼ਨ ਸਿੰਡਰੋਮ ਦੇ ਇੱਕ ਗੰਭੀਰ ਰੂਪ ਤੋਂ ਪੀੜਤ ਇੱਕ ਔਰਤ ਨੂੰ ਆਪਣੇ ਪਤੀ ਦੀ ਮਹਿਕ ਤੋਂ ਹੀ ਗੰਭੀਰ ਐਲਰਜੀ ਹੋਣ ਲੱਗੀ। ਮਸਟ ਸੈੱਲ ਵਿੱਚ ਲਾਗ ਨਾਲ ਲੜਨ ਵਾਲੇ ਸੈੱਲ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਹਨ।

ਸਬੀਨ ਅਲਟਰੀਚਰ, ਕੈਪਲਰ ਯੂਨੀਵਰਸਿਟੀ ਹਾਸਪਤਾਲ, ਆਸਟਰੀਆ ਵਿੱਚ ਇੱਕ ਡਾਕਟਰ ਹਨ।

ਉਹ ਦੱਸਦੇ ਹਨ ਕਿ ਬੇਸ਼ਕ ਅਜੇ ਸਬੰਧ ਸਾਬਤ ਨਹੀਂ ਹੋ ਸਕਿਆ, ਮਸਟ ਸੈੱਲ ਦੋਸ਼ਾਂ ਦੇ ਕੁਝ ਮਰੀਜ਼ਾਂ ਨੂੰ ਲਗਦਾ ਹੈ ਕਿ ਉਹ ਸਰੀਰ ਦੀ ਕੁਦਰਤੀ ਮਹਿਕ ਜਾਂ ਦੂਜਿਆਂ ਦੇ ਸਰੀਰ ਤੋਂ ਨਿਕਲਣ ਵਾਲੇ ਰਸਾਇਣਾਂ ਪ੍ਰਤੀ ਸੰਵੇਦਨਸ਼ੀਲ ਹਨ।

ਸਾਡੀ ਚਮੜੀ ਤੋਂ ਅਜਿਹੇ ਕਈ ਮਿਸ਼ਰਣ ਨਿਕਲਦੇ ਹਨ ਜਿਨ੍ਹਾਂ ਤੋਂ ਸਾਡੇ ਸਰੀਰ ਦੀ ਗੰਧ ਬਣਦੀ ਹੈ। ਚਮੜੀ ਤੋਂ ਨਿਕਲਣ ਵਾਲੀਆਂ ਗੈਸਾਂ ਵਿੱਚ— ਟੋਲਿਊਨ ਹੋ ਸਕਦਾ ਹੈ, ਜੋ ਕਿ ਕੱਚੇ ਤੇਲ ਵਿੱਚ ਹੁੰਦਾ ਹੈ ਅਤੇ ਪੇਂਟ ਅਤੇ ਪਲਾਸਟਿਕ ਬਣਾਉਣ ਵਿੱਚ ਵਰਤਿਆ ਜਾਂਦਾ ਹੈ। ਟੋਲਿਊਨ ਤੰਬਾਕੂ ਦੇ ਧੂਏਂ ਵਿੱਚ ਵੀ ਪਾਇਆ ਜਾਂਦਾ ਹੈ।

ਦੂਜੇ ਮਨੁੱਖਾਂ ਪ੍ਰਤੀ ਐਲਰਜਿਕ ਹੋਣ ਬਾਰੇ ਪੀਪਲ ਅਰਲਜਿਕ ਟੂ ਮੀ (ਪੀਏਟੀਐੱਮ) ਤੋਂ ਪੀੜਤ ਲੋਕਾਂ ਦਾ ਸਮੂਹ ਸ਼ਾਇਦ ਕੁਝ ਰੌਸ਼ਨੀ ਪਾ ਸਕਦਾ ਹੈ। ਪੀਏਟੀਐੱਮ ਦੀ ਸਥਿਤੀ ਵਿੱਚ ਪੀੜਤ ਵਿਅਕਤੀ ਦੀ ਮੌਜੂਦਗੀ ਵਿੱਚ ਦੂਜੇ ਲੋਕਾਂ ਨੂੰ ਖੰਘ ਅਤੇ ਦਮ ਘੁਟਣ ਵਰਗੇ ਲੱਛਣ ਪੈਦਾ ਹੋ ਜਾਂਦੇ ਹਨ।

ਯੋਸ਼ਿਕਾ ਸਕੀਨੇ, ਜਪਾਨ ਦੀ ਟੋਕਾਈ ਯੂਨੀਵਰਸਿਟੀ ਵਿੱਚ ਰਸਾਇਣ ਵਿਗਿਆਨ ਦੇ ਪ੍ਰੋਫੈਸਰ ਹਨ।

ਸਾਲ 2023 ਵਿੱਚ, ਉਨ੍ਹਾਂ ਨੇ ਆਪਣੇ ਸਹਿਕਰਮੀਆਂ ਨਾਲ ਮਿਲ ਕੇ ਪੀਏਟੀਐੱਮ ਤੋਂ ਪੀੜਤ ਲੋਕਾਂ ਦੀ ਚਮੜੀ ਤੋਂ ਨਿਕਲਣ ਵਾਲੀਆਂ ਗੈਸਾਂ ਦਾ ਅਧਿਐਨ ਕੀਤਾ।

ਟੀਮ ਨੇ ਜਿਨ੍ਹਾਂ 75 ਗੈਸਾਂ ਦਾ ਅਧਿਐਨ ਕੀਤਾ ਉਨ੍ਹਾਂ ਵਿੱਚ ਟੋਲਿਊਨ ਦੇ ਮਿਲਣ ਦੀ ਖਾਸ ਸੰਭਾਵਨਾ ਸੀ। ਪੀਏਟੀਐੱਮ ਵਾਲੇ ਲੋਕਾਂ ਨੇ ਦੂਜਿਆਂ ਦੀ ਤੁਲਨਾ ਵਿੱਚ ਇਹ ਰਸਾਇਣ ਔਸਤ 39 ਗੁਣਾਂ ਜ਼ਿਆਦਾ ਉਤਪੰਨ ਕੀਤਾ।

ਯੌਸ਼ਿਕਾ ਸਮਝਾਉਂਦੇ ਹਨ, "ਟੋਲਿਊਨ ਸਾਹ ਰਾਹੀਂ ਰਾਹੀਂ ਅੰਦਰ ਖਿੱਚਿਆ ਜਾਂਦਾ ਹੈ। ਟੋਲਿਊਨ ਇਕ ਹਾਨੀਕਾਰਕ ਮਿਸ਼ਰਣ ਹੈ, ਜਿਸ ਨੂੰ ਜਿਗਰ ਹਜ਼ਮ ਕਰਦਾ ਹੈ ਤੇ ਪਿਸ਼ਾਬ ਜ਼ਰੀਏ ਸਰੀਰ ਤੋਂ ਬਾਹਰ ਨਿਕਲਦਾ ਹੈ। ਪੀਏਟੀਐੱਮ ਦੇ ਮਰੀਜ਼ਾਂ ਵਿੱਚ ਟੋਲਿਊਨ ਨੂੰ ਤੋੜਨ ਦੀ ਸਮਰੱਥਾ ਕਮਜ਼ੋਰ ਹੁੰਦੀ ਹੈ, ਜਿਸ ਕਾਰਨ ਇਹ ਖੂਨ ਵਿੱਚ ਇਕੱਠਾ ਹੋ ਜਾਂਦਾ ਹੈ ਅਤੇ ਚਮੜੀ ਜ਼ਰੀਏ ਬਾਹਰ ਨਿਕਲਦਾ ਹੈ।"

ਉਹ ਦੱਸਦੇ ਹਨ ਕਿ ਅਜੇ ਤੱਕ ਪੀਏਟੀਐੱਮ ਦੇ ਸੰਕਲਪ ਨੂੰ ਹੀ ਵਿਆਪਕ ਮਾਨਤਾ ਨਹੀਂ ਮਿਲੀ ਹੈ ਅਤੇ ਨਾ ਹੀ ਇਸਦੀ ਜਾਂਚ ਦੀ ਕੋਈ ਕਸੌਟੀ ਹੈ।

ਇਸੇ ਦੌਰਾਨ, ਪਸੀਨੇ ਤੋਂ ਐਲਰਜੀ ਵਿੱਚ ਦੂਜਿਆਂ ਦੀ ਥਾਂ ਆਪਣੇ ਪਸੀਨੇ ਪ੍ਰਤੀ ਸੰਵੇਦਨਾਸ਼ੀਲਤਾ ਵੀ ਸ਼ਾਮਲ ਹੈ। ਜਿਵੇਂ ਕਿ ਵਾਲਾਂ ਦੇ ਮਾਮਲੇ ਵਿੱਚ ਦੁਰਲਭ ਮਾਮਲਿਆਂ ਵਿੱਚ ਹੀ ਮਨੁੱਖੀ ਵਾਲਾਂ ਨਾਲ ਜੁੜੀਆਂ ਐਲਰਜੀਆਂ ਰਿਕਾਰਡ ਕੀਤੀਆਂ ਗਈਆਂ ਹਨ।

ਇਸ ਕੇਸ ਵਿੱਚ ਵਾਲਾਂ ਤੋਂ ਐਲਰਜੀ ਨਹੀਂ ਹੁੰਦੀ ਸਗੋਂ ਉਨ੍ਹਾਂ ਉੱਪਰ ਵਰਤੇ ਗਏ ਬਾਹਰੀ ਉਤਪਾਦ ਐਲਰਜੀ ਦਾ ਕਾਰਨ ਬਣਦੇ ਹਨ। ਮਿਸਾਲ ਵਜੋਂ— ਕੈਰਿਟੀਨ ਹੇਅਰ ਟਰੀਟਮੈਂਟ ਵਿੱਚ ਵਰਤਿਆ ਜਾਣ ਵਾਲੇ ਫਾਰਮਾਲਡੀਹਾਈਡ ਡੈਰੀਵੇਟਿਵਜ਼, ਜਾਂ ਬਿੱਲੀ ਦੇ ਮਾਲਕਾਂ ਦੇ ਵਾਲਾਂ ਵਿੱਚ ਪੈ ਜਾਣ ਵਾਲਾ ਬਿੱਲੀ ਦਾ ਪ੍ਰੋਟੀਨ।

ਚਮੜੀ ਦੇ ਤਰਲਾਂ ਤੋਂ ਐਲਰਜੀ

ਐਲਰਜੀਆਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗਿਰੀਆਂ ਖਾਣ ਤੋਂ ਬਾਅਦ ਚੁੰਮਣ ਸਾਂਝਾ ਕਰਨ ਦੌਰਾਨ ਹਾਲਾਂਕਿ ਐਲਰਜਿਕ ਪ੍ਰਤੀਕਿਰਿਆ ਦੇ ਮਾਮਲੇ ਆਮ ਹਨ।

ਐਲਰਜੀ, ਸਰੀਰਕ ਤਰਲਾਂ ਵਿੱਚ ਮਿਲਣ ਵਾਲੇ ਖਾਸ ਐਲਰਜੀਨਜ਼ (ਉਹ ਪਦਾਰਥ, ਜੋ ਜ਼ਿਆਦਾਤਰ ਲੋਕਾਂ ਲਈ ਹਾਨੀਕਾਰਕ ਨਹੀਂ ਹੁੰਦੇ, ਪਰ ਜਿਨ੍ਹਾਂ ਨੂੰ ਐਲਰਜੀ ਹੁੰਦੀ ਹੈ, ਉਨ੍ਹਾਂ ਦੇ ਇਮਿਊਨ ਸਿਸਟਮ ਤਰਥੱਲੀ ਮਚਾ ਦਿੰਦੇ ਹਨ।) ਤੋਂ ਵੀ ਸ਼ੁਰੂ ਹੋ ਸਕਦੀ ਹੈ।

ਬ੍ਰਿਟੇਨ ਦੇ ਇੱਕ ਮਾਮਲੇ ਵਿੱਚ ਬ੍ਰਾਜ਼ੀਲ ਨਟ (ਇੱਕ ਕਿਸਮ ਦੀ ਗਿਰੀ) ਤੋਂ ਐਲਰਜੀ ਵਾਲੀ ਇੱਕ ਔਰਤ ਨੇ ਜਦੋਂ ਕਿਸੇ ਵਿਅਕਤੀ ਨਾਲ ਸਰੀਰਕ ਸੰਬੰਧ ਬਣਾਏ ਜਿਸ ਨੇ ਕੁਝ ਘੰਟੇ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਗਿਰੀਆਂ ਖਾਧੀਆਂ ਸਨ, ਤਾਂ ਉਸਦੇ ਧੱਫੜ ਨਿਕਲ ਆਏ ਅਤੇ ਦਮ ਘੁਟਣ ਲੱਗ ਪਿਆ।

ਹਾਲਾਂਕਿ ਉਸ ਵਿਅਕਤੀ ਨੇ ਇਸ ਦੌਰਾਨ ਆਪਣੇ ਦੰਦ, ਨਹੁੰ ਅਤੇ ਚਮੜੀ ਸਾਫ ਕੀਤੀ ਸੀ। ਗਿਰੀਆਂ ਕਾਰਨ ਕੁਝ ਗੰਭੀਰ ਐਲਰਜੀਆਂ ਵਾਲੇ ਲੋਕਾਂ ਨੂੰ ਚੁੰਮਣ ਸਾਂਝੇ ਕਰਨ ਦੌਰਾਨ ਵੀ ਐਲਰਜੀ ਸ਼ੁਰੂ ਹੁੰਦੀ ਦੇਖੀ ਗਈ ਹੈ।

ਗਿਰੀਆਂ ਖਾਣ ਤੋਂ ਬਾਅਦ ਚੁੰਮਣ ਸਾਂਝਾ ਕਰਨ ਦੌਰਾਨ ਹਾਲਾਂਕਿ ਐਲਰਜਿਕ ਪ੍ਰਤੀਕਿਰਿਆ ਦੇ ਮਾਮਲੇ ਆਮ ਹਨ।

ਲੇਕਿਨ ਕਈ ਵਾਰ ਫਲ, ਸਬਜ਼ੀਆਂ, ਸੀ-ਫੂਡ ਅਤੇ ਦੁੱਧ ਦੀ ਵਰਤੋਂ ਤੋਂ ਬਾਅਦ ਲਾਰ ਤੋਂ ਵੀ ਐਲਰਜੀ ਸ਼ੁਰੂ ਹੁੰਦੀ ਦੇਖੀ ਗਈ ਹੈ।

ਇਹ ਵੀ ਪੜ੍ਹੋ-

ਐਂਟੀਬਾਇਓਟਿਕ ਐਲਰਜੀਆਂ ਵਾਲੀਆਂ ਔਰਤਾਂ ਨੂੰ ਇਹ ਦਵਾਈਆਂ ਖਾਣ ਵਾਲੇ ਲੋਕਾਂ ਨਾਲ ਮੈਥੁਨ ਅਤੇ (ਸੰਭਾਵੀ ਤੌਰ ਉੱਤੇ) ਮੁਖ ਮੈਥੁਨ ਤੋਂ ਬਾਅਦ ਐਲਰਜੀ ਸ਼ੁਰੂ ਹੁੰਦੀ ਹੈ।

ਪਰ ਇਨ੍ਹਾਂ ਬਾਹਰੀ ਐਲਰਜੀਨਜ਼ ਤੋਂ ਇਲਾਵਾ, ਕੁਝ ਸਰੀਰਕ ਤਰਲਾਂ ਵਿੱਚ ਮੌਜੂਦ ਕੁਝ ਖਾਸ ਪ੍ਰੋਟੀਨ ਪ੍ਰਤੀਕਿਰਿਆ ਸ਼ੁਰੂ ਕਰ ਸਕਦੇ ਹਨ।

ਹਾਲਾਂਕਿ ਜ਼ਿਆਦਾ ਜਾਗਰੂਕਤਾ ਤਾਂ ਨਹੀਂ ਹੈ ਪਰ ਵੀਰਜ, ਅਜਿਹਾ ਹੀ ਇੱਕ ਸਭ ਤੋਂ ਆਮ ਤਰਲ ਹੈ।

ਵੀਰਜ ਤੋਂ ਐਲਰਜੀ (ਸੈਮੀਨਲ ਪਲਾਜ਼ਮਾ ਹਾਈਪਰਸੈਂਸਟੀਵਿਟੀ) ਵਿੱਚ ਇਸਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਕਈ ਤਰ੍ਹਾਂ ਦੇ ਲੱਛਣ ਪੈਦਾ ਹੁੰਦੇ ਹਨ।

ਜਿਵੇਂ ਚਮੜੀ 'ਤੇ ਖੁਰਕ ਵਾਲੇ ਧੱਫੜਾਂ ਤੋਂ ਲੈ ਕੇ ਸੰਭਾਵੀ ਤੌਰ 'ਤੇ ਜਾਨਲੇਵਾ ਐਲਰਜੀ ਵਾਲੀ ਪ੍ਰਤੀਕਿਰਿਆ ਐਨਾਫਾਈਲੈਕਸਿਸ (ਜਦੋਂ ਇਮਿਊਨ ਸਿਸਟਮ ਕਿਸੇ ਐਲਰਜੀ ਪ੍ਰਤੀ ਬਹੁਤ ਜ਼ਿਆਦਾ ਪ੍ਰਤੀਕਿਰਿਆ ਦਿੰਦਾ ਹੈ, ਅਤੇ ਸਰੀਰ ਵਿੱਚ ਅਚਾਨਕ ਅਤੇ ਤੇਜ਼ੀ ਨਾਲ ਕਈ ਤਰ੍ਹਾਂ ਦੇ ਲੱਛਣ ਪੈਦਾ ਹੁੰਦੇ ਹਨ।) ਤੱਕ ਸ਼ਾਮਿਲ ਹਨ।

ਸਾਲ 2024 ਦੇ ਇੱਕ ਖੋਜ ਪੱਤਰ ਮੁਤਾਬਕ, ਹਾਲਾਂਕਿ ਇਸਦੇ 100 ਤੋਂ ਵੀ ਥੋੜ੍ਹੇ ਮਾਮਲੇ ਰਿਕਾਰਡ ਕੀਤੇ ਗਏ ਹਨ ਪਰ ਇਹ ਆਮ ਤੌਰ ਉੱਤੇ 20 ਤੋਂ 30 ਸਾਲ ਉਮਰ ਵਰਗੇ ਦੇ ਲੋਕਾਂ ਵਿੱਚ ਦੇਖਿਆ ਗਿਆ ਹੈ।

ਵੀਰਜ ਤੋਂ ਹੋਣ ਵਾਲੀ ਐਲਰਜੀ

ਇਸ ਸੰਵੇਦਨਸ਼ੀਲਤਾ ਨਾਲ ਸਭ ਤੋਂ ਅਕਸਰ ਵੀਰਜ ਦੇ ਪਲਾਜ਼ਮਾ ਵਿੱਚ ਮੌਜੂਦ ਇੱਕ ਪ੍ਰੋਸਟੇਟ-ਸਪੈਸਿਫਿਕ ਐਂਟੀਜਿਨ ਨੂੰ ਜੋੜਿਆ ਗਿਆ ਹੈ। ਵੀਰਜ ਵਿੱਚ ਸ਼ੁਕਰਾਣੂਆਂ ਤੋਂ ਬਾਅਦ ਇਹੀ ਤਰਲ ਬਹੁਲਤਾ ਵਿੱਚ ਮੌਜੂਦ ਹੁੰਦਾ ਹੈ, ਅਤੇ ਐਲਰਜੀ ਇਸ ਪ੍ਰੋਟੀਨ ਤੋਂ ਹੀ ਹੁੰਦੀ ਹੈ ਨਾ ਕਿ ਸ਼ੁਕਰਾਣੂ ਤੋਂ।

ਜੋਨਾਥਨ ਬਰਨਸਟਾਈਨ, ਜੋ ਅਮਰੀਕਾ ਵਿੱਚ ਯੂਨੀਵਰਸਿਟੀ ਆਫ਼ ਸਿਨਸਿਨਾਟੀ ਦੇ ਕਾਲਜ ਆਫ਼ ਮੈਡੀਸਨ ਵਿੱਚ ਐਲਰਜੀ ਅਤੇ ਇਮਿਊਨੋਲੋਜੀ 'ਤੇ ਧਿਆਨ ਕੇਂਦਰਿਤ ਕਰਨ ਵਾਲੇ ਕਲੀਨਿਕਲ ਮੈਡੀਸਨ ਦੇ ਪ੍ਰੋਫੈਸਰ ਹਨ।

ਉਹ ਦੱਸਦੇ ਹਨ ਕਿ ਵੀਰਜ ਤੋਂ ਐਲਰਜੀ ਵਾਲੇ ਲੋਕਾਂ ਦੇ ਸਰੀਰ ਵਿੱਚ ਕੀ ਵਾਪਰਦਾ ਹੈ, ਇਹ ਪੂਰੀ ਤਰ੍ਹਾਂ ਤਾਂ ਸਾਫ ਨਹੀਂ ਹੈ। ਬਰਨਸਟਾਈਨ ਮੁਤਾਬਕ ਇਸ ਸਥਿਤੀ ਬਾਰੇ ਜਾਨਵਰਾਂ ਦੇ ਮਾਡਲਾਂ ਅਤੇ ਪੀੜਤ ਮੁਨੱਖਾਂ ਦੀ ਕਮੀ ਕਾਰਨ ਕੋਈ ਵੱਡੀ ਖੋਜ ਸ਼ੁਰੂ ਨਹੀਂ ਕੀਤੀ ਜਾ ਸਕਦੀ।

ਵੀਰਜ ਐਲਰਜੀ ਦੇ ਮਾਮਲੇ ਸਰੀਰ ਦੇ ਕਿਸੇ ਖਾਸ ਹਿੱਸੇ ਜਾਂ ਪੂਰੇ ਸਰੀਰ ਵਿੱਚ ਫੈਲਣ ਵਾਲੇ ਵੀ ਹੋ ਸਕਦੇ ਹਨ। ਜਦੋਂ ਇਹ ਵੀਰਜ ਦੇ ਸੰਪਰਕ ਵਾਲੀ ਥਾਂ ਤੱਕ ਸੀਮਤ ਹੋਵੇ ਤਾਂ ਅਕਸਰ ਇਸ ਨੂੰ ਯੋਨੀ ਜਾਂ ਉਸਦੇ ਆਸ-ਪਾਸ ਦੀ ਥਾਂ ਉੱਤੇ ਰਿਪੋਰਟ ਕੀਤਾ ਜਾਂਦਾ ਹੈ।

ਪਰ ਸਪੇਨ ਦੇ ਇੱਕ ਕੇਸ ਵਿੱਚ, ਜਿਸ ਔਰਤ ਨੂੰ ਪਹਿਲਾਂ ਕਦੇ ਵੀ ਯੋਨੀ ਮੈਥੁਨ ਤੋਂ ਬਾਅਦ ਐਲਰਜੀ ਨਹੀਂ ਹੋਈ ਸੀ, ਉਹ ਬੇਹੋਸ਼ ਹੋ ਗਈ ਅਤੇ ਉਸ ਨੂੰ ਗੁਦਾ ਮੈਥੁਨ ਤੋਂ ਬਾਅਦ ਐਨਾਫਾਈਲੈਕਸਿਸ ਦੇ ਹੋਰ ਲੱਛਣ ਵੀ ਨਮੂਦਾਰ ਹੋ ਗਏ।

ਉਸ ਨੂੰ ਵੀਰਜ ਦੇ ਤਰਲ ਪ੍ਰਤੀ ਹਾਈਪਰ-ਸੈਂਸਟੀਵਿਟੀ ਦੀ ਪੁਸ਼ਟੀ ਹੋਈ। ਅਮਰੀਕਾ ਵਿੱਚ ਇੱਕ ਔਰਤ ਜਦੋਂ ਵੀਰਜ ਦੇ ਸੰਪਰਕ ਵਿੱਚ ਆਈ ਤਾਂ ਉਸ ਨੇ ਗੈਰ-ਜਿਨਸੀ ਸਥਿਤੀ ਵਿੱਚ ਵੀ ਸੋਜ ਅਤੇ ਧੱਫੜ ਅਨੁਭਵ ਕੀਤੇ।

ਸਥਾਨਕ ਲੱਛਣਾਂ ਵਿੱਚ ਤੇਜ਼ ਦਰਦ ਅਤੇ ਮੈਥੁਨ ਤੋਂ ਤੁਰੰਤ ਮਗਰੋਂ ਜਲਣ ਸ਼ਾਮਲ ਹੋ ਸਕਦੀ ਹੈ। ਬਰਨਸਟਾਈਨ ਦੱਸਦੇ ਹਨ ਇਹ ਤੇਜ਼ਾਬ ਵਰਗੀ ਹੁੰਦੀ ਹੈ। ਉਨ੍ਹਾਂ ਦੀ ਇੱਕ ਮਰੀਜ਼ ਨੇ ਇਸ ਬਾਰੇ ਬਿਆਨ ਕਰਦਿਆਂ ਕਿਹਾ "ਜਿਵੇਂ ਹਜ਼ਾਰਾਂ ਸੂਈਆਂ ਤੁਹਾਡੀ ਯੋਨੀ ਵਿੱਚ ਫਸ ਗਈਆਂ ਹੋਣ।"

ਅਸੀਂ ਸ਼ੁਕਰਾਣੂ ਬਾਰੇ ਕੀ ਨਹੀਂ ਜਾਣਦੇ

ਖੋਜ ਤੋਂ ਬਾਅਦ ਸਦੀਆਂ ਬੀਤ ਜਾਣ ਦੇ ਬਾਵਜੂਦ ਵੀ ਸ਼ੁਕਰਾਣੂ ਵਿਆਪਕ ਰੂਪ ਵਿੱਚ ਇੱਕ ਰਹੱਸ ਹੈ। ਇਨ੍ਹਾਂ ਰਹੱਸਮਈ ਸੈੱਲਾਂ ਦੀ ਜ਼ਿੰਦਗੀ ਬਾਰੇ ਬੀਬੀਸੀ ਦੀ ਹੋਰ ਕਹਾਣੀ ਪੜ੍ਹੋ-

ਬਰਨਸਟਾਈਨ ਮੁਤਾਬਕ ਕਿਸੇ ਵਿਅਕਤੀ ਨੂੰ ਕਿਸੇ ਇੱਕ ਜਾਂ ਜ਼ਿਆਦਾ ਜਣਿਆਂ ਦੇ ਵੀਰਜ ਤੋਂ ਸੰਵੇਦਨਾਸ਼ੀਲਤਾ ਹੋ ਸਕਦੀ ਹੈ। ਇਸਦੀ ਜਾਂਚ ਲਈ ਕਿਸੇ ਜਿਨਸੀ ਸਾਥੀ ਦੇ ਵੀਰਜ ਦੇ ਤਾਜ਼ਾ ਸੈਂਪਲ ਨੂੰ ਚਮੜੀ ਉੱਤੇ ਲਾ ਕੇ ਦੇਖਿਆ ਜਾਂਦਾ ਹੈ।

ਵੀਰਜ ਐਲਰਜੀ ਦੇ ਬਹੁਤ ਥੋੜ੍ਹੇ ਮਾਹਰ ਹੋਣ ਕਾਰਨ ਬਰਨਸਟਾਈਨ ਕੋਲ ਮਰੀਜ਼ ਦੂਰ-ਦੂਰ ਤੋਂ ਆਉਂਦੇ ਹਨ। ਬਰਨਸਟਾਈਨ ਜ਼ਿਆਦਾਤਰ ਔਰਤਾਂ ਨੂੰ ਦੇਖਦੇ ਹਨ ਪਰ ਉਨ੍ਹਾਂ ਮੁਤਾਬਕ ਉਨ੍ਹਾਂ ਦੇ ਇਲਾਜ ਨਾਲ ਵੀਰਜ ਤੋਂ ਐਲਰਜੀ ਵਾਲੇ ਕਿਸੇ ਵੀ ਵਿਅਕਤੀ ਨੂੰ ਫਾਇਦਾ ਹੋ ਸਕਦਾ ਹੈ। ਬਰਨਸਟਾਈਨ ਦੱਸਦੇ ਹਨ ਕਿ ਜ਼ਿਆਦਾਤਰ ਮਰੀਜ਼ਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ ਜਾਂ ਉਨ੍ਹਾਂ ਦੇ ਕੋਈ ਹੋਰ ਹੀ ਇਲਾਜ ਸ਼ੁਰੂ ਕਰ ਦਿੱਤੇ ਜਾਂਦੇ ਹਨ, ਕਿਉਂਕਿ ਡਾਕਟਰਾਂ ਨੂੰ ਪਤਾ ਹੀ ਨਹੀਂ ਹੈ ਕਿ ਉਨ੍ਹਾਂ ਨਾਲ ਕਿਵੇਂ ਨਜਿੱਠਿਆ ਜਾਵੇ।

ਮਰਦਾਂ ਨਾਲ ਜਿਨਸੀ ਸੰਬੰਧ ਰੱਖਣ ਵਾਲੇ ਮਰਦਾਂ ਵਿੱਚ ਵੀਰਜ ਤੋਂ ਐਲਰਜੀ ਦੇ ਸੰਬੰਧ ਵਿੱਚ ਡੇਟਾ ਦੀ ਗੰਭੀਰ ਕਮੀ ਹੈ।

ਬਰਨਸਟਾਈਨ ਕਹਿੰਦੇ ਹਨ ਕਿ ਉਨ੍ਹਾਂ ਨੇ ਕਦੇ ਅਜਿਹਾ ਕੇਸ ਨਹੀਂ ਦੇਖਿਆ। ਉਨ੍ਹਾਂ ਦੀ ਰਾਇ ਵਿੱਚ ਇਨ੍ਹਾਂ ਲੱਛਣਾਂ ਦਾ ਕਾਰਨ ਯੋਨੀ ਦਾ ਖਾਸ ਵਾਤਾਵਰਣ ਵੀ ਹੋ ਸਕਦਾ ਹੈ। ਲੇਕਿਨ ਇਸ ਤਰਕ ਨਾਲ ਇਹ ਸਪਸ਼ਟ ਨਹੀਂ ਹੁੰਦਾ ਕਿ ਫਿਰ ਔਰਤ ਤੇ ਮਰਦ ਦਰਮਿਆਨ ਗੁਦਾ ਮੈਥੁਨ ਤੋਂ ਬਾਅਦ ਇਹ ਸਥਿਤੀ ਕਿਉਂ ਪੈਦਾ ਹੁੰਦੀ ਹੈ।

ਐਲਰਜੀਆਂ

ਤਸਵੀਰ ਸਰੋਤ, Getty Images

ਟੀਮ ਨੇ ਜਿਨ੍ਹਾਂ 75 ਗੈਸਾਂ ਦਾ ਅਧਿਐਨ ਕੀਤਾ ਉਨ੍ਹਾਂ ਵਿੱਚ ਟੋਲਿਊਨ ਦੇ ਮਿਲਣ ਦੀ ਖਾਸ ਸੰਭਾਵਨਾ ਸੀ। ਪੀਏਟੀਐੱਮ ਵਾਲੇ ਲੋਕਾਂ ਨੇ ਦੂਜਿਆਂ ਦੀ ਤੁਲਨਾ ਵਿੱਚ ਇਹ ਰਸਾਇਣ ਔਸਤ 39 ਗੁਣਾਂ ਜ਼ਿਆਦਾ ਉਤਪੰਨ ਕੀਤਾ।

ਯੌਸ਼ਿਕਾ ਸਮਝਾਉਂਦੇ ਹਨ, "ਟੋਲਿਊਨ ਸਾਹ ਰਾਹੀਂ ਅੰਦਰ ਖਿੱਚਿਆ ਜਾਂਦਾ ਹੈ। ਟੋਲਿਊਨ ਇਕ ਹਾਨੀਕਾਰਕ ਮਿਸ਼ਰਣ ਹੈ ਜਿਸ ਨੂੰ ਜਿਗਰ ਹਜ਼ਮ ਕਰਦਾ ਹੈ ਤੇ ਪਿਸ਼ਾਬ ਜ਼ਰੀਏ ਸਰੀਰ ਤੋਂ ਬਾਹਰ ਨਿਕਲਦਾ ਹੈ। ਪੀਏਟੀਐੱਮ ਦੇ ਮਰੀਜ਼ਾਂ ਵਿੱਚ ਟੋਲਿਊਨ ਨੂੰ ਤੋੜਨ ਦੀ ਸਮਰੱਥਾ ਕਮਜ਼ੋਰ ਹੁੰਦੀ ਹੈ, ਜਿਸ ਕਾਰਨ ਇਹ ਖੂਨ ਵਿੱਚ ਇਕੱਠਾ ਹੋ ਜਾਂਦਾ ਹੈ ਅਤੇ ਚਮੜੀ ਜ਼ਰੀਏ ਬਾਹਰ ਨਿਕਲਦਾ ਹੈ।"

ਉਹ ਦੱਸਦੇ ਹਨ ਕਿ ਅਜੇ ਤੱਕ ਪੀਏਟੀਐੱਮ ਦੇ ਸੰਕਲਪ ਨੂੰ ਹੀ ਵਿਆਪਕ ਮਾਨਤਾ ਨਹੀਂ ਮਿਲੀ ਹੈ ਅਤੇ ਨਾ ਹੀ ਇਸਦੀ ਜਾਂਚ ਦੀ ਕੋਈ ਕਸੌਟੀ ਹੈ।

ਇਸੇ ਦੌਰਾਨ, ਪਸੀਨੇ ਤੋਂ ਐਲਰਜੀ ਵਿੱਚ ਦੂਜਿਆਂ ਦੀ ਥਾਂ ਆਪਣੇ ਪਸੀਨੇ ਪ੍ਰਤੀ ਸੰਵੇਦਨਾਸ਼ੀਲਤਾ ਵੀ ਸ਼ਾਮਲ ਹੈ। ਜਿਵੇਂ ਕਿ ਵਾਲਾਂ ਦੇ ਮਾਮਲੇ ਵਿੱਚ ਦੁਰਲਭ ਮਾਮਲਿਆਂ ਵਿੱਚ ਹੀ ਮਨੁੱਖੀ ਵਾਲਾਂ ਨਾਲ ਜੁੜੀਆਂ ਐਲਰਜੀਆਂ ਰਿਕਾਰਡ ਕੀਤੀਆਂ ਗਈਆਂ ਹਨ।

ਇਸ ਕੇਸ ਵਿੱਚ ਵਾਲਾਂ ਤੋਂ ਐਲਰਜੀ ਨਹੀਂ ਹੁੰਦੀ ਸਗੋਂ ਉਨ੍ਹਾਂ ਉੱਪਰ ਵਰਤੇ ਗਏ ਬਾਹਰੀ ਉਤਪਾਦ ਐਲਰਜੀ ਦਾ ਕਾਰਨ ਬਣਦੇ ਹਨ। ਮਿਸਾਲ ਵਜੋਂ— ਕੈਰਿਟੀਨ ਹੇਅਰ ਟਰੀਟਮੈਂਟ ਵਿੱਚ ਵਰਤਿਆ ਜਾਣ ਵਾਲੇ ਫਾਰਮਾਲਡੀਹਾਈਡ ਡੈਰੀਵੇਟਿਵਜ਼, ਜਾਂ ਬਿੱਲੀ ਦੇ ਮਾਲਕਾਂ ਦੇ ਵਾਲਾਂ ਵਿੱਚ ਪੈ ਜਾਣ ਵਾਲਾ ਬਿੱਲੀ ਦਾ ਪ੍ਰੋਟੀਨ।

ਇਲਾਜ ਦੇ ਕਿਹੜੇ ਵਿਕਲਪ ਹਨ?

ਇੱਕ ਇਲਾਜ ਵਿੱਚ ਬਰਨਸਟਾਈਨ ਨੇ ਮਰੀਜ਼ ਦੀ ਸੰਵੇਦਨਾਸ਼ੀਲਤਾ ਖ਼ਤਮ ਕਰਨ ਲਈ ਉਸਦੇ ਸਾਥੀ ਦੇ ਵੀਰਜ ਦੇ ਟੀਕੇ ਚਮੜੀ ਵਿੱਚ ਲਾਏ। ਇਹ ਤਰੀਕਾ ਪੁਰਸ਼ਾਂ ਦੇ ਪੋਸਟ-ਔਰਗੈਸਮਿਕ ਬਿਮਾਰੀ ਸਿੰਡਰੋਮ ਦੇ ਇਲਾਜ ਵਰਗਾ ਹੈ, ਜੋ ਇੱਕ ਦੁਰਲੱਭ ਸਥਿਤੀ ਹੈ ਜਿਸ ਵਿੱਚ ਪੁਰਸ਼ ਆਪਣੇ ਹੀ ਵੀਰਜ ਪ੍ਰਤੀ ਸੰਵੇਦਨਸ਼ੀਲ ਹੁੰਦੇ ਹਨ।

ਉਹ ਦੱਸਦੇ ਹਨ, "ਪਰ ਇਹ ਮਹਿੰਗਾ ਹੈ, ਮਰੀਜ਼ਾਂ ਨੂੰ ਇਸ ਲਈ ਪੈਸੇ ਦੇਣੇ ਪੈਂਦੇ ਸਨ ਕਿਉਂਕਿ ਨਮੂਨੇ ਤਿਆਰ ਕਰਨ ਲਈ ਬਹੁਤ ਸਾਰਾ ਕੰਮ ਪ੍ਰਯੋਗਸ਼ਾਲਾ ਵਿੱਚ ਕੀਤਾ ਜਾਂਦਾ ਸੀ।"

ਬਰਨਸਟਾਈਨ ਅਤੇ ਉਨ੍ਹਾਂ ਦੇ ਸਹਿਕਰਮੀਆਂ ਨੇ ਦੇਖਿਆ ਕਿ ਇਹ ਇਲਾਜ ਇੱਕੋ ਵਾਰ ਕੀਤੇ ਜਾਣ 'ਤੇ ਵੀ ਕਾਰਗਰ ਸੀ। ਪਹਿਲਾਂ ਉਹ ਵੀਰਜ ਦੇ ਤਰਲ ਵਿੱਚੋਂ ਸ਼ੁਕਰਾਣੂਆਂ ਨੂੰ ਅਲਹਿਦਾ ਕਰਦੇ ਹਨ। ਫਿਰ ਉਨ੍ਹਾਂ ਨੇ ਮਰੀਜ਼ ਦੀ ਗੰਭੀਰਤਾ ਦੇ ਅਧਾਰ ਉੱਤੇ ਵੀਰਜ ਦੇ ਤਰਲ ਨੂੰ ਇੱਕ ਮਗਰ ਦੱਸ ਲੱਖ ਜਾਂ ਇੱਕ ਮਗਰ ਇੱਕ ਕਰੋੜਵੇਂ ਹਿੱਸੇ ਤੱਕ ਪਤਲਾ ਕੀਤਾ ਗਿਆ।

ਫਿਰ ਹਰ ਪੰਦਰਾਂ ਮਿੰਟ ਦੇ ਵਕਫ਼ੇ ਉੱਤੇ ਇਹ ਘੋਲ ਮਰੀਜ਼ ਦੀ ਯੋਨੀ ਵਿੱਚ ਪਾਇਆ ਗਿਆ। ਹੌਲੀ-ਹੋਲੀ ਮਰੀਜ਼ ਦੀ ਜਨਨ ਸ਼ਕਤੀ ਵਧਾਉਣ ਲਈ ਘੋਲ ਵਿੱਚ ਵੀਰਜ ਦੀ ਮਾਤਰਾ ਵਧਾਈ ਗਈ। ਸਾਰੀ ਪ੍ਰਕਿਰਿਆ ਦੌਰਾਨ ਮਰੀਜ਼ ਉੱਤੇ ਨਿਗਰਾਨੀ ਰੱਖੀ ਗਈ। ਨਤੀਜੇ ਵਜੋਂ "ਉਨ੍ਹਾਂ ਦੇ ਸਾਰੇ ਸਰੀਰ ਵਿੱਚ ਜ਼ਿਆਦਾ ਪ੍ਰਤੀਕਿਰਿਆਵਾਂ ਨਹੀਂ ਹੋਈਆਂ ਅਤੇ ਉਹ ਅਸੁਰੱਖਿਅਤ ਮੈਥੁਨ ਨੂੰ ਜਰਨ ਦੇ ਸਮਰੱਥ ਹੋ ਗਏ ਸਨ"। ਅਜਿਹਾ ਘੱਟੋ-ਘੱਟ ਉਸ ਸਾਥੀ ਨਾਲ ਤਾਂ ਹੋ ਹੀ ਗਿਆ ਸੀ।

ਵੀਰਜ ਦੇ ਪਲਾਜ਼ਮਾ ਪ੍ਰਤੀ ਅਤਿ-ਸੰਵੇਦਨਸ਼ੀਲਤਾ ਨੂੰ ਅਕਸਰ ਗਲਤ ਸਮਝਿਆ ਜਾਂਦਾ ਹੈ ਤੇ ਇਸਦੀ ਜਾਂਚ ਵੀ ਗਲਤ ਹੁੰਦੀ ਹੈ। ਸੰਭੋਗ ਦੌਰਾਨ ਸਰੀਰਾਂ ਵਿੱਚ ਹੋਣ ਵਾਲੇ ਹੋਰ ਤਰਲਾਂ ਦੇ ਵਟਾਂਦਰੇ ਬਾਰੇ ਵੀ ਬਹੁਤ ਥੋੜ੍ਹੀ ਜਾਣਕਾਰੀ ਉਪਲਭਧ ਹੈ।

ਸਰਵਿਕੋ-ਵਜਾਈਨਲ ਤਰਲ ਤੋਂ ਸੰਭਾਵੀ ਐਲਰਜੀ ਬਾਰੇ ਵੀ ਲਗਭਗ ਕੋਈ ਵੀ ਪ੍ਰਕਾਸ਼ਿਤ ਖੋਜ ਨਹੀਂ ਹੈ। ਸਰਵਿਕੋ-ਵਜਾਈਨਲ ਤਰਲ ਔਰਤਾਂ ਵਿੱਚ ਉਨ੍ਹਾਂ ਦੇ ਸਰਵਾਈਕਲ ਅਤੇ ਯੋਨੀ ਵਿੱਚੋਂ ਰਿਸਦਾ ਹੈ, ਜੋ ਇਸ ਖੇਤਰ ਨੂੰ ਥਿੰਦਾ ਕਰਦਾ ਹੈ ਤੇ ਰੋਗਾਣੂਆਂ ਤੋਂ ਬਚਾਉਂਦਾ ਹੈ।

ਹਾਲਾਂਕਿ ਮਾਰੇਕ ਜਾਨਕੋਸਵਸਕੀ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਘੱਟੋ-ਘੱਟ ਇੱਕ ਜਣੇ ਦਾ ਤਾਂ ਇਲਾਜ ਕੀਤਾ ਹੈ ਜੋ ਕਈ ਹੋਰ ਡਾਕਟਰਾਂ ਨੂੰ ਮਿਲਣ ਤੋਂ ਬਾਅਦ ਉਨ੍ਹਾਂ ਕੋਲ ਆਇਆ ਸੀ।

ਜਾਨਕੋਵਸਕੀ, ਪੋਲੈਂਡ ਵਿੱਚ ਨਿਕੋਲਸ ਕੋਪਰਨਿਕਸ ਯੂਨੀਵਰਸਿਟੀ ਵਿੱਚ ਡਰਮਾਟੋਲੋਜੀ ਅਤੇ ਵੈਨੇਰੋਲੋਜੀ ਦੇ ਸਹਾਇਕ ਪ੍ਰੋਫੈਸਰ ਹਨ।

ਮਰੀਜ਼ ਨੇ ਕਿਹਾ ਕਿ ਮੈਥੁਨ ਤੋਂ ਕਰੀਬ 30 ਮਿੰਟਾਂ ਬਾਅਦ ਉਸਦੇ ਗੁਪਤ ਅੰਗ ਲਾਲ ਹੋ ਗਏ ਸਨ ਅਤੇ ਉਨ੍ਹਾਂ ਤੇ ਖੁਰਕ ਹੋ ਰਹੀ ਸੀ। ਕਨਿੰਗਲਿੰਗਸ ਤੋਂ ਬਾਅਦ ਉਸਦੇ ਚਿਹਰੇ 'ਤੇ ਵੀ ਖੁਜਲੀ ਹੁੰਦੀ ਸੀ। ਜਾਨਕੋਵਸਕੀ ਮੁਤਾਬਕ ਮਰੀਜ਼ ਨੂੰ ਇਹ ਕੋਈ ਐਲਰਜੀ ਲਗਦੀ ਸੀ ਪਰ ਡਾਕਟਰਾਂ ਨੇ ਉਸਦਾ ਮਜ਼ਾਕ ਉਡਾਇਆ ਅਤੇ ਉਸਦੇ ਵਿਚਾਰ ਨੂੰ ਖਾਰਜ ਕਰ ਦਿੱਤਾ।

ਐਲਰਜੀ

ਤਸਵੀਰ ਸਰੋਤ, Getty Images

ਹਾਲਾਂਕਿ ਜਾਨਕੋਵਸਕੀ ਨੇ ਜਿਨਸੀ ਸਰਗਰਮੀ ਦੌਰਾਨ ਔਰਤਾਂ ਵੱਲੋਂ ਪੈਦਾ ਕੀਤੇ ਜਾਂਦੇ ਸਰਵਿਕੋ-ਵਜਾਇਨਲ ਤਰਲ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣਾ ਦਿਮਾਗ ਖੁੱਲ੍ਹਾ ਰੱਖਿਆ।

ਆਖਰ ਇਲਾਜ ਤੋਂ ਬਾਅਦ ਮਰੀਜ਼ ਬਿਹਤਰ ਹੋ ਗਿਆ। ਇਸ ਕੇਸ ਤੋਂ ਪ੍ਰੇਰਿਤ ਹੋ ਕੇ ਜਾਨਕੋਵਸਕੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਇੱਕ ਅਧਿਐਨ ਕੀਤਾ ਜੋ 2017 ਵਿੱਚ ਪ੍ਰਕਾਸ਼ਿਤ ਹੋਇਆ। ਉਨ੍ਹਾਂ ਦੇ ਅਧਿਐਨ ਵਿੱਚ ਸ਼ਾਮਲ ਪੰਜਾਵਾਂ ਹਿੱਸਾ ਚਮੜੀ ਦੇ ਡਾਕਟਰਾਂ ਨੇ ਅਜਿਹੇ ਕੇਸ ਦੇਖੇ ਸਨ, ਲੇਕਿਨ ਜ਼ਿਆਦਾਤਰ ਅਜਿਹੀ ਸਥਿਤੀ ਦੀ ਮੌਜੂਦਗੀ ਬਾਰੇ ਸੰਦੇਹ ਰੱਖਦੇ ਸਨ।

ਇਸਦੇ ਭਾਵੁਕ ਪ੍ਰਭਾਵ ਪੇਚੀਦਾ ਹੋ ਸਕਦੇ ਹਨ, ਅਤੇ ਦੋਵੇਂ ਸਾਥੀਆਂ ਨੂੰ ਪ੍ਰਭਾਵਿਤ ਕਰ ਸਕਦੇ ਹਨ।

ਇਸ ਖੋਜ ਮੁਤਾਬਕ ਪੀੜਤ ਸੰਪਰਕ ਵਿੱਚ ਆਉਣ ਤੋਂ ਬਾਅਦ ਲਾਲੀ, ਖੁਰਕ, ਜਲਨ, ਸੋਜ ਅਤੇ ਧੱਫੜਾਂ ਦੀ ਸ਼ਿਕਾਇਤ ਕਰਦੇ ਹਨ। ਇਸ ਤੋਂ ਬਾਅਦ ਨਤੀਜਾ ਕੱਢਿਆ ਗਿਆ ਕਿ ਸਰਵਿਕੋ-ਵਜਾਇਨਲ ਤਰਲ ਤੋਂ ਹੋਣ ਵਾਲੀ ਐਲਰਜੀ ਵੀ ਵੀਰਜ ਦੀ ਐਲਰਜੀ ਜਿੰਨੀ ਹੀ ਆਮ ਹੈ।

ਜਿਸ ਬਾਰੇ ਮੰਨਿਆ ਜਾਂਦਾ ਹੈ ਕਿ ਇਕੱਲੇ ਅਮਰੀਕਾ ਵਿੱਚ ਹੀ ਕਈ ਹਜ਼ਾਰ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ। ਹਾਲਾਂਕਿ ਅਜੇ ਸਰਵਿਕੋ-ਵਜਾਇਨਲ ਤੋਂ ਐਲਰਜੀ ਬਾਰੇ ਵਧੇਰੇ ਖੋਜ ਦੀ ਲੋੜ ਹੈ।

ਵੀਰਜ ਅਤੇ ਸਰਵਿਕੋ-ਵਜਾਇਨਲ ਤਰਲ ਦੀਆਂ ਐਲਰਜੀਆਂ ਵਿੱਚ ਇੱਕ ਫਰਕ ਤਾਂ ਇਹ ਹੈ ਕਿ ਕੰਡੋਮ ਲੱਛਣਾਂ ਵਿੱਚ ਜ਼ਿਆਦਾ ਰਾਹਤ ਨਹੀਂ ਦੇ ਸਕਦੇ। ਕਿਉਂਕਿ ਉਹ ਗੁਪਤ ਅੰਗਾਂ ਦੇ ਆਸ ਪਾਸ ਦੇ ਖੇਤਰ ਨੂੰ ਨਹੀਂ ਢਕਦੇ।

ਜਿਨ੍ਹਾਂ ਲੋਕਾਂ ਨੂੰ ਆਪਣੇ ਸਾਥੀ ਦੇ ਕਿਸੇ ਖਾਸ ਪੱਖ ਤੋਂ ਐਲਰਜੀ ਹੈ, ਉਨ੍ਹਾਂ ਲਈ ਸਿੱਟੇ ਗੰਭੀਰ ਹੋ ਸਕਦੇ ਹਨ। ਮੌਰਾ ਦਾ ਮੰਨਣਾ ਹੈ ਕਿ ਵੀਰਜ ਪ੍ਰਤੀ ਉਨ੍ਹਾਂ ਦੀ ਸੰਵੇਦਨਸ਼ੀਲਤਾ ਨੇ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀ ਦੇ ਬੱਚੇ ਨਾ ਪੈਦਾ ਕਰਨ ਦੇ ਫੈਸਲੇ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੂੰ ਲੱਗਿਆ ਕਿ ਕੋਈ ਬਦਲ ਲੱਭਣਾ ਮਹਿੰਗਾ ਹੋਵੇਗਾ ਅਤੇ ਇਸ ਲਈ ਵੀਰਜ ਦੇ ਸੰਪਰਕ ਵਿੱਚ ਆਉਣ ਤੋਂ ਬਚਿਆ ਵੀ ਨਹੀਂ ਜਾ ਸਕਦਾ।

ਇਸਦੇ ਭਾਵੁਕ ਪ੍ਰਭਾਵ ਵੀ ਮਰੀਜ਼ ਅਤੇ ਸਾਥੀ ਦੋਵਾਂ ਲਈ ਪੇਚੀਦਾ ਹੋ ਸਕਦੇ ਹਨ। ਮੌਰਾ ਦਾ ਰਿਸ਼ਤਾ ਭਾਵੇਂ, ਸੁਰੱਖਿਅਤ ਹੈ ਅਤੇ ਉਨ੍ਹਾਂ ਦਾ ਸਾਥੀ ਵੀ ਕੰਡੋਮ ਦੀ ਵਰਤੋਂ ਕਰਕੇ ਖੁਸ਼ ਹੈ। ਲੇਕਿਨ ਮੌਰਾ ਦੱਸਦੇ ਹਨ ਕਿ "ਉਸਨੇ ਮੈਨੂੰ ਦੱਸਿਆ ਕਿ ਉਹ ਇਸ ਗੱਲ ਤੋਂ ਨਾਰਾਜ਼ ਸੀ ਕਿ ਮੈਨੂੰ ਉਸਦੇ ਵੀਰਜ ਤੋਂ ਐਲਰਜੀ ਸੀ, ਪਰ ਇਸ ਲਈ ਮੈਨੂੰ ਦੋਸ਼ ਨਹੀਂ ਦਿੰਦਾ, ਬਸ ਕੁਦਰਤ ਨੂੰ ਦਿੰਦਾ ਹੈ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)