ਅਰਬਾਂ ਦਾ ਘੁਟਾਲਾ ਕਰਨ ਵਾਲੀ ਮਹਿਲਾ ਜੋ ਇੱਕ ਦੇਸ਼ ਦੀ ਰਾਣੀ ਬਣਨਾ ਚਾਹੁੰਦੀ ਸੀ, ਕਿਵੇਂ ਪੁਲਿਸ ਦੀ ਗ੍ਰਿਫ਼ਤ 'ਚ ਆਈ

ਤਸਵੀਰ ਸਰੋਤ, Metropolitan Police
- ਲੇਖਕ, ਟੋਨੀ ਹਾਨ
- ਰੋਲ, ਗਲੋਬਲ ਚਾਈਨਾ ਯੂਨਿਟ
ਬ੍ਰਿਟੇਨ ਵਿੱਚ ਹਜ਼ਾਰਾਂ ਚੀਨੀ ਪੈਨਸ਼ਨਰਾਂ ਦੇ ਪੈਸੇ ਦੀ ਵਰਤੋਂ ਕਰਕੇ ਅਰਬਾਂ ਦੀ ਕ੍ਰਿਪਟੋਕਰੰਸੀ ਖਰੀਦਣ ਵਾਲੀ ਔਰਤ ਨੂੰ 11 ਸਾਲ ਅਤੇ ਅੱਠ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ 'ਤੇ ਮਨੀ ਲਾਂਡਰਿੰਗ ਦਾ ਕੇਸ ਚੱਲਿਆ ਸੀ।
ਚੀਨ ਤੋਂ ਭੱਜਣ ਤੋਂ ਬਾਅਦ ਉਹ ਉੱਤਰੀ ਲੰਡਨ ਦੇ ਹੈਂਪਸਟੇਡ ਵਿੱਚ ਇੱਕ ਮਹਿਲ ਵਿੱਚ ਰਹਿਣ ਲੱਗ ਪਈ ਸੀ। ਇੱਕ ਸਾਲ ਬਾਅਦ, ਮੈਟਰੋਪੋਲੀਟਨ ਪੁਲਿਸ ਨੇ ਉੱਥੇ ਛਾਪਾ ਮਾਰਿ ਅਤੇ ਦੁਨੀਆਂ ਦੀ ਸਭ ਤੋਂ ਵੱਡੀ ਕ੍ਰਿਪਟੋ ਜ਼ਬਤੀ ਨੂੰ ਅੰਜਾਮ ਦਿੱਤਾ।
ਚੀਨ ਵਿੱਚ 100,000 ਤੋਂ ਵੱਧ ਲੋਕਾਂ ਨੇ ਉਸ ਦੀ ਕੰਪਨੀ ਵਿੱਚ ਨਿਵੇਸ਼ ਕੀਤਾ। ਉਸਨੇ ਉੱਚ-ਤਕਨੀਕੀ ਸਿਹਤ ਉਤਪਾਦਾਂ ਦਾ ਵਿਕਾਸ ਕਰਨ ਅਤੇ ਕ੍ਰਿਪਟੋਕਰੰਸੀਆਂ ਦੀ ਮਾਇਨਿੰਗ ਕਰਨ ਦਾ ਦਾਅਵਾ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਉਸ ਨੇ ਅਸਲ ਵਿੱਚ ਫੰਡਾਂ ਦੀ ਹੇਰਾਫੇਰੀ ਕੀਤੀ।
ਹੁਣ, ਜਿਨ੍ਹਾਂ ਲੋਕਾਂ ਨੇ ਇਸ ਔਰਤ ਦੀ ਕੰਪਨੀ ਵਿੱਚ ਨਿਵੇਸ਼ ਕੀਤਾ ਹੈ, ਉਨ੍ਹਾਂ ਨੂੰ ਉਮੀਦ ਹੈ ਕਿ ਬ੍ਰਿਟਿਸ਼ ਅਧਿਕਾਰੀ ਉਨ੍ਹਾਂ ਦੇ ਕੁਝ ਪੈਸੇ ਵਾਪਸ ਦਿਵਾ ਸਕਣਗੇ।
ਬ੍ਰਿਟਿਸ਼ ਕਾਨੂੰਨ ਦੇ ਅਨੁਸਾਰ ਕੋਈ ਵੀ ਜਾਇਦਾਦ ਜਿਸ ਉੱਤੇ ਕਿਸੇ ਦਾ ਦਾਅਵਾ ਨਾ ਹੋਵੇ, ਸਰਕਾਰ ਨੂੰ ਜਾਂਦੀ ਹੈ। ਇਸ ਨਾਲ ਕੁਝ ਲੋਕਾਂ ਨੇ ਅੰਦਾਜ਼ਾ ਲਗਾਇਆ ਹੈ ਕਿ ਇਸ ਲੁੱਟ ਦਾ ਸਰਕਾਰੀ ਖਜ਼ਾਨੇ ਨੂੰ ਫਾਇਦਾ ਹੋ ਸਕਦਾ ਹੈ।
ਇੱਕ ਪੀੜਤ ਨੇ ਕਿਹਾ, "ਜੇ ਅਸੀਂ ਸਾਰੇ ਸਬੂਤ ਇਕੱਠੇ ਕਰ ਸਕਦੇ ਹਾਂ, ਤਾਂ ਸਾਨੂੰ ਉਮੀਦ ਹੈ ਕਿ ਬ੍ਰਿਟਿਸ਼ ਸਰਕਾਰ, ਕਰਾਊਨ ਪ੍ਰੌਸੀਕਿਊਸ਼ਨ ਸਰਵਿਸ ਅਤੇ ਹਾਈ ਕੋਰਟ ਦਇਆ ਦਿਖਾਏਗੀ।"
ਯੂ ਨਾਮ ਦੇ ਇਸ ਆਦਮੀ ਦਾ ਵਿਆਹ ਇਸ ਧੋਖਾਧੜੀ ਕਾਰਨ ਟੁੱਟ ਗਿਆ ਸੀ।
ਉਹ ਕਹਿੰਦੇ ਹਨ, "ਕਿਉਂਕਿ ਜੋ ਅਸੀਂ ਗਵਾਇਆ ਹੈ, ਉਸ ਦਾ ਥੋੜ੍ਹਾ-ਬਹੁਤ ਹਿੱਸਾ ਹੁਣ ਸਿਰਫ਼ ਬਿਟਕੋਇਨ (ਕ੍ਰਿਪਟੋਕਰੰਸੀ) ਰਾਹੀਂ ਸਰਕਾਰ ਸਾਨੂੰ ਵਾਪਸ ਦਿਵਾ ਸਕਦੀ ਹੈ।"
'ਲਿੰਬਰਲੈਂਡ ਦੀ ਰਾਣੀ'
2017 ਵਿੱਚ, ਜਦੋਂ ਚੀਨੀ ਪੁਲਿਸ ਨੇ 47 ਸਾਲਾ ਚੀਅਨ ਚਿਆਨ ਦੀ ਜਾਂਚ ਸ਼ੁਰੂ ਕੀਤੀ, ਤਾਂ ਉਹ ਇੱਕ ਜਾਅਲੀ ਪਾਸਪੋਰਟ ਦੀ ਵਰਤੋਂ ਕਰਕੇ ਬ੍ਰਿਟੇਨ ਪਹੁੰਚੀ।
ਲੰਡਨ ਪਹੁੰਚਣ ਤੋਂ ਬਾਅਦ ਚੀਆਨ ਹੈਂਪਸਟੇਡ ਹੀਥ ਖੇਤਰ ਵਿੱਚ ਇੱਕ ਹਵੇਲੀ ਵਿੱਚ ਰਹਿਣ ਲੱਗ ਪਈ। ਇਸ ਹਵੇਲੀ ਦਾ ਕਿਰਾਇਆ 17,000 ਪੌਂਡ (ਲਗਭਗ 19.97 ਲੱਖ ਰੁਪਏ) ਪ੍ਰਤੀ ਮਹੀਨਾ ਸੀ। ਇਹ ਕਿਰਾਇਆ ਬਿਟਕੋਇਨ ਤੋਂ ਹੋਣ ਵਾਲੀ ਕਮਾਈ ਰਾਹੀਂ ਅਦਾ ਕੀਤਾ ਜਾਂਦਾ ਸੀ।
ਉਸ ਨੇ ਲੰਡਨ ਵਿੱਚ ਖ਼ੁਦ ਨੂੰ ਹੀਰਿਆਂ ਅਤੇ ਪੁਰਾਣੀਆਂ ਚੀਜ਼ਾਂ ਦੀ ਇੱਕ ਅਮੀਰ ਵਾਰਸ ਦੱਸਿਆ ਸੀ। ਉਸ ਨੇ ਇੱਕ ਸਾਬਕਾ ਡਿਲੀਵਰੀ ਵਰਕਰ ਨੂੰ ਨੌਕਰੀ 'ਤੇ ਰੱਖਿਆ ਜਿਸ ਨੇ ਚੀਆਨ ਨੂੰ ਉਸਦੀ ਕ੍ਰਿਪਟੋਕਰੰਸੀ ਨੂੰ ਨਕਦ ਜਾਂ ਜਾਇਦਾਦ ਵਿੱਚ ਬਦਲਣ ਵਿੱਚ ਮਦਦ ਕਰਦਾ ਸੀ।
ਉਸ ਦੀ ਸਹਾਇਕ, ਵੇਨ ਜਿਆਨ ਨੂੰ ਪਿਛਲੇ ਸਾਲ ਮਨੀ ਲਾਂਡਰਿੰਗ ਦੇ ਦੋਸ਼ ਵਿੱਚ ਛੇ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਸ ਦੇ ਮੁਕੱਦਮੇ ਦੌਰਾਨ, ਉਸ ਨੇ ਦੱਸਿਆ ਕਿ ਚੀਆਨ ਨੇ ਆਪਣਾ ਜ਼ਿਆਦਾਤਰ ਸਮਾਂ ਬਿਸਤਰੇ ਵਿੱਚ ਲੇਟਣ, ਗੇਮਿੰਗ ਕਰਨ ਅਤੇ ਔਨਲਾਈਨ ਖਰੀਦਦਾਰੀ ਕਰਨ ਵਿੱਚ ਬਿਤਾਇਆ।
ਪਰ ਚੀਆਨ ਦੀ ਡਾਇਰੀ ਤੋਂ ਪਤਾ ਲੱਗਦਾ ਹੈ ਕਿ ਉਹ ਛੇ ਸਾਲਾਂ ਦੀ ਯੋਜਨਾ ਬਣਾ ਰਹੀ ਸੀ। ਉਸਦੇ ਨੋਟਸ ਵਿੱਚ ਕਈ ਯੋਜਨਾਵਾਂ ਦਾ ਵੇਰਵਾ ਹੈ, ਜਿਸ ਵਿੱਚ ਇੱਕ ਅੰਤਰਰਾਸ਼ਟਰੀ ਬੈਂਕ ਸਥਾਪਤ ਕਰਨਾ ਅਤੇ ਇੱਕ ਸਵੀਡਿਸ਼ ਕਿਲ੍ਹਾ ਖਰੀਦਣਾ ਸ਼ਾਮਲ ਹੈ।
ਉਸ ਦਾ ਐਲਾਨਿਆ ਹੋਇਆ ਸਭ ਤੋਂ ਵੱਡਾ ਟੀਚਾ ਸੀ ਕਿ ਉਹ 2022 ਤੱਕ ਲਿਬਰਲੈਂਡ ਦੀ ਰਾਣੀ ਬਣੇ। ਇਹ ਕ੍ਰੋਏਸ਼ੀਆ ਅਤੇ ਸਰਬੀਆ ਦੀ ਸਰਹੱਦ 'ਤੇ ਸਥਿਤ ਇੱਕ ਗ਼ੈਰ ਮਾਨਤਾ ਪ੍ਰਾਪਤ ਦੇਸ਼ ਹੈ।
ਇਸ ਦੌਰਾਨ, ਚੀਆਨ ਨੇ ਵੇਨ ਨੂੰ ਲੰਡਨ ਵਿੱਚ ਇੱਕ ਘਰ ਖਰੀਦਣ ਲਈ ਕਿਹਾ। ਟੋਟਰਿਜ ਕਾਮਨ ਨਾਮ ਦੇ ਇੱਕ ਖੇਤਰ ਵਿੱਚ ਇੱਕ ਘਰ ਦੀ ਭਾਲ ਸ਼ੁਰੂ ਹੋਈ। ਇੱਕ ਵੱਡੇ ਘਰ ਦੇ ਸੌਦੇ ਨੇ ਪੁਲਿਸ ਦਾ ਧਿਆਨ ਆਪਣੇ ਵੱਲ ਖਿੱਚਿਆ। ਜਦੋਂ ਵੇਨ ਆਪਣੇ ਬੌਸ ਦੀਆਂ ਜਾਇਦਾਦਾਂ ਦਾ ਹਿਸਾਬ ਦੇਣ ਵਿੱਚ ਅਸਫਲ ਰਹੀ, ਤਾਂ ਇੱਕ ਜਾਂਚ ਸ਼ੁਰੂ ਹੋ ਗਈ।

ਤਸਵੀਰ ਸਰੋਤ, Metropolitan Police
ਸਭ ਤੋਂ ਵੱਡੀ ਜ਼ਬਤੀ
ਪੁਲਿਸ ਨੇ ਹੈਂਪਸਟੇਡ ਵਿੱਚ ਚੀਆਨ ਦੇ ਕਿਰਾਏ ਦੇ ਘਰ 'ਤੇ ਛਾਪਾ ਮਾਰਿਆ ਅਤੇ ਹਜ਼ਾਰਾਂ ਬਿਟਕੋਇਨਾਂ ਵਾਲੇ ਹਾਰਡ ਡਰਾਈਵ ਅਤੇ ਲੈਪਟਾਪ ਜ਼ਬਤ ਕੀਤੇ। ਇਹ ਬ੍ਰਿਟਿਸ਼ ਇਤਿਹਾਸ ਵਿੱਚ ਸਭ ਤੋਂ ਵੱਡੀ ਕ੍ਰਿਪਟੋਕੁਰੰਸੀ ਜ਼ਬਤੀ ਮੰਨਿਆ ਜਾਂਦਾ ਹੈ।
ਜਿਸ ਕੰਪਨੀ ਰਾਹੀਂ ਪੈਸਿਆਂ ਦੀ ਹੇਰਾਫੇਰੀ ਕੀਤਾ ਗਿਆ ਸੀ, ਚੀਆਨ ਨੇ ਉਸ ਕੰਪਨੀ ਦੀ ਸਥਾਪਨਾ ਕੀਤੀ ਸੀ। ਕੰਪਨੀ, ਜਿਸਨੂੰ ਲੈਂਟੀਅਨ ਗੇਰੂਈ ਕਿਹਾ ਜਾਂਦਾ ਹੈ, ਨੇ ਦਾਅਵਾ ਕੀਤਾ ਕਿ ਇਹ ਨਿਵੇਸ਼ਕਾਂ ਦੇ ਪੈਸੇ ਦੀ ਵਰਤੋਂ ਨਵੇਂ ਬਿਟਕੋਇਨਾਂ ਦੀ ਮਾਇਨਿੰਗ ਜਾਂ ਉਤਪਾਦਨ ਲਈ ਕਰੇਗੀ।
ਇਸ ਨੇ ਇਹ ਵੀ ਦਾਅਵਾ ਕੀਤਾ ਗਿਆ ਕਿ ਕੰਪਨੀ ਅਤਿ-ਆਧੁਨਿਕ ਤਕਨੀਕੀ ਉਪਕਰਣਾਂ ਵਿੱਚ ਨਿਵੇਸ਼ ਕਰੇਗੀ।
ਪਰ ਬ੍ਰਿਟਿਸ਼ ਪੁਲਿਸ ਦਾ ਮੰਨਣਾ ਹੈ ਕਿ ਇਹ ਇੱਕ ਵੱਡਾ ਘੁਟਾਲਾ ਸੀ ਅਤੇ ਚੀਆਨ ਦੀ ਕੰਪਨੀ ਜ਼ਿਆਦਾ ਤੋਂ ਜ਼ਿਆਦਾ ਨਿਵੇਸ਼ਕਾਂ ਨੂੰ ਇਸ ਯੋਜਨਾ ਵਿੱਚ ਸ਼ਾਮਲ ਕਰਨ ਲਈ ਮੁਨਾਫ਼ੇ ਦਾ ਵਾਅਦ ਕਰ ਰਹੀ ਸੀ।
ਲੰਡਨ ਪੁਲਿਸ ਦੇ ਜਾਸੂਸ ਕੋਨ ਜੋਅ ਰਿਆਨ ਨੇ ਬੀਬੀਸੀ ਨੂੰ ਦੱਸਿਆ, "ਉਸ ਬਾਰੇ ਇਕੱਠੀ ਕੀਤੀ ਜਾਣਕਾਰੀ ਤੋਂ, ਇਹ ਸਪੱਸ਼ਟ ਹੋ ਗਿਆ ਕਿ ਉਹ ਬਹੁਤ ਚਲਾਕ, ਤੇਜ਼ ਅਤੇ ਬਹੁਤ ਸਾਰੇ ਲੋਕਾਂ ਨੂੰ ਧੋਖਾ ਦੇਣ ਦੇ ਸਮਰੱਥ ਸੀ।"
ਉਸ ਦੇ ਇੱਕ ਨਿਵੇਸ਼ਕ, ਯੂ ਕਹਿੰਦਾ ਹੈ ਕਿ ਉਸ ਨੂੰ ਕਦੇ ਵੀ ਕੁਝ ਵੀ ਗ਼ਲਤ ਹੋਣ ਦਾ ਸ਼ੱਕ ਨਹੀਂ ਸੀ ਕਿਉਂਕਿ ਕੰਪਨੀ ਉਸ ਨੂੰ ਹਰ ਰੋਜ਼ 100 ਯੂਆਨ (ਲਗਭਗ ₹1,243) ਦਿੰਦੀ ਸੀ।

ਉਹ ਕਹਿੰਦੇ ਹਨ, "ਇਸ ਨਾਲ ਸਾਰਿਆਂ ਨੂੰ ਬਹੁਤ ਚੰਗਾ ਲੱਗਿਆ ਸੀ, ਇੱਥੋਂ ਤੱਕ ਕਿ ਇਸ ਨਾਲ ਇਹ ਵਿਸ਼ਵਾਸ਼ ਵੀ ਪੈਦਾ ਹੋਇਆ ਕਿ ਥੋੜ੍ਹਾ ਉਧਾਰ ਲੈ ਕੇ ਕੰਪਨੀ ਵਿੱਚ ਨਿਵੇਸ਼ ਕਰ ਦਿੱਤਾ ਜਾਵੇਗਾ।"
ਯੂ ਅਤੇ ਉਨ੍ਹਾਂ ਦੀ ਪਤਨੀ ਨੇ ਸ਼ੁਰੂ ਵਿੱਚ 60,000 (ਲਗਭਗ ₹746,382) ਦਾ ਨਿਵੇਸ਼ ਕੀਤਾ। ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਉਹ ਢਾਈ ਸਾਲਾਂ ਵਿੱਚ 200% ਮੁਨਾਫ਼ਾ ਕਮਾਉਣਗੇ। ਜਲਦੀ ਹੀ ਅਤੇ ਨਿਵੇਸ਼ ਕਰਨ ਲਈ 8% ਤੱਕ ਦੀ ਵਿਆਜ ਦਰ 'ਤੇ ਹਜ਼ਾਰਾਂ ਪੌਂਡ ਦਾ ਕਰਜ਼ਾ ਲੈ ਲਿਆ।"
ਇਸ ਤੋਂ ਇਲਾਵਾ, ਯੂ ਕੰਪਨੀ ਦੇ ਰੋਜ਼ਾਨਾ ਮਿਲਣ ਵਾਲੇ ਭੁਗਤਾਨਾਂ ਨੂੰ ਵੀ ਫਿਰ ਕੰਪਨੀ ਵਿੱਚ ਨਿਵੇਸ਼ ਕਰ ਰਹੇ ਸੀ।
"ਕੋਈ ਨਿਯਮ ਨਹੀਂ ਸੀ ਕਿ ਤੁਹਾਨੂੰ ਆਪਣੀ ਕਮਾਈ ਨੂੰ ਫਿਰ ਨਿਵੇਸ਼ ਕਰਨੀ ਪਵੇ, ਪਰ ਮੈਨੂੰ ਲੱਗਦਾ ਹੈ ਕਿ ਅਸੀਂ ਆਪਣੇ ਆਪ ਨੂੰ ਕਾਬੂ ਨਹੀਂ ਕਰ ਸਕਦੇ ਸੀ। ਉਨ੍ਹਾਂ ਨੇ ਸਾਡੇ ਸੁਪਨਿਆਂ ਨੂੰ ਹਵਾ ਦਿੱਤੀ... ਜਦੋਂ ਤੱਕ ਅਸੀਂ ਸਾਰਾ ਸਵੈ-ਨਿਯੰਤਰਣ ਅਤੇ ਸਾਵਧਾਨੀ ਨਾਲ ਕੰਮ ਕਰਨ ਦੀ ਯੋਗਤਾ ਗੁਆ ਨਹੀਂ ਦਿੱਤੀ।"
ਨਿਵੇਸ਼ਕਾਂ ਨੇ ਹਰੇਕ ਨਵੇਂ ਵਿਅਕਤੀ ਦੇ ਸ਼ਾਮਲ ਹੋਣ ਨਾਲ ਆਪਣੀਆਂ ਰੋਜ਼ਾਨਾ ਅਦਾਇਗੀਆਂ ਵਿੱਚ ਵਾਧਾ ਨਜ਼ਰ ਆਉਂਦਾ ਹੈ। ਚੀਨ ਵਿੱਚ ਚੱਲ ਰਹੇ ਟਰਾਇਲਾਂ ਦੇ ਦਸਤਾਵੇਜ਼ਾਂ ਦੇ ਅਨੁਸਾਰ, ਇਹ ਘੁਟਾਲਾ ਚੀਨ ਦੇ ਹਰ ਪ੍ਰਾਂਤ ਵਿੱਚ ਲਗਭਗ 120,000 ਲੋਕਾਂ ਤੱਕ ਪਹੁੰਚਿਆ। ਬ੍ਰਿਟਿਸ਼ ਜਾਂਚਕਰਤਾਵਾਂ ਨੇ ਪਾਇਆ ਕਿ ਉਨ੍ਹਾਂ ਦੀਆਂ ਕੁੱਲ ਜਮ੍ਹਾਂ ਰਕਮਾਂ 40 ਅਰਬ ਯੂਆਨ (ਲਗਭਗ ₹4.97 ਟ੍ਰਿਲੀਅਨ) ਤੋਂ ਵੱਧ ਗਈਆਂ ਹਨ।
ਕੰਪਨੀ ਦੇ ਇੱਕ ਸਾਬਕਾ ਕਰਮਚਾਰੀ ਨੇ ਬਾਅਦ ਵਿੱਚ ਗਵਾਹੀ ਦਿੱਤੀ ਕਿ ਰੋਜ਼ਾਨਾ ਖਰਚਿਆਂ ਦਾ ਭੁਗਤਾਨ ਨਵੇਂ ਨਿਵੇਸ਼ਕਾਂ ਦੇ ਪੈਸੇ ਨਾਲ ਕੀਤਾ ਜਾ ਰਿਹਾ ਸੀ, ਨਾ ਕਿ ਕ੍ਰਿਪਟੋ-ਮਾਈਨਿੰਗ ਲਾਭਅੰਸ਼ਾਂ ਨਾਲ।
ਲੈਂਟੀਅਨ ਗੇਰੂਈ ਦੀ ਮਾਰਕੀਟਿੰਗ ਨੇ ਬਹੁਤ ਸਾਰੇ ਅੱਧਖੜ੍ਹ ਉਮਰ ਅਤੇ ਬਜ਼ੁਰਗ ਚੀਨੀ ਲੋਕਾਂ ਦਾ ਫਾਇਦਾ ਚੁੱਕਿਆ। ਚੀਆਨ ਨੇ ਸਮਾਜਿਕ ਜ਼ਿੰਮੇਵਾਰੀ ਉੱਤੇ ਕਵਿਤਾਵਾਂ ਲਿਖੀਆਂ, ਜਿਨ੍ਹਾਂ ਕੁਝ ਪੰਕਤੀਆਂ ਇਸ ਪ੍ਰਕਾਰ ਸੀ, "ਸਾਨੂੰ ਬਜ਼ੁਰਗਾਂ ਤੋਂ ਪਹਿਲਾਂ ਪ੍ਰੇਮ ਦੀ ਚਾਹਤ ਵਰਗਾ ਪਿਆਰ ਕਰਨਾ ਚਾਹੀਦਾ।"
ਕੰਪਨੀ ਨੇ ਮੌਜੂਦਾ ਅਤੇ ਸੰਭਾਵੀ ਨਿਵੇਸ਼ਕਾਂ ਲਈ ਸੈਰ-ਸਪਾਟੇ ਅਤੇ ਦਾਅਵਤਾਂ ਦਾ ਵੀ ਪ੍ਰਬੰਧ ਕੀਤਾ। ਇਨ੍ਹਾਂ ਦੀ ਵਰਤੋਂ ਹੋਰ ਨਿਵੇਸ਼ ਦੇ ਮੌਕਿਆਂ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਜਾਂਦੀ ਸੀ।
ਲੈਂਟੀਅਨ ਗੇਰੂਈ ਵੀ ਇੱਕ ਰਾਸ਼ਟਰ ਵਜੋਂ ਚੀਨ ਲਈ ਆਪਣੇ ਪਿਆਰ ਦਾ ਉੱਚੀ ਆਵਾਜ਼ ਵਿੱਚ ਐਲਾਨ ਕਰਦਾ ਹੈ। ਇਹ ਬਜ਼ੁਰਗਾਂ ਨੂੰ ਆਕਰਸ਼ਿਤ ਕਰਨ ਦਾ ਇੱਕ ਹੋਰ ਤਰੀਕਾ ਸੀ।
ਸੱਠ ਸਾਲ ਤੋਂ ਵੱਧ ਉਮਰ ਦੇ ਯੂ ਕਹਿੰਦੇ ਹਨ, "ਸਾਡੀ ਦੇਸ਼ ਭਗਤੀ ਸਾਡੀ ਕਮਜ਼ੋਰੀ ਸੀ, ਜਿਸਦਾ ਉਨ੍ਹਾਂ ਨੇ ਫਾਇਦਾ ਚੁੱਕਿਆ। ਉਨ੍ਹਾਂ ਨੇ ਕਿਹਾ ਕਿ ਉਹ ਚੀਨ ਨੂੰ ਦੁਨੀਆ ਵਿੱਚ ਨੰਬਰ ਇੱਕ ਬਣਾਉਣਾ ਚਾਹੁੰਦੇ ਹਨ।"
ਯੂ ਨੇ ਦੱਸਿਆ ਕਿ ਕੰਪਨੀ ਦੇ ਸਮਰਥਕਾਂ ਦੀ ਹਿਮਾਇਤ ਕਰਨ ਵਾਲਿਆਂ ਵਿੱਚ ਆਧੁਨਿਕ ਚੀਨ ਦੇ ਸੰਸਥਾਪਕ ਚੇਅਰਮੈਨ ਮਾਓ ਜੇ ਜਵਾਈ ਵੀ ਸ਼ਾਮਲ ਸਨ।
"ਸਾਡੀ ਪੀੜ੍ਹੀ ਚੇਅਰਮੈਨ ਮਾਓ ਨੂੰ ਆਦਰਸ਼ ਮੰਨਦੀ ਸੀ, ਇਸ ਲਈ ਜੇਕਰ ਉਨ੍ਹਾਂ ਦਾ ਜਵਾਈ ਵੀ ਇਸਦਾ ਸਮਰਥਨ ਕਰ ਰਿਹਾ ਹੈ, ਤਾਂ ਅਸੀਂ ਇਸ 'ਤੇ ਕਿਵੇਂ ਭਰੋਸਾ ਨਹੀਂ ਕਰੀਏ?"

ਕੰਪਨੀ ਨੇ ਬੀਜਿੰਗ ਦੇ ਗ੍ਰੇਟ ਹਾਲ ਆਫ਼ ਦਿ ਪੀਪਲ ਵਿੱਚ ਵੀ ਇੱਕ ਸਮਾਗਮ ਵੀ ਕੀਤਾ। ਚੀਨ ਦੀ ਅਸੈਂਬਲੀ ਇੱਥੇ ਮਿਲਦੀ ਹੈ।
ਇਸ ਉੱਚ-ਪ੍ਰੋਫਾਈਲ ਉੱਦਮ ਦੀ ਅਗਵਾਈ ਕਰਨ ਦੇ ਬਾਵਜੂਦ, ਚੀਆਨ ਬਹੁਤ ਰਹੱਸਮਈ ਰਿਹਾ। ਆਪਣੇ ਗਾਹਕਾਂ ਵਿੱਚੋਂ, ਉਸ ਨੂੰ ਸਿਰਫ਼ ਹੁਆਹੁਆ, ਜਾਂ ਲਿਟਲ ਫਲਾਵਰ ਵਜੋਂ ਜਾਣਿਆ ਜਾਂਦਾ ਸੀ।
ਚੀਆਨ ਨੇ ਇਸ ਨਾਮ ਦੀ ਵਰਤੋਂ ਆਪਣੇ ਬਲੌਗ 'ਤੇ ਪੋਸਟ ਕੀਤੀਆਂ ਕਵਿਤਾਵਾਂ ਲਈ ਕੀਤੀ।
ਉਨ੍ਹਾਂ ਦੇ ਗਾਹਕ ਲੂ ਯਾਦ ਕਰਦੇ ਹਨ, "ਤੁਸੀਂ ਕਹਿ ਸਕਦੇ ਹੋ ਕਿ ਸਾਡੇ ਵਿੱਚੋਂ ਜਿਹੜੇ ਉੱਥੇ ਸਨ... ਸਾਰੇ ਇੱਕ ਜਾਦੂ ਦੇ ਅਧੀਨ ਸਨ। ਅਸੀਂ ਸਾਰੇ ਉਸ ਨੂੰ ਦੌਲਤ ਦੀ ਦੇਵੀ ਮੰਨਦੇ ਸੀ।"
"ਉਨ੍ਹਾਂ ਨੇ ਸਾਨੂੰ ਵੱਡੇ ਸੁਪਨੇ ਦੇਖਣ ਲਈ ਉਤਸ਼ਾਹਿਤ ਕਰਨਾ ਸ਼ੁਰੂ ਕਰ ਦਿੱਤਾ... ਕਿ ਤਿੰਨ ਸਾਲਾਂ ਦੇ ਅੰਦਰ, ਉਹ ਸਾਨੂੰ ਇੰਨੀ ਦੌਲਤ ਦੇਵੇਗੀ ਕਿ ਸਾਡੀਆਂ ਤਿੰਨ ਪੀੜ੍ਹੀਆਂ ਇਸ ਨਾਲ ਗੁਜ਼ਾਰਾ ਕਰਨਗੀਆਂ।"
ਲੀ, ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਦੇ ਭਰਾ ਨੇ ਮਿਲ ਕੇ ਲਗਭਗ 100 ਕਰੋੜ ਯੂਆਨ (ਲਗਭਗ 74.59 ਕਰੋੜ ਰੁਪਏ) ਦਾ ਨਿਵੇਸ਼ ਕੀਤਾ।
2017 ਦੇ ਅੱਧ ਵਿੱਚ ਲੈਂਟੀਅਨ ਗੇਰੂਈ ਵਿੱਚ ਸ਼ੁਰੂ ਕੀਤੀ ਗਈ ਚੀਨੀ ਪੁਲਿਸ ਜਾਂਚ ਨੇ ਚੀਆਨ ਦੀ ਕਿਸਮਤ ਦੇ ਅੰਤ ਦੀ ਸ਼ੁਰੂਆਤ ਦਾ ਸੰਕੇਤ ਦਿੱਤਾ।

ਤਸਵੀਰ ਸਰੋਤ, Chinese social media
ਯੂ ਯਾਦ ਕਰਦੇ ਹਨ, "ਭੁਗਤਾਨ ਅਚਾਨਕ ਬੰਦ ਹੋ ਗਿਆ। ਕੰਪਨੀ ਨੇ ਕਿਹਾ ਕਿ ਪੁਲਿਸ ਜਾਂਚ ਕਰ ਰਹੀ ਹੈ... ਹਾਲਾਂਕਿ, ਸਾਨੂੰ ਵਾਅਦਾ ਕੀਤਾ ਗਿਆ ਸੀ ਕਿ ਭੁਗਤਾਨ ਜਲਦੀ ਹੀ ਮੁੜ ਸ਼ੁਰੂ ਹੋ ਜਾਣਗੇ।"
ਕੰਪਨੀ ਪ੍ਰਬੰਧਕਾਂ ਦੇ ਭਰੋਸੇ ਨੇ ਸ਼ੁਰੂ ਵਿੱਚ ਨਿਵੇਸ਼ਕਾਂ ਨੂੰ ਸ਼ਾਂਤ ਕਰਨ ਵਿੱਚ ਮਦਦ ਕੀਤੀ।
ਉਨ੍ਹਾਂ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਚੀਆਨ ਨੇ ਨਿਵੇਸ਼ਕਾਂ ਦੀਆਂ ਚਿੰਤਾਵਾਂ ਨੂੰ ਸ਼ਾਂਤ ਕਰਨ ਲਈ ਸੀਨੀਅਰ ਪ੍ਰਬੰਧਕਾਂ ਨੂੰ ਭੁਗਤਾਨ ਕੀਤਾ ਸੀ ਅਤੇ ਫਿਰ ਯੂਕੇ ਭੱਜ ਗਈ ਸੀ।
ਚੀਆਨ ਆਪਣੇ ਨਿਵੇਸ਼ਕਾਂ ਦੀ ਦੁਰਦਸ਼ਾ ਤੋਂ ਪੂਰੀ ਤਰ੍ਹਾਂ ਅਣਜਾਣ ਨਹੀਂ ਸੀ। ਆਪਣੀ ਡਾਇਰੀ ਵਿੱਚ ਚੀਨ ਵਿੱਚ ਆਪਣੇ ਕਰਜ਼ੇ ਦੀ ਅਦਾਇਗੀ ਕਰਨ ਦੀ ਯੋਜਨਾ ਦਾ ਰੂਪ ਰੇਖਾ ਲਿਖੀ ਸੀ।
ਚੀਆਨ ਬਿਟਕੋਇਨ ਦੀ ਕੀਮਤ ਪ੍ਰਤੀ ਸਿੱਕਾ 50,000 ਪੌਂਡ ਤੱਕ ਪਹੁੰਚਣ ਦੀ ਉਡੀਕ ਕਰ ਰਹੀ ਸੀ।
ਪਰ ਉਸਦੀ ਡਾਇਰੀ ਇਹ ਵੀ ਸਪੱਸ਼ਟ ਤੌਰ 'ਤੇ ਦਰਸਾਉਂਦੀ ਹੈ ਕਿ ਉਸਦੀ ਤਰਜੀਹ ਲਿਬਰਲੈਂਡ ਨੂੰ ਚਲਾਉਣਾ ਅਤੇ ਵਿਕਾਸ ਕਰਨਾ ਸੀ।
ਲੰਡਨ ਦੀ ਇੱਕ ਅਦਾਲਤ ਨੇ ਪਿਛਲੇ ਸੋਮਵਾਰ ਨੂੰ ਉਸ ਦੀ ਸਜ਼ਾ ਉੱਤੇ ਸੁਣਵਾਈ ਕੀਤੀ। ਸੁਣਵਾਈ ਦੀ ਸ਼ੁਰੂਆਤ ਵਿੱਚ ਇਹ ਦੱਸਿਆ ਗਿਆ ਕਿ ਜਦੋਂ ਉਸਨੂੰ ਪਿਛਲੇ ਅਪ੍ਰੈਲ ਵਿੱਚ ਉੱਤਰੀ ਇੰਗਲੈਂਡ ਦੇ ਯੌਰਕ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਤਾਂ ਪੁਲਿਸ ਨੂੰ ਉਸ ਦੇ ਘਰ ਚਾਰ ਹੋਰ ਲੋਕ ਮਿਲੇ।
ਅਦਾਲਤ ਨੂੰ ਦੱਸਿਆ ਗਿਆ ਕਿ ਚਾਰਾਂ ਨੂੰ ਖ਼ਾਸ ਤੌਰ 'ਤੇ ਚੀਆਨ ਲਈ ਖਰੀਦਦਾਰੀ, ਸਫਾਈ ਅਤੇ ਸੁਰੱਖਿਆ ਵਰਗੇ ਕੰਮ ਕਰਨ ਲਈ ਬ੍ਰਿਟੇਨ ਲਿਆਂਦਾ ਗਿਆ ਸੀ ਅਤੇ ਗ਼ੈਰ-ਕਾਨੂੰਨੀ ਤੌਰ 'ਤੇ ਕੰਮ ਕੀਤਾ ਗਿਆ ਸੀ।

ਤਸਵੀਰ ਸਰੋਤ, Alamy
ਆਪਣੀ ਗ੍ਰਿਫ਼ਤਾਰੀ ਦੇ ਸਮੇਂ, ਚੀਆਨ ਨੇ ਸਾਰੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਅਤੇ ਦਾਅਵਾ ਕੀਤਾ ਕਿ ਉਹ ਕ੍ਰਿਪਟੋ ਉੱਦਮੀਆਂ 'ਤੇ ਚੀਨੀ ਸਰਕਾਰ ਦੀ ਕਾਰਵਾਈ ਤੋਂ ਬਚ ਰਹੀ ਸੀ।
ਪਰ ਸਤੰਬਰ ਵਿੱਚ ਉਸਨੇ ਕ੍ਰਿਪਟੋਕਰੰਸੀ ਨੂੰ ਗ਼ੈਰ-ਕਾਨੂੰਨੀ ਤੌਰ 'ਤੇ ਹਾਸਲ ਕਰਨ ਅਤੇ ਆਪਣੇ ਕੋਲ ਰੱਖਣ ਦਾ ਅਪਰਾਧ ਮੰਨਿਆ।
ਲੀ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਨੇ ਪੀੜਤਾਂ ਨੂੰ "ਉਮੀਦ ਦੀ ਇੱਕ ਕਿਰਨ" ਦਿੱਤੀ।
ਚੀਆਨ ਦੀ ਬ੍ਰਿਟੇਨ ਵਿੱਚ ਲਿਆਂਦੀ ਗਈ ਕ੍ਰਿਪਟੋਕਰੰਸੀ ਦੀ ਕੀਮਤ ਉਸ ਦੇ ਆਉਣ ਤੋਂ ਬਾਅਦ 20 ਗੁਣਾ ਤੋਂ ਵੱਧ ਵਧ ਗਈ ਹੈ।
ਇਸ ਦੀ ਕਿਸਮਤ ਦਾ ਫ਼ੈਸਲਾ ਅਗਲੇ ਸਾਲ ਦੇ ਸ਼ੁਰੂ ਵਿੱਚ ਹੋਣ ਵਾਲੇ ਸਿਵਲ 'ਅਪਰਾਧ ਦੀ ਕਮਾਈ' ਮਾਮਲੇ ਵਿੱਚ ਕੀਤਾ ਜਾਵੇਗਾ।
ਪੀੜਤਾਂ ਦੀ ਨੁਮਾਇੰਦਗੀ ਕਰਨ ਵਾਲੀਆਂ ਦੋ ਫਰਮਾਂ ਦੇ ਵਕੀਲਾਂ ਦਾ ਕਹਿਣਾ ਹੈ ਕਿ ਹਜ਼ਾਰਾਂ ਚੀਨੀ ਨਿਵੇਸ਼ਕ ਇਸ ਮਾਮਲੇ ਵਿੱਚ ਮੁਕੱਦਮਾ ਕਰਨ ਦੀ ਯੋਜਨਾ ਬਣਾ ਰਹੇ ਹਨ।
ਉਨ੍ਹਾਂ ਵਿੱਚੋਂ ਇੱਕ ਦੇ ਇੱਕ ਚੀਨੀ ਵਕੀਲ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਇਹ ਆਸਾਨ ਨਹੀਂ ਹੋਵੇਗਾ, ਕਿਉਂਕਿ ਬਹੁਤ ਸਾਰੇ ਮਾਮਲਿਆਂ ਵਿੱਚ, ਉਨ੍ਹਾਂ ਨੇ ਸਿੱਧੇ ਤੌਰ 'ਤੇ ਚਿਆਨ ਦੀ ਕੰਪਨੀ ਵਿੱਚ ਨਿਵੇਸ਼ ਨਹੀਂ ਕੀਤਾ ਬਲਕਿ ਪੈਸੇ ਸਥਾਨਕ ਪ੍ਰਮੋਟਰਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕਰ ਦਿੱਤੇ।
ਇਹ ਅਜੇ ਸਪੱਸ਼ਟ ਨਹੀਂ ਹੈ ਕਿ, ਜੇਕਰ ਪੀੜਤ ਜਿੱਤ ਜਾਂਦੇ ਹਨ, ਤਾਂ ਉਨ੍ਹਾਂ ਨੂੰ ਸਿਰਫ਼ ਆਪਣਾ ਅਸਲ ਨਿਵੇਸ਼ ਵਾਪਸ ਮਿਲੇਗਾ ਜਾਂ ਬਿਟਕੋਇਨ ਦੇ ਮੁੱਲ ਵਿੱਚ ਬਾਅਦ ਵਿੱਚ ਵਾਧੇ ਦਾ ਲਾਭ ਮਿਲੇਗਾ।
'ਅਪਰਾਧ ਦੀ ਕਮਾਈ' ਦੇ ਹੋਰ ਮਾਮਲਿਆਂ ਵਿੱਚ ਇਸ ਪ੍ਰਕਿਰਿਆ ਤੋਂ ਬਾਅਦ ਬਚੇ ਹੋਏ ਫੰਡ ਆਮ ਤੌਰ 'ਤੇ ਬ੍ਰਿਟਿਸ਼ ਸਰਕਾਰ ਨੂੰ ਵਾਪਸ ਕਰ ਦਿੱਤੇ ਜਾਂਦੇ ਹਨ। ਬੀਬੀਸੀ ਨੇ ਬ੍ਰਿਟਿਸ਼ ਖਜ਼ਾਨਾ ਤੋਂ ਪੁੱਛਿਆ ਕਿ ਉਹ ਬਾਕੀ ਫੰਡਾਂ ਨਾਲ ਕੀ ਕਰਨ ਦੀ ਯੋਜਨਾ ਬਣਾ ਰਿਹਾ ਹੈ, ਪਰ ਇਸ ਨੇ ਕੋਈ ਜਵਾਬ ਨਹੀਂ ਦਿੱਤਾ।

ਤਸਵੀਰ ਸਰੋਤ, Getty Images
ਇਸ ਤੋਂ ਇਲਾਵਾ ਪਿਛਲੇ ਮਹੀਨੇ ਕਰਾਊਨ ਪ੍ਰੌਸੀਕਿਊਸ਼ਨ ਸਰਵਿਸ ਨੇ ਕਿਹਾ ਸੀ ਕਿ ਉਹ ਉਨ੍ਹਾਂ ਲੋਕਾਂ ਲਈ ਮੁਆਵਜ਼ਾ ਯੋਜਨਾ 'ਤੇ ਵਿਚਾਰ ਕਰ ਰਹੀ ਹੈ ਜੋ ਸਿਵਲ ਕੇਸ ਵਿੱਚ ਗੈਰ-ਨੁਮਾਇੰਦਗੀ ਹਨ।
ਯੂ ਦੀ ਪਤਨੀ ਨੇ ਵੀ ਉਸ ਨਾਲ ਨਿਵੇਸ਼ ਕੀਤਾ ਸੀ, ਪਰ ਇਸ ਘੁਟਾਲੇ ਦਾ ਪ੍ਰਭਾਵ ਸਿਰਫ਼ ਵਿੱਤੀ ਨਹੀਂ ਸਗੋਂ ਨਿੱਜੀ ਵੀ ਰਿਹਾ ਹੈ। ਉਸ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਇਸ ਦੇ ਨਤੀਜੇ ਭੁਗਤ ਰਿਹਾ ਹੈ, ਜਿਸ ਵਿੱਚ ਤਲਾਕ ਅਤੇ ਆਪਣੇ ਪੁੱਤਰ ਨਾਲ ਸੰਪਰਕ ਟੁੱਟਣਾ ਸ਼ਾਮਲ ਹੈ।
ਫਿਰ ਵੀ, ਉਹ ਆਪਣੇ ਆਪ ਨੂੰ ਮੁਕਾਬਲਤਨ ਖੁਸ਼ਕਿਸਮਤ ਸਮਝਦਾ ਹੈ। ਇੱਕ ਵਕੀਲ ਜਿਸ ਨਾਲ ਅਸੀਂ ਗੱਲ ਕੀਤੀ, ਉਸ ਨੇ ਕਿਹਾ ਕਿ ਚੀਆਨ ਦੇ ਬਹੁਤ ਸਾਰੇ ਨਿਵੇਸ਼ਕਾਂ ਕੋਲ ਭੋਜਨ ਜਾਂ ਦਵਾਈ ਲਈ ਵੀ ਪੈਸੇ ਨਹੀਂ ਬਚੇ ਹਨ।
ਯੂ ਉੱਤਰੀ ਚੀਨ ਦੇ ਤਿਆਨਜਿਨ ਵਿੱਚ ਇੱਕ ਅਜਿਹੀ ਔਰਤ ਨੂੰ ਜਾਣਦਾ ਸੀ। ਉਨ੍ਹਾਂ ਨੇ ਕਿਹਾ ਕਿ ਉਸ ਨੇ ਹਸਪਤਾਲ ਛੱਡ ਦਿੱਤਾ ਕਿਉਂਕਿ ਉਹ ਇਲਾਜ ਦਾ ਖਰਚਾ ਨਹੀਂ ਚੁੱਕ ਸਕਦੀ ਸੀ ਅਤੇ ਛਾਤੀ ਦੇ ਕੈਂਸਰ ਨਾਲ ਉਸ ਦੀ ਮੌਤ ਹੋ ਗਈ।
ਯੂ ਕਹਿੰਦੇ ਹਨ, "ਜਦੋਂ ਉਹ ਮੌਤ ਦੇ ਕੰਢੇ 'ਤੇ ਸੀ, ਉਸਨੇ ਮੈਨੂੰ ਕਿਹਾ ਕਿ ਜੇਕਰ ਸਭ ਤੋਂ ਬੁਰਾ ਸਮਾਂ ਆਇਆ ਤਾਂ ਉਸ ਦੇ ਲਈ ਇੱਕ ਸ਼ੋਕ ਗੀਤ ਲਿਖਾਂ।"
ਯੂ ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣੀ ਗੱਲ ਰੱਖੀ ਅਤੇ ਉਨ੍ਹਾਂ ਦੀ ਯਾਦ ਵਿੱਚ ਇੱਕ ਕਵਿਤਾ ਲਿਖੀ, ਜਿਸਨੂੰ ਉਨ੍ਹਾਂ ਨੇ ਆਨਲਾਈਨ ਪੋਸਟ ਕੀਤਾ।
ਕਵਿਤਾ ਇਹਨਾਂ ਲਾਈਨਾਂ ਨਾਲ ਖਤਮ ਹੁੰਦੀ ਹੈ:
ਆਓ ਅਸੀਂ ਉਹ ਸਹਾਰਾ ਬਣੀਏ ਜੋ ਅਸਮਾਨ ਛੂ ਸਕੇ
ਬਹਿਕਾ ਸਕਣ ਵਾਲੀਆਂ ਭੇਡਾਂ ਬਣਨ ਦੀ ਬਜਾਇ
ਅਸੀਂ ਉਹ ਬਣੀਏ ਜੋ ਜ਼ਿਆਦਾ ਮਿਹਨਤ ਕਰ ਕੇ ਬਚ ਸਕਣ
ਤਾਂ ਜੋ ਅਸੀਂ ਗੰਭੀਰ ਅਨਿਆਂ ਨੂੰ ਠੀਕ ਕਰ ਸਕੀਏ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












