ਆਸਕਰ 2024: ਇਹ ਹਨ ਹਾਲੀਵੁੱਡ ਅਕੈਡਮੀ ਪੁਰਸਕਾਰਾਂ ਦੇ ਜੇਤੂ

ਤਸਵੀਰ ਸਰੋਤ, Getty Imags
96ਵੇਂ ਆਸਕਰ ਸਮਾਰੋਹ ਵਿੱਚ ਅਮਰੀਕਾ ਦੇ ਮੈਨਹਟਨ ਪ੍ਰੋਜੈਕਟ ਉੱਪਰ ਬਣੀ ਸਿਲੀਅਨ ਮਰਫੀ ਦੀ ਮੁੱਖ ਭੂਮਿਕਾ ਵਾਲੀ ਫਿਲਮ ਓਪੇਨਹਾਈਮਰ ਨੇ ਵੱਖ-ਵੱਖ ਸ਼੍ਰੇਣੀਆਂ ਵਿੱਚ 7 ਪੁਰਸਕਾਰ ਜਿੱਤੇ ਹਨ।
ਸਿਲੀਅਨ ਮਰਫੀ ਨੇ ਸਾਰਿਆਂ ਦੀਆਂ ਉਮੀਦਾਂ ਮੁਤਾਬਕ ਸਰਬੋਤਮ ਅਦਾਕਾਰ ਦਾ ਪੁਰਸਕਾਰ ਜਿੱਤਿਆ ਹੈ।
ਓਪੇਨਹਾਈਮਰ ਫਿਲਮ ਦੀਆਂ 13 ਨਾਮਜ਼ਦਗੀਆਂ ਸਨ। ਇਸ ਨੇ ਰੌਬਰਟ ਡਾਉਨੀ ਜੂਨੀਅਰ ਲਈ ਸਰਵੋਤਮ ਸਹਾਇਕ ਅਦਾਕਾਰ ਦੇ ਨਾਲ-ਨਾਲ ਕ੍ਰਿਸਟੋਫਰ ਨੋਲਨ ਲਈ ਸਰਵੋਤਮ ਨਿਰਦੇਸ਼ਕ, ਨਾਲ ਹੀ ਫਿਲਮ ਸੰਪਾਦਨ, ਸਿਨੇਮੈਟੋਗ੍ਰਾਫੀ ਅਤੇ ਮੂਲ ਸਕੋਰ ਵੀ ਜਿੱਤਿਆ।
ਐਮਾ ਸਟੋਨ ਨੂੰ 'ਪੂਅਰ ਥਿੰਗਸ' ਵਿੱਚ ਉਨ੍ਹਾਂ ਦੀ ਭੂਮਿਕਾ ਲਈ ਸਰਬੋਤਮ ਅਦਾਕਾਰਾ ਦਾ ਪੁਰਸਕਾਰ ਦਿੱਤਾ ਗਿਆ, ਉਨ੍ਹਾਂ ਨੇ ਸਰਬੋਤਮ ਪ੍ਰੋਡਕਸ਼ਨ ਡਿਜ਼ਾਈਨ, ਮੇਕ-ਅੱਪ ਅਤੇ ਪੋਸ਼ਾਕ ਡਿਜ਼ਾਈਨ ਲਈ ਵੀ ਪੁਰਸਕਾਰ ਜਿੱਤੇ।
ਸਰਬੋਤਮ ਸਹਾਇਕ ਅਦਾਕਾਰਾ ਦਾ ਪੁਰਸਕਾਰ 'ਦਿ ਹੋਲਡੋਵਰਸ' ਵਿੱਚ ਆਪਣੀ ਭੂਮਿਕਾ ਲਈ ਦਵਾਈਨ ਜੋਏ ਰੈਂਡੋਲਫ ਨੂੰ ਦਿੱਤਾ ਗਿਆ।
ਬਾਰਬੀ - ਪਿਛਲੇ ਸਾਲ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ - ਨੂੰ ਬਿਲੀ ਆਈਲਿਸ਼ ਅਤੇ ਉਸਦੇ ਭਰਾ ਫਿਨਿਆਸ ਦੁਆਰਾ ਲਿਖੇ ਗਏ ਸਭ ਤੋਂ ਵਧੀਆ ਮੂਲ ਗੀਤ ਲਈ ਸਿਰਫ਼ ਇੱਕ ਪੁਰਸਕਾਰ ਮਿਲਿਆ ਹੈ। ਭੈਣ-ਭਰਾ ਨੇ ਸਮਾਗਮ ਵਿੱਚ ਸਜਿੰਦ ਪੇਸ਼ਕਾਰੀ ਵੀ ਕੀਤੀ।
'ਐਨਾਟੋਮੀ ਆਫ਼ ਏ ਫਾਲ' ਨੇ ਸਰਬੋਤਮ ਅਸਲੀ ਸਕਰੀਨਪਲੇ ਲਈ ਇਨਾਮ ਜਿੱਤਿਆ ਹੈ, ਜਦੋਂ ਕਿ ਅਮਰੀਕਨ ਫਿਕਸ਼ਨ ਨੇ ਅਡੈਪਟਡ ਸਕਰੀਨਪਲੇ ਲਈ ਹਾਸਲ ਕੀਤਾ ਹੈ।
ਇਹ ਕੁਝ ਲੋਕਾਂ ਲਈ ਇੱਕ ਇਤਿਹਾਸਕ ਪਲ ਹਨ, ਕਿਉਂਕਿ ਯੂਕਰੇਨ ਦੀ ਸਰਬੋਤਮ ਦਸਤਾਵੇਜ਼ੀ ਫਿਲਮ 20 ਡੇਜ਼ ਇਨ ਮਾਰੀਉਪੋਲ ਲਈ ਆਪਣਾ ਪਹਿਲਾ ਆਸਕਰ ਜਿੱਤਿਆ।
ਬ੍ਰਿਟੇਨ ਨੇ ਦਿ ਜ਼ੋਨ ਆਫ ਇੰਟਰਸਟ ਲਈ ਸਰਬੋਤਮ ਕੌਮਾਂਤਰੀ ਫਿਲਮ ਲਈ ਆਸਕਰ ਹਾਸਲ ਕੀਤਾ।
ਇਸ ਵਾਰ ਦੇ ਅਕੈਡਮੀ ਪੁਰਸਕਾਰ ਜੇਤੂ ਹਨ...
ਸਰਬੋਤਮ ਫਿਲਮ: ਓਪੇਨਹਾਈਮਰ
ਸਰਬੋਤਮ ਨਿਰਦੇਸ਼ਕ: ਓਪੇਨਹਾਈਮਰ - ਕ੍ਰਿਸਟੋਫਰ ਨੋਲਨ
ਕਿਸੇ ਪ੍ਰਮੁੱਖ ਭੂਮਕਾ ਵਿੱਚ ਸਰਬੋਤਮ ਅਦਾਕਾਰਾ: ਐਮਾ ਸਟੋਨ
ਕਿਸੇ ਪ੍ਰਮੁੱਖ ਭੂਮਕਾ ਵਿੱਚ ਸਰਬੋਤਮ ਅਦਾਕਾਰ: ਸਿਲਿਅਨ ਮਰਫੀ
ਸਰਬੋਤਮ ਸਹਾਇਕ ਅਦਾਕਾਰਾ: ਦਵੀਨ ਜੋਏ ਰੈਂਡੋਲਫ - ਦਿ ਹੋਲਡੋਵਰ
ਸਰਬੋਤਮ ਸਹਾਇਕ ਅਦਾਕਾਰ: ਰਾਬਰਟ ਡਾਉਨੀ ਜੂਨੀਅਰ - ਓਪੇਨਹਾਈਮਰ
ਸਰਬੋਤਮ ਮੂਲ ਸਕ੍ਰੀਨਪਲੇਅ: ਐਨਾਟੋਮੀ ਆਫ਼ ਏ ਫਾਲ - ਜਸਟਿਨ ਟ੍ਰਾਇਟ, ਆਰਥਰ ਹਰਾਰੀ
ਸਰਬੋਤਮ ਢਾਲਿਆ ਹੋਇਆ ਸਕ੍ਰੀਨਪਲੇਅ: ਅਮਰੀਕਨ ਫਿਕਸ਼ਨ - ਕੋਰਡ ਜੇਫਰਸਨ
ਸਰਬੋਤ ਸੰਪਾਦਨ: ਓਪੇਨਹਾਈਮਰ
ਸਰਬੋਤਮ ਕੌਮਾਂਤਰੀ ਫਿਲਮ: ਦਿ ਜੋਨ ਆਫ ਇੰਟਰਸਟ
ਸਰਬੋਤਮ ਐਨੀਮੇਟਡ ਫੀਚਰ: ਕਿਮਿਤਾਚੀ ਵਾ ਦੋ ਇਕਿਰੂ ਕਾ (ਦ ਬੁਆਏ ਐਂਡ ਦ ਹੇਰੋਨ)
ਸਰਬੋਤਮ ਐਨੀਮੇਟਡ ਲਘੂ ਫਿਲਮ: ਵਾਰ ਇਜ਼ ਓਵਰ! ਜੌਨ ਅਤੇ ਓਕੋ - ਡੇਸ ਮੁਲਿਨਸ, ਬ੍ਰੈਡ ਬੁਕਰ ਦੇ ਸੰਗੀਤ ਤੋਂ ਪ੍ਰੇਰਿਤ
ਸਰਬੋਤਮ ਮੇਕਅਪ ਅਤੇ ਕੇਸ ਸੱਜਾ: ਪੂਅਰ ਥਿੰਗਸ
ਸਰਬੋਤਮ ਪ੍ਰੋਡਕਸ਼ਨ ਡਿਜ਼ਾਈਨ: ਪੂਅਰ ਥਿੰਗਸ - ਪ੍ਰੋਡਕਸ਼ਨ ਡਿਜ਼ਾਈਨ: ਜੇਮਸ ਪ੍ਰਾਈਸ ਅਤੇ ਸ਼ੋਨਾ ਹੀਥ, ਸੈੱਟ ਡਿਜ਼ਾਈਨ: ਜ਼ਸੁਜ਼ਾ ਮਿਹਾਲੇਕ
ਸਰਬੋਤਮ ਪੋਸ਼ਾਕ ਡਿਜ਼ਾਈਨ: ਪੂਅਰ ਥਿੰਗਸ
ਸਰਬੋਤਮ ਵਿਜ਼ੂਅਲ ਇਫੈਕਟਸ: ਗੌਡਜ਼ਿਲਾ ਮਾਇਨਸ ਵਨ
ਸਰਬੋਤਮ ਦਸਤਾਵੇਜ਼ੀ ਫੀਚਰ: 20 ਡੇਜ਼ ਇਨ ਮਾਰੀਉਪੋਲ
ਸਰਬੋਤਮ ਡਾਕੂਮੈਂਟਰੀ ਲਘੂ ਫਿਲਮ: ਦਿ ਲਾਸਟ ਰਿਪੇਅਰ ਸ਼ਾਪ
ਸਰਬੋਤਮ ਸਿਨੇਮੈਟੋਗ੍ਰਾਫੀ: ਓਪੇਨਹਾਈਮਰ
ਸਰਬੋਤਮ ਗਲਪ ਲਘੂ ਫਿਲਮ: ਦਿ ਵੰਡਰਫੁਲ ਸਟੋਰੀ ਆਫ ਹੈਨਰੀ ਸ਼ੂਗਰ - ਵੇਸ ਐਂਡਰਸਨ, ਸਟੀਵਨ ਰੈਲਸ
ਸਬੋਤਮ ਸਾਊਂਡ (ਆਵਾਜ਼): ਦਿ ਜ਼ੋਨ ਆਫ਼ ਇੰਟਰਸਟ
ਸਰਬੋਤਮ ਮੂਲ ਸਕੋਰ: ਓਪੇਨਹਾਈਮਰ
ਸਰਬੋਤਮ ਗੀਤ: ਵਟ ਵਾਜ਼ ਆਈ ਮੇਡ ਫਾਰ? - ਬਾਰਬੀ
ਓਪੇਨਹਾਈਮਰ: ਦੁਨੀਆਂ ਦਾ ਪਹਿਲਾ ਪਰਮਾਣੂ ਬੰਬ ਬਣਾਉਣ ਵਾਲੇ ਦੀ ਕਹਾਣੀ

ਤਸਵੀਰ ਸਰੋਤ, Getty Images
ਉਹ 16 ਜੁਲਾਈ 1945 ਦੀ ਸਵੇਰ ਦਾ ਸਮਾਂ ਸੀ ਅਤੇ ਕੰਟਰੋਲ ਬੰਕਰ ਵਿੱਚ ਬੈਠੇ ਓਪੇਨਹਾਈਮਰ ਉਸ ਪਲ ਦਾ ਇੰਤਜ਼ਾਰ ਕਰ ਰਹੇ ਸਨ, ਜੋ ਦੁਨੀਆ ਨੂੰ ਬਦਲਣ ਵਾਲਾ ਸੀ।
ਉਸ ਬੰਕਰ ਤੋਂ ਕਰੀਬ ਛੇ ਮੀਲ ਜਾਂ ਕਹੋ ਕਿ ਕਰੀਬ 10 ਕਿਲੋਮੀਟਰ ਦੂਰ, ਨਿਊ ਮੈਕਸੀਕੋ ਦੇ ਹੋਨਾਰਦਾ ਡੇਲ ਮੁਏਰਟੋ ਦੇ ਧੁੰਧਲੇ ਰੇਗਿਸਤਾਨ ਵਿੱਚ ਦੁਨੀਆ ਦਾ ਪਹਿਲਾ ਪਰਮਾਣੂ ਬੰਬ ਪ੍ਰੀਖਣ ਹੋਣ ਜਾ ਰਿਹਾ ਸੀ।
ਉਸ ਐਟਮੀ ਟੈਸਟ ਦਾ ਕੋਡ ਨਾਂ ਸੀ ‘ਟ੍ਰਿਨਿਟੀ।’
ਅੱਜ ਦੇ ਦਿਨ ਤੋਂ ਤਿੰਨ ਸਾਲ ਪਹਿਲਾਂ ਦੀਆਂ ਕਈ ਰਾਤਾਂ ਓਪੇਨਹਾਈਮਰ ਨੇ ਜਾਗ ਕੇ ਕੱਟੀਆਂ ਸਨ। ਉਨ੍ਹਾਂ ਨੇ ਇਤਿਹਾਸ ਦੇ ਪਹਿਲੇ ਪਰਮਾਣੂ ਬੰਬ ਦੇ ਡਿਜ਼ਾਈਨ ਵਿੱਚ ਦਿਨ-ਰਾਤ ਇੱਕ ਕਰ ਦਿੱਤਾ ਸੀ।
ਉਨ੍ਹਾਂ ਦਾ ਵਜ਼ਨ ਬਹੁਤ ਜ਼ਿਆਦਾ ਘੱਟ ਹੋ ਗਿਆ ਸੀ। ਜਿਸ ਕਾਰਨ ਪੰਜ ਫੁੱਟ ਦਸ ਇੰਚ ਲੰਬੇ ਓਪੇਨਹਾਈਮਰ ਬਹੁਤ ਪਤਲੇ ਨਜ਼ਰ ਆ ਰਹੇ ਸਨ। ਉਸ ਰਾਤ ਉਹ ਕੇਵਲ ਚਾਰ ਘੰਟੇ ਸੌਂ ਸਕੇ ਸਨ।
ਉਹ ਆਉਣ ਵਾਲੇ ਕੱਲ੍ਹ ਦੀ ਫ਼ਿਕਰ ਅਤੇ ਬੇਤਹਾਸ਼ਾ ਸਿਗਰਟ ਪੀਣ ਦੀ ਆਦਤ ਕਾਰਨ ਉਨ੍ਹਾਂ ਨੂੰ ਰਾਤ ਖੰਘ ਆਉਂਦੀ ਤੇ ਉਹ ਜਾਗਦੇ ਰਹਿੰਦੇ ਸਨ।
ਧਮਾਕੇ ਦਾ ਦਿਨ ਓਪੇਨਹਾਈਮਰ ਦੀ ਜ਼ਿੰਦਗੀ ਦਾ ਸਭ ਤੋਂ ਨਰਿਣਾਇਕ ਦਿਨ ਸੀ।
ਫਿਲਮ ‘ਓਪੇਨਹਾਈਮਰ’ ਰਾਬਰਟ ਓਪੇਨਹਾਈਮਰ ਦੀ ਜ਼ਿੰਦਗੀ ਉੱਪਰ ਹੀ ਬਣੀ ਹੈ ਜੋ ਪਿਛਲੇ ਸਾਲ 21 ਜੁਲਾਈ ਨੂੰ ਅਮਰੀਕਾ ਵਿੱਚ ਰਿਲੀਜ਼ ਹੋਈ।
ਆਸਕਰ ਜਿੱਤਣ ਵਾਲੀ ਇਹ ਫਿਲਮ ਨਾ ਸਿਰਫ਼ ਕਾਰੋਬਾਰ ਦੇ ਪੱਖੋਂ ਮੋਹਰੀ ਰਹੀ ਹੈ ਸਗੋਂ ਸੁਹਜ ਤੇ ਕਲਾ ਦੇ ਪੱਖੋਂ ਵੀ ਇਸ ਨੇ ਖੂਬ ਪ੍ਰਸ਼ੰਸ਼ਾ ਖੱਟੀ ਹੈ।
ਰਾਬਰਟ ਓਪੇਨਹਾਈਮਰ ਦੀ ਜ਼ਿੰਦਗੀ ਬਾਰੇ ਹੋਰ ਜਾਨਣ ਲਈ ਇਹ ਰਿਪੋਰਟ ਇੱਥੇ ਕਲਿੱਕ ਕਰਕੇ ਪੜ੍ਹੋ।

ਤਸਵੀਰ ਸਰੋਤ, UNIVERSAL
ਸਮਾਗਮ ਦੀਆਂ ਕੁਝ ਝਲਕੀਆਂ

ਤਸਵੀਰ ਸਰੋਤ, Getty Images

ਤਸਵੀਰ ਸਰੋਤ, Getty Images

ਤਸਵੀਰ ਸਰੋਤ, Getty Images

ਤਸਵੀਰ ਸਰੋਤ, Getty Images

ਤਸਵੀਰ ਸਰੋਤ, Getty Images

ਤਸਵੀਰ ਸਰੋਤ, Getty Images

ਤਸਵੀਰ ਸਰੋਤ, Getty Images

ਤਸਵੀਰ ਸਰੋਤ, Getty Images

ਤਸਵੀਰ ਸਰੋਤ, Getty Images
ਮੈਂ ਖੁਸ਼ਕਿਸਮਤ ਹਾਂ ਕਿ ਮੈਂ ਇੱਥੇ ਹਾਂ...

ਤਸਵੀਰ ਸਰੋਤ, Getty Images
ਜਾਪਾਨ ਦੇ ਸਤਿਕਾਰਤ ਐਨੀਮੇਟਰ ਹਯਾਓ ਮੀਆਜ਼ਾਕੀ ਦੇ ਕੰਮ ਹੱਥ ਨਾਲ ਕੀਤੇ ਜਾਂਦੇ ਹਨ।
ਜਾਪਾਨੀ ਮੀਡੀਆ ਦੇ ਅਨੁਸਾਰ, ਉਨ੍ਹਾਂ ਦੇ ਆਸਕ ਜੇਤੂ ਕੰਮ ਦ ਬੁਆਏ ਐਂਡ ਦਿ ਹੇਰੋਨ, ਬਣਾਉਣ ਵਿੱਚ ਦਸ ਸਾਲ ਲੱਗੇ ਹਨ।
ਅਰਧ-ਸਵੈ-ਜੀਵਨੀ ਫਿਲਮ ਨੇ ਅੱਜ ਰਾਤ ਸਭ ਤੋਂ ਵਧੀਆ ਐਨੀਮੇਟਡ ਫੀਚਰ ਜਿੱਤਿਆ।
ਇਸ ਤੋਂ ਪਹਿਲਾਂ ਸਾਲ 2003 ਵਿੱਚ ਉਨ੍ਹਾਂ ਨੂੰ ਸਕਰਿਪਿਟਡ ਅਵੇ ਲਈ ਮਿਲਿਆ ਸੀ। ਫਿਲਮ ਦੋ ਬੱਚਿਆਂ ਦੀ ਕਹਾਣੀ ਸੀ ਜੋ ਕਿਸੇ ਤਰ੍ਹਾਂ ਵਿਸ਼ਾਲ ਦੈਂਤਾਂ ਦੀ ਦੁਨੀਆਂ ਵਿੱਚ ਪਹੁੰਚ ਜਾਂਦੇ ਹਨ।
ਮੀਆਜ਼ਾਕੀ ਐਨੀਮੇਸ਼ਨ ਹਾਊਸ ਸਟੂਡੀਓ ਘਿਬਲੀ ਦੇ ਸੰਸਥਾਪਕ ਵੀ ਹਨ। ਉਨ੍ਹਾਂ ਨੂੰ 2014 ਵਿੱਚ ਇੱਕ ਆਨਰੇਰੀ ਆਸਕਰ ਨਾਲ ਵੀ ਸਨਮਾਨਿਤ ਕੀਤਾ ਗਿਆ।
"ਮੇਰੀ ਪਤਨੀ ਮੈਨੂੰ ਦੱਸਦੀ ਹੈ ਕਿ ਮੈਂ ਬਹੁਤ ਖੁਸ਼ਕਿਸਮਤ ਆਦਮੀ ਹਾਂ," ਉਸਨੇ ਇੱਕ ਅਨੁਵਾਦਕ ਰਾਹੀਂ ਕਿਹਾ।
ਉਨ੍ਹਾਂ ਨੇ ਕਿਹਾ, "ਮੈਨੂੰ ਲਗਦਾ ਹੈ ਕਿ ਮੈਂ ਖੁਸ਼ਕਿਸਮਤ ਹਾਂ ਕਿਉਂਕਿ ਮੈਂ ਆਖਰੀ ਦੌਰ ਵਿੱਚ ਸ਼ਾਮਲ ਹੋ ਸਕਿਆ ਹਾਂ ਜਦੋਂ ਅਸੀਂ ਅਜੇ ਵੀ ਕਾਗਜ਼, ਪੈਨਸਿਲ ਅਤੇ ਫਿਲਮ ਨਾਲ ਫਿਲਮਾਂ ਬਣਾ ਸਕਦੇ ਹਾਂ।"












