ਗੂਗਲ 'ਤੇ ਭਰੋਸੇਯੋਗ ਸਰਚ ਨਤੀਜਿਆਂ ਦੇ ਲਈ ਬੀਬੀਸੀ ਨੂੰ ਆਪਣਾ 'ਪ੍ਰੈਫ਼ਰਡ ਸੋਰਸ' ਬਣਾਓ

ਤੁਸੀਂ ਹੁਣ ਗੂਗਲ ਸਰਚ ਨਤੀਜਿਆਂ ਵਿੱਚ ਪ੍ਰਮੁੱਖ ਖ਼ਬਰਾਂ ਲਈ 'BBC.com' ਨੂੰ ਆਪਣਾ ਪ੍ਰੈਫ਼ਰਡ ਸੋਰਸ (Preferred Source) ਬਣਾ ਸਕਦੇ ਹੋ, ਭਾਵ ਅਜਿਹੀ ਵੈਬਸਾਈਟ ਜਿਸਨੂੰ ਤੁਸੀਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ।
ਤਕਨੀਕੀ ਕੰਪਨੀ ਗੂਗਲ ਨੇ ਸਰਚ ਵਿੱਚ ਪ੍ਰੈਫ਼ਰਡ ਸੋਰਸ ਨਾਮ ਦਾ ਨਵਾਂ ਫ਼ੀਚਰ ਲਾਂਚ ਕੀਤਾ ਹੈ, ਤਾਂ ਜੋ ਤੁਹਾਡੀ ਪਸੰਦੀਦਾ ਵੈਬਸਾਈਟ ਦੀ ਕੋਈ ਖ਼ਬਰ ਤੁਹਾਡੇ ਤੋਂ ਛੁੱਟ ਨਾ ਜਾਵੇ।
ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ ਅਤੇ BBC.com ਸਰਚ ਕਰੋ। ਇਸ ਨੂੰ ਚੁਣੋ ਤਾਂ ਜੋ ਟਾਪ ਸਟੋਰੀਜ਼ ਵਿੱਚ ਭਰੋਸੇਯੋਗ ਖ਼ਬਰਾਂ ਮਿਲਣ।
ਸਟੈਪ ਬਾਇ ਸਟੈਪ ਨਿਰਦੇਸ਼ਾਂ ਦੀ ਪਾਲਣਾ ਕਰੋ ਅਤੇ ਜਾਣੋ ਕਿ ਗੂਗਲ 'ਤੇ ਬੀਬੀਸੀ ਪੰਜਾਬੀ ਨੂੰ ਆਪਣਾ ਪ੍ਰੈਫ਼ਰਡ ਸੋਰਸ ਕਿਵੇਂ ਬਣਾਇਆ ਜਾਵੇ:
ਸਟੈਪ 1: ਜਦੋਂ ਤੁਸੀਂ ਗੂਗਲ 'ਤੇ ਪੰਜਾਬੀ ਵਿੱਚ ਖ਼ਬਰਾਂ ਦੀ ਖੋਜ ਕਰਦੇ ਹੋ, ਤਾਂ ਤੁਹਾਨੂੰ ਇੱਕ ਪ੍ਰਮੁੱਖ ਖ਼ਬਰਾਂ ਵਾਲਾ ਸੈਕਸ਼ਨ ਦਿਖਾਈ ਦੇਵੇਗਾ, ਜਿਸ ਵਿੱਚ ਵੱਖ-ਵੱਖ ਵੈੱਬਸਾਈਟਾਂ ਦੀਆਂ ਖ਼ਬਰਾਂ ਅਤੇ ਲੇਖ ਸ਼ਾਮਲ ਹੋਣਗੇ।
ਇਹ ਸਕ੍ਰੀਨਸ਼ੌਟ ਦਿਖਾਉਂਦਾ ਹੈ ਕਿ ਜਦੋਂ ਤੁਸੀਂ India news ਸਰਚ ਕਰਦੇ ਹੋ ਤਾਂ ਨਤੀਜੇ ਕਿਹੋ-ਜਿਹੇ ਦਿਖਾਈ ਦਿੰਦੇ ਹਨ।

ਸਟੈਪ 2: ਉਸ ਸੈਕਸ਼ਨ ਦੇ ਉੱਪਰ ਸੱਜੇ ਪਾਸੇ ਦਿੱਤੇ ਬਟਨ 'ਤੇ ਟੈਪ ਕਰੋ। ਇਸ ਵਿੱਚ ਇੱਕ ਮੈਨਿਊ ਬਾਰ ਖੁੱਲ੍ਹੇਗਾ, ਜਿੱਥੇ ਤੁਸੀਂ ਆਪਣਾ ਪ੍ਰੈਫ਼ਰਡ ਸੋਰਸ ਦਰਜ ਕਰ ਸਕਦੇ ਹੋ।

ਸਟੈਪ 3: 'bbc.com' ਟਾਈਪ ਕਰੋ ਅਤੇ ਸੱਜੇ ਪਾਸੇ ਵਾਲੇ ਬਾਕਸ 'ਤੇ ਟਿੱਕ ਕਰਕੇ ਚੁਣੋ।
ਇਸ ਤੋਂ ਬਾਅਦ ਤੁਸੀਂ ਰਿਜ਼ਲਟਸ ਜਾਂ ਸਰਚ ਨਤੀਜਿਆਂ ਨੂੰ ਦੁਬਾਰਾ ਲੋਡ ਕਰ ਸਕਦੇ ਹੋ ਤਾਂ ਜੋ ਬੀਬੀਸੀ ਪੰਜਾਬੀ ਦੀਆਂ ਹੋਰ ਖ਼ਬਰਾਂ ਦੇਖ ਸਕੋ।

ਪ੍ਰੈਫ਼ਰਡ ਸੋਰਸ ਕੀ ਹੈ ਅਤੇ ਇਹ ਜ਼ਰੂਰੀ ਕਿਉਂ ਹੈ?
ਪਿਛਲੇ ਮਹੀਨੇ ਇੱਕ ਬਲੌਗ ਪੋਸਟ ਵਿੱਚ ਗੂਗਲ ਸਰਚ ਪ੍ਰੋਡਕਟ ਮੈਨੇਜਰ ਡੰਕਨ ਓਸਬੋਰਨ ਨੇ ਦੱਸਿਆ ਕਿ ਪ੍ਰੈਫ਼ਰਡ ਸੋਰਸ ਦਾ ਉਦੇਸ਼ ਸਰਚ ਵਿੱਚ ਖ਼ਬਰਾਂ ਦੇ ਤਜਰਬੇ ਨੂੰ ਅਨੁਕੂਲਿਤ (ਕਟਮਾਇਜ਼) ਕਰਨਾ ਹੈ ਤਾਂ ਜੋ ਲੋਕ ਆਪਣੀਆਂ ਮਨਪਸੰਦ ਵੈੱਬਸਾਈਟਾਂ ਤੋਂ ਹੋਰ ਸਮੱਗਰੀ ਦੇਖ ਸਕਣ।
ਬੀਬੀਸੀ ਪੰਜਾਬੀ ਭਾਰਤ ਅਤੇ ਦੁਨੀਆਂ ਤੋਂ ਸਹੀ, ਨਿਰਪੱਖ ਅਤੇ ਸੁਤੰਤਰ ਪੱਤਰਕਾਰਿਤਾ ਲਿਆਉਂਦਾ ਹੈ ਜਿਸ 'ਤੇ ਤੁਸੀਂ ਭਰੋਸਾ ਕਰ ਸਕਦੇ ਹੋ।
ਬਿਹਤਰ ਜਾਣਕਾਰੀ ਦੇਣ, ਸਿੱਖਿਅਤ ਕਰਨ ਅਤੇ ਦੁਨੀਆਂ ਨੂੰ ਸਮਝਾਉਣ 'ਚ ਮਦਦ ਕਰਨ ਲਈ ਬੀਬੀਸੀ ਹਮੇਸ਼ਾ ਆਪਣੇ ਉੱਚ ਸੰਪਾਦਕੀ ਮਿਆਰਾਂ ਦੀ ਪਾਲਣਾ ਕਰਦਾ ਹੈ।
ਜਦੋਂ ਤੁਸੀਂ ਬੀਬੀਸੀ ਨੂੰ ਆਪਣੇ ਪ੍ਰੈਫ਼ਰਡ ਸੋਰਸ ਵਜੋਂ ਚੁਣਦੇ ਹੋ, ਤਾਂ ਹੋਰ ਤੁਹਾਡੀਆਂ ਟਾਪ ਸਟੋਰੀਜ਼ ਵਿੱਚ ਬੀਬੀਸੀ ਦੀਆਂ ਹੋਰ ਖ਼ਬਰਾਂ ਪ੍ਰਮੁੱਖਤਾ ਨਾਲ ਦਿਖਾਈ ਦੇਣਗੀਆਂ।
ਇਸ ਤੋਂ ਇਲਾਵਾ ਵੀ ਕੁਝ ਹੋਰ ਤਰੀਕੇ ਹਨ, ਜਿਨ੍ਹਾਂ ਰਾਹੀਂ ਤੁਸੀਂ ਆਪਣੇ ਫ਼ੋਨ 'ਤੇ ਸਿੱਧਾ ਬੀਬੀਸੀ ਨਿਊਜ਼ ਪੜ੍ਹ ਸਕਦੇ ਹੋ।
ਤੁਸੀਂ ਬੀਬੀਸੀ ਨਿਊਜ਼ ਪੰਜਾਬੀ ਵਟਸਐਪ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਅਤੇ ਸਿੱਧੇ ਆਪਣੇ ਵਟਸਐਪ 'ਤੇ ਖ਼ਬਰਾਂ ਪ੍ਰਾਪਤ ਕਰ ਸਕਦੇ ਹੋ।
ਤੁਸੀਂ ਬੀਬੀਸੀ ਪੰਜਾਬੀ ਦੇ ਸਾਰੇ ਵੀਡੀਓ ਅਤੇ ਰੀਲਾਂ ਯੂਟਿਊਬ, ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਸਾਨੂੰ ਫਾਲੋ ਕਰਕੇ ਵੀ ਦੇਖ ਸਕਦੇ ਹੋ।
ਇਜ਼ਰਾਈਲ-ਗਾਜ਼ਾ, ਰੂਸ-ਯੂਕਰੇਨ, ਪਾਕਿਸਤਾਨ, ਸੰਯੁਕਤ ਰਾਜ ਅਮਰੀਕਾ ਅਤੇ ਦੁਨੀਆਂ ਭਰ ਦੀਆਂ ਅੰਤਰਰਾਸ਼ਟਰੀ ਖ਼ਬਰਾਂ ਦੇਖਣ ਲਈ ਇੱਥੇ ਕਲਿੱਕ ਕਰੋ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












