ਦੂਜੀ ਵਿਸ਼ਵ ਜੰਗ : 80 ਸਾਲ ਬਾਅਦ ਮੁਲਾਕਾਤ, ਮੁਸਕਰਾਉਂਦਿਆਂ ‘ਕੁੜੀ’ ਨੂੰ ਕਿਹਾ – ਤੁਹਾਨੂੰ ਦੇਖ ਕੇ ਚੰਗਾ ਲੱਗਿਆ

ਤਸਵੀਰ ਸਰੋਤ, REG PEY
- ਲੇਖਕ, ਲੂਸੀ ਵਲੈਡੇਵ
- ਰੋਲ, ਬੀਬੀਸੀ ਨਿਊਜ਼
ਰੈਗ ਪਾਏ ਲਗਭਗ ਅੱਸੀ ਸਾਲਾਂ ਤੋਂ ਆਪਣੇ ਬਟੂਏ ਵਿੱਚ ਉਸ ਫਰੈਂਚ ਕੁੜੀ ਦੀ ਤਸਵੀਰ ਸੰਭਾਲੀ ਬੈਠੇ ਸਨ ਜਿਸ ਨੂੰ ਉਹ ਦੂਜੀ ਵਿਸ਼ਵ ਜੰਗ ਦੌਰਾਨ ਮਿਲੇ ਸਨ।
ਇਹ ਉਹ ਦੌਰ ਸੀ ਜਦੋਂ ਯੂਰਪ ਸਮੇਤ ਦੁਨੀਆਂ ਦਾ ਜ਼ਿਆਦਾਤਰ ਹਿੱਸਾ ਦੂਜੀ ਵਿਸ਼ਵ ਜੰਗ ਦੇ ਖ਼ੌਫ਼ ’ਚ ਸੀ।
ਰੈਗ ਪਾਏ ਆਪਣੀ ਯੁਨਿਟ ਨਾਲ ਨਾਰਮੰਡੀ ਦਰਿਆ ਕੰਢੇ ਡੇਰਾ ਲਾਈ ਬੈਠਾ ਸੀ।
ਇਥੇ ਹੀ ਉਨ੍ਹਾਂ ਦੀ ਹਿਊਗੇਟ ਨਾਲ ਸਬੱਬੀ ਮੁਲਾਕਾਤ ਹੋਈ ਸੀ। ਇਹ ਮੁਲਾਕਾਤ ਕੁਝ ਪਲਾਂ ਦੀ ਹੀ ਸੀ, ਪਰ ਇਸ ਦਾ ਅਸਰ ਰੇਗ ’ਤੇ ਤਾਅ ਉਮਰ ਰਿਹਾ।
ਇੰਨਾ ਹੀ ਨਹੀਂ, 99 ਸਾਲ ਦੀ ਉਮਰ ਵਿੱਚ 78 ਸਾਲਾਂ ਬਾਅਦ ਉਨ੍ਹਾਂ ਹਿਊਗੇਟ ਨੂੰ ਭਾਲਿਆ ਤੇ ਦੋਵਾਂ ਦੀ ਭਾਵੁਕ ਮੁਲਾਕਾਤ ਹੋਈ।
ਇਸ ਮੁਲਾਕਾਤ ਵਿੱਚ ਵੀ ਉਹ ਕੁਝ ਦੁਹਰਾਇਆ ਗਿਆ ਜੋ ਉਨ੍ਹਾਂ ਦੀ ਪਹਿਲੀ ਮੁਲਾਕਾਤ ਵਿੱਚ ਹੋਇਆ ਸੀ।
ਉਹ ਹਿਊਗੈਟ ਨੂੰ ਉੱਤਰੀ ਫ਼ਰਾਂਸ ਦੇ ਇੱਕ ਬਿਰਧ ਆਸ਼ਰਮ ਵਿੱਚ ਮਿਲਣ ਪਹੁੰਚੇ ਤਾਂ ਉਨ੍ਹਾਂ ਨੇ ਮੁਸਕਰਾਉਂਦਿਆਂ ਕਿਹਾ,“ ਇਹ ਰਿਹਾ ਤੁਹਾਡਾ ਜੈਮ ਸੈਂਡਵਿਚੈ।"
92 ਸਾਲਾ ਹਿਊਗੈਟ ਨੇ ਜਵਾਬ ਦਿੱਤਾ, "ਇੰਨੇ ਲੰਬੇ ਸਮੇਂ ਬਾਅਦ ਤੁਹਾਨੂੰ ਦੁਬਾਰਾ ਦੇਖ ਕੇ ਚੰਗਾ ਲੱਗਿਆ। ਅਸੀਂ ਬੁੱਢੇ ਹੋ ਗਏ ਹਾਂ ਪਰ ਅਸੀਂ ਅਜੇ ਵੀ ਉਹੀ ਹਾਂ।"

ਪਹਿਲੀ ਮਿਲਣੀ
ਦੋਵੇਂ ਪਹਿਲੀ ਵਾਰ 1944 ਦੀਆਂ ਗਰਮੀਆਂ ਵਿੱਚ ਮਿਲੇ ਸਨ ਪਰ ਬਹੁਤੀ ਗੱਲ ਨਾ ਕਰ ਸਕੇ।
ਬਰਤਾਨਵੀਂ ਫ਼ੌਜੀ 224 ਫ਼ੀਲਡ ਕੰਪਨੀ, ਰਾਇਲ ਇੰਜਨੀਅਰਾਂ ਦੇ ਸਹਿਯੋਗ ਨਾਲ ਸਵੋਰਡ ਬੀਚ 'ਤੇ ਜਰਮਨ ਫ਼ੌਜਾਂ ਦਾ ਸਾਹਮਣਾ ਕਰਨ ਨਿਕਲੇ ਸਨ।
ਉਸ ਵੇਲੇ ਰੈਗ 20 ਸਾਲ ਦੇ ਸਨ ਤੇ ਹਿਊਗੈਟ 14 ਸਾਲਾਂ ਦੀ , ਜੰਗ ਕਾਰਨ ਉਹ ਦੋਵੇਂ ਕੁਝ ਪਲਾਂ ਲਈ ਹੀ ਮਿਲ ਸਕੇ ਸਨ।
ਰੈਗ ਜੋ ਪੱਛਮੀ ਵੇਲਜ਼ ਤੋਂ ਆਏ ਸਨ, ਲਈ ਇਹ ਇੱਕ ਮੌਕਾ ਸੀ ਜਦੋਂ ਉਹ ਆਪਣੀ ਜਾਣ-ਪਛਾਣ ਚੰਗੀ ਤਰ੍ਹਾਂ ਕਰਵਾ ਸਕਦੇ ਸਨ।
ਫੌਜੀ ਟਰੱਕ ਡਰਾਈਵਰ ਰੈਗ ਉਹ ਸਮਾਂ ਯਾਦ ਕਰਦੇ ਹਨ, ਜਦੋਂ ਉਹ ਇੱਕ ਅਣਜਾਣ ਪਿੰਡ ਵਿੱਚ ਵਿਸ਼ਵ ਜੰਗ ਦੌਰਾਨ ਉਸ ਫ਼ਰਾਂਸੀਸੀ ਕੁੜੀ ਨੂੰ ਅਚਾਨਕ ਮਿਲੇ ਸਨ।
ਉਹ ਯਾਦ ਕਰਦੇ ਹਨ,"ਸਾਡੇ ਕੋਲ ਬਰੈਡ ਦਾ ਇੱਕ ਟੁਕੜਾ ਸੀ ਤੇ ਥੋੜ੍ਹਾ ਜਿਹਾ ਜੈਮ ਵੀ ਸੀ।”

ਇਹ ਵੀ ਪੜ੍ਹੋ-

ਭੁੱਖ ਦੀ ਭਾਸ਼ਾ ਨਾਲ ਗੱਲਬਾਤ
ਰੈਗ ਦੱਸਦੇ ਹਨ, "ਅਸੀਂ ਕੁਝ ਪਿੱਛੇ ਮੁੜੇ, ਜਿੱਥੇ ਮੈਂ ਆਪਣੀ ਵੈਨ ਖੜੀ ਕੀਤੀ ਸੀ ਅਤੇ ਮੈਂ ਤੇ ਇੱਕ ਹੋਰ ਜਵਾਨ ਨੇ ਕੁਝ ਪੱਕੀ ਹੋਈ ਮੱਛੀ ਖਾਧੀ ।”
"ਫਿਰ ਮੈਂ ਉੱਪਰ ਦੇਖਿਆ ਤਾਂ ਮੇਰੇ ਸਾਹਮਣੇ ਇੱਕ ਕੁੜੀ ਖੜ੍ਹੀ ਸੀ, ਮੈਂ ਉਸਨੂੰ ਆਉਂਦਿਆਂ ਨਹੀਂ ਸੀ ਦੇਖਿਆ।
"ਮੈਨੂੰ ਇਹ ਨਹੀਂ ਕਹਿਣਾ ਚਾਹੀਦਾ ਪਰ ਉਸ ਨੇ ਇੱਕ ਬਹੁਤ ਹੀ ਪੁਰਾਣੇ ਸਫ਼ੈਦ ਕੱਪੜੇ ਪਹਿਨੇ ਹੋਏ ਸਨ। ਉਹ ਮੱਛੀ ਨਹੀਂ ਸੀ ਖਾਣਾ ਚਾਹੁੰਦੀ।”
“ਉਹ ਮੇਰੇ ਵੱਲ ਦੇਖ ਰਹੀ ਸੀ ਅਤੇ ਮੈਂ ਸੋਚਿਆ ਰਿਹਾ ਸੀ ਕਿ ਉਹ ਮੈਨੂੰ ਕਿਉਂ ਘੂਰ ਰਹੀ ਹੈ। ਮੈਂ ਦੇਖਿਆ ਸਾਡੇ ਕੋਲ ਬਰੈਡ ਸੀ, ਮੈਂ ਉਸ ਨੂੰ ਬਰੈਡ ਖਾਣ ਦੀ ਪੇਸ਼ਕਸ਼ ਕੀਤੀ।"
ਉਨ੍ਹਾਂ ਨੂੰ ਯਾਦ ਨਹੀਂ ਕਿ ਉਸ ਨੇ ਬਰੈਡ ਖਾਧੀ ਜਾਂ ਨਹੀਂ ,ਬਸ ਇਹ ਯਾਦ ਹੈ ਕਿ ਉਹ ਭੱਜ ਕੇ ਪਿੰਡ ਦੀ ਚਰਚ ਵੱਲ ਚਲੀ ਗਈ। ਉਹ ਕਹਿੰਦੇ ਹਨ,“ਮੈਂ ਉਸ ਤੋਂ ਬਾਅਦ ਉਸਨੂੰ ਕਦੇ ਨਹੀਂ ਦੇਖਿਆ।"

ਤਸਵੀਰ ਸਰੋਤ, REG PYE
ਜਦੋਂ ਰੈਗ ਨੂੰ ਪਾਏ ਦੀ ਤਸਵੀਰ ਮਿਲੀ
ਅਗਲੀ ਸਵੇਰ ਉਨ੍ਹਾਂ ਦੀ ਗੱਡੀ ਵਿੱਚ ਰੋਟੀ ਵਾਲਾ ਡੱਬਾ ਸੀ, ਦੁੱਧ ਸੀ ਤੇ ਉਸ ਦੇ ਨੇੜੇ ਹੀ ਉਸ ਕੁੜੀ ਦੀ ਤਸਵੀਰ ਵੀ ਪਈ ਸੀ।
ਉਹ ਫ਼ੋਟੋ ਦਿਖਾਉਂਦਿਆਂ ਦੱਸਦੇ ਹਨ,"ਇਹ ਉਹ ਫੋਟੋ ਹੈ, ਜੋ ਮੈਂ ਉਸ ਸਮੇਂ ਆਪਣੇ ਬਟੂਏ ਵਿੱਚ ਰੱਖ ਲਈ।"
ਇਹ ਤਸਵੀਰ ਮਹਿਜ਼ ਬਲੈਕ ਐਂਡ ਵਾਈਟ੍ਹ ਤਸਵੀਰ ਨਹੀਂ ਸੀ, ਜੋ ਹਿਊਗੈਟੀ ਨੇ ਫ਼ਰਾਂਸ ਦੇ ਧਾਰਮਿਕ ਸਥਾਨ ਦੇ ਬਾਹਰ ਖਿਚਵਾਈ ਹੋਈ ਸੀ ਬਲਕਿ ਇੱਕ ਉਮੀਦ ਸੀ, ਉਸ ਨੂੰ ਮੁੜ ਮਿਲਣ ਦੀ।
ਰੈਗ ਕਾਰਮਾਰਥੇਨਸ਼ਾਇਰ ਦੇ ਬਰੀ ਪੋਰਟ ਦੇ ਰਹਿਣ ਵਾਲੇ ਹਨ, ਉਹ ਕਹਿੰਦੇ ਹਨ, “ਕਾਲੇ ਸਮਿਆਂ ਵਿੱਚ ਮਨੁੱਖਤਾ ਦੇ ਇਸ ਕੰਮ ਨੇ ਮੇਰੀ ਜ਼ਿੰਦਗੀ ਉੱਤੇ ਇੱਕ ਵੱਡੀ ਛਾਪ ਛੱਡੀ ਹੈ।
ਰੈਗ ਦੀ ਪਤਨੀ ਮੀਰਵੇਨ ਦਾ 72 ਸਾਲਾਂ ਦੀ ਉਮਰ ਵਿੱਚ ਸਾਲ 2015 ਵਿੱਚ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨੇ ਇਸ ਤੋਂ ਪਹਿਲਾਂ ਵੀ ਆਪਣੇ ਇਕਲੌਤੇ ਪੁੱਤਰ ਦੀ ਮਦਦ ਨਾਲ ਹਿਊਗੈਟ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਸਫ਼ਲ ਨਾ ਹੋ ਸਕੇ।
ਇਸ ਵਾਰ, ਇੱਕ ਸਮਾਜ ਸੇਵੀ ਸੰਸਥਾ ਦੀ ਮਦਦ ਨਾਲ ਰੈਗ, ਹਿਊਗੈਟ ਨੂੰ ਇੱਕ ਜੈਮ ਸੈਂਡਵਿੱਚ ਦੀ ਪੇਸ਼ਕਸ਼ ਕਰਨ ਵਿੱਚ ਕਾਮਯਾਬ ਹੋਏ। ਹੁਣ ਹਿਊਗੈਟ ਤਿੰਨ ਬੱਚਿਆਂ ਦੀ ਮਾਂ ਹੈ।

ਤਸਵੀਰ ਸਰੋਤ, REG PYE
78 ਸਾਲਾਂ ਬਾਅਦ ਹਿਊਗੈਟ ਨੂੰ ਮਿਲਣਾ
ਉਹ ਧੁੰਦਲੀ ਤਸਵੀਰ ਹਿਊਗੈਟ ਨੂੰ ਦਿੰਦਿਆਂ ਕਹਿੰਦੇ ਹਨ,"ਮੇਰੇ ਕੋਲ ਇਹ 78 ਸਾਲਾਂ ਤੋਂ ਹੈ।"
ਸਾਲ 1944 ਦੀ ਤਰ੍ਹਾਂ ਰੈਗ ਬਰੈੱਡ-ਜੈਮ ਦੇ ਨਾਲ ਮੱਛੀ ਦਾ ਡੱਬਾ ਵੀ ਲਿਆਏ ਜਿਸ ਨੂੰ ਹਿਊਗੈਟ ਨੇ ਮੁਸਕਰਾਉਂਦਿਆਂ ਮਨਾਂ ਕਰ ਦਿੱਤਾ।
ਆਪਣੇ ਪਰਿਵਾਰ ਵਾਲਿਆਂ ਦੇ ਨਾਲ ਉਨ੍ਹਾਂ ਸ਼ੈਂਪੇਨ ਸਾਂਝੀ ਕੀਤੀ ਤੇ ਇੱਕ ਦੋਭਾਸ਼ੀਏ ਦੀ ਮਦਦ ਨਾਲ ਰਿਊਗੈਟ ਨੇ ਕਿਹਾ, ਮੈਂਨੂੰ ਇਸ ਗੱਲ ਨੇ ਅੰਦਰੋ ਛੂਹਿਆ ਕਿ ਤੁਸੀਂ ਮੈਨੂੰ ਲੱਭਣ ਦੀ ਕੋਸ਼ਿਸ਼ ਕੀਤੀ।
ਰੈਗ ਨੇ ਮੁਸਕਰਾ ਕਿ ਕਿਹਾ,"ਤੇ ਉਹ ਹਾਲੇ ਜ਼ਿਉਂਦੀ ਹੈ। ਮੇਰੇ ਆਪਣੇ ਮਨ ਵਿੱਚ, ਮੈਂ ਸੋਚਿਆ ਕਿ ਉਹ ਸ਼ਾਇਦ ਹੁਣ ਤੱਕ ਗੁਜ਼ਰ ਗਈ ਹੋਵੇ ਕਿਉਂਜੋ ਜਦੋਂ ਉਹ ਜਵਾਨ ਸੀ ਬਹੁਤ ਮੁਸ਼ਕਲ ਸਮੇਂ ਵਿੱਚੋਂ ਨਿਕਲੀ ਸੀ।”

ਤਸਵੀਰ ਸਰੋਤ, Getty Images
"ਉਹ ਬਹੁਤ ਸੁਗੜ ਤੇ ਚੰਗੀ ਔਰਤ ਹੈ। ਸਾਡਾ ਬਹੁਚ ਚੰਗਾ ਸੁਆਗਤ ਹੋਇਆ, ਇਹ ਸਾਡੀ ਜ਼ਿੰਦਗੀ ਦੇ ਸਭ ਤੋਂ ਵਧੀਆ 45 ਘੰਟੇ ਸਨ।"
ਅਖ਼ੀਰ ਵਿੱਚ ਉਹ ਗਲ੍ਹੇ ਮਿਲੇ ਤੇ ਇੱਕ ਦੂਜੇ ਦੀ ਗੱਲ੍ਹ ਨੂੰ ਚੁੰਮਿਆ, ਹਿਊਗੈਟ ਹੱਸੀ ਤੇ ਕਿਹਾ, ਉਨ੍ਹਾਂ ਨੂੰ ਹੁਣ ਵਿਆਹ ਕਰਵਾ ਲੈਣਾ ਚਾਹੀਦਾ ਹੈ।
ਰੈਗ ਸਹਿਮਤ ਹੋਇਆ ਤੇ ਕਿਹਾ ਹਿਊਗੈਟ ਨੂੰ ਸੰਭਾਲ ਘਰ ਵਿੱਚ ਆਪਣੇ ਮੌਜੂਦਾ ਬੁਆਏਫ੍ਰੈਂਡ ਨੂੰ ਛੱਡਣਾ ਪਵੇਗਾ।
ਰੈਗ ਕਹਿੰਦੇ ਹਨ,"ਇਹੀ ਸੀ ਜੋ ਉਨ੍ਹਾਂ ਦੋਬਾਸ਼ੀਏ ਦੀ ਮਦਦ ਨਾਲ ਕਿਹਾ। 'ਉਹ ਤੁਹਾਡੇ ਨਾਲ ਵਿਆਹ ਕਰਨ ਜਾ ਰਹੀ ਹੈ'!"
ਤੇ,"ਅਸੀਂ ਉੱਥੇ ਹਾਂ!"














