ਫੀਫਾ ਵਿਸ਼ਵ ਕੱਪ 2022: ਕਤਰ 'ਚ ਹੋਇਆ ਸ਼ਾਨਦਾਰ ਉਦਘਾਟਨੀ ਸਮਾਰੋਹ, ਇਕਵਾਡੋਰ ਨੇ ਕਤਰ ਨੂੰ ਹਰਾਇਆ

ਤਸਵੀਰ ਸਰੋਤ, Getty Images
ਐਤਵਾਰ ਸ਼ਾਮ ਕਤਰ ਦੇ ਅਲ-ਬਿਆਤ ਸਟੇਡੀਅਮ ਵਿੱਚ ਇੱਕ ਸ਼ਾਨਦਾਰ ਸਮਾਹੋਰ ਨਾਲ ਫੀਫਾ ਵਿਸ਼ਵ ਕੱਪ ਸ਼ੁਰੂ ਹੋ ਗਿਆ।
ਸਮਾਗਮ ਵਿੱਚ ਵਿਸ਼ਵ ਭਰ ਤੋਂ ਆਏ ਕਲਾਕਾਰਾਂ ਤੇ ਸਿਆਸੀ ਆਗੂਆਂ ਨੇ ਸ਼ਿਰਕਤ ਕੀਤੀ। ਕਤਰ ਵਿੱਚ ਚੱਲੇ ਅੱਧੇ ਘੰਟੇ ਦੇ ਪ੍ਰੋਗਰਾਮ ਵਿੱਚ ਕਈ ਪ੍ਰਮੁੱਖ ਕਲਾਕਾਰਾਂ ਨੇ ਰੰਗ ਬੰਨ੍ਹਿਆਂ।

ਤਸਵੀਰ ਸਰੋਤ, Getty Images
ਦੁਨੀਆਂ ਭਰ ਤੋਂ ਆਏ ਵੱਡੇ ਆਗੂਆਂ ਦਰਮਿਆਨ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਅਤੇ ਮਿਸਰ, ਤੁਰਕੀ ਅਤੇ ਅਲਜੀਰੀਆ ਦੇ ਰਾਸ਼ਟਰਪਤੀ ਤੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਉਦਘਾਟਨੀ ਮੈਚ ਤੋਂ ਪਹਿਲਾਂ ਕਿਸੇ ਵਿਸ਼ਾਲ ਤੰਬੂ ਵਰਗੇ ਨਜ਼ਰ ਆਉਂਦੇ ਸਟੇਡੀਅਮ ਵਿੱਚ ਮੌਜੂਦ ਸਨ।

ਤਸਵੀਰ ਸਰੋਤ, Getty Images
ਜੰਗ ਕੁਕ ਦੀ ਪੇਸ਼ਕਾਰੀ ਰਹੀ ਖਿੱਚ ਦਾ ਕੇਂਦਰ

ਤਸਵੀਰ ਸਰੋਤ, Getty Images
ਕਤਰ ਵਿਸ਼ਵ ਫ਼ੁੱਟਬਾਲ ਕੱਪ ਇੱਕ ਰੰਗਾਰੰਗ ਪ੍ਰੋਗਰਮਾਂ ਨਾਲ ਸ਼ੁਰੂ ਹੋਇਆ।
ਅਮੀਰੀਕਨ ਅਦਾਕਾਰ ਮਾਰਗਨ ਫ਼ਰੀਮੈਨ ਨੇ ਕਤਰ ਦੇ ਯੂ-ਟਿਊਬਰ ਘਾਨਿਮ ਅਲ-ਮੁਫ਼ਤਾਹ ਨਾਲ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ।
ਫ਼ਰੀਮੈਨ ਨੇ ਇੱਕ ਵੀਡੀਓ ਜ਼ਰੀਏ ਫ਼ੁੱਟਬਾਲ ਦੀ ਵੱਖ ਵੱਖ ਮੁਲਕਾਂ ਨੂੰ ਇੱਕ ਕਰਨ ਦੀ ਸਮਰੱਥਾ ਬਾਰੇ ਦੱਸਿਆ।

ਤਸਵੀਰ ਸਰੋਤ, Getty Images
ਦੱਖਣੀ ਕੋਰੀਆ ਦੇ ਪੌਪ ਸਟਾਰ ਜੰਗ ਕੁਕ ਨੇ ਸਮਾਗਮ ਵਿੱਚ ‘ਡਰੀਮਜ਼, ਦਾ ਟੂਰਨਾਮੈਟ’ ਨਾਮ ਦਾ ਇੱਕ ਗੀਤ ਗਾਇਆ। ਉਨ੍ਹਾਂ ਦੇ ਨਾਲ ਕਤਰ ਦੇ ਮਸ਼ਹੂਰ ਗਾਇਕ ਅਲ ਕੁਬੈਸੀ ਵੀ ਮੌਜੂਦ ਸਨ।

ਤਸਵੀਰ ਸਰੋਤ, Getty Images
ਵਿਸ਼ਵ ਪ੍ਰਸਿੱਧ ਕਲਾਕਾਰਾਂ ਦਾ ਸਵਾਗਤ
ਜਿਵੇਂ ਹੀ ਫ਼ਰੀਮੈਨ ਸਟੇਜ ’ਤੇ ਆਏ ਸਟੇਡੀਅਮ ਵਿੱਚ ਤਾੜੀਆਂ ਦੀ ਆਵਾਜ਼ ਗੁੰਜਣ ਲੱਗੀ।
ਆਪਣੇ ਪਹਿਲੇ ਡਾਂਸ ਦੀ ਪ੍ਰਸਤੂਤੀ ਲਈ ਉਹ ਕਤਰ ਦੇ ਕਲਾਕਾਰ ਅਲ-ਮੁਫ਼ਤਾਹ ਨਾਲ ਆਏ ਜੋ ਕਿ ਜਨਮ ਤੋਂ ਹੀ ਕੋਡਲ ਰਿਗ੍ਰੈਸ਼ਨ ਸਿੰਡਰੋਮ ਤੋਂ ਪੀੜਤ ਹਨ।
ਜੰਗ ਕੁਕ ਤੇ ਫ਼ਹਾਦ ਅਲ ਕੁਬੈਸੀ ਨੇ ਅਰਬੀ ਸ਼ੇਖ ਤਾਮੀਮ ਬਿਨ ਹਮਾਦ ਅਲ ਥਾਨੀ ਦੇ ਸਾਹਮਣੇ ਇਕੱਠਿਆਂ ਪੇਸ਼ਕਾਰੀ ਕੀਤੀ।

ਤਸਵੀਰ ਸਰੋਤ, Getty Images
ਉਦਘਾਟਨੀ ਭਾਸ਼ਣ ਅਰਬੀ ਭਾਸ਼ਾ ਵਿੱਚ ਦਿੱਤਾ ਗਿਆ।
ਸ਼ੇਖ ਤਾਮੀਮ ਬਿਨ ਹਮਾਦ ਨੇ ਕਿਹਾ,“ਇਨ੍ਹਾਂ ਯਾਦਗਰੀ ਰੋਚਕ ਪਲਾਂ ਨੂੰ ਸਾਝਾਂ ਕਰਨ ਲਈ ਵੱਖ ਵੱਖ ਨਸਲਾਂ, ਮੁਲਕਾਂ, ਧਰਮਾਂ, ਸੱਭਿਅਤਾਵਾਂ ਦੇ ਲੋਕ ਇੱਥੇ ਕਤਰ ਵਿੱਚ ਇਕੱਠੇ ਹੋਏ ਹਨ ਤੇ ਦੁਨੀਆਂ ਭਰ ਦੀਆਂ ਸਕਰੀਨਾਂ ਦੁਆਲੇ ਇਕੱਠੇ ਹੋਣਗੇ।”

ਇਹ ਵੀ ਪੜ੍ਹੋ-

ਮਜ਼ਦੂਰਾਂ ਦੀ ਮੌਤ ਸਮੇਤ ਹੋਰ ਵਿਵਾਦ
ਮੱਧ ਪੂਰਬ ਦੇ ਕਿਸੇ ਮੁਸਲਿਮ ਦੇਸ ਵਿੱਚ ਹੋਣ ਵਾਲਾ ਪਹਿਲਾ ਵਿਸ਼ਵ ਕੱਪ ਸ਼ੁਰੂਆਤ ਤੋਂ ਹੀ ਵਿਵਾਦਾਂ ਨਾਲ ਘਿਰਿਆ ਰਿਹਾ।
ਨਿਰਮਾਣ ਕਾਰਜਾਂ ਦੌਰਾਨ ਪਰਵਾਸੀ ਮਜ਼ਦੂਰਾਂ ਦੀਆਂ ਹੋਈਆਂ ਮੌਤਾਂ ਤੇ ਐੱਲਜੀਬੀਟੀ ਭਾਈਚਾਰੇ ਦੇ ਲੋਕਾਂ ਨਾਲ ਰਵੱਈਏ ਨੂੰ ਲੈ ਕੇ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ।

ਐਤਵਾਰ ਨੂੰ ਫੀਫਾ ਵਿਸ਼ਵ ਕੱਪ ਦੀ ਹੋਈ ਸ਼ੁਰੂ
- ਅਮਰੀਕੀ ਅਦਾਕਾਰ ਮਾਰਗਨ ਫ਼ਰੀਮੈਨ ਨੇ ਆਪਣੇ ਗੀਤ ਜ਼ਰੀਏ ਫੁੱਟਬਾਲ ਦੀ ਖੇਡ ਦਾ ਵਿਸ਼ਵੀ ਏਕੇ ਵਿੱਚ ਰੋਲ ਬਾਰੇ ਕੀਤੀ ਗੱਲ
- ਨੌਜਵਾਨਾਂ ਲਈ ਦੱਖਣੀ ਕੋਰੀਆ ਦੇ ਪੌਪ ਸਟਾਰ ਜੰਗ ਕੁਕ ਨੇ ਸਮਾਗਮ ਵਿੱਚ ‘ਡਰੀਮਜ਼, ਦਾ ਟੂਰਨਾਮੈਟ’ ਨਾਮ ਦਾ ਇੱਕ ਗੀਤ ਗਾਇਆ
- ਕਤਰ ਦੇ ਆਗੂ ਤੇ ਆਮ ਲੋਕ ਵਿਵਾਦਾਂ ਬਾਰੇ ਕਰਨ ਤੋਂ ਕੰਨੀ ਕਤਰਾਉਂਦੇ ਨਜ਼ਰ ਆਏ
- ਪਹਿਲਾ ਮੈਚ ਈਕਵਾਡੋਰ ਨੇ ਕਤਰ ਨੂੰ ਹਰਾ, 2-0 ਨਾਲ ਜਿੱਤਿਆ

ਜ਼ਿਕਰਯੋਗ ਹੈ ਕਿ ਵਿਸ਼ਵ ਕੱਪ ਦੇ ਮੱਦੇਨਜ਼ਰ ਕਤਰ ਵਿੱਚ ਢਾਂਚੇ ਨੂੰ ਲੈ ਕੇ ਵੱਡੇ ਪੱਧਰ ’ਤੇ ਨਿਰਮਾਣ ਕਾਰਜ ਹੋਏ।
ਇਨ੍ਹਾਂ ਨਿਰਮਾਣ ਕਾਰਜਾਂ ਨੂੰ ਨੇਪਰੇ ਚਾੜਨ ਲਈ ਏਸ਼ੀਆਈ ਮੁਲਕਾਂ ਤੋਂ ਵੱਡੀ ਗਿਣਤੀ ਵਿੱਚ ਮਜ਼ਦੂਰ ਕੰਮ ਕਰਨ ਕਤਰ ਗਏ।
ਨਿਰਮਾਣ ਕਾਰਜਾਂ ਦੌਰਾਨ ਅਣਗਿਹਲੀ ਜਾਂ ਸੁਰੱਖਿਆ ਦੇ ਲੋੜੀਂਦੇ ਪ੍ਰਬੰਧਾਂ ਦੀ ਅਣਹੋਂਦ ਵਿੱਚ ਕਈ ਮਜ਼ਦੂਰਾਂ ਨੂੰ ਆਪਣੀਆਂ ਜਾਨਾਂ ਗਵਾਉਣੀਆਂ ਪਈਆਂ।

ਤਸਵੀਰ ਸਰੋਤ, Getty Images
ਉਦਘਾਟਨੀ ਸਮਾਰੋਹ ਆਮ ਨਾਲੋਂ ਵੱਖਰਾ ਸੀ
ਅਲ-ਬਿਆਤ ਸਟੇਡੀਅਮ ਵਿੱਚ ਮੌਜੂਦ ਬੀਬੀਸੀ ਸਪੋਰਟਸ ਤੋਂ ਖੇਡ ਮਾਹਰ ਅਲੈਕਸ ਕੈੱਪਸਟਿੱਕ ਨੇ ਉਦਘਾਟਨੀ ਸਮਾਹੋਰ ਦਾ ਵਿਸ਼ਲੇਸ਼ਣ ਕਰਦਿਆਂ ਕਿਹਾ ਕਿ ਉਦਘਾਟਨੀ ਸਮਾਰੋਹ ਪਹਿਲਾਂ ਹੁੰਦੇ ਸਮਾਗਮਾਂ ਨਾਲੋਂ ਨਵੇਕਲਾ ਤੇ ਵੱਖਰਾ ਨਜ਼ਰ ਆਇਆ।
ਸਾਰੀਆਂ ਚੁਣੌਤੀਆਂ, ਇਲਜ਼ਾਮਾਂ ਤੇ ਸ਼ੱਕਾਂ ਨੂੰ ਮਾਤ ਪਾਉਣ ਤੋਂ ਬਾਅਦ ਕਤਰ ਕੋਲ ਇਹ ਇੱਕ ਮੌਕਾ ਸੀ ਕਿ ਉਹ ਦੁਨੀਆਂ ਤੇ ਅਰਬਾਂ ਦੇਖਣ ਵਾਲਿਆਂ ਸਾਹਮਣੇ ਆਪਣੇ ਹੁਨਰ ਤੇ ਸਮਰੱਥਾਂ ਨੂੰ ਪੇਸ਼ ਕਰ ਸਕਦਾ।

ਤਸਵੀਰ ਸਰੋਤ, Getty Images
ਦੂਰ ਬੰਜਰ ਮਾਰੂਥਲ ਦੀ ਬੇਅਬਾਦ ਜ਼ਮੀਨ ਵਿੱਚ ਉਸਾਰੇ ਗਏ ਅਲ-ਬਾਇਤ ਸਟੇਡੀਅਮ ਵਿੱਚ ਇਤਿਹਾਸ ਦੇ ਸਭ ਤੋਂ ਵਿਵਾਦਪੂਰਨ ਵਿਸ਼ਵ ਕੱਪ ਦਾ ਉਦਘਾਟਨ ਹੋਇਆ। ਸੌਖਿਆਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਜਗ੍ਹਾ ਕਿਉਂ ਚੁਣੀ ਗਈ ਇੱਕ ਵਿਸ਼ਾਲ ਵੱਖ-ਵੱਖ ਰੰਗਾਂ ਨਾਲ ਡਿਜ਼ਾਈਨ ਕੀਤਾ ਟੈਂਟ। ਜੋ ਖਾਨਾਬਦੋਸ਼ਾਂ ਦੀ ਜ਼ਿੰਦਗੀ ਦੀ ਯਾਦ ਦਵਾਉਂਦਾ ਸੀ, ਨਿਰਮਾਣ ਕਲਾ ਦਾ ਇੱਕ ਅਦਭੱਤ ਨਮੂਨਾ ਸੀ।
ਮੁੱਖ ਪ੍ਰੋਗਰਾਮ ਤੋਂ ਪਹਿਲਾਂ ਹੋਣ ਵਾਲੀਆਂ ਸ਼ੁਰੂਆਤੀ ਰਸਮਾਂ ਬੇਲੋੜੀਆਂ ਜਾਪਦੀਆਂ ਸਨ ਪਰ ਇਹ ਅਹਿਮ ਤੇ ਵੱਖਰੀਆਂ ਸਨ। ਜੋ ਕੁਝ ਪਹਿਲਾਂ ਵਾਪਰਿਆ ਕਤਰ ਵਾਸੀ ਉਸ ਤੋਂ ਬਾਅਦ ਕੋਈ ਵੀ ਗੜਬੜ ਨਹੀਂ ਕਰਨਾ ਚਾਹੁੰਦੇ।

ਤਸਵੀਰ ਸਰੋਤ, Getty Images
ਮਾਰਗਨ ਫ੍ਰੀਮੈਨ ਦਾ ਇਸ ਸਟੇਡੀਅਮ ਵਿੱਚ ਹੋ ਰਹੇ ਪ੍ਰੋਗਰਾਮ ਬਾਰੇ ਦੱਸਣਾ ਰਿਵਾਇਤੀ ਤੇ ਮਾਡਰਨ ਤੱਥਾਂ ਦਾ ਸੁਮੇਲ ਸੀ। ਇਸ ਵਿੱਚ ਪਿਛਲੇ ਵਿਸ਼ਵ ਕੱਪਾਂ ਵਿੱਚ ਗਾਏ ਗੀਤਾਂ ਨੂੰ ਛੂਹਣਾ ਇੱਕ ਚੰਗਾ ਤਜ਼ਰਬਾ ਸੀ।
ਦੱਖਣ ਏਸ਼ੀਆ ਦੇ ਗਾਇਕ ਜੰਗ ਕੁਕ ਦੀ ਸ਼ਾਮੂਲੀਅਤ ਨੌਜਵਾਨਾਂ ਨੂੰ ਪੱਬਾਂ ਭਾਰ ਲੈ ਆਈ ਉਸ ਦੇ ਆਉਂਦਿਆਂ ਹੀ ਸਟੇਡੀਅਮ ਤਾੜੀਆਂ ਨਾਲ ਗੁੰਜ ਉੱਠਿਆ।
ਕਤਰ ਵਾਸੀਆਂ ਨਾਲ ਅਸੀਂ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਸੇ ਵੀ ਨਕਾਰਾਤਮਕ ਵਿਸ਼ੇ ’ਤੇ ਗੱਲ ਕਰਨ ਤੋਂ ਗੁਰੇਜ਼ ਕੀਤਾ। ਉਹ ਉਤਸ਼ਾਹਿਤ ਤੇ ਮਾਣਮੱਤੇ ਨਜ਼ਰ ਆਏ।
ਉਦਘਾਟਨ ਤੋਂ ਬਾਅਦ ਮੈਚਾਂ ਦਾ ਸ਼ੁਰੂ ਹੋਣਾ ਸੰਚਾਲਕਾਂ ਲਈ ਇੱਕ ਸੁੱਖ ਦਾ ਸਾਹ ਲੈਣ ਵਰਗਾ ਸੀ।
ਕਤਰ ਪਹਿਲਾ ਮੈਚ ਹਾਰਿਆ

ਤਸਵੀਰ ਸਰੋਤ, Getty Images
ਫੀਫਾ ਵਿਸ਼ਵ ਕੱਪ ਦਾ ਪਹਿਲਾ ਮੈਚ ਕਤਰ ਤੇ ਈਕਵਾਡੋਰ ਦਰਮਿਆਨ ਹੋਇਆ।
ਕਤਰ ਦੇ ਅਲ-ਬਿਆਤ ਸਟੇਡੀਅਮ ਵਿੱਚ ਇੱਕ ਸ਼ਾਨਦਾਰ ਸਮਾਹੋਰ ਨਾਲ ਫੀਫਾ ਵਿਸ਼ਵ ਕੱਪ ਸ਼ੁਰੂ ਹੋ ਗਿਆ। ਪਹਿਲਾ ਮੈਚ ਕਤਰ ਤੇ ਈਕਵਾਡੋਰ ਦਰਮਿਆਨ ਹੋਇਆ।

ਤਸਵੀਰ ਸਰੋਤ, ALEX LIVESEY - DANEHOUSE/GETTY IMAGES
ਇਹ ਪਹਿਲੀ ਵਾਰ ਸੀ ਕਿ ਕੋਈ ਮੇਜ਼ਬਾਨ ਦੇਸ ਪਹਿਲਾਂ ਮੈਚ ਹਾਰ ਜਾਵੇ।
ਈਕਵਾਡੋਰਨ ਨੇ ਇਹ ਮੈਚ 2-0 ਨਾਲ ਜਿੱਤਿਆ। ਜੇਤੂ ਟੀਮ ਨੇ ਪਹਿਲੇ ਅੱਧ ਦੇ 16ਵੇਂ ਤੇ 31ਵੇਂ ਮਿੰਟ ਵਿੱਚ ਗੋਲ ਦਾਗੇ ਤੇ ਪੂਰੇ ਮੈਚ ਦੌਰਾਨ ਕਤਰ ਦੀ ਟੀਮ ’ਤੇ ਹੀਵੀ ਰਹੀ।

ਇਹ ਵੀ ਪੜ੍ਹੋ-















