You’re viewing a text-only version of this website that uses less data. View the main version of the website including all images and videos.
ਤੁਹਾਡੇ ਏਆਈ ਨੂੰ ਪੁੱਛੇ ਹਰ ਸਵਾਲ ਦੀ ਕੀਮਤ ਕਿਵੇਂ ਪੀਣ ਵਾਲੇ ਪਾਣੀ ਨਾਲ ਅਦਾ ਕੀਤੀ ਜਾ ਰਹੀ ਹੈ
- ਲੇਖਕ, ਸਾਰ੍ਹਾ ਇਬਰਾਹਿਮ
- ਰੋਲ, ਬੀਬੀਸੀ ਨਿਊਜ਼
ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਵਰਤੋਂ ਬਹੁਤ ਹੀ ਤੇਜ਼ੀ ਨਾਲ ਵਧ ਰਹੀ ਹੈ।
ਪਰ ਇਹ ਇੱਕ ਪਿਆਸੀ ਤਕਨਾਲੋਜੀ ਹੈ, ਜਿਸ ਨੂੰ ਠੰਢਾ ਕਰਨ ਲਈ ਭਾਰੀ ਮਾਤਰਾ ਵਿੱਚ ਬਿਜਲੀ ਉਤਪਾਦਨ ਲਈ ਵੱਡੇ ਪੱਧਰ ʼਤੇ ਪਾਣੀ ਦੀ ਲੋੜ ਹੈ।
ਸੰਯੁਕਤ ਰਾਸ਼ਟਰ ਦੇ ਅਨੁਸਾਰ, ਦੁਨੀਆ ਦੀ ਅੱਧੀ ਆਬਾਦੀ ਪਹਿਲਾਂ ਹੀ ਪਾਣੀ ਦੀ ਕਮੀ ਨਾਲ, ਜਲਵਾਯੂ ਪਰਿਵਰਤਨ ਅਤੇ ਵਧਦੀ ਮੰਗ ਨਾਲ ਇਹ ਘਾਟ ਹੋਰ ਵਧਣ ਦਾ ਵਧਣ ਦਾ ਖਦਸ਼ਾ ਹੈ। ਕੀ ਏਆਈ ਦਾ ਤੇਜ਼ੀ ਨਾਲ ਵਿਸਥਾਰ ਹਾਲਤ ਨੂੰ ਹੋਰ ਬਦਤਰ ਕਰ ਦੇਵੇਗਾ।
ਏਆਈ ਕਿੰਨਾ ਪਾਣੀ ਵਰਤਦਾ ਹੈ?
ਓਪਨਏਆਈ ਦੇ ਸੀਈਓ ਸੈਮ ਅਲਤਮਨ ਦਾ ਕਹਿਣਾ ਹੈ ਕਿ ਚੈਟਜੀਪੀਟੀ ਨੂੰ ਇੱਕ ਪੁੱਛਗਿੱਛ ਕਰਨ ਲਈ ਇੱਕ ਚਮਚ ਦਾ 15ਵਾਂ ਹਿੱਸਾ ਪਾਣੀ ਵਰਤਿਆ ਜਾਂਦਾ ਹੈ।
ਹਾਲਾਂਕਿ, ਕੈਲੀਫੋਰਨੀਆ ਅਤੇ ਟੈਕਸਾਸ ਵਿੱਚ ਅਮਰੀਕੀ ਵਿਦਵਾਨਾਂ ਵੱਲੋਂ ਕੀਤੇ ਗਏ ਇੱਕ ਅਧਿਐਨ ਨੇ ਸਿੱਟਾ ਕੱਢਿਆ ਹੈ ਕਿ ਕੰਪਨੀ ਦੇ ਜੀਪੀਟੀ-3 ਮਾਡਲ ਤੋਂ 10-50 ਜਵਾਬਾਂ ਦੌਰਾਨ ਅੱਧਾ ਲੀਟਰ ਪਾਣੀ ਵਰਤਿਆ ਜਾਂਦਾ ਹੈ, ਜਿਸ ਤੋਂ ਭਾਵ ਹੈ ਕਿ ਪ੍ਰਤੀ ਜਵਾਬ ਲਈ ਦੋ ਤੋਂ 10 ਚਮਚੇ ਪਾਣੀ ਵਰਤੇ ਜਾਂਦੇ ਹਨ।
ਵਰਤੇ ਗਏ ਪਾਣੀ ਦੀ ਮਾਤਰਾ ਦੇ ਅਨੁਮਾਨ ਪੁੱਛਗਿੱਛ ਦੀ ਕਿਸਮ, ਜਵਾਬ ਦੀ ਲੰਬਾਈ, ਜਵਾਬ ਕਿੱਥੇ ਦਿੱਤਾ ਜਾਂਦਾ ਹੈ ਅਤੇ ਗਣਨਾ ਵਿੱਚ ਧਿਆਨ ਵਿੱਚ ਰੱਖੇ ਗਏ ਕਾਰਕਾਂ ਵਰਗੀਆਂ ਚੀਜ਼ਾਂ 'ਤੇ ਨਿਰਭਰ ਕਰਦੇ ਹਨ।
ਅਮਰੀਕੀ ਵਿਦਵਾਨਾਂ ਦੇ ਅਨੁਮਾਨ ਲਗਭਗ 10-50 ਪ੍ਰਸ਼ਨਾਂ ਲਈ 500 ਮਿਲੀ ਲੀਟਰ ਪਾਣੀ ਵਰਤਿਆਂ ਜਾਂਦਾ ਹੈ, ਜੋ ਬਿਜਲੀ ਪੈਦਾ ਕਰਨ ਲਈ ਕਾਫੀ ਹੁੰਦਾ ਹੈ ਜਿਵੇਂ ਕਿ ਕੋਲਾ, ਗੈਸ ਜਾਂ ਪ੍ਰਮਾਣੂ ਪਾਵਰ ਸਟੇਸ਼ਨਾਂ 'ਤੇ ਟਰਬਾਈਨਾਂ ਚਲਾਉਣ ਵਾਲੀ ਭਾਫ਼ ਵਿੱਚ।
ਇਸ ਵਿੱਚ ਅਲਤਮਨ ਦੇ ਅੰਕੜੇ ਵਿੱਚ ਸ਼ਾਮਲ ਨਹੀਂ ਹੋ ਸਕਦੇ ਹਨ। ਬੀਬੀਸੀ ਦੁਆਰਾ ਪੁੱਛੇ ਜਾਣ 'ਤੇ, ਓਪਨਏਆਈ ਨੇ ਗਣਨਾਵਾਂ ਦੇ ਵੇਰਵੇ ਨਹੀਂ ਦਿੱਤੇ।
ਫਿਰ ਵੀ, ਪਾਣੀ ਦੀ ਵਰਤੋਂ ਵਧਦੀ ਹੀ ਜਾਂਦੀ ਹੈ। ਓਪਨਏਆਈ ਕਹਿੰਦਾ ਹੈ ਕਿ ਚੈਟਜੀਪੀਟੀ ਹਰ ਰੋਜ਼ ਇੱਕ ਅਰਬ ਪ੍ਰਸ਼ਨਾਂ ਦੇ ਜਵਾਬ ਦਿੰਦਾ ਹੈ ਅਤੇ ਇਹ ਬਹੁਤ ਸਾਰੇ ਏਆਈ ਬੋਟਾਂ ਵਿੱਚੋਂ ਸਿਰਫ਼ ਇੱਕ ਹੈ।
ਅਮਰੀਕੀ ਅਧਿਐਨ ਦਾ ਅੰਦਾਜ਼ਾ ਹੈ ਕਿ 2027 ਤੱਕ, AI ਉਦਯੋਗ ਹਰ ਸਾਲ ਪੂਰੇ ਡੈਨਮਾਰਕ ਦੇਸ਼ ਨਾਲੋਂ ਚਾਰ ਤੋਂ ਛੇ ਗੁਣਾ ਜ਼ਿਆਦਾ ਪਾਣੀ ਦੀ ਵਰਤੋਂ ਕਰੇਗਾ।
ਅਧਿਐਨ ਦੇ ਲੇਖਕਾਂ ਵਿੱਚੋਂ ਇੱਕ, ਕੈਲੀਫੋਰਨੀਆ ਯੂਨੀਵਰਸਿਟੀ, ਰਿਵਰਸਾਈਡ ਤੋਂ ਪ੍ਰੋਫੈਸਰ ਸ਼ਾਓਲੀ ਰੇਨ ਕਹਿੰਦੀ ਹੈ, "ਅਸੀਂ ਜਿੰਨਾ ਜ਼ਿਆਦਾ ਏਆਈ ਵਰਤਦੇ ਹਾਂ, ਅਸੀਂ ਪਾਣੀ ਦੀ ਓਨੀ ਹੀ ਖ਼ਪਤ ਕਰਦੇ ਹਾਂ।"
ਏਆਈ ਪਾਣੀ ਦੀ ਵਰਤੋਂ ਕਿਵੇਂ ਕਰਦਾ ਹੈ?
ਈਮੇਲਾਂ ਅਤੇ ਸਟ੍ਰੀਮਿੰਗ ਤੋਂ ਲੈ ਕੇ ਲੇਖਾਂ ਜਾਂ ਡੀਪਫੇਕ ਤੱਕ, ਔਨਲਾਈਨ ਗਤੀਵਿਧੀ ਨੂੰ ਡਾਟਾ ਸੈਂਟਰਾਂ ਨਾਮ ਦੀਆਂ ਵੱਡੀਆਂ ਸਹੂਲਤਾਂ ਵਿੱਚ ਕੰਪਿਊਟਰ ਸਰਵਰਾਂ ਦੇ ਵੱਡੇ ਰੈਕਾਂ ਦੁਆਰਾ ਪ੍ਰੋਸੈਸ ਕੀਤਾ ਜਾਂਦਾ ਹੈ। ਕੁਝ ਲਈ ਤਾਂ ਇਹ ਫੁੱਟਬਾਲ ਮੈਦਾਨਾਂ ਵਾਂਗ ਵੱਡੇ ਹੁੰਦੇ ਹਨ।
ਇਹ ਕੰਪਿਊਟਰਾਂ ਵਿੱਚੋਂ ਬਿਜਲੀ ਦੇ ਵਹਿਣ ਕਾਰਨ ਗਰਮ ਹੋ ਜਾਂਦੇ ਹਨ।
ਪਾਣੀ, ਆਮ ਤੌਰ 'ਤੇ ਸਾਫ਼, ਅਤੇ ਤਾਜ਼ਾ ਪਾਣੀ, ਅਕਸਰ ਕੂਲਿੰਗ ਸਿਸਟਮਾਂ ਵਿੱਚ ਇੱਕ ਮੁੱਖ ਤੱਤ ਹੁੰਦਾ ਹੈ। ਤਰੀਕੇ ਵੱਖੋ-ਵੱਖਰੇ ਹੁੰਦੇ ਹਨ, ਪਰ ਕੁਝ ਇਹ 80 ਫੀਸਦ ਤੱਕ ਵਰਤੇ ਗਏ ਪਾਣੀ ਦਾ ਵਾਯੂਮੰਡਲ ਵਿੱਚ ਭਾਫ਼ ਬਣਾ ਸਕਦੇ ਹਨ।
ਏਆਈ ਕੰਮਾਂ ਲਈ ਰਵਾਇਤੀ ਔਨਲਾਈਨ ਕੰਮਾਂ ਨਾਲੋਂ ਬਹੁਤ ਜ਼ਿਆਦਾ ਕੰਪਿਊਟਿੰਗ ਸ਼ਕਤੀ ਦੀ ਲੋੜ ਹੁੰਦੀ ਹੈ, ਜਿਵੇਂ ਕਿ ਖਰੀਦਦਾਰੀ ਕਰਨਾ ਜਾਂ ਵੈੱਬ 'ਤੇ ਖੋਜ ਕਰਨਾ, ਖ਼ਾਸ ਕਰਕੇ ਗੁੰਝਲਦਾਰ ਗਤੀਵਿਧੀਆਂ ਜਿਵੇਂ ਕਿ ਚਿੱਤਰ ਜਾਂ ਵੀਡੀਓ ਬਣਾਉਣ ਲਈ। ਇਸ ਲਈ ਉਹ ਜ਼ਿਆਦਾ ਬਿਜਲੀ ਦੀ ਵਰਤੋਂ ਕਰਦੇ ਹਨ।
ਅੰਤਰ ਨੂੰ ਮਾਪਣਾ ਔਖਾ ਹੈ, ਪਰ ਅੰਤਰਰਾਸ਼ਟਰੀ ਊਰਜਾ ਏਜੰਸੀ (ਆਈਈਏ) ਵੱਲੋਂ ਇੱਕ ਅਨੁਮਾਨ ਸੁਝਾਅ ਦਿੰਦਾ ਹੈ ਕਿ ਇੱਕ ਚੈਟਜੀਪੀਟੀ ਪੁੱਛਗਿੱਛ ਗੂਗਲ ਖੋਜ ਪੁੱਛਗਿੱਛ ਨਾਲੋਂ ਲਗਭਗ 10 ਗੁਣਾ ਜ਼ਿਆਦਾ ਬਿਜਲੀ ਦੀ ਵਰਤੋਂ ਕਰਦੀ ਹੈ।
ਅਤੇ ਵਧੇਰੇ ਬਿਜਲੀ ਦਾ ਅਰਥ ਹੈ ਵਧੇਰੇ ਗਰਮੀ, ਇਸ ਲਈ ਵਧੇਰੇ ਕੂਲਿੰਗ ਦੀ ਲੋੜ ਪੈਂਦੀ ਹੈ।
ਏਆਈ ਲਈ ਪਾਣੀ ਦੀ ਵਰਤੋਂ ਕਿੰਨੀ ਤੇਜ਼ੀ ਨਾਲ ਵਧ ਰਹੀ ਹੈ?
ਵੱਡੀਆਂ ਏਆਈ ਤਕਨੀਕੀ ਕੰਪਨੀਆਂ ਆਪਣੀਆਂ ਏਆਈ ਗਤੀਵਿਧੀਆਂ ਰਾਹੀਂ ਖ਼ਾਸ ਤੌਰ 'ਤੇ ਵਰਤੇ ਜਾਣ ਵਾਲੇ ਪਾਣੀ ਦੇ ਅੰਕੜੇ ਨਹੀਂ ਦਿੰਦੀਆਂ, ਪਰ ਉਨ੍ਹਾਂ ਦੀ ਕੁੱਲ ਪਾਣੀ ਦੀ ਵਰਤੋਂ ਵਧ ਰਹੀ ਹੈ।
ਓਪਨ ਏਆਈ ਵਿੱਚ ਇੱਕ ਪ੍ਰਮੁੱਖ ਨਿਵੇਸ਼ਕ ਅਤੇ ਸ਼ੇਅਰਧਾਰਕ ਗੂਗਲ, ਮੈਟਾ ਅਤੇ ਮਾਈਕ੍ਰੋਸਾਫਟ ਵਾਤਾਵਰਣ ਰਿਪੋਰਟਾਂ ਦੇ ਅਨੁਸਾਰ, 2020 ਤੋਂ ਉਨ੍ਹਾਂ ਦੇ ਪਾਣੀ ਦੀ ਵਰਤੋਂ ਵਿੱਚ ਕਾਫ਼ੀ ਵਾਧਾ ਦੇਖਿਆ ਹੈ। ਉਸ ਸਮੇਂ ਵਿੱਚ ਗੂਗਲ ਦੀ ਪਾਣੀ ਦੀ ਵਰਤੋਂ ਲਗਭਗ ਦੁੱਗਣੀ ਹੋ ਗਈ ਹੈ। ਐਮਾਜ਼ਾਨ ਵੈੱਬ ਸਰਵਿਸਿਜ਼ (ਏਡਬਲਿਊਐੱਸ) ਨੇ ਅੰਕੜੇ ਨਹੀਂ ਦਿੱਤੇ ਹਨ।
ਏਆਈ ਦੀ ਮੰਗ ਵਧਣ ਦੀ ਉਮੀਦ ਦੇ ਨਾਲ, ਆਈਈਏ ਨੇ ਭਵਿੱਖਬਾਣੀ ਕੀਤੀ ਹੈ ਕਿ 2030 ਤੱਕ ਡੇਟਾ ਸੈਂਟਰਾਂ ਦੀ ਪਾਣੀ ਦੀ ਵਰਤੋਂ ਲਗਭਗ ਦੁੱਗਣੀ ਹੋ ਜਾਵੇਗੀ, ਜਿਸ ਵਿੱਚ ਊਰਜਾ ਉਤਪਾਦਨ ਅਤੇ ਕੰਪਿਊਟਰ ਚਿਪਸ ਦੇ ਨਿਰਮਾਣ ਵਿੱਚ ਵਰਤਿਆ ਜਾਣ ਵਾਲਾ ਪਾਣੀ ਵੀ ਸ਼ਾਮਲ ਹੈ।
ਗੂਗਲ ਦਾ ਕਹਿਣਾ ਹੈ ਕਿ ਉਸ ਦੇ ਡੇਟਾ ਸੈਂਟਰਾਂ ਨੇ 2024 ਵਿੱਚ ਪਾਣੀ ਦੇ ਸਰੋਤਾਂ ਤੋਂ 37 ਬਿਲੀਅਨ ਲੀਟਰ ਕੱਢੇ, ਜਿਨ੍ਹਾਂ ਵਿੱਚੋਂ 29 ਬਿਲੀਅਨ ਲੀਟਰ "ਖਪਤ" ਹੋਏ - ਜੋ ਕਿ ਮੁੱਖ ਤੌਰ 'ਤੇ ਵਾਸ਼ਪੀਕਰਨ ਨੂੰ ਦਰਸਾਉਂਦਾ ਹੈ।
ਕੀ ਇਹ ਬਹੁਤ ਜ਼ਿਆਦਾ ਹੈ? ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਇਸਦੀ ਤੁਲਨਾ ਕਿਸ ਨਾਲ ਕਰਦੇ ਹੋ।
ਇਸ ਨਾਲ ਸੰਯੁਕਤ ਰਾਸ਼ਟਰ ਵੱਲੋਂ ਸੁਝਾਇਆ ਗਿਆ 16 ਲੱਖ ਲੋਕਾਂ ਲਈ ਇੱਕ ਸਾਲ ਲਈ ਰੋਜ਼ਾਨਾ ਘੱਟੋ-ਘੱਟ 50 ਲੀਟਰ ਪਾਣੀ ਉਪਲਬਧ ਹੋ ਸਕੇਗਾ।
ਸੁੱਕੇ ਖੇਤਰਾਂ ਵਿੱਚ ਡੇਟਾ ਸੈਂਟਰ ਕਿਉਂ ਬਣਾਏ ਗਏ?
ਯੂਰਪ, ਲਾਤੀਨੀ ਅਮਰੀਕਾ ਅਤੇ ਐਰੀਜ਼ੋਨਾ ਵਰਗੇ ਅਮਰੀਕੀ ਰਾਜਾਂ ਸਮੇਤ ਦੁਨੀਆ ਦੇ ਕੁਝ ਸੋਕੇ-ਪ੍ਰਭਾਵਿਤ ਹਿੱਸਿਆਂ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਡੇਟਾ ਸੈਂਟਰਾਂ ਦਾ ਸਥਾਨਕ ਵਿਰੋਧ ਸੁਰਖੀਆਂ ਵਿੱਚ ਆਇਆ ਹੈ।
ਸਪੇਨ ਵਿੱਚ ਡੇਟਾ ਸੈਂਟਰਾਂ ਦੇ ਵਿਸਥਾਰ ਨਾਲ ਲੜਨ ਲਈ "ਯੂਅਰ ਕਲਾਉਡ ਇਜ਼ ਡ੍ਰਾਈਇੰਗ ਅੱਪ ਮਾਈ ਰਿਵਰ" ਨਾਮ ਦਾ ਇੱਕ ਵਾਤਾਵਰਣ ਸਮੂਹ ਦਾ ਗਠਨ ਕੀਤਾ ਹੈ।
ਚਿਲੀ ਅਤੇ ਉਰੂਗਵੇ, ਦੋਵੇਂ ਹੀ ਗੰਭੀਰ ਸੋਕੇ ਤੋਂ ਪ੍ਰਭਾਵਿਤ ਹਨ, ਪਾਣੀ ਤੱਕ ਪਹੁੰਚ ਨੂੰ ਲੈ ਕੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਗੂਗਲ ਨੇ ਡੇਟਾ ਸੈਂਟਰਾਂ ਲਈ ਯੋਜਨਾਵਾਂ ਨੂੰ ਰੋਕ ਦਿੱਤਾ ਹੈ ਜਾਂ ਬਦਲ ਦਿੱਤਾ ਹੈ।
ਦੁਨੀਆ ਭਰ ਵਿੱਚ 150 ਤੋਂ ਵੱਧ ਡੇਟਾ ਸੈਂਟਰ ਚਲਾਉਣ ਵਾਲੇ ਐੱਨਟੀਟੀ ਡੇਟਾ ਦੇ ਸੀਈਓ ਅਭਿਜੀਤ ਦੂਬੇ ਦਾ ਕਹਿਣਾ ਹੈ ਕਿ ਗਰਮ, ਸੁੱਕੇ ਖੇਤਰਾਂ ਵਿੱਚ ਕੇਂਦਰ ਬਣਾਉਣ ਵਿੱਚ "ਦਿਲਚਸਪੀ ਵਧ ਰਹੀ ਹੈ"।
ਉਹ ਦੱਸਦੇ ਹਨ ਕਿ ਜ਼ਮੀਨ ਦੀ ਉਪਲਬਧਤਾ, ਬਿਜਲੀ ਦਾ ਬੁਨਿਆਦੀ ਢਾਂਚਾ, ਨਵਿਆਉਣਯੋਗ ਊਰਜਾ ਜਿਵੇਂ ਕਿ ਸੂਰਜੀ ਅਤੇ ਹਵਾ ਊਰਜਾ ਅਤੇ ਨਾਲ ਹੀ ਅਨੁਕੂਲ ਨਿਯਮ, ਇਨ੍ਹਾਂ ਖੇਤਰਾਂ ਨੂੰ ਆਕਰਸ਼ਕ ਬਣਾ ਸਕਦੇ ਹਨ।
ਮਾਹਰ ਇਹ ਵੀ ਦੱਸਦੇ ਹਨ ਕਿ ਨਮੀ ਖੋਰ ਨੂੰ ਵਧਾਉਂਦੀ ਹੈ ਅਤੇ ਇਸ ਦਾ ਮਤਲਬ ਹੈ ਕਿ ਇਮਾਰਤ ਨੂੰ ਠੰਢਾ ਕਰਨ ਲਈ ਵਧੇਰੇ ਊਰਜਾ ਦੀ ਲੋੜ ਹੁੰਦੀ ਹੈ, ਜੋ ਸੁੱਕੇ ਸਥਾਨਾਂ ਦੇ ਲਾਭਾਂ ਵਿੱਚ ਵਾਧਾ ਕਰਦਾ ਹੈ।
ਗੂਗਲ, ਮਾਈਕ੍ਰੋਸਾਫਟ ਅਤੇ ਮੈਟਾ ਆਪਣੀਆਂ ਵਾਤਾਵਰਣ ਰਿਪੋਰਟਾਂ ਵਿੱਚ ਕਹਿੰਦੇ ਹਨ ਕਿ ਉਹ ਸੁੱਕੇ ਖੇਤਰਾਂ ਤੋਂ ਪਾਣੀ ਦੀ ਵਰਤੋਂ ਕਰ ਰਹੇ ਹਨ।
ਕੰਪਨੀਆਂ ਦੀਆਂ ਸਭ ਤੋਂ ਤਾਜ਼ਾ ਵਾਤਾਵਰਣ ਰਿਪੋਰਟਾਂ ਦੇ ਅਨੁਸਾਰ, ਗੂਗਲ ਕਹਿੰਦਾ ਹੈ ਕਿ ਉਹ ਜੋ ਪਾਣੀ ਕੱਢਦਾ ਹੈ ਉਸ ਦਾ 14 ਫੀਸਦ ਪਾਣੀ ਦੀ ਕਮੀ ਦੇ "ਉੱਚ" ਜੋਖਮ ਵਾਲੇ ਖੇਤਰਾਂ ਤੋਂ ਅਤੇ ਹੋਰ 14 ਫੀਸਦ "ਮੱਧਮ" ਜੋਖ਼ਮ ਵਾਲੇ ਖੇਤਰਾਂ ਤੋਂ ਆਉਂਦਾ ਹੈ, ਜਦਕਿ ਮਾਈਕ੍ਰੋਸਾਫਟ ਦਾ ਕਹਿਣਾ ਹੈ ਕਿ ਉਹ ਆਪਣੇ ਪਾਣੀ ਦਾ 46 ਫੀਸਦ ਪਾਣੀ "ਜਲ ਸੰਕਟ ਵਾਲੇ" ਖੇਤਰਾਂ ਤੋਂ ਲੈਂਦਾ ਹੈ ਅਤੇ ਮੈਟਾ ਕਹਿੰਦਾ ਹੈ ਕਿ ਉਹ ਆਪਣੇ ਪਾਣੀ ਦਾ 26 ਫੀਸਦ ਪਾਣੀ "ਉੱਚ" ਜਾਂ "ਬਹੁਤ ਜ਼ਿਆਦਾ" ਜਲ ਸੰਕਟ ਵਾਲੇ ਖੇਤਰਾਂ ਤੋਂ ਲੈਂਦਾ ਹੈ।
ਹਾਲਾਂਕਿ ਏਡਬਲਿਊਐੱਸ ਨੇ ਕੋਈ ਅੰਕੜਾ ਨਹੀਂ ਦਿੱਤਾ ਹੈ।
ਕੀ ਕੂਲਿੰਗ ਲਈ ਹੋਰ ਬਦਲ ਹਨ?
ਪ੍ਰੋਫੈਸਰ ਰੇਨ ਕਹਿੰਦੇ ਹਨ ਕਿ ਸੁੱਕੇ ਜਾਂ ਹਵਾ ਕੂਲਿੰਗ ਸਿਸਟਮ ਵਰਤੇ ਜਾ ਸਕਦੇ ਹਨ ਪਰ ਪਾਣੀ-ਅਧਾਰਿਤ ਸਿਸਟਮਾਂ ਨਾਲੋਂ ਉਹ ਜ਼ਿਆਦਾ ਬਿਜਲੀ ਦੀ ਵਰਤੋਂ ਕਰਦੇ ਹਨ।
ਮਾਈਕ੍ਰੋਸਾਫਟ, ਮੈਟਾ ਅਤੇ ਐਮਾਜ਼ਾਨ ਕਹਿੰਦੇ ਹਨ ਕਿ ਉਹ "ਕਲੋਜ਼ਡ ਲੂਪ" ਸਿਸਟਮ ਵਿਕਸਤ ਕਰ ਰਹੇ ਹਨ ਜਿੱਥੇ ਪਾਣੀ ਜਾਂ ਕੋਈ ਹੋਰ ਤਰਲ ਪਦਾਰਥ ਵਾਸ਼ਪੀਕਰਨ ਜਾਂ ਬਦਲਣ ਦੀ ਜ਼ਰੂਰਤ ਤੋਂ ਬਿਨਾਂ ਸਿਸਟਮ ਦੇ ਆਲੇ-ਦੁਆਲੇ ਘੁੰਮਦਾ ਹੈ।
ਦੂਬੇ ਦਾ ਮੰਨਣਾ ਹੈ ਕਿ ਇਹ ਸੰਭਾਵਨਾ ਹੈ ਕਿ ਭਵਿੱਖ ਵਿੱਚ ਸੁੱਕੇ ਖੇਤਰਾਂ ਵਿੱਚ ਅਜਿਹੇ ਸਿਸਟਮਾਂ ਦੀ ਵਿਆਪਕ ਤੌਰ 'ਤੇ ਲੋੜ ਹੋਵੇਗੀ, ਪਰ ਉਹ ਕਹਿੰਦੇ ਹਨ ਕਿ ਉਦਯੋਗ ਅਜੇ ਵੀ ਉਨ੍ਹਾਂ ਨੂੰ ਅਪਣਾਉਣ ਦੇ "ਬਹੁਤ ਸ਼ੁਰੂਆਤੀ" ਪੜਾਅ 'ਤੇ ਹੈ।
ਜਰਮਨੀ, ਫਿਨਲੈਂਡ ਅਤੇ ਡੈਨਮਾਰਕ ਸਮੇਤ ਦੇਸ਼ਾਂ ਵਿੱਚ ਅਜਿਹੀਆਂ ਯੋਜਨਾਵਾਂ ਚੱਲ ਰਹੀਆਂ ਹਨ ਜਾਂ ਬਣਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਡੇਟਾ ਕੇਂਦਰਾਂ ਤੋਂ ਗਰਮੀ ਨੂੰ ਸਥਾਨਕ ਘਰਾਂ ਵਿੱਚ ਵਰਤੋਂ ਲਈ ਮੁੜ ਹਾਸਲ ਕੀਤਾ ਜਾ ਸਕਦਾ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਕੰਪਨੀਆਂ ਆਮ ਤੌਰ 'ਤੇ ਸਾਫ਼, ਤਾਜ਼ੇ ਪਾਣੀ ਦੀ ਵਰਤੋਂ ਕਰਨਾ ਪਸੰਦ ਕਰਦੀਆਂ ਹਨ, ਜਿਵੇਂ ਕਿ ਪੀਣ ਲਈ ਵਰਤੇ ਜਾਣ ਵਾਲਾ ਪਾਣੀ ਕਿਉਂਕਿ ਇਹ ਬੈਕਟੀਰੀਆ ਦੇ ਵਾਧੇ, ਜਮਾਂ ਹੋਣ ਅਤੇ ਖੋਰ ਦੇ ਜੋਖ਼ਮ ਨੂੰ ਘਟਾਉਂਦਾ ਹੈ।
ਹਾਲਾਂਕਿ, ਕੁਝ ਕੰਪਨੀਆਂ ਸਮੁੰਦਰੀ ਪਾਣੀ ਜਾਂ ਉਦਯੋਗਿਕ ਗੰਦੇ ਪਾਣੀ ਵਰਗੇ ਗ਼ੈਰ-ਪੀਣਯੋਗ ਪਾਣੀ ਦੇ ਸਰੋਤਾਂ ਦੀ ਵਰਤੋਂ ਵਧਾ ਰਹੀਆਂ ਹਨ।
ਕੀ ਲਾਭ ਵਾਤਾਵਰਣ ਦੀ ਲਾਗਤ ਦੇ ਯੋਗ ਹਨ?
ਏਆਈ ਪਹਿਲਾਂ ਹੀ ਗ੍ਰਹਿ 'ਤੇ ਦਬਾਅ ਘਟਾਉਣ ਵਿੱਚ ਮਦਦ ਕਰਨ ਲਈ ਵਰਤਿਆ ਜਾ ਰਿਹਾ ਹੈ, ਉਦਾਹਰਨ ਲਈ ਸ਼ਕਤੀਸ਼ਾਲੀ ਗ੍ਰੀਨਹਾਊਸ ਗੈਸ ਮੀਥੇਨ ਦੇ ਲੀਕ ਨੂੰ ਲੱਭਣ ਵਿੱਚ ਮਦਦ ਕਰਨ ਲਈ।
ਸੰਯੁਕਤ ਰਾਸ਼ਟਰ ਦੀ ਬੱਚਿਆਂ ਦੀ ਏਜੰਸੀ ਯੂਨੀਸੇਫ ਵਿਖੇ ਇਨੋਵੇਸ਼ਨ ਦਫ਼ਤਰ ਦੇ ਗਲੋਬਲ ਡਾਇਰੈਕਟਰ ਥਾਮਸ ਡੇਵਿਨ ਕਹਿੰਦੇ ਹਨ ਕਿ ਏਆਈ ਸਿੱਖਿਆ, ਸਿਹਤ ਅਤੇ ਸੰਭਾਵੀ ਤੌਰ 'ਤੇ ਜਲਵਾਯੂ ਪਰਿਵਰਤਨ ਵਿੱਚ ਦੁਨੀਆ ਭਰ ਦੇ ਬੱਚਿਆਂ ਲਈ ਇੱਕ "ਗੇਮ ਚੇਂਜਰ" ਹੋ ਸਕਦਾ ਹੈ।
ਪਰ ਉਹ ਕਹਿੰਦੇ ਹਨ ਕਿ ਉਹ ਕੰਪਨੀਆਂ ਨੂੰ "ਸਭ ਤੋਂ ਸ਼ਕਤੀਸ਼ਾਲੀ ਅਤੇ ਉੱਨਤ ਮਾਡਲ ਹਾਸਲ ਕਰਨ" ਦੀ ਬਜਾਏ "ਕੁਸ਼ਲਤਾ ਅਤੇ ਪਾਰਦਰਸ਼ਤਾ" ਵੱਲ ਇੱਕ ਦੂਜੇ ਨਾਲ ਦੌੜਦੇ ਦੇਖਣਾ ਚਾਹੁੰਦੇ ਹਨ।
ਉਹ ਇਹ ਵੀ ਦੇਖਣਾ ਚਾਹੇਗਾ ਕਿ ਕੰਪਨੀਆਂ ਆਪਣੇ ਮਾਡਲਾਂ ਨੂੰ ਓਪਨ ਸੋਰਸ ਬਣਾਉਂਦੀਆਂ ਹਨ, ਜਿਸਦਾ ਅਰਥ ਹੈ ਕਿ ਉਨ੍ਹਾਂ ਨੂੰ ਹਰ ਕਿਸੇ ਲਈ ਵਰਤਣ ਅਤੇ ਅਨੁਕੂਲ ਬਣਾਉਣ ਲਈ ਉਪਲਬਧ ਕਰਵਾਉਣਾ।
ਡੇਵਿਨ ਦਾ ਤਰਕ ਹੈ ਕਿ ਇਸ ਨਾਲ ਸਿਖਲਾਈ ਮਾਡਲਾਂ ਦੀ ਸ਼ਕਤੀ ਅਤੇ ਪਾਣੀ ਦੀ ਤੀਬਰ ਪ੍ਰਕਿਰਿਆ ਦੀ ਜ਼ਰੂਰਤ ਘੱਟ ਜਾਵੇਗੀ, ਉਨ੍ਹਾਂ ਨੂੰ ਵੱਡੀ ਮਾਤਰਾ ਵਿੱਚ ਡੇਟਾ ਦਿੱਤਾ ਜਾਂਦਾ ਹੈ ਜਿਸ ਨੂੰ ਲੈ ਕੇ ਉਹ ਪ੍ਰਕਿਰਿਆ ਕਰਦੇ ਹਨ ਅਤੇ ਉਸੇ ਦੇ ਆਧਾਰ ʼਤੇ ਪ੍ਰਤੀਕਿਰਿਆ ਕਰਦੇ ਹਨ।
ਹਾਲਾਂਕਿ, ਇੱਕ ਸੁਤੰਤਰ ਖੋਜਕਰਤਾ ਲੋਰੇਨਾ ਜੌਮੇ-ਪਲਸੀ ਦਾ ਕਹਿਣਾ ਹੈ ਕਿ ਏਆਈ ਦੇ ਵਿਸ਼ਾਲ ਵਿਕਾਸ ਨੂੰ ਵਾਤਾਵਰਣ ਪੱਖੋਂ ਟਿਕਾਊ ਬਣਾਉਣ ਦਾ "ਕੋਈ ਤਰੀਕਾ" ਨਹੀਂ ਹੈ।
ਲੋਰੇਨਾ ਨੇ ਕਈ ਯੂਰਪੀਅਨ ਸਰਕਾਰਾਂ, ਯੂਰਪੀਅਨ ਯੂਨੀਅਨ ਅਤੇ ਸੰਯੁਕਤ ਰਾਸ਼ਟਰ ਸੰਸਥਾਵਾਂ ਨੂੰ ਸਲਾਹ ਦਿੱਤੀ ਹੈ ਅਤੇ ਐਥੀਕਲ ਟੈਕ ਸੁਸਾਇਟੀ ਨਾਮ ਦਾ ਇੱਕ ਨੈਟਵਰਕ ਵੀ ਚਲਾਉਂਦੇ ਹਨ।
ਉਨ੍ਹਾਂ ਮੁਤਾਬਕ, "ਅਸੀਂ ਇਸ ਨੂੰ ਕੁਸ਼ਲ ਬਣਾ ਸਕਦੇ ਹਾਂ, ਪਰ ਇਸ ਨੂੰ ਵਧੇਰੇ ਕੁਸ਼ਲ ਬਣਾਉਣ ਦਾ ਮਤਲਬ ਹੈ ਕਿ ਅਸੀਂ ਵਧੇਰੇ ਵਰਤੋਂ ਪੈਦਾ ਕਰਨ ਜਾ ਰਹੇ ਹਾਂ।"
"ਲੰਬੇ ਸਮੇਂ ਵਿੱਚ ਸਾਡੇ ਕੋਲ ਵੱਡੇ ਅਤੇ ਤੇਜ਼ ਏਆਈ ਸਿਸਟਮ ਬਣਾਉਣ ਲਈ ਇਸ ਮੁਕਾਬਲੇ ਨੂੰ ਕਾਇਮ ਰੱਖਣ ਲਈ ਲੋੜੀਂਦਾ ਕੱਚਾ ਮਾਲ ਨਹੀਂ ਹੈ।"
ਤਕਨੀਕੀ ਕੰਪਨੀਆਂ ਕੀ ਕਹਿੰਦੀਆਂ ਹਨ?
ਗੂਗਲ, ਮਾਈਕ੍ਰੋਸਾਫਟ, ਏਡਬਲਿਊਐੱਸ ਅਤੇ ਮੈਟਾ ਕਹਿੰਦੇ ਹਨ ਕਿ ਉਹ ਸਥਾਨਕ ਸਥਿਤੀਆਂ ਦੇ ਅਧਾਰ ਤੇ ਕੂਲਿੰਗ ਤਕਨੀਕਾਂ ਨੂੰ ਧਿਆਨ ਨਾਲ ਚੁਣਦੇ ਹਨ।
ਉਨ੍ਹਾਂ ਸਾਰਿਆਂ ਨੇ 2030 ਤੱਕ "ਪਾਣੀ ਸਕਾਰਾਤਮਕ" ਹੋਣ ਦੇ ਟੀਚੇ ਰੱਖੇ ਹਨ। ਇਸ ਦਾ ਮਤਲਬ ਹੈ ਕਿ ਉਹ ਆਪਣੇ ਕਾਰਜਾਂ ਵਿੱਚ ਔਸਤਨ, ਜਿੰਨਾਂ ਪਾਣੀ ਕੱਢਦੇ ਹਨ, ਉਸ ਨਾਲੋਂ ਜ਼ਿਆਦਾ ਪਾਣੀ ਵਾਪਸ ਦੇਣ ਦਾ ਟੀਚਾ ਰੱਖਦੇ ਹਨ।
ਅਜਿਹਾ ਕਰਨ ਲਈ, ਉਹ ਉਨ੍ਹਾਂ ਖੇਤਰਾਂ ਵਿੱਚ ਪਾਣੀ ਦੀ ਸਪਲਾਈ ਨੂੰ ਸੰਭਾਲਣ ਜਾਂ ਮੁੜ ਭਰਨ ਲਈ ਪ੍ਰੋਜੈਕਟਾਂ ਨੂੰ ਫੰਡ ਅਤੇ ਸਮਰਥਨ ਦਿੰਦੇ ਹਨ ਜਿੱਥੇ ਉਹ ਕੰਮ ਕਰਦੇ ਹਨ।
ਉਦਾਹਰਣ ਵਜੋਂ ਜੰਗਲਾਂ ਜਾਂ ਗਿੱਲੀਆਂ ਜ਼ਮੀਨਾਂ ਨੂੰ ਬਹਾਲ ਕਰਕੇ, ਲੀਕੇਜ਼ ਦਾ ਪਤਾ ਲਗਾ ਕੇ ਜਾਂ ਸਿੰਜਾਈ ਵਿੱਚ ਸੁਧਾਰ ਕਰਕੇ।
ਏਡਬਲਿਊਐੱਸ ਕਹਿੰਦਾ ਹੈ ਕਿ ਇਹ ਆਪਣੇ ਟੀਚੇ ਦੇ 41 ਫੀਸਦ ਤੱਕ ਪਹੁੰਚ ਗਿਆ ਹੈ, ਮਾਈਕ੍ਰੋਸਾਫਟ ਦਾ ਕਹਿਣਾ ਹੈ ਕਿ ʻਉਹ ਸਹੀ ਰਸਤੇ ʼਤੇ ਹੈʼ ਅਤੇ ਗੂਗਲ ਤੇ ਮੈਟਾ ਵੱਲੋਂ ਪ੍ਰਕਾਸ਼ਿਤ ਅੰਕੜੇ ਦਰਸਾਉਂਦੇ ਹਨ ਜੋ ਉਨ੍ਹਾਂ ਵੱਲੋਂ ਮੁੜ-ਪੂਰਤੀ ਕੀਤੀ ਜਾ ਰਹੀ ਰਾਸ਼ੀ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ।
ਪਰ ਯੂਨੀਸੈਫ ਦੇ ਡੇਵਿਨ ਦਾ ਕਹਿਣਾ ਹੈ ਕਿ ਕੁੱਲ ਮਿਲਾ ਕੇ ਅਜਿਹੇ ਟੀਚਿਆਂ ਤੱਕ ਪਹੁੰਚਣ ਲਈ ਅਜੇ ਵੀ ʻਕਾਫੀ ਲੰਬਾ ਰਸਤਾ ਤੈਅ ਕਰਨਾʼ ਬਾਕੀ ਹੈ।
ਓਪਨਏਆਈ ਦਾ ਕਹਿਣਾ ਹੈ ਕਿ ਉਹ ਜਲ ਅਤੇ ਊਰਜਾ ਕੁਸ਼ਲਤਾ 'ਤੇ "ਸਖ਼ਤ ਮਿਹਨਤ" ਕਰ ਰਿਹਾ ਹੈ ਅਤੇ ਇਹ ਵੀ ਕਹਿੰਦਾ ਹੈ ਕਿ "ਕੰਪਿਊਟਿੰਗ ਪਾਵਰ ਦੀ ਸਭ ਤੋਂ ਵਧੀਆ ਵਰਤੋਂ ਬਾਰੇ ਵਿਚਾਰਸ਼ੀਲ ਰਹਿਣਾ ਬਹੁਤ ਮਹੱਤਵਪੂਰਨ ਹੈ"।
ਪਰ ਪ੍ਰੋਫੈਸਰ ਰੇਨ ਕਹਿੰਦੇ ਹਨ ਕਿ ਪਾਣੀ ਦੀ ਵਰਤੋਂ 'ਤੇ ਵਧੇਰੇ ਇਕਸਾਰ ਅਤੇ ਮਿਆਰੀ ਉਦਯੋਗ ਰਿਪੋਰਟਿੰਗ ਦੀ ਲੋੜ ਹੈ, "ਜੇ ਅਸੀਂ ਇਸ ਨੂੰ ਮਾਪ ਨਹੀਂ ਸਕਦੇ, ਤਾਂ ਅਸੀਂ ਇਸ ਦਾ ਪ੍ਰਬੰਧਨ ਨਹੀਂ ਕਰ ਸਕਦੇ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ