ਇਜ਼ਰਾਈਲ: 12 ਤੋਂ 85 ਸਾਲ ਦੀ ਉਮਰ ਦੇ ਉਹ ਲੋਕ ਕੌਣ ਹਨ, ਜਿਨ੍ਹਾਂ ਨੂੰ ਹਮਾਸ ਬੰਧਕ ਬਣਾ ਕੇ ਗਾਜ਼ਾ ਲੈ ਗਿਆ

ਇਜ਼ਰਾਈਲ

ਤਸਵੀਰ ਸਰੋਤ, Ido Dan

ਲੰਘੇ ਸ਼ਨੀਵਾਰ (7 ਅਕਤੂਬਰ) ਨੂੰ ਇਜ਼ਰਾਈਲ ਉੱਤੇ ਅਚਾਨਕ ਹਮਲਾ ਕਰਕੇ ਹਮਾਸ ਦੇ ਲੜਾਕੇ 150 ਦੇ ਕਰੀਬ ਇਜ਼ਰਾਈਲੀ ਫੌਜੀਆਂ ਅਤੇ ਨਾਗਰਿਕਾਂ ਨੂੰ ਅਗਵਾ ਕਰਕੇ ਗਾਜ਼ਾ ਲੈ ਗਏ।

ਹਮਾਸ ਨੇ ਇਹ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਜ਼ਰਾਈਲ ਗਾਜ਼ਾ ਵਿੱਚ ਨਾਗਰਿਕਾਂ ਦੇ ਘਰਾਂ ਉੱਤੇ ਬੰਬਾਰੀ ਜਾਰੀ ਰੱਖਦਾ ਹੈ ਤਾਂ ਉਹ ਇਨ੍ਹਾਂ ਬੰਧਕਾਂ ਨੂੰ ਮਾਰ ਦੇਣਗੇ।

ਇਨ੍ਹਾਂ ਬੰਧਕਾਂ ਵਿੱਚੋਂ ਕੁਝ ਦੀ ਕਹਾਣੀ ਦੀ ਪੁਸ਼ਟੀ ਬੀਬੀਸੀ ਵੱਲੋਂ ਭਰੋਸੇਯੋਗ ਸੂਤਰਾਂ ਤੋਂ ਕੀਤੀ ਗਈ ਹੈ।

ਬੰਧਕ ਬਣਾਏ ਗਏ ਲੋਕਾਂ ਵਿੱਚ 13 ਬੱਚੇ ਅਤੇ 60 ਸਾਲ ਤੋਂ ਵੱਧ ਦੀ ਉਮਰ ਦੇ ਘੱਟੋ-ਘੱਟ ਪੰਜ ਲੋਕ ਸ਼ਾਮਲ ਹਨ।

ਡਰੋਰ ਓਰ, ਉਨ੍ਹਾਂ ਦੀ ਪਤਨੀ ਯੋਨਾਤ, ਬੇਟੇ ਨੋਆਮ ਅਤੇ ਬੇਟੀ ਅਲਮਾ ਨੂੰ ਇੱਕ ਗੁਆਂਢੀ ਇਮੈਨੂਅਲ ਬੇਸੋਰਾਈ ਨੇ ਬੀਰੀ ਕਿਬੁੱਤਜ਼ ਦੇ ਇਲਾਕੇ ਵਿੱਚ ਉਨ੍ਹਾਂ ਦੇ ਘਰੋਂ ਘਸੀਟ ਕੇ ਲੈ ਕੇ ਜਾਂਦੇ ਹੋਏ ਦੇਖਿਆ ਸੀ।

ਹਮਾਸ ਵੱਲੋਂ ਬੰਦੀ ਬਣਾਏ ਗਏ ਲੋਕ

ਤਸਵੀਰ ਸਰੋਤ, BBC

ਤਸਵੀਰ ਕੈਪਸ਼ਨ, ਹਮਾਸ ਵੱਲੋਂ ਬੰਧਕ ਬਣਾਏ ਗਏ ਲੋਕਾਂ ਵਿੱਚ 13 ਬੱਚੇ ਵੀ ਸ਼ਾਮਲ ਹਨ

ਬੇਸੋਰਾਈ ਨੇ ਕਿਹਾ ਕਿ ਉਸ ਮਗਰੋਂ ਇਨ੍ਹਾਂ ਚਾਰਾਂ ਬਾਰੇ ਕਿਸੇ ਨੂੰ ਵੀ ਕੁਝ ਨਹੀਂ ਪਤਾ। ਨੋਆਮ ਦੀ ਉਮਰ 15 ਸਾਲ ਅਤੇ ਅਲਮਾ ਦੀ ਉਮਰ 13 ਸਾਲ ਹੈ।

ਓਹਾਦ ਅਤੇ ਈਥਨ ਵਾਹਾਲੋਮੀ ਨੂੰ ਉਨ੍ਹਾਂ ਦੇ ਕਿਬੁੱਤਜ਼ (ਇਜ਼ਰਾਈਲ ਵਿੱਚ ਇੱਕ ਕਿਸਮ ਦਾ ਪਿੰਡ) ਤੋਂ ਅਗਵਾ ਕੀਤਾ ਗਿਆ।

ਓਹਾਦ ਦੀ ਮਾਂ ਈਸਥਰ ਨੇ ਇਸਦੀ ਪੁਸ਼ਟੀ ਕੀਤੀ।

ਉਨ੍ਹਾਂ ਨੇ ਕਿਹਾ ਕਿ ਜਦੋਂ ਪੰਜ ਬੰਦੂਕਧਾਰੀਆਂ ਨੇ ਉਨ੍ਹਾਂ ਦੇ ਘਰ ਉੱਤੇ ਧਾਵਾ ਬੋਲਿਆ ਤਾਂ ਉਨ੍ਹਾਂ ਦੀ ਨੂੰਹ ਅਤੇ ਉਨ੍ਹਾਂ ਦੇ ਦੋ ਬੱਚੇ ਕਿਸੇ ਤਰੀਕੇ ਉੱਥੋਂ ਬੱਚ ਨਿਕਲੇ ਪਰ ਓਹਾਦ ਅਤੇ 12 ਸਾਲ ਦੇ ਈਥਨ ਨੂੰ ਉਹ ਫੜ ਕੇ ਲੈ ਗਏ।

ਬੰਦੂਕਧਾਰੀ ਰਿਹਾਇਸ਼ੀ ਇਲਾਕਿਆਂ ਵਿੱਚ ਦਾਖ਼ਲ ਹੋਏ

ਡਿਤਜ਼ਾ ਹੀਮੈਨ

ਤਸਵੀਰ ਸਰੋਤ, DITZA HEIMAN FAMILY

ਤਸਵੀਰ ਕੈਪਸ਼ਨ, 84 ਸਾਲਾ ਡਿੱੱਤਜ਼ਾ ਹੀਮੈਨ ਨੂੰ ਹਮਾਸ ਦੇ ਲੜਾਕਿਆਂ ਵੱਲੋਂ ਅਗਵਾ ਕੀਤਾ ਗਿਆ ਹੈ

84 ਸਾਲਾ ਡਿੱਤਜ਼ਾ ਹੀਮੈਨ ਨੂੰ ਬੰਦੂਕਧਾਰੀਆਂ ਨੇ ਨੀਰ ਓਜ਼ ਕਿਬੁੱਤਜ਼ ਤੋਂ ਅਗਵਾ ਕੀਤਾ।

ਉਨ੍ਹਾਂ ਦੇ ਇੱਕ ਰਿਸ਼ਤੇਦਾਰ ਨੇ ਦੱਸਿਆ ਕਿ ਅਗਵਾ ਕਰਦੇ ਹੋਏ ਉਨ੍ਹਾਂ ਦੇ ਇੱਕ ਗੁਆਂਢੀ ਨੇ ਵੇਖਿਆ ਸੀ।

ਉਹ ਇੱਕ ਸਾਬਕਾ ਸਮਾਜਿਕ ਕਾਰਕੁਨ ਅਤੇ ਜ਼ਵੀ ਸ਼ਦੈਮਾਹ ਦੀ ਵਿਧਵਾ ਹਨ।

ਉਹ ਕਿੰਡਰ ਟ੍ਰਾਂਸਪੋਰਟ ਦੇ ਲਈ ਬ੍ਰਿਟੇਨ ਵੀ ਆਈ ਸੀ, ਜੋ ਕਿ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਨਾਜ਼ੀ ਦੇ ਹੇਠਲੇ ਇਲਾਕਿਆਂ ਤੋਂ ਬੱਚਿਆਂ ਨੂੰ ਬਚਾਉਣ ਲਈ ਇੱਕ ਸੰਗਠਿਤ ਮੁਹਿੰਮ ਸੀ।

36 ਸਾਲਾ ਜਾਰਡਨ ਰੋਮਨ ਗੈਟ ਜਰਮਨ ਇਜ਼ਰਾਈਲੀ ਨਾਗਰਿਕ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਪਤੀ ਅਤੇ ਛੋਟੇ ਬੱਚੇ ਨੇ ਨਾਲ ਬੀਰੀ ਕਿਬੁੱਤਜ਼ ਤੋਂ ਹਮਾਸ ਨੇ ਬੰਦੀ ਬਣਾਇਆ।

ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਸੀਐੱਨਐੱਨ ਨੂੰ ਦੱਸਿਆ ਕਿ ਉਹ, ਉਨ੍ਹਾਂ ਦੇ ਪਤੀ ਇਲੋਨ ਅਤੇ ਤਿੰਨ ਸਾਲਾ ਗੇਫ਼ੇਨ ਕਾਰ ਦੇ ਹੌਲੀ ਹੁੰਦਿਆਂ ਹੀ ਭੱਜ ਨਿਕਲੇ ਪਰ ਜਾਰਡਨ ਬਾਕੀਆਂ ਤੋਂ ਪਿੱਛੇ ਰਹਿ ਗਈ।

ਉਨ੍ਹਾਂ ਨੇ ਇਹ ਖ਼ਦਸ਼ਾ ਜ਼ਾਹਰ ਕੀਤਾ ਕਿ ਸ਼ਾਇਦ ਹਮਾਸ ਨੇ ਉਨ੍ਹਾਂ ਨੂੰ ਦੁਬਾਰਾ ਫੜ ਲਿਆ ਹੈ।

85 ਸਾਲਾ ਬਜ਼ੁਰਗ ਯਾਫ਼ਾ ਅਦਾਰ ਵੀ ਬੰਦੀ

ਯਾਫ਼ਾ ਅਦਾਰ

ਤਸਵੀਰ ਸਰੋਤ, Facebook

ਤਸਵੀਰ ਕੈਪਸ਼ਨ, 85 ਸਾਲਾ ਬਜ਼ੁਰਗ ਯਾਫ਼ਾ ਅਦਾਰ ਨੂੰ ਵੀ ਬੰਦੀ ਬਣਾਇਆ ਗਿਆ ਹੈ

ਯਾਫ਼ਾ ਅਦਾਰ 85 ਸਾਲ ਦੇ ਹਨ ਅਤੇ ਗਾਜ਼ਾ ਦੇ ਨੇੜੇ ਪੈਂਦੇ ਇੱਕ ਕਿਬੁੱਤਜ਼ ਤੋਂ ਉਨ੍ਹਾਂ ਨੂੰ ਅਗਵਾ ਕੀਤਾ ਗਿਆ, ਉਨ੍ਹਾਂ ਦੀ ਪੋਤੀ ਐਡਵਾ ਨੇ ਇੱਕ ਵੀਡੀਓ ਦੇਖਿਆ ਜਿਸ ਵਿੱਚ ਦਿਖ ਰਿਹਾ ਹੈ ਕਿ ਉਨ੍ਹਾਂ ਨੂੰ ਚਾਰ ਬੰਦੂਕਧਾਰੀ ਗਾਜ਼ਾ ਲੈ ਕੇ ਜਾ ਰਹੇ ਹਨ।

ਹੇਸ਼ਰ ਗੋਲਬਰਗ-ਪੋਲਿਨ 23 ਸਾਲ ਦੇ ਹਨ ਅਤੇ ਮੌਕੇ ਉੱਤੇ ਮੌਜੂਦ ਲੋਕਾਂ ਨੇ ਹਮਾਸ ਕੱਟੜਪੰਥੀਆਂ ਨੂੰ ਉਨ੍ਹਾਂ ਨੂੰ ਟਰੱਕ ਉੱਤੇ ਲੱਦ ਕੇ ਲੈ ਕੇ ਜਾਂਦੇ ਹੋਏ ਵੇਖਿਆ ਸੀ। ਉਨ੍ਹਾਂ ਦੇ ਪਰਿਵਾਰ ਨੇ ‘ਲਾਸ ਏਂਜਲਸ ਟਾਈਮ’ ਨੂੰ ਦੱਸਿਆ ਕਿ ਉਹ ਬਹੁਤ ਬੁਰੇ ਤਰੀਕੇ ਨਾਲ ਜ਼ਖ਼ਮੀ ਹੋਏ ਸਨ ਅਤੇ ਹੋਸ਼ ਵਿੱਚ ਵੀ ਨਹੀਂ ਸਨ।

ਉਨ੍ਹਾਂ ਦੇ ਫ਼ੋਨ ਦੀ ਆਖ਼ਰੀ ਲੋਕੇਸ਼ਨ ਗਾਜ਼ਾ ਦੀ ਸਰਹੱਦ ਦੇ ਨੇੜੇ ਸੀ।

ਸ਼ੀਰੀ, ਯਾਰਡੇਰ, ਏਰਿਅਲ ਅਤੇ ਕਫ਼ੀਰ ਬਿਬਾਸ ਦੇ ਬਾਰੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਦੱਖਣੀ ਇਜ਼ਰਾਈਲ ਦੇ ਕਿਬੁੱਤਜ਼ ਤੋਂ ਅਗਵਾ ਕੀਤਾ ਗਿਆ, ਜਿੱਥੇ ਸ਼ੀਰੀ ਇੱਕ ਕਿੰਡਰਗਾਰਟ ਵਿੱਚ ਪੜ੍ਹਾਉਂਦੇ ਸਨ।

ਸ਼ੀਰੀ ਦੀ ਇੱਕ ਫੋਟੋ ਸਾਹਮਣੇ ਆਈ ਹੈ ਜਿਸ ਵਿੱਚ ਉਹ ਆਪਣੇ ਤਿੰਨ ਸਾਲ ਦੇ ਬੇਟੇ ਏਰਿਅਲ ਅਤੇ 9 ਮਹੀਨੇ ਦੇ ਬੇਟੇ ਕਫ਼ੀਰ ਨੂੰ ਫੜ ਕੇ ਖੜ੍ਹੇ ਹੋਏ ਹਨ, ਉਹ ਹਮਾਸ ਕੱਟੜਪੰਥੀਆਂ ਨਾਲ ਘਿਰੇ ਹੋਏ ਹਨ।

ਇਜ਼ਰਾਈਲ ਹਮਾਸ

ਤਸਵੀਰ ਸਰੋਤ, Telegram

ਤਸਵੀਰ ਕੈਪਸ਼ਨ, ਸ਼ੀਰੀ ਨੂੰ ਉਨ੍ਹਾਂ ਦੇ ਬੱਚਿਆਂ ਸਮੇਤ ਹਮਾਸ ਲੜਾਕਿਆਂ ਨਾਲ ਘਿਰੇ ਹੋਇਆ ਦੇਖਿਆ ਗਿਆ

ਯੋਸੀ ਅਤੇ ਮਾਰਗਿਟ ਸਿਲਬਰਮਨ ਸ਼ੀਰੀ ਦੇ ਮਾਪੇ ਹਨ ਅਤੇ ਉਹ ਵੀ ਲਾਪਤਾ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਵੀ ਅਗਵਾ ਕੀਤਾ ਗਿਆ ਹੈ।

ਡਾ. ਸ਼ੋਸ਼ਾਨ ਹਰਾਨ ਉਨ੍ਹਾਂ ਦੇ ਪਤੀ ਇਵਸ਼ਾਲ ਹਰਾਨ, ਬੇਟੀ ਏਡੀ ਸ਼ੋਸ਼ਾਮ, ਉਨ੍ਹਾਂ ਦੇ ਪਾਰਟਨਰ ਟਾਲ ਸ਼ੋਸ਼ਾਮ ਅਤੇ ਉਨ੍ਹਾਂ ਦੇ ਬੱਚੇ ਨਵੇਹ ਅਤੇ ਯਾਹੇਲ ਨੂੰ ਬਾਰੀ ਕਿਬੁੱਤਜ਼ ਦੇ ਸਾਹਮਣੇ ਉਨ੍ਹਾਂ ਦੇ ਘਰੋਂ ਚੁੱਕਿਆ ਗਿਆ।

ਇਹ ਗੱਲ ਉਨ੍ਹਾਂ ਦੀ ਐਨਜੀਓ ਫ਼ੇਅਰ ਪਲੈਨੇਟ ਨੇ ਦੱਸੀ ਹੈ, ਇਸ ਦੇ ਮੁਤਾਬਕ ਹਮਾਸ ਦੇ ਹਮਲੇ ਤੋਂ ਬਾਅਦ ਡਾ. ਹਰਾਨ ਨਾਲੋਂ ਉਨ੍ਹਾਂ ਦਾ ਸੰਪਰਕ ਟੁੱਟ ਗਿਆ ਹੈ ਪਰ ਇਵਸ਼ਾਲ ਦੇ ਫ਼ੋਨ ਦੀ ਲੋਕੇਸ਼ਨ ਤੋਂ ਉਨ੍ਹਾਂ ਦਾ ਪਤਾ ਲੱਗਦਾ ਹੈ ਕਿ ਉਹ ਗਾਜ਼ਾ ਵਿੱਚ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਪੂਰੇ ਪਰਿਵਾਰ ਨੂੰ ਬੰਧਕ ਬਣਾਇਆ ਗਿਆ ਹੈ।

ਇਵਸ਼ਾਲ ਦੀ ਉਮਰ 65 ਸਾਲ ਹੈ, ਨਾਵੇਹ ਦੀ ਉਮਰ ਅੱਠ ਸਾਲ ਅਤੇ ਯਾਹੇਲ ਦੀ ਉਮਰ ਤਿੰਨ ਸਾਲ ਹੈ।

ਕਾਰਮੇਲਾ ਅਤੇ ਨੋਯਾ ਡੈਨ ਦੇ ਨਾਲ ਓਫ਼ੇਰ ਅਤੇ ਇਰੇਜ਼ ਅਤੇ ਸਹਰ ਕਾਲਡੇਰਾਨ ਨੂੰ ਗਾਜ਼ਾ ਦੇ ਨੇੜੇ ਨੀਰ ਓਜ਼ ਕਿੱਬੁਤਜ਼ ਤੋਂ ਬੰਦੀ ਬਣਾਇਆ ਗਿਆ ਜਿੱਥੇ ਉਹ ਰਹਿੰਦੇ ਸੀ।

ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਘੁੰਮ ਰਿਹਾ ਹੈ ਜਿਸ ਵਿੱਚ ਦਿਖਦਾ ਹੈ ਕਿ ਬੰਦੂਕਧਾਰੀ 12 ਸਾਲ ਦੇ ਇਰੇਜ਼ ਨੂੰ ਗਾਜ਼ਾ ਵੱਲ ਲੈ ਕੇ ਜਾ ਰਿਹਾ ਹੈ।

ਇਜ਼ਰਾਈਲ ਹਮਾਸ

ਤਸਵੀਰ ਸਰੋਤ, IDO DAN

ਤਸਵੀਰ ਕੈਪਸ਼ਨ, ਇਰੇਜ਼ ਅਤੇ ਸਹਰ ਕਾਲਡੇਰਾਨ

ਉਨ੍ਹਾਂ ਦੇ ਰਿਸ਼ਤੇਦਾਰ ਇਡੋ ਡੈਨ ਨੇ ਬੀਬੀਸੀ ਨੂੰ ਦੱਸਿਆ ਕਿ 80 ਸਾਲ ਦੀ ਕਾਰਮੇਲਾ ਦੀ ਸਿਹਤ ਦੀ ਉਨ੍ਹਾਂ ਨੂੰ ਚਿੰਤਾ ਹੈ ਕਿਉਂਕਿ ਉਨਾਂ ਦੇ ਕੋਲ ਉਨ੍ਹਾਂ ਦੀਆਂ ਜ਼ਰੂਰੀ ਦਵਾਈਆਂ ਵੀ ਨਹੀਂ ਹਨ।

ਜੁਡਿਥ ਤਾਈ ਰਾਨਾਨ ਅਤੇ ਉਨ੍ਹਾਂ ਦੀ ਬੇਟੀ ਨਟਾਲੀ ਰਾਨਾਨ, ਅਮਰੀਕਾ ਦੇ ਇਲਿਨੋਏ ਦੇ ਰਹਿਣ ਵਾਲੇ ਹਨ, ਉਹ ਨਾਹਾਲ ਓਜ਼ ਕਿਬੁੱਤਜ਼ ਵਿੱਚ ਆਪਣੇ ਰਿਸ਼ਤੇਦਾਰ ਨੂੰ ਮਿਲਣ ਆਈ ਸੀ, ਜਦੋਂ ਹਮਾਸ ਦਾ ਹਮਲਾ ਹੋਇਆ।

ਸ਼ਿਕਾਗੋ ਵਿੱਚ ਏਬੀਸੀ7 ਨੇ ਰਿਪੋਰਟ ਕੀਤਾ ਹੈ ਕਿ ਇੱਕ ਗੁਆਂਢੀ ਨੇ ਪਰਿਵਾਰ ਨੂੰ ਦੱਸਿਆ ਕਿ ਉਨ੍ਹਾਂ ਨੇ ਹਮਾਸ ਕੱਟੜਪੰਥੀਆਂ ਨੂੰ 17 ਸਾਲਾ ਜੁਡਿਥ ਅਤੇ ਨਤਾਲੀ ਨੂੰ ਘਰ ਲਿਜਾਂਦੇ ਹੋਏ ਦੇਖਿਆ।

ਸ਼ੇਰਾਨ ਲਿਫ਼ਸ਼ਿੱਤਜ਼ ਦੇ ਮਾਪੇ ਆਰਟਿਸਟ ਹਨ ਅਤੇ ਲੰਡਨ ਵਿੱਚ ਰਹਿੰਦੇ ਹਨ, ਉਨ੍ਹਾਂ ਦੇ ਵੀ ਗਾਜ਼ਾ ਤੋਂ 400 ਮੀਟਰ ਦੂਰ ਨੀਰ ਓਜ਼ ਕਿਬੁੱਤਜ਼ ਤੋਂ ਅਗਵਾ ਕੀਤੇ ਜਾਣ ਦਾ ਖ਼ਦਸ਼ਾ ਹੈ।

ਸ਼ੇਰਾਨ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਅਰਬੀ ਬੋਲਦੇ ਹਨ ਅਤੇ ਰਿਟਾਇਰਮੈਂਟ ਤੋਂ ਬਾਅਦ ਇਲਾਜ ਤੋਂ ਬਾਅਦ ਲੋੜਵੰਦ ਫ਼ਲਸਤੀਨੀਆਂ ਨੂੰ ਹਸਪਤਾਲ ਪਹੁੰਚਾਉਣ ਦਾ ਕੰਮ ਕਰਦੇ ਹਨ।

ਮੰਨਿਆ ਜਾ ਰਿਹਾ ਹੈ ਕਿ ਨੀਰ ਓਜ਼ ਦੇ ਉਨ੍ਹਾਂ ਦੇ ਘਰੋਂ 74 ਸਾਲ ਦੀ ਇਡਾ ਸਾਗੀ ਨੂੰ ਅਗਵਾ ਕਰ ਲਿਆ ਗਿਆ ਹੈ।

ਉਨ੍ਹਾਂ ਦੇ ਬੇਟੇ ਨੋਆਮ ਨੇ ਕਿਹਾ ਕਿ ਇਜ਼ਰਾਈਲੀ ਫੌਜੀਆਂ ਨੂੰ ਖੂਨ ਦੇ ਦਾਗ਼ ਮਿਲੇ ਹਨ, ਪਰ ਉਨ੍ਹਾਂ ਦੀ ਮਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ।

ਹਾਲਾਂਕਿ ਇੱਥੇ ਰਹਿਣ ਵਾਲੇ ਛੋਟੇ ਭਾਈਚਾਰੇ ਵਿੱਚ ਮਰਨ ਵਾਲਿਆਂ ਵਿੱਚ ਉਨ੍ਹਾਂ ਦੀ ਮਾਂ ਦਾ ਨਾਂਅ ਸ਼ਾਮਿਲ ਨਹੀਂ ਹੈ।

ਇਜ਼ਰਾਈਲ ਹਮਾਸ

ਤਸਵੀਰ ਸਰੋਤ, NOAM SAG

ਤਸਵੀਰ ਕੈਪਸ਼ਨ, ਨੋਆਮ ਆਪਣੀ ਮਾਂ ਇਡਾ ਸਾਗੀ ਨਾਲ 75ਵਾਂ ਜਨਮਦਿਨ ਮਨਾਉਣ ਲਈ ਲੰਡਨ ਵਿੱਚ ਇੰਤਜ਼ਾਰ ਕਰ ਰਹੇ ਸੀ

ਡੋਰੋਨ ਰੇਜ਼ ਅਤੇ ਏਵਿਵ ਏਸ਼ਰ ਨੂੰ ਉਸ ਵੇਲੇ ਬੰਦੀ ਬਣਾ ਲਿਆ ਗਿਆ ਜਦੋਂ ਉਹ ਗਾਜ਼ਾ ਬਾਰਡਰ ਉੱਤੇ ਆਪਣੇ ਰਿਸ਼ਤੇਦਾਰ ਕੋਲ ਸਨ।

ਉਨ੍ਹਾਂ ਦੇ ਪਤੀ ਯੋਨੀ ਨੇ ਇੱਕ ਵੀਡੀਓ ਵਿੱਚ ਆਪਣੀ ਪਤਨੀ ਅਤੇ ਪੰਜ ਅਤੇ ਤਿੰਨ ਸਾਲ ਦੀਆਂ ਦੋ ਬੇਟੀਆਂ ਨੂੰ ਹੋਰ ਬੰਧਕਾ ਦੇ ਨਾਲ ਇੱਕ ਟਰੱਕ ਉੱਤੇ ਦੇਖਿਆ।

ਉਨ੍ਹਾਂ ਦੀ ਮਾਂ ਰਿਕਾਰਡਾ ਨੇ ਕਿਹਾ ਕਿ ਉਨ੍ਹਾਂ ਫੜੇ ਜਾਣ ਤੋਂ ਬਾਅਦ ਦਾ ਸ਼ਾਨੀ ਦਾ ਇੱਕ ਵੀਡੀਓ ਵੇਖਿਆ ਹੈ।

ਬਾਅਦ ਵਿੱਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਸਿਰ ਉੱਤੇ ਗੰਭੀਰ ਸੱਟ ਦੇ ਕਰਕੇ ਸ਼ਾਨੀ ਦੀ ਗਾਜ਼ਾ ਵਿੱਚ ਹਾਲਤ ਬਹੁਤ ਖ਼ਰਾਬ ਹੈ।

ਨੋਆ ਅਰਗਾਮਾਨੀ ਚੀਨ ਵਿੱਚ ਜੰਮੇ ਇਜ਼ਰਾਈਲੀ ਨਾਗਰਿਕ ਹਨ, ਜਿਨ੍ਹਾਂ ਨੂੰ ਇੱਕ ਸੰਗੀਤਕ ਫ਼ੈਸਟੀਵਲ ਤੋਂ ਅਗਵਾ ਕੀਤਾ ਗਿਆ ਸੀ।

ਇੱਕ ਵੀਡੀਓ ਫ਼ੁਟੇਜ ਨੂੰ ਉਨ੍ਹਾਂ ਦੇ ਪਿਤਾ ਯਾਕੋਵ ਅਰਗਾਮਾਨੀ ਨੇ ਇਜ਼ਰਾਈਲ ਦੇ ਚੈਨਲ 12 ਦੇ ਕੋਲ ਪੁਸ਼ਟੀ ਕੀਤੀ ਹੈ, ਇਸ ਵੀਡੀਓ ਵਿੱਚ ਇਹ ਦਿਖਦਾ ਹੈ ਕਿ 25 ਸਾਲ ਦੀ ਨੋਆ ਨੂੰ ਕੱਟੜਪੰਥੀ ਮੋਟਰਸਾਈਕਲ ਉੱਤੇ ਲੈ ਗਏ, ਉਸ ਵੇਲੇ ਉਹ ਚੀਖ਼ ਰਹੇ ਸਨ, “ਮੈਨੂੰ ਨਾ ਮਾਰੋ!”

ਇਜ਼ਰਾਈਲ ਹਮਾਸ

ਤਸਵੀਰ ਸਰੋਤ, JONATHAN DEKEL-CHEN

ਤਸਵੀਰ ਕੈਪਸ਼ਨ, ਸੈਗੁਈ ਡੇਕੇਲ-ਚੇਨ ਇੱਕ ਅਮਰੀਕੀ ਇਜ਼ਰਾਈਲੀ ਨਾਗਰਿਕ ਹਨ

ਥਾਈਲੈਂਡ ਦੇ ਨਾਗਰਿਕ ਵੀ ਬੰਦੀ ਬਣਾਏ

ਸੈਗੁਈ ਡੇਕੇਲ-ਚੇਨ ਇੱਕ ਅਮਰੀਕੀ ਇਜ਼ਰਾਈਲੀ ਨਾਗਰਿਕ ਹਨ, ਉਨ੍ਹਾਂ ਦੇ ਪਿਤਾ ਜੋਨਾਥਨ ਨੇ ਬੀਬੀਸੀ ਨੂੰ ਦੱਸਿਆ ਕਿ ਨੀਰ ਓਜ਼ ਕਿਬੁੱਤਜ਼ ਉੱਤੇ ਜਦੋਂ ਹਮਾਸ ਦਾ ਹਮਲਾ ਹੋਇਆ, ਉਹ ਉਸ ਤੋਂ ਬਾਅਦ ਤੋਂ ਹੀ ਉਹ ਲਾਪਤਾ ਹਨ।

ਜੋਨਾਥਨ ਨੇ ਕਿਹਾ ਕਿ ਉਨ੍ਹਾਂ ਨੇ ਇਜ਼ਰਾਈਲੀ ਸਰਕਾਰ ਤੋਂ ਕੋਈ ਗੱਲ ਪਤਾ ਨਹੀਂ ਲੱਗੀ ਹੈ ਪਰ ਅਮਰੀਕੀ ਵਿਦੇਸ਼ੀ ਵਿਭਾਗ ਸੰਪਰਕ ਵਿੱਚ ਹੈ ਅਤੇ ਕਿਹਾ ਹੈ ਕਿ ੳਸ ਨੂੰ ਹਾਲਾਤਾਂ ਬਾਰੇ ਪਤਾ ਹੈ।

ਥਾਈਲੈਂਡ ਦੀ ਰਹਿਣ ਵਾਲੀ ਨਾਗਰਿਕ ਅਨੁਚਾ ਅੰਗਕੇਵ ਇਜ਼ਰਾਈਲ ਵਿੱਚ ਇੱਕ ਐਵਾਕਾਡੋ ਖੇਤ ਵਿੱਚ ਕੰਮ ਕਰਦੇ ਸਨ।

ਉਨ੍ਹਾਂ ਨੂੰ ਹਮਾਸ ਦੀ ਇੱਕ ਵੀਡੀਓ ਵਿੱਚ ਦੇਖਿਆ ਗਿਆ ਹੈ, ਉਨ੍ਹਾਂ ਦੀ ਪਤਨੀ ਵਨਿਡਾ ਮਾਰਸਾ ਨੇ ਵੀਡੀਓ ਦੇਣ ਤੋਂ ਬਾਅਦ ਬੀਬੀਸੀ ਨੂੰ ਦੱਸਿਆ ਹੈ ਕਿ ਉਹ ਉਨ੍ਹਾਂ ਦੇ ਪਤੀ ਹਨ।

ਬੂਨਥਾਮ ਫ਼ਾਨਥੋਂਗ ਅਤੇ ਨੱਤਾਵਾਰੀ ਯੋ ਮੂਨਕਾਨ ਪਤੀ ਪਤਨੀ ਹਨ ਅਤੇ ਉਹ ਦੋਵੇਂ ਗਾਜ਼ਾ ਦੀ ਸਰਹੱਦ ਦੇ ਕੋਲ ਮਸ਼ਰੂਮ ਤੋੜਨ ਦਾ ਕੰਮ ਕਰਦੇ ਸਨ, ਥਾਈ ਟੀਵੀ ਚੈਨਲਾਂ ਦੀ ਰਿਪੋਰਟ ਦੇ ਮੁਤਾਬਕ ਉਨ੍ਹਾਂ ਦੇ ਖੇਤ ਉੱਤੇ ਹਮਾਸ ਦੇ ਲੜਾਕੇ ਆਏ ਅਤੇ ਉਨ੍ਹਾਂ ਨੂੰ ਚੁੱਕ ਕੇ ਲੈ ਗਏ।

ਖੇਤ ਵਿੱਚ ਸਾਰੇ ਲੋਕ ਲੁਕੇ ਹੋਏ ਸਨ ਪਰ ਮੂਨਕਾਨ ਡਰ ਗਈ ਅਤੇ ਚੀਖ਼ਣ ਲੱਗੀ ਜਿਸ ਨਾਲ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਤੀ ਨੂੰ ਹਮਾਸ ਵਾਲੇ ਅਗਵਾ ਕਰਕੇ ਲੈ ਗਏ।

ਇਜ਼ਰਾਈਲ ਹਮਾਸ

ਤਸਵੀਰ ਸਰੋਤ, Twitter

ਤਸਵੀਰ ਕੈਪਸ਼ਨ, ਇਜ਼ਰਾਈਲ ਵਿੱਚ ਹਮਾਸ ਵੱਲੋਂ ਬੰਦੀ ਬਣਾਏ ਜਾ ਰਹੇ ਲੋਕ

ਸੂਰਿਆਸਰੀ ਦੀ ਇੱਕ ਤਸਵੀਰ ਸਾਹਮਣੇ ਆਈ ਹੈ, ਜਿਸ ਵਿੱਚ ਉਨ੍ਹਾਂ ਦੇ ਦੋਵੇਂ ਹੱਥ ਬੰਨ੍ਹੇ ਹੋਏ ਹਨ ਅਤੇ ਹਮਾਸ ਦੇ ਲੜਾਕੇ ਉਨ੍ਹਾਂ ਦੇ ਨਾਲ ਖੜ੍ਹੇ ਹਨ, ਇਹ ਫ਼ੋਟੋ ਉਨ੍ਹਾਂ ਦੇ ਨਾਲ ਕੰਮ ਕਰਦੇ ਇੱਕ ਪਰਿਵਾਰ ਨੇ ਭੇਜੀ ਹੈ।

ਥਾਈਲੈਂਡ ਵਿੱਚ ਉਨ੍ਹਾਂ ਦੀ ਪਤਨੀ ਅਤੇ ਬੱਚਾ ਰਹਿੰਦਾ ਹੈ।

ਮਨੀ ਜਿਰਾਚਟ ਚਾਰ ਸਾਲ ਪਹਿਲਾਂ ਰੁਜ਼ਗਾਰ ਦੀ ਤਲਾਸ਼ ਵਿੱਚ ਇਜ਼ਰਾਈਲ ਪਹੁੰਚੇ ਸਨ।

ਉਨ੍ਹਾਂ ਨੂੰ ਉਨ੍ਹਾ ਦੇ ਨਾਲ ਕੰਮ ਕਰਨ ਵਾਲੇ ਲੋਕਾਂ ਦੇ ਨਾਲ ਹਮਾਸ ਵਾਲੇ ਫੜ ਕੇ ਲੈ ਗਏ ਹਨ।

ਥਾਈਲੈਂਡ ਦੇ ਵਿਦੇਸ਼ੀ ਮੰਤਰਾਲੇ ਨੇ ਨਾਥਪੋਰਨ ਓਨਕਾਓ, ਕਾਮਕਿਰਤ ਚੋਮਬੁਆ, ਪਾਰਿਨਿਆ ਤੇਮਕਲਾਂਗ, ਪਟਨਾਯੁੱਧ ਟੋਨਸੋਕਰੀ, ਕਿਆਤਿਸਾਕ ਪਾਤੀ ਅਤੇ ਪੋਂਗਤੋਰਨ ਨੂੰ ਬੰਦੀ ਦੱਸਿਆ ਹੈ।

ਮੰਤਰਾਲੇ ਨੇ ਕਿਹਾ ਕਿ ਥਾਈਲੈਂਡ ਦੇ ਕੁਲ 14 ਨਾਗਰਿਕ ਹਮਾਸ ਦੇ ਕਬਜ਼ੇ ਵਿੱਚ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)