ਨੇਪਾਲ ਹਵਾਈ ਹਾਦਸਾ: ਲੋਕਗਾਇਕਾ, ਫੌਜੀ ਅਫ਼ਸਰ ਆਪਣੇ ਪੁੱਤ ਸਣੇ ਤੇ ਹੋਰ ਅਹਿਮ ਲੋਕ ਜੋ ਮਾਰੇ ਗਏ

ਨੇਪਾਲ ਹਵਾਈ ਹਾਦਸਾ

ਤਸਵੀਰ ਸਰੋਤ, SUPPLIED

ਤਸਵੀਰ ਕੈਪਸ਼ਨ, ਅਸਟ੍ਰੇਲੀਆ ਦੇ ਸਿਡਨੀ ਵਿੱਚ ਸਕੂਲ ਅਧਿਆਪਕ ਮਾਈਰਨ ਲਵ ਨੇ ਵੀ ਨੇਪਾਲ ਹਵਾਈ ਹਾਦਸੇ ਵਿੱਚ ਆਪਣੀ ਜਾਨ ਗਵਾ ਦਿੱਤੀ

ਮੰਨਿਆਂ ਜਾ ਰਿਹਾ ਹੈ ਕਿ ਨੇਪਾਲ ਵਿੱਚ ਵਾਪਰੇ ਤਿੰਨ ਦਹਾਕਿਆਂ ਦੇ ਸਭ ਤੋਂ ਭਿਆਨਕ ਹਵਾਈ ਹਾਦਸੇ ਦੌਰਾਨ ਜਹਾਜ਼ ’ਚ ਸਵਾਰ 72 ਯਾਤਰੀਆਂ ਵਿੱਚੋਂ ਕੋਈ ਵੀ ਬਚ ਨਹੀਂ ਸਕਿਆ।

ਅਧਿਕਾਰੀਆਂ ਮੁਤਾਬਕ ਜਹਾਜ਼ ਵਿੱਚ ਸਵਾਰ ਯਾਤਰੀਆਂ ਵਿੱਚ 53 ਨੇਪਾਲੀ, ਪੰਜ ਭਾਰਤੀ, ਚਾਰ ਰੂਸੀ ਅਤੇ ਦੋ ਕੋਰੀਆ ਵਾਸੀ ਸ਼ਾਮਲ ਸਨ।

ਜਹਾਜ਼ ਵਿੱਚ ਯੂਕੇ, ਅਸਟ੍ਰੇਲੀਆ, ਅਰਜਨਟੀਨਾ ਅਤੇ ਫਰਾਂਸ ਤੋਂ ਵੀ ਇੱਕ-ਇੱਕ ਯਾਤਰੀ ਸ਼ਾਮਲ ਹੋਣ ਦੀ ਖ਼ਬਰ ਹੈ।

ਜਹਾਜ਼ ਸੈਰ-ਸਪਾਟੇ ਵਾਲੇ ਸ਼ਹਿਰ ਪੋਖਰਾ ਦੇ ਹਵਾਈ ਅੱਡੇ ਨੇੜੇ ਖੱਡ 'ਚ ਡਿੱਗ ਗਿਆ।

ਅਜੇ ਤੱਕ ਹਾਦਸੇ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ।

ਹਾਲਾਂਕਿ ਜਾਂਚਕਰਤਾਵਾਂ ਨੇ ਯਤੀ ਏਅਰਲਾਈਨਜ਼ ਦੇ ਜਹਾਜ਼ ਦੀ ਰਿਕਾਰਡ ਹੋਈ ਆਵਾਜ਼ ਅਤੇ ਫ਼ਲਾਈਟ ਡਾਟਾ ਬਰਾਮਦ ਕਰ ਲਏ ਹਨ।

ਜਹਾਜ਼ ਵਿੱਚ ਦੁਨੀਆਂ ਦੇ ਕੁਝ ਖ਼ਾਸ ਲੋਕ ਵੀ ਸ਼ਾਮਲ ਸਨ ਜਿਨ੍ਹਾਂ ਆਪਣੀ ਜਾਨ ਗਵਾਈ।

ਨੇਪਾਲ ਹਵਾਈ ਹਾਦਸਾ

ਤਸਵੀਰ ਸਰੋਤ, KRISHNAMANI BARA

ਤਸਵੀਰ ਕੈਪਸ਼ਨ, ਯਤੀ ਹੇਅਰਲਾਇਨਜ਼ ਦਾ ਜਹਾਜ਼ ਨੇਪਾਲ ਵਿੱਚ ਹਾਦਸਾਗ੍ਰਸਤ ਹੋ ਗਿਆ ਸੀ

ਸਿਡਨੀ ਦੇ ਅਧਿਆਪਕ ਮਾਈਰੂਨ ਲਵ

ਸਿਡਨੀ ਦੇ ਇੱਕ ਸਕੂਲ ਵਿੱਚ ਪੜਾਉਂਦੇ 29 ਸਾਲਾ ਅਧਿਆਪਕ ਮਾਈਰੂਨ ਲਵ ਵੀ ਯਤੀ ਏਅਰਲਾਇਨਜ਼ ਦੇ ਜਹਾਜ਼ ਵਿੱਚ ਸਵਾਰ ਸਨ।

ਆਸਟ੍ਰੇਲੀਆਈ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਮਾਈਰੋਨ ਲਵ ਇਸ ਹਾਦਸੇ ਵਿੱਚ ਮਾਰੇ ਗਏ।

ਮਾਈਰੋਨ ਦੇ ਦੋਸਤ ਦੱਸਦੇ ਹਨ ਕਿ ਉਹ ਸਾਈਕਲ ਚਲਾਉਣਾ ਪਸੰਦ ਕਰਦੇ ਸਨ।

ਉਨ੍ਹਾਂ ਦੇ ਇੱਕ ਦੋਸਤ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਮਾਈਰੋਨ ਸਾਈਕਲ ਚਲਾਉਣ ਦੇ ਸ਼ੌਕੀਨ ਸਨ ਤੇ ਸਰਵਿੰਗ ਕਰਨ ਵੀ ਉਨ੍ਹਾਂ ਦੀ ਪਸੰਦੀਦਾ ਖੇਡ ਸੀ। ਉਨ੍ਹਾਂ ਮਾਈਰੋਨ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ,“ਉਹ ਅਸਲੋਂ ਦਿਆਲੂ, ਜ਼ਿੰਦਾਦਿਲ ਤੇ ਦਿਲਚਸਪ ਆਦਮੀ ਸੀ। ਮੈਂ ਆਪਣੀ ਜਿੰਦਗੀ ਵਿੱਚ ਉਸ ਤੋਂ ਵੱਧ ਸੱਚੇ ਆਦਮੀ ਨੂੰ ਨਹੀਂ ਮਿਲਿਆ।

ਇੱਕ ਬਿਆਨ ਵਿੱਚ, ਉਨ੍ਹਾਂ ਦੇ ਪਰਿਵਾਰ ਨੇ ਕਿਹਾ ਕਿ ਮਾਈਰੋਨ ਸਾਡੇ ਲਈ ਇੱਚ ਚੱਟਾਨ ਸੀ ਸਾਡੀ ਢਾਲ ਸੀ।

ਪਰਿਵਾਰ ਨੇ ਕਿਹਾ,"ਉਸਨੇ ਆਪਣੀ ਛੋਟੀ ਜਿਹੀ ਜ਼ਿੰਦਗੀ ਵਿੱਚ ਇੰਨਾ ਕੁਝ ਹਾਸਿਲ ਕਰ ਲਿਆ ਸੀ ਜੋ ਸਾਡੇ ਵਿੱਚੋਂ ਬਹੁਤੇ ਆਪਣੀ ਪੂਰੀ ਜ਼ਿੰਦਗੀ ਨਹੀਂ ਕਰ ਪਾਉਂਦੇ।"

ਨੇਪਾਲ ਹਵਾਈ ਹਾਦਸਾ

ਤਸਵੀਰ ਸਰੋਤ, Getty Images

ਦੱਖਣ ਕੋਰੀਆ ਦਾ ਇੱਕ ਫ਼ੌਜੀ ਤੇ ਉਸ ਦਾ ਪੁੱਤ

ਦੱਖਣ ਕੋਰੀਆ ਦੀ ਫ਼ੌਜ ਵਿੱਚ ਸੇਵਾਵਾਂ ਨਿਭਾ ਰਹੇ 45 ਸਾਲਾ ਯੂ ਆਪਣੇ 14 ਸਾਲ ਦੇ ਬੇਟੇ ਨਾਲ ਨੇਪਾਲ ਘੁੰਮਣ ਆਏ ਸਨ।

ਬੇਟੇ ਨੂੰ ਸਰਦੀ ਰੁੱਤੇ ਸਕੂਲ ਤੋਂ ਛੁੱਟੀਆਂ ਮਿਲੀਆਂ ਤਾਂ ਬਾਪ-ਬੇਟੇ ਨੇ ਹਿਮਾਲਿਆ ਹਾਈਕਿੰਗ ਕਰਨ ਦਾ ਪ੍ਰੋਗਰਾਮ ਬਣਾ ਲਿਆ।

ਇਸੇ ਲਈ ਦੋਵੇਂ ਚੜ੍ਹਦੇ ਸਾਲ ਦੱਖਣ ਕੋਰੀਆ ਤੋਂ ਨੇਪਾਲ ਲਈ ਰਵਾਨਾ ਹੋਏ।

ਦੱਖਣ ਕੋਰੀਆ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਹਾਦਸੇ ਵਾਲੇ ਦਿਨ ਜਹਾਜ਼ ਦੇ ਉਡਾਨ ਭਰਨ ਤੋਂ ਕੁਝ ਸਮਾਂ ਪਹਿਲਾਂ ਤੱਕ ਉਹ ਆਪਣੇ ਪਰਿਵਾਰ ਨੂੰ ਫ਼ੋਨ ਜ਼ਰੀਏ ਮੈਸੇਜ ਭੇਜ ਕੇ ਆਪਣੀ ਯਾਤਰੀ ਬਾਰੇ ਸਭ ਕੁਝ ਦੱਸ ਰਹੇ ਸਨ।

ਪਰ ਪਰਿਵਾਰ ਯਾਦ ਕਰਦਾ ਹੈ ਕਿ ਉਡਾਨ ਦੇ ਨਿਰਧਾਰਿਤ ਸਮੇਂ ਤੋਂ ਬਾਅਦ ਉਨ੍ਹਾਂ ਦੀ ਪਰਿਵਾਰ ਨਾਲ ਕੋਈ ਗੱਲ ਨਹੀਂ ਹੋਈ।

ਯੂ ਦੇ ਪਰਿਵਾਰ ਨੇ ਦੱਸਿਆ ਕਿ ਉਹ ਪਹਿਲਾਂ ਭਾਰਤ ਗਏ ਤੋਂ ਉਥੋਂ ਨੇਪਾਲ ਗਏ। ਉਹ ਨੇਪਾਲ ਵਿੱਚ ਵੱਖ ਵੱਖ ਕਈ ਥਾਵਾਂ ’ਤੇ ਸੈਰ ਸਪਾਟੇ ਲਈ ਜਾਣਾ ਚਾਹੁੰਦੇ ਸਨ।

ਨੇਪਾਲ ਹਵਾਈ ਹਾਦਸਾ
ਤਸਵੀਰ ਕੈਪਸ਼ਨ, ਸੋਨੂੰ ਜੈਸਵਾਲ ਆਪਣੇ ਦੋਸਤਾਂ ਨਾਲ ਪਸ਼ੂਪਤੀਨਾਥ ਮੰਦਰ ਮੱਥਾ ਟੇਕਣ ਗਏ ਸਨ

ਸੋਨੂੰ ਜੈਸਵਾਲ, ਅਭਿਸ਼ੇਕ ਕੁਸ਼ਵਾਹਾ, ਅਨਿਲ ਰਾਜਭਰ ਅਤੇ ਵਿਸ਼ਾਲ ਸ਼ਰਮਾ

ਭਾਰਤ ਦੇ ਸੂਬੇ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਦੇ ਰਹਿਣ ਵਾਲੇ ਚਾਰ ਦੋਸਤ ਉਨ੍ਹਾਂ ਪੰਜ ਭਾਰਤੀਆਂ ਵਿੱਚ ਸ਼ਾਮਲ ਸਨ ਜਿਨ੍ਹਾਂ ਨੇਪਾਲ ਹਵਾਈ ਹਾਦਸੇ ਵਿੱਚ ਜਾਨ ਗਵਾਈ।

ਗਾਜ਼ੀਪੁਰ ਦੇ ਸਥਾਨਕ ਲੋਕਾਂ ਨੇ ਦੱਸਿਆ ਕਿ ਉਹ 13 ਜਨਵਰੀ ਨੂੰ ਕਾਠਮੰਡੂ ਦੇ ਬਾਹਰਵਾਰ ਸਥਿਤ ਇੱਕ ਹਿੰਦੂ ਮੰਦਰ, ਪਸ਼ੂਪਤੀਨਾਥ ਦੇ ਦਰਸ਼ਨ ਕਰਨ ਲਈ ਨੇਪਾਲ ਗਏ ਸਨ।

ਸੋਨੂ ਜੈਸਵਾਲ ਆਪਣੇ ਪੁੱਤ ਲਈ ਅਰਦਾਸ ਕਰਨ ਗਏ ਸਨ।

ਮੱਥਾ ਟੇਕਣ ਤੋਂ ਬਾਅਦ ਉਨ੍ਹਾਂ ਨੇ ਪੋਖਰਾ 'ਚ ਪੈਰਾਗਲਾਈਡਿੰਗ ਜਾਣ ਦੀ ਯੋਜਨਾ ਬਣਾਈ।

ਜਿਸ ਵੇਲੇ ਜਹਾਜ ਹਾਦਸਾਗ੍ਰਸਤ ਹੋਇਆ ਜੈਸਵਾਲ ਫ਼ੇਸਬੁੱਕ ’ਤੇ ਲਾਈਵ ਸਟ੍ਰੀਮਿੰਗ ਕਰ ਰਹੇ ਸਨ। ਸ਼ਾਇਹ ਉਹ ਜਹਾਜ ਦਾ ਹੇਠਾਂ ਉੱਤਰਣਾ ਦਿਖਾਉਣਾ ਚਾਹੁੰਦੇ ਸਨ ਪਰ ਇਸ ਵੀਡੀਓ ਵਿੱਚ ਜਹਾਜ਼ ਦਾ ਰਿਹਾਇਸ਼ੀ ਇਮਰਾਤਾਂ ਦੇ ਨੇੜੇ ਡਗਮਗਾਉਂਦਾ ਉੜਦਾ ਦੇਖਿਆ ਜਾ ਸਕਦਾ ਹੈ।

ਉਨ੍ਹਾਂ ਦੇ ਪਿੰਡ ਵਾਲੇ ਜੈਸਵਾਲ ਨੂੰ ਇਕ ਨਰਮ ਦਿਲ ਤੇ ਖ਼ੁਸ਼ਮਿਜ਼ਾਜ ਆਦਮੀ ਦੱਸਦੇ ਹਨ।

ਕਈ ਪਿੰਡ ਵਾਲਿਆਂ ਨੇ ਚਾਰ ਆਦਮੀਆਂ ਨੂੰ "ਦਿਆਲੂ, ਮਜ਼ੇਦਾਰ ਰੂਹਾਂ" ਵਜੋਂ ਯਾਦ ਕੀਤਾ।

BBC

ਨੇਪਾਲ ’ਚ ਹਾਦਸਾਗ੍ਰਤ ਜਹਾਜ਼

  • ਨੇਪਾਲ 'ਚ ਕਾਠਮਾਂਡੂ ਤੋਂ ਪੋਖਰਾ ਜਾ ਰਿਹਾ ਜਹਾਜ਼ ਹਾਦਸਾਗ੍ਰਸਤ ਹੋਇਆ
  • ਇਸ ਜਹਾਜ਼ ਵਿੱਚ ਕਰੂ ਮੈਂਬਰਾਂ ਸਮੇਤ ਕੁੱਲ 72 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 5 ਭਾਰਤੀ ਵੀ ਸ਼ਾਮਲ
  • ਜਹਾਜ਼ ’ਚ ਸਵਾਰ ਸਾਰੇ ਯਾਤਰੀਆਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈਹਾਦਸੇ ਦਾ ਕਾਰਣਾ ਦੀ ਜਾਂਚ ਲਈ ਇੱਕ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ
  • ਹਾਦਸੇ ਤੋਂ ਕੁਝ ਪਲ ਪਹਿਲਾਂ ਦੀ ਪਾਇਲਟ ਨੇ ਹੇਠਾਂ ਉੱਤਰਣ ਲਈ ਲੈਂਡਿੰਗ ਪੈਡ ਬਦਲਣ ਦਾ ਫ਼ੈਸਲਾ ਲਿਆ ਸੀ
BBC

ਕੋ-ਪਾਇਲਟ ਅੰਜੂ ਖਾਤੀਵਾੜਾ

ਨੇਪਾਲ ਹਵਾਈ ਹਾਦਸਾ

ਤਸਵੀਰ ਸਰੋਤ, SUPPLIED

ਤਸਵੀਰ ਕੈਪਸ਼ਨ, ਜਹਾਜ਼ ਦੀ ਕੋ-ਪਾਇਲਟ ਅੰਜੂ ਖਾਤੀਵਾੜਾ

ਅੰਜੂ ਖਾਤੀਵਾੜਾ ਯਤੀ ਏਅਰਲਾਇਨਜ਼ ਦੀ ਉਡਾਣ 691 ਦੀ ਸਹਿ-ਪਾਇਲਟ ਸੀ। ਇੱਕ ਟ੍ਰੇਲਬਲੇਜ਼ਰ, ਅੰਜੂ ਉਨ੍ਹਾਂ ਛੇ ਔਰਤਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੂੰ ਏਅਰਲਾਇਨ ਨੇ ਪਾਇਲਟ ਨਿਯੁਕਤ ਕੀਤਾ ਸੀ। ਉਨ੍ਹਾਂ ਨੇ ਕਰੀਬ 6,400 ਘੰਟੇ ਦੀ ਹਵਾਈ ਉਡਾਣ ਭਰੀ ਸੀ।

ਯਤੀ ਏਅਰਲਾਇਨਜ਼ ਦੇ ਸੁਦਰਸ਼ਨ ਬਰਤੌਲਾ ਨੇ ਕਿਹਾ, "ਉਹ ਏਅਰਲਾਇਨ ਦੀ ਕਪਤਾਨ ਸੀ ਜਿਸ ਨੇ ਇਕੱਲੀਆਂ ਉਡਾਣਾਂ ਭਰੀਆਂ ਸਨ।"

"ਉਹ ਇੱਕ ਬਹਾਦਰ ਔਰਤ ਸੀ।"

ਅੰਜੂ ਦੀ ਮੌਤ ਤੋਂ ਬਾਅਦ ਇਹ ਸਾਹਮਣੇ ਆਇਹ ਕਿ ਉਨ੍ਹਾਂ ਦਾ ਪਤੀ ਦੀਪਕ ਪੋਖਰਲ ਵੀ 2006 ਵਿੱਚ ਯਤੀ ਏਅਰਲਾਈਨਜ਼ ਦੀ ਉਡਾਣ ਦਾ ਸਹਿ-ਪਾਇਲਟ ਸੀ ਤੇ ਉਹ ਜਹਾਜ਼ ਕਰੈਸ਼ ਹੋ ਗਿਆ ਸੀ।

ਇਸ ਹਾਦਸੇ ਵਿੱਚ ਦੀਪਕ ਦੀ ਮੌਤ ਹੋ ਗਈ ਸੀ।

ਅੰਜੂ ਪਾਇਲਟ ਬਣਨ ਲਈ ਆਪਣੇ ਪਤੀ ਤੋਂ ਹੀ ਪ੍ਰੇਰਿਤ ਹੋਏ ਸਨ।

ਦੁੱਖ ਤੇ ਹੈਰਾਨੀ ਦੀ ਗੱਲ ਇਹ ਕਿ ਦੋਵਾਂ ਪਾਇਲਟ ਪਤੀ ਪਤਨੀ ਦੀ ਮੌਤ ਹਵਾਈ ਹਾਦਸਿਆਂ ਵਿੱਚ ਹੀ ਹੋਈ।

BBC

ਇਹ ਵੀ ਪੜ੍ਹੋ-

BBC

ਗਇਕ ਨੀਰਾ ਚੰਤਿਆਲ

ਨੇਪਾਲ ਹਵਾਈ ਹਾਦਸਾ

ਤਸਵੀਰ ਸਰੋਤ, SUPPLIED

ਤਸਵੀਰ ਕੈਪਸ਼ਨ, ਨੇਪਾਲ ਦੀ ਲੋਕ ਗੀਤ ਗਾਇਕਾ ਨੀਰਾ ਚੰਤਿਆਲ

 ਨੀਰਾ ਇੱਕ ਗਾਇਕਾ ਸੀ ਜੋ ਅਕਸਰ ਯਤੀ ਏਅਰਲਾਇਨਜ਼ ਦੇ ਜਹਾਜ਼ ਵਿੱਚ ਸਫ਼ਰ ਕਰਦੇ ਸਨ।

ਕਫ਼ਾਇਤੀ ਟਿਕਟਾਂ ਕਾਰਨ ਨੇਪਾਲ ਦਾ ਮੱਧ ਵਰਗੀ ਤਬਕਾ ’ਚ ਯਤੀ ਏਅਰਲਾਇਨਜ਼ ਕਾਫ਼ੀ ਮਕਬੂਲ ਹੈ।

ਜਿਸ ਦਿਨ ਇਹ ਹਾਦਸਾ ਵਾਪਰਿਆਂ ਨੀਰਾ, ਪੋਖਰਾ ਵਿੱਚ ਇੱਕ ਸੰਗੀਤ ਸਮਾਰੋਹ ਵਿੱਚ ਹਿੱਸਾ ਲੈਣ ਜਾ ਰਹੇ ਸਨ।

ਉਨ੍ਹਾਂ ਦੇ ਦੋਸਤ ਭੀਮਸੇਨ ਨੇ ਬੀਬੀਸੀ ਨੂੰ ਦੱਸਿਆ, "ਉਹ ਇੱਕ ਬਹੁਤ ਹੀ ਪ੍ਰਤਿਭਾਸ਼ਾਲੀ ਕਲਾਕਾਰ ਸੀ, ਅਤੇ ਲੋਕ ਗੀਤ ਗਾਉਂਦੀ ਸੀ। ਉਹ ਅਕਸਰ ਆਪਣੇ ਆਪ ’ਚ ਗੁਣਗੁਣਾਉਂਦੀ ਰਹਿੰਦੀ ਸੀ।"

ਭੀਮਸੇਨ ਨੇ ਕਿਹਾ,"ਮੈਂ ਦੱਸ ਨਹੀਂ ਸਕਦਾ ਕਿ ਸਾਨੂੰ ਨੀਰਾ ਦੀ ਮੌਤ ਨਾਲ ਕਿੰਨਾ ਨੁਕਸਾਨ ਹੋਇਆ। ਇਹ ਦੁੱਖ਼ ਬਿਆਨ ਕਰਨ ਲਈ ਸ਼ਬਦ ਨਹੀਂ ਹੈ।"

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)