ਨੇਪਾਲ ਹਵਾਈ ਹਾਦਸਾ: ਪੁੱਤ ਲਈ ਅਰਦਾਸ ਕਰਨ ਗਏ ਭਾਰਤੀ ਨੇ ਜਹਾਜ਼ ਦੇ ਆਖਰੀ ਪਲਾਂ ਦੀ ਵੀਡੀਓ ’ਚ ਇਹ ਦਿਖਾਇਆ

ਨੇਪਾਲ ਹਵਾਈ ਹਾਦਸਾ
ਤਸਵੀਰ ਕੈਪਸ਼ਨ, ਸੋਨੂੰ ਜੈਸਵਾਲ ਹਾਦਸਾਗ੍ਰਸਤ ਜਹਾਜ਼ ਵਿੱਚ ਸਵਾਰ ਸਨ
    • ਲੇਖਕ, ਜ਼ੋਇਆ ਮਾਤੀਨ
    • ਰੋਲ, ਬੀਬੀਸੀ ਪੰਜੀਬ ਪੱਤਰਕਾਰ

ਨੇਪਾਲ ਵਿੱਚ ਵਾਪਰਿਆ ਇਹ ਹਾਦਸਾ ਪਿਛਲੇ 30 ਸਾਲਾਂ ਦਾ ਸਭ ਤੋਂ ਵੱਡਾ ਹਾਦਸਾ ਸੀ। ਯਤੀ ਏਅਰਲਾਈਨਜ਼ ਦਾ ਜਹਾਜ਼ ਕਰੈਸ਼ ਹੋਣ ਤੋਂ ਕੁਝ ਘੰਟੇ ਬਾਅਦ ਇੱਕ ਵੀਡੀਓ ਭਾਰਤ ਵਿੱਚ ਵਾਇਰਲ ਹੋਇਆ।

ਇਹ ਵੀਡੀਓ ਇੱਕ 30 ਸਾਲਾ ਭਾਰਤੀ ਸੌਨੂੰ ਜੈਸਵਾਲ ਨੇ ਬਣਾਇਆ ਸੀ ਜੋ ਹਾਦਸੇ ਤੋਂ ਕੁਝ ਪਲ ਪਹਿਲਾਂ ਜਹਾਜ਼ ਵਿੱਚੋਂ ਹੀ ਲਾਈਵ ਸਟ੍ਰੀਮ ਕਰ ਰਿਹਾ ਸੀ।

ਸੋਨੂੰ ਜੈਸਵਾਲ ਆਪਣੇ ਚਾਰ ਦੋਸਤਾਂ ਨਾਲ ਨੇਪਾਲ ਘੁੰਮਣ ਗਏ ਸਨ ਤੇ ਕਾਠਮੰਡੂ ਤੋਂ ਪੋਖਰਾ ਜਾਣ ਲਈ ਹਵਾਈ ਸਫ਼ਰ ਕਰ ਰਹੇ ਸਨ।

ਵੀਡੀਓ ਵਿੱਚ ਜਹਾਜ਼ ਨੂੰ ਜ਼ਮੀਨ ’ਤੇ ਡਿੱਗਦਿਆਂ ਦੇਖਿਆ ਜਾ ਸਕਦਾ ਹੈ ਤੇ ਇਹ ਵੀ ਕਿ ਜਹਾਜ਼ ’ਚ ਸਵਾਰ ਲੋਕ ਮੌਤ ਤੋਂ ਕੁਝ ਪਲ ਪਹਿਲਾਂ ਬਿਲਕੁਲ ਸਹਿਜ ਸਨ ਤੇ ਅਜਿਹੀ ਕਿਸੇ ਵੀ ਸੰਭਾਨਵਾਂ ਤੋਂ ਅਣਜਾਣ ਸਨ।

ਮੰਨਿਆ ਜਾ ਰਿਹਾ ਹੈ ਕਿ ਜਹਾਜ਼ 'ਚ ਸਵਾਰ 72 ਲੋਕਾਂ 'ਚੋਂ ਕੋਈ ਵੀ ਬਚ ਨਹੀਂ ਸਕਿਆ।

ਨੇਪਾਲ ਹਵਾਈ ਹਾਦਸਾ

ਤਸਵੀਰ ਸਰੋਤ, EPA-EFE/REX/SHUTTERSTOCK

ਤਸਵੀਰ ਕੈਪਸ਼ਨ,

ਆਖ਼ਰੀ ਵੀਡੀਓ

ਵੀਡੀਓ ਦੀ ਸ਼ੁਰੂਆਤ ਵਿੱਚ ਸੋਨੂੰ ਜੈਸਵਾਲ ਚਿਹਰੇ ’ਤੇ ਮੁਸਕਰਾਹਟ ਲਈ ਜਹਾਜ਼ ਦਾ ਹੇਠਾਂ ਉਤਰਨਾ ਦਿਖਾ ਰਹੇ ਹਨ। ਜਹਾਜ਼ ਭੂਰੇ-ਹਰੇ ਖੇਤਾਂ ਤੇ ਇਮਾਰਤਾਂ ਉਪਰ ਉਡਦਾ ਨਜ਼ਰ ਆ ਰਿਹਾ ਹੈ।

ਸੋਨੂੰ ਕੈਮਰਾ ਘੁੰਮਾ ਕੇ ਬਾਕੀ ਦੇ ਮੁਸਾਫ਼ਰ ਵੀ ਦਿਖਾ ਰਹੇ ਹਨ ਜੋ ਸਕੂਨ ਨਾਲ ਆਪਣਾ ਸਫ਼ਰ ਮੁਕੰਮਲ ਹੋਣ ਦੀ ਉਡੀਕ ਕਰ ਰਹੇ ਹਨ।

ਪਰ ਕੁਝ ਹੀ ਪਲਾਂ ਬਾਅਦ ਜਹਾਜ਼ ਹੌਲੀ-ਹੌਲੀ ਡਗਮਗਾਉਂਦਾ ਦਿਖਾਈ ਦਿੱਤਾ ਤੇ ਫ਼ੋਨ ਦਾ ਕੈਮਰਾ ਆਮ ਮੁਹਾਰੇ ਘਟਨਾ ਨੂੰ ਰਿਕਾਰਡ ਕਰਨ ਲੱਗਿਆ।

ਪਲਾਂ ’ਚ ਹੀ ਭਿਆਨਕ ਦ੍ਰਿਸ਼ ਰਿਕਾਰਡ ਹੋਣ ਲੱਗੇ। ਕੈਮਰਾ ਅੱਗ ਦੀਆਂ ਲਪਟਾਂ ਤੇ ਉੱਡਦੇ ਸੰਘਣੇ ਕਾਲੇ ਧੂੰਏ ਦੀ ਰਿਕਾਰਡਿੰਗ ਕਰਦਾ ਰਿਹਾ।

ਡਿੱਗਦੇ ਤੇ ਅੱਗ ਨਾਲ ਟੁੱਟਦੇ ਜਹਾਜ਼ ਦੀਆਂ ਅਵਾਜ਼ਾਂ, ਚੀਕਾਂ ਦੀਆਂ ਅਵਾਜ਼ਾਂ ਰਿਕਾਰਡ ਹੁੰਦੀਆਂ ਰਹੀਆਂ ਤੇ ਫ਼ਿਰ ਵੀਡੀਓ ਖ਼ਤਮ ਹੋ ਗਈ।

ਨੇਪਾਲ ਹਵਾਈ ਹਾਦਸਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲੋਕਾਂ ਨੇ ਮੋਮਬੱਤੀਆਂ ਬਾਲ ਕੇ ਹਾਦਸੇ ’ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ

ਹਾਦਸੇ ਤੋਂ ਬਾਅਦ ਫ਼ੋਨ ਦਾ ਮਿਲਣਾ

ਸੋਨੂੰ ਜੈਸਵਾਲ ਦੇ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੇ ਫ਼ੇਸਬੁੱਕ ਅਕਾਉਂਟ ’ਤੇ ਵੀਡੀਓ ਦੇਖ ਕੇ ਇਸ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕੀਤੀ ਹੈ।

ਜੈਸਵਾਲ ਦੇ ਦੋਸਤ ਮੁਕੇਸ਼ ਕਸ਼ਯਪ ਨੇ ਮੀਡੀਆ ਨੂੰ ਦੱਸਿਆ, "ਜਦੋਂ ਜਹਾਜ਼ ਸੇਤੀ ਨਦੀ ਦੇ ਕੋਲ ਇੱਕ ਖੱਡ ਵਿੱਚ ਡਿੱਗ ਰਿਹਾ ਸੀ ਸੋਨੂੰ ਨੇ ਉਸ ਸਮੇਂ ਲਾਈਵ ਸ਼ੁਰੂ ਕੀਤਾ।"

ਸਥਾਨਕ ਪੱਤਰਕਾਰ ਸ਼ਸ਼ੀਕਾਂਤ ਤਿਵਾਰੀ ਨੇ ਬੀਬੀਸੀ ਨੂੰ ਦੱਸਿਆ ਕਿ ਕਸ਼ਯਪ ਨੇ ਉਨ੍ਹਾਂ ਨੂੰ ਜੈਸਵਾਲ ਦੇ ਫੇਸਬੁੱਕ ਪ੍ਰੋਫਾਈਲ 'ਤੇ ਵੀਡੀਓ ਦਿਖਾਈ, ਜੋ ਕਿ ਉਨ੍ਹਾਂ ਦੇ ਨਿੱਜੀ ਸੰਪਰਕ ਮੈਂਬਰ ਹੀ ਦੇਖ ਸਕਦੇ ਸਨ।

ਸੋਸ਼ਲ ਮੀਡੀਆ 'ਤੇ ਪੋਸਟ ਕੀਤੇ ਗਏ ਵੀਡੀਓਜ਼ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਜਹਾਜ਼ ਤੇਜ਼ੀ ਨਾਲ ਘੁੰਮਣ ਤੋਂ ਪਹਿਲਾਂ ਆਬਾਦੀ ਵਾਲੇ ਇਲਾਕੇ ਉੱਤੇ ਬਹੁਤ ਨੀਵੀਂ ਉਡਾਣ ਭਰ ਰਿਹਾ ਹੈ।

ਇਹ ਸਪੱਸ਼ਟ ਨਹੀਂ ਹੈ ਕਿ ਜੈਸਵਾਲ ਨੇ ਜਹਾਜ਼ ਤੋਂ ਸਟ੍ਰੀਮ ਕਰਨ ਲਈ ਇੰਟਰਨੈਟ ਦੀ ਵਰਤੋਂ ਕਿਵੇਂ ਕੀਤੀ।

ਨੇਪਾਲ ਦੇ ਸਾਬਕਾ ਸੰਸਦ ਮੈਂਬਰ ਅਭਿਸ਼ੇਕ ਪ੍ਰਤਾਪ ਸ਼ਾਹ ਨੇ ਭਾਰਤੀ ਨਿਊਜ਼ ਚੈਨਲ ਐੱਨਡੀਟੀਵੀ ਨੂੰ ਦੱਸਿਆ ਕਿ ਬਚਾਅ ਕਰਮੀਆਂ ਨੇ ਜਹਾਜ਼ ਦੇ ਮਲਬੇ ਤੋਂ ਉਨ੍ਹਾਂ ਦਾ ਫ਼ੋਨ ਬਰਾਮਦ ਕਰ ਲਿਆ ਹੈ ਜਿਸ 'ਤੇ ਵੀਡੀਓ ਰਿਕਾਰਡ ਕੀਤੀ ਗਈ ਸੀ।

ਸ਼ਾਹ ਨੇ ਨਿਊਜ਼ ਚੈਨਲ ਨੂੰ ਦੱਸਿਆ, "ਇਹ ਵੀਡੀਓ ਮੇਰੇ ਇੱਕ ਦੋਸਤ ਨੇ ਭੇਜੀ ਸੀ, ਜਿਸ ਨੇ ਇਹ ਇੱਕ ਪੁਲਿਸ ਅਧਿਕਾਰੀ ਤੋਂ ਪ੍ਰਾਪਤ ਕੀਤੀ ਸੀ। ਇਹ ਇੱਕ ਅਸਲੀ ਰਿਕਾਰਡ ਹੈ।"

ਨੇਪਾਲ ਹਵਾਈ ਹਾਦਸਾ
ਤਸਵੀਰ ਕੈਪਸ਼ਨ, ਮਾਰੇ ਗਏ ਭਾਰਤੀਆਂ ਦੇ ਪਰਿਵਾਰ ਵਾਲੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਹਨ

ਪਰਿਵਾਰਾਂ ਨੂੰ ਮ੍ਰਿਤਕ ਦੇਹਾਂ ਦੀ ਉਡੀਕ

ਨੇਪਾਲ ਵਿੱਚ ਅਧਿਕਾਰੀਆਂ ਨੇ ਦਾਅਵੇ ਦੀ ਪੁਸ਼ਟੀ ਨਹੀਂ ਕੀਤੀ ਉਨ੍ਹਾਂ ਨੇ ਫੁਟੇਜ 'ਤੇ ਵੀ ਕੋਈ ਟਿੱਪਣੀ ਨਹੀਂ ਕੀਤੀ, ਜੋ ਕਰੈਸ਼ ਜਾਂਚਕਰਤਾਵਾਂ ਲਈ ਮਦਦਗਾਰ ਹੋ ਸਕਦੀ ਹੈ।

ਪਰ ਚਾਰ ਦੋਸਤਾਂ ਜੈਸਵਾਲ, ਅਭਿਸ਼ੇਕ ਕੁਸ਼ਵਾਹਾ, ਅਨਿਲ ਰਾਜਭਰ ਅਤੇ ਵਿਸ਼ਾਲ ਸ਼ਰਮਾ ਦੇ ਪਰਿਵਾਰਕ ਮੈਂਬਰਾਂ ਲਈ ਕਿਸੇ ਗੱਲ ਦੇ ਕੋਈ ਮਾਅਨੇ ਨਹੀਂ ਹਨ।

ਅਭੀਸ਼ੇਕ ਕੁਸ਼ਵਾਹਾ ਦੇ ਭਰਾ ਚੰਦਰਭਾਨ ਮੌਰੀਆ ਇਸ ਦੁੱਖ ਨੂੰ ਅਕਹਿ ਦੱਸਦਿਆ ਅਪੀਲ ਕੀਤੀ,“ਸਰਕਾਰ ਨੂੰ ਸਾਡੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ। ਜਿਵੇਂ ਵੀ ਹੋ ਸਕੇ ਸਾਡੇ ਅਜੀਜ਼ਾਂ ਦੀਆਂ ਮ੍ਰਿਤਕ ਦੇਹਾਂ ਸਾਡੇ ਸਪੁਰਦ ਕਰਵਾਈਆਂ ਜਾਣ।”

ਉੱਤਰ ਪ੍ਰਦੇਸ਼ ਸੂਬੇ ਦੇ ਗਾਜ਼ੀਪੁਰ ਵਿੱਚ ਅਧਿਕਾਰੀਆਂ ਨੇ ਕਿਹਾ ਕਿ ਉਹ ਪੀੜਤ ਪਰਿਵਾਰਾਂ ਤੇ ਭਾਰਤੀ ਦੂਤਾਵਾਸ ਦੇ ਸੰਪਰਕ ਵਿੱਚ ਹਨ।

ਉਨ੍ਹਾਂ ਪੀੜਤਾਂ ਦੀ ਸੰਭਵ ਮਦਦ ਕਰਨ ਦਾ ਵੀ ਦਾਅਵਾ ਕੀਤਾ।

BBC

ਨੇਪਾਲ ਹਵਾਈ ਹਾਦਸਾ

  • ਨੇਪਾਲ ਦੇ ਪੋਖ਼ਰਾ ਹਵਾਈ ਅੱਡੇ ’ਤੇ ਯਤੀ ਏਅਰਲਾਈਨਜ਼ ਦਾ ਜਹਾਜ਼ ਹਾਦਸਾਗ੍ਰਸਤ
  • ਇਸ ਜਹਾਜ਼ ਵਿੱਚ ਕਰੂ ਮੈਂਬਰਾਂ ਸਮੇਤ ਕੁੱਲ 72 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 5 ਭਾਰਤੀ ਵੀ ਸ਼ਾਮਲ
  • ਭਾਰਤੀ ਯਾਤਰੀਆਂ ਵਿੱਚੋਂ ਚਾਰ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਦੇ ਦੋਸਤ ਸਨ ਜੋ ਪਸ਼ੂਪਤੀਨਾਥ ਮੰਦਰ ਮੱਥਾ ਟੇਕਣ ਗਏ ਸਨ
  • ਸੋਨੂੰ ਜੈਸਵਾਲ ਨੇ ਜਹਾਜ਼ ਡਿੱਗਣ ਤੋਂ ਕੁਝ ਸਕਿੰਟ ਪਹਿਲਾਂ ਫ਼ੇਸਬੁੱਕ ਲਾਈਵ ਸ਼ੁਰੂ ਕੀਤਾ, ਜਿਸ ਵਿੱਚ ਹਾਦਸੇ ਦੇ ਆਖ਼ਰੀ ਪਲ ਰਿਕਾਰਡ ਹੋਏ
  • ਜਹਾਜ਼ ’ਚ ਸਵਾਰ ਸਾਰੇ ਯਾਤਰੀਆਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ
  • ਹਾਦਸੇ ਦਾ ਕਾਰਨਾਂ ਦੀ ਜਾਂਚ ਲਈ ਇੱਕ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ
BBC
ਨੇਪਾਲ ਹਵਾਈ ਹਾਦਸਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਹਾਜ਼ ਹਾਦਸੇ ਵਿੱਚ ਬੁਰੀ ਤਰ੍ਹਾਂ ਨਸ਼ਟ ਹੋ ਗਿਆ

ਮਿਲਣਸਾਰ ਸਨ ਚਾਰੇ ਦੋਸਤ

ਚਾਰਾਂ ਦੋਸਤਾਂ ਦੇ ਪਿੰਡ ਦੇ ਲੋਕ ਉਨ੍ਹਾਂ ਨੂੰ ਦਿਆਲੂ, ਖੁਸ਼ਮਿਜ਼ਾਜ ਤੇ ਮਿਲਣਸਾਰ ਦੱਸਿਆ।

ਉਨ੍ਹਾਂ ਨੂੰ ਮਿਲੇ ਕੁਝ ਲੋਕ ਪੀੜਤ ਪਰਿਵਾਰਾਂ ਵਲੋਂ ਕੀਤੇ ਵਿਰੋਧ ਪ੍ਰਦਰਸ਼ਨਾਂ ਵਿੱਚ ਵੀ ਸ਼ਾਮਿਲ ਹੋਏ।

ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇਸ ਹਾਦਸੇ ਨੇ ਸੁੱਖ ਦੀ ਜ਼ਿੰਦਗੀ ਜੀਅ ਰਹੇ ਪਰਿਵਾਰਾਂ ਨੂੰ ਬਰਬਾਦ ਕਰ ਦਿੱਤਾ।

ਮਾਰੇ ਗਏ ਭਾਰਤੀਆਂ ਦੇ ਪਰਿਵਾਰਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

ਚਾਰੇ ਦੋਸਤ 20 ਤੋਂ 30 ਸਾਲ ਦੀ ਉਮਰ ਦਰਮਿਆਨ ਸਨ। ਉਹ ਚਾਰੇ ਦੋਸਤ ਪਿਛਲੇ ਕਈ ਸਾਲਾਂ ਤੋਂ ਇਕੱਠੇ ਸਨ ਤੇ ਅਕਸਰ ਇਕੱਠਿਆਂ ਸਮਾਂ ਬਿਤਾਉਂਣਾ ਪਸੰਦ ਕਰਦੇ ਸਨ।

ਨੇਪਾਲ ਹਵਾਈ ਹਾਦਸਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਾਦਸੇ ਤੋਂ ਬਾਅਦ ਅਸਮਾਨ ਵਿੱਚ ਕਾਲਾ ਧੂੰਆ ਛਾ ਗਿਆ

ਸਥਾਨਕ ਲੋਕਾਂ ਨੇ ਕੀ ਦੇਖਿਆ

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹ 13 ਜਨਵਰੀ ਨੂੰ ਕਾਠਮੰਡੂ ਦੇ ਬਾਹਰਵਾਰ ਇੱਕ ਵਿਸ਼ਾਲ ਮੰਦਰ ਪਸ਼ੂਪਤੀਨਾਥ ਮੰਦਰ ਦੇ ਦਰਸ਼ਨ ਕਰਨ ਲਈ ਨੇਪਾਲ ਗਏ ਸਨ, ਜੋ ਹਿੰਦੂ ਦੇਵਤਾ ਸ਼ਿਵ ਨੂੰ ਸਮਰਪਿਤ ਹੈ।

ਇਹ ਯਾਤਰਾ ਦਾ ਵਿਚਾਰ ਸੋਨੂੰ ਜੈਸਵਾਲ ਦਾ ਵਿਚਾਰ ਸੀ। ਉਹ ਤਿੰਨ ਬੱਚਿਆਂ ਦਾ ਪਿਤਾ ਹਨ।

ਮੰਦਰ ਦਾ ਦੌਰਾ ਕਰਨ ਤੋਂ ਬਾਅਦ, ਦੋਸਤ ਐਤਵਾਰ ਨੂੰ ਪੋਖਰਾ ਲਈ ਰਵਾਨਾ ਹੋਏ। ਅੰਨਪੂਰਨਾ ਪਹਾੜੀ ਨੇੜੇ ਸਥਿਤ ਇੱਕ ਖ਼ੂਬਸੂਰਤ ਸੈਰ-ਸਪਾਟਾ ਸ਼ਹਿਰ ਵਿੱਚ ਪੈਰਾਗਲਾਈਡਿੰਗ ਕਰਨ ਗਏ।

ਉਨ੍ਹਾਂ ਦੀ ਯੋਜਨਾ ਕਾਠਮੰਡੂ ਵਾਪਸ ਜਾਣ ਦੀ ਸੀ।

ਜੈਸਵਾਲ ਦੇ ਇੱਕ ਰਿਸ਼ਦੇਦਾਰ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਕਿਹਾ,“ਉਹ ਕਰਨਾ ਕੁਝ ਹੋਰ ਚਾਹੁੰਦੇ ਪਰ ਕਿਸਮਤ ਨੂੰ ਕੁਝ ਹੋਰ ਮਨਜ਼ੂਰ ਸੀ ਤੇ ਇਹ ਭਾਣਾ ਵਰਤ ਗਿਆ।”

BBC

ਇਹ ਵੀ ਪੜ੍ਹੋ-

BBC

ਜਹਾਜ਼ ਵਿੱਚ ਕੁੱਲ ਪੰਜ ਭਾਰਤੀ ਸ਼ਾਮਿਲ ਸਨ

ਜਹਾਜ਼ ਵਿੱਚ ਕੁੱਲ ਪੰਜ ਭਾਰਤੀ ਸ਼ਾਮਲ ਸਨ ਜਿਨ੍ਹਾਂ ਵਿੱਚੋਂ ਚਾਰ ਇਹ ਦੋਸਤ ਸਨ।

ਅਧਿਕਾਰੀਆਂ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ 53 ਯਾਤਰੀਆਂ ਨੇਪਾਲ ਦੇ ਰਹਿਣ ਪਾਲੇ ਸਨ, ਚਾਰ ਰੂਸ ਦੇ ਤੇ ਦੋ ਕੋਰੀਆ ਦੇ ਵਾਸੀ ਸਨ।

ਜਹਾਜ਼ ਵਿੱਚ ਆਇਰਲੈਂਡ, ਆਸਟ੍ਰੇਲੀਆ, ਅਰਜਨਟੀਨਾ ਅਤੇ ਫਰਾਂਸ ਦਾ ਵੀ ਇੱਕ-ਇੱਕ ਯਾਤਰੀ ਸ਼ਾਮਲ ਹੋਣ ਦੀ ਜਾਣਕਾਰੀ ਹੈ।

ਸੋਮਵਾਰ ਨੂੰ, ਭਾਰਤ ਵਿੱਚ ਉਸ ਥਾਂ ਦੀਆਂ ਤਸਵੀਰਾਂ ਜਿੱਥੇ ਜਹਾਜ਼ ਡਿੱਗਿਆ ਤੇ ਜੈਸਵਾਲ ਦੀ ਸ਼ੂਟ ਕੀਤੀ ਗਈ ਵੀਡੀਓ ਵਾਇਰਲ ਹੋਣ ਲੱਗੀ।

ਜੈਸਵਾਲ ਦੇ ਪਿਤਾ ਰਾਜੇਂਦਰ ਪ੍ਰਸਾਦ ਜੈਸਵਾਲ ਨੇ ਕਿਹਾ ਕਿ ਉਹ ਖ਼ੁਦ ਵੀਡੀਓ ਦੇਖ ਨਹੀਂ ਸਕਦੇ। ਇਹ ਬਰਦਾਸ਼ਤ ਕਰਨਾ ਔਖਾ ਹੈ।

ਉਨ੍ਹਾਂ ਕਿਹਾ, "ਮੈਂ ਇਸ ਬਾਰੇ ਸੋਨੂੰ ਦੇ ਦੋਸਤਾਂ ਤੋਂ ਹੀ ਸੁਣਿਆ ਹੈ। ਸਾਡੀ ਜ਼ਿੰਦਗੀ ਤਬਾਹ ਹੋ ਗਈ ਹੈ।"

ਜਦੋਂ ਸੋਗ ਵਿੱਚ ਸ਼ਾਮਿਲ ਹੋਣ ਲਈ ਲੋਕ ਦੂਰੋਂ ਦੂਰੋਂ ਆ ਰਹੇ ਹਨ, ਉਸ ਸਮੇਂ ਅਨਿਲ ਰਾਜਭਰ ਦੇ ਪਿਤਾ ਦੂਰ ਖ਼ਾਮੋਸ਼ ਖੜੇ ਹਨ।

ਉਨ੍ਹਾਂ ਦਾ ਬੇਟਾ 13 ਜਨਵਰੀ ਨੂੰ ਆਪਣੇ ਪਰਿਵਾਰ ਨੂੰ ਦੱਸੇ ਬਿਨਾਂ ਨੇਪਾਲ ਚਲਾ ਗਿਆ ਸੀ। ਗੁਆਂਢੀਆਂ ਨੇ ਦੱਸਿਆ ਕਿ ਜਦੋਂ ਜਹਾਜ਼ ਕਰੈਸ਼ ਹੋਣ ਦੀ ਖ਼ਬਰ ਪਿਤਾ ਨੂੰ ਸੁਣਾਈ ਉਹ ਖੇਤਾਂ ਵਿੱਚ ਕੰਮ ਕਰ ਰਿਹਾ ਸੀ।

ਅਨਿਲ ਚੁੱਪਚਾਪ ਪਿਤਾ ਨੂੰ ਦੱਸੇ ਬਗ਼ੈਰ ਆਪਣੇ ਦੋਸਤਾਂ ਨਾਲ ਚਲਾ ਗਿਆ ਸੀ।

ਅਨਿਲ ਦੇ ਪਿਤਾ ਆਪਣੇ ਜਿਗਰ ਦੇ ਟੁੱਕੜੇ ਦੇ ਇਸ ਤਰ੍ਹਾਂ ਤੁਰ ਜਾਣ ਦੀ ਖ਼ਬਰ ’ਤੇ ਵਿਸ਼ਵਾਸ ਨਹੀਂ ਕਰ ਪਾ ਰਹੇ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)