ਨਦੀਨਾਂ ਨੂੰ 150 ਸਾਲ ਤੋਂ ਮਿੱਟੀ ਵਿੱਚ ਦੱਬ ਕੇ ਚੱਲ ਰਹੇ ਪ੍ਰਯੋਗ ਦੇ ਇਹ ਹੈਰਾਨ ਕਰਨ ਵਾਲੇ ਨਤੀਜੇ ਨਿਕਲੇ

ਵਿਗਿਆਨ ਦਾ ਪ੍ਰਯੋਗ

ਤਸਵੀਰ ਸਰੋਤ, DERRICK TURNER/MSU

ਤਸਵੀਰ ਕੈਪਸ਼ਨ, 1879 ਵਿੱਚ ਬੀਲ ਪ੍ਰਯੋਗ ਸ਼ੁਰੂ ਹੋਇਆ ਅਤੇ ਘੱਟੋ-ਘੱਟ 2100 ਤੱਕ ਜਾਰੀ ਰਹੇਗਾ
    • ਲੇਖਕ, ਡਾਰੀਓ ਬਰੂਕਸ
    • ਰੋਲ, ਬੀਬੀਸੀ ਵਰਲਡ ਸਰਵਿਸ

ਅਪ੍ਰੈਲ 2021 ਦੀ ਇੱਕ ਠੰਢੀ ਸਵੇਰ ਨੂੰ, ਯੂਐੱਸ ਦੇ ਵਿਗਿਆਨੀਆਂ ਨੇ 145 ਸਾਲ ਪਹਿਲਾਂ ਦੱਬੇ ਇੱਕ ਕੀਮਤੀ ਖਜ਼ਾਨੇ ਦੀ ਖੋਜ ਕਰਨ ਲਈ ਇੱਕ ਪੁਰਾਣਾ ਨਕਸ਼ਾ, ਫਲੈਸ਼ਲਾਈਟਾਂ, ਇੱਕ ਕਹੀ ਅਤੇ ਇੱਕ ਟੇਪ ਫੜ੍ਹ ਲਈ ਸੀ।

ਛੋਟੇ ਸਮੂਹ ਦੀ ਅਗਵਾਈ ਕਰ ਰਹੇ ਸਨ ਪ੍ਰੋਫੈਸਰ ਫਰੈਂਕ ਟੈਲੀਵਸਕੀ, ਜੋ ਇੱਕ ਜੀਵ-ਵਿਗਿਆਨੀ ਅਤੇ ਮਿਸ਼ੀਗਨ ਸਟੇਟ ਯੂਨੀਵਰਸਿਟੀ ਦੇ ਖੋਜਕਾਰਾਂ ਦੇ ਇਸ ਛੋਟੇ ਸਮਾਜ ਦੇ ਨੇਤਾ ਅਤੇ ਕਈ ਪੀੜ੍ਹੀਆਂ ਤੋਂ ਪਾਸ ਕੀਤੇ ਨਕਸ਼ੇ ਦੇ ਰੱਖਿਅਕ ਵੀ ਹਨ।

ਇੱਕ ਵਾਰ ਜਦੋਂ ਨਕਸ਼ੇ 'ਤੇ ਦਰਸਾਈ ਗਈ ਜਗ੍ਹਾ ਦੀ ਨਿਸ਼ਾਨਦੇਹੀ ਹੋਈ ਅਤੇ ਕਹੀ ਨਾਲ ਮਿੱਟੀ ਪੁੱਟਣੀ ਸ਼ੁਰੂ ਕੀਤੀ। ਸਮੂਹ ਵਿੱਚ ਸ਼ਾਮਲ ਹੋਣ ਵਾਲੀ ਪਹਿਲੀ ਔਰਤ ਵਿਗਿਆਨੀ ਮਾਰਜੋਰੀ ਵੇਬਰ ਨੇ ਆਪਣੇ ਹੱਥਾਂ ਨਾਲ ਜ਼ਮੀਨ ਨੂੰ ਪੁੱਟਣ ਦੀ ਕੋਸ਼ਿਸ਼ ਤਾਂ ਜੋ ਖਜ਼ਾਨੇ ਨੂੰ ਕੋਈ ਨੁਕਸਾਨ ਨਾ ਪਹੁੰਚੇ।

ਉਸ ਨੂੰ ਜ਼ਮੀਨ ਦੇ ਹੇਠਾਂ ਕੁਝ ਸਖ਼ਤ ਚੀਜ਼ ਮਹਿਸੂਸ ਹੋਈ, ਜਿਸ ਨਾਲ ਹਰ ਕੋਈ ਖੁਸ਼ ਹੋ ਗਿਆ। ਪਰ ਇਹ ਇੱਕ ਰੁੱਖ ਦੀ ਜੜ੍ਹ ਨਿਕਲੀ। ਉਨ੍ਹਾਂ ਨੇ ਹੋਰ ਪੁੱਟਿਆ, ਜਦੋਂ ਤੱਕ ਉਨ੍ਹਾਂ ਨੂੰ ਕੋਈ ਹੋਰ ਚੀਜ਼ ਨਹੀਂ ਮਿਲੀ, ਇਹ ਇੱਕ ਪੱਥਰ ਨਹੀਂ ਮਿਲਿਆ। ਕੁਝ ਗ਼ਲਤ ਹੋਇਆ ਸੀ।

ਉਨ੍ਹਾਂ ਨਕਸ਼ਾ ਚੈੱਕ ਕੀਤਾ ਅਤੇ ਦੇਖਿਆ ਕਿ ਉਨ੍ਹਾਂ ਨੂੰ ਲੱਗਾ ਕਿ ਉਹ ਆਪਣੀ ਸ਼ੁਰੂਆਤੀ ਗਣਨਾ ਤੋਂ ਖੁੰਝ ਗਏ ਸਨ। ਉਨ੍ਹਾਂ ਨੇ ਮੁੜ ਪੁੱਟਣਾ ਸ਼ੁਰੂ ਕੀਤਾ ਹੈ।

ਅਤੇ ਉੱਥੇ ਇਹ ਸੀ, ਰੇਤ ਅਤੇ ਬੀਜਾਂ ਨਾਲ ਭਰੀ ਇੱਕ ਅੱਧਾ-ਲੀਟਰ ਕੱਚ ਦੀ ਬੋਤਲ। ਵੇਬਰ ਨੇ ਕਿਹਾ ਉਨ੍ਹਾਂ ਨੂੰ ਇੰਝ ਮਹਿਸੂਸ ਹੋਇਆ ਕਿ ਜਿਵੇਂ "ਦੁਨੀਆਂ ਵਿੱਚ ਕਿਸੇ ਸੁਰੱਖਿਅਤ ਬੱਚੇ ਨੂੰ ਲਿਆਂਦਾ ਗਿਆ ਹੋਵੇ।"

ਪ੍ਰੋਫੈਸਰ ਲਾਰਸ ਬਰੂਡਵਿਗ ਵਿਗਿਆਨੀਆਂ ਦੇ ਇਸ ਚੋਣਵੇਂ ਸਮੂਹ ਦਾ ਹਿੱਸਾ ਹਨ

ਤਸਵੀਰ ਸਰੋਤ, DERRICK TURNER/MSU

ਤਸਵੀਰ ਕੈਪਸ਼ਨ, ਪ੍ਰੋਫੈਸਰ ਲਾਰਸ ਬਰੂਡਵਿਗ ਵਿਗਿਆਨੀਆਂ ਦੇ ਇਸ ਚੋਣਵੇਂ ਸਮੂਹ ਦਾ ਹਿੱਸਾ ਹਨ

ਇਹ ਖਜ਼ਾਨਾ 1879 ਵਿੱਚ ਦੱਬਿਆ ਗਿਆ ਸੀ ਅਤੇ 15 ਦਹਾਕਿਆਂ ਬਾਅਦ ਜੀਵ ਵਿਗਿਆਨ ਦੇ ਇਤਿਹਾਸ ਵਿੱਚ ਸਭ ਤੋਂ ਲੰਬੇ ਪ੍ਰਯੋਗਾਂ ਵਿੱਚੋਂ ਇੱਕ 'ਤੇ ਕੰਮ ਕਰ ਰਹੇ ਵਿਗਿਆਨੀਆਂ ਦੇ ਇਸ ਸਮੂਹ ਦੁਆਰਾ ਇਸਨੂੰ ਜ਼ਮੀਨ ਵਿੱਚੋਂ ਕੱਢ ਲਿਆ ਗਿਆ ਸੀ।

ਇਹ ਉਸ ਸਾਲ ਬਨਸਪਤੀ ਵਿਗਿਆਨੀ ਵਿਲੀਅਮ ਜੇ. ਬੀਲ ਦੁਆਰਾ ਇਹ ਨਿਰਧਾਰਤ ਕਰਨ ਲਈ ਇੱਕ ਟੈਸਟ ਵਜੋਂ ਸ਼ੁਰੂ ਕੀਤਾ ਗਿਆ ਸੀ ਕਿ ਇੱਕ ਬੀਜ ਕਿੰਨੀ ਦੇਰ ਤੱਕ ਜ਼ਿੰਦਾ ਰਹਿ ਸਕਦਾ ਹੈ ਅਤੇ ਪੁੰਗਰਣ ਲਈ ਵਿਹਾਰਕ ਤੌਰ 'ਤੇ ਕਾਇਮ ਰਹਿ ਸਕਦਾ ਹੈ।

ਉਨ੍ਹਾਂ ਦੇ ਮਿਸ਼ਨ ਦਾ ਡੰਡਾ ਕਈ ਸਰਪ੍ਰਸਤਾਂ ਦੇ ਵਿਚਕਾਰ ਪਾਸ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਕਈਆਂ ਨੇ ਇਸ ਦਾ ਅੰਤ ਨਹੀਂ ਦੇਖਿਆ ਹੈ ਅਤੇ ਸ਼ਾਇਦ ਦੇਖਣਗੇ ਵੀ ਨਹੀਂ। ਇਹ 2100 ਵਿੱਚ ਸਮਾਪਤ ਹੋਣ ਦੀ ਆਸ ਹੈ। ਹਾਲਾਂਕਿ ਇਸ ਨੂੰ ਵਧਾਇਆ ਵੀ ਜਾ ਸਕਦਾ ਹੈ।

ਗਰੁੱਪ ਦੇ ਚੋਣਵੇਂ ਵਿਗਿਆਨੀਆਂ ਵਿੱਚੋਂ ਇੱਕ ਪ੍ਰੋਫੈਸਰ ਲਾਰਸ ਬਰੂਡਵਿਗ ਨੇ ਬੀਬੀਸੀ ਮੁੰਡੋ ਨੂੰ ਦੱਸਿਆ, "ਬੀਲ ਬਰੀਅਡ ਸੀਡ ਐਕਸਪੈਰੀਮੈਂਟ ਦਾ ਹਿੱਸਾ ਬਣਨਾ ਬਿਨਾਂ ਸ਼ੱਕ ਮੇਰੇ ਕਰੀਅਰ ਦਾ ਅਹਿਮ ਹਿੱਸਾ ਹੈ।"

“2021 ਦੀ ਬੋਤਲ ਨੂੰ ਭਾਲਣਾ ਅਤੇ ਫੜ੍ਹਨਾ, ਆਖ਼ਰੀ ਵਾਰ 141 ਸਾਲ ਪਹਿਲਾਂ ਬੀਲ ਨੇ ਆਪ ਛੂਹਿਆ ਸੀ ਅਤੇ ਫਿਰ ਇਨ੍ਹਾਂ ਬੀਜਾਂ ਤੋਂ ਇੱਕ ਤੋਂ ਬਾਅਦ ਇੱਕ ਪੌਦੇ ਨੂੰ ਉੱਗਦੇ ਵੇਖਣਾ…ਵਾਹ। ਇਸ ਟੀਮ ਦਾ ਹਿੱਸਾ ਬਣਨਾ ਖੁਸ਼ੀ ਅਤੇ ਸਨਮਾਨ ਦੀ ਗੱਲ ਹੈ।”

ਵਿਲੀਅਮ ਜੇਮਜ਼ ਬੀਲ

ਤਸਵੀਰ ਸਰੋਤ, MSU

ਤਸਵੀਰ ਕੈਪਸ਼ਨ, ਵਿਲੀਅਮ ਜੇਮਜ਼ ਬੀਲ ਚਾਰਲਸ ਡਾਰਵਿਨ ਦੇ ਕੰਮਾਂ ਵਿੱਚ ਦਿਲਚਸਪੀ ਰੱਖਦੇ ਸੀ, ਜਿਨ੍ਹਾਂ ਨਾਲ ਉਨ੍ਹਾਂ ਨੇ ਪੱਤਰ ਵਿਹਾਰ ਵੀ ਕੀਤਾ ਸੀ
ਇਹ ਵੀ ਪੜ੍ਹੋ-

ਨਦੀਨ

ਵਿਲੀਅਮ ਜੇ. ਬੀਲ ਸਟੇਟ ਯੂਨੀਵਰਸਿਟੀ ਦੇ ਮਿਸ਼ੀਗਨ ਐਗਰੀਕਲਚਰਲ ਕਾਲਜ ਵਿੱਚ ਇੱਕ ਬੋਟੈਨੀਕਲ ਵਿਗਿਆਨੀ ਸੀ ਅਤੇ ਉਹ ਸਥਾਨਕ ਕਿਸਾਨਾਂ ਨੂੰ ਨਦੀਨਾਂ ਨੂੰ ਖ਼ਤਮ ਕਰਕੇ ਫ਼ਸਲਾਂ ਦੇ ਉਤਪਾਦਨ ਵਿੱਚ ਵਾਧਾ ਕਰਨ ਵਿੱਚ ਮਦਦ ਕਰਨਾ ਚਾਹੁੰਦੇ ਸੀ।

ਇਸ ਕਿਸਮ ਦੀ ਨਦੀਨ ਕਾਬੂ ਤੋਂ ਬਾਹਰ ਹੁੰਦੀ ਜਾਪਦੀ ਸੀ ਅਤੇ 19ਵੀਂ ਸਦੀ ਦੇ ਅੰਤਲੇ ਦਿਨਾਂ ਵਿੱਚ, ਕਿਸਾਨਾਂ ਨੂੰ ਇੱਕ ਕੁੰਡਲੀ ਦੀ ਵਰਤੋਂ ਨਾਲ ਇਸ ਨੂੰ ਬਾਹਰ ਰੱਖਣ ਦੀ ਕੋਸ਼ਿਸ਼ ਵਿੱਚ ਬਹੁਤ ਸਮਾਂ ਬਿਤਾਉਣਾ ਪੈਂਦਾ ਸੀ।

ਇਸ ਲਈ, ਬੀਲ ਉਨ੍ਹਾਂ ਦੇ ਵਿਵਹਾਰ ਨੂੰ ਸਮਝਣਾ ਚਾਹੁੰਦੇ ਸਨ ਅਤੇ ਉਨ੍ਹਾਂ ਨੇ ਇਹ ਜਾਂਚ ਕਰਨ ਦਾ ਫ਼ੈਸਲਾ ਲਿਆ ਕਿ ਨਦੀਨ ਦੇ ਬੀਜ ਜ਼ਮੀਨ ਵਿੱਚ ਕਿੰਨੀ ਦੇਰ ਤੱਕ ਰਹਿ ਸਕਦੇ ਹਨ, ਤੇ ਉੱਗਣ ਲਈ ਸਜੀਵ ਕਦੋਂ ਤੱਕ ਰਹਿ ਸਕਦੇ ਹਨ।

ਇਸ ਦਾ ਜਵਾਬ ਲੱਭਣ ਲਈ, ਉਨ੍ਹਾਂ ਨੂੰ 23 ਕਿਸਮਾਂ ਦੀਆਂ ਬੂਟੀਆਂ ਦੇ 50 ਬੀਜਾਂ ਨਾਲ 20 ਕੱਚ ਦੀਆਂ ਬੋਤਲਾਂ ਭਰਨ ਦਾ ਮੌਕਾ ਮਿਲਿਆ।

ਉਨ੍ਹਾਂ ਨੇ ਉਨ੍ਹਾਂ ਬੋਤਲਾਂ ਨੂੰ ਮਿਸ਼ੀਗਨ ਸਟੇਟ ਯੂਨੀਵਰਸਿਟੀ ਦੇ ਮੈਦਾਨ ਵਿੱਚ ਪੁੱਠਾ ਕਰ ਕੇ ਦੱਬਿਆ ਤਾਂ ਜੋ ਉਨ੍ਹਾਂ ਵਿੱਚ ਪਾਣੀ ਦਾਖ਼ਲ ਹੋਣ ਤੋਂ ਰੋਕਿਆ ਜਾ ਸਕੇ।

ਇਸ ਥਾਂ ਨੂੰ ਯਾਦ ਰੱਖਣ ਲਈ ਨਕਸ਼ਾ ਵੀ ਤਿਆਰ ਕੀਤਾ।

ਸ਼ੁਰੂਆਤੀ ਯੋਜਨਾ ਮੁਤਾਬਕ ਹਰ 5 ਸਾਲਾਂ ਵਿੱਚ ਇੱਕ ਬੋਤਲ ਨੂੰ ਪੁੱਟ ਕੇ ਦੇਖਣਾ ਸੀ ਕੀ ਬੀਜ ਕਾਮਯਾਬ ਹਨ ਜਾਂ ਨਹੀਂ।

ਉਹ ਪਹਿਲੇ ਦਹਾਕਿਆਂ ਵਿੱਚ ਪ੍ਰਯੋਗ ਦੀ ਪਾਲਣਾ ਕਰਨ ਦੇ ਇੰਚਾਰਜ ਰਹੇ ਸਨ। ਇਹ ਉਹੀ ਸਮਾਂ ਸੀ ਜਦੋਂ ਕੁਝ ਬੀਜ ਉਗਦੇ ਰਹੇ।

ਉਹ ਪਹਿਲਾਂ ਹੀ 77 ਸਾਲਾ ਦੀ ਉਮਰ ਵਿੱਚ ਰਿਟਾਇਰ ਹੋ ਗਏ ਸਨ, ਇਸ ਲਈ ਉਨ੍ਹਾਂ ਨੇ ਆਪਣੇ ਸਹਿਯੋਗੀ ਹੈਨਰੀ ਟੀ. ਡਾਰਲਿੰਗਟਨ ਨੂੰ ਪ੍ਰਯੋਗ ਸੌਂਪ ਦਿੱਤਾ ਸੀ।

ਹੈਨਰੀ ਟੀ. ਡਾਰਲਿੰਗਟਨ ਇੱਕ 31 ਸਾਲਾ ਬੋਟਨੀ ਪ੍ਰੋਫੈਸਰ ਸਨ ਜਿਨ੍ਹਾਂ ਅਗਲੇ ਕਈ ਸਾਲਾਂ ਇਸ ਨੂੰ ਦੇਖਿਆ।

ਵਿਗਿਆਨੀ

ਤਸਵੀਰ ਸਰੋਤ, DERRICK TURNER/MSU

ਤਸਵੀਰ ਕੈਪਸ਼ਨ, ਬੋਤਲ ਨੰਬਰ 14 ਨੂੰ 2020 ਵਿੱਚ ਕੱਢਣਾ ਸੀ, ਪਰ ਮਹਾਂਮਾਰੀ ਦੇ ਕਾਰਨ ਇੱਕ ਸਾਲ ਦੇਰੀ ਹੋ ਗਈ ਸੀ

ਬੀਲ ਦੇ "ਸਪਾਰਟਨਸ"

ਇਹ ਦੇਖਦੇ ਹੋਏ ਕਿ ਪਹਿਲੇ ਪੰਜ ਸਾਲਾਂ ਵਿੱਚ ਬੀਜ ਕਾਇਮ ਰਹੇ ਸੀ, ਇਸ ਲਈ 1920 ਤੱਕ ਬੋਤਲਾਂ ਨੂੰ ਪੁੱਟਣ ਦਾ ਸਮਾਂ 10 ਸਾਲਾਂ ਵਿੱਚ ਬਦਲ ਦਿੱਤਾ ਗਿਆ।

ਇਸ ਦੇ ਤਰ੍ਹਾਂ ਹੀ 1980 ਵਿੱਚ ਇਨ੍ਹਾਂ ਨੂੰ 20 ਸਾਲਾਂ ਲਈ ਵਧਾ ਦਿੱਤਾ ਗਿਆ ਸੀ।

ਕਈਆਂ ਦਹਾਕਿਆਂ ਦੇ ਬੀਤਣ ਤੱਕ ਪ੍ਰਯੋਗ ਦੇ ਸੱਤ ਰਖਵਾਲੇ ਰਹੇ ਹਨ। ਉਹ ਆਪਣੇ ਆਪ ਨੂੰ "ਸਪਾਰਟਨਸ" ਆਖਦੇ ਹਨ।

ਉਹ ਹੁਣ ਚਾਹੁੰਦੇ ਸਨ ਕਿ ਉਨ੍ਹਾਂ ਬੋਤਲਾਂ ਨੂੰ ਉਤਸੁਕ ਲੋਕਾਂ ਦੀ ਨਜ਼ਰ ਤੋਂ ਦੂਰ ਕਿਸੇ ਹੋਰ ਜਗ੍ਹਾ 'ਤੇ ਰੱਖਿਆ ਜਾਵੇ।

ਬ੍ਰੂਡਵਿਗ ਕਹਿੰਦੇ ਹਨ, “ਇਹ ਚਿੰਨ੍ਹਿਤ ਨਹੀਂ ਹੈ, ਪਰ ਇਹ ਕਾਫ਼ੀ ਸੁਰੱਖਿਅਤ ਹੈ ਅਤੇ ਕੋਈ ਵੀ ਇਸ ਨੂੰ ਸੰਜੋਗ ਨਾਲ ਨਹੀਂ ਲੱਭ ਸਕੇਗਾ। ਇਹ ਥਾਂ ਕਿਸੇ ਵੀ ਹੋਰ 2,000 ਹੈਕਟੇਅਰ ਤੋਂ ਵੱਧ ਦੇ ਕੈਂਪਸ ਵਾਂਗ ਦਿਖਾਈ ਦੇਵੇਗੀ।"

"ਅਸੀਂ ਮੁੱਖ ਨਿਸ਼ਾਨੀਆਂ ਰਾਹੀਂ ਟਿਕਾਣੇ ਨੂੰ ਤਿਕੋਣ ਬਣਾਉਣ ਲਈ ਇੱਕ ਨਕਸ਼ੇ ਦੀ ਵਰਤੋਂ ਕੀਤੀ।"

2016 ਤੋਂ ਇਸ ਪ੍ਰਯੋਗ ਦੀ ਅਗਵਾਈ ਫ੍ਰੈਂਕ ਟੈਲੀਵਸਕੀ ਕਰ ਰਹੇ ਹਨ। ਜਿਨ੍ਹਾਂ ਨੇ ਨਕਸ਼ੇ ਦੀ ਇੱਕ ਕਾਪੀ ਦਾ ਇੱਕ ਸਰਪ੍ਰਸਤ ਨਿਯੁਕਤ ਕੀਤਾ ਹੈ ਜੇਕਰ ਇਸ ਨਾਲ ਕੁਝ ਹੁੰਦਾ ਹੈ ਤਾਂ।

2021 ਵਿੱਚ ਉਨ੍ਹਾਂ ਨੇ ਬੀਲ ਵੱਲੋਂ ਦੱਬੀਆਂ ਗਈਆਂ 20 ਵਿੱਚੋਂ ਬੋਤਲ ਨੰਬਰ 14 ਦਾ ਪਤਾ ਲਗਾ ਲਿਆ ਗਿਆ ਸੀ।

ਪੌਦੇ

ਤਸਵੀਰ ਸਰੋਤ, DERRICK TURNER/MSU

ਤਸਵੀਰ ਕੈਪਸ਼ਨ, ਇਹ ਉਨ੍ਹਾਂ ਪੌਦਿਆਂ ਵਿੱਚੋਂ ਇੱਕ ਹੈ ਜੋ ਲਗਭਗ 150 ਸਾਲਾਂ ਬਾਅਦ ਪੁੰਗਰਿਆ ਹੈ

'ਸਲੀਪਿੰਗ ਬਿਊਟੀ'

ਲਗਭਗ 150 ਸਾਲਾਂ ਬਾਅਦ, ਕੁਝ ਬੀਜ ਅਜੇ ਵੀ ਪੁੰਗਰ ਰਹੇ ਹਨ, ਜਿਸ ਨੇ ਵਿਗਿਆਨੀਆਂ ਨੂੰ ਉਨ੍ਹਾਂ ਦੀ ਸੁਸਤਤਾ ਜਾਂ ਲੰਬੀ ਉਮਰ ਬਾਰੇ ਵਧੇਰੇ ਜਾਣਕਾਰੀ ਦਿੱਤੀ ਹੈ।

ਕਈ ਦਹਾਕਿਆਂ ਪਹਿਲਾਂ ਦੇ ਉਲਟ, ਹੁਣ ਮਾਹਰ ਅਜਿਹੇ ਅਧਿਐਨਾਂ ਨੂੰ ਪੂਰਾ ਕਰਨ ਦੇ ਸਮਰੱਥ ਹੋ ਗਏ ਹਨ ਜਿਨ੍ਹਾਂ ਦੀ ਉਹ ਬੀਲ ਵੇਲੇ ਕਲਪਨਾ ਵੀ ਨਹੀਂ ਕਰ ਸਕਦੇ ਸਨ, ਜਿਵੇਂ ਕਿ ਡੀਐੱਨਏ ਅਧਿਐਨ।

ਹਾਲ ਹੀ ਦੇ ਇੱਕ ਅਣੂ ਜੈਨੇਟਿਕਸ ਟੈਸਟ ਵਿੱਚ ਵਰਬਾਸਕਮ ਬਲਾਟਾਰੀਆ ਅਤੇ ਵਰਬਾਸਕਮ ਟੈਪਸਸ ਜਾਂ ਆਮ ਮੂਲੀਨ ਦੇ ਇੱਕ ਹਾਈਬ੍ਰਿਡ ਪੌਦੇ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਹੈ, ਜੋ ਗ਼ਲਤੀ ਨਾਲ ਬੋਤਲ ਨੰਬਰ 14 ਵਿੱਚ ਬੀਜਾਂ ਵਿੱਚ ਸ਼ਾਮਲ ਹੋ ਗਿਆ ਸੀ।

ਜ਼ਾਹਰਾ ਤੌਰ 'ਤੇ, ਵਰਬਾਸਕਮ ਸਭ ਤੋਂ ਵੱਧ ਸੁਸਤਤਾ ਵਾਲੇ ਪੌਦੇ ਹਨ, ਕਿਉਂਕਿ ਦੂਸਰੇ ਪਹਿਲੇ 60 ਸਾਲਾਂ ਵਿੱਚ ਆਪਣੀ ਪੁੰਗਰਣ ਦੀ ਸਮਰੱਥਾ ਗੁਆ ਦਿੰਦੇ ਹਨ।

ਹਾਲਾਂਕਿ ਬੀਲ ਦਾ ਸ਼ੁਰੂਆਤੀ ਟੀਚਾ ਬੀਜ ਦੀ ਲੰਮੀ ਉਮਰ ਨਿਰਧਾਰਤ ਕਰਕੇ ਨਦੀਨਾਂ ਨੂੰ ਖਤਮ ਕਰਨ ਵਿੱਚ ਕਿਸਾਨਾਂ ਦੀ ਮਦਦ ਕਰਨਾ ਸੀ, ਪਰ 144 ਸਾਲਾਂ ਬਾਅਦ ਅਜੇ ਵੀ ਕੋਈ ਜਵਾਬ ਨਹੀਂ ਹੈ।

ਬਰੂਡਵਿਗ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਜੋ ਬੀਜ ਹਨ ਉਹ ਕਹਾਣੀ "ਸਲੀਪਿੰਗ ਬਿਊਟੀ" ਦੀ ਰਾਜਕੁਮਾਰੀ ਅਓਰੋਰਾ ਵਰਗੇ ਹਨ।

"ਗੁਪਤ ਨਦੀਨ ਸਜੀਵ ਹਨ, ਪਰ 'ਸੁੱਤੇ' ਹਨ ਅਤੇ ਜਾਗਣ (ਪੁੰਗਰਨ) ਤੋਂ ਪਹਿਲਾਂ ਸਹੀ ਉਤੇਜਨਾ ਦੀ ਉਡੀਕ ਕਰਦੇ ਹਨ।

ਉਹ ਸਮਝਾਉਂਦੀ ਹੈ, "ਪਰ, ਜਦੋਂ ਕਿ ਰਾਜਕੁਮਾਰੀ ਅਓਰੋਰਾ ਆਪਣੇ ਸੱਚੇ ਪਿਆਰ ਦੇ ਚੁੰਮਣ ਦੀ ਉਡੀਕ ਕਰਦੀ ਹੈ, ਮਿੱਟੀ ਦੇ ਬੀਜ ਬੈਂਕ ਵਿਚਲੇ ਬੀਜ ਉਤੇਜਨਾ ਦੀ ਉਡੀਕ ਕਰਦੇ ਹਨ ਜਿਵੇਂ ਕਿ ਸੂਰਜ ਦੀ ਰੌਸ਼ਨੀ, ਢੁਕਵਾਂ ਤਾਪਮਾਨ ਜਾਂ ਢੁਕਵੀਂ ਨਮੀ ਦੀਆਂ ਸਥਿਤੀਆਂ ਜੋ ਉਨ੍ਹਾਂ ਨੂੰ ਪੁੰਗਰਨ ਅਤੇ ਵਧਣ ਦੇ ਸਮਰੱਥ ਬਣਾਉਣਗੀਆਂ।"

ਬਰੂਡਵਿਗ ਮੁਤਾਬਕ, "ਇੱਕ ਮੁੱਖ ਮੁੱਦਾ ਇਹ ਹੈ ਕਿ ਵੱਖ-ਵੱਖ ਪੌਦਿਆਂ ਦੀਆਂ ਕਿਸਮਾਂ ਦੇ ਬੀਜ ਵੱਖੋ-ਵੱਖਰੇ ਸਮੇਂ ਲਈ ਸੁਸਤ ਅਵਸਥਾ ਵਿੱਚ ਜੀਉਂਦੇ ਰਹਿ ਸਕਦੇ ਹਨ।"

"ਕਿਸੇ ਵੇਲੇ ਬਹੁਤ ਦੇਰ ਲੱਗਦੀ ਹੈ, ਭਾਵੇਂ ਉਨ੍ਹਾਂ ਨੂੰ ਉਚਿਤ ਮਾਹੌਲ ਮਿਲ ਰਿਹਾ ਹੋਵੇ। ਬੀਲ ਬੀਜ ਪ੍ਰਯੋਗ ਵਿੱਚ ਵਿਸ਼ਲੇਸ਼ਣ ਕੀਤੇ ਪੌਦਿਆਂ ਦੀਆਂ ਕਿਸਮਾਂ ਲਈ, ਅਸੀਂ ਸਿੱਖਿਆ ਹੈ ਕਿ ਇਹ ਸਮਾਂ ਮਿਆਦ 5 ਸਾਲ ਤੋਂ ਲੈ ਕੇ 140 ਸਾਲਾਂ ਤੱਕ ਹੈ।"

ਫ੍ਰੈਂਕ ਟੈਲੀਵਸਕੀ

ਤਸਵੀਰ ਸਰੋਤ, DERRICK TURNER/MSU

ਤਸਵੀਰ ਕੈਪਸ਼ਨ, ਫ੍ਰੈਂਕ ਟੈਲੀਵਸਕੀ "ਸਪਾਰਟਨਸ" ਦੇ ਨੇਤਾ ਅਤੇ ਨਕਸ਼ੇ ਦੇ ਧਾਰਕ ਹਨ

ਕੀ ਨਦੀਨ ਕਦੇ ਮਰਦੇ ਨਹੀਂ ਹਨ?

ਇਕਸਾਰ ਨਤੀਜੇ ਪ੍ਰਾਪਤ ਕਰਨ ਲਈ ਸਮੂਹ ਬੀਜ ਪ੍ਰਬੰਧਨ ਵਿਚ ਬਹੁਤ ਧਿਆਨ ਦਿੰਦਾ ਹੈ।

ਉਹ ਰਾਤ ਨੂੰ ਬੀਜਾਂ ਨੂੰ ਪੁੱਟਦੇ ਹਨ ਤਾਂ ਜੋ ਸੂਰਜ ਦੀ ਰੌਸ਼ਨੀ ਨੂੰ ਉਨ੍ਹਾਂ ਨੂੰ ਕਿਸੇ ਵੀ ਤਰੀਕੇ ਨਾਲ ਪ੍ਰਭਾਵਿਤ ਨਾ ਕਰ ਸਕੇ ਅਤੇ ਪ੍ਰਯੋਗਸ਼ਾਲਾਵਾਂ ਵਿੱਚ ਉਹ ਕੁਦਰਤੀ ਵਾਤਾਵਰਣ ਵਾਂਗ ਸਥਿਤੀਆਂ ਪੈਦਾ ਕਰਨ ਦੇ ਅਨੁਕੂਲ ਹਨ।

ਬਰੂਡਵਿਗ ਕਹਿੰਦੀ ਹੈ, "ਅਸਲ ਵਿੱਚ, ਪੌਦਿਆਂ ਨੂੰ ਪੁੰਗਰਨ ਵੇਲੇ ਅਸੀਂ ਧਿਆਨ ਨਾਲ ਨਿਯੰਤਰਿਤ ਤਾਪਮਾਨ, ਰੌਸ਼ਨੀ ਅਤੇ ਨਮੀ ਦੇ ਨਾਲ ਇੱਕ ਗ੍ਰੋਥ ਚੈਂਬਰ ਦੀ ਵਰਤੋਂ ਕੀਤੀ।"

ਬੀਲ ਦੁਆਰਾ ਅਸਲ ਵਿੱਚ ਪੁੱਛੇ ਗਏ ਸਵਾਲਾਂ ਤੋਂ ਇਲਾਵਾ, ਪ੍ਰਯੋਗ ਵਾਧੂ ਸਵਾਲਾਂ ਦੇ ਜਵਾਬ ਦੇਣ ਲਈ ਢੁਕਵਾਂ ਹੈ ਜਿਨ੍ਹਾਂ ਦਾ ਜਵਾਬ ਬਨਸਪਤੀ ਵਿਗਿਆਨੀ ਨੇ ਦਿੱਤਾ ਸੀ।

ਵਿਗਿਆਨੀ ਕਹਿੰਦੀ ਹੈ, "ਸਮੇਂ ਦੇ ਨਾਲ ਪ੍ਰਯੋਗ ਦੀ ਸਾਰਥਕਤਾ ਵੀ ਵਧੀ ਹੈ ਅਤੇ ਮੈਂ ਨਹੀਂ ਜਾਣਦੀ ਕਿ ਬੀਲ ਨੇ ਲਗਭਗ 150 ਸਾਲ ਪਹਿਲਾਂ ਅਜਿਹੀ ਕਲਪਨਾ ਕੀਤੀ ਹੋਵੇਗੀ।"

ਮਿਸਾਲ ਵਜੋਂ, ਦੁਰਲੱਭ ਦੇਸੀ ਪੌਦਿਆਂ ਦੀਆਂ ਪ੍ਰਜਾਤੀਆਂ ਅਤੇ ਸਮੱਸਿਆ ਵਾਲੇ ਹਮਲਾਵਰ, ਦੋਵੇਂ ਹੀ ਕਦੇ-ਕਦੇ ਕਈ ਸਾਲਾਂ ਤੱਕ ਮਿੱਟੀ ਵਿੱਟ ਸੁਸਤ ਰਹਿ ਸਕਦੇ ਹਨ, ਜਿਨ੍ਹਾਂ ਵਿੱਚ ਦੇਸੀ ਵਾਤਾਵਰਣ ਪ੍ਰਣਾਲੀ ਦੇ ਪ੍ਰਬੰਧਨ ਲਈ ਸੰਭਾਵੀ ਲਾਭ ਅਤੇ ਚੁਣੌਤੀਆਂ ਵਧ ਜਾਂਦੀਆਂ ਹਨ।

ਇਸ ਬਾਰੇ ਹੋਰ ਸਿੱਖਣਾ ਪੁਰਾਣੇ ਫ਼ਸਲੀ ਖੇਤਰਾਂ ਤੋਂ ਘਾਹ ਦੇ ਮੈਦਾਨਾਂ ਅਤੇ ਜੰਗਲਾਂ ਵਰਗੇ ਦੇਸੀ ਵਾਤਾਵਰਣ ਪ੍ਰਣਾਲੀ ਦੇ ਯਤਨਾਂ ਵਿੱਚ ਮਦਦ ਮਿਲ ਸਕਦੀ ਹੈ।

ਬਰੂਡਵਿਗ ਦੱਸਦਾ ਹੈ, "ਸਾਡੀਆਂ ਖੋਜਾਂ ਅਜਿਹੇ ਦਸਤਵੇਜ ਬਣਾਉਣ ਵਿੱਚ ਮਦਦ ਕਰਦੇ ਹਨ ਕਿ ਵਰਬਾਸਕਮ, ਵਰਗੀਆਂ ਕਿਹੜੇ ਪੌਦਿਆਂ ਦੀ ਪ੍ਰਜਾਤੀਆਂ, ਇਸ ਤਰ੍ਹਾਂ ਦੀ ਪੁਨਰ ਸਥਾਪਨਾ ਪ੍ਰੋਜੈਕਟਾਂ ਸਈ ਸਮੱਸਿਆ ਵਾਲੇ ਨਦੀਨ ਹੋ ਸਕਦੇ ਹਨ।"

"ਅਤੇ ਕਿਹੜੀਆਂ ਹੋਰ ਪ੍ਰਜਾਤੀਆਂ ਨਹੀਂ ਹੋ ਸਕਦੀਆਂ ਹਨ। ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿਸੇ ਖੇਤਰ ਵਿੱਚ ਮੁੜ ਸੁਰਜੀਤ ਹੋਣ ਤੋਂ ਪਹਿਲਾਂ ਕਿੰਨੇ ਸਮੇਂ ਤੱਕ ਖੇਤੀ ਕੀਤੀ ਗਈ ਸੀ।"

ਬੋਤਲ ਨੰਬਰ 20 ਤੱਕ ਪਹੁੰਚਣ ਵਿੱਚ ਸਪਰਟਨਸ ਨੂੰ ਅਜੇ ਵੀ ਕਈ ਪੀੜ੍ਹੀਆਂ ਲੱਗਣਗੀਆਂ, ਜਿਸ ਦਾ ਪਤਾ ਸਾਲ 2100 ਵਿੱਚ ਲਗਾਇਆ ਜਾਣਾ ਚਾਹੀਦਾ ਹੈ।

ਪਰ ਵਿਗਿਆਨੀਆਂ ਨੇ ਹਰੇਕ ਖੁਦਾਈ ਦੇ ਵਿਚਕਾਰ ਦੀ ਮਿਆਦ ਨੂੰ ਵਧਾਉਣ ਤੋਂ ਇਨਕਾਰ ਨਹੀਂ ਕੀਤਾ ਹੈ।

ਕੀ ਉਹ 220 ਤੋਂ ਵੱਧ ਸਾਲਾਂ ਤੋਂ ਵੱਧ ਸਮੇਂ ਬਾਅਦ ਪੁੰਗਰਨਗੇ? ਜਿਵੇਂ ਕਿ ਕਿਹਾ ਜਾਂਦਾ ਹੈ, ਨਦੀਨ ਕਦੇ ਨਹੀਂ ਮਰਦੇ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)