You’re viewing a text-only version of this website that uses less data. View the main version of the website including all images and videos.
ਬੀਬੀਸੀ ਪੰਜਾਬੀ ਦੇ ਵਟਸਐਪ ਚੈਨਲ ਨਾਲ ਤੁਸੀਂ ਇਸ ਤਰ੍ਹਾਂ ਜੁੜ ਸਕਦੇ ਹੋ
ਬੀਬੀਸੀ ਪੰਜਾਬੀ ਦੀਆਂ ਅਹਿਮ ਅਤੇ ਤਾਜ਼ੀਆਂ ਖ਼ਬਰਾਂ, ਵਿਸ਼ਲੇਸ਼ਣ ਅਤੇ ਖਾਸ ਫ਼ੀਚਰ ਹੁਣ ਤੁਸੀਂ ਸਿੱਧਾ ਆਪਣੇ ਵਟਸਐਪ ਵਿੱਚ ਹਾਸਲ ਕਰ ਸਕਦੇ ਹੋ।
ਸਾਡੇ ਪੱਤਰਕਾਰ ਸਾਡੇ ਵਟਸਐਪ ਫੌਲਵਰਾਂ ਲਈ ਸਥਾਨਕ ਅਤੇ ਵਿਸ਼ਵੀ ਮਹੱਤਵ ਵਾਲੇ ਵਿਸ਼ਿਆਂ ਉੱਤੇ ਬਹੁਤ ਵਧੀਆ ਲੇਖਣੀ ਅਤੇ ਵੀਡੀਓ ਸਮੱਗਰੀ ਖਾਸ ਤੌਰ 'ਤੇ ਤਿਆਰ ਕਰਦੇ ਹਨ।
ਵਟਸਐਪ ਨੇ ਸਾਲ 2023 ਵਿੱਚ ਵਟਸਐਪ ਚੈਨਲਾਂ ਦੀ ਸਹੂਲਤ ਸ਼ੁਰੂ ਕੀਤੀ ਸੀ। ਇਸ ਰਾਹੀਂ ਇਸ ਨੂੰ ਵਰਤਨ ਵਾਲੇ ਆਪਣੀ ਦਿਲਚਸਪੀ ਦੇ ਲੋਕਾਂ ਅਤੇ ਸੰਸਥਾਵਾਂ ਬਾਰੇ ਤਾਜ਼ਾ ਜਾਣਕਾਰੀ ਹਾਸਲ ਕਰ ਸਕਦੇ ਹਨ।
ਬੀਬੀਸੀ ਨੇ ਆਪਣਾ ਵਟਸਐਪ ਚੈਨਲ ਸਤੰਬਰ 2023 ਵਿੱਚ ਸ਼ੁਰੂ ਕੀਤਾ ਸੀ ਅਤੇ ਹੁਣ ਇਸ ਦੇ 13 ਲੱਖ ਤੋਂ ਜਿਆਦਾ ਫੌਲਵਰ ਹਨ।
ਸਾਡੇ ਪਾਠਕ ਵੀ ਵਟਸਐਪ ਰਾਹੀਂ ਬੀਬੀਸੀ ਪੰਜਾਬੀ ਦੀ ਸਮੱਗਰੀ ਆਪਣੇ ਫੋਨ ਵਿੱਚ ਹਾਸਲ ਕਰ ਸਕਦੇ ਹਨ।
- ਜੇ ਤੁਸੀਂ ਵਟਸਐਪ ਜਾਂ ਫ਼ੋਨ ਦੀ ਵਰਤੋਂ ਕਰ ਰਹੇ ਹੋ ਤਾਂ ਬੀਬੀਸੀ ਪੰਜਾਬੀ ਦੇ ਵਟਸਐਪ ਚੈਨਲ ਨੂੰ ਸਬਸਕਰਾਈਬ ਕਰਨ ਲਈ ਇੱਥੇ ਕਲਿੱਕ ਕਰੋ।
- ਜੇ ਤੁਸੀਂ ਕੰਪਿਊਟਰ ਉੱਤੇ ਇਹ ਪੜ੍ਹ ਰਹੇ ਹੋ ਤਾਂ ਹੇਠਾਂ ਦਿੱਤਾ ਕਿਊਆਰ ਕੋਡ ਸਕੈਨ ਕਰੋ। ਇਹ ਤੁਹਾਨੂੰ ਸਿੱਧਾ ਬੀਬੀਸੀ ਪੰਜਾਬੀ ਦੇ ਚੈਨਲ ਉੱਤੇ ਲੈ ਜਾਵੇਗਾ।
- ਤੁਸੀਂ ਵਟਸੈਪ ਦੇ “ਅਪਡੇਟਸ” ਵਾਲੀ ਟੈਬ ਵਿੱਚ ਲਿਖ ਕੇ ਸਿੱਧਾ ਵੀ ਬੀਬੀਸੀ ਪੰਜਾਬੀ ਦਾ ਚੈਨਲ ਲੱਭ ਕਰ ਸਕਦੇ ਹੋ।
ਆਈ ਫੋਨ ਵਿੱਚ “ਅਪਡੇਟਸ” ਵਾਲੀ ਟੈਬ ਤੁਹਾਨੂੰ ਆਪਣੀ ਸਕਰੀਨ ਦੇ ਖੱਬੇ ਪਾਸੇ ਥੱਲੇ ਵੱਲ ਮਿਲ ਜਾਵੇਗੀ। ਜਦਕਿ ਐਂਡਰੋਇਡ ਫ਼ੋਨ ਵਿੱਚ ਇਹ ਤੁਹਾਡੀ ਸਕਰੀਨ ਵਿੱਚ ਸਭ ਤੋਂ ਉੱਪਰ ਨਜ਼ਰ ਆਉਂਦੀ ਹੈ।
ਇੱਥੇ ਹੀ ਤੁਹਾਡੀ “ਚੈਟ” ਵਾਲੀ ਟੈਬ ਤੋਂ ਵੱਖਰੇ, ਸਾਡੇ ਸਾਰੇ ਸੁਨੇਹੇ ਨਜ਼ਰ ਆਉਣਗੇ।
ਚੈਨਲ ਦੇ ਉੱਪਰ ਬਣੀ ਘੰਟੀ ਨੂੰ ਦਬਾ ਦਿਓ ਤਾਂ ਜੋ ਕੋਈ ਵੀ ਅਪਡੇਟ ਤੁਹਾਡੇ ਤੋਂ ਰਹਿ ਨਾ ਜਾਵੇ। ਤੁਸੀਂ ਬਾਅਦ ਵਿੱਚ ਕਿਸੇ ਵੀ ਸਮੇਂ ਇਸ ਨੂੰ ਮਿਊਟ ਕਰ ਸਕਦੇ ਹੋ ਅਤੇ ਚੈਨਲ ਨੂੰ ਅਨ-ਸਬਸਕਰਾਈਬ ਵੀ ਕਰ ਸਕਦੇ ਹੋ।
ਤੁਸੀਂ ਸਾਡੀਆਂ ਕਹਾਣੀਆਂ ਉੱਤੇ ਇਮੋਜੀਜ਼ ਰਾਹੀਂ ਪ੍ਰਤੀਕਿਰਿਆ ਦੇ ਸਕਦੇ ਹੋ। ਕੋਈ ਵੀ ਸਟੋਰੀ ਆਪਣੇ ਸੰਪਰਕਾਂ ਅਤੇ ਗਰੁੱਪਾਂ ਵਿੱਚ ਸਾਂਝੀ ਕਰ ਸਕਦੇ ਹੋ।
ਵਟਸਐਪ, ਇੰਸਟਾਗ੍ਰਾਮ ਅਤੇ ਫੇਸਬੁਕ ਦੀ ਮਾਲਕ ਕੰਪਨੀ ਮੈਟਾ ਨੇ ਕਿਹਾ ਹੈ ਕਿ ਕੋਈ ਵੀ ਕਿਸੇ ਚੈਨਲ ਵਿੱਚ ਸ਼ਾਮਲ ਲੋਕਾਂ ਦੇ ਸੰਪਰਕ ਜਾਣਕਾਰੀ, ਫੋਟੋ, ਨਾਮ ਜਾਂ ਫੋਨ ਨੰਬਰ ਨਹੀਂ ਦੇਖ ਸਕਦਾ।
ਬੀਬੀਸੀ ਦੇ ਵਟਸਐਪ ਚੈਨਲਾਂ ਅਤੇ ਭਾਈਚਾਰਿਆਂ ਦੇ ਪਰਾਈਵੇਸੀ ਨੋਟਸ ਬਾਰੇ ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ।