You’re viewing a text-only version of this website that uses less data. View the main version of the website including all images and videos.
ਸੈਕਸ ਰਾਹੀਂ ਕਿਵੇਂ ਜੰਗ ਤੋਂ ਪਰਤੇ ਫ਼ੌਜੀਆਂ ਦੀ ਪੀੜ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ
- ਲੇਖਕ, ਟੋਬੀ ਲਕਹਰਸਟ
- ਰੋਲ, ਬੀਬੀਸੀ ਪੱਤਰਕਾਰ
ਕੇਂਦਰੀ ਕੀਵ ਦੇ ਇੱਕ ਆਧੁਨਿਕ ਦਫ਼ਤਰ ਵਿੱਚ ਇੱਕ ਇਸ਼ਤਿਹਾਰ ਦਾ ਫ਼ਿਲਮਾਂਕਣ ਚੱਲ ਰਿਹਾ ਹੈ।
ਇੱਕ 26-ਸਾਲਾ ਯੂਕਰੇਨੀ ਨੌਜਵਾਨ ਕਿਸੇ ਔਰਤ ਨਾਲ ਵੀਡੀਓ ਕਾਲ ’ਤੇ ਗੱਲ ਕਰ ਰਿਹਾ ਹੈ। ਉਹ ਰਸੋਈ ਕੰਮ ਕਰਦੀ ਉਸ ਨੌਜਵਾਨ ਔਰਤ ਨੂੰ ਬਹੁਤ ਜੋਸ਼ ਨਾਲ ਚੁੰਮਦਾ ਨਜ਼ਰ ਆਉਂਦਾ ਹੈ।
ਇਸ਼ਤਿਹਾਰ ‘ਰੀਸੈਕਸ’ ਨਾ ਦੀ ਇੱਕ ਚੈਰਿਟੀ ਦਾ ਹੈ ਜੋ ਜੰਗ ਦੌਰਾਨ ਸਰੀਰਕ ਅਤੇ ਮਾਨਸਿਕ ਸਦਮਾ ਝੱਲ ਚੁੱਕੇ ਫ਼ੌਜੀਆਂ ਨੂੰ ਉਨ੍ਹਾਂ ਦੀ ਸੈਕਸ ਲਾਈਫ਼ ਬਾਰੇ ਮੁੜਨ ਵਿੱਚ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਜੰਗੀ ਕੈਦੀਆਂ ਦੇ ਹਾਲਾਤ
ਬੀਤੇ ਵਰ੍ਹੇ ਮਾਰਚ ਮਹੀਨੇ ਰੂਸੀ ਦੀਆਂ ਫ਼ੌਜਾਂ ਨੇ ਯੂਕਰੇਨ ਦੇ ਬੰਦਰਗਾਹ ਸ਼ਹਿਰ ਮਰੀਓਪੋਲ ਦੀ ਘੇਰਾਬੰਦੀ ਕੀਤੀ ਤੇ ਉੱਥੇ ਹਮਲਾ ਕੀਤਾ। ਸ਼ਹਿਰ ਸਾਰਾ ਢਹਿ-ਢੇਰੀ ਹੋ ਗਿਆ।
ਹਲਿਬ ਸਟ੍ਰੇਜ਼ਕੋ ਸ਼ਹਿਰ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਵਿੱਚੋਂ ਇੱਕ ਸਨ।
ਇੱਕ ਰੂਸੀ ਧਮਾਕੇ ਦਾ ਸ਼ਿਕਾਰ ਹੋਏ। ਇੱਕ ਇਮਾਰਤ ਦੀ ਤੀਜੀ ਮੰਜ਼ਲ ਤੋਂ ਹੇਠਾ ਡਿੱਗੇ ਤੇ ਮਲਬੇ ਹੇਠ ਦੱਬੇ ਗਏ।
ਹਲਿਬ ਦਾ ਜਬਾੜਾ ਅਤੇ ਨੱਕ ਟੁੱਟ ਗਏ ਸਨ।
ਉਹ ਦੱਸਦੇ ਹਨ ਕਿ ਵਿਸਫ਼ੋਟ ਦੀ ਗਰਮੀ ਕਾਰਨ ਉਨ੍ਹਾਂ ਦਾ ਚਿਹਰਾ ਝੁਲਸ ਗਿਆ ਸੀ ਤੇ ਉਨ੍ਹਾਂ ਦਾ ਚਸ਼ਮੇ ਦਾ ਪਲਾਟਿਕ ਚਿਹਰੇ ’ਤੇ ਹੀ ਪਿਘਲ ਗਿਆ ਸੀ।
ਫਿਰ ਉਨ੍ਹਾਂ ਨੂੰ ਰੂਸੀ ਫ਼ੌਜਾਂ ਨੇ ਫੜ ਲਿਆ ਅਤੇ ਜੰਗੀ ਕੈਦੀ ਵਜੋਂ ਰੱਖਿਆ ਗਿਆ।
ਅਗਲੇ ਮਹੀਨੇ ਦੋਵਾਂ ਦੇਸ਼ਾਂ ਨੇ ਕੈਦੀਆਂ ਦੀ ਅਦਲਾ-ਬਦਲੀ ਕੀਤੀ ਤੇ ਹਲਿਬ ਨੂੰ ਰਿਹਾਅ ਕਰ ਯੂਕਰੇਨੀ ਇਲਾਕੇ ਵਿੱਚ ਵਾਪਸ ਭੇਜ ਦਿੱਤਾ ਗਿਆ।
ਉਹ ਦੱਸਦੇ ਹਨ ਕਿ ਗ਼ੁਲਾਮੀ ਦੇ ਇਸ ਸਮੇਂ ਵਿੱਚ ਉਨ੍ਹਾਂ ਨੂੰ ਲੋੜੀਂਦੀ ਡਾਕਟਰੀ ਦੇਖਭਾਲ ਨਹੀਂ ਸੀ ਮਿਲ ਸਕੀ।
ਬੀਬੀਸੀ ਦੀ ਟੀਮ ਨੇ ਸਭ ਤੋਂ ਪਹਿਲਾਂ ਹਲਿਬ ਨਾਲ ਉਨ੍ਹਾਂ ਦੀ ਰਿਹਾਈ ਦੇ ਕੁਝ ਹਫ਼ਤਿਆਂ ਬਾਅਦ ਗੱਲ ਕੀਤੀ, ਅਤੇ ਫ਼ਿਰ ਇੱਕ ਵਾਰ ਉਨ੍ਹਾਂ ਨੂੰ ਪੱਛਮੀ ਸ਼ਹਿਰ ਲਵੀਵ ਦੇ ਇੱਕ ਹਸਪਤਾਲ ਵਿੱਚ ਮਿਲੀ।
ਹੁਣ ਹਲਿਬ ਆਪਣੀ ਸਰੀਰਕ ਤੇ ਮਾਨਸਿਕ ਸਿਹਤ 'ਤੇ ਧਿਆਨ ਦੇ ਰਹੇ ਸਨ। ਇਸੇ ਦੌਰਾਨ ਰੀਸੈਕਸ ਨੇ ਉਨ੍ਹਾਂ ਨਾਲ ਸੰਪਰਕ ਕੀਤਾ।
ਉਹ ਦੱਸਦੇ ਹਨ,"ਮੇਰੀ ਰੀੜ ਦੀ ਹੱਡੀ ’ਤੇ ਸੱਟ ਲੱਗਣ ਤੋਂ ਬਾਅਦ ਮੈਨੂੰ ਸਮੱਸਿਆਵਾਂ ਆਈਆਂ ਜਿਨ੍ਹਾਂ ਨੂੰ ਠੀਕ ਹੋਣ ਵਿੱਚ ਕੁਝ ਸਮਾਂ ਲੱਗਿਆ। ਅਤੇ ਇਸ ਦੌਰਾਨ ਸੈਕਸ ਦੇ ਮੁੱਦੇ ’ਤੇ ਜ਼ਿਆਦਾ ਗੱਲ ਨਹੀਂ ਕੀਤੀ ਗਈ। ਇਸ ਲਈ ਮੈਂ ਨਹੀਂ ਚਾਹੁੰਦਾ ਕਿ ਮੇਰੇ ਵਰਗੇ ਹੋਰ ਲੋਕਾਂ ਨਾਲ ਅਜਿਹਾ ਹੋਵੇ।"
"ਇਹੀ ਸੀ ਜਿਸ ਨੇ ਮੈਨੂੰ ਇਸ ਪ੍ਰੋਜੈਕਟ ਵਿੱਚ ਹਿੱਸਾ ਲੈਣ ਲਈ ਪ੍ਰੇਰਿਆ ਸੀ।"
ਪ੍ਰੋਜੈਕਟ ਦੀ ਸ਼ੁਰੂਆਤ
ਇਵੋਨਾ ਕੋਸਟੀਨਾ ਵੈਟਰਨ ਹੱਬ ਦੇ ਸੰਸਥਾਪਕਾਂ ਵਿੱਚੋਂ ਇੱਕ ਹੈ, ਉਹ ਸਮੂਹ ਜੋ ਰੀਸੈਕਸ ਪ੍ਰੋਜੈਕਟ ਨੂੰ ਚਲਾਉਂਦਾ ਹੈ।
ਉਹ ਕਹਿੰਦੇ ਹਨ ਹੈ ਕਿ ਉਨ੍ਹਾਂ ਨੂੰ ਪਹਿਲੀ ਵਾਰ 2018 ਵਿੱਚ ਅਮਰੀਕੀ ਫ਼ੌਜਾਂ ਦੇ ਮਸਲਿਆਂ ਬਾਰੇ ਪੜ੍ਹ ਕੇ ਇਸ ਪ੍ਰੋਜੈਕਟ ਦਾ ਵਿਚਾਰ ਆਇਆ ਸੀ।
ਰੂਸ ਵਲੋਂ ਹਮਲੇ ਦੀ ਸ਼ੁਰੂਆਤ ਹੀ ਸੀ ਜਦੋਂ ਉਨ੍ਹਾਂ ਇਸ ਪ੍ਰੋਜੈਕਟ ਲਈ ਫ਼ੰਡ ਇਕੱਠੇ ਕਰਨੇ ਸ਼ੁਰੂ ਕੀਤੇ ਤੇ ਯੂਕਰੇਨੀ ਫ਼ੌਜੀਆਂ ਅਤੇ ਮਾਹਰਾਂ ਨਾਲ ਇਸ ਬਾਰੇ ਗੱਲ ਕੀਤੀ।
ਅਜਿਹਾ ਇਸ ਲਈ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਉਹ ਆਪਣੀ ਮਦਦ ਖਾਸ ਤੌਰ 'ਤੇ ਉਨ੍ਹਾਂ ਮਰਦਾਂ ਅਤੇ ਔਰਤਾਂ ਨੂੰ ਦੇਣ ਲਈ ਤਿਆਰ ਕਰ ਰਹੇ ਹਨ ਜਿਨ੍ਹਾਂ ਨੂੰ ਇਸ ਦੀ ਅਸਲ ਵਿੱਚ ਲੋੜ ਹੈ।
ਜਦੋਂ ਉਨ੍ਹਾਂ ਨੇ ਪਹਿਲੀ ਵਾਰ ਆਨਲਾਈਨ ਕੁਝ ਸਵਾਲਾਂ ਦੇ ਜਵਾਬ ਮੰਗੇ ਤਾਂ ਉਨ੍ਹਾਂ ਨੂੰ ਜਨਤਾ ਅਤੇ ਸਾਬਕਾ ਫ਼ੌਜੀਆਂ ਤੋਂ ਕੁਝ ਅਲੋਚਣਾ ਦਾ ਸਾਹਮਣਾ ਕਰਨਾ ਪਿਆ।
ਇਵੋਨਾ ਦੱਸਦੇ ਹਨ,"ਮੈਨੂੰ ਕਿਹਾ ਕਿ ਲੋਕ ਮਰ ਰਹੇ ਹਨ, ਤੁਸੀਂ ਸੈਕਸ ਬਾਰੇ ਸੋਚ ਰਹੇ ਹੋ।"
ਉਨ੍ਹਾਂ ਨੂੰ ਕੁਝ ਵਿਰੋਧੀ ਵਿਚਾਰਾਂ ਦਾ ਸਾਹਮਣਾ ਕਰਨਾ ਪਿਆ। ਜਿਵੇਂ ਕਿ ਇਹ ਧਾਰਨਾ ਹੀ ਗ਼ਲਤ ਹੈ ਕਿ ਸਾਰੇ ਸਾਬਕਾ ਫ਼ੌਜੀ ਸਾਰੇ ਆਪਣੀ ਸੈਕਸ ਲਾਈਫ਼ ਠੀਕ ਕਰਨ ਲਈ ਜੱਦੋਜਹਿਦ ਕਰ ਰਹੇ ਹਨ।
ਇਵੋਨਾ ਕਹਿੰਦੇ ਹਨ, "ਹਸਪਤਾਲ ਵਿੱਚ ਸੈਕਸ, ਘਰ ਵਿੱਚ ਸੈਕਸ, ਇਲਾਜ ਪ੍ਰੀਕ੍ਰਿਆ ਸ਼ੁਰੂ ਹੋਣ ਤੋਂ ਪਹਿਲਾਂ ਸੈਕਸ, ਬਾਅਦ ਵਿੱਚ ਸੈਕਸ। ਇੱਥੇ ਸੈਕਸ ਬਹੁਤ ਸਹੀ ਤਰੀਕੇ ਨਾਲ ਚੱਲ ਰਿਹਾ ਹੈ।"
"ਅਸੀਂ ਜਾਣਨ ਲਈ ਉਤਸੁਕ ਰਹਿੰਦੇ ਹਾਂ ਕਿ ਅਸੀਂ ਕਿਵੇਂ ਮਦਦਗਾਰ ਹੋ ਸਕਦੇ ਹਾਂ?"
ਉਹ ਤਸੱਲੀ ਕਰਦਿਆਂ ਕਹਿੰਦੇ ਹਨ,“ਪਰ ਕੁੱਲ ਮਿਲਾ ਕੇ ਸਾਨੂੰ ਹੁੰਗਾਰਾ ਬਹੁਤ ਜ਼ਿਆਦਾ ਸਕਾਰਾਤਮਕ ਮਿਲਿਆ ਹੈ।”
ਲੋੜਵੰਦ ਫ਼ੌਜੀਆਂ ਤੱਕ ਪਹੁੰਚ
ਚੈਰਿਟੀ ਨੇ ਕਰੀਬ 6,000 ਕਿਤਾਬਚੇ ਛਾਪੇ ਹਨ ਅਤੇ ਉਨ੍ਹਾਂ ਨੂੰ ਯੂਕਰੇਨ ਦੇ ਆਲੇ ਦੁਆਲੇ ਦੇ ਮੈਡੀਕਲ ਕੇਂਦਰਾਂ, ਸਾਬਕਾ ਫ਼ੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਭੇਜਿਆ ਹੈ। ਚੈਰੇਟੀ ਬਾਰੇ ਜਾਣਕਾਰੀ ਆਨਲਾਈਨ ਵੀ ਉਪਲਬਧ ਕਰਵਾਈ ਗਈ ਹੈ।
ਰੀਸੈਕਸ ਨੇ ਇੱਕ ਇੱਕ ਸੋਸ਼ਲ ਮੀਡੀਆ ਮੁਹਿੰਮ ਵੀ ਸ਼ੁਰੂ ਕੀਤੀ ਹੈ। ਜਿਸ ਵਿੱਚ ਵੀਡੀਓ ਤੇ ਗ੍ਰਾਫ਼ਿਕਸ ਦੀ ਮਦਦ ਨਾਲ ਆਪਣਾ ਮਕਸਦ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇੱਕ ਹੈਲਪਲਾਈਨ ਵੀ ਜਾਰੀ ਕੀਤੀ ਗਈ ਹੈ।
ਚੈਰਿਟੀ ਵਿੱਚ ਹੱਥਰਸੀ ਤੋਂ ਲੈ ਕੇ ਸੈਕਸ nR ਖਿਡੌਣੇ ਅਤੇ ਇੱਥੋਂ ਤੱਕ ਕਿ ਬੁਨਿਆਦੀ ਜੀਵ ਵਿਗਿਆਨ ਤੱਕ ਸਭ ਕੁਝ ਮੌਜੂਦ ਹੈ।
ਇਵੋਨਾ ਕਹਿੰਦੇ ਹੈ, "ਅਸੀਂ ਇਸ ਸਭ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਦੇ ਹਾਂ,"
“ਅਸੀਂ ਫ਼ੌਜੀਆਂ ਖ਼ਾਸਕਰ ਜਿਹੜੇ ਸ਼ਾਇਦ ਕੁਆਰੇ ਹੀ ਜੰਗ ਵਿੱਚ ਚਲੇ ਗਏ ਨੂੰ ਹਰ ਜਾਣਕਾਰੀ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਦੇ ਹਾਂ।”
“ਇਸ ਲਈ ਉਨ੍ਹਾਂ ਦੇ ਜ਼ਖ਼ਮਾਂ ਦੀ ਤਾਬ ਝੱਲਣ ਤੋਂ ਬਾਅਦ ਜੇ ਜ਼ਿੰਦਗੀ ਵਿੱਚ ਸੈਕਸ ਹੋਵੇ ਜਿਸ ਦੀ ਉਨ੍ਹਾਂ ਕਦੀ ਕਲਪਨਾ ਵੀ ਨਾ ਕੀਤੇ ਹੋਵੇ ਤਾਂ ਸ਼ਾਇਦ ਇਸ ਤੋਂ ਬਿਹਤਰ ਕੁਝ ਨਹੀਂ ਹੋ ਸਕਦਾ।"
ਕੈਟਰੀਨਾ ਸਕੋਰੋਖੋਡ, ਰੀਸੈਕਸ ਦੀ ਪ੍ਰੋਜੈਕਟ ਮੈਨੇਜਰ ਹਨ। ਉਹ ਚੈਰੇਟੀ ਵਲੋਂ ਛਾਪੇ ਗਏ ਸਾਹਿਤ ਬਾਰੇ ਦੱਸਦੇ ਹਨ।
“ਇਸ ਵਿੱਚ ਔਰਤਾਂ ਅਤੇ ਮਰਦਾਂ ਲਈ ਵੱਖੋ-ਵੱਖ ਗਾਈਡਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਬੰਧਿਤ ਸਾਥੀਆਂ ਨੂੰ ਉਨ੍ਹਾਂ ਦੇ ਤਜਰਬਿਆਂ ਅਤੇ ਉਨ੍ਹਾਂ ਦੇ ਸਰੀਰਾਂ ਦੀ ਲੋੜ ਦੇ ਆਧਾਰ ’ਤੇ ਖ਼ਾਸ ਸਲਾਹ ਦਿੱਤੀ ਜਾ ਸਕੇ।”
ਮਾਨਸਿਕ ਸਿਹਤ ਲਈ ਲੋੜ
ਉਹ ਜ਼ੋਰ ਦਿੰਦਿਆਂ ਕਹਿੰਦੇ ਹਨ ਕਿ, “ਅਸਲੋਂ ਤਾਂ ਪ੍ਰੋਜੈਕਟ ਦਾ ਧਿਆਨ ਭੌਤਿਕ ਨਾਲੋਂ ਭਾਵਨਾਤਮਕ ਪੱਖ 'ਤੇ ਜ਼ਿਆਦਾ ਹੈ।”
"ਇਹ ਇਸ ਬਾਰੇ ਹੈ ਕਿ ਤੁਸੀਂ ਆਪਣੇ ਆਪ ਨੂੰ ਕਿਵੇਂ ਸਵੀਕਾਰ ਕਰ ਸਕਦੇ ਹੋ, ਤੁਸੀਂ ਆਪਣੇ ਆਪ ਨੂੰ ਕਿਵੇਂ ਪਿਆਰ ਕਰ ਸਕਦੇ ਹੋ, ਅਤੇ ਇਨ੍ਹਾਂ ਸੱਟਾਂ ਤੋਂ ਬਾਅਦ ਤੁਸੀਂ ਆਪਣੇ ਆਪ ਅਤੇ ਆਪਣੇ ਸਾਥੀ ਨਾਲ ਇੱਕ ਰਿਸ਼ਤਾ ਕਿਵੇਂ ਬਣਾ ਸਕਦੇ ਹੋ। ਇਹ ਸੈਕਸ ਅਤੇ ਰਿਸ਼ਤਿਆਂ ਵਿੱਚ ਨੇੜਤਾ ਬਾਰੇ ਹੈ।"
ਉਨ੍ਹਾਂ ਦੀ ਪ੍ਰਸ਼ਨਾਵਲੀ ਦੇ ਜਵਾਬ ਦੇਣ ਵਾਲੇ ਸਾਬਕਾ ਫ਼ੌਜੀਆਂ 'ਤੇ ਭਰੋਸਾ ਕਰਨ ਦਾ ਮਤਲਬ ਹੈ ਕਿ ਉਨ੍ਹਾਂ ਦੀ ਖੋਜ ਅਤੇ ਅਸਲੀਅਤ ਵਿੱਚ ਅੰਤਰ ਹੈ। ਇਸ ਵਿੱਚ ਐੱਲਜੀਬੀਟੀਕਿਯੂ ਭਾਈਚਾਰੇ ਤੋਂ ਕੋਈ ਜਵਾਬ ਨਹੀਂ ਮਿਲਿਆ ਉਨ੍ਹਾਂ ਦੇ ਸੰਘਰਸ਼ ਗੱਲ ਇਸ ਵਿੱਚ ਸ਼ਾਮਲ ਨਹੀਂ ਹੈ।
ਪਰ ਉਨ੍ਹਾਂ ਨੇ ਯੂਕਰੇਨ ਦੇ ਸਾਬਕਾ ਫ਼ੌਜੀਆਂ ਬਾਰੇ ਵੀ ਬਹੁਤ ਕੁਝ ਜਾਣਿਆ ਹੈ।
“ਖ਼ਾਸ ਤੌਰ 'ਤੇ ਜੋ ਜਖ਼ਮ ਦਿਮਾਗ ਨੂੰ ਲੱਗਦੇ ਹਨ, ਮਨ ਦਹਿਲਾਉਂਦੇ ਹਨ ਉਨ੍ਹਾਂ ਭੁਗਤਨ ਵਾਲੇ ਤੋਂ ਬਿਨਾਂ ਕਿਸੇ ਨੂੰ ਪਤਾ ਨਹੀਂ ਲੱਗਦਾ ਤੇ ਨਾ ਹੀ ਇਲਾਜ ਹੁੰਦਾ ਹੈ।”
ਉਹ ਕਹਿੰਦੇ ਹਨ, "ਕਾਮਵਾਸਨਾ ਅਤੇ ਸਮੁੱਚੀ ਜਿਨਸੀ ਕਾਰਗੁਜ਼ਾਰੀ ਨੂੰ ਅਜਿਹੇ ਮਾਨਸਿਕ ਸਦਮੇ ਬਹੁਤ ਪ੍ਰਭਾਵਿਤ ਕਰਦੇ ਹਨ।"
ਇਵੋਨਾ ਕਹਿੰਦੇ ਹਨ ਕਿ ਸੈਕਸ ਬਾਰੇ ਚਰਚਾ ਕਰਨ ਲਈ ਵਰਤੀ ਜਾਣ ਵਾਲੀ ਭਾਸ਼ਾ ਦੀ ਵੀ ਬਹੁਤ ਅਹਿਮੀਅਤ ਹੈ।
"ਇਹ ਬੇਸ਼ੱਕ ਕੋਈ ਨਾਟਕੀ ਭਾਸ਼ਾ ਨਹੀਂ ਹੈ। ਤੇ ਯਕੀਨੀ ਤੌਰ 'ਤੇ 'ਰੁਕਾਵਟਾਂ ਨੂੰ ਦੂਰ ਕਰਨ' ਬਾਰੇ ਨਹੀਂ ਹੈ। ਸੈਕਸ ਦੇ ਪੈਮਾਨੇ ਵੀ ਹਰ ਇੱਕ ਲਈ ਵੱਖਰੇ ਹਨ।"
ਉਹ ਕਹਿੰਦੇ ਹਨ ਕਿ ਇਹ ਯਕੀਨੀ ਬਣਾਉਣਾ ਅਹਿਮ ਹੈ ਕਿ ਸਾਬਕਾ ਫ਼ੌਜੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਤੱਕ ਉਹ ਨਹੀਂ ਚਾਹੁੰਦੇ, ਉਦੋਂ ਤੱਕ ਉਨ੍ਹਾਂ ਨੂੰ ਸੈਕਸ ਕਰਨ ਦੀ ਲੋੜ ਨਹੀਂ ਹੈ ਅਤੇ ਇਹ ਵੀ ਕਿ ਸੈਕਸ ਕਈ ਲੋਕਾਂ ਲਈ ਮੁਸ਼ਕਲ ਜਾਂ ਦਰਦਨਾਕ ਹੋ ਸਕਦਾ ਹੈ।
ਹਲਿਬ ਪ੍ਰੋਜੈਕਟ ਵਿੱਚ ਸ਼ਾਮੂਲੀਅਤ ਬਾਰੇ ਸਕਾਰਾਤਮਕ ਹਨ।
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਸੱਟ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਕੋਈ ਔਰਤ ਦੋਸਤ ਮਿਲੀ ਤਾਂ ਉਹ ਹੱਸ ਪਏ।
ਉਹ ਕਹਿੰਦੇ ਹਨ,"ਮੇਰੇ ਕੈਦ ਅਤੇ ਹਸਪਤਾਲ ਤੋਂ ਵਾਪਸ ਆਉਣ ਤੋਂ ਬਾਅਦ ਮੈਨੂੰ ਇੱਕ ਪ੍ਰੇਮਿਕਾ ਮਿਲੀ ਸੀ। ਫਿਰ ਇੱਕ ਹੋਰ ਔਰਤ ਮਿਲੀ ਸੀ ਜਦੋਂ ਮੈਂ ਪ੍ਰੋਜੈਕਟ ਪ੍ਰਸ਼ਨਾਵਲੀ ਕਰ ਰਿਹਾ ਸੀ। ਅਤੇ ਹੁਣ ਮੇਰੀ ਇੱਕ ਸਾਥਣ ਹੈ।"
ਹਲਿਬ ਕਹਿੰਦੇ ਹਨ ਕਿ ਉਹ ਹਰ ਉਸ ਵਿਅਕਤੀ ਦੇ ਸ਼ੁਕਰਗੁਜ਼ਾਰ ਹਨ ਜਿਸ ਨੂੰ ਉਨ੍ਹਾਂ ਨੇ ਪਿਛਲੇ ਸਾਲ ਡੇਟ ਕੀਤਾ ਸੀ।
"ਹਰ ਸਾਥੀ ਜਿਸ ਨੇ ਮੈਨੂੰ ਮੇਰਾ ਆਪਣੇ-ਆਪ ਦੇ ਵਿਸ਼ਵਾਸ ਪਾਉਣ ਵਿੱਚ ਮਦਦ ਕੀਤੀ ਮੇਰੇ ਲਈ ਖ਼ਾਸ ਸੀ। ਮੈਂ ਉਨ੍ਹਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ।"