You’re viewing a text-only version of this website that uses less data. View the main version of the website including all images and videos.
ਇੱਕ ਸ਼ਖਸ ’ਤੇ ਆਪਣੀ ਪਤਨੀ ਦਾ 50 ਤੋਂ ਵੱਧ ਅਜਨਬੀਆਂ ਤੋਂ ਬਲਾਤਕਾਰ ਕਰਵਾਉਣ ਦਾ ਇਲਜ਼ਾਮ, ਕਿਵੇਂ ਹੋਇਆ ਖੁਲਾਸਾ
- ਲੇਖਕ, ਲੂਸੀ ਕਲਾਰਕ ਬਿਲਿੰਗਜ਼
- ਰੋਲ, ਬੀਬੀਸੀ ਪੱਤਰਕਾਰ
ਇਸ ਖ਼ਬਰ ਦੇ ਕੁਝ ਵੇਰਵੇ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ
ਫਰਾਂਸ ਵਿੱਚ ਇੱਕ ਵਿਅਕਤੀ 'ਤੇ ਆਪਣੀ ਪਤਨੀ ਨੂੰ ਵਾਰ-ਵਾਰ ਨਸ਼ੀਲੇ ਪਦਾਰਥ ਦੇਣ, ਬਲਾਤਕਾਰ ਕਰਨ ਅਤੇ ਹੋਰ ਦਰਜਨਾਂ ਪੁਰਸ਼ਾਂ ਤੋਂ ਪਤਨੀ ਦਾ ਬਲਾਤਕਾਰ ਕਰਵਾਉਣ ਦਾ ਮੁਕੱਦਮਾ ਚਲਾਇਆ ਗਿਆ ਹੈ।
71 ਸਾਲ ਦੇ ਡੋਮਿਨੀਕ ਪੀ ਨਾਮ ਦੇ ਮੁਲਜ਼ਮ ਉੱਤੇ ਇਲਜ਼ਾਮ ਹਨ ਕਿ ਉਸ ਨੇ ਔਨਲਾਈਨ ਅਜਨਬੀਆਂ ਨੂੰ ਬੁਲਾਉਂਦਾ ਸੀ ਅਤੇ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਪਤਨੀ ਦਾ ਜਿਨਸੀ ਸ਼ੋਸ਼ਣ ਕਰਵਾਉਂਦਾ ਸੀ।
ਪੀੜਤਾ ਦੇ ਵਕੀਲਾਂ ਦਾ ਕਹਿਣਾ ਹੈ ਕਿ ਔਰਤ ਇੰਨੀ ਜ਼ਿਆਦਾ ਬੇਸੁੱਧ ਸੀ ਕਿ ਉਸ ਨੂੰ ਆਪਣੇ ਨਾਲ ਦੁਹਰਾਏ ਜਾਣ ਵਾਲੇ ਦੁਰਵਿਵਹਾਰ ਬਾਰੇ ਪਤਾ ਨਹੀਂ ਸੀ।
ਇਸ ਮਾਮਲੇ ਨੇ ਸੰਗੀਨ ਅਪਰਾਧਾਂ ਦੇ ਇਸ ਪੱਧਰ ਬਾਰੇ ਫਰਾਂਸ ਨੂੰ ਡਰਾ ਦਿੱਤਾ ਹੈ।
ਪੁਲਿਸ ਨੇ 72 ਵਿਅਕਤੀਆਂ ਦੁਆਰਾ ਕੀਤੇ ਗਏ ਘੱਟੋ-ਘੱਟ 92 ਬਲਾਤਕਾਰਾਂ ਦੇ ਕੇਸਾਂ ਦੀ ਪਛਾਣ ਕੀਤੀ ਹੈ। ਇੰਨ੍ਹਾਂ ਵਿੱਚੋਂ 50 ਦੀ ਪਛਾਣ ਕੀਤੀ ਗਈ ਅਤੇ ਪਤੀ ਸਣੇ ਇੰਨ੍ਹਾਂ ਉੱਤੇ ਇਲਜ਼ਾਮ ਤੈਅ ਕੀਤੇ ਗਏ ਹਨ।
72 ਸਾਲ ਦੀ ਪੀੜਤਾ ਨੂੰ ਸਾਲ 2020 ਵਿੱਚ ਬਦਸਲੂਕੀ ਬਾਰੇ ਪਤਾ ਲੱਗਿਆ ਜਦੋਂ ਪੁਲਿਸ ਨੇ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ।
ਪੀੜਤਾ ਦੇ ਵਕੀਲ ਐਂਟੋਓਨ ਕਾਮੂ ਕਹਿੰਦੇ ਹਨ ,"ਇਹ ਮੁਕੱਦਮਾ ਪੀੜਤਾ ਲਈ "ਇੱਕ ਭਿਆਨਕ ਅਜ਼ਮਾਇਸ਼" ਹੋਵੇਗਾ, ਕਿਉਂਕਿ ਇਹ ਪਹਿਲੀ ਵਾਰ ਹੋਵੇਗਾ ਜਦੋਂ ਉਹ ਬਦਸਲੂਕੀ ਦੇ ਵੀਡੀਓ ਸਬੂਤ ਦੇਖਣਗੇ।"
ਉਨ੍ਹਾਂ ਨੇ ਏਐੱਫਪੀ ਨਿਊਜ਼ ਏਜੰਸੀ ਨੂੰ ਦੱਸਿਆ, "ਪਹਿਲੀ ਵਾਰ,ਪੀੜਤਾ ਨੂੰ 10 ਸਾਲਾਂ ਤੱਕ ਸਹਿਣ ਕੀਤੇ ਬਲਾਤਕਾਰਾਂ ਦੇ ਤਜ਼ਰਬੇ ਵਿੱਚੋਂ ਗੁਜ਼ਰਨਾ ਪਵੇਗਾ।"
ਸਤੰਬਰ 2020 ਵਿੱਚ ਇੱਕ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਡੋਮਿਨੀਕ ਪੀ ਦੀ ਜਾਂਚ ਕੀਤੀ ਗਈ ਸੀ, ਜਦੋਂ ਇੱਕ ਸੁਰੱਖਿਆ ਗਾਰਡ ਨੇ ਉਸਨੂੰ ਇੱਕ ਸ਼ਾਪਿੰਗ ਸੈਂਟਰ ਵਿੱਚ ਤਿੰਨ ਔਰਤਾਂ ਨੂੰ ਗਲਤ ਤਰੀਕੇ ਨਾਲ ਫਿਲਮ ਕਰਦੇ ਹੋਏ ਫੜਿਆ ਸੀ।
ਪੁਲਿਸ ਨੂੰ ਉਸ ਦੇ ਕੰਪਿਊਟਰ ਵਿੱਚੋਂ ਉਸ ਦੀ ਪਤਨੀ ਦੀਆਂ ਸੈਂਕੜੇ ਤਸਵੀਰਾਂ ਅਤੇ ਵੀਡੀਓ ਮਿਲੇ,ਜਿਸ 'ਚ ਉਹ ਬੇਹੋਸ਼ ਨਜ਼ਰ ਆਏ।
ਤਸਵੀਰਾਂ ਜ਼ਰੀਏ ਜੋੜੇ ਦੇ ਘਰ ਵਿੱਚ ਹੋਈਆਂ ਦਰਜਨਾਂ ਬਦਸਲੂਕੀਆਂ ਦੇ ਇਲਜ਼ਾਮ ਲਾਏ ਗਏ ਹਨ । ਇਲਜ਼ਾਮ ਹਨ ਕਿ ਸੋਸ਼ਣ 2011 ਵਿੱਚ ਸ਼ੁਰੂ ਹੋਇਆ।
ਜਾਂਚਕਰਤਾਵਾਂ ਨੂੰ ਇੱਕ ਵੈਬਸਾਈਟ 'ਤੇ ਚੈਟ ਵੀ ਮਿਲੇ ਜਿਸ ਵਿੱਚ ਡੋਮਿਨੀਕ ਪੀ ਨੇ ਕਥਿਤ ਤੌਰ 'ਤੇ ਅਜਨਬੀਆਂ ਨੂੰ ਉਨ੍ਹਾਂ ਦੇ ਘਰ ਆਉਣ ਅਤੇ ਆਪਣੀ ਪਤਨੀ ਨਾਲ ਬਲਾਤਕਾਰ ਕਰਨ ਲਈ ਭਰਤੀ ਕੀਤਾ।
ਉਸਨੇ ਜਾਂਚਕਰਤਾਵਾਂ ਕੋਲ ਮੰਨਿਆ ਕਿ ਉਸਨੇ ਆਪਣੀ ਪਤਨੀ ਨੂੰ ਇੱਕ ਚਿੰਤਾ ਘਟਾਉਣ ਵਾਲੀ ਦਵਾਈ ਸਮੇਤ ਸ਼ਾਂਤ ਕਰਨ ਵਾਲੀਆਂ ਦਵਾਈਆਂ ਦਿੱਤੀਆਂ।
ਸਰਕਾਰੀ ਵਕੀਲਾਂ ਦੇ ਅਨੁਸਾਰ, "ਮੁਲਜ਼ਮ 'ਤੇ ਬਲਾਤਕਾਰਾਂ ਵਿੱਚ ਹਿੱਸਾ ਲੈਣ,ਫਿਲਮ ਬਣਾਉਣ ਅਤੇ ਹੋਰ ਪੁਰਸ਼ਾਂ ਨੂੰ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਨ ਦਾ ਇਲਜ਼ਾਮ ਹੈ।"
ਇਸ ਦੌਰਾਨ ਪੈਸਿਆਂ ਦੇ ਲੈਣ-ਦੇਣ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਸਰਕਾਰ ਵਕੀਲਾਂ ਦਾ ਮੁਤਾਬਕ, "ਬਲਾਤਕਾਰ ਦੇ ਮੁਲਜ਼ਮਾਂ ਦੀ ਉਮਰ 26 ਸਾਲ ਤੋਂ 74 ਸਾਲ ਦੇ ਦਰਮਿਆਨ ਦੀ ਸੀ ਜੋ ਵੱਖ-ਵੱਖ ਖੇਤਰਾਂ ਨਾਲ ਸਬੰਧ ਰੱਖਦੇ ਹਨ ,ਇਨ੍ਹਾਂ ਵਿੱਚੋਂ ਜ਼ਿਆਦਾਤਰ ਨੇ ਇੱਕ ਵਾਰ ਅਤੇ ਕੁਝ ਮੁਲਜ਼ਮਾਂ ਨੇ ਛੇ ਵਾਰ ਬਲਾਤਕਾਰ ਕੀਤਾ।"
ਬਚਾਅ ਵਿੱਚ ਇਹ ਕਿਹਾ ਗਿਆ ਕਿ ਜੋੜਾ ਉਹਨਾਂ ਦੀਆਂ ਕਲਪਨਾਵਾਂ ਨੂੰ ਪੂਰਾ ਕਰਨ ਵਿੱਚ ਮਦਦ ਕਰ ਰਹੇ ਸਨ ਪਰ ਡੋਮਿਨੀਕ ਪੀ ਨੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਹਰ ਕੋਈ ਜਾਣਦਾ ਸੀ ਕਿ ਉਸਦੀ ਪਤਨੀ ਨੂੰ ਉਸਦੀ ਜਾਣਕਾਰੀ ਤੋਂ ਬਿਨਾਂ ਨਸ਼ਾ ਦਿੱਤਾ ਗਿਆ ਸੀ।
ਇੱਕ ਮਾਹਰ ਨੇ ਕਿਹਾ ਕਿ ਪੀੜਤਾ ਦੀ ਸਥਿਤੀ "ਸੌਣ ਨਾਲੋਂ ਜ਼ਿਆਦਾ ਕੋਮਾ ਦੇ ਨੇੜੇ ਸੀ"।
ਵਕੀਲ ਬੀਟਰਿਸ ਜ਼ਵਾਰੋ ਨੇ ਨਿਊਜ਼ ਏਜੰਸੀ ਏਐੱਫਪੀ ਨੂੰ ਦੱਸਿਆ,"ਡੋਮਿਨੀਕ ਪੀ ਨੇ ਕਿਹਾ ਸੀ ਕਿ ਜਦੋਂ ਉਹ ਨੌਂ ਸਾਲਾਂ ਦਾ ਸੀ ਤਾਂ ਉਸ ਨਾਲ ਬਲਾਤਕਾਰ ਕੀਤਾ ਗਿਆ ਸੀ ਅਤੇ ਉਹ "ਆਪਣੇ ਪਰਿਵਾਰ ਅਤੇ ਉਸਦੀ ਪਤਨੀ" ਦਾ ਸਾਹਮਣਾ ਕਰਨ ਲਈ ਤਿਆਰ ਹੈ।"
ਉਸ 'ਤੇ 1991 ਦੇ ਕਤਲ ਅਤੇ ਬਲਾਤਕਾਰ ਦਾ ਵੀ ਇਲਜ਼ਾਮ ਹੈ, ਜਿਸ ਤੋਂ ਉਸ ਨੇ ਇਨਕਾਰ ਕੀਤਾ ਹੈ ਅਤੇ 1999 ਵਿੱਚ ਬਲਾਤਕਾਰ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਨੂੰ ਉਸਨੇ ਡੀਐਨਏ ਟੈਸਟਿੰਗ ਤੋਂ ਬਾਅਦ ਸਵੀਕਾਰ ਕੀਤਾ ਸੀ।
ਇਹ ਮੁਕੱਦਮਾ,ਜੋ ਕਿ ਦੱਖਣੀ ਫਰਾਂਸ ਦੇ ਅਵਿਨਿਯਾਨ ਵਿੱਚ ਪਾਰਕ ਡੇਸ ਐਕਸਪੋਜ਼ੀਸ਼ਨਜ਼ ਵਿੱਚ ਕੀਤਾ ਜਾ ਰਿਹਾ ਹੈ, 20 ਦਸੰਬਰ ਤੱਕ ਚੱਲੇਗਾ ਹੈ।
ਏਐੱਫਪੀ ਦੀ ਰਿਪੋਰਟ ਮੁਤਾਬਕ ਸੋਮਵਾਰ ਨੂੰ, ਮੁਕੱਦਮੇ ਦੇ ਪਹਿਲੇ ਦਿਨ, ਪੀੜਤ ਔਰਤ ਆਪਣੇ ਤਿੰਨ ਬੱਚਿਆਂ ਦੇ ਨਾਲ ਅਦਾਲਤ ਵਿੱਚ ਪਹੁੰਚੇ।
ਉਨ੍ਹਾਂ ਦੇ ਵਕੀਲ ਕਾਮੂ ਨੇ ਕਿਹਾ ਕਿ ਉਹ ਬੰਦ ਦਰਵਾਜ਼ਿਆਂ ਦੇ ਪਿੱਛੇ ਮੁਕੱਦਮੇ ਦੀ ਚੋਣ ਕਰ ਸਕਦੇ ਹਨ, ਪਰ "ਉਸ ਦੇ ਹਮਲਾਵਰਾਂ ਨੂੰ ਇਹੀ ਚਾਹੀਦਾ ਸੀ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ