ਧਰਤੀ ’ਤੇ ਰਹਿੰਦੇ ਹਨ 800 ਕਰੋੜ ਲੋਕ-ਕੀ ਇਹ ਅੰਕੜੇ ਸਹੀ ਹਨ, ਅਗਲੇ 100 ਸਾਲਾਂ ਵਿੱਚ ਕਿਵੇਂ ਦੁਨੀਆਂ ਦੀ ਅਬਾਦੀ ਬਦਲੇਗੀ

ਅਬਾਦੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2080 ਦੇ ਮੱਧ ਵਿੱਚ ਦੁਨੀਆਂ ਦੀ ਅਬਾਦੀ ਸਿਖ਼ਰ 'ਤੇ ਪਹੁੰਚਣ ਦਾ ਅਨੁਮਾਨ ਹੈ

ਸੰਯੁਕਤ ਰਾਸ਼ਟਰ ਦੀ ਇੱਕ ਨਵੀਂ ਰਿਪੋਰਟ ਮੁਤਾਬਕ, ਵਿਸ਼ਵ ਦੀ ਆਬਾਦੀ 800 ਕਰੋੜ ਤੋਂ ਵੱਧ ਕੇ 1000 ਕਰੋੜ ਤੱਕ ਪਹੁੰਚਣ ਦੀ ਉਮੀਦ ਹੈ।

ਦੁਨੀਆਂ ਦੀ ਅਬਾਦੀ ਬਾਰੇ 11 ਜੁਲਾਈ ਨੂੰ ਜਾਰੀ ਅੰਕੜੇ ਇਹ ਭਵਿੱਖਬਾਣੀ ਕਰਦੇ ਹਨ ਕਿ ਧਰਤੀ 'ਤੇ ਲੋਕਾਂ ਦੀ ਗਿਣਤੀ “2080 ਦੇ ਮੱਧ ਵਿੱਚ ਸਿਖ਼ਰ 'ਤੇ ਪਹੁੰਚ ਜਾਏਗੀ ਅਤੇ ਫਿਰ ਹੌਲੀ-ਹੌਲੀ ਘੱਟਣੀ ਸ਼ੁਰੂ ਹੋ ਜਾਏਗੀ।"

ਰਿਪੋਰਟ ਇਹ ਵੀ ਪੇਸ਼ਨਗੋਈ ਕਰਦੀ ਹੈ ਕਿ ਉਹ ਲੋਕ ਜੋ ਅੱਜ ਪੈਦਾ ਹੋਏ ਹਨ ਉਹ ਔਸਤਨ 73.3 ਸਾਲ ਤੱਕ ਜਿਉਂਦੇ ਰਹਿਣਗੇ, ਮਤਲਬ ਸਾਲ 1995 ਦੇ ਮੁਕਾਬਲੇ 8.4 ਫੀਸਦ ਦਾ ਵਾਧਾ ਹੋਇਆ ਹੈ ।

ਅੱਧੀ ਸਦੀ ਤੋਂ ਵੱਧ ਸਮੇਂ ਤੋਂ, ਸੰਯੁਕਤ ਰਾਸ਼ਟਰ ਮੈਂਬਰ ਸਟੇਟਸ ਦੇ ਕੌਮੀ ਮਰਦਮਸ਼ੁਮਾਰੀ ਅੰਕੜਿਆਂ, ਜਨਮ ਅਤੇ ਮੌਤ ਦਰਾਂ, ਅਤੇ ਹੋਰ ਜਨਸੰਖਿਆ ਸਰਵੇਖਣਾਂ ਨੂੰ ਜੋੜ ਕੇ ਨਿਯਮਤ ਗਲੋਬਲ ਆਬਾਦੀ ਅਨੁਮਾਨ ਬਣਾ ਰਿਹਾ ਹੈ। ਜਨਸੰਖਿਆ ਅੰਕੜਿਆਂ ਦਾ ਅਧਿਐਨ ਹੈ ਜੋ ਮਨੁੱਖੀ ਅਬਾਦੀ ਵਿੱਚ ਤਬਦੀਲੀਆਂ ਨੂੰ ਦਰਸਾਉਂਦੀ ਹੈ।

ਪਰ ਕੀ ਅਸੀਂ ਇੰਨ੍ਹਾਂ ਅੰਕੜਿਆਂ 'ਤੇ ਭਰੋਸਾ ਕਰ ਸਕਦੇ ਹਾਂ ?

ਮਰਦਮਸ਼ੁਮਾਰੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਰਦਮਸ਼ੁਮਾਰੀ ਦੌਰਾਨ ਲੋਕਾਂ ਤੋਂ ਉਮਰ, ਘਰ ਸਣੇ ਕੁਝ ਹੋਰ ਸਵਾਲ ਪੁੱਛੇ ਜਾਂਦੇ ਹਨ

"ਇੱਕ ਅਸਪਸ਼ਟ ਵਿਗਿਆਨ"

ਜਨਸੰਖਿਆ ਵਿਗਿਆਨੀ ਜੈਕਬ ਬਿਜਾਕ ਬੀਬੀਸੀ ਨੂੰ ਦੱਸਦੇ ਹਨ ਕਿ, "ਇਸ ਧਰਤੀ 'ਤੇ ਲੋਕਾਂ ਦੀ ਸੰਖਿਆ ਦੀ ਗਣਨਾ ਕਰਨਾ ਇੱਕ ਸਟੀਕ ਵਿਗਿਆਨ ਨਹੀਂ ਹੈ।”

ਸਾਊਥੈਂਪਟਨ ਯੂਨੀਵਰਸਿਟੀ ਤੋਂ ਜਨਸੰਖਿਆ ਵਿੱਚ ਮਾਹਰ ਇੱਕ ਅਰਥ ਸ਼ਾਸਤਰੀ, ਪ੍ਰੋਫੈਸਰ ਬਿਜਾਕ, ਮੰਨਦੇ ਹਨ ਕਿ ਆਬਾਦੀ ਦੀ ਗਿਣਤੀ ਦੀ ਭਵਿੱਖਬਾਣੀ ਕਰਨ ਵੇਲੇ ਤੁਸੀਂ ਇੱਕ ਚੀਜ਼ ਬਾਰੇ ਨਿਸ਼ਚਤ ਹੋ ਸਕਦੇ ਹੋ ਜੋ ਅਨਿਸ਼ਚਿਤਤਾ ਹੈ।

ਵਾਸ਼ਿੰਗਟਨ ਡੀਸੀ ਵਿੱਚ ਪਾਪੂਲੇਸ਼ਨ ਰੈਫਰੈਂਸ ਬਿਊਰੋ ਨਾਮ ਦੀ ਇੱਕ ਖੋਜ ਸੰਸਥਾ ਵਿੱਚ ਜਨਸੰਖਿਆ ਦੀ ਭਵਿੱਖਬਾਣੀ ਕਰਨ ਵਾਲੇ ਮਾਹਿਰ ਡਾ ਤੋਸ਼ੀਕੋ ਕਨੇਡਾ ਕਹਿੰਦੇ ਹਨ ਕਿ "ਸਾਡੇ ਕੋਲ ਕ੍ਰਿਸਟਲ ਬਾਲ ਨਹੀਂ ਹੈ।

ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਜਦੋਂ ਆਬਾਦੀ ਦੇ ਅਨੁਮਾਨਾਂ ਅਤੇ ਭਵਿੱਖ ਦੇ ਅਨੁਮਾਨਾਂ ਦੀ ਗੱਲ ਆਉਂਦੀ ਹੈ ਤਾਂ ਜਨਸੰਖਿਆ ਵਿਗਿਆਨੀ ਬੇਬੁਨਿਆਦ ਅੰਦਾਜ਼ੇ ਲਗਾਉਂਦੇ ਹਨ ।

ਡਾ ਕਨੇਡਾ ਕਹਿੰਦੇ ਹਨ ਕਿ “ਇਹ ਸਾਡੇ ਤਜ਼ਰਬੇ, ਗਿਆਨ ਅਤੇ ਹਰ ਇੱਕ ਜਾਣਕਾਰੀ ਦੇ ਅਧਾਰ 'ਤੇ ਹੈ ਜਿਸ ਤੱਕ ਸਾਡੀ ਪਹੁੰਚ ਹੈ,ਇਹ ਇੱਕ ਮੁਸ਼ਕਿਲ ਕੰਮ ਹੈ ।

ਜਨਸੰਖਿਆ ਵਿਗਿਆਨੀ ਲਗਾਤਾਰ ਆਪਣੇ ਅਨੁਮਾਨਾਂ ਨੂੰ ਅਪਡੇਟ ਕਰ ਰਹੇ ਹਨ। ਉਦਾਹਰਣ ਲਈ, ਇਸ ਸਾਲ ਸੰਯੁਕਤ ਰਾਸ਼ਟਰ ਦਾ ਅੰਦਾਜ਼ਾ ਹੈ ਕਿ 2100 ਤੱਕ ਅਸੀਂ ਛੇ ਪ੍ਰਤੀਸ਼ਤ ਘੱਟ ਹੋਵਾਂਗੇ ਇਹ ਇੱਕ ਦਹਾਕੇ ਪਹਿਲਾਂ ਭਵਿੱਖਬਾਣੀ ਕੀਤੀ ਗਈ ਸੀ।

ਲਗਾਤਾਰ ਹੁੰਦੇ ਫੇਰਬਦਲਾਂ ਦੇ ਬਾਵਜੂਦ ਸਰਕਾਰਾਂ ਅਤੇ ਹੋਰ ਨੀਤੀ ਘਾੜਿਆਂ ਲਈ ਜਨਸੰਖਿਆ ਡਾਟਾ ਮਹੱਤਵਪੂਰਨ ਹੈ, ਜੋ ਭਵਿੱਖ ਦੇ ਫੈਸਲੇ ਲੈਣ ਲਈ ਇਸਦੀ ਵਰਤੋ ਕਰਦੇ ਹਨ । ਤਾਂ, ਸੰਯੁਕਤ ਰਾਸ਼ਟਰ ਦੇ ਤਾਜ਼ਾ ਅੰਕੜੇ ਸਾਨੂੰ ਕੀ ਦੱਸਦੇ ਹਨ?

ਤਾਜ਼ਾ ਗਲੋਬਲ ਰੁਝਾਨ

2024 ਵਰਲਡ ਪਾਪੂਲੇਸ਼ਨ ਪ੍ਰੌਸਪੈਕਟ ਕਹਿੰਦਾ ਹੈ ਕਿ "ਵਿਸ਼ਵ ਪੱਧਰ 'ਤੇ ਚਾਰ ਵਿੱਚੋਂ ਇੱਕ ਵਿਅਕਤੀ ਅਜਿਹੇ ਦੇਸ਼ ਵਿੱਚ ਰਹਿੰਦਾ ਹੈ ਜਿਸਦੀ ਆਬਾਦੀ ਪਹਿਲਾਂ ਹੀ ਸਿਖ਼ਰ 'ਤੇ ਹੈ"।

ਹਾਲਾਂਕਿ, 126 ਦੇਸ਼ ਅਤੇ ਇਲਾਕੇ ਆਪਣੀ ਆਬਾਦੀ ਨੂੰ ਹੋਰ ਤਿੰਨ ਦਹਾਕਿਆਂ ਤੱਕ ਵਧਦੇ ਦੇਖਣਗੇ, ਅਤੇ ਇਨ੍ਹਾਂ ਦੇਸ਼ਾਂ ਵਿੱਚ ਦੁਨੀਆਂ ਦੇ ਕੁਝ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਸ਼ਾਮਲ ਹਨ, ਜਿਵੇਂ ਕਿ ਭਾਰਤ, ਇੰਡੋਨੇਸ਼ੀਆ, ਨਾਈਜੀਰੀਆ, ਪਾਕਿਸਤਾਨ ਅਤੇ ਅਮਰੀਕਾ।

ਇਸ ਨਵੀਂ ਰਿਪੋਰਟ ਦੀ ਇੱਕ ਵੱਡੀ ਗੱਲ ਇਹ ਪਤਾ ਲੱਗੀ ਹੈ ਕਿ ਕੋਵਿਡ-19 ਮਹਾਂਮਾਰੀ ਦੌਰਾਨ ਜੀਵਨ ਸੰਭਵਾਨਾ ਵਿੱਚ ਥੋੜੀ ਜਿਹੀ ਗਿਰਾਵਟ ਆਈ ਸੀ ਪਰ ਹੁਣ ਮੁੜ ਤੋਂ ਇਸ ਵਿੱਚ ਵਾਧਾ ਹੋ ਰਿਹਾ ਹੈ।

ਵਿਸ਼ਵ ਪੱਧਰ 'ਤੇ, ਅੱਜ ਜੰਮੇ ਲੋਕ ਔਸਤਨ 73.3 ਸਾਲ ਤੱਕ ਜੀਉਂਦੇ ਰਹਿਣਗੇ, ਜੋ ਕਿ 1995 ਨਾਲੋਂ 8.4 ਸਾਲ ਵੱਧ ਹੈ।

ਰਿਪੋਰਟ ਦੇ ਅਨੁਸਾਰ, "ਮੌਤ ਦਰ ਵਿੱਚ ਹੋਰ ਕਮੀ ਦੇ ਨਤੀਜੇ ਵਜੋਂ 2054 ਵਿੱਚ ਵਿਸ਼ਵ ਪੱਧਰ 'ਤੇ ਲਗਭਗ 77.4 ਸਾਲ ਦੀ ਔਸਤ ਉਮਰ ਹੋਣ ਦਾ ਅਨੁਮਾਨ ਹੈ।”

ਇਹ ਵੀ ਪੜੋ-

ਪਰਵਾਸ ਜਨਸੰਖਿਆ ਦੇ ਵਾਧੇ ਦਾ ਕਾਰਨ

ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਅਬਾਦੀ ਦਾ ਵਾਧਾ ਵੱਖਰਾ ਨਜ਼ਰ ਆਉਂਦਾ ਹੈ, ਕੁਝ ਦੇਸ਼,ਜਿਵੇਂ ਕਿ ਅੰਗੋਲਾ,ਸੈਂਟਰਲ ਅਫਰੀਕਨ ਰੀਪਬਲਿਕ, ਦਿ ਡੈਮੋਕ੍ਰੇਟਿਕ ਰਿਪਬਲਿਕ ਔਫ ਕਾਂਗੋ, ਨਾਈਜਰ ਅਤੇ ਸੋਮਾਲੀਆ, ਅਗਲੇ 30 ਸਾਲਾਂ ਵਿੱਚ ਜਨਮ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਮਹਿਸੂਸ ਕਰਨਗੇ। ਉਨ੍ਹਾਂ ਦੀ ਆਬਾਦੀ ਦੁੱਗਣੀ ਹੋਣ ਦੀ ਉਮੀਦ ਹੈ।

ਪਰ ਸੰਯੁਕਤ ਰਾਸ਼ਟਰ ਦੀ ਨਵੀਂ ਰਿਪੋਰਟ ਦੇ ਅਨੁਸਾਰ, ਦੁਨੀਆਂ ਦੇ ਕੁਝ ਹਿੱਸਿਆਂ ਵਿੱਚ, ਇਮੀਗ੍ਰੇਸ਼ਨ ਆਬਾਦੀ ਵਾਧੇ ਦਾ ਸਭ ਤੋਂ ਵੱਡਾ ਕਾਰਨ ਹੈ।

ਜਰਮਨੀ, ਜਾਪਾਨ, ਇਟਲੀ, ਰੂਸ ਅਤੇ ਥਾਈਲੈਂਡ ਸਮੇਤ ਉਹ 19 ਦੇਸ਼ਾਂ ਵਿੱਚ ਜਿੱਥੇ ਆਬਾਦੀ ਪਹਿਲਾਂ ਹੀ ਸਿਖ਼ਰ 'ਤੇ ਪਹੁੰਚ ਚੁੱਕੀ ਹੈ, ਦੇ ਅੰਕੜੇ ਦਰਸਾਉਂਦੇ ਹਨ ਕਿ ਪਰਵਾਸ ਹੋਣ ਤੋਂ ਪਹਿਲਾਂ ਹੀ ਇੱਥੇ ਆਬਾਦੀ ਵਿੱਚ ਵਾਧਾ ਹੋ ਚੁੱਕਿਆ ਸੀ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਮੀਗ੍ਰੇਸ਼ਨ ਕਰਕੇ "2054 ਤੋਂ ਬਾਅਦ ਕਈ ਦੇਸ਼ਾਂ ਵਿੱਚ ਅਬਾਦੀ ਵਿੱਚ ਵਾਧੇ ਦਾ ਅਨੁਮਾਨ ਹੈ , ਇੰਨ੍ਹਾਂ ਵਿੱਚ ਔਸਟ੍ਰੇਲੀਆ, ਕੈਨੇਡਾ, ਕਤਰ, ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਅਤੇ ਅਮਰੀਕਾ ਸ਼ਾਮਲ ਹਨ।"

ਪ੍ਰੋ: ਬਿਜਾਕ ਕਹਿੰਦੇ ਹਨ,"ਕੁਦਰਤ ਦੇ ਨਿਯਮ ਵਜੋਂ ਬਦਲਾਅ ਦੇ ਰੂਪ ਵਿੱਚ ਧਰਤੀ ਉੱਤੇ ਮੁੜ ਵੰਡ ਵਜੋਂ ਵੱਡੀ ਗਿਣਤੀ ਅਬਾਦੀ ਇੱਕ ਥਾਂ ਤੋਂ ਦੂਜੀ ਥਾਂ ਪਰਵਾਸ ਕਰ ਰਹੀ ਹੈ , ਪਰ ਜ਼ਿਆਦਾਤਰ ਦੇਸ਼ ਪਰਵਾਸੀਆਂ ਦਾ ਬਿਲਕੁਲ ਟਰੈਕ ਨਹੀਂ ਰੱਖਦੇ ਜਾਂ ਫਿਰ ਮਰਦਮਸ਼ੁਮਾਰੀ ਦੌਰਾਨ ਦਹਾਕੇ ਵਿੱਚ ਇੱਕ ਵਾਰ ਟਰੈਕ ਕਰਦੇ ਹਨ ਅਤੇ ਉਹ ਵੀ ਬਹੁਤ ਘੱਟ ਗੁੰਜ਼ਾਇਸ ਨਾਲ।”

ਬੀਬੀਸੀ ਪੰਜਾਬੀ ਦਾ ਵੱਟਸਐਪ ਚੈਨਲ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਪ੍ਰੋ: ਬਿਜਾਕ ਕਹਿੰਦੇ ਹਨ ਕਿ ਕੁਝ ਹੋਰ ਦੇਸ਼ ਸਰਵੇਖਣ ਜਾਂ ਅਬਾਦੀ ਰਜਿਸਟਰਾਂ ਦਾ ਇਸਤੇਮਾਲ ਕਰਦੇ ਹਨ,"ਪਰ ਇਹ ਘੱਟ ਗਿਣਤੀ ਵਿੱਚ ਹਨ -ਜ਼ਿਆਦਾਤਰ ਯੂਰਪ, ਉੱਤਰੀ ਅਮਰੀਕਾ ਅਤੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਰਗੇ ਵਧੇਰੇ ਵਿਕਸਤ ਦੇਸ਼।"

ਅਤੇ ਉਹ ਅੱਗੇ ਕਹਿੰਦੇ ਹਨ ਕਿ ਕੁਝ ਦੇਸ਼ ਡਾਟਾ ਫਾਰਮਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, "ਜਿਵੇਂ ਕਿ ਮੋਬਾਈਲ ਫੋਨ ਲੋਕੇਟਰ, ਪਰ ਇਸ ਵਿਧੀ ਨੂੰ ਅਜੇ ਵੀ ਰਸਮੀ ਬਣਨ ਤੋਂ ਪਹਿਲਾਂ ਪਰਿਪੱਕ ਹੋਣ ਦੀ ਲੋੜ ਹੈ, ਸਾਨੂੰ ਇਸ ਡਾਟਾ ਨੂੰ ਬਿਹਤਰ ਢੰਗ ਨਾਲ ਸਮਝਣ ਦੀ ਲੋੜ ਹੈ।"

ਉਨ੍ਹਾਂ ਦਾ ਕਹਿਣਾ ਹੈ ਕਿ ਮਾਈਗ੍ਰੇਸ਼ਨ ਪੈਟਰਨ ਟਰੈਕ ਕਰਨ ਦੇ ਯੋਗ ਹਨ, ਕਿਉਂਕਿ ਇਹ ਜਨਣ ਦਰਾਂ ਨਾਲੋਂ ਬਹੁਤ ਤੇਜ਼ੀ ਨਾਲ ਬਦਲ ਸਕਦੇ ਹਨ।

“ਅੱਜ ਸਭ ਤੋਂ ਘੱਟ ਜਨਣ ਦਰ ਵਾਲੇ ਦੇਸ਼ ਲਈ ਵੀ , ਮੈਂ ਇਹ ਕਦੇ ਨਹੀਂ ਮੰਨਾਂਗਾ ਕਿ ਇਹ ਸਿਫਰ ਤੱਕ ਜਾ ਰਿਹਾ ਹੈ, ਇਹ ਇੰਨੀ ਤੇਜ਼ੀ ਨਾਲ ਨਹੀਂ ਬਦਲਦਾ ਪਰ ਪਰਵਾਸ ਰਾਤੋ-ਰਾਤ ਬਦਲ ਸਕਦਾ ਹੈ, ਕੁਦਰਤੀ ਆਫ਼ਤਾਂ ਜਾਂ ਜੰਗ ਵਰਗੇ ਕਾਰਨਾਂ ਕਰਕੇ।”

ਸੰਯੁਕਤ ਰਾਸ਼ਟਰ ਦੇ ਆਬਾਦੀ ਵਿਭਾਗ ਦੇ ਜਨਸੰਖਿਆ ਵਿਸ਼ਲੇਸ਼ਣ ਸੈਕਸ਼ਨ ਦੇ ਮੁਖੀ ਕਲੇਰ ਮੇਨੋਜ਼ੀ ਦਾ ਕਹਿਣਾ ਹੈ ਕਿ ਕੌਮਾਂਤਰੀ ਪਰਵਾਸ ਨੂੰ ਚਾਂਦੀ ਦੀ ਗੋਲੀ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ ਹੈ।

ਉਹ ਕਹਿੰਦੇ ਹਨ ਕਿ ਇਹ ਇਕੱਲੇ "ਲੰਬੇ ਸਮੇਂ ਵਿੱਚ ਆਬਾਦੀ ਵਿੱਚ ਗਿਰਾਵਟ ਪੂਰਾ ਨਹੀਂ ਕਰ ਸਕਦਾ ਅਤੇ ਇਸ ਨੂੰ ਇੱਕ 'ਹੱਲ' ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ ਹੈ ,ਜਨਸੰਖਿਆ ਤਬਦੀਲੀ ਆਖਿਰਕਾਰ ਇੱਕ ਸਰਵਵਿਆਪਕ ਅਤੇ ਅਟੱਲ ਪ੍ਰਕਿਰਿਆ ਹੈ ।

ਪਰਵਾਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੁਝ ਮੁਲਕਾਂ ਵੱਲੋਂ ਹੀ ਪਰਵਾਸੀਆਂ ਦੇ ਅੰਕੜੇ ਇਕੱਠੇ ਕੀਤੇ ਜਾਂਦੇ ਹਨ

ਮਰਦਮਸ਼ੁਮਾਰੀ ਦਾ ਡਾਟਾ ਮਹੱਤਵਪੂਰਨ ਕਿਉਂ ਹੈ

ਜਾਣਕਾਰੀ ਦੇਣ ਲਈ ਅਤੇ ਨੀਤੀ ਬਣਾਉਣ ਲਈ ਮਰਦਮਸ਼ੁਮਾਰੀ ਦੌਰਾਨ ਆਬਾਦੀ ਦੀ ਗਿਣਤੀ ਕਰਨ ਜਾਂ ਸਰਵੇਖਣ ਕਰਨ ਦੀ ਪ੍ਰਥਾ ਹੈ ਅਤੇ ਇਸ ਦਾ ਇੱਕ ਲੰਮਾ ਇਤਿਹਾਸ ਹੈ।

ਜਨਸੰਖਿਆ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ 4,000 ਈਸਾ ਪੂਰਵ ਪੁਰਾਣੀ ਹੈ, ਜਦੋਂ ਮੇਸੋਪੋਟਾਮੀਆ (ਲਗਭਗ ਮੌਜੂਦਾ ਇਰਾਕ) ਵਿੱਚ ਬੇਬੀਲੋਨੀਅਨ ਸਾਮਰਾਜ ਨੇ ਪਹਿਲੀ ਜਣਗਣਨਾ ਕੀਤੀ ਸੀ।

ਉਦੋਂ ਤੋਂ ਜਨਗਣਨਾ ਤਕਨੀਕ ਨੇ ਬਹੁਤ ਲੰਬਾ ਸਫ਼ਰ ਤੈਅ ਕੀਤਾ ਹੈ, ਪਰ ਜਨਸੰਖਿਆ ਵਿਗਿਆਨੀਆਂ ਦਾ ਕੰਮ ਆਸਾਨ ਹੁੰਦਾ ਜਾਪਦਾ ਨਹੀਂ ਹੈ।

ਡਾ ਕਨੇਡਾ ਦਾ ਕਹਿਣਾ ਹੈ ਕਿ ਇੱਕ ਦੇਸ਼ ਦੀ ਵਧੇਰੇ ਸਟੀਕ ਡਾਟਾ ਇਕੱਠਾ ਕਰਨ ਦੀ ਸਮਰੱਥਾ, ਇੱਥੋਂ ਤੱਕ ਕਿ ਅਮਰੀਕਾ ਵਰਗੇ ਬਹੁਤ ਵਿਕਸਤ ਦੇਸ਼ਾਂ ਨੂੰ ਵੀ, "ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਵੇਂ ਕਿ ਸਰਕਾਰ ਵਿੱਚ ਵੱਧ ਰਹੀ ਬੇਭਰੋਸਗੀ ਅਤੇ ਨਿੱਜਤਾ ਬਾਰੇ ਫਿਕਰਾਂ ।"

ਮਰਦਮਸ਼ੁਮਾਰੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਬਾਦੀ ਦੇ ਅੰਕੜਿਆਂ ਨੂੰ ਇਕੱਠਾ ਕਰਨ ਦੀ ਪੂਰੀ ਲਾਗਤ ਗੁੰਝਲਤਾ ਘੱਟ ਕਰਨਾ

"ਡਾਟਾ 'ਤੇ ਖਰਚਿਆ ਹਰ ਡਾਲਰ 32 ਡਾਲਰ ਪੈਦਾ ਕਰਦਾ ਹੈ"

ਡਾ ਕਨੇਡਾ ਦਾ ਕਹਿਣਾ ਹੈ ਕਿ ਵਿਕਸਤ ਸੰਸਾਰ ਵਿੱਚ ਡਾਟਾ ਇਕੱਠਾ ਕਰਨ ਵਾਲੀਆਂ ਸੰਸਥਾਵਾਂ ਲਈ ਬਜਟ ਵਿੱਚ ਕਟੌਤੀ ਕੀਤੀ ਗਈ ਹੈ - ਅਤੇ ਆਬਾਦੀ ਦੇ ਅੰਕੜਿਆਂ ਨੂੰ ਇਕੱਠਾ ਕਰਨ ਦੀ ਪੂਰੀ ਲਾਗਤ, ਗੁੰਝਲਤਾ ਘੱਟ ਕਰਨਾ ਵਿਕਸਤ ਅਤੇ ਗਰੀਬ ਦੇਸ਼ਾਂ ਲਈ ਇੱਕ ਚੁਣੌਤੀ ਹੈ।

ਫਿਰ ਵੀ, ਸੰਯੁਕਤ ਰਾਸ਼ਟਰ ਕਹਿੰਦਾ ਹੈ ਕਿ "ਡਾਟਾ ਪ੍ਰਣਾਲੀਆਂ ਨੂੰ ਮਜ਼ਬੂਤ ​​ਕਰਨ ਵਿੱਚ ਨਿਵੇਸ਼ ਕੀਤਾ ਗਿਆ ਹਰ ਡਾਲਰ 32 ਡਾਲਰ ਦਾ ਆਰਥਿਕ ਲਾਭ ਪੈਦਾ ਕਰਦਾ ਹੈ।"

ਸੰਯੁਕਤ ਰਾਸ਼ਟਰ ਦੁਨੀਆਂ ਦੇ ਕਮਜ਼ੋਰ ਭਾਈਚਾਰਿਆਂ ਦੇ ਅੰਕੜੇ ਇਕੱਠੇ ਕਰਨ ਦੀ ਸਿਫ਼ਾਰਸ਼ ਕਰਦਾ ਹੈ। ਜਿਵੇਂ ਕਿ ਉਨ੍ਹਾਂ ਥਾਵਾਂ ਦਾ ਜਿੱਥੇ ਅਲੱੜ੍ਹ ਉਮਰ ਦੀਆਂ ਬੱਚੀਆਂ ਦਾ ਬੱਚੇ ਨੂੰ ਜਨਮ ਦੇਣਾ ਆਮ ਗੱਲ ਹੈ ਤੇ ਉਨ੍ਹਾਂ ਦੇ ਅੰਕੜੇ ਵੀ ਸਪੱਸ਼ਟ ਤੌਰ ’ਤੇ ਉਪਲੱਬਧ ਨਹੀਂ ਹਨ।

ਤਾਜ਼ਾ ਵਰਡਰ ਪਾਪੂਲੇਸ਼ਨ ਪ੍ਰੌਸਪੈਕਟਸ ਰਿਪੋਰਟ ਸੰਯੁਕਤ ਰਾਸ਼ਟਰ ਦੇ ਅਧਿਕਾਰਤ ਆਬਾਦੀ ਅਨੁਮਾਨਾਂ ਦਾ 28ਵਾਂ ਅੰਕ ਹੈ। ਇਹ ਮੁਲਾਂਕਣ 1950 ਤੋਂ 2023 ਦੇ ਵਿਚਕਾਰ 1,700 ਤੋਂ ਵੱਧ ਦੇਸਾਂ ਦੀ ਆਬਾਦੀ ਦੀ ਮਰਦਮਸ਼ੁਮਾਰੀ ਦੇ ਨਤੀਜਿਆਂ ਦੇ ਨਾਲ-ਨਾਲ ਅਹਿਮ ਰਜਿਸਟ੍ਰੇਸ਼ਨ ਪ੍ਰਣਾਲੀਆਂ(ਜਿਵੇਂ ਕਿ ਜਨਮ ਤੇ ਮੌਤ ਦਾ ਪੰਜੀਕਰਨ) ਅਤੇ ਕੌਮੀ ਪੱਧਰ ਤੇ ਕੀਤੇ ਗਏ 2,890 ਸੈਂਪਲ ਸਰਵੇਖਣਾਂ ਦੇ ਆਧਾਰ ਉੱਤੇ ਕੀਤਾ ਗਿਆ ਹੈ।

ਵਾਸ਼ਿੰਗਟਨ ਯੂਨੀਵਰਸਿਟੀ ਵਿਖੇ ਹੈਲਥ ਮੈਟ੍ਰਿਕਸ ਅਤੇ ਮੁਲਾਂਕਣ ਦਾ ਇੰਸਟੀਚਿਊਟ (IHME) ਅਤੇ ਵਿਏਨਾ ਵਿੱਚ ਆਈਆਈਏਐਸਏ-ਵਿਟਗੇਨਸਟਾਈਨ ਸੈਂਟਰ ਹੋਰ ਦੋ ਮੁੱਖ ਸੰਸਥਾਵਾਂ ਹਨ ਜੋ ਗਲੋਬਲ ਆਬਾਦੀ ਦਾ ਅਨੁਮਾਨ ਲਗਾਉਂਦੀਆਂ ਹਨ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)