ਕੌਣ ਹੈ ਫਰਾਂਸ ਦੀ ਸੱਜੇ ਪੱਖੀ ਆਗੂ, ਜਿਸ ਨੇ ਆਪਣੀ ਪਾਰਟੀ ਨੂੰ ਪੈਰਾਂ ’ਤੇ ਖੜ੍ਹਾ ਕੀਤਾ ਤੇ ਬਹੁਮਤ ਨੇੜੇ ਪਹੁੰਚਾਇਆ

ਮਰੀਨ ਲੇ ਪੈਨ

ਤਸਵੀਰ ਸਰੋਤ, REUTERS/Yves Herman

ਫਰਾਂਸ ਵਿੱਚ ਜਾਰੀ ਸੰਸਦੀ ਚੋਣਾਂ ਦੇ ਪਹਿਲੇ ਗੇੜ ਦੀਆਂ ਵੋਟਾਂ 30 ਜੂਨ ਨੂੰ ਪਈਆਂ। ਇਸ ਗੇੜ ਵਿੱਚ ਨੈਸ਼ਨਲ ਰੈਲੀ ਸਭ ਤੋਂ ਮਜ਼ਬੂਤ ਪਾਰਟੀ ਬਣ ਕੇ ਉੱਭਰੀ ਹੈ। ਜੇ ਦੂਜੇ ਗੇੜ 7 ਜੁਲਾਈ ਨੂੰ ਵੀ ਪਾਰਟੀ ਜਿੱਤ ਹਾਸਲ ਕਰਦੀ ਹੈ ਤਾਂ ਫਰਾਂਸ ਵਿੱਚ ਅਗਲੀ ਸਰਕਾਰ ਬਣਾ ਸਕਦੀ ਹੈ।

ਮਰੀਨ ਲੇ ਪੈਨ ਨੇ 13 ਸਾਲ ਪਹਿਲਾਂ ਆਪਣੇ ਪਿਤਾ ਤੋਂ ਬਾਅਦ ਪਾਰਟੀ ਦੀ ਜ਼ਿੰਮੇਵਾਰੀ ਸੰਭਾਲੀ ਸੀ। ਉਨ੍ਹਾਂ ਨੇ ਆਪਣੇ ਪਿਤਾ ਯੋ ਮਿਲਯਾ ਪੈਨ ਜੋ ਕਿ ਇੱਕ ਸੱਜੇ ਪੱਖੀ, ਯਹੂਦੀ ਵਿਰੋਧੀ, ਨਸਲਵਾਦੀ ਆਗੂ ਸਨ ਤੋਂ ਵਿਰਾਸਤ ਵਿੱਚ ਮਿਲੀ ਪਾਰਟੀ ਦੇ ਅਕਸ ਨੂੰ ਕੁਝ ਨਰਮ ਕੀਤਾ। ਨਤੀਜੇ ਵਜੋਂ ਹੁਣ ਉਨ੍ਹਾਂ ਦੀ ਪਾਰਟੀ ਨੂੰ ਲੋਕ ਚੁਣ ਰਹੇ ਹਨ।

ਜ਼ਿਕਰਯੋਗ ਹੈ ਕਿ ਇਹ ਉਹੀ ਨੈਸ਼ਨਲ ਪਾਰਟੀ ਹੈ ਜਿਸ ਨੂੰ ਕਦੇ ਫਰਾਂਸ ਵਿੱਚ ਆਪਣੀ ਸੱਜੇ ਪੱਖੀ ਵਿਚਾਰਧਾਰਾ ਕਾਰਨ “ਅਛੂਤ” ਸਮਝਿਆ ਜਾਂਦਾ ਸੀ।

ਪੈਨ ਨੇ ਹਾਲਾਂਕਿ ਆਪਣੀ ਥਾਂ ਨੌਜਵਾਨ ਆਗੂ ਜੌਰਦਨ ਬਾਰਦੇਲਾ ਨੂੰ ਸਾਂਸਦੀ ਦਲ ਦੇ ਆਗੂ ਵਜੋਂ ਅੱਗੇ ਕਰ ਦਿੱਤਾ ਹੈ। ਹਾਲਾਂਕਿ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਪਾਰਟੀ ਦੀ ਕਾਇਆ ਪਲਟ ਪਿੱਛੇ ਪੈਨ ਦੀ ਹੀ ਮੁੱਖ ਭੂਮਿਕਾ ਹੈ।

ਆਓ ਦੇਖਦੇ ਹਾਂ ਕਿਹੋ-ਜਿਹਾ ਰਿਹਾ ਮਰੀਨ ਲੇ ਪੈਨ ਦਾ ਹੁਣ ਤੱਕ ਦਾ ਸਿਆਸੀ ਸਫ਼ਰ

ਪੈਨ ਸਿਆਸਤ ਵਿੱਚ ਕਿਉਂ ਆਏ?

ਮੈਰੀ ਦੇ ਬਚਪਨ ਦੇ ਦੋ ਹਾਦਸਿਆਂ ਨੇ ਜਿੱਥੇ ਉਨ੍ਹਾਂ ਦੀ ਸ਼ਖਸ਼ੀਅਤ ਨੂੰ ਘੜਨ ਵਿੱਚ ਭੂਮਿਕਾ ਨਿਭਾਈ ਉੱਥੇ ਹੀ ਇੱਕ ਸਿਆਸਤਦਾਨ ਵਜੋਂ ਉਹ ਕਿਹੋ-ਜਿਹੇ ਹੋਣਗੇ, ਇਸ ਨੂੰ ਤੈਅ ਕੀਤਾ।

ਮੈਰੀ ਦੇ ਬਚਪਨ ਵਿੱਚ ਦੋ ਅਜਿਹੇ ਹਾਦਸੇ ਹੋਏ ਜਿਨ੍ਹਾਂ ਨੇ ਉਨ੍ਹਾਂ ਦੀ ਸ਼ਖਸ਼ੀਅਤ ਅਤੇ ਸਿਆਸਤਦਾਨ ਦੀ ਘਾੜਤ ਘੜਨ ਵਿੱਚ ਬਹੁਤ ਜ਼ਿਆਦਾ ਯੋਗਦਾਨ ਪਾਇਆ।

ਸਾਲ 1976 ਵਿੱਚ ਜਦੋਂ ਉਹ ਮਹਿਜ਼ ਅੱਠ ਸਾਲ ਦੇ ਸਨ ਕਿਸੇ ਨੇ ਉਨ੍ਹਾਂ ਦੇ ਘਰ ਨੂੰ ਅੱਗ ਲਾ ਦਿੱਤੀ।

ਮੈਰੀ ਲੀ ਸਾਲ 1974 ਵਿੱਚ ਆਪਣੇ ਪਿਤਾ ਯੋ ਮਿਲਯਾ ਪੈਨ ਦੀ ਗੋਦ ਵਿੱਚ ਬੈਠੇ ਹਨ। ਜਦਕਿ ਉਨ੍ਹਾਂ ਦੀ ਮਾਂ ਆਪਣੇ ਪਿਤਾ ਦੇ ਸੱਜੇ ਪਾਸੇ ਅਤੇ ਭੈਣ ਖੱਬੇ ਪਾਸੇ ਹੈ।

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਮੈਰੀ ਲੀ ਸਾਲ 1974 ਵਿੱਚ ਆਪਣੇ ਪਿਤਾ ਯੋ ਮਿਲਯਾ ਪੈਨ ਦੀ ਗੋਦ ਵਿੱਚ ਬੈਠੇ ਹਨ। ਜਦਕਿ ਉਨ੍ਹਾਂ ਦੀ ਮਾਂ ਆਪਣੇ ਪਿਤਾ ਦੇ ਸੱਜੇ ਪਾਸੇ ਅਤੇ ਭੈਣ ਖੱਬੇ ਪਾਸੇ ਹੈ।

ਉਹ ਕਹਿੰਦੇ ਹਨ ਕਿ ਉਸ ਸਮੇਂ ਉਨ੍ਹਾਂ ਦੇ ਪਿਤਾ ਨਾਲ ਇੱਕ ਸੱਜੇ ਪੱਖੀ ਪਾਰਟੀ ਫਰੰਟ ਨੈਸ਼ਨਲ ਜਾਂ ਨੈਸ਼ਨਲ ਫਰੰਟ ਪਾਰਟੀ (ਐੱਫਐੱਨ) ਦਾ ਮੁੱਢ ਬੰਨ੍ਹਣ ਲਈ ਨਫ਼ਰਤ ਦੇ ਪਾਤਰ ਬਣੇ ਹੋਏ ਸਨ।

ਆਪਣੀ ਸਵੈ-ਜੀਵਨੀ ਲਹਿਰਾਂ ਦੇ ਖਿਲਾਫ਼ ਵਿੱਚ ਉਹ ਲਿਖਦੇ ਹਨ ਕਿ ਉਨ੍ਹਾਂ ਦੀ ਧੀ ਹੋਣ ਕਾਰਨ ਸਕੂਲ ਵਿੱਚ ਬੱਚੇ ਉਨ੍ਹਾਂ ਨੂੰ ਤਾਅਨੇ ਮਾਰਦੇ ਸਨ ਅਤੇ ਅਧਿਆਪਕਾਂ ਵੱਲੋਂ ਉਨ੍ਹਾਂ ਨਾਲ ਦੁਰਵਿਹਾਰ ਕੀਤਾ ਜਾਂਦਾ ਸੀ। ਇਸ ਕਾਰਨ ਉਨ੍ਹਾਂ ਨੂੰ ਕਿਸੇ ਓਪਰੇ ਵਰਗਾ ਮਹਿਸੂਸ ਹੁੰਦਾ ਸੀ।

ਉਨ੍ਹਾਂ ਨੇ ਲਿਖਿਆ ਕਿ ਸਾਡੇ ਦੁਆਲੇ ਇੱਕ ਵਾੜ ਖਿੱਚ ਦਿੱਤੀ ਗਈ ਸੀ ਕਿ “ਮਰੀਨ ਲੇ ਪੈਨ ਦੇ ਕੋਲ ਨਾ ਜਾਓ”।

ਮਰੀਨ ਲੇ ਪੈਨ ਦਾ ਘਰ ਪੈਰਿਸ ਵਿੱਚ ਸੀ ਅਤੇ ਉਹ ਅੱਠ ਸਾਲ ਦੇ ਸਨ ਜਦੋਂ ਉਸ ਨੂੰ ਧਮਾਕੇ ਨਾਲ ਉਡਾ ਦਿੱਤਾ ਗਿਆ।

ਸਾਲ 1984 ਵਿੱਚ ਉਨ੍ਹਾਂ ਦੀ ਮਾਂ ਪੀਆਰੈਟ ਨੇ ਆਪਣੇ ਪਤੀ ਉੱਤੇ ਸ਼ੈਤਾਨ ਹੋਣ ਦਾ ਇਲਜ਼ਾਮ ਲਾਉਂਦਿਆਂ ਘਰ ਛੱਡ ਦਿੱਤਾ ਅਤੇ ਬਦਲੇ ਦੇ ਚਿੰਨ੍ਹ ਵਜੋਂ ਪਲੇਬੁਆਏ ਮੈਗਜ਼ੀਨ ਲਈ ਅਰਧ-ਨਗਨ ਤਸਵੀਰਾਂ ਖਿਚਵਾਈਆਂ। ਮੈਰੀ ਲਿਖਦੇ ਹਨ ਕਿ ਇਸ ਤੋਂ ਉਨ੍ਹਾਂ ਨੂੰ ਲੱਗਿਆ ਕਿ ਉਨ੍ਹਾਂ ਨੂੰ ਕੋਈ ਪਿਆਰ ਨਹੀਂ ਕਰਦਾ।

ਪੈਰਿਸ ਵਿੱਚ ਮੈਰੀ ਦਾ ਪੁਰਾਣਾ ਪਰਿਵਾਰਕ ਫਲੈਟ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਪੈਰਿਸ ਵਿੱਚ ਮੈਰੀ ਦਾ ਪੁਰਾਣਾ ਪਰਿਵਾਰਕ ਫਲੈਟ

ਨਤੀਜੇ ਵਜੋਂ ਉਨ੍ਹਾਂ ਨੇ ਇੱਕ ਸਖਤ ਮਿਜ਼ਾਜ ਧਾਰਨ ਕਰ ਲਿਆ।

ਉਨ੍ਹਾਂ ਦੇ ਦੋਸਤ ਅਤੇ ਸਿਆਸੀ ਸਹਿਕਰਮੀ ਸਟੀਵ ਬਰਿਓਇਸ ਕਹਿੰਦੇ ਹਨ, “ਆਪਣੇ ਬਚਪਨ ਵਿੱਚ ਉਹ ਜਿਨ੍ਹਾਂ ਚੀਜ਼ਾਂ ਵਿੱਚੋਂ ਗੁਜ਼ਰੇ ਉਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਦੁਆਲੇ ਇੱਕ ਖੋਲ ਬਣਾ ਲਿਆ।” ਸਾਲ 1990 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਉਨ੍ਹਾਂ ਨੇ ਪੈਰਿਸ ਦੀ ਵਕਾਰੀ ਯੂਨੀਵਰਸਿਟੀ ਤੋਂ ਆਪਣੀ ਵਕਾਲਤ ਦੀ ਪੜ੍ਹਾਈ ਪੂਰੀ ਕੀਤੀ। ਲੇਕਿਨ ਉਨ੍ਹਾਂ ਨੇ ਦੇਖਿਆ ਕਿ ਪਰਿਵਾਰ ਦੇ ਨਾਮ ਕਾਰਨ ਲੋਕ ਉਨ੍ਹਾਂ ਤੋਂ ਦੂਰ ਰਹਿੰਦੇ ਸਨ।

ਸਾਲ 1998 ਵਿੱਚ ਉਨ੍ਹਾਂ ਨੇ ਪ੍ਰਮੁੱਖ ਵਕੀਲ ਵਜੋਂ ਨੈਸ਼ਨਲ ਪਾਰਟੀ ਨੂੰ ਪੂਰਾ ਸਮਾਂ ਦੇਣ ਦਾ ਫੈਸਲਾ ਕੀਤਾ। ਸਾਲ 2003 ਵਿੱਚ ਉਹ ਪਾਰਟੀ ਦੇ ਡਿਪਟੀ ਲੀਡਰ ਬਣ ਗਏ।

ਸਾਲ 2004 ਵਿੱਚ ਉਹ ਯੂਰਪੀ ਸੰਸਦ ਲਈ ਚੁਣੇ ਗਏ। ਉਹ 13 ਸਾਲ ਇਸ ਯੂਰਪੀ ਸੰਸਦ ਵਿੱਚ ਸਾਂਸਦ ਰਹੇ। ਇਸ ਅਰਸੇ ਨੇ ਉਨ੍ਹਾਂ ਨੂੰ ਆਪਣੀ ਪਾਰਟੀ ਦੇ ਯੂਰਪ ਅਤੇ ਪਰਵਾਸ ਵਿਰੋਧੀ ਵਿਚਾਰਧਾਰਾ ਨੂੰ ਜ਼ਾਹਰ ਕਰਨ ਦਾ ਮੌਕਾ ਦਿੱਤਾ।

ਲੀ ਨੇ ਨੈਸ਼ਨਲ ਫਰੰਟ ਨੂੰ ਨੈਸ਼ਨਲ ਰੈਲੀ ਵਿੱਚ ਕਿਵੇਂ ਬਦਲਿਆ?

ਵਟਸਐਪ ਚੈਨਲ ਦਾ ਇਨਵਾਈਟ ਪੋਸਟਰ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਪਾਰਟੀ ਨੂੰ ਆਪਣੇ ਪਿਤਾ ਵੱਲੋਂ ਦਿੱਤੇ ਗਏ ਅਕਸ ਨੂੰ ਤੋੜਨ ਲਈ ਸਾਲ 2015 ਵਿੱਚ ਲੀ ਨੇ ਆਪਣੇ ਪਿਤਾ ਨੂੰ ਪਾਰਟੀ ਵਿੱਚੋਂ ਕਢਵਾਇਆ।

ਸਾਲ 2002 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਜੀਨ-ਮੈਰੀ ਲੇ ਪੈਨ ਨੇ ਤਤਕਾਲੀ ਰਾਸ਼ਟਰਪਤੀ ਜੈਕਸ ਸ਼ਿਰਾਕ ਦੇ ਖਿਲਾਫ਼ ਚੋਣਾਂ ਲੜੀਆਂ। ਸੰਨ 1972 ਵਿੱਚ ਸਥਾਪਨਾ ਹੋਣ ਤੋਂ ਬਾਅਦ ਐੱਫਐੱਨ ਪਾਰਟੀ ਦਾ ਇਹ ਸਭ ਤੋਂ ਵਧੀਆ ਪ੍ਰਦਰਸ਼ਨ ਸੀ।

ਜੈਕਸ ਸ਼ਿਰਾਕ ਦੇ ਮੱਧਮਾਰਗੀ ਹਮਾਇਤੀਆਂ ਨੇ ਲੀ ਨੂੰ ਸਰਕਾਰ ਵਿੱਚੋਂ ਬਾਹਰ ਰੱਖਣ ਲਈ ਖੱਬੇਪੱਖੀ ਵੋਟਰਾਂ ਨਾਲ ਹੱਥ ਮਿਲਾ ਲਿਆ। ਫਿਰ ਵੀ ਉਨ੍ਹਾਂ ਨੂੰ 18 ਫੀਸਦੀ ਵੋਟਾਂ ਪਈਆਂ। ਸਾਲ 2007 ਦੀਆਂ ਚੋਣਾਂ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਹੋਰ ਖਰਾਬ ਹੋਇਆ ਅਤੇ ਉਹ ਸਿਰਫ਼ 10 ਫੀਸਦੀ ਵੋਟਾਂ ਨਾਲ ਹੀ ਜਿੱਤ ਸਕੇ।

ਉਦੋਂ ਹੀ ਬਹੁਤ ਸਾਰੇ ਲੋਕਾਂ ਨੇ ਐੱਫਐੱਨ ਨੂੰ ਸੱਜੇ ਪੱਖੀ ਸਿਆਸਤ ਵਿੱਚ ਵੱਡਾ ਉਲਟਫੇਰ ਕਰ ਸਕਣ ਵਾਲੀ ਪਾਰਟੀ ਵਜੋਂ ਦੇਖ ਲਿਆ ਸੀ।

ਮਰੀਨ ਲੇ ਪੈਨ ਦੇ ਪਿਤਾ ਨੇ 1997 ਵਿੱਚ ਕਿਹਾ ਸੀ ਕਿ ਨਾਜ਼ੀ ਗੈਸ ਚੈਂਬਰ ਦੂਜੇ ਵਿਸ਼ਵ ਯੁੱਧ ਦੇ ਇਤਿਹਾਸ ਦੇ ਵੇਰਵੇ ਹਨ। ਉਨ੍ਹਾਂ ਦੇ ਵਿਰੋਧੀਆਂ ਨੇ ਕਿਹਾ ਕਿ ਇਸ ਟਿੱਪਣੀ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਯਹੂਦੀ ਵਿਰੋਧੀ ਹਨ।

ਸਾਲ 2011 ਵਿੱਚ ਮੈਰੀ ਨੇ ਪਾਰਟੀ ਦੀ ਵਾਗਡੋਰ ਆਪਣੇ ਪਿਤਾ ਦੇ ਹੱਥੋਂ ਖੁਦ ਸੰਭਾਲ ਲਈ। ਉਨ੍ਹਾਂ ਨੇ ਪਾਰਟੀ ਦੇ ਜ਼ਹਿਰੀਲੇ ਅਕਸ ਨੂੰ ਸਾਫ ਕਰਨ ਦੀ ਕੋਸ਼ਿਸ਼ ਸ਼ੁਰੂ ਕੀਤੀ। ਇਸ ਨੂੰ ਬੇ-ਸ਼ੇਤਾਨੀਕਰਨ ਕਿਹਾ ਜਾਂਦਾ ਹੈ।

ਖੁੱਲ੍ਹੇ ਨਸਲਵਾਦੀਆਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਅਤੇ ਉਨ੍ਹਾਂ ਨੇ ਯਹੂਦੀ ਭਾਈਚਾਰੇ ਨਾਲ ਵੀ ਸੰਬੰਧ ਸੁਧਾਰਨ ਦੀ ਕੋਸ਼ਿਸ਼ ਕੀਤੀ।

ਹਾਥਰਸ ਹਾਦਸੇ ਤੋਂ ਬਾਅਦ ਸਾਰੇ ਪਾਸੇ ਲੋਕਾਂ ਦੇ ਪਿੱਛੇ ਰਹਿ ਗਏ ਜੁੱਤੇ ਅਤੇ ਚੱਪਲਾਂ ਫੈਲੀਆਂ ਹੋਈਆਂ ਹਨ

ਤਸਵੀਰ ਸਰੋਤ, MARTIN BUREAU/AFP/Getty Images

ਤਸਵੀਰ ਕੈਪਸ਼ਨ, ਆਪਣਾ ਨਰਮ ਦਿਲ ਦਿਖਾਉਣ ਲਈ ਮੈਰੀ ਨੇ ਲੋਕਾਂ ਨੂੰ ਪਤਾ ਲੱਗਣ ਦਿੱਤਾ ਕਿ ਉਹ ਇੱਕ ਕੋਲ ਬਿੱਲੀ ਪ੍ਰੇਮੀ ਹਨ

ਸਾਲ 2015 ਵਿੱਚ ਉਨ੍ਹਾਂ ਦੇ ਪਿਤਾ ਨੇ ਇੱਕ ਵਾਰ ਫਿਰ ਗੈਸ ਚੈਂਬਰਾਂ ਵਾਲੀ ਟਿੱਪਣੀ ਕੀਤੀ ਅਤੇ ਉਨ੍ਹਾਂ ਨੇ ਆਪਣੇ ਪਿਤਾ ਨੂੰ ਹੀ ਪਾਰਟੀ ਵਿੱਚੋਂ ਕੱਢ ਦਿੱਤਾ।

ਚੋਣਾਂ ਵਿੱਚ ਉਨ੍ਹਾਂ ਨੇ ਆਪਣਾ ਪਹਿਲਾ ਨਾਮ ਮੈਰੀ ਹੀ ਵਰਤਿਆਂ ਅਤੇ ਪਰਿਵਾਰ ਦਾ ਨਾਮ ਪੈਨ ਵਰਤਣ ਤੋਂ ਗੁਰੇਜ਼ ਕੀਤਾ।

ਸਾਲ 2018 ਵਿੱਚ ਉਨ੍ਹਾਂ ਨੇ ਪਾਰਟੀ ਦਾ ਅਕਸ ਹੋਰ ਨਰਮ ਕੀਤਾ ਅਤੇ ਇਸ ਦਾ ਨਾਮ ਬਦਲ ਕੇ ਨੈਸ਼ਨਲ ਰੈਲੀ ਕਰ ਦਿੱਤਾ।

ਉਨ੍ਹਾਂ ਨੇ ਆਪਣੇ ਵਾਰੇ ਮਸ਼ਹੂਰ ਕੀਤਾ ਕਿ ਉਹ ਇੱਕ ਬਿੱਲੀ ਪ੍ਰੇਮੀ ਹਨ (ਜਿਨ੍ਹਾਂ ਕੋਲ ਛੇ ਬਿੱਲੀਆਂ ਹਨ)।

ਪੁਰਾਣੇ ਐੱਫਐੱਨ ਵਾਂਗ ਹੀ ਨੈਸ਼ਨਲ ਰੈਲੀ ਵੀ ਵੱਡੀ ਸੰਖਿਆ ਵਿੱਚ ਹੋਣ ਵਾਲੇ ਪਰਵਾਸ ਦੇ ਖਿਲਾਫ਼ ਹੈ। ਉਹ ਮੰਨਦੇ ਹਨ ਕਿ ਫਰਾਂਸੀਸੀ ਜੀਵਨ ਅਤੇ ਵਿਸ਼ਵੀ ਆਰਥਿਕਤਾ ਦਾ “ਇਸਲਾਮਨੀਕਰਨ” ਹੋ ਰਿਹਾ ਹੈ। ਉਹ ਰੁਜ਼ਗਾਰ, ਸੋਸ਼ਲ ਹਾਊਸਿੰਗ, ਸਿਹਤ ਸੰਭਾਲ ਦੇ ਲਾਭ ਵਿੱਚ ਪਰਵਾਸੀਆਂ ਦੇ ਮੁਕਾਬਲੇ ਫਰਾਂਸੀਸੀ ਲੋਕਾਂ ਨੂੰ ਪਹਿਲ ਦੇਣ ਦੇ ਵਕਾਲਤੀ ਹਨ।

ਉਹ ਵਿਦੇਸ਼ੀ ਮਾਪਿਆਂ ਦੇ ਫਰਾਂਸ ਵਿੱਚ ਪੈਦਾ ਹੋਣ ਵਾਲੇ ਬੱਚਿਆਂ ਨੂੰ ਫਰਾਂਸ ਦੀ ਜਨਮਜਾਤ ਨਾਗਰਿਕਤਾ ਦੇਣ ਦੀ ਪ੍ਰਣਾਲੀ ਖਤਮ ਕਰਨਾ ਚਾਹੁੰਦੇ ਹਨ। ਪਾਰਟੀ ਨੇ ਜਨਤਕ ਥਾਵਾਂ ਉੱਤੇ ਹੈਡਸਕਾਰਫ ਬੰਨ੍ਹਣ ਉੱਤੇ ਵੀ ਪਾਬੰਦੀ ਲਾਉਣ ਦੀ ਤਜਵੀਜ਼ ਕੀਤੀ ਹੈ, ਜੋ ਕਿ ਇਸਦੇ ਮੁਸਲਿਮ-ਵਿਰੋਧੀ ਨੀਤੀ ਦੇ ਹੀ ਇੱਕ ਸੰਕੇਤ ਵਜੋਂ ਦੇਖੀ ਜਾਂਦੀ ਹੈ।

ਹਾਲਾਂਕਿ ਪਾਰਟੀ ਨੇ ਫਰਾਂਸ ਨੂੰ ਯੂਰਪੀ ਯੂਨੀਅਨ ਅਤੇ ਨਾਟੋ ਵਿੱਚੋਂ ਬਾਹਰ ਕੱਢਣ ਦਾ ਆਪਣਾ ਵਿਚਾਰ ਤਿਆਗ ਦਿੱਤਾ ਹੈ।

ਉਹ ਬਿਜਲੀ ਬਿਲਾਂ ਤੋਂ ਵੈਟ (ਵਿਕਰੀ ਕਰ) ਖਤਮ ਕਰਨ ਅਤੇ 30 ਸਾਲ ਤੋਂ ਛੋਟਿਆਂ ਨੂੰ ਆਮਦਨ ਕਰ ਤੋਂ ਬਾਹਰ ਰੱਖਣਾ ਚਾਹੁੰਦੇ ਹਨ।

ਫਰਾਂਸੀਸੀ ਦਾਰਸ਼ਨਿਕ ਬਰਨਾਰਦ-ਹੈਨਰੀ ਲੇਵੀ ਨੇ ਕਿਹਾ ਸੀ, “ਇਹ ਮਨੁੱਖੀ ਚਿਹਰੇ ਵਾਲਾ ਸੱਜੇ ਪੱਖ ਬਣ ਗਿਆ ਹੈ।”

ਹਾਲਾਂਕਿ ਮਰੀਨ ਲੀ ਨੇ ਹੈਡਸਕਾਰਫ਼ ਉੱਤੇ ਰੋਕ ਲਾਉਣ ਦੀ ਤਜਵੀਜ਼ ਕਰਕੇ ਮੁਸਲਿਮ ਵੋਟਰਾਂ ਨੂੰ ਨਰਾਜ਼ ਕਰ ਲਿਆ ਹੈ।

ਸਾਲ 2017 ਵਿੱਚ ਮਰੀਨ ਨੇ ਫਰਾਂਸ ਦੀ ਸੰਸਦ ਵਿੱਚ ਇੱਕ ਸੀਟ ਜਿੱਤੀ ਸੀ।

ਹੁਣ ਉਹ ਪਾਰਟੀ ਦੇ ਸੰਸਦੀ ਦਲ ਦੇ ਆਗੂ ਹਨ, ਜਿਨ੍ਹਾਂ ਨੇ 2021 ਵਿੱਚ ਪਾਰਟੀ ਦੀ ਅਗਵਾਈ ਆਪਣੇ ਸ਼ਾਗਿਰਦ ਅਤੇ ਨੌਜਵਾਨ ਆਗੂ ਜੌਰਦਨ ਬਰਦੇਲਾ ਨੂੰ ਸੋਂਪ ਦਿੱਤੀ ਸੀ। ਬਰਦੇਲਾ ਪੈਰਿਸ ਦੇ ਇੱਕ ਵੰਚਿਤ ਇਲਾਕੇ ਵਿੱਚ ਪਲੇ-ਵੱਡੇ ਹੋਏ ਹਨ।

ਨੈਸ਼ਨਲ ਰੈਲੀ ਕਿੰਨੀ ਕੁ ਮਸ਼ਹੂਰ ਹੋ ਗਈ ਹੈ?

ਮੈਰੀ ਲੀ ਅਤੇ ਜੋਰਦਨ ਬਰਦੇਲਾ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਮੈਰੀ ਲੀ ਅਤੇ ਜੋਰਦਨ ਬਰਦੇਲਾ

ਮੈਰੀ ਲੀ ਦੇ ਸ਼ਾਗਿਰਦ ਜੋਰਦਨ ਬਰਦੇਲਾ ਹੁਣ ਪਾਰਟੀ ਦੇ ਆਗੂ ਹਨ ਅਤੇ ਫਰਾਂਸ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਦਾ ਨਿਸ਼ਾਨਾ ਰੱਖਦੇ ਹਨ।

ਸਾਲ 2012 ਵਿੱਚ ਜਦੋਂ ਮੈਰੀ ਲੀ ਨੇ ਪਾਰਟੀ ਦੀ ਕਮਾਂਡ ਆਪਣੇ ਹੱਥ ਵਿੱਚ ਲੈਣ ਤੋਂ ਬਾਅਦ ਪਹਿਲੀਆਂ ਸੰਸਦੀ ਚੋਣਾਂ ਹੋਈਆਂ ਸਨ ਤਾਂ ਨੈਸ਼ਨਲ ਰੈਲੀ ਨੇ ਪਹਿਲੇ ਗੇੜ ਵਿੱਚ 35 ਲੱਖ ਵੋਟਾਂ ਲਈਆਂ ਸਨ ਅਤੇ ਸਿਰਫ਼ ਦੋ ਸੀਟਾਂ ਜਿੱਤੀਆਂ ਸਨ।

ਸਾਲ 2022 ਦੀਆਂ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਨੇ 42 ਲੱਖ ਵੋਟਾਂ ਲਈਆਂ ਅਤੇ ਪਹਿਲੇ ਗੇੜ ਵਿੱਚ 89 ਸੀਟਾਂ ਹਾਸਲ ਕੀਤੀਆਂ ਸਨ।

ਲੇਕਿਨ ਜੂਨ 2024 ਵਿੱਚ ਹੋਈਆਂ ਯੂਰਪੀ ਚੋਣਾਂ ਵਿੱਚ, ਨੈਸ਼ਨਲ ਰੈਲੀ ਫਰਾਂਸ ਦੀ ਸਭ ਤੋਂ ਪਸੰਦੀਦਾ ਪਾਰਟੀ ਬਣ ਕੇ ਉੱਭਰੀ। ਇਸ ਨੇ 31 ਫੀਸਦੀ ਵੋਟਾਂ ਲਈਆਂ ਅਤੇ ਯੂਰਪੀ ਸੰਸਦ ਵਿੱਚ ਫਰਾਂਸ ਦੀਆਂ 81 ਵਿੱਚੋਂ 30 ਸੀਟਾਂ ਜਿੱਤੀਆਂ।

ਇਨ੍ਹਾਂ ਨਤੀਜਿਆਂ ਕਾਰਨ ਹੀ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨੇ ਲੋਕਾਂ ਨੂੰ “ਕੱਟੜਪੰਥੀ ਬੁਖਾਰ” ਨੂੰ ਰੱਦ ਕਰ ਦੇਣ ਦੀ ਅਪੀਲ ਕਰਦਿਆਂ ਪਾਰਲੀਮੈਂਟ ਭੰਗ ਕਰ ਦਿੱਤੀ।

ਨਤੀਜਿਆਂ ਤੋਂ ਬਾਅਦ ਮੈਰੀ ਨੇ ਕਿਹਾ ਕਿ “ਮੈਕਰੋਂ ਧੜੇ ਦਾ ਸੂਪੜਾ ਸਾਫ਼ ਹੋ ਗਿਆ ਹੈ।”

ਉਨ੍ਹਾਂ ਨੇ ਤਿੰਨ ਵਾਰ ਰਾਸ਼ਟਰਪਤੀ ਚੋਣਾਂ ਲੜੀਆਂ ਹਨ। ਦੋ ਵਾਰ ਇਮੈਨੂਏਲ ਮੈਕਰੋਂ ਦੇ ਖਿਲਾਫ਼ ਅਤੇ ਦੋਵੇਂ ਵਾਰ ਮੈਰੀ ਦੂਜੇ ਨੰਬਰ ਉੱਤੇ ਰਹੇ ਹਨ। ਉਹ ਮੈਕਰੋਂ ਦੇ ਸਭ ਤੋਂ ਵੱਡੇ ਸਿਆਸੀ ਦੁਸ਼ਮਣ ਬਣ ਗਏ ਹਨ।

ਵੋਟਾਂ ਕਰਵਾਉਣ ਵਾਲੀ ਕੰਪਨੀ ਇਪਸੋਸ-ਤਲਾਨ ਦੇ ਮੁਤਾਬਕ ਨੈਸ਼ਨਲ ਰੈਲੀ ਹੁਣ ਸੰਸਦ ਵਿੱਚ 230 ਤੋਂ 280 ਸੀਟਾਂ ਜਿੱਤਣ ਦੇ ਰਾਹ ਉੱਤੇ ਹੈ।

ਜੇ ਪਾਰਟੀ 289 ਸੀਟਾਂ ਜਿੱਤਦੀ ਹੈ ਤਾਂ ਇਹ ਸਪਸ਼ਟ ਬਹੁਮਤ ਹੋਵੇਗਾ ਤੇ ਅਗਲੀ ਸਰਕਾਰ ਬਣਾਉਣ ਦੀ ਤਾਕਤ ਪਾਰਟੀ ਨੂੰ ਦੇਵੇਗਾ। ਬਰਦੇਲਾ ਨੇ ਕਹਿ ਦਿੱਤਾ ਹੈ ਕਿ ਫਿਰ ਉਹ ਪ੍ਰਧਾਨ ਮੰਤਰੀ ਬਣਨਾ ਚਾਹੁਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)