ਕੀ ਈਲੋਨ ਮਸਕ ਤੇ ਜ਼ਕਰਬਰਗ ‘ਦੰਗਲ’ ’ਚ ਭਿੜਨਗੇ? ਐਲਾਨ ਤਾਂ ਕੁਝ ਅਜਿਹਾ ਹੀ ਹੋਇਆ ਹੈ

ਈਲੋਨਮਸਕ ਤੇ ਮਾਰਕ ਜ਼ਕਰਬਰਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਈਲੋਨ ਮਸਕ ਤੇ ਮਾਰਕ ਜ਼ਕਰਬਰਗ

ਸੰਸਾਰ ਦੇ ਦੋ ਸਭ ਤੋਂ ਵੱਡੇ ਤਕਨਾਲੋਜੀ ਵਾਲੇ ਅਰਬਪਤੀ ਈਲੋਨ ਮਸਕ ਅਤੇ ਮਾਰਕ ਜ਼ਕਰਬਰਗ ਇੱਕ ਦੂਜੇ ਨਾਲ ਕੇਜ਼ ਫਾਈਟ (ਇੱਕ ਤਰ੍ਹਾਂ ਦਾ ਦੰਗਲ) ਲੜਨ ਲਈ ਸਹਿਮਤ ਹੋ ਗਏ ਹਨ। ਇਸ ਸਹਿਮਤੀ ਲਈ ਕਿਸ ਪੱਧਰ ਦੀ ਸੰਜੀਦਗੀ ਹੈ ਇਹ ਅਸੀਂ ਨਹੀਂ ਜਾਣਦੇ ਹਾਂ।

ਟਵਿੱਟਰ ਦੇ ਮਾਲਿਕ ਈਲੋਨ ਮਸਕ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਟਵੀਟ ਕੀਤਾ ਕਿ ਉਹ ਜ਼ਕਰਬਰਗ ਨਾਲ "ਪਿੰਜਰੇ ਵਾਲੀ ਲੜਾਈ ਲਈ ਤਿਆਰ ਹਨ"।

ਦੂਜੇ ਪਾਸੇ ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਮੂਲ ਕੰਪਨੀ ਮੈਟਾ ਦੇ ਮੁਖੀ ਜ਼ਕਰਬਰਗ ਨੇ ਮਸਕ ਦੇ ਟਵੀਟ ਦਾ ਇੱਕ ਸਕ੍ਰੀਨਸ਼ੌਟ ਸਾਂਝਾ ਕਰਦੇ ਹੋਏ ਲਿਖਿਆ "ਮੈਨੂੰ ਲੋਕੇਸ਼ਨ ਭੇਜੋ”।

ਕਿੱਥੇ ਹੋਵੇਗਾ ਦੰਗਲ?

ਮਸਕ

ਤਸਵੀਰ ਸਰੋਤ, Zuck Insta

ਮੈਟਾ ਦੇ ਬੁਲਾਰੇ ਨੇ ਬੀਬੀਸੀ ਨੂੰ ਕਿਹਾ, “ਕਹਾਣੀ ਆਪਣੇ ਆਪ ਵਿੱਚ ਬੋਲਦੀ ਹੈ।"

ਇਸ ਦੇ ਨਾਲ ਹੀ ਮਸਕ ਨੇ ਜ਼ਕਰਬਰਗ ਦਾ ਜਵਾਬ ਦਿੰਦਿਆ ਲਿਖਿਆ, "ਵੇਗਾਸ ਔਕਟਾਗਨ"।

ਔਕਟਾਗਨ ਵਿੱਚ ਮੈਟ ਅਤੇ ਤਾਰ ਵਾਲਾ ਖੇਤਰ ਅਲਟੀਮੇਟ ਫਾਈਟਿੰਗ ਚੈਂਪੀਅਨਸ਼ਿਪ ਮੁਕਾਬਲੇ ਲਈ ਵਰਤਿਆ ਜਾਂਦਾ ਹੈ। ਇਹ ਲਾਸ ਵੇਗਾਸ, ਨੇਵਾਡਾ ਵਿੱਚ ਸਥਿਤ ਹੈ।

ਇਸੇ ਮਹੀਨੇ ਦੇ ਅੰਤ ਵਿੱਚ 52 ਸਾਲ ਦੇ ਹੋਏ ਮਸਕ ਨੇ ਵੀ ਟਵੀਟ ਕੀਤਾ ਹੈ, "ਮੇਰੇ ਕੋਲ ਇਹ ਬਹੁਤ ਵਧੀਆ ਦਾਅ-ਪੇਚ ਹੈ ਜਿਸ ਨੂੰ ਮੈਂ "ਦਿ ਵਾਲਰਸ" ਕਹਾਂਗਾ। ਇੱਥੇ ਮੈਂ ਆਪਣੇ ਵਿਰੋਧੀ ਦੇ ਉਪਰ ਲੇਟਾਂਗਾ ਤੇ ਹੋਰ ਕੁਝ ਨਹੀਂ ਕਰਾਂਗਾ।"

ਉਨ੍ਹਾਂ ਇਹ ਵੀ ਟਵੀਟ ਕੀਤਾ ਕਿ, "ਮੈਂ ਲਗਭਗ ਕਦੇ ਵੀ ਕਸਰਤ ਨਹੀਂ ਕਰਦਾ, ਬਸ ਆਪਣੇ ਬੱਚਿਆਂ ਨੂੰ ਚੁੱਕਣ ਅਤੇ ਉਨ੍ਹਾਂ ਨੂੰ ਹਵਾ ਵਿੱਚ ਉਛਾਲਣ ਤੋਂ ਬਿਨਾਂ।"

ਇੱਥੇ ਤੁਹਾਨੂੰ ਦੱਸ ਦੇਈਏ ਕਿ 39 ਸਾਲਾ ਮਾਰਕ ਜ਼ਕਰਬਰਗ ਪਹਿਲਾਂ ਹੀ ਮਿਕਸਡ ਮਾਰਸ਼ਲ ਆਰਟ ਵਿੱਚ ਟਰੇਨਿੰਗ ਹਾਸਲ ਕਰ ਚੁੱਕੇ ਹਨ ਤੇ ਹਾਲ ਹੀ ਵਿੱਚ ਉਨ੍ਹਾਂ ਨੇ ਜਿਊ-ਜਿਟਸੂ ਟੂਰਨਾਮੈਂਟ ਜਿੱਤੇ ਸਨ।

ਜਦੋਂ ਬੀਬੀਸੀ ਨੇ ਪ੍ਰਤੀਕਿਰਿਆ ਲਈ ਸੰਪਰਕ ਕੀਤਾ ਤੇ ਟਵਿੱਟਰ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।

ਮਸਕ

ਮਸਕ ਤੇ ਜ਼ਕਰਬਰਗ ਦੇ ਦੰਗਲ ਬਾਰੇ ਖਾਸ ਗੱਲਾਂ:

  • ਐਲੋਨ ਮਸਕ ਤੇ ਮਾਰਕ ਜ਼ਕਰਬਰਗ ਇੱਕ ਦੂਜੇ ਨਾਲ ਕੇਜ਼ ਫਾਈਟ ਲਈ ਸਹਿਮਤ ਹੋਏ ਹਨ।
  • ਦੋਵਾਂ ਨੇ ਇੱਕ ਦੂਜੇ ਦਾ ਨਿਉਂਤਾ ਸਵਿਕਾਰ ਕੀਤਾ ਹੈ ਤੇ ਥਾਂ ਤੈਅ ਕਰ ਰਹੇ ਹਨ।
  • ਈਲੋਨ ਮਸਕ ਟਵਿੱਟਰ ਦੇ ਮਾਲਿਕ ਮਾਲਿਕ ਹਨ।
  • ਜ਼ੁਕਰਬਰਗ ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਮੂਲ ਕੰਪਨੀ ਮੈਟਾ ਦੇ ਮੁਖੀ ਹਨ।
ਮਸਕ

ਲੋਕਾਂ ਨੇ ਸੋਸ਼ਲ ਮੀਡੀਆ 'ਤੇ ਬਣਾਏ ਮੀਮ

ਦੋਹਾਂ ਵੱਡੀਆਂ ਹਸਤੀਆਂ ਵਿਚਾਲੇ ਇਹ ਗੱਲਬਾਤ ਕਾਫੀ ਵਾਇਰਲ ਹੋਈ। ਸ਼ੋਸਲ ਮੀਡੀਆ ਉੱਤੇ ਲੋਕ ਇਹ ਬਾਰੇ ਚਰਚਾ ਕਰ ਰਹੇ ਹਨ ਕਿ ਕੌਣ ਇਹ ਮੁਕਾਬਲਾ ਜਿੱਤੇਗਾ।

ਲੋਕਾਂ ਵੱਲੋਂ ਪਲੇਟਫਾਰਮਾਂ ਉੱਤੇ ਕਈ ਤਰੀਕੇ ਦੇ ਮੀਮ ਵੀ ਬਣਾਏ ਜਾ ਰਹੇ ਹਨ। ਉਨ੍ਹਾਂ ਵਿੱਚ ਜ਼ਕਰਬਰਗ ਤੇ ਈਲੋਨ ਮਸਕ ਦੇ ਚਿਹਰੇ ਲਗਾ ਕੇ ਪੋਸਟਰ ਬਣਾ ਰਹੇ ਹਨ।

ਮਸਕ

ਤਸਵੀਰ ਸਰੋਤ, Twitter

ਬੀਬੀਸੀ ਨੂੰ ਇੱਕ ਖਾਸ ਸੂਤਰ ਨੇ ਦੱਸਿਆ ਕਿ ਇਸੇ ਮਹੀਨੇ ਮੇਟਾ ਨੇ ਅਜਿਹੇ ਸਟਾਫ ਪਲਾਨ ਜਨਤਕ ਕੀਤੇ ਸੀ ਜਿਸ ਵਿੱਚ ਇੱਕ ਟੈਕਸਟ ਬੇਸਡ ਸੋਸ਼ਲ ਨੈਟਵਰਕ ਡਿਜ਼ਾਈਨ ਕੀਤਾ ਗਿਆ ਹੈ ਜਿਸ ਨਾਲ ਟਵਿੱਟਰ ਦਾ ਮੁਕਾਬਲਾ ਕੀਤਾ ਜਾ ਸਕੇ।

ਇਸ ਵਿੱਚ ਉਹ ਲੋਕ ਹਿੱਸਾ ਲੈ ਸਕਣਗੇ ਜਿਨ੍ਹਾਂ ਦੇ ਇੰਸਟਾਗ੍ਰਾਮ ਐਕਾਊਂਟ ਬਣੇ ਹੋਏ ਹਨ।

ਮੇਟਾ ਦੇ ਬੁਲਾਰੇ ਨੇ ਬੀਬੀਸੀ ਨੂੰ ਪੁਸ਼ਟੀ ਕੀਤੀ ਹੈ ਕਿ ਅਜਿਹਾ ਪਲੇਟਫਾਰਮ ਤਿਆਰ ਹੋ ਰਿਹਾ ਹੈ।

ਇਹ ਟੈਕਸਟ ਬੇਸਡ ਨੈੱਟਵਰਕ ਟਵਿੱਟਰ ਨੂੰ ਇੱਕ ਮਜ਼ਬੂਤ ਟੱਕਰ ਦੇ ਸਕਦਾ ਹੈ।

ਈਲੋਨ ਮਸਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਈਲੋਨ ਮਸਕ ਮੰਨਦੇ ਹਨ ਕਿ ਉਨ੍ਹਾਂ ਉੱਪਰ ਬਚਪਨ ਵਿੱਚ ਪੜ੍ਹੀਆਂ ਕਾਲਪਨਿਕ ਕਿਤਾਬਾਂ ਅਤੇ ਦੇਖੀਆਂ ਫ਼ਿਲਮਾਂ ਦਾ ਕਾਫ਼ੀ ਅਸਰ ਹੈ।

ਈਲੋਨ ਮਸਕ ਬਾਰੇ ਖਾਸ ਗੱਲਾਂ

ਸਾਲ 2014 ਵਿੱਚ ਬੀਬੀਸੀ ਪੱਤਰਕਾਰ ਜਸਟਿਨ ਰਾਲਿਟ ਨੇ ਜਦੋਂ ਈਲੋਕ ਮਸਕ ਨਾਲ ਮੁਲਾਕਾਤ ਕੀਤੀ ਸੀ ਤਾਂ ਉਨ੍ਹਾਂ ਦੱਸਿਆ ਸੀ ਕਿ ਉਹ ਨਹੀਂ ਜਾਣਦੇ ਕਿ ਉਹ ਕਿੰਨੇ ਅਮੀਰ ਹਨ।

"ਅਜਿਹਾ ਨਹੀਂ ਹੈ ਕਿ ਕਿਤੇ ਨਕਦੀ ਦਾ ਢੇਰ ਲੱਗਿਆ ਹੋਇਆ ਹੈ।, ਇਸ ਦਾ ਮਤਲਬ ਸਿਰਫ਼ ਇੰਨਾ ਹੈ ਕਿ ਮੇਰੇ ਕੋਲ ਟੈਸਲਾ ਅਤੇ ਸਪੇਸ-ਐਕਸ ਅਤੇ ਸੋਲਰਸਿਟੀ ਵਿੱਚ ਕੁਝ ਵੋਟਾਂ ਹਨ ਅਤੇ ਮਾਰਕਿਟ ਵਿੱਚ ਇਨ੍ਹਾਂ ਵੋਟਾਂ ਉੱਪਰ ਕੁਝ ਕੀਮਤ ਹੈ।"

ਈਲੋਨ ਮਸਕ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਈਲੋਨ ਮਸਕ ਦਾ ਕਹਿਣਾ ਹੈ ਕਿ ਉਹ ਇੱਕ ਇੰਜੀਨੀਅਰ ਹਨ ਅਤੇ ਉਨ੍ਹਾਂ ਨੂੰ ਤਕਨੀਕੀ ਸਮੱਸਿਆਵਾਂ ਸੁਲਝਾਉਣਾ ਚੰਗਾ ਲਗਦਾ ਹੈ

ਹਾਲਾਂਕਿ, ਉਹ ਦੌਲਤ ਦਾ ਪਿੱਛਾ ਕਰਨ ਨੂੰ ਮਾੜਾ ਨਹੀਂ ਸਮਝਦੇ ਪਰ ਜੇ ਅਜਿਹਾ 'ਨੈਤਿਕ ਅਤੇ ਚੰਗੇ ਤਰੀਕੇ ਨਾਲ" ਕੀਤਾ ਜਾਵੇ।

ਉਨ੍ਹਾਂ ਦੀ ਬਿਜਲਈ ਕਾਰਾਂ ਵਾਲੀ ਕੰਪਨੀ ਕਾਫ਼ੀ ਚੰਗੀ ਕਾਰਗੁਜ਼ਾਰੀ ਦਿਖਾ ਰਹੀ ਹੈ।

ਐਲਨ ਮਸਕ ਦੇ ਕਾਰੋਬਾਰਾਂ ਦੀ ਇੱਕ ਹੋਰ ਖੂਬੀ ਹੈ ਉਨ੍ਹਾਂ ਵਿੱਚ ਪਈ ਦਲੇਰੀ।

ਉਹ ਕਾਰ ਖੇਤਰ ਵਿੱਚ ਕ੍ਰਾਂਤੀ ਲਿਆਉਣਾ ਚਾਹੁੰਦੇ ਹਨ, ਮੰਗਲ ਗ੍ਰਹਿ ਉੱਪਰ ਮਨੁੱਖੀ ਵਸੋਂ ਕਰਨਾ ਚਾਹੁੰਦੇ ਹਨ, ਵੈਕਿਊਮ ਸੁਰੰਗਾਂ ਵਿੱਚ ਇੰਤਹਾ ਦੀਆਂ ਤੇਜ਼ ਰੇਲਾਂ ਚਲਾਉਣਾ ਚਾਹੁੰਦੇ ਹਨ, ਉਹ ਆਰਟੀਫੀਸ਼ੀਅਲ ਇਨਟੈਲੀਜੈਂਸ ਨੂੰ ਮਨੁੱਖੀ ਦਿਮਾਗ ਨਾਲ ਇੱਕਮਿੱਕ ਕਰਨਾ ਚਾਹੁੰਦੇ ਹਨ।

ਉਹ ਸੂਰਜੀ ਊਰਜਾ ਅਤੇ ਬੈਟਰੀਆਂ ਦੇ ਖੇਤਰ ਖੇਤਰ ਵਿੱਚ ਵਿਕਾਸ ਦੇ ਸਿਖ਼ਰ 'ਤੇ ਪਹੁੰਚਣਾ ਚਾਹੁੰਦੇ ਹਨ, ਕਿ ਉਸ ਤੋਂ ਅਗਾਂਹ ਕੁਝ ਵਿਕਸਤ ਕਰਨ ਲਈ ਬਾਕੀ ਨਾ ਰਹੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)