ਇਸ ਹਫ਼ਤੇ ਦੀਆਂ ਖ਼ਾਸ ਤਸਵੀਰਾਂ

ਭਾਰਤੀ ਮਾਡਲ ਤੇ ਵਿਸ਼ਵ ਸੁੰਦਰੀ, ਮਾਨੁਸ਼ੀ ਛਿੱਲਰ, ਚੀਨ ਵਿੱਚ ਹੋਏ ਮੁਕਾਬਲੇ ਵਿੱਚ ਹਿੱਸਾ ਲੈਣ ਮਗਰੋਂ ਵਤਨ ਵਾਪਸੀ ਤੋਂ ਬਾਅਦ ਮੁੰਬਈ ਵਿਖੇ ਆਪਣੀ ਪਲੇਠੀ ਪ੍ਰੈਸ ਕਾਨਫ਼ਰੰਸ ਵਿੱਚ ਸ਼ਿਰਕਤ ਕਰਦੇ ਵਕਤ।

ਭਾਰਤੀ ਕ੍ਰਿਕਟ ਟੀਮ ਦੇ ਕੈਪਟਨ ਵਿਰਾਟ ਕੋਹਲੀ (ਵਿਚਕਾਰ) ਰਵੀ ਚੰਦਰਨ ਸ੍ਰੀ ਲੰਕਾ ਖਿਲਾਫ਼ ਦੂਜੇ ਟੈਸਟ ਮੈਚ ਵਿੱਚ ਜਿੱਤ ਦੀ ਖੁਸ਼ੀ ਮਨਾਉਂਦੇ ਹੋਏ। ਇਹ ਤਸਵੀਰ ਵਿਧਰਵ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਦੀ ਹੈ।

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (ਖੱਬੇ) ਇਵਾਂਕਾ ਟਰੰਪ ਨੂੰ ਗਲੋਬਲ ਇੰਟਰਪਰਨਿਊਰਸ਼ਿਪ ਸਮਿੱਟ ਦੇ ਹੈਦਰਾਬਾਦ ਦੇ ਕਨਵੈਂਸ਼ਨ ਸੈਂਟਰ ਵਿਖੇ ਇੱਕ ਰੋਬੋਟ ਵਿਖਾਉਂਦੇ ਹੋਏ।

ਇੱਕ ਮੌਲਵੀ ਵੱਲੋਂ ਹਜ਼ਰਤ ਮੁਹੰਮਦ ਦੀ ਨਿਸ਼ਾਨੀ ਜੋ ਕਿ ਉਨ੍ਹਾਂ ਦੀ ਦਾਹੜੀ ਦਾ ਵਾਲ ਦੱਸੀ ਜਾਂਦੀ ਹੈ, ਵਿਖਾਏ ਜਾਣ ਸਮੇਂ, ਕਸ਼ਮੀਰੀ ਔਰਤਾਂ। ਇਹ ਦ੍ਰਿਸ਼ ਈਦ-ਉਲ-ਮਿਲਾਦ-ਉਨ-ਨਬੀ ਦੇ ਮੌਕੇ ਸ਼੍ਰੀਨਗਰ ਦੀ ਹਜ਼ਰਤਬਲ ਦਾ ਹੈ।

ਬਰਤਾਨਵੀ ਪਾਇਰੇਸੀ ਵਿਰੋਧੀ ਸ਼ਿਪ ਦੇ ਕਰਿਊ ਮੈਂਬਰ ਜੋਹਨ ਆਰਮਸਟਰਾਂਗ (ਖੱਬੇ) ਆਪਣੇ ਸਾਥੀ ਨਿਕ ਸਿਮਪਸਨ ਨਾਲ 28 ਨਵੰਬਰ 2017 ਨੂੰ ਚੇਨਈ ਦੀ ਜੇਲ੍ਹ ਛੱਡਣ ਸਮੇਂ। ਗੈਰ-ਕਨੂੰਨੀ ਹਥਿਆਰਾਂ ਦੇ ਮਾਮਲੇ ਵਿੱਚ ਫੜੇ ਗਏ ਅਮਰੀਰਕੀ ਪਾਇਰੇਸੀ ਵਿਰੋਧੀ ਸ਼ਿਪ ਦੇ ਕਰਿਊ 35 ਮੈਂਬਰਾਂ ਵਿੱਚੋਂ 6 ਬਰਤਾਨੀਆ ਦੇ ਨਾਗਰਿਕ ਸਨ। ਇਨ੍ਹਾਂ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਸੀ।

ਸਾਈਕਲੋਨ ਓਖੀ ਕਰਕੇ ਕੈਰਲਾ ਤੇ ਤਾਮਿਲਨਾਡੂ ਦੇ ਦੱਖਣੀ ਹਿੱਸਿਆਂ ਵਿੱਚ ਭਾਰੀ ਮੀਂਹ ਪਿਆ। ਚੇਨਈ ਵਿੱਚ ਅਜਿਹੇ ਹੀ ਮੀਂਹ ਵਿੱਚੋਂ ਲੰਘਦੇ ਹੋਏ ਮੋਟਰ ਸਾਈਕਲ ਸਵਾਰ।

ਚੰਡੀਗੜ੍ਹ ਦੇ ਆਰਟ ਕਾਲਜ ਵੱਲੋਂ ਕਰਵਾਏ ਆਰਟ ਫੈਸਟੀਵਲ ਦੌਰਾਨ ਸੱਭਿਆਚਾਰ ਦਰਸਾਉਂਦੀਆਂ ਗੁੱਡੀਆਂ।

ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਨਵੇਂ ਚੁਣੇ ਪ੍ਰਧਾਨ ਲੌਂਗੋਵਾਲ ਲਈ ਸੀਟ ਛੱਡਦੇ ਹੋਏ।

ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਨਗਰ ਕੀਰਤਨ ਵਿੱਚ ਹਿੱਸਾ ਲੈ ਰਿਹਾ ਇੱਕ ਸਿੱਖ ਬੱਚਾ।

ਡਾ. ਬਾਬਾ ਸਾਹਿਬ ਅੰਬੇਦਕਰ ਨੇ 7 ਨਵੰਬਰ 1900 ਨੂੰ ਸਾਤਾਰਾ ਦੇ ਸਰਕਾਰੀ ਹਾਈ ਸਕੂਲ ਵਿੱਚ ਦਾਖ਼ਲਾ ਲਿਆ। ਮਹਾਰਾਸ਼ਟਰ ਸਰਕਾਰ ਵੱਲੋਂ ਇਸ ਦਿਨ ਨੂੰ ਸਕੂਲ ਪ੍ਰਵੇਸ਼ ਦੇ ਤੌਰ 'ਤੇ ਮਨਾਇਆ ਜਾ ਰਿਹਾ ਹੈ।

ਕਿੱਸਾ ਕਾਵਿ ਵਿੱਚ ਹੀਰ-ਰਾਂਝੇ ਨੂੰ ਉਸਤਾਦ ਆਸ਼ਿਕ ਮੰਨਿਆ ਜਾਂਦਾ ਹੈ। ਬਹੁਤ ਸਾਰੇ ਕਵੀਆਂ ਨੇ ਹੀਰ-ਰਾਂਝਾ ਦਾ ਕਿੱਸਾ ਲਿਖਿਆ ਹੈ ਪਰ ਵਾਰਿਸ਼ ਸ਼ਾਹ ਨੂੰ ਸਿਰਮੌਰ ਕਿੱਸਾਕਾਰ ਮੰਨਿਆ ਜਾਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)