ਤਸਵੀਰਾਂ ’ਚ ਦੇਖੋ ਅੰਬੇਦਕਰ ਦਾ ਸਕੂਲ ਜੋ ਹਵੇਲੀ ਹੁੰਦਾ ਸੀ

ਡਾ. ਬਾਬਾ ਸਾਹਿਬ ਅੰਬੇਦਕਰ ਨੇ 7 ਨਵੰਬਰ 1900 ਨੂੰ ਸਾਤਾਰਾ ਦੇ ਸਰਕਾਰੀ ਹਾਈ ਸਕੂਲ ਵਿੱਚ ਦਾਖ਼ਲਾ ਲਿਆ। ਮਹਾਰਾਸ਼ਟਰ ਸਰਕਾਰ ਵੱਲੋਂ ਇਸ ਦਿਨ ਨੂੰ ਸਕੂਲ ਪ੍ਰਵੇਸ਼ ਦੇ ਤੌਰ 'ਤੇ ਮਨਾਇਆ ਜਾ ਰਿਹਾ ਹੈ। ਇਸ ਮੌਕੇ ਤੇ ਬੀਬੀਸੀ ਵੱਲੋਂ ਫੋਟੋ ਫੀਚਰ:

ਬਾਬਾ ਸਾਹਿਬ ਅੰਬੇਦਕਰ ਨੇ 7 ਨਵੰਬਰ 1900 ਨੂੰ ਸਾਤਾਰਾ ਦੇ ਸਰਕਾਰੀ ਹਾਈ ਸਕੂਲ ਵਿੱਚ ਦਾਖ਼ਲਾ ਲਿਆ। ਅੱਜ ਇਹ ਸਕੂਲ ਪ੍ਰਤਾਪ ਸਿੰਘ ਹਾਈ ਸਕੂਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਸ ਵੇਲੇ ਇਹ ਸਕੂਲ ਪਹਿਲੀ ਤੋਂ ਚੌਥੀ ਤੱਕ ਸੀ। ਚੌਥੀ ਕਲਾਸ ਤੱਕ ਅੰਬੇਦਕਰ ਇਸੀ ਸਕੂਲ ਵਿੱਚ ਪੜ੍ਹੇ।

ਸਾਤਾਰਾ ਸਰਕਾਰੀ ਸਕੂਲ ਰਾਜਵਾੜਾ ਇਲਾਕੇ ਵਿੱਚ ਇੱਕ ਹਵੇਲੀ ਵਿੱਚ ਚੱਲਦਾ ਸੀ। ਅੱਜ ਵੀ ਇਹ ਹਵੇਲੀ ਇਤਿਹਾਸ ਦੀ ਗਵਾਹ ਹੈ। ਇਹ ਹਵੇਲੀ 1824 ਵਿੱਚ ਛੱਤਰਪਤੀ ਸ਼ਿਵਾਜੀ ਮਹਾਰਾਜ ਦੇ ਵਾਰਿਸ ਪ੍ਰਤਾਪ ਸਿੰਘ ਰਾਜੇ ਭੋਸਲੇ ਨੇ ਬਣਾਇਆ। ਉਸ ਸਮੇਂ ਰਾਜ ਘਰਾਨੇ ਦੀਆਂ ਕੁੜੀਆਂ ਨੂੰ ਪੜਾਉਣ ਲਈ ਇਹ ਸਕੂਲ ਖੋਲਿਆ ਗਿਆ। 1851 ਵਿੱਚ ਇਹ ਹਵੇਲੀ ਸਕੂਲ ਲਈ ਬ੍ਰਿਟਿਸ਼ ਸਰਕਾਰ ਦੇ ਹਵਾਲੇ ਕਰ ਦਿੱਤੀ ਗਈ ਸੀ।

ਡਾ ਅੰਬੇਦਕਰ ਦੇ ਪਿਤਾ ਸੂਬੇਦਾਰ ਰਾਮਜੀ ਸਕਪਾਲ ਆਰਮੀ ਤੋਂ ਰਿਟਾਇਰ ਹੋਣ ਤੋਂ ਬਾਅਦ ਸਾਤਾਰਾ ਵਿੱਚ ਹੀ ਰਹਿ ਗਏ। ਉੱਥੇ ਹੀ 7 ਨਵੰਬਰ 1900 ਨੂੰ ਛੇ ਸਾਲ ਦੇ ਭਿਵਾ (ਅੰਬੇਦਕਰ ਦਾ ਬਚਪਨ ਦਾ ਨਾਮ) ਨੇ ਸਾਤਾਰਾ ਸਰਕਾਰੀ ਸਕੂਲ ਵਿੱਚ ਦਾਖ਼ਲਾ ਲਿਆ। ਸੂਬੇਦਾਰ ਰਾਮਜੀ ਨੇ ਸਕੂਲ ਵਿੱਚ ਦਾਖ਼ਲ ਕਰਦੇ ਵੇਲੇ ਬਾਬਾ ਸਾਹਿਬ ਦਾ ਸਰਨੇਮ ਅੰਬਡਵੇ ਪਿੰਡ ਦੇ ਨਾਂ ਤੋਂ ਅੰਬੇਦਕਰ ਲਿਖ ਦਿੱਤਾ। ਉਸ ਸਕੂਲ ਵਿੱਚ ਕ੍ਰਿਸ਼ਨਾਜੀ ਕੇਸ਼ਵ ਅੰਬੇਦਕਰ ਦੇ ਟੀਚਰ ਸੀ। ਉਨ੍ਹਾਂ ਦਾ ਸਰਨੇਮ ਅੰਬੇਦਕਰ ਬਾਬਾ ਸਾਹਿਬ ਨੂੰ ਦਿੱਤਾ ਗਿਆ।

ਸਕੂਲ ਦੇ ਰਜਿਸਟਰ ਵਿੱਚ ਭਿਵਾ ਅੰਬੇਦਕਰ ਨਾਮ ਦਰਜ ਹੈ। ਰਜਿਸਟਰ ਵਿੱਚ 1914 ਇਸ ਨੰਬਰ ਦੇ ਅੱਗੇ ਉਨ੍ਹਾਂ ਦਾ ਹਸਤਾਖਰ ਹੈ। ਇਹ ਇਤਿਹਾਸਕ ਦਸਤਾਵੇਜ ਸਕੂਲ ਵਿੱਚ ਸੰਭਾਲ ਕੇ ਰੱਖਿਆ ਗਿਆ।

ਸਕੂਲ ਨੂੰ 100 ਸਾਲ ਪੂਰੇ ਹੋਣ 'ਤੇ 1951 ਵਿੱਚ ਇਸ ਸਕੂਲ ਦਾ ਨਾਮ ਛੱਤਰਪਤੀ ਪ੍ਰਤਾਪ ਸਿੰਘ ਹਾਈਸਕੂਲ ਰੱਖ ਦਿੱਤਾ ਗਿਆ।

ਭਾਰਤਰਤਨ ਡਾ. ਬਾਬਾ ਸਾਹਿਬ ਅੰਬੇਦਕਰ ਜਿਸ ਸਕੂਲ ਵਿੱਚ ਪੜ੍ਹੇ ਉਸੇ ਸਕੂਲ ਵਿੱਚ ਮੈਂ ਪੜ੍ਹ ਰਹੀ ਹਾਂ ਇਸਦਾ ਮੈਨੂੰ ਮਾਣ ਹੈ। ਹਰ ਸਾਲ ਅੰਬੇਦਕਰ ਜਯੰਤੀ, ਸਕੂਲ ਪ੍ਰਵੇਸ਼ ਦਿਨ ਵਰਗੇ ਪ੍ਰੋਗ੍ਰਾਮ ਹੁੰਦੇ ਹਨ। ਇਸ ਪ੍ਰੋਗ੍ਰਾਮ ਵਿੱਚ ਮਹਿਮਾਨ ਭਾਸ਼ਣ ਵਿੱਚ ਦੱਸਦੇ ਹਨ ਕਿ ਬਾਬਾ ਸਾਹਿਬ ਕਿਹੜੇ ਮੁਸ਼ਕਲ ਹਾਲਾਤਾਂ ਵਿੱਚ ਪੜ੍ਹੇ। ਮੈਂ ਵੀ ਉਨ੍ਹਾਂ ਹਾਲਾਤਾਂ ਨੂੰ ਸਮਝ ਸਕਦੀ ਹਾਂ। ਮੇਰੀ ਮਾਂ ਘਰ ਦਾ ਕੰਮ-ਕਾਜ ਕਰਦੀ ਹੈ ਤੇ ਪਿਤਾ ਜੀ ਪੇਂਟਰ ਹਨ। ਮੈਂ ਵੱਡੀ ਹੋ ਕੇ ਡੀਐਮ ਬਣਨਾ ਚਾਹੁੰਦੀ ਹਾਂ।

ਮੈਂ ਸਵੇਰੇ ਅਖ਼ਬਾਰ ਵੇਚ ਕੇ ਸਕੂਲ ਵਿੱਚ ਪੜ੍ਹਨ ਆਉਂਦਾ ਹਾਂ। ਉਸ ਵੇਲੇ ਮੈਨੂੰ ਬਾਬਾ ਸਾਹਿਬ ਦਾ ਸੰਘਰਸ਼ ਆਪਣੀਆਂ ਅੱਖਾਂ ਸਾਹਮਣੇ ਦਿਖਦਾ ਹੈ। ਮੈਂ ਆਪਣੇ ਮਨ ਵਿੱਚ ਕਹਿੰਦਾ ਹਾਂ ਕਿ ਮੇਰੀ ਮਿਹਨਤ ਉਨ੍ਹਾਂ ਸਾਹਮਣੇ ਕੁਝ ਨਹੀਂ। ਮੈਂ ਬਾਬਾ ਸਾਹਿਬ ਦੇ ਸਕੂਲ ਵਿੱਚ ਪੜ੍ਹਦਾ ਹਾਂ ਇਸ ਗੱਲ ਦੀ ਮੈਨੂੰ ਖੁਸ਼ੀ ਹੈ। ਬਾਬਾ ਸਾਹਿਬ ਦੀ ਤਰ੍ਹਾਂ ਮੈਂ ਵੀ ਸਮਾਜ ਲਈ ਕੰਮ ਕਰਨਾ ਚਾਹੁੰਦਾ ਹਾਂ।

ਪ੍ਰਤਾਪ ਸਿੰਘ ਹਾਈ ਸਕੂਲ ਵਿੱਚ ਗਰੀਬ, ਜ਼ਰੂਰਤਮੰਦ ਤਬਕੇ ਦੇ ਵਿਦਿਆਰਥੀ ਮਿਹਨਤ ਕਰਦੇ ਤੇ ਸਿੱਖਦੇ ਹਨ। ਇਸ ਸਕੂਲ ਨੂੰ ਫੁਲਟਾਇਮ ਹੈੱਡਮਾਸਟਰ ਦੀ ਲੋੜ ਹੈ। ਸਕੂਲ ਬਿਡਿੰਗ ਪੁਰਾਣੀ ਹੋ ਚੁਕੀ ਹੈ। ਸਾਨੂੰ ਨਵੀਂ ਬਿਲਡਿੰਗ ਦੀ ਜ਼ਰੂਰਤ ਹੈ। ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ।

PWD ਵਿਭਾਗ ਨੇ ਕੁਝ ਸਾਲ ਪਹਿਲਾਂ ਸਕੂਲ ਦੀ ਬਿਲਡਿੰਗ ਨੂੰ ਡੇਂਜਰਸ ਬਿਲਡਿੰਗ ਦੱਸ ਕੇ ਇਸਦੀ ਥਾਂ ਬਦਲਾਉਣ ਦੀ ਸਿਫਾਰਿਸ਼ ਕੀਤੀ ਹੈ। ਇਸ ਪੁਰਾਣੀ ਹਵੇਲੀ ਦਾ ਇਤਿਹਾਸਕ ਹੋਣ ਕਾਰਨ ਨਾਮ ਹੋਇਆ ਹੈ।

ਅੱਜ ਪ੍ਰਤਾਪ ਸਿੰਘ ਹਾਈ ਸਕੂਲ ਵਿੱਚ 5 ਤੋਂ 10ਵੀਂ ਕਲਾਸ ਤੱਕ ਪੜ੍ਹਾਈ ਹੁੰਦੀ ਹੈ। ਸਕੂਲ ਵਿੱਚ ਸਿਰਫ਼ 120 ਵਿਦਿਆਰਥੀ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)