30 ਰੁਪਏ ਲੀਟਰ ਪੈਟਰੋਲ 70 'ਚ ਕਿਉਂ ਵਿਕ ਰਿਹਾ?

ਤਸਵੀਰ ਸਰੋਤ, Getty Images
ਪੈਟਰੋਲ ਦੀਆਂ ਵੱਧ ਕੀਮਤਾਂ ਦੇ ਕਾਰਨ, ਮੋਦੀ ਸਰਕਾਰ ਨੂੰ ਲਗਾਤਾਰ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਵਧੀਆਂ ਕੀਮਤਾਂ ਉੱਤੇ ਸਪੱਸ਼ਟੀਕਰਨ ਦੇਣ ਦੀ ਕੋਸ਼ਿਸ਼ ਕੀਤੀ, ਪਰ ਵਿਰੋਧੀ ਧਿਰ ਅਤੇ ਆਮ ਲੋਕਾਂ ਦੀ ਨਿਰਾਸ਼ਾ ਘੱਟ ਨਹੀਂ ਹੋਈ।
ਕੱਚੇ ਤੇਲ ਦੀਆਂ ਦਰਾਂ ਕਾਬੂ ਹੇਠ

ਤਸਵੀਰ ਸਰੋਤ, ਇੰਡੀਅਨ ਆਇਲ
ਵਿਰੋਧੀ ਧਿਰ ਦਾ ਦੋਸ਼ ਹੈ ਕੌਮਾਂਤਰੀ ਮੰਡੀ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਕੰਟਰੋਲ ਹੇਠ ਹਨ। ਪਰ ਸਰਕਾਰ ਨੇ ਟੈਕਸ ਲਗਾ ਕੇ ਤੇਲ ਮਹਿੰਗਾ ਕੀਤਾ ਹੋਇਆ ਹੈ।
15 ਸਤੰਬਰ ਨੂੰ ਕੌਮਾਂਤਰੀ ਬਾਜ਼ਾਰ ਵਿਚ ਭਾਰਤੀ ਬਾਸਕਟ ਨਾਲ ਜੁੜੇ ਕੱਚੇ ਤੇਲ ਦੀ ਕੀਮਤ 54.58 ਡਾਲਰ ਪ੍ਰਤੀ ਬੈਰਲ ਸੀ।
ਹੁਣ ਸਵਾਲ ਉੱਠਦਾ ਹੈ ਕਿ ਜੇ ਕੱਚੇ ਤੇਲ ਦਾ ਰੇਟ ਆਮ ਪੱਧਰ 'ਤੇ ਹੈ ਤਾਂ ਪੈਟਰੋਲ ਇੰਨਾ ਮਹਿੰਗਾ ਕਿਉਂ ਹੋ ਰਿਹਾ ਹੈ? ਇਸ ਸਵਾਲ ਦਾ ਜਵਾਬ ਗੁੰਝਲਦਾਰ ਨਹੀਂ ਹੈ, ਸੌਖਾ ਹੈ।
ਸਸਤੇ ਤੋਂ ਮਹਿੰਗਾ ਹੁੰਦਾ ਪੈਟਰੋਲ

ਤਸਵੀਰ ਸਰੋਤ, Indian Oil
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜਦੋਂ ਪੈਟਰੋਲ ਭਾਰਤ ਪਹੁੰਚਦਾ ਹੈ ਤਾਂ ਇਹ ਬਹੁਤਾ ਮਹਿੰਗਾ ਨਹੀਂ ਹੁੰਦਾ।
ਜੇ ਮੰਗਲਵਾਰ 19 ਸਿਤਬਰ 2017 ਦੀ ਰੋਜ਼ਾਨਾਂ ਮੈਥਡੋਲੌਜੀ 'ਤੇ ਆਧਾਰਿਤ ਕੱਚੇ ਤੇਲ ਦੀ ਕੀਮਤ ਦੇਖੀਏ ਤਾਂ ਇਹ ਸਿਰਫ਼ 27.74 ਰੁਪਏ ਲੀਟਰ ਸੀ।
ਇਸ ਕੀਮਤ ਦਾ ਮਤਲਬ ਉਸ ਭਾਅ ਤੋਂ ਹੈ, ਜਿਸ 'ਤੇ ਉਤਪਾਦ ਨੂੰ ਦਰਾਮਦ ਕੀਤਾ ਜਾਂਦਾ ਹੈ ਅਤੇ ਕੌਮਾਂਤਰੀ ਆਵਾਜਾਈ ਲਾਗਤਾਂ ਅਤੇ ਕਰ ਸ਼ਾਮਲ ਹੁੰਦੇ ਹਨ।
ਜੇ ਤੁਸੀਂ ਇਸ ਕੀਮਤ ਲਈ ਮਾਰਕੀਟਿੰਗ ਖ਼ਰਚ, ਲਾਭ, ਢੌ-ਢੁਆਈ ਅਤੇ ਹੋਰ ਖਰਚੇ ਜੋੜਦੇ ਹੋ, ਤਾਂ ਪੈਟਰੋਲ ਦੀ ਕੀਮਤ ਆਵੇਗੀ, ਜਿਸ ਨੂੰ ਡਾਲਰਾਂ ਵਿੱਚ ਹਾਸਲ ਕੀਤਾ ਜਾਂਦਾ ਹੈ।
30 ਤੋਂ 70 ਰੁਪਏ ਤੱਕ ਦਾ ਸਫ਼ਰ

ਤਸਵੀਰ ਸਰੋਤ, Indian oil

ਤਸਵੀਰ ਸਰੋਤ, Indian oil
19 ਸਤੰਬਰ ਨੂੰ ਇਹ ਸਾਰੇ ਮਿਲਾ ਕੇ 2.74 ਰੁਪਏ ਸਨ. ਭਾਵ, ਜੇ ਦੋਵਾਂ ਨੂੰ ਮਿਲਾਇਆ ਗਿਆ ਤਾਂ ਡੀਲਰਾਂ ਨੂੰ ਪੈਟਰੋਲ 30.48 ਰੁਪਏ ਪ੍ਰਤੀ ਲੀਟਰ ਮਿਲੇਗਾ।
ਤੁਸੀਂ ਸ਼ਾਇਦ ਸੋਚ ਰਹੇ ਹੋਵੋਗੇ ਕਿ ਜੇ ਡੀਲਰ ਨੂੰ ਇੰਨੇ ਸਸਤੇ ਭਾਅ 'ਤੇ ਪੈਟਰੋਲ ਮਿਲਦਾ ਹੈ ਤਾਂ ਆਮ ਆਦਮੀ ਨੂੰ ਮਹਿੰਗਾ ਕਿਉਂ ਵੇਚਿਆ ਜਾਂਦਾ ਹੈ।
ਪਰ ਅਸਲ ਖੇਡ ਇਸ ਤੋਂ ਬਾਅਦ ਸ਼ੁਰੂ ਹੁੰਦੀ ਹੈ। 30.48 ਰੁਪਏ ਦੀ ਕੀਮਤ ਗਾਹਕ ਤੱਕ ਪਹੁੰਚਦੇ 70 ਰੁਪਏ ਤੱਕ ਕਿਵੇਂ ਪਹੁੰਚ ਜਾਂਦਾ ਹੈ। ਇਸ ਪਿੱਛੇ ਖੇਡ ਟੈਕਸ ਦੀ ਹੈ।
ਐਕਸਾਈਜ਼ ਤੇ ਵੈਟ ਦਾ ਕਮਾਲ

ਤਸਵੀਰ ਸਰੋਤ, Twiter
ਦਰਅਸਲ ਡੀਲਰਾਂ ਦੇ ਰੇਟ ਅਤੇ ਗਾਹਕਾਂ ਨੂੰ ਵੇਚੀਆਂ ਕੀਮਤਾਂ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਐਕਸਾਈਜ਼ ਡਿਊਟੀ ਅਤੇ ਵੈਟ ਬਣਾ ਦਿੰਦਾ ਹੈ।
ਦਿੱਲੀ ਵਿੱਚ 1 ਨਵੰਬਰ ਨੂੰ ਪੈਟਰੋਲ ਦੀ ਕੀਮਤ 70.52 ਰੁਪਏ ਪ੍ਰਤੀ ਲੀਟਰ ਸੀ।
30.48 ਵਿੱਚ ਤੁਸੀਂ 21.48 ਰੁਪਏ ਪ੍ਰਤੀ ਲੀਟਰ ਐਕਸਾਈਜ਼ ਡਿਊਟੀ ਪਾਓ ਤੇ ਫ਼ਿਰ ਡੀਲਰ ਦੇ ਕਮਿਸ਼ਨ ਦੇ 3.57 ਰੁਪਏ ਪ੍ਰਤੀ ਲੀਟਰ ਅਤੇ ਆਖਰ ਵਿੱਚ ਵੈਟ ਦੇ 14.99 ਰੁਪਏ ਪ੍ਰਤੀ ਲੀਟਰ, ਜੋ ਦਿੱਲੀ ਵਿਚ 27 ਫੀਸਦੀ ਹੈ, ਜੋੜ ਲਓ।
ਇਸੇ ਗਣਿਤ ਦੀ ਬਦੌਲਤ ਸਰਕਾਰੀ ਖ਼ਜ਼ਾਨਾਂ ਤਾਂ ਭਰ ਰਿਹਾ ਹੈ ਪਰ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਪੈਟਰੋਲ ਦੀਆਂ ਕੀਮਤਾਂ ਸਸਤੀਆਂ ਹੋਣ ਕਾਰਨ ਆਮ ਲੋਕਾਂ ਨੂੰ ਮਹਿੰਗੇ ਭਾਅ ਦਾ ਤੇਲ ਖ਼ਰੀਦਣਾ ਪੈ ਰਿਹਾ ਹੈ।
ਡੀਜ਼ਲ ਦਾ ਵੀ ਕੁਝ ਇਹੀ ਕਿੱਸਾ

ਤਸਵੀਰ ਸਰੋਤ, AFP
ਡੀਜ਼ਲ ਦੀ ਵਪਾਰ ਪੈਰਿਟੀ ਲੈਂਡਿਡ ਕੀਮਤ 27.98 ਰੁਪਏ ਪ੍ਰਤੀ ਲੀਟਰ ਹੈ। ਜਿਸ ਵਿੱਚ 2.35 ਕਰੋੜ ਰੁਪਏ ਦਾ ਕਰ ਜੁੜਨ ਨਾਲ ਡੀਲਰਾਂ ਨੂੰ ਡੀਜ਼ਲ ਹੀ ਕੀਮਤ 30.33 ਰੁਪਏ ਤੱਕ ਪਹੁੰਚ ਜਾਂਦੀ ਹੈ।
ਪਰ ਗਾਹਕਾਂ ਨੂੰ ਡੀਜ਼ਲ 58.85 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।
ਰਾਹਤ ਕਿਵੇਂ ਮਿਲ ਸਕਦੀ ਹੈ?
ਅਜਿਹਾ ਇਸ ਲਈ ਕਿਉਂਕਿ ਇਸ ਵਿੱਚ 17.33 ਰੁਪਏ ਪ੍ਰਤੀ ਲੀਟਰ ਐਕਸਾਈਜ਼ ਡਿਊਟੀ , 2.50 ਰੁਪਏ ਦੇ ਡੀਲਰ ਦਾ ਕਮਿਸ਼ਨ, 16.75 ਫ਼ੀਸਦੀ ਵੈਟ, ਅਤੇ 8.69 ਰੁਪਏ ਪ੍ਰਦੂਸ਼ਣ ਸੈੱਸ ਜੋ ਕਿ 0.25 ਰੁਪਏ ਪ੍ਰਤੀ ਲੀਟਰ ਹੈ, ਜੋੜਿਆ ਗਿਆ ਹੈ. ਕੁੱਲ ਮਿਲਾ ਕੇ ਕੀਮਤ 58.85 ਰੁਪਏ ਤੱਕ ਪਹੁੰਚ ਜਾਂਦੀ ਹੈ।
ਪੈਟਰੋਲ ਕੰਪਨੀਆਂ ਕੀਮਤਾਂ ਤੈਅ ਕਰਦੀਆਂ ਹਨ ਅਤੇ ਸਰਕਾਰ ਦਾ ਦਾਅਵਾ ਹੈ ਕਿ ਉਹ ਇਸ ਮਾਮਲੇ ਵਿੱਚ ਦਖਲ ਨਹੀਂ ਦਿੰਦੀ।
ਅਜਿਹੇ ਹਾਲਾਤ ਵਿੱਚ, ਜੇ ਲੋਕਾਂ ਨੂੰ ਰਾਹਤ ਦੀ ਉਮੀਦ ਕਰਨੀ ਪੈਂਦੀ ਹੈ, ਤਾਂ ਉਹ ਕਰਾਂ ਵਿੱਚ ਤਬਦੀਲੀਆਂ ਨਾਲ ਹਾਸਲ ਕਰ ਸਕਦੇ ਹਨ।












