ਮਰਦਾਂ ਲਈ ਗਰਭ ਨਿਰੋਧਕ ਗੋਲੀ ਬਣਾਉਣ ਦੀ ਦਿਸ਼ਾ ਵੱਲ ਵਧੇ ਕਦਮ, ਟੈਸਟ 'ਚ ਇਹ ਨਤੀਜਾ ਆਇਆ

    • ਲੇਖਕ, ਮਿਸ਼ੇਲ ਰੌਬਰਟਜ਼
    • ਰੋਲ, ਡਿਜੀਟਲ ਹੈਲਥ ਐਡੀਟਰ

ਆਦਮੀਆਂ ਲਈ ਗਰਭ-ਨਿਰੋਧਕ ਗੈਰ-ਹਾਰਮੋਨਲ ਗੋਲੀਆਂ ਅਸਲ ਵਿੱਚ ਸੰਭਵ ਹੋ ਸਕਦੀਆਂ ਹਨ, ਸ਼ੁਕਰਾਣੂ ਨੂੰ ਤੈਰਨ ਤੋਂ ਰੋਕਣ ਵਾਲਾ ਸੈੱਲ ਲੱਭਣ ਵਾਲੇ ਵਿਗਿਆਨੀਆਂ ਦਾ ਇਹ ਕਹਿਣਾ ਹੈ।

ਚੂਹਿਆਂ 'ਤੇ ਕੀਤੇ ਗਏ ਨਿਰੀਖਣ ਤੋਂ ਪਤਾ ਲਗਦਾ ਹੈ ਕਿ ਇਸ ਨਾਲ ਸ਼ੁਕਰਾਣੂ ਨੂੰ ਕੁਝ ਘੰਟਿਆਂ ਤੱਕ ਤੈਰਨ ਤੋਂ ਰੋਕ ਕੇ ਰੱਖਿਆ ਜਾ ਸਕਦਾ ਹੈ-ਇਹ ਸਮਾਂ ਸ਼ੁਕਰਾਣੂ ਦੇ ਅੰਡੇ ਤੱਕ ਪਹੁੰਚਣ ਤੋਂ ਰੋਕਣ ਲਈ ਕਾਫ਼ੀ ਹੈ।

ਕਈ ਹੋਰ ਲੋੜੀਂਦੇ ਨਿਰੀਖਣਾਂ ਦੀ ਯੋਜਨਾ ਬਣਾਈ ਜਾ ਰਹੀ ਹੈ ਜਿਸ ਵਿੱਚ ਲੋਕਾਂ ਤੋਂ ਪਹਿਲਾਂ ਖ਼ਰਗੋਸ਼ਾਂ 'ਤੇ ਨਿਰੀਖਣ ਕੀਤਾ ਜਾ ਸਕਦਾ ਹੈ।

ਵਿਚਾਰ ਇਹ ਹੈ ਕਿ ਸਰੀਰਕ ਸਬੰਧ ਬਣਾਉਣ ਤੋਂ ਇੱਕ ਘੰਟਾ ਪਹਿਲਾਂ ਇਹ ਗੋਲੀ ਖਾ ਲਈ ਜਾਵੇ ਅਤੇ ਸਮੇਂ ਦਾ ਧਿਆਨ ਰੱਖਿਆ ਜਾਵੇ ਕਿ ਕਦੋਂ ਇਸ ਦਾ ਅਸਰ ਬੰਦ ਹੋ ਸਕਦਾ ਹੈ।

ਇਹ ਕਿਵੇਂ ਕੰਮ ਕਰਦੀ ਹੈ ?

ਔਰਤਾਂ ਲਈ ਬਣੀਆਂ ਗਰਭ-ਨਿਰੋਧਕ ਗੋਲੀਆਂ ਤੋਂ ਉਲਟ, ਇਸ ਵਿੱਚ ਕਿਸੇ ਤਰ੍ਹਾਂ ਦੇ ਹਾਰਮੋਨਜ਼ ਨਹੀਂ ਹਨ।

ਵਿਗਿਆਨੀ ਕਹਿੰਦੇ ਹਨ ਕਿ ਪੜਚੋਲੇ ਜਾ ਰਹੇ ਵਿਚਾਰ ਦੇ ਕਈ ਗੁਣਾਂ ਵਿੱਚੋਂ ਇੱਕ ਲਾਭ ਇਹ ਹੈ ਕਿ ਇਸ ਨਾਲ ਟੈਸਟੋਰੌਨ 'ਤੇ ਅਸਰ ਨਹੀਂ ਪਵੇਗਾ ਅਤੇ ਨਾ ਹੀ ਆਦਮੀਆਂ ਦੇ ਹਰਮੋਨਜ਼ 'ਤੇ ਕੋਈ ਉਲਟ ਪ੍ਰਭਾਵ ਪਵੇਗਾ।

ਇਸ ਦੀ ਬਜਾਏ, ਜਿਹੜੇ 'ਸਪਰਮ-ਸਵਿੱਚ' ਨੂੰ ਟਾਰਗੇਟ ਕੀਤਾ ਜਾ ਰਿਹਾ ਹੈ, ਇੱਕ ਸੈਲੁਲਰ ਸਿਗਨੇਲਿੰਗ ਪ੍ਰੋਟੀਨ(sAC) ਹੈ ਜਿਸ ਨੂੰ ਇਹ ਗੋਲੀ ਰੋਕਦੀ ਹੈ।

ਯੂਐੱਸ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਵੱਲੋਂ ਫੰਡ ਕੀਤੇ ਗਏ ਅਤੇ ਨੇਚਰ ਕਮਿਉਨੀਕੇਸ਼ਨਜ਼ ਜਰਨਲ ਵਿੱਚ ਛਪੇ ਲੇਖ ਮੁਤਾਬਕ ਚੂਹਿਆਂ ਵਿੱਚ ਕੀਤੇ ਗਏ ਇੱਕ ਸ਼ੁਰੂਆਤੀ ਅਧਿਐਨ ਵਿੱਚ ਸਾਹਮਣੇ ਆਇਆ ਕਿ ਇਸ ਡਰੱਗ ਦੀ ਇੱਕ ਖੁਰਾਕ (TDI-11861) ਨੇ ਮੇਲ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿੱਚ ਸ਼ੁਕਰਾਣੂ ਨੂੰ ਰੋਕ ਲਿਆ।

ਇਸ ਦਾ ਅਸਰ ਕਰੀਬ ਤਿੰਨ ਘੰਟੇ ਤੱਕ ਰਿਹਾ। 24 ਘੰਟਿਆਂ ਤੱਕ ਇਸ ਦਾ ਅਸਰ ਪੂਰੀ ਤਰ੍ਹਾਂ ਖਤਮ ਹੋ ਗਿਆ।

ਨਿਊਯਾਰਕ ਵਿੱਚ ਵੀਲ ਕੋਰਨੇਲ ਮੈਡੀਸਿਨ ਦੇ ਇੱਕ ਵਿਗਿਆਨੀ ਡਾ.ਮਿਲਾਨੀ ਬਾਲਬਚ ਨੇ ਕਿਹਾ, "ਜੇ ਇਹ ਇਨਸਾਨਾਂ ਵਿੱਚ ਕੰਮ ਕਰ ਜਾਂਦੀ ਹੈ ਤਾਂ ਆਦਮੀ ਇਸ ਨੂੰ ਜਦੋਂ ਵੀ ਲੋੜ ਪਵੇ ਲੈ ਸਕਣਗੇ। ਉਹ ਆਪਣੇ ਜਨਣ ਬਾਰੇ ਹਰ ਦਿਨ ਫ਼ੈਸਲਾ ਲੈ ਸਕਣਗੇ।"

ਮਾਹਿਰ ਚੇਤਾਵਨੀ ਦਿੰਦੇ ਹਨ ਕਿ ਪਰ ਇਹ ਸਰੀਰਕ ਸਬੰਧ ਬਣਾਉਣ ਵੇਲੇ ਹੋਣ ਵਾਲੇ ਰੋਗਾਂ ਤੋਂ ਸੁਰੱਖਿਅਤ ਨਹੀਂ ਕਰੇਗੀ। ਉਸ ਲਈ ਕੰਡੋਮ ਦੀ ਵਰਤੋਂ ਕਰਨੀ ਪਵੇਗੀ।

ਯੂਨੀਵਰਸਿਟੀ ਆਫ ਸ਼ੈਫੀਲਡ ਵਿੱਚ ਪੁਰਸ਼ ਵਿਗਿਆਨ ਦੇ ਪ੍ਰੋਫੈਸਰ ਆਲਾਨ ਪੇਸੀ ਨੇ ਕਿਹਾ, "ਮਰਦਾਂ ਲਈ ਇੱਕ ਪ੍ਰਭਾਵਸ਼ਾਲੀ, ਖਾਏ ਜਾ ਸਕਣ ਵਾਲੇ ਗਰਭ ਨਿਰੋਧਕ ਦੀ ਬਹੁਤ ਜ਼ਰੂਰਤ ਹੈ ਅਤੇ ਭਾਵੇਂ ਸਾਲਾਂ ਤੋਂ ਬਹੁਤ ਸਾਰੇ ਵਿਚਾਰਾਂ ਦੇ ਨਿਰਖੀਣ ਹੋਏ ਹਨ, ਪਰ ਹਾਲੇ ਤੱਕ ਕੋਈ ਵੀ ਬਜ਼ਾਰ ਵਿੱਚ ਉਪਲਭਧ ਨਹੀਂ ਹੋ ਸਕੀ ਹੈ।"

"ਜੇ ਚੂਹਿਆਂ 'ਤੇ ਕੀਤੇ ਗਏ ਨਿਰੀਖਣ ਇਨਸਾਨਾਂ ਵਿੱਚ ਵੀ ਉਸੇ ਸਮਰੱਥਾ ਨਾਲ ਹੋ ਸਕਣ, ਤਾਂ ਇਹ ਆਦਮੀਆਂ ਲਈ ਉਹ ਗਰਭ-ਨਿਰੋਧਕ ਤਕਨੀਕ ਹੋ ਸਕਦੀ ਹੈ, ਜਿਸ ਦੀ ਅਸੀਂ ਭਾਲ ਕਰ ਰਹੇ ਹਾਂ।"

ਉਧਰ, ਦੂਜੇ ਖੋਜਾਰਥੀ ਇਸ ਤੋਂ ਕੁਝ ਵੱਖਰੇ ਰਸਤੇ 'ਤੇ ਵੀ ਚੱਲ ਰਹੇ ਹਨ ਜਿਸ ਮੁਤਾਬਕ ਸ਼ੁਕਰਾਣੂ ਦੀ ਸਤ੍ਹਾ 'ਤੇ ਪ੍ਰੋਟੀਨ ਨੂੰ ਬਲੌਕ ਕਰਕੇ ਉਸ ਦਾ ਤੈਰਨਾ (ਅੱਡੇ ਤੱਕ ਪਹੁੰਚਣਾ) ਰੋਕਿਆ ਜਾ ਸਕੇ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)