ਤੁਰਕੀ ਭੂਚਾਲ: ਮਲਬੇ ਹੇਠ ਨਵਜੰਮੇ ਪੁੱਤ ਨਾਲ ਦੱਬੀ ਮਾਂ ਨੇ ਜ਼ਿੰਦਗੀ ਬਚਾਉਣ ਲਈ ਆਪਣਾ ਦੁੱਧ ਤੱਕ ਪੀਣ ਦੀ ਕੋਸ਼ਿਸ਼ ਕੀਤੀ

ਤੁਰਕੀ ਭੂਚਾਲ
ਤਸਵੀਰ ਕੈਪਸ਼ਨ, 10 ਦਿਨਾਂ ਦਾ ਯਾਗੀਜ਼ ਕਈ ਦਿਨ ਆਪਣੀ ਮਾਂ ਨਾਲ ਮਲਬੇ ਹੇਠ ਦੱਬਿਆ ਰਿਹਾ

ਤੁਰਕੀ ਤੇ ਸੀਰੀਆ ਦੀ ਸਰਹੱਦ ਉੱਤੇ ਆਏ ਭੂਚਾਲ ਵਿੱਚ ਹਜ਼ਾਰਾਂ ਮੌਤਾਂ ਹੋਈਆਂ ਤੇ ਅਣਗਿਣਤ ਲੋਕ ਮਲਬੇ ਹੇਠ ਦੱਬੇ ਗਏ ਸਨ।

ਇਸ ਭੂਚਾਲ 'ਚ ਨੇਕਲਾ ਤੇ ਉਸ ਦਾ 10 ਦਿਨਾਂ ਦਾ ਪੁੱਤ ਵੀ ਮਲਬੇ ਹੇਠਾਂ ਦੱਬ ਗਏ ਸਨ। ਉਨ੍ਹਾਂ ਨੂੰ ਕਰੀਬ ਚਾਰ ਦਿਨਾਂ ਬਾਅਦ ਸੁਰੱਖਿਅਤ ਬਾਹਰ ਕੱਢਿਆ ਗਿਆ।

ਨੇਕਲਾ ਨੂੰ ਮਲਬੇ ਹੇਠ ਖ਼ਤਮ ਹੁੰਦੀ ਨਜ਼ਰ ਆਉਂਦੀ ਜ਼ਿੰਦਗੀ ਵਿੱਚ 10 ਦਿਨਾਂ ਦੇ ਬੱਚੇ ਦਾ ਸਹਾਰਾ ਮਹਿਸੂਸ ਹੁੰਦਾ ਰਿਹਾ ਸੀ।

ਉਸ ਨੂੰ ਦਿਨ ਰਾਤ ਵੀ ਯਾਦ ਨਾ ਰਹੇ ਤੇ ਆਪਣੇ ਬੱਚੇ ਨੂੰ ਦੁੱਧ ਚੁੰਘਾਕੇ ਜ਼ਿਉਂਦਾ ਰੱਖਣ ਦੀ ਜ਼ਿੱਦ ਜ਼ਰੂਰ ਸੀ।

ਜਦ ਖਾਣ ਨੂੰ ਕੁਝ ਨਹੀਂ ਸੀ ਤੇ ਪੀਣ ਲਈ ਪਾਣੀ ਵੀ ਨਹੀਂ ਸੀ ਨੇਕਲਾ ਨੇ ਆਪਣਾ ਦੁੱਧ ਪੀਣ ਦੀ ਕੋਸ਼ਿਸ਼ ਵੀ ਕੀਤੀ, ਜੋ ਨਾਕਾਮਯਾਬ ਰਹੀ।

ਭੂਚਾਲ ਪ੍ਰਭਾਵਿਤ ਇਲਾਕਿਆਂ ਵਿੱਚ ਹਾਲੇ ਤੱਕ ਵੀ ਰਾਹਤ ਕਾਰਜ ਜਾਰੀ ਹਨ। ਮਲਬੇ ਹੇਠ ਦੱਬੇ ਅਣਗਿਣਤ ਲੋਕਾਂ ਨੇ ਦਮ ਤੋੜ ਦਿੱਤਾ ਤਾਂ ਕੁਝ ਹਫ਼ਤਿਆਂ ਬੱਧੀ ਜ਼ਿਉਂਦੇ ਜੀਅ ਕਿਸੇ ਸਹਾਰੇ ਦੀ ਉਡੀਕ ਕਰਦੇ ਰਹੇ।

ਜ਼ਿਕਰਯੋਗ ਹੈ ਕਿ ਤੁਰਕੀ ਅਤੇ ਸੀਰੀਆ ਵਿੱਚ 6 ਫਰਵਰੀ ਨੂੰ ਤੜਕੇ ਆਏ ਭਿਆਨਕ ਭੂਚਾਲ ਵਿੱਚ ਹੁਣ ਤੱਕ 28 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ।

ਤੁਰਕੀ ਭੂਚਾਲ
ਤਸਵੀਰ ਕੈਪਸ਼ਨ, ਇਮਾਰਤ ਦਾ ਮਲਬਾ ਜਿਸ ਹੇਠ ਨੇਕਲਾ ਤੇ ਉਸ ਦਾ 10 ਦਿਨਾਂ ਪੁੱਤ ਦੱਬੇ ਗਏ ਸਨ

ਮਾਂ-ਪੁੱਤ ਮਲਬੇ ਹੇਠ ਦੱਬੇ ਗਏ

ਜਦੋਂ ਨੇਕਲਾ ਕੈਮਜ਼ ਨੇ 27 ਜਨਵਰੀ ਨੂੰ ਆਪਣੇ ਦੂਜੇ ਬੇਟੇ ਨੂੰ ਜਨਮ ਦਿੱਤਾ, ਤਾਂ ਉਸਨੇ ਉਸਦਾ ਨਾਮ ਯਾਗੀਜ਼ ਰੱਖਿਆ, ਜਿਸਦਾ ਅਰਥ ਹੈ "ਬਹਾਦੁਰ"।

ਨੇਕਲਾ ਕੈਮਜ਼ ਦੇ ਘਰ 27 ਜਨਵਰੀ ਨੂੰ ਦੂਜੇ ਪੁੱਤ ਨੇ ਜਨਮ ਲਿਆ। ਉਸ ਦਾ ਨਾਮ ਯਾਗੀਜ਼ ਰੱਖਿਆ ਗਿਆ, ਜਿਸ ਦਾ ਅਰਥ ਹੈ 'ਬਹਾਦਰֹ'।

ਸਿਰਫ਼ 10 ਦਿਨਾਂ ਬਾਅਦ, ਸਥਾਨਕ ਸਮੇਂ ਅਨੁਸਾਰ 04:17 ਵਜੇ, ਨੇਕਲਾ ਦੱਖਣੀ ਤੁਰਕੀ ਦੇ ਹਤਾਏ ਸੂਬੇ ਵਿੱਚ ਆਪਣੇ ਘਰ ਵਿੱਚ ਆਪਣੇ ਪੁੱਤਰ ਨੂੰ ਦੁੱਧ ਪਿਲਾ ਰਹੀ ਸੀ। ਕੁਝ ਦੇਰ ਬਾਅਦ ਉਹ ਮਲਬੇ ਦੇ ਢੇਰਾਂ ਹੇਠ ਦੱਬ ਗਏ।

ਜਿਸ ਦਿਨ ਭੂਚਾਲ ਆਇਆ ਤੜਕੇ 04:17 ਵਜੇ ਉਹ ਆਪਣੇ ਪੁੱਤ ਨੂੰ ਦੁੱਧ ਪਿਲਾ ਰਹੀ ਸੀ। ਉਸੇ ਸਮੇਂ ਭੂਚਾਲ ਆਇਆ, ਜਿਸ 'ਚ ਉਹ ਆਪਣੇ ਪੁੱਤ ਨੂੰ ਗੋਦ 'ਚ ਲਈ ਬੈਠੀ ਮਲਬੇ ਹੇਠ ਦੱਬ ਗਈ।

ਨੇਕਲਾ ਅਤੇ ਉਨ੍ਹਾਂ ਦਾ ਪਰਿਵਾਰ ਸਮੰਦਗ ਕਸਬੇ ਵਿੱਚ ਪੰਜ ਮੰਜ਼ਿਲਾ ਇਮਾਰਤ ਦੀ ਦੂਜੀ ਮੰਜ਼ਿਲ 'ਤੇ ਰਹਿੰਦੇ ਸਨ।

ਨੇਕਾਲਾ ਦੱਸਦੇ ਹਨ ਕਿ ਇਹ ਇੱਕ ਵਧੀਆ ਇਮਾਰਤ ਸੀ ਤੇ ਅਸੀਂ ਉਸ ਵਿੱਚ ਸਾਰੇ ਸੁਰੱਖਿਅਤ ਮਹਿਸੂਸ ਕਰ ਰਹੇ ਸਨ।

ਉਸ ਨੂੰ ਸਵੇਰ ਤੱਕ ਪਤਾ ਨਹੀਂ ਸੀ ਕਿ ਜਿਸ ਘਰ ਵਿੱਚ ਉਹ ਆਪਣੇ ਦੋ ਪੁੱਤਾਂ, ਪਤੀ ਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਖ਼ੁਸ਼ਗਵਾਰ ਜ਼ਿੰਦਗੀ ਬਿਤਾਉਣ ਦਾ ਸੁਪਨਾ ਸਜਾ ਰਹੀ ਸੀ, ਉਹ ਭੂਚਾਲ ਆਉਣ 'ਤੇ ਢਹਿ ਢੇਰੀ ਹੋ ਜਾਵੇਗਾ ਤੇ ਜ਼ਿੰਦਗੀ ਵੀ ਤਬਾਹ ਹੋ ਜਾਵੇਗੀ।

ਉਹ ਕਹਿੰਦੇ ਹਨ," ਜਦੋਂ ਭੂਚਾਲ ਦੇ ਝਟਕੇ ਮਹਿਸੂਸ ਹੋਣੇ ਸ਼ੁਰੂ ਹੋਏ, ਮੈਂ ਦੂਜੇ ਕਮਰੇ ਵਿੱਚ ਬੈਠੇ ਆਪਣੇ ਪਤੀ ਕੋਲ ਜਾਣਾ ਚਾਹੁੰਦੇ ਸਨ। ਤੇ ਉਹ ਵੀ ਸਾਡੇ ਕੋਲ ਆਉਣਾ ਚਾਹੁੰਦੇ ਸਨ।"

"ਪਰ ਜਿਵੇਂ ਹੀ ਉਹ ਆਉਣ ਲੱਗੇ ਤਾਂ ਉਨ੍ਹਾਂ ਉੱਪਰ ਅਲਮਾਰੀ ਡਿੱਗ ਗਈ ਤੇ ਉਹ ਸਾਡੇ ਤੱਕ ਪਹੁੰਚ ਹੀ ਨਾ ਸਕੇ।"

ਨੇਕਲਾ ਦੱਸਦੇ ਹਨ,"ਭੂਚਾਲ ਦੇ ਝਟਕੇ ਬਹੁਤ ਤੇਜ਼ ਸਨ, ਕੰਧ ਡਿੱਗ ਗਈ ਤੇ ਕਮਰਾ ਹਿੱਲਣ ਲੱਗਿਆ। ਇਮਾਰਤ ਖਿਸਕ ਰਹੀ ਸੀ। ਜਦੋਂ ਭੂਚਾਲ ਰੁਕਿਆ, ਉਸ ਸਮੇਂ ਮੈਨੂੰ ਪਤਾ ਲੱਗਿਆ ਕਿ ਮੈਂ ਇੱਕ ਮੰਜ਼ਿਲ ਹੇਠਾਂ ਡਿੱਗ ਚੁੱਕੀ ਸੀ। ਮੈਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਚੀਖ਼- ਚੀਖ਼ ਕੇ ਬੁਲਾਉਣ ਲੱਗੀ ਪਰ ਅਗਿਓਂ ਕੋਈ ਹੁੰਗਾਰਾ ਨਾ ਆਇਆ।"

ਜਦ ਸਭ ਕੁਝ ਸੰਭਲਿਆ ਤਾਂ 33 ਨੇਕਲਾ ਨੇ ਦੇਖਿਆ ਕਿ ਉਨ੍ਹਾਂ ਦੇ ਪੁੱਤ ਮਾਂ ਦੇ ਗਲ਼ੇ ਨਾਲ ਚਿੰਬੜਿਆ ਹੋਇਆ ਸੀ। ਉਨ੍ਹਾਂ ਉੱਪਰ ਇੱਕ ਅਲਮਾਰੀ ਡਿੱਗੀ, ਜਿਸ ਨੇ ਵੱਡੀਆਂ ਢਿੱਗਾਂ ਨੂੰ ਉਨ੍ਹਾਂ ਉੱਪਰ ਡਿੱਗਣ ਤੋਂ ਬਚਾ ਲਿਆ ਸੀ।

ਮਾਂ ਪੁੱਤ, ਇਸ ਸਥਿਤੀ ਵਿੱਚ ਚਾਰ ਦਿਨਾਂ ਤੱਕ ਰਹੇ।

ਤੁਰਕੀ ਭੂਚਾਲ

ਤਸਵੀਰ ਸਰੋਤ, EKREM IMAMOGLU

ਤਸਵੀਰ ਕੈਪਸ਼ਨ, ਯਾਗੀਰ ਦੇ ਅਹਿਸਾਸ ਨੇ ਉਸ ਦੀ ਮਾਂ ਨੂੰ ਵੀ ਬਚਣ ਦੀ ਆਸ ਦਿੱਤੀ

ਮਲਬੇ ਹੇਠਾਂ ਪਹਿਲਾ ਦਿਨ

ਮਲਬੇ ਦੇ ਹੇਠਾਂ ਸਿਰਫ਼ ਪਜਾਮੇ ਪਾਈ, ਪਈ ਨੇਕਲਾ "ਪਿਚ ਬਲੈਕ" ਤੋਂ ਇਲਾਵਾ ਕੁਝ ਵੀ ਨਹੀਂ ਦੇਖ ਸਕਦੀ ਸੀ, ਇਸ ਲਈ ਉਸਨੂੰ ਇਹ ਪਤਾ ਲਗਾਉਣ ਲਈ ਆਪਣੀਆਂ ਹੋਰ ਇੰਦਰੀਆਂ 'ਤੇ ਭਰੋਸਾ ਕਰਨਾ ਪਿਆ ਕਿ ਕੀ ਹੋ ਰਿਹਾ ਹੈ।

ਮਲਬੇ ਹੇਠਾਂ ਦੱਬੀ ਨੇਕਲਾ ਨੂੰ ਕੁਝ ਵੀ ਨਜ਼ਰ ਨਹੀਂ ਸੀ ਆ ਰਿਹਾ, ਸਿਵਾਏ ਟੁੱਟੀ ਅਲਮਾਰੀ ਦੇ।

ਜਿਸ ਗੱਲ ਨੇ ਉਸ ਨੂੰ ਹੌਸਲਾ ਦਿੱਤਾ, ਉਹ ਸੀ ਯਾਗੀਜ਼ ਦੇ ਚਲਦੇ ਸਾਹ ਮਹਿਸੂਸ ਹੋਣਾ।

ਉਸ ਨੂੰ ਹੌਸਲਾ ਹੋਇਆ ਕਿ ਉਸ ਦਾ 10 ਕੁ ਦਿਨਾਂ 'ਬਹਾਦਰ' ਪੁੱਤ ਹਾਲੇ ਜ਼ਿਉਂਦਾ ਸੀ।

ਉਸ ਨੂੰ ਮਹਿਸੂਸ ਹੋਇਆ ਜਿਵੇਂ ਉਸਦੇ ਹੇਠਾਂ ਬੱਚਿਆਂ ਦੇ ਖਿਡੌਣੇ ਹਨ ਪਰ ਉਹ ਕੁਝ ਦੇਖਣ ਜਾਂ ਅਰਾਮ ਨਾਲ ਬੈਠ ਸਕਣ ਦੀ ਸਥਿਤੀ ਵਿੱਚ ਨਹੀਂ ਸੀ।

ਨੇਕਲਾ ਆਪਣੇ ਨਵਜੰਮੇ ਬੱਚੇ ਦੀ ਕੋਮਲ ਚਮੜੀ ਤੇ ਸਖ਼ਤ ਮਲਬੇ ਤੋਂ ਬਿਨਾਂ ਕੁਝ ਵੀ ਮਹਿਸੂਸ ਨਹੀਂ ਸੀ ਕਰ ਪਾ ਰਹੀ।

ਦੂਰੋਂ, ਕੁਝ ਆਵਾਜ਼ਾਂ ਉਸ ਦੇ ਕੰਨਾਂ ਵਿੱਚ ਪੈ ਰਹੀਆਂ ਸਨ। ਉਸ ਨੇ ਖ਼ੁਦ ਵੀ ਮਦਦ ਲਈ ਕਿਸੇ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ। ਅਲਮਾਰੀ 'ਤੇ ਜ਼ੋਰ ਜ਼ੋਰ ਨਾਲ ਹੱਥ ਮਾਰਿਆ ਪਰ ਬਾਹਰੋਂ ਕਿਸੇ ਦੇ ਆਉਣ ਦਾ ਕੋਈ ਸੰਕੇਤ ਨਹੀਂ ਸੀ ਮਿਲ ਰਿਹਾ।

ਉਹ ਚੀਖ਼ ਰਹੀ ਸੀ,"ਕੋਈ ਹੈ? ਕੋਈ ਮੈਨੂੰ ਸੁਣ ਸਕਦਾ ਹੈ?"

ਕੁਝ ਦੇਰ ਬਾਅਦ ਨੇਕਲਾ ਨੂੰ ਅਹਿਸਾਸ ਹੋਇਆ ਕਿ ਕੋਈ ਵੀ ਨਹੀਂ ਆਵੇਗਾ।

ਉਹ ਕਹਿੰਦੇ ਹਨ,"ਮੈਂ ਬਹੁਤ ਡਰ ਗਈ ਸੀ।"

Banner

ਭੂਚਾਲ ਅਤੇ ਉਸ ਦੀ ਤਬਾਹੀ ਬਾਰੇ ਜੋ ਕੁਝ ਹੁਣ ਤੱਕ ਪਤਾ...

  • ਦੱਖਣੀ ਤੁਰਕੀ ਤੇ ਸੀਰੀਆ 'ਚ ਭਿਆਨਕ ਭੂਚਾਲ 6 ਫਰਵਰੀ ਨੂੰ ਆਇਆ, ਭੂਚਾਲ ਦੀ ਤੀਬਰਤਾ 7.8 ਸੀ
  • ਹੁਣ ਤੱਕ 28 ਹਜ਼ਾਰ ਤੋਂ ਵੀ ਵੱਧ ਲੋਕਾਂ ਦਾ ਜਾਨ ਜਾ ਚੁੱਕੀ ਹੈ
  • ਨੇਕਲਾ ਤੇ ਉਨ੍ਹਾਂ ਦਾ 10 ਦਿਨ ਦਾ ਬੱਚਾ ਵੀ ਮਲਬੇ ਹੇਠਾਂ ਦੱਬੇ ਗਏ ਸਨ
  • ਬਚਾਅ ਕਾਰਜ ਲਗਾਤਾਰ ਜਾਰੀ ਹਨ
  • ਕਈ ਲੋਕ ਰਾਸ਼ਨ ਦੀ ਘਾਟ ਨਾਲ ਜੂਝ ਰਹੇ ਹਨ ਤਾਂ ਹੋਰ ਲੋਕ ਠੰਡ ਕਾਰਨ ਮਰ ਜਾਣਗੇ
  • ਸੰਯੁਕਤ ਰਾਸ਼ਟਰ ਸਣੇ ਕੈਨੇਡਾ, ਅਮਰੀਕਾ ਅਤੇ ਭਾਰਤ ਸਣੇ ਕਈ ਸੰਸਥਾਵਾਂ ਵੱਲੋਂ ਮਦਦ ਪਹੁੰਚਾਈ ਜਾ ਰਹੀ ਹੈ
Banner
ਤੁਰਕੀ ਭੂਚਾਲ
ਤਸਵੀਰ ਕੈਪਸ਼ਨ, ਤੁਰਕੀ ਵਿੱਚ ਭੂਚਾਲ ਆਉਣ ਤੋਂ ਬਾਅਦ ਕਈ ਇਮਾਰਤਾਂ ਢਹਿ ਢੇਰੀ ਹੋ ਗਈਆਂ

ਦਿਨ ਸਮਾਂ ਕੁਝ ਨਾ ਯਾਦ ਰਿਹਾ

ਮਲਬੇ ਦੇ ਹੇਠਾਂ ਹਨੇਰੇ ਵਿੱਚ, ਨੇਕਲਾ ਨੂੰ ਕੁਝ ਪਤਾ ਨਹੀਂ ਸੀ ਲੱਗ ਰਿਹਾ ਕਿ ਸਮਾਂ ਕਿੰਨਾਂ ਹੋਇਆ ਹੈ।

ਉਹ ਕਹਿੰਦੇ ਹਨ,"ਜ਼ਿੰਦਗੀ ਅਜਿਹੀ ਬਿਲਕੁਲ ਨਹੀਂ ਹੋਣੀ ਚਾਹੀਦੀ ਸੀ।"

"ਨਵੇਂ ਬੱਚੇ ਨਾਲ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਦੀ ਯੋਜਨਾਵਾਂ ਬਣਾਉਂਦੇ ਹੋ ਅਤੇ ਫਿਰ... ਅਚਾਨਕ ਤੁਸੀਂ ਮਲਬੇ ਹੇਠਾਂ ਦੱਬ ਜਾਂਦੇ ਹੋ।"

ਇਹ ਔਖਾ ਸੀ ਪਰ ਉਹ ਜਾਣਦੀ ਸੀ ਕਿ ਉਸ ਨੂੰ ਯਾਗੀਜ਼ ਦੀ ਦੇਖਭਾਲ ਕਰਨੀ ਪਵੇਗੀ। ਉਥੇ ਕੁਝ ਵੀ ਨਹੀਂ ਸੀ। ਪਰ ਉਹ ਆਪਣਾ ਦੁੱਧ ਪਿਲਾਕੇ ਬੱਚੇ ਨੂੰ ਜ਼ਿਉਂਦਾ ਰੱਖਣ ਲਈ ਬਜ਼ਿੱਦ ਸੀ।

ਪਾਣੀ ਜਾਂ ਭੋਜਨ ਕੁਝ ਵੀ ਨਹੀਂ ਸੀ ਜਾਂ ਉਹ ਉਸ ਤੱਕ ਪਹੁੰਚ ਨਹੀਂ ਸੀ ਸਕਦੀ।

ਇਸ ਵਾਰ ਤਾਂ ਨਿਰਾਸ਼ਾ ਇਸ ਹੱਦ ਤੱਕ ਹੋਈ ਕਿ ਉਸ ਨੇ ਆਪਣਾ ਹੀ ਦੁੱਧ ਪੀਣ ਦੀ ਅਸਫ਼ਲ ਕੋਸ਼ਿਸ਼ ਕੀਤੀ।

ਨੇਕਲਾ ਡ੍ਰਿਲਸ ਦੀ ਗੜਗੜਾਹਟ ਨੂੰ ਮਹਿਸੂਸ ਕਰ ਸਕਦੀ ਸੀ, ਉਸ ਨੂੰ ਪੈਰਾਂ ਦੀਆਂ ਆਵਾਜ਼ਾਂ ਵੀ ਸੁਣ ਰਹੀਆਂ ਸਨ।

ਉਸਨੇ ਆਪਣੀ ਊਰਜਾ ਬਚਾਉਣ ਅਤੇ ਉਦੋਂ ਤੱਕ ਚੁੱਪ ਰਹਿਣ ਦਾ ਫ਼ੈਸਲਾ ਕੀਤਾ ਜਦੋਂ ਤੱਕ ਬਾਹਰੋਂ ਆਉਂਦੀਆਂ ਆਵਾਜ਼ਾਂ ਨੇੜੇ ਨਹੀਂ ਆ ਜਾਂਦੀਆਂ।

ਉਸਨੇ ਲਗਾਤਾਰ ਆਪਣੇ ਪਰਿਵਾਰ ਬਾਰੇ ਸੋਚਿਆ, ਆਪਣੀ ਛਾਤੀ 'ਤੇ ਲਿਪਟੇ ਬੱਚੇ ਬਾਰੇ, ਮਲਬੇ 'ਚ ਕਿਤੇ ਗੁਆਚੇ ਆਪਣੇ ਪਤੀ ਅਤੇ ਪੁੱਤਰ ਬਾਰੇ।

ਉਹ ਭੂਚਾਲ ਵਿੱਚ ਹੋਰ ਰਿਸ਼ਤੇਦਾਰਾਂ 'ਤੇ ਪਈ ਮਾਰ ਬਾਰੇ ਸੋਚ ਕੇ ਵੀ ਚਿੰਤਤ ਸੀ।

ਨੇਕਲਾ ਜਦੋਂ ਮਲਬੇ ਹੇਠੋਂ ਬਾਹਰ ਆ ਸਕਣ ਦੀ ਸੰਭਾਵਨਾਂ ਨੂੰ ਲੈ ਕੇ ਨਿਰਾਸ਼ ਹੋਈ ਉਸ ਨੂੰ ਯਾਗੀਜ਼ ਦੀ ਮੌਜੂਦਗੀ ਨੇ ਆਸ ਦਿੱਤੀ।

ਉਹ ਬਹੁਤੀ ਦੇਰ ਸੁੱਤਾ ਰਹਿੰਦਾ ਸੀ ਅਤੇ ਜਦੋਂ ਉਹ ਜਾਗਦਾ ਰੋਣ ਲੱਗਦਾ ਸੀ। ਇਸ ਦੌਰਾਨ ਨੇਕਲਾ ਉਸ ਨੂੰ ਦੁੱਧ ਪਿਲਾਕੇ ਠੀਕ ਰੱਖਣ ਦੀ ਜਦੋਜਹਿਦ ਕਰਦੀ ਰਹੀ ਸੀ।

ਤੁਰਕੀ ਭੂਚਾਲ
ਤਸਵੀਰ ਕੈਪਸ਼ਨ, ਨੇਕਲਾ ਤੇ ਉਨ੍ਹਾਂ ਦਾ ਪਰਿਵਾਰ ਆਖ਼ਿਰ ਇਕੱਠੇ ਹੋ ਗਏ

ਜ਼ਿਉਣ ਦੀ ਆਸ

ਕਰੀਬ 90 ਘੰਟਿਆਂ ਤੋਂ ਵੱਧ ਸਮੇਂ ਬਾਅਦ ਨੇਕਲਾ ਨੇ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਸੁਣੀ। ਉਸ ਨੂੰ ਕਈ ਵਾਰ ਆਪਣੇ ਆਪ 'ਤੇ ਯਕੀਨ ਨਾ ਆਉਂਦਾ।

ਕੁੱਤਿਆਂ ਦੇ ਭੌਂਕਣ ਦੇ ਮਗਰ ਮਗਰ ਕੁਝ ਇਨਸਾਨੀ ਆਵਾਜ਼ਾਂ ਆਉਂਦੀਆਂ ਸਨ।

ਕਿਸੇ ਨੇ ਮਲਬੇ ਵਿੱਚ ਆਵਾਜ਼ ਮਾਰੀ ਤੇ ਪੁੱਛਿਆ,"ਕੀ ਤੁਸੀਂ ਠੀਕ ਹੋ? ਹਾਂ, ਲਈ ਇੱਕ ਵਾਰ ਖੜਕਾਓ। ਤੁਸੀਂ ਕਿਸ ਅਪਾਰਟਮੈਂਟ ਵਿੱਚ ਰਹਿੰਦੇ ਹੋ?"

ਇਸ ਤਰ੍ਹਾਂ ਉਸ ਨੂੰ ਲੱਭ ਲਿਆ ਗਿਆ।

ਬਚਾਅ ਕਰਮੀਆਂ ਨੇ ਉਸ ਨੂੰ ਲੱਭਣ ਲਈ ਜ਼ਮੀਨ ਵਿੱਚ ਪੁੱਟਣੀ ਸ਼ੁਰੂ ਕਰ ਦਿੱਤੀ।

ਫਿਰ ਇੱਕ ਪਲ ਆਇਆ, ਉਹ ਯਾਗੀਜ਼ ਨੂੰ ਫੜੀ ਬੈਠੀ ਸੀ।

ਹਨ੍ਹੇਰੇ ਨੂੰ ਚੀਰ ਕੇ ਇੱਕ ਚਮਕਦੀ ਰੌਸ਼ਨੀ ਉਸ ਦੀਆਂ ਅੱਖਾਂ ਵਿੱਚ ਪਈ, ਇਹ ਰਾਹਤ ਕਰਮੀਆਂ ਦੀਆਂ ਟਾਰਚ ਦੀ ਰੌਸ਼ਨੀ ਸੀ।

ਜਦੋਂ ਇਸਤਾਂਬੁਲ ਮਿਉਂਸਪੈਲਟੀ ਫਾਇਰ ਡਿਪਾਰਟਮੈਂਟ ਦੀ ਬਚਾਅ ਟੀਮ ਨੇ ਨੇਕਲਾ ਨੂੰ ਯਾਗੀਜ਼ ਦੀ ਉਮਰ ਬਾਰੇ ਪੁੱਛਿਆਂ ਤਾਂ ਉਹ ਕੁਝ ਪੱਕਾ ਨਾ ਦੱਸ ਸਕੀ। ਉਸ ਨੂੰ ਸਿਰਫ਼ ਇੰਨਾਂ ਪਤਾ ਸੀ ਕਿ ਜਿਸ ਦਿਨ ਭੂਚਾਲ ਆਇਆ ਉਹ 10 ਦਿਨਾਂ ਦਾ ਸੀ।

ਤੁਰਕੀ ਭੂਚਾਲ

ਤਸਵੀਰ ਸਰੋਤ, Reuters

10 ਦਿਨਾਂ ਬੱਚੇ ਦੀ ਬਦੌਲਤ ਬਚੀ ਜਾਨ

ਜਦੋਂ ਉਸ ਨੂੰ ਐਂਬੂਲੈਂਸ ਵੱਲ ਲਿਜਾਇਆ ਗਿਆ, ਉਸ ਨੂੰ ਪਤਾ ਲੱਗਿਆ ਕਿ ਉਨ੍ਹਾਂ ਦਾ ਦੂਜਾ ਪੁੱਤਰ ਵੀ ਬਚ ਗਿਆ ਸੀ।

ਹਸਪਤਾਲ ਪਹੁੰਚਣ ਤੇ ਨੇਕਲਾ ਦੇ ਪਰਿਵਾਰਕ ਮੈਂਬਰਾਂ ਨੇ ਉਸ ਦਾ ਸਵਾਗਤ ਕੀਤਾ ਤੇ ਦੱਸਿਆ ਕਿ ਉਸਦੇ ਪਤੀ ਇਰਫਾਨ, ਅਤੇ ਤਿੰਨ ਸਾਲ ਦੇ ਪੁੱਤ ਯਗੀਤ ਕਰੀਮ ਨੂੰ ਮਲਬੇ ਹੇਠੋਂ ਕੱਢ ਕੇ ਬਚਾ ਲਿਆ ਗਿਆ ਹੈ।

ਪਰ ਉਨ੍ਹਾਂ ਦੀਆਂ ਲੱਤਾਂ ਅਤੇ ਪੈਰਾਂ 'ਤੇ ਗੰਭੀਰ ਸੱਟਾਂ ਲੱਗਣ ਕਾਰਨ ਉਨ੍ਹਾਂ ਨੂੰ ਦੂਰ ਅਡਾਨਾ ਸੂਬੇ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।

ਕਮਾਲ ਦੀ ਗੱਲ ਇਹ ਹੈ ਕਿ ਨੇਕਲਾ ਅਤੇ ਯਾਗੀਜ਼ ਨੂੰ ਕੋਈ ਗੰਭੀਰ ਸਰੀਰਕ ਸੱਟ ਨਹੀਂ ਲੱਗੀ ਸੀ। ਉਨ੍ਹਾਂ ਨੂੰ ਛੁੱਟੀ ਦੇਣ ਤੋਂ ਪਹਿਲਾਂ ਨਿਗਰਾਨੀ ਲਈ 24 ਘੰਟਿਆਂ ਲਈ ਹਸਪਤਾਲ ਵਿੱਚ ਰੱਖਿਆ ਗਿਆ ਸੀ।

ਨੇਕਲਾ ਕੋਲ ਵਾਪਸ ਜਾਣ ਲਈ ਕੋਈ ਘਰ ਨਹੀਂ ਸੀ, ਪਰ ਪਰਿਵਾਰ ਦਾ ਇੱਕ ਮੈਂਬਰ ਉਸਨੂੰ ਲੱਕੜ ਅਤੇ ਤਰਪਾਲ ਤੋਂ ਬਣਾਏ ਗਏ ਇੱਕ ਅਸਥਾਈ ਨੀਲੇ ਤੰਬੂ ਵਿੱਚ ਵਾਪਸ ਲੈ ਆਇਆ ਸੀ।

ਉੱਥੇ ਕੁੱਲ 13 ਜਾਣੇ ਸਨ ਤੇ ਸਾਰੇ ਆਪਣੇ ਘਰ ਗੁਆ ਚੁੱਕੇ ਹਨ।

ਟੈਂਟ ਵਿੱਚ, ਪਰਿਵਾਰ ਇੱਕ ਦੂਜੇ ਦਾ ਸਮਰਥਨ ਕਰਦੇ ਹਨ, ਇੱਕ ਛੋਟੇ ਸਟੋਵ ਉੱਤੇ ਕੌਫੀ ਬਣਾਉਂਦੇ ਹਨ, ਸ਼ਤਰੰਜ ਖੇਡਦੇ ਹਨ ਅਤੇ ਕਹਾਣੀਆਂ ਸਾਂਝੀਆਂ ਕਰਦੇ ਹਨ।

ਨੇਕਲਾ ਉਸ ਨਾਲ ਜੋ ਹੋਇਆ ਉਸ ਨੂੰ ਸਵਿਕਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਕਹਿੰਦੀ ਹੈ ਕਿ ਉਹ ਆਪਣੀ ਜਾਨ ਬਚਾਉਣ ਲਈ ਯਾਗੀਜ਼ ਦੀ ਦੇਣਦਾਰ ਹੈ।

ਉਹ ਕਹਿੰਦੀ ਹੈ,"ਮੈਨੂੰ ਲਗਦਾ ਹੈ ਕਿ ਜੇ ਮੇਰਾ ਬੱਚਾ ਇਸ ਸਭ ਵਿੱਚ ਆਪਣੇ ਆਪ ਨੂੰ ਬਚਾ ਸਕਣ ਦੀ ਹਿੰਮਤ ਨਾ ਰੱਖਦਾ ਹੁੰਦਾ ਤਾਂ ਮੈਂ ਵੀ ਨਾ ਬਚਦੀ।"

ਹੁਣ ਉਹ ਬਸ ਇੱਕ ਅਰਦਾਸ ਕਰਦੀ ਹੈ ਕਿ ਉਸਦਾ ਪੁੱਤ ਦੁਬਾਰਾ ਜ਼ਿੰਦਗੀ 'ਚ ਅਜਿਹਾ ਅਣਸੁਖਾਵਾਂ ਅਨੁਭਵ ਨਾ ਕਰੇ।

ਨੇਕਲਾ ਕਹਿੰਦੀ ਹੈ,"ਮੈਂ ਇਸ ਗੱਲ ਤੋਂ ਬਹੁਤ ਖੁਸ਼ ਹਾਂ ਕਿ ਉਹ ਇੱਕ ਨਵਜੰਮਿਆ ਬੱਚਾ ਹੈ ਅਤੇ ਉਸਨੂੰ ਕੁਝ ਵੀ ਯਾਦ ਨਹੀਂ ਰਵੇਗਾ।"

ਫ਼ੋਨ ਦੀ ਰਿੰਗ ਵੱਜਦੀ ਹੈ ਜੋ ਨੇਕਲਾ ਦੇ ਚਿਹਰੇ 'ਤੇ ਮੁਸਕਰਾਹਟ ਬਖੇਰ ਦਿੰਦੀ ਹੈ। ਹਸਪਤਾਲ ਤੋਂ ਇਰਫਾਨ ਅਤੇ ਯਗੀਤ ਹਨ।

ਇਰਫਾਨ ਫ਼ੋਨ ਦੀ ਸਕ੍ਰੀਨ 'ਤੇ ਨਜ਼ਰ ਆਉਂਦੇ ਆਪਣੇ ਬੱਚੇ ਨੂੰ ਪੁੱਛਦਾ ਹੈ, "ਹੈਲੋ ਬਹਾਦਰ, ਮੇਰੇ ਪੁੱਤ ਦਾ ਕੀ ਹਾਲ ਹੈ?" ਨੇਕਲਾ ਨੇ ਯਾਗੀਜ਼ ਨੂੰ ਬਚਾਅ ਕਰਮੀਆਂ ਹਵਾਲੇ ਕਰ ਦਿੱਤਾ ਤੇ ਜਦੋਂ ਖ਼ੁਦ ਬਾਹਰ ਨਿਕਲੀ ਕਿਸੇ ਨੂੰ ਵੀ ਪਛਾਣ ਨਾ ਸਕੀ।

Banner

ਇਹ ਵੀ ਪੜ੍ਹੋ:

Banner

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)