ਲੰਡਨ: ਲੈਸਟਰ ਵਿੱਚ ਹਿੰਦੂਆਂ ਤੇ ਮੁਸਲਮਾਨਾਂ ਵਿਚਾਲੇ ਤਣਾਅ, ਕੀ ਹੈ ਪੂਰਾ ਮਾਮਲਾ

- ਲੇਖਕ, ਕੈਰੋਲਾਈਨ ਲੋਬ੍ਰਿਜ, ਜੇਮਸ ਲਿਨ, ਡੈਨ ਮਾਰਟਿਨ
- ਰੋਲ, ਬੀਬੀਸੀ ਪੱਤਰਕਾਰ
ਸ਼ਨੀਵਾਰ ਨੂੰ ਲੰਡਨ ਕੋਲ ਲੈਸਟਰ ਵਿੱਚ ਪੈਦਾ ਹੋਏ ਤਣਾਅ ਤੋਂ ਬਾਅਦ ਪੁਲਿਸ ਅਤੇ ਸਥਾਨਕ ਨੇਤਾਵਾਂ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
ਇੱਥੇ ਹਿੰਦੂ ਅਤੇ ਮੁਸਲਮਾਨ ਭਾਈਚਾਰੇ ਦੇ ਨੌਜਵਾਨਾਂ ਵਿਚਾਲੇ ਤਣਾਅ ਵਧ ਗਿਆ ਸੀ।
ਪੁਲਿਸ ਮੁਤਾਬਕ ਇੱਥੇ 'ਅਚਾਨਕ ਪ੍ਰਦਰਸ਼ਨ ਸ਼ੁਰੂ ਹੋ ਗਿਆ ਸੀ', ਜਿਸ ਤੋਂ ਬਾਅਦ ਹੁਣ ਤੱਕ ਦੋ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਆਉਣ ਵਾਲੇ ਕੁਝ ਦਿਨਾਂ ਤੱਕ ਇੱਥੇ ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ ਰਹੇਗੀ।
ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ 'ਚ 28 ਅਗਸਤ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਮੁਕਾਬਲੇ ਤੋਂ ਬਾਅਦ ਕਈ ਥਾਵਾਂ 'ਤੇ ਦੋਵਾਂ ਭਾਈਚਾਰਿਆਂ ਦੇ ਲੋਕਾਂ ਵਿਚਾਲੇ ਤਣਾਅ ਦੇ ਹਾਲਾਤ ਪੈਦਾ ਹੋ ਗਏ, ਜਿਸ 'ਚ ਇਹ ਤਾਜ਼ਾ ਘਟਨਾ ਹੈ।
ਲੈਸਟਰ ਸਥਿਤ ਫੈਡਰੇਸ਼ਨ ਆਫ ਮੁਸਲਿਮ ਆਰਗੇਨਾਈਜੇਸ਼ਨਜ਼ ਦੇ ਸੁਲੇਮਾਨ ਨਗਦੀ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਸੜਕਾਂ 'ਤੇ ਜੋ ਦੇਖਿਆ, ਉਹ ਚਿੰਤਾਜਨਕ ਹੈ।''
''ਭਾਰਤ-ਪਾਕਿਸਤਾਨ ਮੈਚ ਤੋਂ ਬਾਅਦ ਇੱਥੇ ਭਾਈਚਾਰੇ ਵਿੱਚ ਪਹਿਲਾਂ ਹੀ ਤਣਾਅ ਸੀ। ਇੱਥ ਖੇਡ ਮੌਕੇ ਲੋਕਾਂ ਦਾ ਵੱਡਾ ਇਕੱਠ ਹੁੰਦਾ ਹੈ ਅਤੇ ਕਈ ਵਾਰ ਹਾਲਾਤ ਵਿਗੜ ਜਾਂਦੇ ਹਨ।"

ਤਸਵੀਰ ਸਰੋਤ, LEICESTER MEDIA
"ਸਾਨੂੰ ਸ਼ਾਂਤੀ ਨਾਲ ਕੰਮ ਲੈਣਾ ਚਾਹੀਦਾ ਹੈ, ਇਸ ਤਰ੍ਹਾਂ ਦਾ ਤਣਾਅ ਖ਼ਤਮ ਹੋਣਾ ਚਾਹੀਦਾ ਹੈ। ਕੁਝ ਨੌਜਵਾਨ ਹਨ ਜੋ ਬਹੁਤ ਨਾਰਾਜ਼ ਹਨ। ਇਸ ਕਾਰਨ ਉਹ ਤਬਾਹੀ ਮਚਾ ਰਹੇ ਹਨ। "
"ਅਸੀਂ ਸਾਰਿਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਇਹ ਸਭ ਖ਼ਤਮ ਹੋਣਾ ਚਾਹੀਦਾ ਹੈ। ਅਸੀਂ ਉਨ੍ਹਾਂ ਨੌਜਵਾਨਾਂ ਦੇ ਘਰਾਂ ਵਿੱਚ ਉਨ੍ਹਾਂ ਨੇ ਬਜ਼ੁਰਗਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਉਨ੍ਹਾਂ ਨੂੰ ਸਮਝਾਉਣ।"
ਲੈਸਟਰ 'ਚ ਹਿੰਦੂ ਅਤੇ ਜੈਨ ਮੰਦਿਰਾਂ ਨਾਲ ਜੁੜੇ ਸੰਜੀਵ ਪਟੇਲ ਦਾ ਕਹਿਣਾ ਹੈ ਕਿ ਸ਼ਨੀਵਾਰ ਰਾਤ ਦੀ ਘਟਨਾ ਤੋਂ ਉਹ ਹੈਰਾਨ ਹਨ।
ਉਹ ਕਹਿੰਦੇ ਹੈ, "ਅਸੀਂ ਦਹਾਕਿਆਂ ਤੋਂ ਇਸ ਸ਼ਹਿਰ ਵਿੱਚ ਸ਼ਾਂਤੀ ਨਾਲ ਰਹਿ ਰਹੇ ਹਾਂ, ਪਰ ਪਿਛਲੇ ਕੁਝ ਹਫ਼ਤਿਆਂ ਵਿੱਚ ਇਹ ਸਪੱਸ਼ਟ ਹੋ ਗਿਆ ਹੈ ਕਿ ਲੋਕ ਕਿਸ ਗੱਲ ਨੂੰ ਲੈ ਕੇ ਗੁੱਸੇ ਹਨ, ਇਨ੍ਹਾਂ 'ਤੇ ਚਰਚਾ ਜ਼ਰੂਰੀ ਹੈ ਤਾਂ ਜੋ ਲੋਕ ਸਮਝ ਸਕਣ।"
"ਕਿਸੇ ਵੀ ਹਾਲਾਤ ਵਿੱਚ ਹਿੰਸਾ ਦਾ ਰਾਹ ਅਖ਼ਤਿਆਰ ਕਰਨਾ ਠੀਕ ਨਹੀਂ ਹੈ। ਪਿਛਲੇ ਕੁਝ ਦਿਨਾਂ ਵਿੱਚ ਅਤੇ ਖ਼ਾਸ ਤੌਰ 'ਤੇ ਸ਼ਨੀਵਾਰ ਨੂੰ ਜੋ ਕੁਝ ਹੋਇਆ, ਉਸ ਤੋਂ ਅਸੀਂ ਡਰੇ ਹੋਏ ਹਾਂ।"
"ਹਿੰਦੂ, ਜੈਨ ਅਤੇ ਮੁਸਲਿਮ ਭਾਈਚਾਰੇ ਦੇ ਆਗੂ ਵਾਰ-ਵਾਰ ਕਹਿ ਰਹੇ ਹਨ ਕਿ ਸਾਨੂੰ ਕੰਮ ਕਰਨਾ ਚਾਹੀਦਾ ਹੈ। ਸ਼ਾਂਤੀ ਨਾਲ ਕੰਮ ਲੈਣਾ ਹੈ।"

ਮੁੱਖ ਗੱਲਾਂ
- ਲੰਡਨ ਦੇ ਸ਼ਹਿਰ ਲੈਸਟਰ ਵਿੱਚ ਹਿੰਦੂ ਅਤੇ ਮੁਸਲਮਾਨ ਭਾਈਚਾਰੇ ਦੇ ਨੌਜਵਾਨਾਂ ਵਿਚਾਲੇ ਤਣਾਅ ਵਧ ਗਿਆ ਸੀ।
- ਪੁਲਿਸ ਮੁਤਾਬਕ ਇੱਥੇ ਅਚਾਨਕ ਪ੍ਰਦਰਸ਼ਨ ਸ਼ੁਰੂ ਹੋ ਗਿਆ ਸੀ।
- ਹੁਣ ਤੱਕ ਦੋ ਲੋਕ ਗ੍ਰਿਫ਼ਤਾਰ ਕੀਤੇ ਗਏ ਹਨ।
- ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਮੁਕਾਬਲੇ ਤੋਂ ਬਾਅਦ ਕਈ ਥਾਵਾਂ 'ਤੇ ਦੋਵਾਂ ਭਾਈਚਾਰਿਆਂ ਦੇ ਲੋਕਾਂ ਵਿਚਾਲੇ ਤਣਾਅ ਦੇ ਹਾਲਾਤ ਪੈਦਾ ਹੋ ਗਏ।
- ਗ੍ਰੀਨ ਲੇਨ ਰੋਡ 'ਤੇ ਰਹਿਣ ਵਾਲੀ ਇਕ ਔਰਤ ਨੇ ਕਿਹਾ ਕਿ ਸ਼ਨੀਵਾਰ ਨੂੰ ਜੋ ਦੇਖਿਆ ਉਹ "ਬਹੁਤ ਡਰਾਉਣਾ" ਸੀ।

ਗੁੰਮਰਾਹਕੁਨ ਜਾਣਕਾਰੀ ਤੋਂ ਬਚਣ ਦੀ ਅਪੀਲ
ਸੰਜੀਵ ਪਟੇਲ ਨੇ ਲੋਕਾਂ ਨੂੰ ਸੋਸ਼ਲ ਮੀਡੀਆ 'ਤੇ ਚੱਲ ਰਹੀ ਕਿਸੇ ਵੀ ਗੁੰਮਰਾਹਕੁਨ ਜਾਣਕਾਰੀ ਤੋਂ ਬਚਣ ਦੀ ਅਪੀਲ ਵੀ ਕੀਤੀ ਹੈ।
ਉਨ੍ਹਾਂ ਕਿਹਾ, "ਹਿੰਸਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ। ਇਹ ਸ਼ਾਂਤੀ ਨਾਲ ਇੱਕ ਦੂਜੇ ਨਾਲ ਗੱਲ ਕਰਨ ਦਾ ਵੇਲਾ ਹੈ।"
ਪੁਲਿਸ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਉਨ੍ਹਾਂ ਨੇ ਇੱਕ ਵਿਅਕਤੀ ਨੂੰ ਸਾਜ਼ਿਸ਼ ਦੇ ਸ਼ੱਕ ਵਿੱਚ ਅਤੇ ਇੱਕ ਨੂੰ ਤੇਜ਼ਧਾਰ ਹਥਿਆਰ ਰੱਖਣ ਦੇ ਸ਼ੱਕ ਵਿੱਚ ਹਿਰਾਸਤ ਵਿੱਚ ਲਿਆ ਹੈ। ਇਹ ਦੋਵੇਂ ਵਿਅਕਤੀ ਫਿਲਹਾਲ ਪੁਲਿਸ ਹਿਰਾਸਤ ਵਿੱਚ ਹਨ।

ਤਸਵੀਰ ਸਰੋਤ, LEICESTER MEDIA
ਲੈਸਟਰ ਸਿਟੀ ਦੇ ਮੇਅਰ ਸਰ ਪੀਟਰ ਸੋਲਸਬੀ ਨੇ ਕਿਹਾ, "ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਸ਼ੱਕ ਸੀ ਕਿ ਸ਼ਨੀਵਾਰ ਨੂੰ ਕੋਈ ਵੀ ਅਜਿਹਾ ਕੁਝ ਕਰੇਗਾ। ਪੁਲਿਸ ਲੋਕਾਂ ਨੂੰ ਸ਼ਾਂਤ ਰਹਿਣ ਲਈ ਕਹਿ ਰਹੀ ਹੈ ਅਤੇ ਉਨ੍ਹਾਂ ਨੂੰ ਭਰੋਸਾ ਦਿਵਾ ਰਹੀ ਹੈ।"
"ਸ਼ਨੀਵਾਰ ਰਾਤ ਨੂੰ ਸਥਿਤੀ ਬਹੁਤ ਖਰਾਬ ਹੋ ਗਈ ਅਤੇ ਮੈਂ ਇਸ ਵਿੱਚ ਫਸੇ ਲੋਕਾਂ ਨੂੰ ਲੈ ਕੇ ਚਿੰਤਤ ਸੀ। ਮੈਨੂੰ ਖੁਸ਼ੀ ਹੈ ਕਿ ਪੁਲਿਸ ਹਰਕਤ ਵਿੱਚ ਆਈ, ਇਹ ਕੋਈ ਆਸਾਨ ਕੰਮ ਨਹੀਂ ਸੀ।"
ਉਨ੍ਹਾਂ ਕਿਹਾ, "ਤਣਾਅ ਵਿੱਚ ਸ਼ਾਮਲ ਜ਼ਿਆਦਾਤਰ ਲੋਕ ਨੌਜਵਾਨ ਸਨ, ਜਿਨ੍ਹਾਂ ਦੀ ਉਮਰ 20 ਸਾਲ ਦੇ ਕਰੀਬ ਹੋਵੇਗੀ।"
"ਮੈਂ ਸੁਣਿਆ ਹੈ ਕਿ ਇੱਥੇ ਤਣਾਅ ਪੈਦਾ ਕਰਨ ਦਾ ਮੌਕਾ ਲੱਭਣ ਲਈ ਸ਼ਹਿਰ ਦੇ ਬਾਹਰੋਂ ਲੋਕ ਆਏ ਸਨ। ਜਿਸ ਇਲਾਕੇ ਵਿੱਚ ਇਹ ਸਭ ਵਾਪਰਿਆਂ ਉੱਥੇ ਅਜੇ ਵੀ ਹਾਲਾਤ ਚਿੰਤਾਜਨਕ ਹਨ।"
ਸਰ ਪੀਟਰ ਨੇ ਕਿਹਾ ਕਿ ਇਹ ਮਹੱਤਵਪੂਰਨ ਸੀ ਕਿ ਕਮਿਊਨਿਟੀ ਲੀਡਰ ਅੱਗੇ ਆਉਣ ਅਤੇ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਹੈ।
ਹਾਲਾਂਕਿ ਉਨ੍ਹਾਂ ਨੇ ਸਵੀਕਾਰ ਕੀਤਾ ਕਿ ਨੌਜਵਾਨਾਂ ਤੱਕ ਪਹੁੰਚਣਾ ਅਤੇ ਉਨ੍ਹਾਂ ਨੂੰ ਮਨਾਉਣਾ ਆਪਣੇ ਆਪ ਵਿੱਚ ਇੱਕ ਚੁਣੌਤੀ ਸੀ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਸ਼ਨੀਵਾਰ ਰਾਤ ਦੀ ਘਟਨਾ ਬਾਰੇ ਲੈਸਟਰਸ਼ਾਇਰ ਪੁਲਿਸ ਤੋਂ ਅਸਥਾਈ ਚੀਫ ਕਾਂਸਟੇਬਲ ਰੌਬ ਨਿਕਸਨ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ, "ਸਾਨੂੰ ਪੂਰਬੀ ਲੈਸਟਰ ਖੇਤਰ ਤੋਂ ਤਣਾਅ ਦੀਆਂ ਕਈ ਰਿਪੋਰਟਾਂ ਮਿਲੀਆਂ ਹਨ।"
"ਸਾਡੇ ਅਧਿਕਾਰੀ ਉੱਥੇ ਹਨ ਅਤੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਸੀਂ ਹੋਰ ਅਧਿਕਾਰੀ ਭੇਜ ਰਹੇ ਹਾਂ। ਉੱਥੇ ਜਿਨ੍ਹਾਂ ਕੋਲ ਲੋਕਾਂ ਨੂੰ ਰੋਕ ਕੇ ਅਤੇ ਜਾਂਚ ਕਰਨ ਦਾ ਅਧਿਕਾਰ ਹੈ।"
"ਅਸੀਂ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਕਿ ਉਹ ਇਸ ਵਿੱਚ ਸ਼ਾਮਲ ਨਾ ਹੋਣ ਅਤੇ ਸ਼ਾਂਤੀ ਬਣਾਈ ਰੱਖਣ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2

ਇਹ ਵੀ ਪੜ੍ਹੋ-

ਹਾਲਾਤ ਆਮ ਵਾਂਗ ਹੋ ਰਹੇ ਹਨ - ਪੁਲਿਸ
ਐਤਵਾਰ ਨੂੰ, ਪੁਲਿਸ ਨੇ ਕਿਹਾ ਕਿ "ਸਥਿਤੀ ਕਾਬੂ ਵਿੱਚ ਹੈ" ਅਤੇ ਹਾਲਾਤ ਸਾਧਾਰਣ ਹੋ ਰਹੇ ਹਨ।
ਪੁਲਿਸ ਨੇ ਕਿਹਾ, "ਹਿੰਸਾ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੀਆਂ ਕਈ ਰਿਪੋਰਟਾਂ ਆਈਆਂ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।"
"ਸਾਨੂੰ ਜਾਣਕਾਰੀ ਹੈ ਕਿ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਜਾ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਲੈਸਟਰ ਦੇ ਮੇਲਟਨ ਰੋਡ 'ਤੇ ਇੱਕ ਧਾਰਮਿਕ ਇਮਾਰਤ 'ਤੇ ਝੰਡੇ ਉਤਾਰਨ ਦੀ ਕੋਸ਼ਿਸ਼ ਕਰ ਰਿਹਾ ਹੈ।"
"ਅਜਿਹਾ ਪ੍ਰਤੀਤ ਹੁੰਦਾ ਹੈ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪੁਲਿਸ ਤਣਾਅ ਨੂੰ ਘੱਟ ਕਰਨ ਲਈ ਕੋਸ਼ਿਸ਼ ਕਰ ਰਹੀ ਸੀ। ਮਾਮਲੇ ਦੀ ਜਾਂਚ ਕੀਤੀ ਜਾਵੇਗੀ।"
ਚਸ਼ਮਦੀਦ ਨੇ ਕੀ ਦੇਖਿਆ?
ਸ਼ਨੀਵਾਰ ਨੂੰ ਤਣਾਅ ਨੂੰ ਦੇਖਣ ਵਾਲੀ ਇਕ ਔਰਤ ਚਸ਼ਮਦੀਦ ਨੇ ਕਿਹਾ ਕਿ ਉੱਥੇ ਮੌਜੂਦ ਲੋਕਾਂ ਨੇ ਪੂਰੇ ਚਿਹਰੇ ਨੂੰ ਢਕਣ ਵਾਲੇ ਕਾਲੇ ਮਾਸਕ ਪਹਿਨੇ ਹੋਏ ਸਨ ਅਤੇ ਉਨ੍ਹਾਂ ਹੁੱਡ (ਟੋਪੀ) ਲਗਾਈ ਹੋਈ ਸੀ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਹਰ ਥਾਂ ਮੌਜੂਦ ਸੀ, ਅਜਿਹਾ ਲੱਗ ਰਿਹਾ ਸੀ ਜਿਵੇਂ ਕੋਈ ਫੁੱਟਬਾਲ ਮੈਚ ਦੇਖ ਕੇ ਭੀੜ ਵਾਪਸ ਆ ਰਹੀ ਹੋਵੇ।

ਤਸਵੀਰ ਸਰੋਤ, Google
ਉਨ੍ਹਾਂ ਨੇ ਕਿਹਾ, "ਪੁਲਿਸ ਨੇ ਰਸਤਾ ਰੋਕਿਆ ਹੋਇਆ ਸੀ। ਪੁਲਿਸ ਅਧਿਕਾਰੀਆਂ ਨੇ ਮੋਢੇ ਨਾਲ ਮੋਢੇ ਜੋੜ ਕੇ ਉਪਿੰਗਮ ਰੋਡ ਨੂੰ ਰੋਕਿਆ ਹੋਇਆ ਸੀ।"
ਆਨਲਾਈਨ ਫੁਟੇਜ ਵਿੱਚ ਪੁਲਿਸ ਭੀੜ ਨੂੰ ਖਿੰਡਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਦਕਿ ਬੋਤਲਾਂ ਸਮੇਤ ਕਈ ਚੀਜ਼ਾਂ ਸੁੱਟੀਆਂ ਜਾ ਰਹੀਆਂ ਹਨ।
ਗ੍ਰੀਨ ਲੇਨ ਰੋਡ 'ਤੇ ਰਹਿਣ ਵਾਲੀ ਇਕ ਔਰਤ ਨੇ ਕਿਹਾ ਕਿ ਸ਼ਨੀਵਾਰ ਨੂੰ ਜੋ ਦੇਖਿਆ ਉਹ "ਬਹੁਤ ਡਰਾਉਣਾ" ਸੀ।
ਉਹ ਕਹਿੰਦੀ ਹੈ, "ਸਾਰਾ ਮਾਮਲਾ ਕਾਬੂ ਤੋਂ ਬਾਹਰ ਜਾਪਦਾ ਸੀ। ਪੁਲਿਸ ਉੱਥੇ ਸੀ ਪਰ ਉਹ ਇਸ ਨੂੰ ਕਾਬੂ ਕਰਨ ਦੀ ਸਥਿਤੀ ਵਿੱਚ ਨਹੀਂ ਸੀ।"
"ਲੋਕ ਅਜੇ ਵੀ ਡਰੇ ਹੋਏ ਹਨ, ਅਨਿਸ਼ਚਿਤਤਾ ਦੀ ਸਥਿਤੀ ਹੈ ਅਤੇ ਹੁਣ ਜੋ ਕੁਝ ਵੀ ਹੋਇਆ ਹੈ ਉਹ ਪਿਛਲੇ ਕੁਝ ਹਫ਼ਤਿਆਂ ਦੌਰਾਨ ਪੈਦਾ ਹੋਏ ਤਣਾਅ ਕਾਰਨ ਹੈ।"

ਇਹ ਵੀ ਪੜ੍ਹੋ-

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












