ਲਿਜ਼ ਟ੍ਰਸ : 7 ਸਾਲ ਦੀ ਉਮਰ ਵਿਚ ਪ੍ਰਧਾਨ ਮੰਤਰੀ ਦਾ ਰੋਲ ਕਰਨ ਵਾਲੀ ਹੁਣ ਪੀਐੱਮ ਦੀ ਕੁਰਸੀ ਉੱਤੇ ਬੈਠੇਗੀ

ਲਿਜ਼ ਟ੍ਰਸ

ਤਸਵੀਰ ਸਰੋਤ, Reuters

ਲਿਜ਼ ਟ੍ਰਸ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣਨ ਦੀ ਦੌੜ ਨੂੰ ਜਿੱਤ ਲਿਆ ਹੈ। ਉਨ੍ਹਾਂ ਨੇ ਇਸ ਦੌੜ ਵਿੱਚ ਭਾਰਤੀ ਮੂਲ ਦੇ ਰਿਸ਼ੀ ਸੁਨਕ ਨੂੰ ਹਰਾਇਆ ਹੈ।

ਲਿਜ਼ ਟ੍ਰਸ ਨੂੰ ਕੁੱਲ 81,326 ਵੋਟ ਮਿਲੇ ਹਨ ਜਦਕਿ ਰਿਸ਼ੀ ਸੁਨਕ ਨੂੰ 60,399 ਵੋਟ ਮਿਲੇ ਹਨ। ਇਸ ਚੋਣ ਵਿੱਚ ਕੁੱਲ 82.6% ਵੋਟਿੰਗ ਹੋਈ ਹੈ।

‘ਵੀ ਵਿਲ ਡਿਲੀਵਰ...ਵੀ ਵਲ ਡਿਲੀਵਰ’

ਆਪਣੇ ਭਾਸ਼ਣ ਵਿੱਚ ਟ੍ਰਸ ਨੇ ਸਭ ਤੋਂ ਪਹਿਲਾਂ ਆਪਣੇ ਹਮਾਇਤੀਆਂ ਦੀ ਧੰਨਵਾਦ ਕੀਤਾ। ਉਨ੍ਹਾਂ ਨੇ ਆਪਣੀ ਪਾਰਟੀ ਨੂੰ 'ਇਤਿਹਾਸ ਦੇ ਸਭ ਤੋਂ ਲੰਬੇ ਜੌਬ ਇੰਟਰਵਿਊ ਨੂੰ ਆਯੋਜਿਤ ਕਰਵਾਉਣ ਦੇ ਲਈ ਧੰਨਵਾਦ ਕੀਤਾ।

ਇਸ ਦੇ ਨਾਲ ਹੀ ਉਨ੍ਹਾਂ ਨੇ ਬੌਰਿਸ ਜੌਨਸਨ ਦਾ ਬ੍ਰੈਗਜ਼ਿਟ ਲਈ ਸ਼ੁੱਕਰੀਆ ਅਦਾ ਕੀਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਟੈਕਸ ਘੱਟ ਕਰਨ ਲਈ ਠੋਸ ਪਲਾਨ ਹੈ।

ਉਨ੍ਹਾਂ ਨੇ ਆਪਣੇ ਭਾਸ਼ਣ ਦੇ ਅੰਤ ਵਿੱਚ ਕਿਹਾ, "ਵੀ ਵਿਲ ਡਿਲੀਵਰ, ਵੀ ਵਿਲ ਡਿਲੀਵਰ, ਵੀ ਵਿਲ ਡਿਲੀਵਰ' ਯਾਨੀ ਉਹ ਵਾਅਦੇ ਪੂਰੇ ਕਰਨਗੇ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ 2024 ਦੀਆਂ ਆਮ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਲੇਬਰ ਪਾਰਟੀ ਨੂੰ ਮਾਤ ਦੇਵੇਗੀ।

ਕੌਣ ਹਨ ਲਿਜ਼ ਟ੍ਰਸ

ਸੱਤ ਸਾਲ ਦੀ ਉਮਰ ਵਿੱਚ ਲਿਜ਼ ਟ੍ਰਸ ਨੇ ਮਾਰਗ੍ਰੈਟ ਥੈਚਰ ਦੀ ਭੂਮਿਕਾ ਨਿਭਾਈ ਸੀ। ਇਹ ਸਕੂਲ ਵਿੱਚ ਬੱਚਿਆਂ ਨੂੰ ਸਿਖਾਉਣ ਵਾਸਤੇ ਚੋਣਾਂ ਬਾਰੇ ਇੱਕ ਪ੍ਰੋਗਰਾਮ ਸੀ।

1983 ਦੀਆਂ ਚੋਣਾਂ ਵਿੱਚ ਭਾਵੇਂ ਮਾਰਗ੍ਰੈਟ ਥੈਚਰ ਨੇ ਜਿੱਤ ਹਾਸਿਲ ਕੀਤੀ ਸੀ ਪਰ ਆਪਣੇ ਸਕੂਲ ਵਿੱਚ ਲਿਜ਼ ਉਨ੍ਹਾਂ ਦੀ ਭੂਮਿਕਾ ਵਿੱਚ ਨਹੀਂ ਜਿੱਤ ਸਕੇ।

ਬਹੁਤ ਸਾਲਾਂ ਬਾਅਦ ਉਸ ਘਟਨਾ ਨੂੰ ਯਾਦ ਕਰਦੇ ਹੋਏ ਲਿਜ਼ ਨੇ ਦੱਸਿਆ, "ਮੈਂ ਆਪਣੇ ਵੱਲੋਂ ਬਹੁਤ ਵਧੀਆ ਭਾਸ਼ਨ ਦਿੱਤਾ ਸੀ ਪਰ ਮੈਨੂੰ ਕੋਈ ਵੋਟ ਨਹੀਂ ਮਿਲੀ। ਮੈਂ ਵੀ ਆਪਣੇ ਆਪ ਨੂੰ ਵੋਟ ਨਹੀਂ ਕੀਤਾ ਸੀ।"

39 ਸਾਲਾਂ ਬਾਅਦ ਉਨ੍ਹਾਂ ਕੋਲ ਮੌਕਾ ਸੀ ਕਿ ਉਹ ਮਾਰਗ੍ਰੇਟ ਥੈਚਰ ਦੇ ਇਤਿਹਾਸ ਨੂੰ ਦੁਹਰਾਉਣ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਬਣ ਜਾਣ।

ਇਸ ਦੇ ਨਾਲ ਹੀ ਉਹ ਕੰਜ਼ਰਵੇਟਿਵ ਲੀਡਰ ਵੀ ਬਣ ਚੁੱਕੇ ਹਨ।

1975 ਵਿੱਚ ਆਕਸਫੋਰਡ ਵਿਖੇ ਜਨਮੀ ਮੈਰੀ ਐਲਿਜ਼ਬੈੱਥ ਟ੍ਰਸ ਨੇ ਆਪਣੇ ਪਿਤਾ ਅਤੇ ਮਾਤਾ ਨੂੰ 'ਖੱਬੇ ਪੱਖੀ' ਦੱਸਿਆ ਹੈ। ਉਨ੍ਹਾਂ ਦੇ ਪਿਤਾ ਗਣਿਤ ਦੇ ਪ੍ਰੋਫੈਸਰ ਹਨ ਅਤੇ ਮਾਤਾ ਇੱਕ ਨਰਸ।

ਆਪਣੀ ਜਵਾਨੀ ਵਿੱਚ ਉਨ੍ਹਾਂ ਦੀ ਮਾਤਾ ਨੇ ਸਰਕਾਰ ਦੇ ਪ੍ਰਮਾਣੂ ਸਮਝੌਤਿਆਂ ਦਾ ਵਿਰੋਧ ਕੀਤਾ ਸੀ ਅਤੇ ਇਸ ਦੇ ਖ਼ਿਲਾਫ਼ ਹੋਏ ਪ੍ਰਦਰਸ਼ਨਾਂ ਵਿੱਚ ਵੀ ਹਿੱਸਾ ਲਿਆ ਸੀ।

ਦਰਅਸਲ ਮਾਰਗ੍ਰੈਟ ਥੈਚਰ ਦੀ ਸਰਕਾਰ ਨੇ ਅਮਰੀਕੀ ਸਰਕਾਰ ਨੂੰ ਗ੍ਰੀਨਹਮ, ਲੰਡਨ ਵਿੱਚ ਅਮਰੀਕੀ ਪ੍ਰਮਾਣੂ ਵਾਰਹੈੱਡ ਦੀ ਇਜਾਜ਼ਤ ਦਿੱਤੀ ਸੀ।

ਬੀਬੀਸੀ

ਲਿਜ਼ ਟ੍ਰਸ ਬਾਰੇ ਖ਼ਾਸ ਗੱਲਾਂ

  • ਉਮਰ - 47 ਸਾਲ
  • ਜਨਮ ਸਥਾਨ - ਆਕਸਫੋਰਡ
  • ਘਰ - ਲੰਡਨ ਅਤੇ ਨੌਰਫੋਕ
  • ਪੜ੍ਹਾਈ - ਆਕਸਫੋਰਡ ਯੂਨੀਵਰਸਿਟੀ
  • ਪਰਿਵਾਰ - ਉਨ੍ਹਾਂ ਦਾ ਵਿਆਹ ਅਕਾਉਂਟੈਂਟ ਹੋ ਲੈਰੀ ਨਾਲ ਹੋਇਆ ਹੈ ਅਤੇ ਉਨ੍ਹਾਂ ਦੀਆਂ ਦੋ ਧੀਆਂ ਹਨ
  • ਸੰਸਦ ਸੀਟ - ਦੱਖਣ ਪੱਛਮੀ ਨੌਰਫੌਕ
ਬੀਬੀਸੀ

ਜਦੋਂ ਉਨ੍ਹਾਂ ਦੀ ਉਮਰ ਚਾਰ ਸਾਲ ਸੀ ਉਨ੍ਹਾਂ ਦਾ ਪਰਿਵਾਰ ਗਲਾਸਗੋ ਤੋਂ ਥੋੜ੍ਹੀ ਦੂਰ ਨਵੀਂ ਜਗ੍ਹਾ 'ਤੇ ਵਸਿਆ ਸੀ।

ਉਨ੍ਹਾਂ ਦੇ ਭਰਾ ਨੇ ਬੀਬੀਸੀ ਰੇਡੀਓ 4 ਨਾਲ ਗੱਲ ਕਰਦੇ ਹੋਏ ਦੱਸਿਆ ਕਿ ਅਕਸਰ ਪਰਿਵਾਰ ਬੈਠ ਕੇ ਜਦੋਂ ਸ਼ਤਰੰਜ, ਲੂਡੋ ਵਗੈਰਾ ਖੇਡਦਾ ਸੀ ਤਾਂ ਲਿਜ਼ ਅਕਸਰ ਗਾਇਬ ਹੋ ਜਾਂਦੀ ਸੀ। ਉਸ ਨੂੰ ਹਾਰਨ ਨਾਲੋਂ ਏਧਰ ਓਧਰ ਚਲੇ ਜਾਣਾ ਠੀਕ ਲੱਗਦਾ ਸੀ।

ਉਨ੍ਹਾਂ ਦਾ ਪਰਿਵਾਰ ਬਾਅਦ ਵਿੱਚ ਯੂਕੇ ਦੇ ਲੀਡਜ਼ ਵਿਖੇ ਚਲਾ ਗਿਆ ਜਿੱਥੇ ਉਨ੍ਹਾਂ ਨੇ ਆਪਣੀ ਰਾਊਂਡਏ ਸਕੂਲ ਵਿੱਚ ਸਕੂਲੀ ਪੜ੍ਹਾਈ ਪੂਰੀ ਕੀਤੀ। ਇਸ ਬਾਰੇ ਲਿਜ਼ ਨੇ ਆਖਿਆ ਸੀ ਕਿ ਉਨ੍ਹਾਂ ਨੇ ਅਜਿਹੇ ਬੱਚਿਆਂ ਨੂੰ ਦੇਖਿਆ ਹੈ ਜੋ ਅਕਸਰ ਪੜ੍ਹਾਈ ਵਿੱਚ ਪਿੱਛੇ ਰਹਿ ਜਾਂਦੇ ਸਨ ਅਤੇ ਉਨ੍ਹਾਂ ਨੂੰ ਹੀਣ ਭਾਵਨਾ ਨਾਲ ਦੇਖਿਆ ਜਾਂਦਾ ਸੀ।

ਲਿਜ਼ ਟ੍ਰਸ

ਤਸਵੀਰ ਸਰੋਤ, Getty Images

ਉਨ੍ਹਾਂ ਦੇ ਨਾਲ ਪੜ੍ਹਨ ਵਾਲੇ ਅਤੇ ਰਾਊਂਡਏ ਸਕੂਲ ਵਿਖੇ ਪੜ੍ਹੇ ਹੋਰ ਵਿਦਿਆਰਥੀ ਜਿਨ੍ਹਾਂ ਵਿੱਚ ਗਾਰਡੀਅਨਜ਼ ਪੱਤਰਕਾਰ ਮਾਰਟਿਨ ਪੈੱਨਗਿਲੇ ਸ਼ਾਮਿਲ ਹਨ, ਇਸ ਨਾਲ ਸਹਿਮਤ ਨਹੀਂ ਹੁੰਦੇ। ਉਹ ਆਖਦੇ ਹਨ ਕਿ ਆਪਣੇ ਰਾਜਨੀਤਕ ਸਵਾਰਥ ਲਈ ਹੋ ਸਕਦਾ ਹੈ ਲਿਜ਼ ਇਹ ਗੱਲ ਕਰਦੇ ਹੋਣ।

ਸਕੂਲ ਤੋਂ ਬਾਅਦ ਲਿਜ਼ ਆਕਸਫੋਰਡ ਯੂਨੀਵਰਸਿਟੀ ਗਏ ਅਤੇ ਰਾਜਨੀਤੀ ਸ਼ਾਸਤਰ, ਅਰਥ ਸ਼ਾਸਤਰ ਅਤੇ ਫਿਲਾਸਫੀ ਦੀ ਪੜ੍ਹਾਈ ਕੀਤੀ।

ਆਪਣੇ ਕਾਲਜ ਦੇ ਦਿਨਾਂ ਵਿੱਚ ਉਹ ਲਿਬਰਲ ਡੈਮੋਕਰੈਟ ਨੂੰ ਸਮਰਥਨ ਦਿੰਦੇ ਸਨ।

1994 ਵਿੱਚ ਪਾਰਟੀ ਦੀ ਮੀਟਿੰਗ ਦੌਰਾਨ ਉਨ੍ਹਾਂ ਨੇ ਰਾਜਾਸ਼ਾਹੀ ਖ਼ਤਮ ਕਰਨ ਦੀ ਗੱਲ ਕਰਦੇ ਹੋਏ ਬ੍ਰਿਟੇਨ ਵਿੱਚ ਆਖਿਆ, "ਅਸੀਂ ਲਿਬਰਲ ਡੈਮੋਕਰੈਟ ਸਭ ਲੋਕਾਂ ਲਈ ਬਰਾਬਰ ਦੇ ਮੌਕਿਆਂ ਦੇ ਪੱਖ ਵਿੱਚ ਹਾਂ। ਅਸੀਂ ਨਹੀਂ ਮੰਨਦੇ ਕਿ ਕੁਝ ਲੋਕਾਂ ਦਾ ਜਨਮ ਬਾਕੀ ਲੋਕਾਂ ਉੱਪਰ ਰਾਜ ਕਰਨ ਲਈ ਹੁੰਦਾ ਹੈ।"

ਸੰਸਦ ਵਿੱਚ ਜਾਣ ਦੀ ਇੱਛਾ

ਆਕਸਫੋਰਡ ਵਿੱਚ ਪੜ੍ਹਦੇ ਹੋਏ ਹੀ ਉਹ ਡੈਮੋਕਰੈਟ ਤੋਂ ਕੰਜ਼ਰਵੇਟਿਵ ਵਿਚਾਰਧਾਰਾ ਵੱਲ ਮੁੜੇ। ਆਪਣੀ ਪੜ੍ਹਾਈ ਤੋਂ ਬਾਅਦ ਉਨ੍ਹਾਂ ਨੇ ਸ਼ੈੱਲ ਕੰਪਨੀ ਲਈ ਅਕਾਊਂਟੈਂਟ ਵਜੋਂ ਕੰਮ ਕੀਤਾ। ਉਨ੍ਹਾਂ ਨੇ ਕੇਬਲ ਅਤੇ ਵਾਇਰਲੈੱਸ ਕੰਪਨੀ ਲਈ ਵੀ ਕੰਮ ਕੀਤਾ।

ਆਪਣੇ ਨਾਲ ਕੰਮ ਕਰਦੇ ਅਕਾਉਂਟੈਂਟ ਹੋ ਲੈਰੀ ਨਾਲ 2000 ਵਿੱਚ ਵਿਆਹ ਕਰਵਾ ਲਿਆ। ਉਨ੍ਹਾਂ ਦੇ ਦੋ ਬੱਚੇ ਹਨ।

2001 ਉਨ੍ਹਾਂ ਨੇ ਹੈਮਸਵਰਥ ਤੋਂ ਚੋਣਾਂ ਲੜੀਆਂ ਪਰ ਉਹ ਹਾਰ ਗਏ। 2005 ਵਿੱਚ ਉਨ੍ਹਾਂ ਨੇ ਕਾਰਡਨ ਵੈਲੀ ਤੋਂ ਚੋਣਾਂ ਲੜੀਆਂ ਅਤੇ ਫਿਰ ਹਾਰ ਗਏ।

ਦੱਖਣ ਪੂਰਬੀ ਲੰਡਨ ਦੇ ਗ੍ਰੀਨਵਿਚ ਤੋਂ ਉਹ 2006 ਵਿੱਚ ਕੌਂਸਲਰ ਚੁਣੇ ਗਏ ਅਤੇ ਫਿਰ ਉਸ ਤੋਂ ਬਾਅਦ 2008 ਵਿੱਚ ਵੀ ਉਨ੍ਹਾਂ ਨੇ ਰਾਈਟ ਆਫ ਸੈਂਟਰ ਸੰਸਥਾ ਲਈ ਕੰਮ ਕੀਤਾ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਕੰਜ਼ਰਵੇਟਿਵ ਆਗੂ ਡੇਵਿਡ ਕੈਮਰੂਨ ਨੇ ਉਨ੍ਹਾਂ ਨੂੰ 2010 ਦੀਆਂ ਚੋਣਾਂ ਲਈ ਪਾਰਟੀ ਦੇ ਮੋਢੀ ਉਮੀਦਵਾਰਾਂ ਦੀ ਸੂਚੀ ਵਿੱਚ ਰੱਖਿਆ ਅਤੇ ਉਨ੍ਹਾਂ ਨੂੰ ਸਾਊਥਵੈਸਟ ਨੌਰਫੋਕ ਤੋਂ ਉਮੀਦਵਾਰ ਬਣਾਇਆ ਗਿਆ।

ਇਸ ਸੀਟ ਤੋਂ ਪਾਰਟੀ ਅਕਸਰ ਜਿੱਤਦੀ ਰਹੀ ਹੈ। ਇਸ ਤੋਂ ਥੋੜ੍ਹੇ ਚਿਰ ਬਾਅਦ ਹੀ ਵਿਵਾਦ ਹੋ ਗਿਆ ਅਤੇ ਪਤਾ ਲੱਗਿਆ ਕਿ ਉਨ੍ਹਾਂ ਦੇ ਐਮਪੀ ਮਾਰਕ ਫੈੱਡ ਨਾਲ ਕੁਝ ਸਾਲ ਪਹਿਲਾਂ ਪ੍ਰੇਮ ਸੰਬੰਧ ਰਹੇ ਹਨ।

ਉਨ੍ਹਾਂ ਤੋਂ ਵਿਰੋਧੀਆਂ ਵੱਲੋਂ ਟਿਕਟ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਗਈ ਪਰ ਅਜਿਹਾ ਨਹੀਂ ਹੋਇਆ ਅਤੇ 13000 ਤੋਂ ਵੱਧ ਵੋਟਾਂ ਨਾਲ ਉਹ ਜਿੱਤ ਗਏ।

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

ਉਨ੍ਹਾਂ ਦੇ ਚਾਰ ਸੰਸਦ ਮੈਂਬਰਾਂ ਨਾਲ ਮਿਲ ਕੇ ਇੱਕ ਕਿਤਾਬ ਵੀ ਲਿਖੀ ਹੈ ਜਿਸ ਦਾ ਸਿਰਲੇਖ 'ਬ੍ਰਿਟੇਨੀਆ ਅਨਚੇਨਡ' ਹੈ। ਇਸ ਵਿੱਚ ਯੂਕੇ ਨੂੰ ਦੁਨੀਆਂ ਵਿੱਚ ਮੋਢੀ ਬਣਾਉਣ ਬਾਰੇ ਲਿਖਿਆ ਗਿਆ ਸੀ।

ਬੀਬੀਸੀ ਲੀਡਰਸ਼ਿਪ ਡਿਬੇਟ ਵਿੱਚ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਇਸ ਕਿਤਾਬ ਵਿੱਚ ਉਨ੍ਹਾਂ ਨੇ "ਬਰਤਾਨਵੀ ਕਰਮਚਾਰੀਆਂ ਨੂੰ ਦੁਨੀਆਂ ਦੇ ਸਭ ਤੋਂ ਵਿਹਲੇ ਲੋਕਾਂ ਵਿੱਚੋਂ ਇੱਕ" ਆਖਿਆ ਸੀ। ਲਿਜ਼ ਮੁਤਾਬਕ ਉਨ੍ਹਾਂ ਨੇ ਅਜਿਹਾ ਨਹੀਂ ਲਿਖਿਆ ਸੀ।

ਆਪਣੀ ਜਿੱਤ ਤੋਂ ਤਕਰੀਬਨ ਦੋ ਸਾਲ ਬਾਅਦ 2012 ਵਿੱਚ ਉਨ੍ਹਾਂ ਨੂੰ ਸਿੱਖਿਆ ਮੰਤਰੀ ਬਣਾਇਆ ਗਿਆ ਅਤੇ ਇਸ ਤੋਂ ਦੋ ਸਾਲ ਬਾਅਦ 2014 ਵਿੱਚ ਉਨ੍ਹਾਂ ਨੂੰ ਵਾਤਾਵਰਨ ਸਕੱਤਰ ਬਣਾਇਆ ਗਿਆ।

2015 ਵਿੱਚ ਆਪਣੇ ਭਾਸ਼ਣ ਤੋਂ ਬਾਅਦ ਵੀ ਉਨ੍ਹਾਂ ਦਾ ਮਜ਼ਾਕ ਉਡਾਇਆ ਗਿਆ ਇਸ ਯੋਜਨਾ ਨੇ ਆਖਿਆ ਸੀ ਕਿ ਅਸੀਂ ਆਪਣਾ ਦੋ-ਤਿਹਾਈ ਚੀਜ਼ (ਪਨੀਰ) ਬਾਹਰੋਂ ਮੰਗਵਾਉਂਦੇ ਹਾਂ।

ਲਿਜ਼ ਟ੍ਰਸ

ਤਸਵੀਰ ਸਰੋਤ, Getty Images

ਇਸ ਤੋਂ ਤਕਰੀਬਨ ਇੱਕ ਸਾਲ ਦੇ ਅੰਦਰ-ਅੰਦਰ ਦੇਸ਼ ਦੇ ਇਤਿਹਾਸ ਦੇ ਸਭ ਤੋਂ ਵੱਡੇ ਰਾਜਨੀਤਿਕ ਹਾਲਾਤਾਂ ਵਿੱਚੋਂ ਇੱਕ ਦਾ ਸਮਾਂ ਸੀ। ਇਹ ਸੀ-ਬ੍ਰੈਗਜ਼ਿਟ ਲਈ ਯੂਰਪੀ ਯੂਨੀਅਨ ਰੈਫਰੰਡਮ।

ਲਿਜ਼ ਨੇ ਬ੍ਰੈਗਜ਼ਿਟ ਦਾ ਵਿਰੋਧ ਕਰਦੇ ਹੋਏ ਆਖਿਆ ਸੀ ਕਿ ਇਹ ਤੀਹਰੀ ਤ੍ਰਾਸਦੀ ਹੋਵੇਗੀ ਕਿਉਂਕਿ ਇਸ ਨਾਲ ਹੋਰ ਜ਼ਿਆਦਾ ਨਿਯਮ, ਕਾਨੂੰਨ ਹੋਣਗੇ ਅਤੇ ਦੇਰੀ ਹੋਵੇਗੀ।"

ਬ੍ਰੈਗਜ਼ਿਟ ਬਾਰੇ ਯੂ-ਟਰਨ

ਪਰ ਜਦੋਂ ਬ੍ਰੈਗਜ਼ਿਟ ਵਿੱਚ ਉਨ੍ਹਾਂ ਦੇ ਪੱਖ ਦੇ ਲੋਕ ਜਿੱਤੇ ਤਾਂ ਉਨ੍ਹਾਂ ਨੇ ਆਪਣਾ ਮਨ ਬਦਲ ਲਿਆ ਅਤੇ ਆਖਿਆ ਕਿ ਬ੍ਰੈਗਜ਼ਿਟ ਇੱਕ ਵਧੀਆ ਮੌਕਾ ਹੋਵੇਗਾ ਜਿਸ ਨਾਲ ਫਿਰ ਚੀਜ਼ਾਂ ਨੂੰ ਬਦਲਿਆ ਜਾ ਸਕਦਾ ਹੈ।

2019 ਵਿੱਚ ਜਦੋਂ ਬੋਰਿਸ ਜੌਨਸਨ ਪ੍ਰਧਾਨ ਮੰਤਰੀ ਬਣੇ ਤਾਂ ਲਿਜ਼ ਨੂੰ ਅੰਤਰਰਾਸ਼ਟਰੀ ਵਪਾਰ ਸਕੱਤਰ ਦੇ ਤੌਰ 'ਤੇ ਜਗ੍ਹਾ ਦਿੱਤੀ ਗਈ ਅਤੇ ਇਸ ਤਰ੍ਹਾਂ ਉਨ੍ਹਾਂ ਦਾ ਕੰਮ ਦੁਨੀਆਂ ਭਰ ਵਿੱਚ ਰਾਜਨੀਤੀ ਅਤੇ ਵਪਾਰ ਨਾਲ ਸਬੰਧਤ ਲੋਕਾਂ ਨੂੰ ਮਿਲਣਾ ਸੀ।

ਇਨ੍ਹਾਂ ਮੁਲਾਕਾਤਾਂ ਦਾ ਮੰਤਵ ਸੀ ਦੇਸ਼ ਦੇ ਆਰਥਿਕ ਹਾਲਾਤ ਨੂੰ ਸੁਧਾਰਨਾ।

ਲਿਜ਼ ਟ੍ਰਸ

ਤਸਵੀਰ ਸਰੋਤ, Getty Images

2021 ਵਿੱਚ ਉਹ ਸਰਕਾਰ ਵਿੱਚ ਸਭ ਤੋਂ ਸਿਖਰਲੇ ਸਥਾਨਾਂ ਵਿੱਚੋਂ ਇੱਕ 'ਤੇ ਪਹੁੰਚੇ ਅਤੇ ਡੋਮਿਨਿਕ ਰਾਬ ਤੋਂ ਬਾਅਦ ਉਹ ਵਿਦੇਸ਼ ਸਕੱਤਰ ਬਣੇ।

ਇਸ ਦੌਰਾਨ ਉਨ੍ਹਾਂ ਨੇ ਉੱਤਰੀ ਆਇਰਲੈਂਡ ਦੇ ਨਾਲ ਦੇਸ਼ ਦੀਆਂ ਸਮੱਸਿਆਵਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ। ਇਰਾਨੀ ਮੂਲ ਦੇ ਦੋ ਬ੍ਰਿਟਿਸ਼ ਨਾਗਰਿਕ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਉਨ੍ਹਾਂ ਨੂੰ ਵੀ ਛੁਡਵਾਉਣ ਵਿੱਚ ਉਹ ਸਫ਼ਲ ਰਹੇ।

ਫਰਵਰੀ ਵਿੱਚ ਜਦੋਂ ਰੂਸ ਨੇ ਯੂਕਰੇਨ ਉੱਪਰ ਹਮਲਾ ਕੀਤਾ ਤਾਂ ਉਨ੍ਹਾਂ ਨੇ ਸਖ਼ਤ ਸਟੈਂਡ ਲੈਂਦੇ ਹੋਏ ਆਖਿਆ ਕਿ ਪੁਤਿਨ ਦੀਆਂ ਫੌਜਾਂ ਨੂੰ ਦੇਸ਼ ਵਿੱਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੂੰ ਆਲੋਚਨਾ ਦਾ ਵੀ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਅਜਿਹੇ ਲੋਕਾਂ ਦਾ ਪੱਖ ਲਿਆ ਸੀ ਜੋ ਯੂਕੇ ਤੋਂ ਯੂਕਰੇਨ ਲਈ ਲੜਨ ਜਾਣਾ ਚਾਹੁੰਦੇ ਸਨ।

ਵਿਵਾਦਾਂ ਨਾਲ ਰਿਸ਼ਤਾ

ਪਾਰਟੀ ਦੇ ਲੀਡਰ ਵਜੋਂ ਉਨ੍ਹਾਂ ਦੀ ਮੁਹਿੰਮ ਵੀ ਵਿਵਾਦਾਂ ਵਿੱਚ ਰਹੀ ਹੈ।

ਉਨ੍ਹਾਂ ਤੋਂ ਵਾਰ-ਵਾਰ ਪੁੱਛਿਆ ਗਿਆ ਕਿ ਉਹ ਮਹਿੰਗਾਈ ਨੂੰ ਕਿਵੇਂ ਕਾਬੂ ਕਰਨਗੇ ਤਾਂ ਉਨ੍ਹਾਂ ਨੇ ਆਖਿਆ ਕਿ ਉਹ ਲੋਕਾਂ ਦੇ ਉਤੇ ਟੈਕਸ ਦੇ ਬੋਝ ਨੂੰ ਘੱਟ ਕਰਨਗੇ।

ਆਪਣੇ ਪ੍ਰਚਾਰ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਕਾਟਲੈਂਡ ਦੀ ਮੰਤਰੀ ਨਿਕੋਲਾ ਸਟਰਜਨ ਆਪਣੇ ਵੱਲ ਧਿਆਨ ਖਿੱਚਦੀ ਹੈ ਅਤੇ ਉਨ੍ਹਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ।

ਚੋਣਾਂ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਉਹ ਆਪਣੀ ਪਾਰਟੀ ਦੇ ਹੀ ਉਮੀਦਵਾਰ ਅਤੇ ਉਨ੍ਹਾਂ ਦੇ ਵਿਰੋਧੀ ਆਗੂ ਰਿਸ਼ੀ ਸੂਨਕ ਤੋਂ ਵੱਧ ਲੋਕਪ੍ਰਿਅ ਹਨ।

ਲਿਜ਼ ਟ੍ਰਸ

ਤਸਵੀਰ ਸਰੋਤ, EPA

ਕਈ ਲੋਕਾਂ ਨੇ ਇਹ ਵੀ ਕਿਹਾ ਕਿ ਆਪਣੇ ਪਹਿਰਾਵੇ ਰਾਹੀਂ ਲੋਕਾਂ ਵਿੱਚ ਜ਼ਿਆਦਾ ਲੋਕਪ੍ਰਿਅ ਹੋ ਰਹੇ ਹਨ ਜਿਨ੍ਹਾਂ ਵਿੱਚ ਉਨ੍ਹਾਂ ਦੀਆਂ ਫਰ ਵਾਲੀਆਂ ਟੋਪੀਆਂ ਅਤੇ ਚਿੱਟੇ ਰੰਗ ਦੀ ਬੋ ਸ਼ਾਮਿਲ ਹੈ। ਅਜਿਹੇ ਕੱਪੜਿਆਂ ਰਾਹੀਂ ਉਹ ਮਾਰਗ੍ਰੈਟ ਥੈਚਰ ਵਾਂਗ ਲੱਗਣ ਦੀ ਕੋਸ਼ਿਸ਼ ਕਰ ਰਹੇ ਹਨ।

ਇਨ੍ਹਾਂ ਅਫਵਾਹਾਂ ਨੂੰ ਦਰਕਿਨਾਰ ਕਰਦੇ ਹੋਏ ਲਿਜ਼ ਨੇ ਜੀਬੀ ਨਿਊਜ਼ ਨੂੰ ਕਿਹਾ, "ਇਹ ਹਮੇਸ਼ਾ ਨਿਰਾਸ਼ਾਜਨਕ ਰਿਹਾ ਹੈ ਕਿ ਮਹਿਲਾ ਨੇਤਾਵਾਂ ਦੀ ਤੁਲਨਾ ਮਾਰਗ੍ਰੈਟ ਥੈਚਰ ਨਾਲ ਕੀਤੀ ਜਾਂਦੀ ਹੈ ਜਦੋਂ ਕਿ ਪੁਰਸ਼ ਨੇਤਾਵਾਂ ਨਾਲ ਅਜਿਹਾ ਕੁਝ ਨਹੀਂ ਹੁੰਦਾ।"

ਇਹ ਵੀ ਪੜ੍ਹੋ-

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)