ਏਸ਼ੀਆ ਕੱਪ 2022: ਭਾਰਤ ਖਿਲਾਫ਼ ਪਾਕਿਸਤਾਨੀ ਖਿਡਾਰੀਆ ਨੂੰ ਕਿਹੜੇ ਮੈਚ ਵਾਂਗ ਖੇਡਣ ਲਈ ਕਹਿ ਰਹੇ ਹਨ ਬਾਬਰ ਆਜ਼ਮ

ਤਸਵੀਰ ਸਰੋਤ, Getty Images
ਏਸ਼ੀਆ ਕੱਪ ਦੇ ਦੂਜੇ ਮੈਚ ਵਿਚ ਐਤਵਾਰ ਨੂੰ ਦੁਬਈ ਵਿਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਵੱਕਾਰੀ ਮੈਚ ਖੇਡਿਆ ਜਾਣਾ ਹੈ।
ਦੋਵਾਂ ਮੁਲਕਾਂ ਦੇ ਪ੍ਰਸ਼ੰਸਕ ਬਹੁਤ ਹੀ ਬੇਸਬਰੀ ਨਾਲ ਸ਼ਾਮ 7.30 ਵਜੇ ਦਾ ਇੰਤਜ਼ਾਰ ਕਰ ਰਹੇ ਹਨ, ਜਦੋਂ ਇਹ ਮੈਂਚ ਸ਼ੁਰੂ ਹੋਵੇਗਾ।
ਖ਼ੈਰ, ਇਸ ਮੈਚ ਤੋਂ ਪਹਿਲਾਂ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਦਾ ਇੱਕ ਵੀਡੀਓ ਕਾਫੀ ਚਰਚਿਤ ਹੋ ਰਿਹਾ ਹੈ।
ਇਸ ਵੀਡੀਓ ਵਿਚ ਉਹ ਆਪਣੇ ਖਿਡਾਰੀਆਂ ਨੂੰ 2021 ਦੇ ਟੀ-20 ਵਿਸ਼ਵ ਕੱਪ ਦੇ ਸ਼ਾਨਦਾਰ ਖੇਡ ਮੁਜ਼ਾਹਰੇ ਨੂੰ ਯਾਦ ਕਰਵਾਉਂਦੇ ਹੋਏ ਹੌਸਲਾ ਵਧਾ ਰਹੇ ਹਨ।
ਪਾਕਿਸਤਾਨ ਕ੍ਰਿਕਟ ਕੰਟਰੋਲ ਬੋਰਡ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਜਾਰੀ ਕੀਤੀ ਗਈ ਇਸ ਵੀਡੀਓ ਵਿਚ ਉਹ ਕਹਿੰਦੇ ਹਨ, ''ਉਸੇ ਬੌਡੀ ਲੈਗੂਏਜ਼ ਨਾਲ ਖੇਡਣਾ ਹੈ, ਜਿਵੇਂ ਪਿਛਲੇ ਵਿਸ਼ਵ ਕੱਪ ਵਿਚ ਖੇਡੇ ਸੀ।''

ਤਸਵੀਰ ਸਰੋਤ, Scott Barbour
ਟੀ 20 ਕ੍ਰਿਕਟ ਦਾ ਪਿਛਲਾ ਵਿਸ਼ਵ ਕੱਪ ਯੂਏਈ ਅਤੇ ਓਮਾਨ ਵਿਚ ਖੇਡਿਆ ਗਿਆ ਸੀ। ਆਸਟ੍ਰੇਲੀਆ ਨੇ ਨਿਊਜੀਲੈਂਡ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ ਅਤੇ ਪਾਕਿਸਤਾਨ ਟੀਮ ਸੈਂਮੀਫਾਇਨਲ ਤੱਕ ਪਹੁੰਚੀ ਸੀ।
ਉਸ ਦੌਰਾਨ 24 ਅਕਤੂਬਰ ਦੇ ਮੈਚ ਦੌਰਾਨ ਪਾਕਿਸਤਾਨ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ ਸੀ। ਬਾਬਰ ਆਜ਼ਮ ਦਾ ਇਸ਼ਾਰਾ ਉਸੇ ਮੈਚ ਵੱਲ ਹੈ।
ਉਸ ਮੈਚ ਦੀ ਜਿੱਤ ਇਸ ਲਈ ਖ਼ਾਸ ਸੀ ਕਿ ਉਸ ਤੋਂ ਪਹਿਲਾਂ ਤੱਕ ਪਾਕਿਸਤਾਨ ਨੇ ਕਿਸੇ ਵੀ ਵਿਸ਼ਵ ਕੱਪ ਦੇ ਟੀ20 ਮੈਂਚ ਵਿਚ ਭਾਰਤ ਨੂੰ ਭਾਰਤ ਨੂੰ ਨਹੀਂ ਹਰਾਇਆ ਸੀ।
ਭਾਰਤ-ਪਾਕਿਸਤਾਨ ਸਮੇਤ ਏਸ਼ੀਆ ਦੇ ਕ੍ਰਿਕਟ ਪ੍ਰਸ਼ੰਸਕਾਂ ਲਈ ਅਗਸਤ, ਸਤੰਬਰ ਅਤੇ ਅਕਤੂਬਰ ਦੇ ਮਹੀਨੇ ਖ਼ਾਸ ਹਨ।
ਕੋਰੋਨਾਵਾਇਰਸ ਤੋਂ ਬਾਅਦ ਆਈਆਂ ਮੁਸ਼ਕਿਲਾਂ ਨੂੰ ਝੱਲ ਕੇ ਤਿੰਨ ਸਾਲ ਬਾਅਦ ਏਸ਼ੀਆ ਕੱਪ 27 ਅਗਸਤ ਤੋਂ ਸੰਯੁਕਤ ਅਰਬ ਅਮੀਰਾਤ ਵਿੱਚ ਹੋ ਰਿਹਾ ਹੈ।
ਇਹ ਏਸ਼ੀਆ ਕੱਪ ਪਹਿਲਾਂ ਸ਼੍ਰੀਲੰਕਾ ਵਿਖੇ ਹੋਣਾ ਸੀ, ਪਰ ਉੱਥੋਂ ਦੇ ਵਿਗੜੇ ਹਾਲਾਤਾਂ ਤੋਂ ਬਾਅਦ ਇਸ ਦੀ ਜਗ੍ਹਾ ਬਦਲ ਦਿੱਤੀ ਗਈ ਹੈ। ਇਸ ਦੀ ਮੇਜ਼ਬਾਨੀ ਹੁਣ ਵੀ ਸ਼੍ਰੀਲੰਕਾ ਹੀ ਕਰ ਰਿਹਾ ਹੈ।
ਏਸ਼ੀਆ ਕੱਪ ਵਿੱਚ ਕੁੱਲ ਕਿੰਨੀਆਂ ਟੀਮਾਂ ਅਤੇ ਕਿੰਨੇ ਗਰੁੱਪ ਹਨ
ਏਸ਼ੀਆ ਕੱਪ ਵਿੱਚ ਕੁੱਲ ਛੇ ਟੀਮਾਂ ਹਿੱਸਾ ਲੈ ਰਹੀਆਂ ਹਨ। ਇਨ੍ਹਾਂ ਵਿੱਚ ਭਾਰਤ, ਪਾਕਿਸਤਾਨ, ਅਫ਼ਗਾਨਿਸਤਾਨ, ਬੰਗਲਾਦੇਸ਼ ਅਤੇ ਸ਼੍ਰੀਲੰਕਾ ਪੱਕੇ ਤੌਰ 'ਤੇ ਸ਼ਾਮਿਲ ਹਨ।
ਸਿੰਗਾਪੁਰ, ਹਾਂਗਕਾਂਗ, ਕੁਵੈਤ, ਸੰਯੁਕਤ ਅਰਬ ਅਮੀਰਾਤ ਵਿੱਚੋਂ ਇੱਕ ਟੀਮ ਛੇਵੀਂ ਟੀਮ ਵਜੋਂ 'ਤੇ ਹਿੱਸਾ ਲਵੇਗੀ।
ਏਸ਼ੀਆ ਕੱਪ ਦੌਰਾਨ ਟੀਮਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ।

ਤਸਵੀਰ ਸਰੋਤ, AAMIR QURESHI/getty imeages
ਗਰੁੱਪ ਏ ਵਿੱਚ
- ਬੰਗਲਾਦੇਸ਼
- ਸ਼੍ਰੀਲੰਕਾ
- ਅਫ਼ਗਾਨਿਸਤਾਨ
ਗਰੁੱਪ ਬੀ ਵਿੱਚ
- ਭਾਰਤ
- ਪਾਕਿਸਤਾਨ
- ਅਤੇ ਕੁਆਲੀਫਾਇਰ ਟੀਮ
ਏਸ਼ੀਆ ਕੱਪ ਕਦੋਂ ਤੋਂ ਹੈ ਅਤੇ ਭਾਰਤ-ਪਾਕਿਸਤਾਨ ਮੈਚ ਕਦੋਂ ਹੋਵੇਗਾ
ਇਸ ਟੂਰਨਾਮੈਂਟ ਨੂੰ ਖਾਸ ਤੌਰ 'ਤੇ ਭਾਰਤ ਤੇ ਪਾਕਿਸਤਾਨ ਦਰਮਿਆਨ ਹੋਣ ਵਾਲੇ ਮੈਚ ਲਈ ਜਾਣਿਆ ਜਾਂਦਾ ਹੈ। ਇਸ ਵਾਰ ਵੀ ਦੋਵਾਂ ਟੀਮਾਂ ਦਾ ਮੈਚ ਹੋਵੇਗਾ ਜਿਸ ਉੱਪਰ ਦੋਵਾਂ ਦੇਸ਼ਾਂ ਦੇ ਕ੍ਰਿਕਟ ਪ੍ਰੇਮੀਆਂ ਦੀ ਨਜ਼ਰ ਰਹੇਗੀ।
ਭਾਰਤ- ਪਾਕਿਸਤਾਨ ਦਰਮਿਆਨ ਪਹਿਲਾ ਮੁਕਾਬਲਾ ਦੁਬਈ ਵਿੱਚ 28 ਅਗਸਤ ਨੂੰ ਹੋਵੇਗਾ। ਸੁਪਰ ਫੋਰ ਵਿੱਚ ਵੀ ਦੋਵੇਂ ਟੀਮਾਂ ਖੇਡ ਸਕਦੀਆਂ ਹਨ।
- 27 ਅਗਸਤ ਨੂੰ ਸ਼ੁਰੂ ਹੋਣ ਵਾਲੇ ਮੁਕਾਬਲੇ ਦਾ ਫਾਈਨਲ 11 ਸਤੰਬਰ ਨੂੰ ਹੋਵੇਗਾ।
- 27 ਅਗਸਤ ਪਹਿਲਾ ਮੈਚ ਸ੍ਰੀਲੰਕਾ ਬਨਾਮ ਅਫ਼ਗਾਨਿਸਤਾਨ
- 28 ਅਗਸਤ ਦੂਜਾ ਮੈਚ ਭਾਰਤ ਬਨਾਮ ਪਾਕਿਸਤਾਨ
- 30 ਅਗਸਤ ਤੀਜਾ ਮੈਚ ਬੰਗਲਾਦੇਸ਼ ਬਨਾਮ ਅਫ਼ਗ਼ਾਨਿਸਤਾਨ
- 31 ਅਗਸਤ ਚੌਥਾ ਮੈਚ ਭਾਰਤ ਬਨਾਮ ਛੇਵੀਂ ਟੀਮ
- 01 ਸਤੰਬਰ ਪੰਜਵਾਂ ਮੈਚ ਸ੍ਰੀਲੰਕਾ ਬਨਾਮ ਬੰਗਲਾਦੇਸ਼

ਇਹ ਵੀ ਪੜ੍ਹੋ-

ਇਸ ਤੋਂ ਬਾਅਦ ਦੋਵੇਂ ਗਰੁੱਪ ਦੀਆਂ ਪਹਿਲੀਆਂ ਦੋ ਟੀਮਾਂ ਸੁਪਰ ਚਾਰ ਲਈ ਕੁਆਲੀਫਾਈ ਕਰਨਗੀਆਂ।
ਅਜਿਹੇ ਵਿੱਚ ਪੂਰੀ ਸੰਭਾਵਨਾ ਹੈ ਕਿ ਗਰੁੱਪ ਏ ਵਿੱਚੋਂ ਭਾਰਤ ਅਤੇ ਪਾਕਿਸਤਾਨ ਦੀ ਟੀਮ ਸੁਪਰ ਫੋਰ ਲਈ ਕੁਆਲੀਫਾਈ ਕਰੇ ਅਤੇ ਦੋਵੇਂ ਟੀਮਾਂ ਚਾਰ ਸਤੰਬਰ ਨੂੰ ਫਿਰ ਭਿੜ ਸਕਦੀਆਂ ਹਨ।
ਸੁਪਰ ਫੋਰ ਦੀਆਂ ਦੋ ਜੇਤੂ ਟੀਮਾਂ ਫਾਈਨਲ ਖੇਡਣਗੀਆਂ ਜੋ ਕਿ 11 ਸਤੰਬਰ ਨੂੰ ਦੁਬਈ ਵਿਖੇ ਹੋਵੇਗਾ।

ਤਸਵੀਰ ਸਰੋਤ, Getty Images
ਏਸ਼ੀਆ ਕੱਪ ਦੇ ਮੁਕਾਬਲੇ ਸ਼ਾਰਜਾਹ ਤੇ ਦੁਬਈ ਵਿਖੇ ਖੇਡੇ ਜਾਣਗੇ।
ਭਾਰਤ ਤੇ ਪਾਕਿਸਤਾਨ ਦਰਮਿਆਨ ਏਸ਼ੀਆ ਕੱਪ ਵਿੱਚ ਕੁੱਲ 14 ਮੁਕਾਬਲੇ ਹੋ ਚੁੱਕੇ ਹਨ।
ਇਨ੍ਹਾਂ ਮੁਕਾਬਲਿਆਂ ਵਿੱਚੋਂ ਅੱਠ ਵਾਰ ਭਾਰਤ ਜਿੱਤਿਆ ਹੈ ਜਦ ਕਿ ਪੰਜ ਵਾਰ ਪਾਕਿਸਤਾਨ। ਇੱਕ ਵਾਰ ਇਸ ਮੁਕਾਬਲੇ ਦਾ ਕੋਈ ਨਤੀਜਾ ਨਹੀਂ ਨਿਕਲਿਆ।
ਏਸ਼ੀਆ ਕੱਪ ਕਿਸ ਫਾਰਮੈਟ ਵਿੱਚ ਖੇਡਿਆ ਜਾਵੇਗਾ ਅਤੇ ਕਿਉਂ
ਇਹ ਟੀ-20 ਵਰਲਡ ਕੱਪ ਦਾ ਸਾਲ ਹੈ। ਇਸ ਕਰਕੇ ਏਸ਼ੀਆ ਕੱਪ ਟੀ-20 ਫਾਰਮੈਟ ਵਿੱਚ ਹੀ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ 2016 ਏਸ਼ੀਆ ਕੱਪ ਟੀ-20 ਫਾਰਮੇਟ ਵਿੱਚ ਵੀ ਖੇਡਿਆ ਗਿਆ ਸੀ।
ਹੁਣ ਦੂਜੀ ਵਾਰ ਵੀ ਏਸ਼ੀਆ ਕੱਪ ਟੀ-20 ਫਾਰਮੈਟ ਵਿੱਚ ਖੇਡਿਆ ਜਾਵੇਗਾ।

ਤਸਵੀਰ ਸਰੋਤ, Getty Images
ਦਰਅਸਲ ਏਸ਼ੀਅਨ ਕ੍ਰਿਕਟ ਕੌਂਸਲ ਨੇ ਇਹ ਫੈਸਲਾ ਲਿਆ ਹੈ ਕਿ ਜਿਸ ਸਾਲ ਜਿਸ ਫਾਰਮੈਟ ਵਿੱਚ ਵਿਸ਼ਵ ਕੱਪ ਹੋਵੇਗਾ ਉਸੇ ਫਾਰਮੈੱਟ ਵਿੱਚ ਏਸ਼ੀਆ ਕੱਪ ਹੋਵੇ ਹੋਏਗਾ।
ਏਸ਼ੀਆ ਕੱਪ ਵਿੱਚ ਹੁਣ ਤੱਕ ਕੌਣ-ਕੌਣ ਬਣਿਆ ਚੈਂਪੀਅਨ
ਏਸ਼ੀਆ ਕੱਪ ਵਿੱਚ ਹਮੇਸ਼ਾ ਭਾਰਤ ਦਾ ਦਬਦਬਾ ਰਿਹਾ ਹੈ।
ਪਿਛਲੇ 14 ਸੀਜ਼ਨ ਵਿੱਚ ਭਾਰਤ ਨੇ ਸਭ ਤੋਂ ਵੱਧ ਵਾਰ ਏਸ਼ੀਆ ਕੱਪ ਜਿੱਤਿਆ ਹੈ। ਭਾਰਤ ਸੱਤ ਵਾਰ ਜੇਤੂ ਰਿਹਾ ਹੈ ਜਦੋਂ ਕਿ ਸ੍ਰੀਲੰਕਾ ਨੇ ਪੰਜ ਵਾਰ ਏਸ਼ੀਆ ਕੱਪ ਜਿੱਤਿਆ ਹੈ।
ਪਾਕਿਸਤਾਨੀ ਟੀਮ ਦੋ ਵਾਰ ਜਿੱਤੀ ਹੈ ਅਤੇ ਬੰਗਲਾਦੇਸ਼ ਦੀ ਟੀਮ ਤਿੰਨ ਵਾਰ ਫਾਈਨਲ ਤੱਕ ਪਹੁੰਚੀ ਹੈ।
- 1984 ਏਸ਼ੀਆ ਕੱਪ-ਭਾਰਤ
- 1986 ਏਸ਼ੀਆ ਕੱਪ- ਸ਼੍ਰੀਲੰਕਾ
- 1988 ਏਸ਼ੀਆ ਕੱਪ -ਭਾਰਤ
- 1990/91 ਏਸ਼ੀਆ ਕੱਪ -ਭਾਰਤ
- 1995 ਏਸ਼ੀਆ ਕੱਪ -ਭਾਰਤ
- 1997 ਏਸ਼ੀਆ ਕੱਪ- ਸ੍ਰੀਲੰਕਾ
- 2000 ਏਸ਼ੀਆ ਕੱਪ- ਪਾਕਿਸਤਾਨ
- 2004 ਏਸ਼ੀਆ ਕੱਪ -ਸ਼੍ਰੀਲੰਕਾ
- 2008 ਏਸ਼ੀਆ ਕੱਪ -ਸ਼੍ਰੀਲੰਕਾ
- 2010 ਏਸ਼ੀਆ ਕੱਪ -ਭਾਰਤ
- 2012 ਏਸ਼ੀਆ ਕੱਪ -ਪਾਕਿਸਤਾਨ
- 2014 ਏਸ਼ੀਆ ਕੱਪ- ਸ਼੍ਰੀਲੰਕਾ
- 2016 ਏਸ਼ੀਆ ਕੱਪ -ਭਾਰਤ
- 2018 ਏਸ਼ੀਆ ਕੱਪ -ਭਾਰਤ
ਏਸ਼ੀਆ ਕੱਪ ਵਿੱਚ ਭਾਰਤ ਦੀ ਟੀਮ
ਇਸ ਟੂਰਨਾਮੈਂਟ ਲਈ ਭਾਰਤ ਵੱਲੋਂ 15 ਖਿਡਾਰੀਆਂ ਦਾ ਐਲਾਨ ਕੀਤਾ ਗਿਆ ਹੈ। ਬ੍ਰੇਕ ਤੋਂ ਬਾਅਦ ਵਿਰਾਟ ਕੋਹਲੀ ਅਤੇ ਸੱਟ ਤੋਂ ਬਾਅਦ ਕੇਐੱਲ ਰਾਹੁਲ ਦੀ ਵਾਪਸੀ ਵੀ ਹੋਈ ਹੈ।
ਜਸਪ੍ਰੀਤ ਬਮਰਾ ਅਤੇ ਹਰਸ਼ਲ ਪਟੇਲ ਸੱਟ ਕਾਰਨ ਇਸ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲੈਣਗੇ।
ਏਸ਼ੀਆ ਕੱਪ ਵਿੱਚ ਰਿਸ਼ਭ ਪੰਤ ਅਤੇ ਦਿਨੇਸ਼ ਕਾਰਤਿਕ ਨੂੰ ਵੀ ਜਗ੍ਹਾ ਮਿਲੀ ਹੈ ਜਦ ਕਿ ਇਸ਼ਾਨ ਕਿਸ਼ਨ ਅਤੇ ਸੰਜੂ ਸੈਮਸਨ ਨੂੰ ਥਾਂ ਨਹੀਂ ਮਿਲੀ।
ਭਾਰਤੀ ਟੀਮ ਇਸ ਤਰ੍ਹਾਂ ਹੈ
- ਰੋਹਿਤ ਸ਼ਰਮਾ (ਕਪਤਾਨ)
- ਕੇਐੱਲ ਰਾਹੁਲ(ਉਪ-ਕਪਤਾਨ)
- ਵਿਰਾਟ ਕੋਹਲੀ
- ਸੂਰਿਆ ਕੁਮਾਰ ਯਾਦਵ
- ਦੀਪਕ ਹੁੱਡਾ
- ਰਿਸ਼ਭ ਪੰਤ (ਵਿਕੇਟ ਕੀਪਰ)
- ਦਿਨੇਸ਼ ਕਾਰਤਿਕ (ਵਿਕੇਟ ਕੀਪਰ)
- ਹਾਰਦਿਕ ਪਾਂਡਿਆ
- ਰਵਿੰਦਰ ਜਡੇਜਾ
- ਆਰ ਅਸ਼ਵਿਨ
- ਯੁਜਵੇਂਦਰ ਚਹਿਲ
- ਰਵੀ ਬਿਸ਼ਨੋਈ
- ਭੁਵਨੇਸ਼ਵਰ ਕੁਮਾਰ
- ਅਰਸ਼ਦੀਪ ਸਿੰਘ
- ਆਵੇਸ਼ ਖਾਨ
ਇਹ ਵੀ ਪੜ੍ਹੋ-
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












