ਰੂਸ-ਯੂਕਰੇਨ ਜੰਗ: ਹੁਣ ਅੱਗੇ ਕੀ ਹੋ ਸਕਦਾ ਹੈ, 5 ਸੰਭਾਵਨਾਂਵਾਂ

    • ਲੇਖਕ, ਜੇਮਸ ਲੈਂਡੇਲ
    • ਰੋਲ, ਬੀਬੀਸੀ ਪੱਤਰਕਾਰ

ਜੰਗ ਦਾ ਛਿੜਨਾ...ਕਿਸੇ ਦੀ ਹਾਰ, ਕਿਸੇ ਦੀ ਜਿੱਤ। ਰਾਸ਼ਟਰਪਤੀ ਵਲਾਮੀਦੀਰ ਪੁਤਿਨ ਦਾ ਯੂਕਰੇਨ 'ਤੇ ਹਮਲਾ... ਇੱਥੇ ਹਮਲਾ ਵੀ ਕੋਈ ਅਪਵਾਦ ਨਹੀਂ ਹੈ।

ਰੂਸ ਦਾ ਯੂਕਰੇਨ ਵੱਲ ਤੇਜ਼ੀ ਨਾਲ ਵਧਣਾ, ਮਿਜ਼ਾਇਲਾਂ ਨਾਲ ਗੋਲੇ-ਬਾਰੂਦ ਨਾਲ ਸ਼ਹਿਰ ਦਾ ਉਜਾੜਾ ਹੋ ਜਾਣਾ, ਯੂਕਰੇਨ ਦੇ ਆਮ ਨਾਗਰਿਕਾਂ ਦਾ 'ਸੈਨਿਕ' ਬਣ ਕੇ ਡਟ ਜਾਣਾ ਅਤੇ ਜੰਗ ਦਾ ਹੁਣ ਵੀ ਜਾਰੀ ਰਹਿਣਾ।

ਯੂਕਰੇਨ 'ਤੇ ਰੂਸ ਦੇ ਹਮਲੇ ਨੂੰ ਸੌ ਦਿਨ ਪੂਰੇ ਹੋਣ ਵਾਲੇ ਹਨ, ਪਰ ਇਸ ਜੰਗ ਵਿੱਚ ਹੁਣ ਅੱਗੇ ਕੀ ਹੋ ਸਕਦਾ ਹੈ?

ਹਾਲਾਂਕਿ, ਇਹ ਜੰਗ ਹੈ, ਜਿੱਥੇ ਕੁਝ ਵੀ ਕਿਸੇ ਇੱਕ ਪਲ ਵਿੱਚ ਤੈਅ ਨਹੀਂ ਹੋ ਸਕਦਾ ਪਰ ਜੇਕਰ ਅਜੇ ਤੱਕ ਘਟਨਾਕ੍ਰਮ 'ਤੇ ਗੌਰ ਕਰੀਏ ਤਾਂ ਸੰਭਾਵਿਤ ਨਤੀਜਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਹੋ ਸਕਦਾ ਹੈ ਕਿ ਇਨ੍ਹਾਂ ਪੰਜ ਨਤੀਜਿਆਂ ਵਿੱਚੋਂ ਕੋਈ ਇੱਕ ਨਤੀਜਾ ਸਾਹਮਣੇ ਆਵੇ।

'ਇਹੀ ਨਤੀਜਾ ਹੋਵੇਗਾ', ਇਹ ਪੁਖ਼ਤਾ ਤੌਰ 'ਤੇ ਨਹੀਂ ਕਿਹਾ ਜਾ ਸਕਦਾ ਹੈ ਪਰ ਸੰਭਾਵਨਾ ਹੈ ਕਿ ਸੌ ਦਿਨ ਤੋਂ ਜਾਰੀ ਇਸ ਜੰਗ ਦਾ ਸਿੱਟਾ ਕੁਝ ਇਸ ਤਰ੍ਹਾਂ ਹੋਵੇ।

1. ਲੰਬੇ ਸਮੇਂ ਤੱਕ ਸੰਘਰਸ਼

ਹੋ ਸਕਦਾ ਹੈ ਕਿ ਯੂਕਰੇਨ-ਰੂਸ ਵਿਚਾਲੇ ਛਿੜੀ ਇਹ ਲੜਾਈ ਲੰਬੇ ਸਮੇਂ ਤੱਕ ਜਾਰੀ ਰਹੇ। ਜੇਕਰ ਸਾਲਾਂ ਤੱਕ ਨਹੀਂ ਤਾਂ ਘੱਟੋ-ਘੱਟ ਕੁਝ ਮਹੀਨਿਆਂ ਤੱਕ ਇਸ ਦੇ ਜਾਰੀ ਰਹਿਣ ਦਾ ਪੂਰਾ ਖਦਸ਼ਾ ਹੈ।

ਰੂਸ ਅਤੇ ਯੂਕਰੇਨ ਦੀਆਂ ਫੌਜਾਂ ਹਰ ਰੋਜ਼ ਇੱਕ-ਦੂਜੇ ਨੂੰ ਟੱਕਰ ਦੇ ਰਹੀਆਂ ਹਨ, ਹਰ ਰੋਜ਼ ਇੱਕ-ਦੂਜੇ 'ਤੇ ਹਮਲਾ ਕਰ ਰਹੀ ਹੈ, ਅਜਿਹੇ ਵਿੱਚ ਇਸ ਜੰਗ ਦੇ ਲੰਬੇ ਸਮੇਂ ਤੱਕ ਜਾਰੀ ਰਹਿਣ ਦਾ ਪੂਰਾ ਖਦਸ਼ਾ ਹੈ।

ਕਦੇ ਇੱਕ ਪੱਖ ਥੋੜ੍ਹਾ ਮਜ਼ਬੂਤ ਬਣ ਕੇ ਉਭਰਦਾ ਹੈ ਤਾਂ ਕਦੇ ਦੂਜਾ ਪੱਖ ਪਰ ਦੋਵਾਂ ਵਿੱਚੋਂ ਕੋਈ ਵੀ ਪੱਖ ਨਾ ਤਾਂ ਝੁਕਣ ਨੂੰ ਤਿਆਰ ਹੈ ਅਤੇ ਨਾ ਹੀ ਪਿੱਛੇ ਹਟਣ ਨੂੰ।

ਰਾਸ਼ਟਰਪਤੀ ਪੁਤਿਨ ਨੇ ਇਹ ਤੈਅ ਕਰ ਲਿਆ ਹੈ ਕਿ 'ਰਣਨੀਤਕ ਧੀਰਜ' ਦਾ ਪ੍ਰਦਰਸ਼ਨ ਕਰ ਕੇ ਉਹ ਜਿੱਤ ਹਾਸਿਲ ਕਰ ਸਕਦੇ ਹਨ।

ਉਨ੍ਹਾਂ ਲਈ ਵੀ ਇੱਕ ਜੂਏ ਵਾਂਗ ਹੈ ਕਿ ਯੂਕਰੇਨ 'ਤੇ ਹਮਲੇ ਨਾਲ ਪੱਛਮੀ ਦੇਸ਼ਾਂ 'ਤੇ ਦਬਾਅ ਵਧੇਗਾ ਅਤੇ ਉਹ ਆਪਣੇ ਆਰਥਿਕ ਸੰਕਟ ਅਤੇ ਚੀਨ ਤੋਂ ਖ਼ਤਰਿਆਂ 'ਤੇ ਵਧੇਰੇ ਧਿਆਨ ਦੇਣਗੇ।

ਹਾਲਾਂਕਿ, ਯੂਰਪੀ ਦੇਸ਼ਾਂ ਨੇ ਅਜੇ ਤੱਕ ਜਿਸ ਤਰ੍ਹਾਂ ਨਾਲ ਯੂਕਰੇਨ ਦੀ ਮਦਦ ਕੀਤੀ ਹੈ, ਇਸ ਤੋਂ ਲੱਗਦਾ ਹੈ ਕਿ ਉਹ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਲਈ ਵਚਨਬੱਧ ਹਨ ਅਤੇ ਅੱਗੇ ਵੀ ਜਾਰੀ ਰੱਖਣਗੇ। ਅਜਿਹੇ ਵਿੱਚ ਇਹ ਜੰਗ ਇੱਕ 'ਹਮੇਸ਼ਾ ਚਲਣ ਵਾਲੀ ਜੰਗ' ਵਿੱਚ ਤਬਦੀਲ ਹੁੰਦੀ ਜਾ ਰਹੀ ਹੈ।

ਮਿਕ ਰਿਆਨ ਇੱਕ ਰਿਟਾਇਰਡ ਆਸਟ੍ਰੇਲੀਆਈ ਜਨਰਲ ਹੈ ਅਤੇ ਫੌਜੀ ਮਾਮਲਿਆਂ ਦੇ ਵਿਦਵਾਨ ਵੀ।

ਇਹ ਕਹਿੰਦੇ ਹਨ, "ਆਉਣ ਵਾਲੇ ਦਿਨਾਂ ਵਿੱਚ ਜਾਂ ਹਾਲੀ ਦੇ ਦਿਨਾਂ ਵਿੱਚ ਕਿਸੇ ਪੱਖ ਦੀ ਰਣਨੀਤਕ ਜਿੱਤ ਦੀ ਸੰਭਾਵਨਾ ਬਹੁਤ ਘੱਟ ਨਜ਼ਰ ਆਉਂਦੀ ਹੈ।"

2. ਪੁਤਿਨ ਵੱਲੋਂ ਯੁੱਧ ਵਿਰਾਮ ਦਾ ਐਲਾਨ

ਕੀ ਅਜਿਹਾ ਹੋ ਸਕਦਾ ਹੈ ਕਿ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇੱਕ ਇੱਕਪਾਸੜ ਯੁੱਧਵਿਰਾਮ ਦਾ ਐਲਾਨ ਕਰ ਕੇ ਪੂਰੀ ਦੁਨੀਆਂ ਨੂੰ ਹੈਰਾਨ ਕਰ ਦੇਣ?

ਉਹ ਇਹ ਦਾਅਵਾ ਵੀ ਕਰ ਸਕਦੇ ਹਨ ਕਿ ਰੂਸ ਦਾ ਫੌਜੀ-ਅਭਿਆਨ ਹੁਣ ਪੂਰਾ ਹੋ ਗਿਆ ਹੈ। ਡੋਨਬਾਸ ਵਿੱਚ ਰੂਸ ਸਮਰਥਿਤ ਵੱਖਵਾਦੀਆਂ ਨੂੰ ਸੁਰੱਖਿਅਤ ਕੀਤਾ ਗਿਆ, ਕ੍ਰਾਈਮੀਆ ਲਈ ਇੱਕ ਕੋਰੀਡੋਰ ਸਥਾਪਿਤ ਕੀਤਾ ਗਿਆ ਹੈ।

ਅਜਿਹੇ ਵਿੱਚ ਉਹ ਨੈਤਿਕਤਾ ਦੇ ਆਧਾਰਾ 'ਤੇ ਯੂਕਰੇਨ ਨੂੰ ਲੜਾਈ ਰੋਕਣ ਲਈ ਦਬਾਅ ਬਣਾ ਸਕਦੇ ਹਨ।

ਇਹ ਵੀ ਪੜ੍ਹੋ-

ਕੈਥਮ ਹਾਈਸ ਥਿੰਕ ਟੈਂਕ ਦੇ ਮਾਹਿਰ ਕੀਰ ਗਾਈਲਸ ਕਹਿੰਦੇ ਹਨ, "ਰੂਸ ਇਸ ਚਾਲ ਦੀ ਵਰਤੋਂ ਅਜੇ ਵੀ ਕਰ ਸਕਦਾ ਹੈ, ਜਿਸ ਵਿੱਚ ਜੇਕਰ ਉਹ ਯੂਕਰੇਨ ਦੇ ਦਬਾਅ ਦਾ ਫਾਇਦਾ ਚੁੱਕਣਾ ਚਾਹੇ ਤਾਂ ਉਹ ਸਮਰਪਣ ਕਰ ਸਕਦਾ ਹੈ ਅਤੇ ਦਿਖਾਵੇ ਦੀ ਸ਼ਾਂਤੀ ਦੇ ਬਦਲੇ ਕੁਝ ਖੇਤਰਾਂ 'ਤੇ ਆਪਣਾ ਅਧਿਕਾਰ ਛੱਡ ਸਕਦਾ ਹੈ।"

ਇਸ ਤਰ੍ਹਾਂ ਦੇ ਤਰਕ ਹੁਣ ਪੈਰਿਸ, ਬਰਲਿਨ ਅਤੇ ਰੋਮ ਵਿੱਚ ਸੁਣਾਈ ਵੀ ਦੇਣ ਲੱਗੇ ਹਨ, ਜਿੱਥੇ ਅਜਿਹਾ ਕਿਹਾ ਜਾਣ ਲੱਗਾ ਹੈ ਕਿ ਜੰਗ ਨੂੰ ਬਹੁਤ ਜ਼ਿਆਦਾ ਖਿੱਚਣ ਨਾਲ ਕੋਈ ਫਾਇਦਾ ਨਹੀਂ ਹੈ।

ਇਸ ਦੇ ਨਾਲ ਹੀ ਇਹ ਸਮਾਂ ਹੈ ਕਿ ਵੈਸ਼ਵਿਕ ਆਰਥਿਕ ਤਕਲੀਫ਼ ਨੂੰ ਖ਼ਤਮ ਕਰ ਦਿੱਤਾ ਜਾਵੇ।

ਹਾਲਾਂਕਿ, ਅਮਰੀਕਾ, ਬ੍ਰਿਟੇਨ ਅਤੇ ਪੂਰਬੀ ਯੂਰਪ ਦੇ ਵਧੇਰੇ ਖੇਤਰ ਇਸ ਦਾ ਵਿਰੋਧ ਕਰਨਗੇ।

ਹਾਲਾਂਕਿ, ਜੇਕਰ ਰੂਸ ਇੱਕਪਾਸੜ ਯੁੱਧਵਿਰਾਮ ਦਾ ਐਲਾਨ ਕਰਦਾ ਹੈ ਤਾਂ ਇਹ ਜੰਗ ਦੇ ਲਿਹਾਜ਼ ਨਾਲ ਇੱਕ ਵੱਡਾ ਬਦਲਾਅ ਸਾਬਿਤ ਹੋ ਸਕਦਾ ਹੈ ਪਰ ਇਹ ਵੀ ਹੈ ਇਸ ਨਾਲ ਜੰਗ ਖ਼ਤਮ ਨਹੀਂ ਹੋਵੇਗੀ।

3. ਜੰਗ ਦੇ ਮੈਦਾਨ ਵਿੱਚ ਰੁਕਾਵਟ

ਕਿਵੇਂ ਦਾ ਹੋਵੇਗਾ ਜੇਕਰ ਯੂਕਰੇਨ ਅਤੇ ਰੂਸ ਦੋਵੇਂ ਇਸ ਗੱਲ ਨੂੰ ਸਵੀਕਾਰ ਕਰ ਲੈਣ ਕਿ ਹੁਣ ਇਸ ਜੰਗ ਨਾਲ ਕੁਝ ਵੀ ਹਾਸਿਲ ਨਹੀਂ ਹੋਣ ਵਾਲਾ ਹੈ ਅਤੇ ਇਸ ਰੁਕਾਵਟ ਦੇ ਅੰਤ ਲਈ ਇਹ ਸਿਆਸੀ ਹੱਲ ਵੱਲ ਵੱਧਣ?

ਦੋਵਾਂ ਪਾਸੇ ਦੀਆਂ ਫੌਜਾਂ ਥੱਕ ਗਈਆਂ ਹਨ, ਲੋਕਾਂ ਦੇ ਨਾਲ-ਨਾਲ ਜੰਗ ਲਈ ਜ਼ਰੂਰੀ ਰਸਦ ਅਤੇ ਚੀਜ਼ਾਂ ਦੀ ਘਾਟ ਹੋ ਰਹੀ ਹੈ। ਅਜਿਹੇ ਵਿੱਚ ਲੜਾਈ ਜਾਰੀ ਰੱਖਿਦਆਂ ਹੋਇਆ ਖ਼ੂਨ ਡੋਲਣ ਅਤੇ ਪੈਸਾ ਬਰਬਾਦ ਕਰਨ ਨੂੰ ਸਹੀ ਨਹੀਂ ਠਹਿਰਾਇਆ ਜਾ ਸਕਦਾ ਹੈ।

ਰੂਸ ਦੀ ਫੌਜ ਦਾ ਹੋਰ ਆਰਥਿਕ ਨੁਕਸਾਨ ਸਥਾਈ ਨਹੀਂ ਹੈ।

ਯੂਕਰੇਨ ਦੇ ਲੋਕ ਜੰਗ ਤੋਂ ਥੱਕ ਗਏ ਹਨ। ਉਹ ਹੁਣ ਅਜਿਹੀ ਜਿੱਤ ਲਈ ਜਾਨ ਜੋਖ਼ਿਮ ਵਿੱਚ ਪਾਉਣ ਨੂੰ ਤਿਆਰ ਨਹੀਂ ਹਨ, ਜਿਸ ਨੂੰ ਲੈ ਕੇ ਸੌ ਫੀਸਦ ਕੋਈ ਦਾਅਵਾ ਨਹੀਂ ਕੀਤਾ ਸਕਦਾ ਹੈ।

ਕੀ ਹੋਵੇਗਾ ਜੇਕਰ ਕੀਵ ਦੀ ਅਗਵਾਈ, ਪੱਛਮੀ ਦੇਸ਼ਾਂ ਦੇ ਸਮਰਥਨ ਨੂੰ ਕਾਇਮ ਰੱਖਣ ਦੇ ਵਾਅਦੇ 'ਤੇ ਭਰੋਸਾ ਛੱਡ ਦੇਣ ਅਤੇ ਇਹ ਤੈਅ ਕਰ ਲੈਣ ਕਿ ਹੁਣ ਸਮਾਂ ਆ ਗਿਆ ਹੈ, ਜਦੋਂ ਉਸ ਨੂੰ ਗੱਲਬਾਤ ਨਾਲ ਇਹ ਮਸਲਾ ਸੁਲਝਾ ਲੈਣਾ ਚਾਹੀਦਾ ਹੈ?

ਵੈਸੇ ਵੀ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਕਈ ਵਾਰ ਆਪਣਾ ਇਹ ਬਿਆਨ ਦੁਹਰਾ ਚੁੱਕੇ ਹਨ ਕਿ ਉਨ੍ਹਾਂ ਦਾ ਮਕਸਦ ਰੂਸ 'ਤੇ ਹਮਲਾ ਨਹੀਂ ਬਲਿਕ ਯੂਕਰੇਨ ਨੂੰ ਅਜਿਹੀ ਸਥਿਤੀ ਵਿੱਚ ਲੈ ਆਉਣਾ ਹੈ ਜਿੱਥੇ ਗੱਲਬਾਤ ਦੀ ਟੇਬਲ 'ਤੇ ਉਹ ਮਜ਼ਬੂਤ ਸਥਿਤੀ ਵਿੱਚ ਰਹਿਣ।

ਪਰ ਮਹੀਨੀਆਂ ਤੋਂ ਜਾਰੀ ਇਸ ਜੰਗ ਦੇ ਸੰਦਰਭ ਵਿੱਚ ਕੋਈ ਵੀ ਸਿਆਸੀ ਸਮਝੌਤਾ ਹੋ ਸਕਣਾ ਬੇਹੱਦ ਕਠਿਨ ਹੈ।

ਇਸ ਦਾ ਵੱਡਾ ਕਾਰਨ ਇਹ ਹੈ ਕਿ ਯੂਕਰੇਨ, ਰੂਸ 'ਤੇ ਬਿਲਕੁਲ ਭਰੋਸਾ ਨਹੀਂ ਕਰਦਾ ਹੈ ਕਿ ਉਹ ਆਪਣੇ ਵਾਅਦੇ 'ਤੇ ਕਾਇਮ ਰਹੇਗਾ।

ਯੂਕਰੇਨ ਮੰਨਦਾ ਹੈ ਕਿ ਜੇਕਰ ਕੋਈ ਸ਼ਾਂਤੀ ਸਮਝੌਤਾ ਹੁੰਦਾ ਵੀ ਹੈ ਤਾਂ ਇਹ ਬਹੁਤ ਮੁਸ਼ਕਿਲ ਹੈ ਕਿ ਰੂਸ ਉਸ 'ਤੇ ਟਿਕੇਗਾ ਅਤੇ ਅਜਿਹੇ ਵਿੱਚ ਜੰਗ ਦਾ ਖਦਸ਼ਾ ਹਮੇਸ਼ਾ ਬਣਿਆ ਰਹੇਗਾ।

4. ਯੂਕਰੇਨ ਦੀ ਸੰਭਾਵੀ ਜਿੱਤ

ਤਮਾਮ ਚੁਣੌਤੀਆਂ ਦੇ ਬਾਵਜੂਦ, ਕੀ ਯੂਕਰੇਨ ਜਿੱਤ ਜਾਂ ਜਿੱਤ ਦੇ ਕਰੀਬ ਪਹੁੰਚ ਸਕਦਾ ਹੈ? ਕੀ ਯੂਕਰੇਨ ਦੀ ਫੌਜ ਨੂੰ ਉੱਥੇ ਖਦੇੜਣ ਵਿੱਚ ਸਫ਼ਲ ਹੋ ਸਕਦੀ ਹੈ ਜਿੱਥੇ ਉਹ ਫਰਵਰੀ ਵਿੱਚ ਹਮਲੇ ਤੋਂ ਪਹਿਲਾਂ ਸੀ?

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਅਜਿਹਾ ਦਾਅਵਾ ਤਾਂ ਜ਼ਰੂਰ ਕਰਦੇ ਹਨ।

ਇੱਕ ਟੀਵੀ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਯੂਕਰੇਨ ਨਿਸ਼ਚਿਤ ਤੌਰ 'ਤੇ ਇਸ ਜੰਗ ਨੂੰ ਜਿੱਤੇਗਾ।

ਕੀ ਹੋਵੇਗਾ ਜੇਕਰ ਰੂਸ ਡੋਨਬਾਸ 'ਤੇ ਕਬਜ਼ਾ ਕਰਨ ਵਿੱਚ ਅਸਫ਼ਲ ਰਹਿੰਦਾ ਹੈ ਤਾਂ ਅਤੇ ਨੁਕਸਾਨ ਝੱਲਦਾ ਹੈ ਤਾਂ?

ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਯੂਰਪ-ਅਮਰੀਕੀ ਪਾਬੰਦੀਆਂ ਕਾਰਨ ਰੂਸ ਨੂੰ ਨੁਕਸਾਨ ਝੱਲਣਾ ਪਿਆ ਹੈ ਅਤੇ ਇਸ ਨਾਲ ਜੰਗ ਦੇ ਪੱਧਰ 'ਤੇ ਅਸਰ ਪਿਆ ਹੈ। ਯੂਕਰੇਨ ਨੂੰ ਯੂਰਪੀ ਦੇਸ਼ਾਂ ਅਤੇ ਅਮਰੀਕਾ ਤੋਂ ਲਗਾਤਾਰ ਫੌਜੀ ਸਹਾਇਤਾ ਮਿਲ ਰਹੀ ਹੈ।

ਹੁਣ ਯੂਕਰੇਨ ਨੇ ਆਪਣੀ ਰੱਖਿਆਤਮਕ ਨੀਤੀ ਨੂੰ ਹਮਲਾਵਰ ਰਣਨੀਤੀ ਵਿੱਚ ਬਦਲ ਦਿੱਤਾ ਹੈ।

ਪਰ ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ...?

ਨੀਤੀ ਨਿਰਮਾਤਾਵਾਂ ਨੇ ਇਸ ਦੇ ਸਿੱਟਿਆਂ ਨੂੰ ਲੈ ਕੇ ਪਹਿਲਾਂ ਹੀ ਚਿੰਤਾ ਜ਼ਾਹਿਰ ਕਰ ਦਿੱਤੀ ਹੈ। ਹੋ ਸਕਦਾ ਹੈ ਪੁਤਿਨ ਹਾਰ ਨੂੰ ਦੇਖਦਿਆਂ ਹੋਇਆ ਕੈਮੀਕਲ ਜਾਂ ਨਿਊਕਲੀਅਰ ਅਟੈਕ ਬਾਰੇ ਸੋਚ ਸਕਦੇ ਹਨ।

5. ਰੂਸ ਦੀ ਸੰਭਾਵੀ ਜਿੱਤ

ਪੱਛਮ ਦੇਸਾਂ ਦੇ ਅਧਿਕਾਰੀਆਂ ਦਾ ਜ਼ੋਰ ਦੇ ਕੇ ਕਹਿਣਾ ਹੈ ਕਿ ਸ਼ੁਰੂਆਤੀ ਨਾਕਾਮੀਆਂ ਦੇ ਬਾਵਜੂਦ, ਰੂਸ ਹੁਣ ਵੀ ਰਾਜਧਾਨੀ ਕੀਵ 'ਤੇ ਕਬਜ਼ਾ ਕਰਨ ਅਤੇ ਯੂਕਰੇਨ ਦੇ ਵਧੇਰੇ ਹਿੱਸੇ ਨੂੰ ਆਪਣੇ ਅਧੀਨ ਕਰਨ ਦੀ ਯੋਜਨਾ ਬਣਾ ਰਿਹਾ ਹੈ।

ਇੱਕ ਅਧਿਕਾਰੀ ਨੇ ਕਿਹਾ, "ਉਨ੍ਹਾਂ ਦਾ ਵਧੇਰੇ ਕਬਜ਼ਾ ਕਰਨ ਦਾ ਉਦੇਸ਼" ਹੁਣ ਵੀ ਜ਼ਿੰਦਾ ਹੈ।

ਰੂਸ ਡੋਨਬਾਸ ਵਿੱਚ ਆਪਣੀ ਵਾਧੇ ਦਾ ਫਾਇਦਾ ਚੁੱਕ ਸਕਦਾ ਹੈ, ਫੌਜ ਨੂੰ ਹੋਰ ਥਾਵਾਂ 'ਤੇ ਵਰਤਣ ਲਈ ਉੱਥੋਂ ਮੁਕਤ ਕੀਤਾ ਜਾ ਰਿਹਾ ਹੈ, ਸ਼ਾਇਦ ਉਹ ਇੱਕ ਵਾਰ ਕੀਵ ਨੂੰ ਵੀ ਨਿਸ਼ਾਨਾ ਬਣਾ ਸਕਦੇ ਹਨ।

ਯੂਕਰੇਨ ਦੀ ਫੌਜ ਲਗਾਤਾਰ ਨੁਕਸਾਨ ਝੱਲ ਰਹੀ ਹੈ।

ਰਾਸ਼ਟਰਪਤੀ ਜੇਲੇਂਸਕੀ ਪਹਿਲਾ ਹੀ ਸਵੀਕਾਰ ਕਰ ਚੁੱਕੇ ਹਨ ਕਿ ਹਰ ਦਿਨ 100 ਦੇ ਕਰੀਬ ਯੂਕਰੇਨੀ ਫੌਜੀਆਂ ਦੀ ਮੌਤ ਹੋ ਰਹੀ ਹੈ ਅਤੇ ਕਰੀਬ 500 ਜਖ਼ਮੀ ਵੀ ਹੋ ਰਹੇ ਹਨ।

ਯੂਕਰੇਨ ਦੇ ਲੋਕਾਂ ਦੇ ਵਿਚਾਰ ਵੱਖ-ਵੱਖ ਹੋ ਸਕਦੇ ਹਨ, ਕੁਝ ਸੰਘਰਸ਼ ਜਾਰੀ ਰੱਖਣਾ ਚਾਹੁੰਦੇ ਹਨ ਤਾਂ ਹੋਰ ਸ਼ਾਂਤੀ ਦਾ ਰਸਤਾ ਅਖ਼ਿਤਆਰ ਕਰਨ ਦੀ ਵਕਾਲਤ ਕਰਦੇ ਹਨ।

ਕੁਝ ਪੱਛਮੀ ਦੇਸ਼ ਯੂਕਰੇਨ ਦਾ ਸਮਰਥਨ ਕਰਦੇ ਹਨ ਥੱਕ ਵੀ ਸਕਦੇ ਹਨ। ਪਰ ਹੋਰਨਾਂ ਦੇਸ਼ਾਂ ਨੂੰ ਜੇਕਰ ਉਨ੍ਹਾਂ ਨੂੰ ਇਹ ਪਤਾ ਲੱਗਾ ਕਿ ਰੂਸ ਜਿੱਤਾ ਰਿਹਾ ਹੈ ਤਾਂ ਉਹ ਜੰਗ ਹੋਰ ਤੇਜ਼ ਕਰਨਾ ਵੀ ਚਾਹੁਣਗੇ।

ਇੱਕ ਪੱਛਮੀ ਰਾਜਨਾਇਕ ਨੇ ਮੈਨੂੰ ਨਿੱਜੀ ਤੌਰ 'ਤੇ ਦੱਸਿਆ ਕਿ ਰੂਸ ਨੂੰ ਚਿਤਾਵਨੀ ਦੇਣ ਦੀ ਲਿਹਾਜ ਨਾਲ ਪੱਛਮ ਨੂੰ ਪ੍ਰਸ਼ਾਂਤ ਖੇਤਰ ਵਿੱਚ ਇੱਕ ਪਰਮਾਣੂ ਹਥਿਆਰ ਦਾ ਟੈਸਟ ਕਰਨਾ ਚਾਹੀਦਾ ਹੈ।

ਜ਼ਾਹਿਰ ਹੈ ਕਿ ਇਸ ਜੰਗ ਭਵਿੱਖ ਅਜੇ ਤੈਅ ਨਹੀਂ ਹੋਈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)