ਬ੍ਰਿਟੇਨ ਦੀ ਮਹਾਰਾਣੀ ਨਾਲੋਂ ਵੀ ਅਮੀਰ ਰਿਸ਼ੀ ਸੁਨਕ ਦੀ ਪਤਨੀ ਕੋਲ ਪੈਸਾ ਕਿੱਥੋਂ ਆਉਂਦਾ ਹੈ

ਰਿਸ਼ੀ ਸੁਨਕ ਆਪਣੀ ਪਤਨੀ ਅਕਸ਼ਤਾ ਮੂਰਤੀ ਦੇ ਨਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਿਸ਼ੀ ਸੁਨਕ ਆਪਣੀ ਪਤਨੀ ਅਕਸ਼ਤਾ ਮੂਰਤੀ ਦੇ ਨਾਲ
    • ਲੇਖਕ, ਗਗਨ ਸਭਰਵਾਲ
    • ਰੋਲ, ਦੱਖਣੀ ਏਸ਼ੀਆ ਡਾਇਸਪੋਰਾ ਪੱਤਰਕਾਰ, ਯੂਕੇ

ਪਿਛਲੇ ਸਮੇਂ ਤੋਂ ਕੁਝ ਸਮਾਂ ਭਾਰਤੀ ਮੂਲ ਦੇ ਬਰਤਾਨਵੀ ਸਿਆਸੀ ਆਗੂਆਂ ਵਿੱਚੋਂ ਇੱਕ ਰਿਸ਼ੀ ਸੁਨਕ ਲਈ ਬਹੁਤ ਚੁਣੌਤੀਪੂਰਨ ਰਿਹਾ ਹੈ।

ਕਿਸੇ ਸਮੇਂ ਉਨ੍ਹਾਂ ਨੂੰ ਬ੍ਰਿਟੇਨ ਦੇ ਸਭ ਤੋਂ ਹਰਮਨ ਪਿਆਰੇ ਆਗੂਆਂ ਵਿੱਚ ਸ਼ੁਮਾਰ ਕੀਤਾ ਜਾਂਦਾ ਸੀ। ਕੋਈ ਸਮਾਂ ਸੀ ਜਦੋਂ ਉਨ੍ਹਾਂ ਦੀ ਹਰਮਨ ਪਿਆਰਤਾ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਤੋਂ ਵੀ ਉੱਪਰ ਚਲੀ ਗਈ ਸੀ।

ਉਹਨਾਂ ਦੀ ਕੰਜ਼ਰਵੇਟਿਵ ਪਾਰਟੀ ਦੇ ਅੰਦਰ ਅਤੇ ਬਾਹਰ ਲੋਕ ਕਿਆਸ ਲਗਾ ਰਹੇ ਹਨ ਕਿ ਰਿਸ਼ੀ ਸੁਨਕ ਬ੍ਰਿਟੇਨ ਦੇ ਭਾਰਤੀ ਮੂਲ ਦੇ ਪਹਿਲੇ ਪ੍ਰਧਾਨ ਮੰਤਰੀ ਬਣ ਸਕਦੇ ਹਨ।

ਹਾਲਾਂਕਿ 41 ਸਾਲਾ ਨੌਜਵਾਨ ਰਿਸ਼ੀ ਸੁਨਕ ਨੂੰ ਜਲਦੀ ਹੀ ਅਹਿਸਾਸ ਹੋ ਰਿਹਾ ਹੈ ਕਿ ਸਿਆਸਤ ਵਿੱਚ ਕੁਝ ਵੀ ਸਥਾਈ ਅਤੇ ਸਦੀਵੀਂ ਨਹੀਂ ਹੈ।

ਸਾਲ 2020 ਵਿੱਚ ਦੇਸ਼ ਦੇ ਸਭ ਤੋਂ ਨੌਜਵਾਨ ਮੰਤਰੀ ਵਜੋਂ ਆਪਣੀ ਨਿਯੁਕਤੀ ਤੋਂ ਬਾਅਦ ਉਹਨਾਂ ਦੀ ਪ੍ਰਸਿੱਧੀ ਵਿੱਚ ਲਗਾਤਾਰ ਵਾਧਾ ਹੋਇਆ।

ਰਾਤੋ-ਰਾਤ ਉਹਨਾਂ ਦੇ ਸੋਸ਼ਲ ਮੀਡੀਆ ਫੌਲੋਅਰਜ਼ ਬੜੀ ਤੇਜ਼ੀ ਨਾਲ ਵਧੇ ਅਤੇ ਉਹਨਾਂ ਨੂੰ 'ਡਿਸ਼ੀ ਰਿਸ਼ੀ' ਉਪਨਾਮ ਦਿੱਤਾ ਗਿਆ।

ਆਪਣੀਆਂ ਆਰਥਿਕ ਨੀਤੀਆਂ ਦੇ ਕਾਰਨ ਉਹਨਾਂ ਦੀ ਹਰਮਨ ਪਿਆਰਤਾ ਹੋਰ ਵੀ ਵੱਧ ਗਈ। ਉਨ੍ਹਾਂ ਨੇ ਯੂਕੇ ਵਿੱਚ ਕੋਰੋਨਵਾਇਰਸ ਮਹਾਂਮਾਰੀ ਦੌਰਾਨ ਵੀ ਤਨਖਾਹਾਂ ਨੂੰ ਜਾਰੀ ਰੱਖਿਆ ਸੀ।

ਰਿਸ਼ੀ ਸੁਨਕ ਕੌਣ ਹੈ?

ਰਿਸ਼ੀ ਸੁਨਕ ਦੇ ਭਾਰਤੀ ਮੂਲ ਦੇ ਮਾਤਾ-ਪਿਤਾ 1960 ਵਿੱਚ ਪੂਰਬੀ ਅਫ਼ਰੀਕਾ ਤੋਂ ਯੂ ਕੇ ਆ ਕੇ ਵਸੇ ਸਨ।ਉਹਨਾਂ ਦੇ ਦਾਦਾ-ਦਾਦੀ ਭਾਰਤੀ ਪੰਜਾਬ ਦੇ ਜੰਮਪਲ ਸਨ।

ਰਿਸ਼ੀ ਸੁਨਕ ਆਪਣੀ ਪਤਨੀ ਅਕਸ਼ਤਾ ਮੂਰਤੀ ਦੇ ਨਾਲ

ਤਸਵੀਰ ਸਰੋਤ, PRESS ASSOCIATION

ਤਸਵੀਰ ਕੈਪਸ਼ਨ, ਰਿਸ਼ੀ ਸੁਨਕ ਆਪਣੀ ਪਤਨੀ ਅਕਸ਼ਤਾ ਮੂਰਤੀ ਦੋਵੇਂ ਅਮਰੀਕਾ ਵਿੱਚ ਪੜ੍ਹਾਈ ਦੌਰਾਨ ਮਿਲੇ ਸਨ

ਤਿੰਨ ਭੈਣ-ਭਰਾਵਾਂ ਵਿੱਚ ਸਭ ਤੋਂ ਵੱਡੇ ਰਿਸ਼ੀ ਦਾ ਜਨਮ 1980 ਦੌਰਾਨ ਇੰਗਲੈਡ ਦੇ ਸਾਊਥਹੈਂਪਟਨ ਵਿੱਚ ਹੋਇਆ, ਜਿੱਥੇ ਉਹਨਾਂ ਦੇ ਪਿਤਾ ਡਾਕਟਰ ਸਨ ਅਤੇ ਮਾਤਾ ਆਪਣੀ ਫਾਰਮੇਸੀ ਦੀ ਦੁਕਾਨ ਚਲਾਉਂਦੀ ਸੀ।

ਸੁਨਕ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਆਪਣੇ ਪਿਤਾ ਦੀ ਸਮਾਜ ਸੇਵਾ ਵਾਲੀ ਭਾਵਨਾ ਪਸੰਦ ਕਰਦੇ ਸਨ ਅਤੇ ਉਹਨਾਂ ਦੇ ਆਪਣੀ ਮਾਤਾ ਨਾਲ ਫਾਰਮੇਸੀ ਦੀ ਦੁਕਾਨ ਉੱਤੇ ਮਦਦ ਕਰਨ ਨਾਲ ਵਪਾਰ ਦਾ ਪਹਿਲਾ ਸਬਕ ਮਿਲਿਆ।

2005 ਵਿੱਚ ਜਦੋਂ ਉਹ ਕੈਲੀਫੋਰਨੀਆ ਵਿੱਚ ਸਟੈਨਫੋਰਡ ਯੂਨੀਵਰਸਿਟੀ ਵਿੱਚ ਐਮਬੀਏ ਦੀ ਪੜ੍ਹਾਈ ਕਰ ਰਹੇ ਸਨ ਤਾਂ ਉਹ ਆਪਣੀ ਹੋਣ ਵਾਲੀ ਪਤਨੀ ਅਕਸਥਾ ਮੂਰਤੀ ਨੂੰ ਮਿਲੇ।

ਸਟੈਨਫੋਰਡ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਰਿਸ਼ੀ ਨੇ ਗੋਲਡਮੈਨ ਸਾਕਸ ਅਤੇ ਹੇਜ ਫੰਡ ਫਰਮਾਂ-ਦੀ ਚਿਲਡਰਨਜ਼ ਇਨਵੈਸਟਮੈਂਟ ਫੰਡ ਮੈਨੇਜਮੈਂਟ ਅਤੇ ਥੀਲੇਮ ਪਾਰਟਨਰਜ਼ ਵਿੱਚ ਹਿੱਸੇਦਾਰੀ ਵੀ ਕੀਤੀ।

ਆਪਣੇ ਮਾਤਾ-ਪਿਤਾ ਵਾਂਗ ਹੀ ਉਹ ਵੀ ਲੋਕਾਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਲਿਆਉਣਾ ਚਾਹੁੰਦੇ ਸੀ, ਜਿਸ ਲਈ ਉਹਨਾਂ ਰਾਜਨੀਤੀ ਵਿੱਚ ਆਉਣ ਦਾ ਫ਼ੈਸਲਾ ਕੀਤਾ।

ਸਾਲ 2015 ਯੂਕੇ ਦੀਆਂ ਆਮ ਚੋਣਾਂ ਵਿੱਚ ਰਿਸ਼ੀ ਸੁਨਕ ਯੌਰਕਸ਼ਾਇਰ ਵਿੱਚ ਰਿਚਮੰਡ ਤੋਂ ਐਮਪੀ ਵਜੋਂ ਚੁਣ ਲਏ ਗਏ ਸਨ। ਉਹ ਸਾਬਕਾ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਦੀ ਸਰਕਾਰ ਵਿੱਚ ਇੱਕ ਜੂਨੀਅਰ ਮੰਤਰੀ ਵੀ ਰਹੇ ਸਨ।

ਰਿਸ਼ੀ ਸੁਨਕ ਆਪਣੀ ਪਤਨੀ ਅਕਸ਼ਤਾ ਮੂਰਤੀ ਦੇ ਨਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪ੍ਰਿੰਸ ਚਾਰਲਸ ਅਕਸ਼ਤਾ ਨਾਲ ਗੱਲਬਾਤ ਕਰਦੇ ਹੋਏ

ਅਕਸ਼ਤਾ ਮੂਰਤੀ ਕੌਣ ਹੈ ?

ਅਕਸ਼ਤਾ ਮੂਰਤੀ ਦਾ ਜਨਮ ਦੱਖਣੀ ਭਾਰਤ ਦੇ ਸੂਬੇ ਕਰਨਾਟਕ ਵਿੱਚ ਐਨ.ਆਰ. ਨਰਾਇਣ ਅਤੇ ਸੁਧਾ ਮੂਰਤੀ ਦੇ ਘਰ ਅਪ੍ਰੈਲ 1980 ਵਿੱਚ ਹੋਇਆ ਸੀ।

ਅਕਸ਼ਤਾ ਮੂਰਤੀ ਦੇ ਮਾਤਾ-ਪਿਤਾ ਸ਼ੁਰੂ ਵਿੱਚ ਉਸਨੂੰ ਅਤੇ ਉਸਦੇ ਭਰਾ ਰੋਹਨ ਨੂੰ ਆਪਣੇ ਨਾਲ ਮੁੰਬਈ ਲੈ ਗਏ, ਜਿੱਥੇ ਉਹ ਕੰਮ ਕਰਦੇ ਸਨ। ਫਿਰ ਜਲਦੀ ਹੀ ਉਹਨਾਂ ਨੂੰ ਆਪਣੇ ਦਾਦਾ-ਦਾਦੀ ਕੋਲ ਵਾਪਸ ਕਰਨਾਟਕ ਭੇਜਣ ਦਾ ਫ਼ੈਸਲਾ ਕਰ ਲਿਆ ਗਿਆ।

ਸਾਲ 1981 ਵਿੱਚ ਅਕਸ਼ਤਾ ਦੇ ਪਿਤਾ ਨੇ ਆਈਟੀ ਕੰਪਨੀ ਇਨਫੋਸਿਸ ਦੀ ਸਥਾਪਨਾ ਕੀਤੀ। ਇਨਫੋਸਿਸ ਨੇ ਅਕਸ਼ਿਤਾ ਦੇ ਪਿਤਾ ਨੂੰ ਭਾਰਤ ਦੇ ਸਭ ਤੋਂ ਅਮੀਰ ਆਦਮੀਆਂ ਵਿੱਚੋਂ ਇੱਕ ਬਣਾਉਣਾ ਸੀ। ਫੋਰਬਸ ਨੇ ਉਨ੍ਹਾਂ ਦੀ ਕੁੱਲ ਜਾਇਦਾਦ 3.45 ਬਿਲੀਅਨ ਪੌਂਡ ਦੱਸੀ ਸੀ।

ਅਕਸ਼ਤਾ ਦੀ ਮਾਂ ਸੁਧਾ ਮੂਰਤੀ ਇੱਕ ਕੰਪਿਊਟਰ ਵਿਗਿਆਨੀ ਅਤੇ ਇੰਜੀਨੀਅਰ ਹਨ। ਉਹ ਭਾਰਤ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ TATA ਇੰਜੀਨੀਅਰਿੰਗ ਅਤੇ ਲੋਕੋਮੋਟਿਵ ਕੰਪਨੀ (TELCO) ਲਈ ਕੰਮ ਕਰਨ ਵਾਲੀ ਪਹਿਲੀ ਔਰਤ ਸੀ।

ਸੁਧਾ ਮੂਰਤੀ ਨੇ ਆਪਣੇ ਪਤੀ ਐਨ.ਆਰ ਨਰਾਇਣ ਦੀ ਕੰਪਨੀ ਇਨਫੋਸਿਸ ਲਈ ਵੀ ਕੰਮ ਕੀਤਾ। ਅੱਜ ਕੱਲ੍ਹ ਉਹ ਲੋਕ ਭਲਾਈ ਦੇ ਕੰਮ ਕਰ ਰਹੇ ਹਨ।

ਆਪਣੀ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਅਕਸ਼ਤਾ ਅਰਥ ਸ਼ਾਸਤਰ ਅਤੇ ਫਰਾਂਸੀਸੀ ਭਾਸ਼ਾ ਦੀ ਪੜ੍ਹਾਈ ਕਰਨ ਲਈ ਅਮਰੀਕਾ ਚਲੇ ਗਏ।

ਡੇਲੋਇਟ ਅਤੇ ਯੂਨੀਲੀਵਰ ਵਰਗੀਆਂ ਫਰਮਾਂ ਵਿੱਚ ਕੰਮ ਕਰਨ ਤੋਂ ਬਾਅਦ ਉਹ ਆਪਣੀ ਐਮ.ਬੀ.ਏ ਦੀ ਪੜਾਈ ਲਈ ਸਟੈਨਫੋਰਡ ਗਏ। ਇਥੇ ਉਹ ਆਪਣੇ ਹੋਣ ਵਾਲੇ ਪਤੀ ਰਿਸ਼ੀ ਨੂੰ ਮਿਲੇ।

ਉਨ੍ਹਾਂ ਨੇ ਚਾਰ ਸਾਲ ਬਾਅਦ ਬੰਗਲੌਰ ਵਿੱਚ ਵਿਆਹ ਕਰਵਾਇਆ, ਜਿਸ ਵਿੱਚ ਭਾਰਤ ਦੇ ਚੋਟੀ ਦੇ ਕ੍ਰਿਕਟ ਖਿਡਾਰੀਆਂ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਇਸ ਜੋੜੇ ਦੀਆਂ ਦੋ ਧੀਆਂ ਹਨ।

ਰਿਸ਼ੀ ਸੁਨਕ ਆਪਣੀ ਪਤਨੀ ਅਕਸ਼ਤਾ ਮੂਰਤੀ ਦੇ ਨਾਲ

ਤਸਵੀਰ ਸਰੋਤ, Getty Images

ਅਕਸ਼ਤਾ ਦੀ ਜਾਇਦਾਦ

2009 ਵਿਚ ਅਕਸ਼ਤਾ ਮੂਰਤੀ ਨੇ ਆਪਣਾ ਖ਼ੁਦ ਦਾ ਫ਼ੈਸ਼ਨ ਬਰੈਂਡ ਅਕਸ਼ਤਾ ਡਿਜ਼ਾਇਨਜ਼ ਸ਼ੁਰੂ ਕੀਤਾ, ਜਿਸ ਕਾਰਨ ਉਨ੍ਹਾਂ ਬਾਰੇ 2011 ਵਿੱਚ ਵੋਗ ਰਸਾਲੇ ਨੇ ਕਹਾਣੀ ਕੀਤੀ।

ਭਾਵੇਂ ਕਿ ਉਨ੍ਹਾਂ ਦਾ ਆਪਣਾ ਕਾਰੋਬਾਰ ਹੈ, ਪਰ ਫਿਰ ਵੀ ਉਸ ਦਾ ਇਨਫੋਸਿਸ ਵਿੱਚ 0.9% ਹਿੱਸਾ ਹੈ। ਇਸੇ ਨਾਲ ਉਨ੍ਹਾਂ ਦੀ ਜ਼ਿਆਦਾਤਰ ਦੌਲਤ ਬਣਦੀ ਹੈ।

ਅਕਸ਼ਤਾ ਦੀ ਸੰਪਤੀ ਜੋ ਕਿ ਕਰੀਬ 4000 ਕਰੋੜ ਭਾਰਤੀ ਰੁਪਏ ਬਣਦੀ ਹੈ। ਬ੍ਰਿਟੇਨ ਦੀ ਰਾਣੀ ਦੀ ਅਨੁਮਾਨਿਤ ਸੰਪਤੀ 3650 ਕਰੋੜ ਰੁਪਏ ਤੋਂ ਜ਼ਿਆਦਾ ਬਣਦੀ ਹੈ।

ਅਕਸ਼ਤਾ ਮੂਰਤੀ ਕੈਟਾਮਾਰਨ ਵੈਂਚਰਜ਼ ਯੂਕੇ ਦੀ ਨਿਰਦੇਸ਼ਕ ਵੀ ਹੈ, ਜੋ ਉਨ੍ਹਾਂ ਦੇ ਦੇ ਪਿਤਾ ਨੇ ਬਣਾਈ ਸੀ। ਅਕਸ਼ਤਾ ਇਸ ਤੋਂ ਇਲਾਵਾ ਯੂਕੇ ਦੀਆਂ ਘੱਟੋ-ਘੱਟ 6 ਹੋਰ ਕੰਪਨੀਆਂ ਵਿੱਚ ਸ਼ੇਅਰ ਹੋਲਡਰ ਹਨ।

ਇਹ ਕਿਹਾ ਜਾਂਦਾ ਹੈ ਕਿ ਇਸ ਜੋੜੇ ਕੋਲ ਅਮਰੀਕਾ ਅਤੇ ਯੂਕੇ ਵਿਚ ਘੱਟੋਂ-ਘੱਟ 4 ਘਰ ਹਨ, ਜਿੰਨ੍ਹਾਂ ਵਿੱਚ ਲੰਡਨ ਦੇ ਕੈਨਸਟੈਨ ਵਿੱਚ 5 ਬੈਡਰੂਮ ਦਾ ਘਰ ਹੈ, ਜਿਸ ਦੀ ਕੀਮਤ ਸੱਤ ਮਿਲੀਅਨ ਪੌਂਡ ਹੈ।

ਇਸ ਦੇ ਨਾਲ ਹੀ 1.5 ਮਿਲੀਅਨ ਪੌਂਡ ਦਾ ਇਕ ਮਹਿਲ ਰਿਸ਼ੀ ਦੇ ਹਲਕੇ ਯੌਰਕਸ਼ਾਇਰ ਵਿਚ ਹੈ। ਇਸ ਤੋਂ ਇਲਾਵਾ ਉਹਨਾ ਕੋਲ ਸੈਂਟ ਮੋਨਿਕਾ, ਕੈਲੋਫੋਰਨੀਆਂ ਵਿਚ 5.5 ਮਿਲੀਅਨ ਪੌਂਡ ਦੀ ਕੀਮਤ ਵਾਲਾ ਬੀਚ ਪੈਂਟ ਹਾਉਸ ਵੀ ਹੈ।

ਜਦੋਂ ਰਿਸ਼ੀ ਸੁਨਕ ਨਾਲ ਗੜਬੜੀ ਹੋਈ?

ਬ੍ਰਿਟੇਨ ਵਿੱਚ ਆਮ ਸ਼ਹਿਰੀ ਦੇ ਰੋਜ਼ਾਨਾ ਦੀ ਜ਼ਿੰਦਗੀ ਜਿਊਣ ਲਈ ਜ਼ਰੂਰੀ ਖਰਚੇ ਵਧਣ 'ਤੇ ਯੂਕੇ ਸਰਕਾਰ ਦੀ ਪ੍ਰਤੀਕ੍ਰਿਆ 'ਤੇ ਜਾਰੀ ਬਹਿਸ ਦੌਰਾਨ ਇੱਕ ਸਮੇਂ ਬਹੁਤ ਪਿਆਰੇ ਚਾਂਸਲਰ ਦੀ ਪ੍ਰਸਿੱਧੀ ਵਿੱਚ ਉਸ ਵੇਲੇ ਕਮੀ ਆਉਣ ਲੱਗ ਪਈ।

ਇੱਕ ਤਾਜ਼ਾ ਪਬਿਲਕ ਸਰਵੇਖਣ ਵਿੱਚ ਅੱਧੇ ਤੋਂ ਵੱਧ ਬ੍ਰਿਟਿਸ਼ ਨਾਗਰਿਕਾਂ ਨੇ (57%) ਦੇ ਵਿੱਤ ਮੰਤਰੀ ਤੋਂ ਆਪਣੀ ਅਸੰਤੁਸ਼ਟੀ ਜ਼ਾਹਰ ਕੀਤੀ ਹੈ। ਜਦਕਿ 28% ਉਨ੍ਹਾਂ ਪ੍ਰਤੀ ਇੱਕ ਸਕਾਰਾਤਮਿਕ ਸੋਚ ਦੇ ਧਾਰਨੀ ਹਨ।

ਰਿਸ਼ੀ ਸੁਨਕ ਆਪਣੀ ਪਤਨੀ ਅਕਸ਼ਤਾ ਮੂਰਤੀ ਦੇ ਨਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਨਫ਼ੋਸਿਸ ਦੇ ਮੋਢੀ ਨਾਰਾਇਣ ਮੂਰਤੀ

ਹਾਲਾਂਕਿ ਰਿਸ਼ੀ ਦੀ ਪ੍ਰਸਿੱਧੀ ਵਿੱਚ ਗਿਰਾਵਟ ਦੇ ਕਈ ਕਾਰਨ ਹੋ ਸਕਦੇ ਹਨ ਪਰ ਉਨ੍ਹਾਂ ਦੀ ਆਪਣੀ ਅਤੇ ਪਤਨੀ ਦੀ ਦੌਲਤ ਨੇ ਸਭ ਤੋਂ ਵੱਧ ਧਿਆਨ ਖਿੱਚਿਆ ਹੈ।

ਇਹ ਮੁੱਦਾ ਹੀ ਮੀਡੀਆ ਦੀ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਕਈ ਸੁਰਖੀਆਂ ਜਿਵੇਂ ਕਿ - ਰਾਣੀ ਤੋਂ ਅਮੀਰ: ਯੂਕੇ ਦੇ ਵਿੱਤ ਮੰਤਰੀ ਦੀ ਮੈਗਾ-ਵੈਲਥ, ਅਕਸ਼ਾਤਾ ਮੂਰਤੀ ਨੂੰ ਮਿਲੋ, 'ਰੂਸ ਵਿੱਚ ਅਜੇ ਵੀ ਚੱਲ ਰਹੀ ਪਰਿਵਾਰਕ ਫਰਮ ਦੁਆਰਾ ਪਤਨੀ ਦੇ 'ਬਲੱਡ ਮਨੀ' ਦੇ ਦਬਾਅ ਹੇਠ ਰਿਸ਼ੀ ਸੁਨਕ', 'ਯੂਕੇ ਦੇ ਚਾਂਸਲਰ ਰਿਸ਼ੀ ਸੁਨਕ ਅਕਸ਼ਿਤਾ ਮੂਰਤੀ ਦੇ ਇਨਫੋਸਿਸ ਲਾਭਅੰਸ਼ਾਂ 'ਤੇ ਕਸੂਤੇ ਫਸੇ, ਸਾਡੇ ਲਈ ਇਕ ਨਿਯਮ, ਉਨ੍ਹਾਂ ਲਈ ਹੋਰ', ਨੇ ਚੀਜ਼ਾਂ ਨੂੰ ਹੋਰ ਬਦਤਰ ਬਣਾ ਦਿੱਤਾ ਹੈ।

ਇਸ ਨੇ ਰਿਸ਼ੀ ਨੂੰ ਜਨਤਕ ਤੌਰ ਉੁਪਰ ਆਪਣੀ ਪਤਨੀ ਦੇ ਬਚਾਅ ਵਿੱਚ ਆਉਣ ਲਈ ਮਜਬੂਰ ਕਰ ਦਿੱਤਾ। ਬੀਬੀਸੀ ਦੇ ਤਾਜਾ ਪੋਡਕਾਸਟ ਦੌਰਾਨ ਉਹ ਆਪਣੀ ਪਤਨੀ ਦੇ ਇਨਫੋਸਿਸ ਵਿੱਚ ਸ਼ੇਅਰਾਂ ਨੂੰ ਲੈ ਕੇ ਹੋ ਰਹੀ ਅਲੋਚਨਾਂ ਦੌਰਾਨ ਉਹ ਖਿਝ ਗਏ ਸਨ।

ਇਹ ਨਿਕਲ ਕੇ ਆ ਰਿਹਾ ਸੀ ਕੀ ਕੰਪਨੀ ਦਾ ਹਾਲੇ ਵੀ ਮਾਸਕੋ ਵਿੱਚ ਪੱਛਮੀ ਪਾਬੰਦੀਆਂ ਦੇ ਬਾਵਜੂਦ ਕੰਪਨੀ ਦਾ ਦਫ਼ਤਰ ਮੌਜੂਦ ਹੈ।

ਸਭ ਤੋਂ ਵੱਧ ਅਲੋਚਨਾ ਇਸ ਗੱਲ ਉਪਰ ਨਿਕਲ ਕੇ ਆਈ ਕਿ ਉਹਨਾਂ ਦੀ ਪਤਨੀ ''ਗੈਰ-ਵਸਨੀਕ'' ਹੈ। ਜੋ ਯੂਕੇ ਵਿੱਚ ਵਿਦੇਸ਼ੀ ਆਮਦਨ ਉਪਰ ਕਰ ਲਈ ਪਾਬੰਦ ਨਹੀਂ।

ਅਕਸ਼ਤਾ ਨੇ ਪਿਛਲੇ ਸਾਲ ਇਨਫੋਸਿਸ ਲਾਭਅੰਸ਼ਾਂ ਵਿੱਚੋਂ £11.6 ਮਿਲੀਅਨ ਪ੍ਰਾਪਤ ਕੀਤੇ ਅਤੇ ਯੂਕੇ ਵਸਨੀਕ ਨਾ ਹੋਣ ਕਾਰਨ ਉਨ੍ਹਾਂ ਲਈ ਆਮਦਨ ਕਰ ਦੇਣਾ ਜਰੂਰੀ ਨਹੀਂ ਸੀ।

ਮੂਰਤੀ ਦੇ ਬੁਲਾਰੇ ਨੇ ਤਸਦੀਕ ਕੀਤਾ ਸੀ ਕਿ ਉਹ ਯੂਕੇ ਦੇ ਸਾਰੇ ਕਰ ਭਰਦੇ ਹਨ ਪਰ ਲੇਬਰ ਪਾਰਟੀ ਨੇ '' ਪੂਰਨ ਪਾਰਦਰਸ਼ਤਾ'' ਉਪਰ ਜ਼ੋਰ ਦਿੰਦਿਆ ਕਿਹਾ ਕਿ ਇਹ ਦੱਸਿਆ ਜਾਵੇ ਕਿ ਉਹ ਕਿੱਥੇ ਆਪਣਾ ਕਰ ਅਦਾ ਕਰਦੀ ਹੈ।

ਰਿਸ਼ੀ ਸੁਨਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਿਸ਼ੀ ਸੁਨਕ ਉੱਪਰ ਆਪਣੀ ਪਤਨੀ ਬਾਰੇ ਸਥਿਤੀ ਸਪਸ਼ ਕਰਨ ਦੀ ਸਿਆਸੀ ਦਬਾਅ ਹੈ

ਲੋਕਾਂ ਦੀ ਕੀ ਰਾਇ ਹੈ?

ਅਰਵਿੰਦ ਕੁਮਾਰ (39), ਲੰਡਨ ਦੇ ਇੱਕ ਆਈਟੀ ਮੈਨੇਜਰ, ''ਸ਼੍ਰੀਮਤੀ ਮੂਰਤੀ ਨੇ ਕੁਝ ਗਲਤ ਨਹੀਂ ਕੀਤਾ ਹੈ ਕਿਉਂਕਿ ਉਹ ਇੱਕ ਭਾਰਤੀ ਨਾਗਰਿਕ ਹੈ, ਜਿਸ ਕੋਲ ਭਾਰਤੀ ਪਾਸਪੋਰਟ ਹੈ। ਉਹ ਭਾਰਤ ਵਿੱਚ ਆਪਣੀ ਆਮਦਨ ਲਈ ਟੈਕਸ ਅਦਾ ਕਰਦੇ ਹਨ। ਇਸੇ ਲਈ ਉਨ੍ਹਾਂ ਨੂੰ ਇਸ ਕਾਰਨ ਕਰਕੇ ਯੂਕੇ ਵਿੱਚ ਟੈਕਸ ਦਾ ਭੁਗਤਾਨ ਨਹੀਂ ਕਰਨਾ ਪੈਂਦਾ।''

ਕਿੰਬਰਲੀ ਗ੍ਰੇ (65) ਜੋ ਕਿ ਯੌਰਕ ਤੋ ਹਨ, ਨੇ ਬੀਬੀਸੀ ਨੂੰ ਦੱਸਿਆ, ''ਜੇਕਰ ਰਿਸ਼ੀ ਅਤੇ ਉਨ੍ਹਾਂ ਦੀ ਪਤਨੀ ਦੋਵੇਂ ਯੂਕੇ ਵਿੱਚ ਰਹਿ ਰਹੇ ਹਨ ਅਤੇ ਇਸ ਦੇਸ਼ ਦੇ ਵਸਨੀਕ ਹਨ ਤਾਂ ਉਨ੍ਹਾਂ ਨੂੰ ਆਪਣੇ ਸਾਰੇ ਟੈਕਸ ਇੱਥੇ ਅਦਾ ਕਰਨੇ ਚਾਹੀਦੇ ਹਨ। ਨਿਯਮ ਅਮੀਰਾਂ ਸਮੇਤ ਹਰ ਕਿਸੇ ਲਈ ਹਨ।''

ਕੀਰ ਸਟਾਰਮਰ, ਨੇਤਾ ਲੇਬਰ ਪਾਰਟੀ, ਨੇ ਕਿਹਾ ਕਿ ਰਿਸ਼ੀ ਸੁਨਕ ਨੂੰ ਆਪਣੀ ਪਤਨੀ ਦੀ ਗੈਰ-ਨਿਵਾਸੀ ਟੈਕਸ ਬਾਰੇ ਸਥਿਤੀ ਵਿਚੋਂ 'ਸਾਫ਼ ਹੋ' ਕੇ ਨਿਕਲਣਾ ਚਾਹੀਦਾ ਹੈ।

ਅਕਸ਼ਤਾ ਮੂਰਤੀ ਨੇ ਕਿਹਾ ਕਿ ਉਹ ਯੂਕੇ ਵਿੱਚ ਵਿਦੇਸ਼ੀ ਆਮਦਨ ਦੇ ਕਰ ਅਦਾ ਕਰਨਗੇ।

ਸ਼ੁਕਰਵਾਰ ਨੂੰ ਮੂਰਤੀ ਨੇ ਕਿਹਾ ਕਿ ਉਹਨਾਂ ਦੇ ਕਰ ਪ੍ਰਬੰਧ ਪੂਰੀ ਤਰ੍ਹਾਂ ਕਾਨੂੰਨੀ ਹਨ । ਉਨ੍ਹਾਂ ਨੇ ਕਿਹਾ, ਕਈਆਂ ਨੂੰ ਨਹੀਂ ਲੱਗਦਾ ਹੈ ਕਿ ਚਾਂਸਲਰ ਵੱਜੋਂ ਮੇਰੇ ਪਤੀ ਦੀ ਭੂਮਿਕਾ ਸਹੀ ਹੈ।

ਮੈਂ ਬ੍ਰਿਟੇਨ ਦੀ ਨਿਰਪੱਖਤਾ ਦੀ ਭਾਵਨਾ ਨੂੰ ਸਮਝਦੀ ਹਾਂ। ਮੈਂ ਨਹੀਂ ਚਹੁੰਦੀ ਮੇਰੀ ਕਰ ਸਥਿਤੀ ਮੇਰੇ ਪਤੀ ਲਈ ਸ਼ਸ਼ੋਪੰਜ ਖੜ੍ਹੀ ਹੋਵੇ ਜਾਂ ਮੇਰਾ ਪਰਿਵਾਰ ਪ੍ਰਭਾਵਿਤ ਹੋਵੇ।''

ਬੀਬੀਸੀ ਦੇ ਅਨੁਮਾਨ ਮੁਤਾਬਤ ਮੂਰਤੀ ਨੇ ਯੂਕੇ ਵਿੱਚ £2.1 ਮਿਲੀਅਨ ਦੇ ਕਰ ਆਪਣਾ non-dom status ਕਰਕੇ ਦੇਣ ਤੋਂ ਗੁਰੇਜ਼ ਕੀਤਾ ਹੋ ਸਕਦਾ ਹੈ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)