ਬਰਤਾਨਵੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ’ਤੇ ਇਸ ਮਾਮਲੇ ਵਿੱਚ ਲਗਿਆ ਜੁਰਮਾਨਾ

    • ਲੇਖਕ, ਜੈਨੇਫਰ ਸਕੌਟ
    • ਰੋਲ, ਬੀਬੀਸੀ ਪੱਤਰਕਾਰ

ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ, ਵਿੱਤ ਮੰਤਰੀ ਰਿਸ਼ੀ ਸੋਨਕ ਅਤੇ ਪ੍ਰਧਾਨ ਮੰਤਰੀ ਦੀ ਪਤਨੀ ਕੈਰੀ ਜੌਨਸਨ 'ਤੇ ਲੌਕਡਾਊਨ ਦੇ ਨਿਯਮਾਂ ਦੀ ਉਲੰਘਣਾ ਕਰਨ 'ਤੇ ਪੁਲਿਸ ਵੱਲੋਂ ਜੁਰਮਾਨਾ ਲਗਾਇਆ ਹੈ।

ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਤਿੰਨਾਂ ਨੂੰ ਮੈਟਰੋਪੋਲੀਟਨ ਪੁਲਿਸ ਤੋਂ ਨੋਟੀਫਿਕੇਸ਼ਨ ਮਿਲਿਆ ਹੈ ਕਿ ਉਨ੍ਹਾਂ ਨੂੰ ਫਿਕਸਡ ਪੈਨਲਟੀ ਨੋਟਿਸ ਜਾਰੀ ਕੀਤਾ ਗਿਆ ਹੈ।

ਲੇਬਰ ਪਾਰਟੀ ਦੇ ਆਗੂ ਸਰ ਕੀਰ ਸਟਾਰਮਰ ਨੇ ਕਿਹਾ ਕਿ ਜੌਨਸਨ ਅਤੇ ਸੋਨਕ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ।

ਦਿ ਮੇਟ ਵ੍ਹਾਈਟਹਾਲ ਅਤੇ ਡਾਊਨਿੰਗ ਸਟ੍ਰੀਟ ਵਿੱਚ 12 ਇਕੱਠਾਂ ਦੌਰਾਨ ਕਥਿਤ ਤੌਰ ’ਤੇ ਕੋਵਿਡ ਨਿਯਮਾਂ ਤੋੜਨ ਦੀ ਜਾਂਚ ਕਰ ਰਿਹਾ ਹੈ। ਹੁਣ ਤੱਕ 50 ਤੋਂ ਵੱਧ ਜੁਰਮਾਨੇ ਲਗਾਏ ਜਾ ਚੁੱਕੇ ਹਨ।

ਪੁਲਿਸ ਨੇ ਕਿਹਾ ਕਿ ਜਿਨ੍ਹਾਂ ਨੂੰ ਜੁਰਮਾਨੇ ਲੱਗੇ ਹਨ, ਉਨ੍ਹਾਂ ਦਾ ਨਾਮ ਜਨਤਕ ਨਹੀਂ ਕੀਤਾ ਜਾਵੇਗਾ, ਪਰ ਸਰਕਾਰ ਨੇ ਇਹ ਖੁਲਾਸਾ ਕਰਨ ਦਾ ਵਾਅਦਾ ਕੀਤਾ ਸੀ ਜੇ ਇਨ੍ਹਾਂ ਵਿੱਚ ਜੌਨਸਨ ਅਤੇ ਸੋਨਕ ਸ਼ਾਮਿਲ ਹੋਏ ਤਾਂ ਦੱਸਿਆ ਜਾਵੇਗਾ।

ਬੌਰਿਸ ਜੌਨਸਨ ਤੇ ਰਿਸ਼ੀ ਸੂਚਕ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਨਹੀਂ ਦੱਸਿਆ ਗਿਆ ਸੀ ਕਿ ਜੁਰਮਾਨਾ ਕਿਸ ਘਟਨਾ ਨਾਲ ਜੁੜਿਆ ਹੋਇਆ ਹੈ।

ਪਰ ਸਰ ਕੀਰ ਨੇ ਕਿਹਾ ਕਿ ਇਹ ਦਰਸਾਉਂਦਾ ਹੈ ਕਿ ਕੰਜ਼ਰਵੇਟਿਵ "ਸ਼ਾਸਨ ਕਰਨ ਲਈ ਪੂਰੀ ਤਰ੍ਹਾਂ ਅਯੋਗ ਹਨ ਅਤੇ ਬ੍ਰਿਟੇਨ ਬਿਹਤਰ ਦਾ ਹੱਕਦਾਰ ਹੈ।"

"ਬੋਰਿਸ ਜੌਨਸਨ ਅਤੇ ਰਿਸ਼ੀ ਸੋਨਕ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਅਤੇ ਬਰਤਾਨਵੀ ਲੋਕਾਂ ਨੂੰ ਵਾਰ-ਵਾਰ ਝੂਠ ਬੋਲਿਆ। ਉਨ੍ਹਾਂ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਬੌਰਿਸ ਜੌਨਸਨ ’ਤੇ ਕੀ ਇਲਜ਼ਾਮ ਲੱਗੇ

2020 ਅਤੇ 2021 ਵਿੱਚ ਕੋਵਿਡ ਲੌਕਡਾਊਨ ਦੌਰਾਨ ਡਾਊਨਿੰਗ ਸਟ੍ਰੀਟ ਵਿੱਚ ਪਾਰਟੀਆਂ ਹੋਣ ਦੀਆਂ ਰਿਪੋਰਟਾਂ ਪਹਿਲੀ ਵਾਰ ਪਿਛਲੇ ਸਾਲ ਦਸੰਬਰ ਵਿੱਚ ਸਾਹਮਣੇ ਆਈਆਂ ਸਨ।

ਸ੍ਰੀਮਾਨ ਜੌਹਨਸਨ ਨੇ ਸ਼ੁਰੂ ਵਿੱਚ ਜ਼ੋਰ ਦੇ ਕੇ ਕਿਹਾ ਸੀ, "ਦਿਸ਼ਾ-ਨਿਰਦੇਸ਼ਾਂ ਦੀ ਹਰ ਸਮੇਂ ਪਾਲਣਾ ਕੀਤੀ ਗਈ ਹੈ।"

ਪਰ ਜਿਵੇਂ-ਜਿਵੇਂ ਵੱਧ ਤੋਂ ਵੱਧ ਇਕੱਠਾਂ ਦਾ ਖੁਲਾਸਾ ਹੋਇਆ, ਉਨ੍ਹਾਂ ਨੂੰ ਆਪਣੀ ਸ਼ਮੂਲੀਅਤ ਬਾਰੇ ਹੋਰ ਸਵਾਲਾਂ ਦਾ ਸਾਹਮਣਾ ਕਰਨਾ ਪਿਆ।

ਪ੍ਰਧਾਨ ਮੰਤਰੀ ਨੇ ਬਾਅਦ ਵਿੱਚ ਡਾਊਨਿੰਗ ਸਟ੍ਰੀਟ ਗਾਰਡਨ ਵਿੱਚ ਇੱਕ ਡਰਿੰਕਸ ਪਾਰਟੀ ਵਿੱਚ ਸ਼ਾਮਲ ਹੋਣ ਲਈ ਮੁਆਫ਼ੀ ਮੰਗੀ ਪਰ ਸੰਸਦ ਨੂੰ ਦੱਸਿਆ ਕਿ ਉਹ ਇੱਕ ਸਬੰਧੀ ਰੱਖੇ ਸਮਾਗਮ ਵਿੱਚ ਸ਼ਾਮਿਲ ਹੋਏ ਸਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)