ਯੂਕਰੇਨ ਰੂਸ ਜੰਗ : ਹਥਿਆਰਬੰਦ ਹੋਕੇ ਰੂਸੀ ਫੌਜਾਂ ਖ਼ਿਲਾਫ਼ ਲੜ ਰਿਹਾ ਹੈ ਬੀਬੀਆਂ ਦਾ ਜਥਾ

ਮੈਨੂੰ ਜਿਸ ਕਾਸੇ ਨਾਲ ਵੀ ਪਿਆਰ ਹੈ ਉਹ ਇੱਥੇ ਹੀ ਹੈ। ਇਸ ਲਈ ਮੈਂ ਕੀਵ ਨਹੀਂ ਛੱਡ ਸਕਦੀ ਅਤੇ ਜੇ ਲੋੜ ਪਈ ਤਾਂ ਮੈਂ ਲੜਾਂਗੀ।-ਯਾਰੀਨਾ ਅਰੀਵਾ

ਤਸਵੀਰ ਸਰੋਤ, YARINA ARIEVA

ਤਸਵੀਰ ਕੈਪਸ਼ਨ, ਮੈਨੂੰ ਜਿਸ ਕਾਸੇ ਨਾਲ ਵੀ ਪਿਆਰ ਹੈ ਉਹ ਇੱਥੇ ਹੀ ਹੈ। ਇਸ ਲਈ ਮੈਂ ਕੀਵ ਨਹੀਂ ਛੱਡ ਸਕਦੀ ਅਤੇ ਜੇ ਲੋੜ ਪਈ ਤਾਂ ਮੈਂ ਲੜਾਂਗੀ।-ਯਾਰੀਨਾ ਅਰੀਵਾ
    • ਲੇਖਕ, ਹੈਰੀਏਟ ਔਰੈਲ
    • ਰੋਲ, ਬੀਬੀਸੀ ਪੱਤਰਕਾਰ

ਯੂਕਰੇਨ ਦੀ ਪ੍ਰਥਮ ਮਹਿਲਾ ਨੇ ਆਪਣੇ ਇੰਸਟਾਗ੍ਰਾਮ ਉੱਪਰ ਲਿਖਿਆ, ਸਾਡੇ ਵਿਰੋਧ ਦਾ ਇੱਕ ਇਸਤਰੀ ਪੱਖ ਵੀ ਹੈ।

ਓਲੇਨਾ ਜ਼ੈਲੇਂਸਕਾ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੀ ਪਤਨੀ ਆਪਣੇ ਇੰਸਟਾਗ੍ਰਾਮ ਤੋਂ ਯੂਕਰੇਨ ਉੱਪਰ ਰੂਸ ਦੇ ਹਮਲੇ ਤੋਂ ਬਾਅ ਦੇਸ ਦੀਆਂ ਔਰਤਾਂ ਵੱਲੋਂ ਆਪਣੇ ਵਤਨ ਦੀ ਰਾਖੀ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਲਿਖਦੇ ਰਹੇ ਹਨ।

ਇਹ ਸਿਰਫ਼ ਜ਼ੇਲੇਂਸਕਾ ਹੀ ਨਹੀਂ ਹੈ। ਹੱਥਾਂ ਵਿੱਚ ਹਥਿਆਰ ਫੜੀ ਔਰਤਾਂ ਦੀਆਂ ਤਸਵੀਰਾਂ ਦਾ ਜਿਵੇਂ ਯੂਕਰੇਨ ਦੇ ਸੋਸ਼ਲ ਮੀਡੀਆ ਉੱਪਰ ਹੜ੍ਹ ਆਇਆ ਹੋਇਆ ਹੈ। ਔਰਤਾਂ ਜਿਨ੍ਹਾਂ ਨੇ ਵਰਦੀ ਪਾਈ ਹੈ ਅਤੇ ਲੋੜ ਪੈਣ 'ਤੇ ਲੜਨ ਲਈ ਤਿਆਰ ਹਨ।

ਇਨ੍ਹਾਂ ਤਸਵੀਰਾਂ ਵਿੱਚ ਫਰਵਰੀ ਮਹੀਨੇ ਦੇ ਅਖੀਰ ਤੋਂ ਬੇਹਿਸਾਬ ਵਾਧਾ ਹੋਇਆ ਹੈ।

ਲੱਖਾਂ ਪਰਿਵਾਰ ਇੱਕ-ਦੂਜੋਂ ਤੋਂ ਨਿੱਖੜ ਗਏ ਹਨ। ਪੀੜਤਾਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ, ਜੋ ਕਿ ਜਾਨ ਬਚਾਉਣ ਲਈ ਪੱਛਮ ਵੱਲ ਭੱਜ ਰਹੇ ਹਨ। ਪਿੱਛੇ ਉਨ੍ਹਾਂ ਦੇ ਪਤੀ ਅਤੇ ਪਿਉ ਆਪਣੇ ਦੇਸ ਦੀ ਰਾਖੀ ਲਈ ਰੁਕ ਰਹੇ ਹਨ।

ਹਾਲਾਂਕਿ ਜ਼ੇਲੇਂਸਕਾ ਸਮੇਤ ਬਹੁਤ ਸਾਰੀਆਂ ਔਰਤਾਂ ਵੀ ਹਨ, ਜੋ ਆਪਣੇ ਸ਼ਹਿਰਾਂ ਅਤੇ ਕਸਬਿਆਂ ਦੀ ਰਾਖੀ ਲਈ ਟਿਕੀਆਂ ਹੋਈਆਂ ਹਨ।

ਇਹ ਅਜਿਹੀਆਂ ਹੀ ਕੁਝ ਔਰਤਾਂ ਦੀਆਂ ਕਹਾਣੀਆਂ ਹਨ-

ਸੰਸਦ ਮੈਂਬਰ ਕੀਰਾ ਰੁਡਕ: ''ਇਹ ਡਰਾਉਣਾ ਹੈ ਪਰ ਮੈਂ ਰੋਹ ਵਿੱਚ ਹਾਂ''

ਕੀਰਾ ਰੁਡਿਕ ਨੂੰ ਸਾਂਸਦ ਹੋਣ ਦੇ ਨਾਤੇ ਬੰਦੂਕ ਦਿੱਤੀ ਗਈ ਸੀ।

ਤਸਵੀਰ ਸਰੋਤ, KIRA RUDYK

ਤਸਵੀਰ ਕੈਪਸ਼ਨ, ਕੀਰਾ ਰੁਡਿਕ ਦੇ ਕਹਿਣ ਮੁਤਾਬਕ ਉਨ੍ਹਾਂ ਨੇ ਪਹਿਲਾਂ ਕਦੇ ਬੰਦੂਕ ਨਹੀਂ ਫੜੀ ਸੀ

ਕੀਰਾ ਰੁਡਕ ਨੂੰ ਸੰਸਦ ਮੈਂਬਰ ਹੋਣ ਦੇ ਨਾਤੇ ਬੰਦੂਕ ਦਿੱਤੀ ਗਈ ਸੀ।

ਕੀਰਾ ਰੁਡਕ ਦੱਸਦੇ ਹਨ, ''ਜੰਗ ਦੇ ਸ਼ੁਰੂ ਹੋਣ ਤੱਕ ਮੈਂ ਕਦੇ ਬੰਦੂਕ ਨੂੰ ਹੱਥ ਨਹੀਂ ਲਾਇਆ ਸੀ। ਇਸ ਦੀ ਕਦੇ ਲੋੜ ਹੀ ਨਹੀਂ ਪਈ।''

''ਪਰ ਜਦੋਂ ਹਮਲਾ ਹੋਇਆ ਤਾਂ ਹਥਿਆਰ ਹਾਸਲ ਕਰਨ ਦਾ ਇੱਕ ਮੌਕਾ ਸੀ। ਜਦੋਂ ਮੈਂ ਇਹ ਲੈਣ ਦਾ ਫ਼ੈਸਲਾ ਲਿਆ ਤਾਂ ਮੈਂ ਖ਼ੁਦ ਵੀ ਇਸ ਤੋਂ ਹੈਰਾਨ ਸੀ।''

ਕੀਰਾ ਰੁਡਕ ਨੇ ਕੀਵ ਵਿੱਚ ਇੱਕ ਜੱਥਾ ਤਿਆਰ ਕੀਤਾ ਹੈ ਅਤੇ ਉਹ ਰਾਜਧਾਨੀ ਦੀ ਰਾਖੀ ਲਈ ਮਸ਼ਕਾਂ ਕਰ ਰਹੇ ਹਨ।

ਇਹ ਵੀ ਪੜ੍ਹੋ:

ਉਹ ਆਪਣਾ ਟਿਕਾਣਾ ਗੁਪਤ ਰੱਖ ਰਹੇ ਹਨ ਕਿਉਂਕਿ ਸੂਹੀਆ ਏਜੰਸੀਆਂ ਨੇ ਉਨ੍ਹਾਂ ਨੂੰ ਆਗਾਹ ਕੀਤਾ ਹੈ ਕਿ ਉਹ ਰੂਸੀ ਰਾਸ਼ਟਰਪਤੀ ਦੀ ''ਕਤਲਾਂ ਦੀ ਸੂਚੀ'' ਵਿੱਚ ਹਨ।

ਵੀਡੀਓ: ਯੂਕਰੇਨ ਦੇ ਸਵੈ-ਇੱਛੁਕ ਫੌ਼ਜੀਆਂ ਨੂੰ ਮਿਲੋ

ਵੀਡੀਓ ਕੈਪਸ਼ਨ, ਯੂਕਰੇਨ ਦੇ ਸਵੈ-ਇੱਛੁਕ ਫੌ਼ਜੀ (ਵੀਡੀਓ 21 ਫਰਵਰੀ 2022 ਦਾ ਹੈ)

ਇਸ ਦੇ ਬਾਵਜੂਦ, ਯੂਕਰੇਨੀ ਸੰਸਦ ਵਿੱਚ ਆਪਣੀ ਪਾਰਟੀ ਅਤੇ ਲੋਕਾਂ ਦੀ ਅਵਾਜ਼ ਚੁੱਕ ਰਹੇ ਹਨ, ਆਪਣੇ ਗਲੀ-ਗੁਆਂਢ ਵਿੱਚ ਆਪਣੇ ਜੱਥੇ ਨਾਲ ਪਹਿਰਾ ਦੇ ਰਹੇ ਹਨ।

ਆਪਣੀ ਬੰਦੂਕ ਭਰਦਿਆਂ ਦੀ ਕੀਰਾ ਰੁਡਕ ਦੀ ਇੱਕ ਤਸਵੀਰ ਵਾਇਰਲ ਹੋ ਗਈ ਸੀ। ਕੀਰਾ ਰੁਡਕ ਦਾ ਕਹਿਣਾ ਹੈ ਕਿ ਇਸ ਤੋਂ ਹੋਰ ਔਰਤਾਂ ਨੂੰ ਵੀ ਹਥਿਆਰਬੰਦ ਹੋਣ ਦੀ ਪ੍ਰੇਰਨਾ ਮਿਲੀ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, ''ਮੈਨੂੰ ਬਹੁਤ ਸਾਰੀਆਂ ਔਰਤਾਂ ਦੇ ਸੁਨੇਹੇ ਮਿਲੇ ਹਨ ਕਿ ਉਹ ਲੜ ਰਹੀਆਂ ਹਨ।''`

''ਸਾਨੂੰ ਕੋਈ ਭੁਲੇਖਾ ਨਹੀਂ ਹੈ ਕਿ ਇਹ ਲੜਾਈ ਕਿਸ ਤਰ੍ਹਾਂ ਦੀ ਹੋਵੇਗੀ। (ਪਰ) ਅਸੀਂ ਜਾਣਦੇ ਹਾਂ ਕਿ ਸਾਨੂੰ ਸਾਰੀਆਂ ਨੂੰ ਆਪਣੀ ਇੱਜ਼ਤ, ਆਪਣੇ ਜਿਸਮ ਅਤੇ ਆਪਣੇ ਬੱਚਿਆਂ ਦੀ ਰਾਖੀ ਲਈ ਲੜਨਾ ਪਵੇਗਾ।''

''ਇਹ ਡਰਾਉਣਾ ਹੈ ਪਰ ਇਸ ਦੇ ਨਾਲ ਹੀ ਮੈਂ ਰੋਹ ਵਿੱਚ ਵੀ ਹਾਂ ਅਤੇ ਮੈਨੂੰ ਲਗਦਾ ਹੈ ਕਿ ਆਪਣੇ ਦੇਸ ਲਈ ਲੜਨ ਦੀ ਇਹੀ ਸਭ ਤੋਂ ਵਧੀਆ ਮਨੋਦਸ਼ਾ ਹੈ।''

ਲਾਈਨ

ਵਿਸ਼ਵ ਬੈਂਕ ਮੁਤਾਬਕ ਯੂਕਰੇਨ ਦੀ 4.4 ਕਰੋੜ ਦੀ ਅਬਾਦੀ ਵਿੱਚੋਂ 2.3 ਕਰੋੜ ਔਰਤਾਂ ਹਨ। ਯੂਕਰੇਨ ਦੀ ਫ਼ੌਜ ਵਿੱਚ ਔਰਤਾਂ ਦਾ ਅਨੁਪਾਤ ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਹੈ।

ਯੂਕਰੇਨੀ ਫ਼ੌਜ ਵਿੱਚ 15.6% ਔਰਤਾਂ ਹਨ ਅਤੇ ਇਹ ਅੰਕੜਾ 2014 ਤੋਂ ਬਾਅਦ ਦੁੱਗਣਾ ਹੋ ਗਿਆ।

ਦਸੰਬਰ ਵਿੱਚ ਜਦੋਂ ਸਰਕਾਰ ਨੇ 18 ਤੋਂ 60 ਸਾਲ ਦੀਆਂ ਤੰਦਰੁਸਤ ਔਰਤਾਂ ਨੂੰ ਸਰਕਾਰ ਨੇ ਸੰਭਾਵੀ ਫੌਜੀ ਬਣਨ ਲਈ ਆਪਣੀ ਰਜਿਸਟਰੇਸ਼ਨ ਕਰਵਾਉਣ ਲਈ ਕਿਹਾ ਤਾਂ ਇਹ ਗਿਣਤੀ ਹੋਰ ਵੀ ਵਧ ਗਈ ਹੈ।

ਉਹ ਯੂਕਰੇਨ ਵਾਸੀ ਜਿਨ੍ਹਾਂ ਨੂੰ ਲੜਨ ਲਈ ਕਿਹਾ ਗਿਆ ਹੈ ਜਾਂ ਜੋ ਲੋਕ ਆਪਣੀ ਮਰਜ਼ੀ ਨਾਲ ਯੂਕਰੇਨ ਵਿੱਚ ਰਹਿ ਗਏ ਹਨ, ਉਨ੍ਹਾਂ ਦੀਆਂ ਜ਼ਿੰਦਗੀਆਂ ਕਦੇ ਵੀ ਖ਼ਤਰੇ ਹੇਠ ਆ ਸਕਦੀਆਂ ਹਨ।

ਯੂਕਰੇਨ

ਤਸਵੀਰ ਸਰੋਤ, Getty Images

ਹਾਲਾਂਕਿ ਰੂਸ ਦੇ ਹਮਲੇ ਤੋਂ ਬਾਅਦ ਕਿੰਨੇ ਲੋਕਾਂ ਦੀ ਜਾਨ ਗਈ ਹੈ ਇਸ ਦਾ ਕੋਈ ਸਪਸ਼ਟ ਅੰਕੜਾ ਮੌਜੂਦ ਨਹੀਂ ਹੈ। ਹਾਲਾਂਕਿ ਯੂਕਰੇਨੀ ਸਰਕਾਰ ਮੁਤਾਬਕ 24 ਫਰਵਰੀ ਤੋਂ ਬਾਅਦ 1000 ਤੋਂ ਵਧੇਰੇ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ।

ਇਸ ਅੰਕੜੇ ਦੀ ਪੁਸ਼ਟੀ ਕਰਨਾ ਸੰਭਵ ਨਹੀਂ ਹੈ ਪਰ ਸੰਯੁਕਤ ਰਪਾਸ਼ਰ ਮੁਤਾਬਕ ਮਾਰਚ ਮਹੀਨੇ ਤੱਕ 8,516 ਨਾਗਰਿਕ ਜੰਗ ਦੇ ਭੇਂਟ ਚੜ੍ਹ ਚੁੱਕੇ ਹਨ।

ਰਾਸ਼ਟਰਪਤੀ ਜ਼ੇਲੇਂਸਕੀ ਨੇ ਕਿਹਾ ਹੈ ਕਿ ਜੰਗ ਦੇ ਪਹਿਲੇ ਦੋ ਹਫ਼ਤਿਆਂ ਦੌਰਾਨ 1300 ਯੂਕਰੇਨੀ ਫ਼ੌਜੀਆਂ ਦੀ ਜਾਨ ਜਾ ਚੁੱਕੀ ਹੈ।

ਜੰਗ ਦਾ ਮੈਦਾਨ ਬਣ ਚੁੱਕੇ ਇਲਾਕਿਆਂ ਵਿੱਚ ਜ਼ਿਆਦਾਤਰ ਨਾਗਰਿਕ ਜ਼ਮਨੀਨਦੋਜ਼ ਤਹਿਖਾਨਿਆਂ ਜਾਂ ਰੇਲਵੇ ਸਟੇਸ਼ਨਾਂ ਵਿੱਚ ਰਹਿ ਰਹੇ ਹਨ।

ਗੋਲੀਬਾਰੀ ਬੇਕਿਰਕ ਹੋ ਰਹੀ ਹੈ। ਹਰ ਰੋਜ਼ ਨਵੀਆਂ ਰਿਹਾਇਸ਼ੀ ਇਮਾਰਤਾਂ ਮਾਰ ਹੇਠ ਆ ਰਹੀਆਂ ਹਨ ਤੇ ਮਲਬੇ ਦੇ ਢੇਰ ਵਿੱਚ ਬਦਲ ਰਹੀਆਂ ਹਨ। ਇੱਥੋਂ ਤੱਕ ਕਿ ਹਸਪਤਾਲ ਅਤੇ ਮਨੁੱਖਤਾਵਾਦੀ ਲਾਂਘੇ ਵੀ ਮਾਰ ਤੋਂ ਬਾਹਰ ਨਹੀਂ ਹਨ।

ਜਿਨ੍ਹਾਂ ਲੋਕਾਂ ਨੇ ਲੜਾਈ ਦੇ ਬਾਵਜੂਦ ਆਪਣੇ ਦੇਸ ਵਿੱਚ ਟਿਕੇ ਰਹਿਣ ਦੇ ਫੈਸਲਾ ਲਿਆ ਹੈ। ਉਨ੍ਹਾਂ ਲਈ ਇਹ ਇੱਕ ਸਚਾਈ ਹੈ।

ਲਾਈਨ

ਮਾਰਹਰਿਤਾ ਰਿਵਾਸੈਂਕੋ: ''ਮੇਰੇ ਕੋਲ ਭੱਜਣ ਲਈ ਕੋਈ ਜਗ੍ਹਾ ਨਹੀਂ ਸੀ।''

ਮਾਰਹਰਿਤਾ ਰਿਵਾਸੈਂਕੋ

ਤਸਵੀਰ ਸਰੋਤ, MARHARYTA RIVACHENKO

ਤਸਵੀਰ ਕੈਪਸ਼ਨ, ਮਾਰਹਰਿਤਾ ਰਿਵਾਸੈਂਕੋ ਮੁਤਾਬਕ ਕੌਮਾਂਤਰੀ ਮਹਿਲਾ ਦਿਵਸ ਮੌਕੇ ਉਨ੍ਹਾਂ ਦੇ ਸਹਿਕਰਮੀਆਂ ਨੇ ਉਨ੍ਹਾਂ ਨੂੰ ਗੁਲਾਬ ਦਾ ਦਸਤਾ ਦਿੱਤਾ ਸੀ

ਸਿਆਸਤਦਾਨਾਂ ਤੋਂ ਇਲਾਵਾ ਆਮ ਔਰਤਾਂ ਨੇ ਵੀ ਲੜਾਈ ਵਿੱਚ ਸ਼ਾਮਲ ਹੋਣ ਲਈ ਸਵੈਇੱਛਾ ਨਾਲ ਅੱਗੇ ਆਈਆਂ ਹਨ।

ਹਮਲੇ ਤੋਂ ਕੁਝ ਦਿਨ ਪਹਿਲਾਂ ਹੀ ਪੱਚੀ ਸਾਲਾ ਮੁਟਿਆਰ ਮਾਰਹਰਿਤਾ ਰਿਵਾਸੈਂਕੋ ਨੇ ਆਪਣੇ ਦੋਸਤਾਂ ਨਾਲ ਬੁਧਾਪਾਸਟ, ਹੰਗਰੀ ਵਿੱਚ ਆਪਣਾ ਜਨਮ ਦਿਨ ਮਨਾਇਆ ਸੀ

ਹੁਣ ਉਨ੍ਹਾਂ ਨੇ ਹਵਾਈ-ਹਮਲੇ ਦੇ ਗੂੰਜਦੇ ਸਾਇਰਲਨਾਂ ਦੈ ਦਰਮਿਆਨ ਸੌਣਾ ਸਿੱਖ ਲਿਆ ਹੈ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, ''ਜਦੋਂ ਲੜਾਈ ਸ਼ੁਰੂ ਹੋਈ ਤਾਂ ਮੇਰਾ ਪਰਿਵਾਰ ਖਾਰਕੀਵ ਵਿੱਚ ਸੀ ਅਤੇ ਮੈਂ ਇੱਕਲੀ ਕੀਵ ਵਿੱਚ। ਮੇਰੇ ਕੋਲ ਭੱਜਣ ਲਈ ਕੋਈ ਥਾਂ ਨਹੀਂ ਸੀ।''

''ਮੈਂ ਨਿਕਲਣਾ ਨਹੀਂ ਚਾਹੁੰਦੀ ਸੀ ਸਗੋਂ ਕੁਝ ਕਰਨਾ ਚਾਹੁੰਦੀ ਸੀ ਇਸ ਲਈ ਮੈਂ ਟੈਰੀਟੋਰੀਅਲ ਡਿਫ਼ੈੰਸ ਵਿੱਚ ਸ਼ਾਮਲ ਹੋਣ ਦਾ ਨਿਰਨਾ ਲਿਆ।''

ਮਾਰਹਰਿਤਾ ਰਿਵਾਸੈਂਕੋ ਨੇ ਆਪਣੀ ਬਟਾਲੀਅਨ ਵਿੱਚ ਮੁਢਲੀ ਸਹਾਇਤਾ ਦਾ ਕੋਰਸ ਕੀਤਾ ਹੈ ਤੇ ਹੁਣ ਨਰਸਿੰਗ ਸਹਾਇਕ ਵਜੋਂ ਵਲੰਟੀਅਰ ਕਰ ਰਹੇ ਹਨ।

ਉਹ ਦੱਸਦੇ ਹਨ, ''ਮੈਂ ਬਹੁਤ ਡਰੀ ਹੋਈ ਹਾਂ। ਮੈਨੂੰ ਆਪਣੀ ਜ਼ਿੰਦਗੀ ਨਾਲ ਪਿਆਰ ਹੈ ਤੇ ਮੈਂ ਜਿਉਣਾ ਚਾਹੁੰਦੀ ਹਾਂ ਪਰ ਮੇਰੀ ਜ਼ਿੰਦਗੀ ਇਸ ਲੜਾਈ ਉੱਪਰ ਨਿਰਭਰ ਕਰਦੀ ਹੈ। ਇਸ ਲਈ ਮੈਂ ਇਸ ਨੂੰ ਮੁਕਾਉਣ ਵਿੱਚ ਯੋਗਦਾਨ ਕਰ ਰਹੀ ਹਾਂ।''

ਯੁਸਤਨਾ ਦੁਸਾਨ: ''ਮੇਰੀ ਪਹਿਲਤਾ ਬਚੇ ਰਹਿਣਾ ਹੈ''

ਯੁਸਤਨਾ ਦੁਸਾਨ

ਤਸਵੀਰ ਸਰੋਤ, YUSTYNA DUSAN

ਤਸਵੀਰ ਕੈਪਸ਼ਨ, ਪਹਿਲਾਂ ਦੁਸਾਨ ਇੱਕ ਪਸ਼ੂ-ਅਧਿਕਾਰ ਕਾਰਕੁਨ ਸੀ ਪਰ ਹੁਣ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਵਿੱਚ ਭਾਵੁਕ ਸਮਰੱਥਾ ਨਹੀਂ ਬਚੀ ਹੈ।

ਹਰ ਕੋਇ ਯੂਕਰੇਨ ਦੀ ਟੈਰੀਟੋਰੀਅਲ ਡਿਫ਼ੈਂਸ ਵਿੱਚ ਭਰਤੀ ਨਹੀਂ ਹੋ ਸਕਦਾ। (ਕਿਉਂਕਿ) ਪਹਿਲਾਂ ਹੀ ਬਹੁਤ ਜ਼ਿਆਦਾ ਵਲੰਟੀਅਰ ਹੋ ਚੁੱਕੇ ਹਨ ਅਤੇ ਸਾਰਿਆਂ ਲਈ ਆਪਣੇ-ਆਪ ਨੂੰ ਮਹਿਫ਼ੂਜ਼ ਰੱਖ ਸਕਣ ਦਾ ਅਨੁਭਵ ਨਹੀਂ ਹੈ।

ਟੈਕਨੀਕੀ ਮਾਹਰ ਤੇ ਸਲਾਹਕਾਰ ਯੁਤਸਨਾ ਸੁਦਾਨ ਵੀ ਦੇਸ ਨੂੰ ਬਚਾਉਣ ਵਿੱਚ ਆਪਣਾ ਯੋਗਦਾਨ ਕਰ ਰਹੇ ਹਨ।

''ਹੁਣ ਮੈਂ ਰਾਖਰਵੇਂ (ਫ਼ੌਜੀਆਂ) ਵਿੱਚ ਹਾਂ ਤੇ ਲੜਨ ਲਈ ਤਿਆਰ ਹਾਂ। ਮੈਨੂੰ ਕੱਢ ਕੇ ਲਵੀਵ ਲਿਜਾਇਆ ਗਿਆ ਸੀ ਕਿਉਂਕਿ ਕਾਰ ਅਤੇ ਬੰਦੂਕ ਤੋਂ ਬਿਨਾਂ ਮੈਂ ਕੀਵ ਵਿੱਚ ਕਾਰਗਰ ਨਹੀਂ ਸੀ।''

''ਇਸ ਲਈ ਮੈਂ ਸੁਰੱਖਿਅਤ ਜ਼ੋਨ ਵਿੱਚ ਵਲੰਟੀਅਰ ਕਰ ਰਹੀ ਹਾਂ। ਫਿਲਹਾਲ ਮੌਰਚਿਆਂ ਤੱਕ ਉਪਕਰਨ ਅਤੇ ਮਨੁੱਖੀ ਸਹਾਇਤਾ ਭੇਜਣ ਦੇ ਕੰਮ ਨੂੰ ਸੰਗਠਿਤ ਕਰਨ ਵਿੱਚ ਮਦਦ ਕਰਦੀ ਹਾਂ।''

ਪਹਿਲਾਂ ਦੁਸਾਨ ਇੱਕ ਪਸ਼ੂ-ਅਧਿਕਾਰ ਕਾਰਕੁਨ ਸੀ। ਹਾਲਾਂਕਿ ਹੁਣ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਵਿੱਚ ਇਹ ਕੰਮ ਕਰਦੇ ਰਹਿਣ ਦੀ ਭਾਵੁਕ ਸਮਰੱਥਾ ਨਹੀਂ ਬਚੀ ਹੈ।

''ਇਹ ਤਬਾਹੀ ਹੈ ਅਤੇ ਜਾਨਵਰਾਂ ਨੂੰ ਸ਼ਹਿਰਾਂ ਵਿੱਚ ਮਰਨ ਲਈ ਛੱਡ ਦਿੱਤਾ ਗਿਆ ਹੈ। (ਪਰ) ਮੇਰੀ ਪਹਿਲਤਾ ਬਚੇ ਰਹਿਣਾ ਹੈ ਤਾਂ ਜੋ ਮੈਂ ਆਪਣੀਆਂ ਹਥਿਆਰਬੰਦ ਫ਼ੌਜਾਂ ਦੀ ਮਦਦ ਕਰ ਸਕਾਂ, ਜੋ ਅਖੀਰ ਤੱਕ ਡਟੀਆਂ ਰਹਿਣਗੀਆਂ।''

ਉਹ ਕਹਿੰਦੇ ਹਨ, ''ਮੈਂ ਮਾਰਿਆ ਨਹੀਂ ਜਾਣਾ ਚਾਹੁੰਦੀ।''

ਓਲੀਨਾ ਬਲਿਤਸਕੀ: ''ਮੈਂ ਚਾਹੁੰਦੀ ਹਾਂ ਕਿ ਮੇਰੀ ਤੀਜੀ ਧੀ ਅਜ਼ਾਦ ਯੂਕਰੇਨ ਵਿੱਚ ਜਨਮ ਲਵੇ''

ਓਲੀਨਾ ਬਲਿਤਸਕੀ 2014 ਤੋਂ ਹੀ ਨਾਗਰਿਕਾਂ ਨੂੰ ਜੰਗੀ ਸਿਖਲਾਈ ਦੇ ਰਹੇ ਹਨ

ਤਸਵੀਰ ਸਰੋਤ, UKRAINE WOMEN'S GUARD

ਤਸਵੀਰ ਕੈਪਸ਼ਨ, ਓਲੀਨਾ ਬਲਿਤਸਕੀ 2014 ਤੋਂ ਹੀ ਨਾਗਰਿਕਾਂ ਨੂੰ ਜੰਗੀ ਸਿਖਲਾਈ ਦੇ ਰਹੇ ਹਨ

ਸਾਬਕਾ ਵਕੀਲ ਓਲੀਨਾ ਬਲਿਤਸਕੀ ਦਾ ਘਰ ਕੀਵ ਵਿੱਚ ਹੈ ਅਤੇ ਹੁਣ ਯੂਕਰੇਨ ਮਹਿਲਾ ਗਾਰਡ ਦਾ ਹੈਡਕੁਆਰਟਰ ਬਣ ਗਿਆ ਹੈ।

ਉਹ ਛੇ ਮਹੀਨਿਆਂ ਦੇ ਗਰਭਵਤੀ ਹਨ। ਉਨ੍ਹਾਂ ਨੇ ਆਪਣੇ ਪਤੀ ਅਤੇ ਦੋ ਬੱਚੀਆਂ ( ਛੇ ਤੇ 11 ਸਾਲ) ਦੇ ਨਾਲ ਰਾਜਧਾਨੀ ਵਿੱਚ ਰੁਕਣ ਦਾ ਫ਼ੈਸਲਾ ਕੀਤਾ।

ਉਹ ਦੱਸਦੇ ਹਨ ਅਸੀਂ ਪੂਰੇ ਦੇਸ ਵਿੱਚ ਔਰਤਾਂ ਨੂੰ ਵਿਰੋਧ ਵਿੱਚ ਸੰਗਠਿਤ ਕਰ ਰਹੇ ਹਾਂ।

ਇੱਥੇ ਰੁਕਣ ਅਤੇ ਲੜਨ ਦਾ ਫ਼ੈਸਲਾ ਸਾਰੇ ਪਰਿਵਾਰ ਦਾ ਸੀ ਕਿਉਂਕਿ ਅਸੀਂ ਗੁਲਾਮੀ ਵਿੱਚ ਨਹੀਂ ਰਹਿਣਾ ਚਾਹੁੰਦੇ।''

'''ਇਹ ਅਜ਼ਾਦੀ ਅਤੇ ਗੁਲਾਮੀ ਦਾ ਸਵਾਲ ਹੈ ਅਤੇ ਇਹ ਸਾਰੇ ਦੇਸ ਦੀਆਂ ਔਰਤਾਂ ਦੀ ਭਾਵਨਾ ਹੈ। ਇਸ ਲਈ ਜਿੰਨੀ ਦੇਰ ਹੋ ਸਕੇਗਾ ਅਸੀਂ ਕੀਵ ਵਿੱਚ ਰਹਾਂਗੇ।''

ਉਹ ਆਪਣੇ ਪਤੀ ਓਲਕਸੈਂਡਰ ਨੇ ਨਾਗਰਿਕਾਂ ਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਤਿਆਰ ਕਰਨ ਦਾ ਕੰਮ ਵੰਡ ਲਿਆ ਹੈ

ਵੀਡੀਓ: 'ਨਾ ਮੈਂ ਆਪਣਾ ਮੁਲਕ ਛੱਡ ਕੇ ਕਿਤੇ ਜਾਵਾਂਗੀ ਤੇ ਨਾ ਹੀ ਮੇਰੇ ਬੱਚੇ'

ਵੀਡੀਓ ਕੈਪਸ਼ਨ, ਰੂਸ-ਯੂਕਰੇਨ ਸੰਕਟ: 'ਨਾ ਮੈਂ ਆਪਣਾ ਮੁਲਕ ਛੱਡ ਕੇ ਕਿਤੇ ਜਾਵਾਂਗੀ ਤੇ ਨਾ ਹੀ ਮੇਰੇ ਬੱਚੇ' (ਵੀਡੀਓ 4 ਮਾਰਚ 2022 ਦਾ ਹੈ)

ਉਹ ਲੋਕਾਂ ਨੂੰ ਮਾਲਟੋਵ ਕਾਕਟੇਲ ਬਣਾਉਣ, ਅਸਾਲਟ ਰਾਈਫ਼ਲਾਂ ਚਲਾਉਣ ਅਤੇ 33 ਭਾਸ਼ਾਵਾਂ ਵਿੱਚ ਆਪਣੀ ਵੈਬਸਾਈਟ ਉੱਪਰ ਸੂਚਨਾ ਪਾਉਣ ਦੀ ਸਿਖਲਾਈ ਦਿੰਦੇ ਹਨ।

ਬਲਿਤਸਕੀ ਦਾ ਸੰਗਠਨ ਉਨ੍ਹਾਂ ਪਰਾਬੈਂਗਣੀ ਸੰਕੇਤਾਂ ਨੂੰ ਬਦਲਣ ਦਾ ਕੰਮ ਵੀ ਕਰਦੇ ਹਨ ਜੋ ਕਿ ਉਹ ਮੰਨਦੇ ਹਨ ਕਿ ਰੂਸੀ ਫ਼ੌਜ ਨੇ ਬਣਾਏ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਨ੍ਹਾਂ ਸੰਕੇਤਾਂ ਦੀ ਵਰਤੋਂ ਮਿਜ਼ਾਇਲਾਂ ਸੁੱਟਣ ਅਤੇ ਪੈਰਾਟਰੂਪਰਂ ਲਈ ਕੀਤੀ ਜਾਵੇਗੀ। ਅਜਿਹੇ ਸੰਕੇਤ ਉਨ੍ਹਾਂ ਨੂੰ ਆਪਣੇ ਘਰ ਦੇ ਵਿਹੜੇ ਵਿੱਚ ਵੀ ਮਿਲੇ।

''ਪਹਿਲੇ ਕੁਝ ਦਿਨਾਂ ਤੱਕ ਡਰ ਅਤੇ ਬੇਚੈਨੀ ਬਹੁਤ ਜ਼ਿਆਦਾ ਸੀ। ਹੁਣ ਕੋਈ ਡਰ ਨਹੀਂ ਹੈ। ਸਿਰਫ਼ ਦੁਸ਼ਮਣ ਨੂੰ ਹਰਾਉਣ ਦੀ ਇੱਛਾ ਹੈ।''

''ਮੈਂ ਭੱਜਣਾ ਨਹੀਂ ਚਾਹੁੰਦੀ ਸੀ ਅਤੇ ਨਾਹੀ ਅਜਿਹੀ ਕੋਈ ਸੋਚ ਹੈ।''

''ਮੈਂ ਨਹੀਂ ਜਾਣਦੀ ਕਿ ਮੈਂ ਬਚਾਂਗੀ ਜਾਂ ਨਹੀਂ ਪਰ ਮੈਂ ਜਿਉਣਾ ਚਾਹੁੰਦੀ ਹਾਂ ਅਤੇ ਮੇਰਾ ਸੁਪਨਾ ਹੈ ਕਿ ਮੇਰੀ ਤੀਜੀ ਬੇਟੀ ਦਾ ਜਨਮ ਇੱਕ ਅਜ਼ਾਦ ਯੂਕਰੇਨ ਵਿੱਚ ਹੋਵੇ।''

ਯਾਰੀਨਾ ਅਰੀਵਾ: ''ਮੈਨੂੰ ਆਪਣਾ ਫਿਕਰ ਨਹੀਂ ਹੈ''

ਯਾਰੀਨਾ ਅਰੀਵਾ ਨੇ ਜੰਗ ਦੇ ਪਹਿਲੇ ਦਿਨ ਹੀ ਵਿਆਹ ਕਰਵਾਇਆ ਸੀ

ਤਸਵੀਰ ਸਰੋਤ, MIKHAIL PALINCHAK

ਤਸਵੀਰ ਕੈਪਸ਼ਨ, ਯਾਰੀਨਾ ਅਰੀਵਾ ਨੇ ਜੰਗ ਦੇ ਪਹਿਲੇ ਦਿਨ ਹੀ ਵਿਆਹ ਕਰਵਾਇਆ ਸੀ

ਜਿਸ ਸਵੇਰ ਪੁਤਿਨ ਨੇ ਰੂਸ ਉੱਪਰ ਹਮਲਾ ਕੀਤਾ ਯਵਰਾਨਾ ਦੇ ਦਿਮਾਗ ਵਿੱਚ ਇੱਕ ਹੀ ਵਿਚਾਰ ਸੀ- ਵਿਆਹ ਕਰਵਾਉਣ ਦਾ।

ਉਹ ਆਪਣੇ ਹੋਣ ਵਾਲੇ ਪਤੀ ਤੋਂ ਵੱਖ ਰਹਿ ਰਹੇ ਸਨ ਅਤੇ ਸੰਕਟ ਦੇ ਸਮੇਂ ਦੌਰਾਨ ਉਹ ਇਕੱਠਿਆਂ ਰਹਿਣਾ ਚਾਹੁੰਦੇ ਸਨ।

ਨਵਾਂ ਵਿਆਹਿਆ ਜੋੜਾ ਫਿਰ ਰਾਜਧਾਨੀ ਕੀਵ ਦੀ ਰਾਖੀ ਲਈ ਟੈਰੀਟੋਰੀਅਲ ਡਿਫ਼ੈਂਸ ਵਿੱਚ ਭਰਤੀ ਹੋ ਗਿਆ।

''ਆਪਣੇ ਦੇਸ ਅਤੇ ਆਪਣੇ ਸ਼ਹਿਰ ਦੀ ਰਾਖੀ ਲਈ ਮੈਥੋਂ ਜੋ ਹੋਵੇਗਾ ਮੈਂ ਕਰਾਂਗੀ।''

''ਮੇਰੀ ਜਾਇਦਾਦ ਇੱਥੇ ਹੈ, ਮੇਰੇ ਮਾਪੇ ਇੱਥੇ ਹਨ, ਮੇਰੀ ਬਿੱਲੀ ਇੱਥੇ ਹੈ। ਮੈਂ ਜਿਸ ਵੀ ਕਾਸੇ ਨੂੰ ਪਿਆਰ ਕਰਦੀ ਹਾਂ ਇੱਥੇ ਹੈ। ਇਸ ਲਈ ਮੈਂ ਕੀਵ ਨਹੀਂ ਛੱਡ ਸਕਦੀ ਅਤੇ ਜੇ ਲੋੜ ਪਈ ਤਾਂ ਮੈਂ ਲੜਾਂਗੀ।''

ਅਰੀਵਾ ਕੀਵ ਦੀ ਸਿਟੀ ਕਾਊਂਸਲ ਦੇ ਡਿਪਟੀ ਹਨ। ਇਸ ਲਈ ਉਨ੍ਹਾਂ ਨੂੰ ਇੱਕ ਬੰਦੂਕ ਅਤੇ ਬੁਲਟਪਰੂਫ਼ ਜਾਕਟ ਦਿੱਤੀ ਗਈ ਸੀ।

ਉਹ ਆਪਣੇ ਪਤੀ ਨਾਲ ਟੈਰੀਟੋਰੀਅਲ ਡਿਫ਼ੈਂਸ ਦੇ ਟਿਕਾਣੇ ਵਿੱਚ ਚਲੇ ਗਏ ਹਾਲਾਂਕਿ ਉਨ੍ਹਾਂ ਕੋਲ ਲੜਾਈ ਦਾ ਕੋਈ ਅਨੁਭਵ ਨਹੀਂ ਹੈ।

''ਹੁਣ ਮੈਨੂੰ ਸਿਰਫ਼ ਇੱਕ ਹੀ ਫਿਕਰ ਆਪਣੇ ਪਤੀ ਨੂੰ ਗੁਆਉਣ ਦਾ ਹੈ, ਮੈਨੂੰ ਆਪਣੀ ਕੋਈ ਫਿਕਰ ਨਹੀਂ ਹੈ।''

ਯਾਰੀਨਾ ਅਰੀਵਾ

ਤਸਵੀਰ ਸਰੋਤ, YARINA ARIEVA

ਖ਼ਤਰਕਨਾਕ ਕੰਮ

ਵਲੰਟੀਅਰ, ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਹਨ, ਮੋਰਚਿਆਂ ਉੱਪਰ ਮਾਰੇ ਜਾ ਰਹੇ ਹਨ।

24 ਫਰਵਰੀ ਨੂੰ ਜਦੋਂ ਰੂਸੀ ਟੈਂਕ ਯੂਕਰੇਨ ਵਿੱਚ ਦਾਖਲ ਹੋਏ ਤਾਂ 52 ਸਾਲਾ ਸਾਬਕਾ ਫੌਜੀ ਅਤੇ ਪੰਜ ਬੱਚਿਆਂ ਦੀ ਮਾਂ ਇਰਿਆਨਾ ਸਿਲਵੀਆ ਦੀ ਮੌਤ ਹੋ ਗਈ।

ਉਹ ਆਪਣੇ ਪਤੀ ਦੇ ਨਾਲ ਸ਼ਹਿਰ ਦੀ ਰੱਖਿਆ ਲਈ ਸਵੈ ਇੱਛਾ ਨਾਲ ਅੱਗੇ ਆਏ ਸਨ। ਉਨ੍ਹਾਂ ਦੇ ਪਤੀ ਦੀ ਵੀ ਉਸੇ ਦਿਨ ਮੌਤ ਹੋ ਗਈ ਸੀ।

ਇੱਕ ਹਫ਼ਤੇ ਬਾਅਦ, ਪਸ਼ੂ ਸ਼ਾਲਾਵਾਂ ਨੂੰ ਖਾਣਾ ਪਹੁੰਚਾਉਣ ਜਾ ਰਹੇ ਲੋਕਾਂ ਨੂੰ ਲਿਜਾਅ ਰਹੀ ਕਾਰ ਉੱਪਰ ਗੋਲੀਬਾਰੀ ਕੀਤੀ ਗਈ ਅਤੇ ਤਿੰਨ ਜਣਿਆਂ ਦੀ ਮੌਤ ਹੋ ਗਈ ।

ਇਸ ਹਮਲੇ ਵਿੱਚ ਜਿਹੜੀ 26 ਸਾਲਾ ਔਰਤ ਦੀ ਮੌਤ ਹੋ ਗਈ, ਉਨ੍ਹਾਂ ਨੇ ਤਿੰਨ ਦਿਨਾਂ ਤੋਂ ਭੁੱਖੇ ਕੁੱਤਿਆਂ ਨੂੰ ਖਾਣਾ ਦੇਣ ਲਈ ਸ਼ਹਿਰ ਤੋਂ ਨਿਕਲਣ ਤੋਂ ਮਨ੍ਹਾਂ ਕਰ ਦਿੱਤਾ ਸੀ।

ਯੂਐਸਏਡ ਸੰਗਠਨ ਮੁਤਾਬਕ ਉਨ੍ਹਾਂ ਦੀ ਇੱਕ ਨੌਜਵਾਨ ਵਲੰਟੀਅਰ ਵਲੇਰੀਆ ਨੂੰ ਰੂਸੀ ਟੈਂਕ ਵੱਲੋਂ ਗੋਲੀ ਮਾਰੀ ਗਈ ਜਦੋਂ ਉਹ ਆਪਣੀ ਮਾਂ ਲਈ ਦਵਾਈ ਲੈਣ ਨਿਕਲੇ ਸਨ।

ਕੁਝ ਹੀ ਸਮੇਂ ਬਾਅਦ ਉਨ੍ਹਾਂ ਨੇ 32 ਸਾਲਾਂ ਦੇ ਹੋਣਾ ਸੀ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)