ਯੂਕਰੇਨ ਰੂਸ ਜੰਗ: ਇਹ ਵੇਲਾ ਗਿਟਾਰ ਵਜਾਉਣ ਦਾ ਨਹੀਂ ਰਫ਼ਲਾਂ ਚੁੱਕਣ ਦਾ ਹੈ- ਯੂਕਰੇਨ ਦੇ ਕਲਾਕਾਰ

ਓਲਗਾ ਕੋਰੋਲੋਵਾ

ਤਸਵੀਰ ਸਰੋਤ, OLGA KOROLOVA

ਤਸਵੀਰ ਕੈਪਸ਼ਨ, ਓਲਗਾ ਕੋਰੋਲੋਵਾ ਨੇ ਪੂਰੀ ਦੁਨੀਆਂ ਵਿੱਚ ਆਪਣਾ ਫਨ ਦਿਖਾਇਆ ਹੈ ਤੇ ਰੂਸੀ ਹਮਲੇ ਤੋਂ ਪਹਿਲਾਂ ਉਹ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਵੀ ਆਪਣੇ ਸ਼ੋਅ ਕਰਦੇ ਰਹਿੰਦੇ ਸਨ।
    • ਲੇਖਕ, ਮਾਰਕ ਸਾਵੇਜ,
    • ਰੋਲ, ਬੀਬੀਸੀ ਮਿਊਜ਼ਿਕ ਪੱਤਰਕਾਰ

ਪਿਛਲੇ ਹਫ਼ਤੇ ਓਲਗਾ ਕੋਰੋਲੋਵਾ ਨੇ ਆਪਣੀ ਬੇਟੀ, ਕੁੱਤੇ ਦੇ ਨਾਲ ਯੂਕਰੇਨ ਦਾ ਚੇਕਨੀਵੀ ਸ਼ਹਿਰ ਛੱਡਿਆ। ਉਨ੍ਹਾਂ ਨੇ ਆਪਣੇ ਨਾਲ ਸਿਰਫ਼ ਉਨਾਂ ਹੀ ਸਾਮਾਨ ਚੁੱਕਿਆਂ ਜਿੰਨਾ ਕਿ ਦੋ ਬੈਗਾਂ ਵਿੱਚ ਆ ਸਕਿਆ।

ਮੈਂ ਪਾਗਲਾਂ ਵਾਂਗ ਕਾਰ ਭਜਾ ਰਹੀ ਸੀ। ਮੈਂ ਆਪਣੀ ਨਾਲੀ ਵਿੱਚ ਇੱਕ ਬੰਬ ਦੇਖਿਆ ਸੀ ਤੇ ਮੈਂ ਸਿਰਫ਼ ਇਹੀ ਸੋਚ ਪਾ ਰਹੀ ਸੀ ਕਿ ਬੱਚੀ ਕਰਕੇ ਇੱਥੋਂ ਭੱਜ ਲੈ।

ਉਨ੍ਹਾਂ ਨੇ ਘੰਟਿਆਂ ਬੱਧੀ ਕਾਰ ਚਲਾਈ ਅਤੇ ਸਰਹੱਦ ਪਾਰ ਕਰਕੇ ਪੋਲੈਂਡ ਪਹੁੰਚੇ ਜਿੱਥੇ ਉਸੇ ਰਾਤ ਉਨ੍ਹਾਂ ਦਾ ਇੱਕ ਸ਼ੋਅ ਹੋਣਾ ਤੈਅ ਸੀ।

ਓਲਗਾ ਯੂਕਰੇਨ ਦੇ ਕੁਝ ਵੱਡੇ ਟੈਕਨੋ ਡੀਜੇਜ਼ ਵਿੱਚ ਸ਼ੁਮਾਰ ਕੀਤੇ ਜਾਂਦੇ ਹਨ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਮੈਂ ਸਟੇਜ ਉੱਪਰ ਰੋ ਰਹੀ ਸੀ। ਮੈਂ ਬਜਾ ਰਹੀ ਹੀ ਅਤੇ ਮੈਂ ਰੋ ਰਹੀ ਸੀ। ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਲ ਸੈਟ ਸੀ ਪਰ ਮੈਂ ਜਾਣਦੀ ਸੀ ਕਿ ਮੈਨੂੰ ਕੁਝ ਕਰਨਾ ਪਏਗਾ।

ਓਲਗਾ ਨੇ ਆਪਣੀ ਫੀਸ ਯੂਕਰੇਨ ਫ਼ੌਜ ਅਤੇ ਸੰਕਟ ਕਾਰਨ ਉੱਜੜੇ ਲੋਕਾਂ ਦੀ ਮਦਦ ਕਰਨ ਵਾਲੀਆਂ ਸੰਸਥਾਵਾਂ ਨੂੰ ਦਾਨ ਕਰ ਦਿੱਤੀ ਹੈ। ਅਗਲੀ ਰਾਤ ਉਨ੍ਹਾਂ ਨੇ ਆਪਣੇ ਯੂਟਿਊਬ ਚੈਨਲ 'ਤੇ ਇੱਕ ਵੱਖਰਾ ਫੰਡਰੇਜ਼ਰ ਕੀਤਾ

ਉਨ੍ਹਾਂ ਦੇ ਇੰਸਟਾਗਰਾਮ ਉੱਪਰ ਕਦੇ ਗਲੈਮਰ ਦੀ ਭਰਮਾਰ ਹੁੰਦੀ ਸੀ ਹੁਣ ਯੂਕਰੇਨ ਅਤੇ ਰੂਸੇ ਹਮਲੇ ਦੀਆਂ ਤਸਵੀਰਾਂ ਹਨ।

ਉਨ੍ਹਾਂ ਦਾ ਮਕਸਦ ਆਪਣੇ ਰੂਸੀ ਪ੍ਰਸ਼ੰਸਕਾਂ ਨੂੰ ਹਮਲੇ ਤੋਂ ਹੋਈ ਤਬਾਹੀ ਦਿਖਾਉਣਾ ਹੈ।

ਇਹ ਵੀ ਪੜ੍ਹੋ:

''ਮੈਂ ਹੈਰਾਨ ਹਾਂ ਕਿ ਰੂਸੀ ਲੋਕ ਸਚਾਈ ਨਹੀਂ ਦੇਖ ਰਹੇ। ਜਿਵੇਂ ਉਹ ਬਿਨਾਂ ਕਿਸੇ ਸੂਚਨਾ ਨੇ ਉੱਤਰੀ ਕੋਰੀਆ ਵਿੱਚ ਹੋਣ। ਰੂਸ ਤੋਂ ਮੇਰੇ ਫੈਨ ਮੈਨੂੰ ਸੁਨੇਹੇ ਭੇਜ ਰਹੇ ਹਨ ਕਿ 'ਇਹ ਸੱਚ ਨਹੀਂ ਹੈ। ਇਹ ਝੂਠ ਹੈ। ਤੁਹਾਡੀਆਂ ਸਾਰੀਆਂ ਪੋਸਟਾਂ ਝੂਠ ਹਨ'। ਉਹ ਇਸ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ।''

ਓਲਗਾ ਇੱਕਲੇ ਨਹੀਂ ਹਨ। ਯੂਕਰੇਨ ਤੇ ਰੂਸੀ ਹਮਲੇ ਤੋਂ ਬਾਅਦ ਉੱਥੋਂ ਦਾ ਸੰਗੀਤ ਖੇਤਰ ਜੋ ਕਿ ਕਾਫ਼ੀ ਉੱਨਤ ਹੈ ਇੱਕ ਤਰ੍ਹਾਂ ਦਾ ਖ਼ਬਰ ਅਧਾਰਾ ਬਣ ਗਿਆ ਹੈ। ਯੂਕਰੇਨ ਦੇ ਸੰਗੀਤ ਦੇ ਸਿਤਾਰੇ ਉਨ੍ਹਾਂ ਲੋਕਾਂ ਲਈ ਖ਼ਬਰਾਂ ਦੇ ਰਹੇ ਹਨ ਜੋ ਸ਼ਾਇਦ ਰਵਾਇਤੀ ਖ਼ਬਰ ਚੈਨਲਾਂ ਨੂੰ ਨਹੀਂ ਸੁਣ ਰਹੇ।

ਯੂਕਰੇਨ ਦੇ ਲੋਕ ਗਾਇਕ ਕਰਸਟੀਨਾ ਸੋਲੋਵੀ ਕਹਿੰਦੇ ਹਨ,''ਹਰ ਕੋਈ ਸੋਸ਼ਲ ਮੀਡੀਆ ਉੱਪਰ ਆਪਣੀ ਆਡੀਅੰਸ ਨੂੰ ਮੁਖਾਤਿਬ ਹੋ ਰਿਹਾ ਹੈ।''

ਰੁਤਬੇ ਦੀ ਵਰਤੋਂ...

ਸਵਾਇਤਲੌਵ ਵਾਕਰਕੂਕ

ਤਸਵੀਰ ਸਰੋਤ, OKEAN ELZY / FACEBOOK

ਤਸਵੀਰ ਕੈਪਸ਼ਨ, ਸਵਾਇਤਲੌਵ ਵਾਕਰਕੂਕ ਯੂਕਰੇਨ ਦੇ ਸਭ ਤੋਂ ਚਹੇਤੇ ਕਲਾਕਾਰਾਂ ਵਿੱਚ ਸ਼ਾਮਲ ਹਨ

''ਅਸੀਂ ਸ਼ਹਿਰਾਂ ਦੇ ਘਟਨਾਕ੍ਰਮ ਬਾਰੇ ਸੂਚਨਾ ਫੈਲਾਅ ਰਹੇ ਹਾਂ। ਰੂਸੀਆਂ ਨੂੰ ਰੈਲੀਆਂ ਵਿੱਚ ਸ਼ਾਮਲ ਹੋਣ ਲਈ ਕਹਿਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਨੂੰ ਦੱਸ ਰਹੇ ਹਾਂ ਕਿ ਇਹ ਯੂਕਰੇਨ ਤੇ ਰੂਸ ਦੇ ਗੁੱਸੇ ਦੀ ਜੰਗ ਹੈ।''

ਯੂਟਿਊਬ ਉੱਪਰ ਯੂਕਰੇਨ ਦੇ ਸੈਂਕੜੇ ਕਲਾਕਾਰਾਂ ਨੇ ਆਪਣੀਆਂ ਵੀਡੀਓਜ਼ ਦੇ ਥੰਬਨੇਲ ਤੇ ਯੂਕਰੇਨ ਦਾ ਝੰਡਾ ਲਗਾਅ ਦਿੱਤਾ ਹੈ। ਝੰਡੇ ਦੀ ਤਸਵੀਰ ਤੇ ਲਿਖਿਆ ਹੈ, ''ਜਦੋਂ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤਾਂ ਯੂਕਰੇਨ ਵਾਸੀ ਰੂਸੀ ਹਮਲੇ ਕਾਰਨ ਮਾਰੇ ਜਾ ਰਹੇ ਹਨ। ਇਸ ਨੂੰ ਰੋਕੋ।''

ਇੱਕ ਯੂਕਰੇਨੀ ਬੈਂਡ ਓਕੀਨ ਐਲਜ਼ੀ ਦੇ ਮੁੱਖ ਕਲਾਕਾਰ ਸਵਾਇਤਲੌਵ ਵਾਕਰਕੂਕ ਫੇਸਬੁਕ ਉੱਪਰ ਯੂਕਰੇਨ ਯੁੱਧ ਦੀ ਹਰ ਘੰਟੇ ਬਾਅਦ ਅਪਡੇਟ ਪੋਸਟ ਕਰ ਰਹੇ ਹਨ। ਇੱਕ ਵੀਡੀਓ ਵਿੱਚ ਉਹ ਜ਼ਖਮੀ ਸੈਨਿਕਾਂ ਨੂੰ ਮਿਲ ਰਹੇ ਹਨ। ਇੱਕ ਦੂਜੀ ਵੀਡੀਓ ਵਿੱਚ ਉਹ ਬੁਲਿਟ-ਪਰੂਫ਼ ਜੈਕਿਟ ਪਾਈ ਖਾਰਕੀਵ ਦੀਆਂ ਸੜਕਾਂ ਤੇ ਲੋਕਾਂ ਨੂੰ ਸੰਬੋਧਨ ਕਰ ਰਹੇ ਹਨ। ਦੂਜੀ ਵਿੱਚ ਉਹ ਆਪਣੀ ਕਾਰ ਵਿੱਚ ਲੋਕਾਂ ਨੂੰ ਖਾਣਾ ਅਤੇ ਈਂਧਣ ਦੇ ਰਹੇ ਹਨ।

ਉਹ ਕਹਿੰਦੇ ਹਨ, ''ਮੈਂ ਦੁਨੀਆਂ ਦੇ ਇਸ ਸ਼ੋਬੇ ਦਾ ਜਾਣਿਆ ਪਛਾਣਿਆਂ ਵਿਅਕਤੀ ਹਾਂ ਅਤੇ ਮੈਂ ਇਸ ਰੁਤਬੇ ਦੀ ਵਰਤੋਂ ਕਰਕੇ ਜੋ ਵੀ ਕਰ ਸਕਦਾ ਹਾਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ।''

ਰੂਸੀਆਂ ਦੀਆਂ 'ਭਾਵਨਾਵਾਂ ਨੂੰ ਅਪੀਲ'

ਸਵਾਇਤਲੌਵ ਵਾਕਰਕੂਕ ਇਸ ਤੋਂ ਪਹਿਲਾਂ ਵੀ ਆਪਣੇ ਦੇਸ ਦੇ ਲੋਕ-ਜੀਵਨ ਵਿੱਚ ਸਰਗਰਮ ਰਹੇ ਹਨ।

ਉਹ ਇੱਕ ਸਾਬਕਾ ਸਿਆਸਤਦਾਨ ਹਨ ਜਿਨ੍ਹਾਂ ਨੇ 2008 ਵਿੱਚ ਯੂਕਰੇਨ ਦੇ ਭ੍ਰਿਸ਼ਟ ਸਿਆਸੀ ਨਿਜਾਮ ਦੇ ਵਿਰੋਧ ਵਜੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਫਿਰ ਉਨ੍ਹਾਂ ਨੇ ਮੇਡਨ ਕ੍ਰਾਂਤੀ ਵਿੱਚ ਹਿੱਸਾ ਲਿਆ, ਜਿਸ ਕ੍ਰਾਂਤੀ ਦੇ ਨਤੀਜੇ ਵਜੋਂ ਆਖਰ ਰਾਸ਼ਟਰਪਤੀ ਵਿਕਟਰ ਯਾਨੂਕੋਵਿਚ ਨੂੰ ਅਹੁਦਾ ਛੱਡਣਾ ਪਿਆ ਸੀ।

ਵੀਡੀਓ ਕੈਪਸ਼ਨ, ਯੂਕਰੇਨ ਦੇ ਸਵੈ-ਇੱਛੁਕ ਫੌ਼ਜੀ

ਉਨ੍ਹਾਂ ਵਾਂਗ ਹੀ ਇੱਕ ਹੋਰ ਪ੍ਰਸਿੱਧ ਅਤੇ ਯੂਕਰੇਨ ਦੇ ਸਭ ਤੋਂ ਚਹੇਤੇ ਗਾਇਕ ਹਨ- ਓਕੀਅਨ ਐਲਜ਼ੀ- ਜੋ ਰੂਸ ਵਿੱਚ ਵੀ ਉਨੇਂ ਹੀ ਪਸੰਦ ਕੀਤੇ ਜਾਂਦੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੀ ਪੂਰੀ ਸਭਿਆਚਾਰਕ ਪੂੰਜੀ ਲਗਾਅ ਕੇ ਲੋਕਾਂ ਦਾ ਮੌਜੂਦਾ ਸੰਕਟ ਬਾਰੇ ਵਤੀਰਾ ਬਦਲਣਾ ਚਾਹੁੰਦੇ ਹਨ।

ਹੁਣ ਪ੍ਰਸ਼ੰਸਕਾਂ ਨੂੰ ਸੁਨੇਹੇ ਭੇਜਣ ਦਾ ਸਮਾਂ ਲੰਘ ਚੁੱਕਿਆ ਹੈ। ਹੁਣ ਮੈਂ ਜ਼ਿਆਦਾਤਰ ਰੂਸੀ ਸੈਨਿਕਾਂ ਦੀਆਂ ਮਾਵਾਂ ਨਾਲ ਗੱਲ ਕਰਦਾ ਹਾਂ ਅਤੇ ਉਨ੍ਹਾਂ ਨੂੰ ਦੱਸਦਾ ਹਾਂ ਕਿ ਜੇ ਉਹ ਆਪਣੇ ਬੱਚਿਆਂ ਨੂੰ ਜੰਗ 'ਤੇ ਜਾਣੋਂ ਨਹੀਂ ਰੋਕਣਗੀਆਂ ਤਾਂ ਉਨ੍ਹਾਂ ਨੂੰ ਇਹ ਬੱਚੇ ਬੈਗਾਂ ਵਿੱਚ ਮਿਲਣਗੇ। ਸਾਨੂੰ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਅਪੀਲ ਕਰਨ ਦੀ ਲੋੜ ਹੈ।''

ਜਿੱਥੇ ਓਲਗਾ ਦਾ ਕਹਿਣਾ ਹੈ ਕਿ ਸਰੋਤੇ ਉਨ੍ਹਾਂ ਦੇ ਸੁਨੇਹਿਆਂ ਦਾ ਵਿਰੋਧ ਕਰਦੇ ਹਨ। ਯੂਕਰੇਨ ਦੇ ਇੱਕ ਮੈਟਲ ਕੋਰ ਬੈਂਡ ਜਿੰਜਰ ਨੂੰ ਲੋਕਾਂ ਤੋਂ ਵੱਖਰੀ ਪ੍ਰਤੀਕਿਰਿਆ ਮਿਲੀ ਹੈ।

ਇਸ ਬੈਂਡ ਦੇ ਯੂਜੀਨ ਅਬਦੁਖਾਨੋਵਕੀਵ ਤੋਂ ਦੱਸਦੇ ਹਨ ਕਿ ਕੁਝ ਰੂਸੀ ਪ੍ਰਸ਼ੰਸਕਾਂ ਨੇ ਉਨ੍ਹਾਂ ਤੋਂ ''ਮਾਫੀ ਮੰਗੀ ਹੈ ਅਤੇ ਕਿਹਾ ਹੈ ਕਿ ਉਹ ਇਸ ਹਮਲੇ ਦੇ ਖਿਲਾਫ਼ ਹਨ।''

''ਮੈਨੂੰ ਰੂਸ ਤੋਂ ਕੋਈ ਅਜਿਹਾ ਸੁਨੇਹਾ ਨਹੀਂ ਮਿਲਿਆ ਹੈ ਜੋ ਇਸ ਨੂੰ ਜਾਇਜ਼ ਠਹਿਰਾਉਂਦਾ ਹੋਵੇ। ਭਾਵੇਂ ਕੁਝ ਲੋਕਾਂ ਦਾ ਫ਼ੌਜੀ ਨਜ਼ਰੀਆ ਹੋ ਸਕਦਾ ਹੈ ਪਰ ਉਨ੍ਹਾਂ ਨੇ ਇਸਦਾ ਮੇਰੇ ਕੋਲ ਜ਼ਿਕਰ ਕਰਨ ਤੋਂ ਗੁਰੇਜ਼ ਕੀਤਾ ਹੈ।''

ਯੂਕਰੇਨ ਦੇ ਕਲਾਕਾਰ

ਤਸਵੀਰ ਸਰੋਤ, TEMENTIY PRONOV

ਤਸਵੀਰ ਕੈਪਸ਼ਨ, ਰੌਕ ਬੈਂਡ ਜਿੰਜਰ ਨੇ ਮਾਰਚ ਵਿੱਚ ਅਮਰੀਕਾ ਜਾਣਾ ਸੀ ਪਰ ਫਿਲਹਾਲ ਉਨ੍ਹਾਂ ਨੇ ਦੌਰਾ ਰੱਦ ਕਰ ਦਿੱਤਾ ਹੈ

ਯੂਕਰੇਨ ਦੇ ਬਹੁਤ ਸਾਰੇ ਸੰਗੀਤਕਾਰਾਂ ਵਾਂਗ ਨੇ ਵੀ ਮੈਜੂਦਾ ਮਨੁੱਖੀ ਸੰਕਟ ਦੇ ਮੱਦੇ ਨਜ਼ਰ ਆਪਣੀ ਦੀ ਨੌਕਰੀ ਛੱਡ ਦਿੱਤੀ ਹੈ। ਫਿਲਹਾਲ ਉਹ ਫੌਜ ਅਤੇ ਨਾਗਰਿਕਾਂ ਦੀ ਮਦਦ ਲਈ ਸਵੈਸੇਵੀ ਸੰਸਥਾ ਕਾਇਮ ਕਰ ਰਹੇ ਹਨ। ਇਸ ਤੋਂ ਇਲਵਾ ਉਹ ਆਪਣੇ ਸਾਥੀਆਂ ਨਾਲ ਸੰਕਟ ਕਾਰਨ ਉੱਜੜੇ ਲੋਕਾਂ ਨੂੰ ''ਖਾਣਾ, ਪਾਣੀ ਅਤੇ ਰੱਖਿਆ'' ਮੁਹਈਆ ਕਰਵਾਉਣ ਵਾਲੇ ਸ਼ਿਵਰ ਵਿੱਚ ਵੀ ਸ਼ਾਮਲ ਹੋ ਰਹੇ ਹਨ।

ਕਰਸਟੀਨਾ ਸੋਲੋਵੀ ਪੱਛਮੀ ਯੂਕਰੇਨ ਦੇ ਲਵੀਵ ਵਿੱਚ ਰਿਫਿਊਜੀਆਂ ਲਈ ਕੰਮ ਕਰ ਰਹੇ ਹਨ।

''ਲਵੀਵ (ਰਿਫਿਊਜੀਆਂ ਨਾਲ਼) ਭਰ ਗਿਆ ਹੈ (ਇਸ ਲਈ) ਮੈਂ ਰਿਫਿਊਜੀ ਕੇਂਦਰ ਵਿੱਚ ਜਾਕੇ ਮਨੋਵਿਗਿਆਨਕ ਸਹਾਰਾ ਦਿੰਦੀ ਹਾਂ। ਬਹੁਤ ਲੋਕ ਸਦਮੇ ਵਿੱਚ ਹਨ ਉਹ ਨਹੀਂ ਬੋਲ ਰਹੇ ਕਿ ਉਹ ਕਿੱਥੋਂ ਆਏ ਹਨ ਤੇ ਉਨ੍ਹਾਂ ਨੇ ਆਖਰੀ ਵਾਰ ਕਦੋਂ ਕੁਝ ਖਾਧਾ ਸੀ। ਮੈਂ ਬਹੁਤ ਘੱਟ ਸੌਂਦਾ ਹਾਂ ਅਤੇ ਮੇਰੀ ਭੁੱਖ ਮਰ ਗਈ ਹੈ ਪਰ ਮੈਂ ਸੁਰੱਖਿਅਤ ਮਹਿਸੂਸ ਕਰਦੀ ਹਾਂ।''

ਇਸ ਦੀ ਉਮੀਦ ਨਹੀ ਸੀ...

ਹਾਲਾਂਕਿ ਇਹ ਕਹਿਣ ਦੀ ਲੋੜ ਨਹੀਂ ਪਰ ਯੂਕਰੇਨ ਦੇ ਸੰਗੀਤਕਾਰਾਂ ਨੇ ਆਪਣੇ ਸੰਗੀਤ ਜੀਵਨ ਤੋਂ ਇਸ ਦੀ ਉਮੀਦ ਤਾਂ ਸ਼ਾਇਦ ਨਹੀਂ ਕੀਤੀ ਸੀ।

ਯੂਕਰੇਨ ਵਿੱਚ ਸੰਗੀਤ ਕਾਫ਼ੀ ਵਿਕਸਿਤ ਹੈ। ਕਈ ਤਰ੍ਹਾਂ ਦਾ ਸੰਗੀਤ ਉੱਥੇ ਸੁਣਿਆ ਜਾਂਦਾ ਹੈ। ਉੱਥੇ ਹਿਪ-ਹੌਪ,ਪੰਕ,ਈਡੀਐਮ, ਪੌਪ ਅਚੇ ਸਾਈਕੋਡੈਲਿਕ ਰੌਕ ਦੇ ਦੇਸੀ ਰੂਪ ਵੀ ਹਨ।

ਯੂਕਰੇਨ ਤੋਂ ਥੋੜ੍ਹੇ ਸੰਗੀਤਕ ਸਿਤਾਰੇ ਹਨ। ਯੂਕਰੇਨ ਦੀ ਬੋਲੀ ਵਿੱਚ ਦੂਜੀਆਂ ਸਲਾਵਿਕ ਭਾਸ਼ਾਂਵਾਂ ਦੇ ਮੁਕਾਬਲੇ ਜ਼ਿਆਦਾ ਵਿੱਚ ਕੋਮਲ ਸਵਰ ਹਨ।

ਯੂਕਰੇਨ ਦੀ ਲੋਕਧਾਰਾ ਵੀ ਕੀਰਨਿਆਂ, ਪਿਆਰ ਗੀਤਾਂ ਦੇ ਨਾਲ ਭਰਭੂਰ ਅਮੀਰ ਅਤੇ ਭਾਵੁਕ ਹੈ। ਇਹ ਵਿਰਾਸਤ ਯੂਕਰੇਨੀ ਸੰਗੀਤ ਦੀ ਨਵੀਂ ਪੀੜ੍ਹੀ ਵਿੱਚ ਵੀ ਹੈ।

ਤੁਹਾਨੂੰ ਇੱਥੇ ਉਨਕਾ ਵਰਗੇ ਬੈਂਡ ਵੀ ਮਿਲ ਜਾਣਗੇ ਜੋ ਇਲੈਕਟਰੋ-ਫੋਕ ਧੁਨਾਂ ਵਜਾਉਂਦੇ ਹਨ। ਜਾਂ ਢਾਕਾਬਰਾਕਾ ਹੈ ਜੋ ਰਵਾਇਤੀ ਧੁਨਾਂ ਨੂੰ ਕੁਝ ਇਸ ਤਰ੍ਹਾਂ ਮਿਕਸ ਕਰਦੇ ਹਨ ਕਿ ਇੱਕ ਵੱਖਰੀ ਹੀ ਸ਼ੈਲੀ ਪੇਸ਼ ਕਰਦੇ ਹਨ।

ਇਸੇ ਤਰ੍ਹਾਂ ਹੋਰ ਬੈਂਡ ਵੀ ਹਨ ਜਿਵੇਂ ਡੋਰੋਫੀਵਾ ਪੌਪ ਧੁਨਾਂ ਨਾਲ ਖੇਡਦੇ ਹਨ, ਫੋਸ਼ੋ ਹਿੱਪ-ਹੌਪ ਸੰਗੀਤ ਨੂੰ ਇਥੋਪੀਅਨ ਰਵਿਇਤਾਂ ਨਾਲ ਮਿਲਾਉਂਦੇ ਹਨ। ਇਸੇ ਤਰ੍ਹਾਂ ਐਨਸਤੇਸੀਆ ਟੋਪੋਲਸਕੀਆ ਜਿਨ੍ਹਾਂ ਨੂੰ ਨਾਸਤੀਆ ਵਜੋਂ ਜਾਣਿਆਂ ਜਾਂਦਾ ਹੈ ਨੂੰ ਯੂਕੇ ਦੀ ਡੀਜੇ ਮੈਗਜ਼ੀਨ ਨੇ ਦੁਨੀਆਂ ਦੇ 30 ਸਰਬੋਤਮ ਡੀਜੇਜ਼ ਵਿੱਚ ਸ਼ਾਮਲ ਕੀਤਾ ਸੀ।

ਰੂਸ ਨਾਲ ਲੰਬੇ ਤਣਾਅ ਤੋਂ ਉਪਜਿਆ ਸੰਗੀਤਕ ਦ੍ਰਿਸ਼

ਯੂਕਰੇਨ ਦੇ ਕਲਾਕਾਰ

ਤਸਵੀਰ ਸਰੋਤ, POSTMAN

ਤਸਵੀਰ ਕੈਪਸ਼ਨ, ਕੋਸਟਿੰਟੀਅਨ ਪੋਸ਼ਟਾਰ ਕਹਿੰਦੇ ਹਨ ਕਿ ਯੂਕਰੇਨ ਦੇ ਸੰਗੀਤ ਨੇ ਰੂਸ ਨਾਲ ਤਣਾਅ ਕਾਰਨ ਵਿਕਾਸ ਕੀਤਾ ਹੈ

ਯੂਕਰੇਨ ਦੇ ਇੱਕ ਪੌਪ ਗਰੁੱਪ ਦੇ ਸਾਬਕਾ ਮੈਂਬਰ ਕੋਸਟਿੰਟੀਅਨ ਪੋਸ਼ਟਾਰਜੋ ਕਿ ਹੁਣ ਇੱਕਲੇ ਗਾਉਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਾਲ 2014 ਵਿੱਚ ਜਦੋਂ ਰੂਸ ਨੇ ਕ੍ਰੀਮੀਆ ਉੱਪਰ ਹਮਲਾ ਕੀਤਾ ਇਸ ਨਾਲ ਯੂਕਰੇਨ ਦੇ ਮਿਊਜ਼ਿਕ ਨੂੰ ਤੇਜ਼ੀ ਦਿੱਤੀ।

''ਪੱਛਮ ਅਤੇ ਯੂਰਪ ਤੋਂ ਕਲਾਕਾਰਾਂ ਨੇ ਜੰਗ ਦੇ ਡਰ ਤੋਂ ਇੱਥੇ ਆਉਣ ਤੋਂ ਇਨਕਾਰ ਕਰ ਦਿੱਤਾ। ਇਸ ਲਈ ਸਾਡੇ ਵਰਗੇ ਨਵੇਂ ਬੈਂਡਸ ਨੂੰ ਵੱਡੇ ਹਾਲਾਂ ਵਿੱਚ ਪੇਸ਼ਕਾਰੀਆਂ ਕਰਨ ਦਾ ਮੌਕਾ ਮਿਲਿਆ।''

ਆਪਣੀ ਗੱਲ ਜਾਰੀ ਰੱਖਦੇ ਉਹ ਕਹਿੰਦੇ ਹਨ,''ਸਾਡੇ ਦਿਮਾਗ ਵਿੱਚ ਸੀ ਕਿ ਲੜਾਈ ਫਿਰ ਸ਼ੁਰੂ ਹੋ ਸਕਦੀ ਹੈ ਕਿਉੰਕਿ ਸਾਨੂੰ ਪਤਾ ਸੀ ਕਿ ਰੂਸ ਕ੍ਰੀਮੀਆ ਤੱਕ ਨਹੀਂ ਰੁਕੇਗਾ।''

''ਇਸ ਲਈ ਅਸੀਂ ਸੋਚਿਆ ਕਿ ਚਲੋ ਠੀਕ ਹੈ ਜੇ ਇੱਕ ਦਿਨ ਸਭ ਖ਼ਤਮ ਹੀ ਹੋਣਾ ਹੈ ਤਾਂ ਆਓ ਮਜ਼ਾ ਕਰੀਏ। ਇਸ ਤਰ੍ਹਾਂ ਅਸੀਂ ਇੰਨੇ ਸਾਲ ਝੂਮਦੇ ਰਹੇ, ਜਿਸ ਦੇ ਨਤੀਜੇ ਵਜੋਂ ਬਹੁਤ ਵਿਭਿੰਨਤਾ ਵਾਲਾ ਸੰਗੀਤਕ ਦ੍ਰਿਸ਼ ਬਣਿਆ ਹੈ।''

ਕੋਸਟਿੰਟੀਅਨ ਪੋਸ਼ਟਾਰਪੋਲੈਂਡ ਵਿੱਚ ਸਨ ਜਦੋਂ ਰੂਸ ਨੇ ਯੂਕਰੇਨ ਉੱਪਰ ਚੜ੍ਹਾਈ ਕਰ ਦਿੱਤੀ ਪਰ ਉਨ੍ਹਾਂ ਦਾ ਗੀਤ ''ਕੀਵ ਦੀਆਂ ਗਲੀਆਂ'' - ਕੀਵ ਦੇ ਸ਼ੈਲਟਰਾਂ ਅਤੇ ਬੰਕਰਾਂ ਵਿੱਚ ਰਹਿ ਰਹੇ ਲੋਕਾਂ ਨੂੰ ਦਿਲਾਸਾ ਦੇ ਰਿਹਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਉਨ੍ਹਾਂ ਦਾ ਕਹਿਣਾ ਹੈ ਕਿ ਇਹ ਇੱਕ ਸ਼ਹਿਰ ਪ੍ਰਤੀ ਪਿਆਰ ਦਾ ਗੀਤ ਹੈ। ਜਦੋਂ ਲੋਕ ਮੈਨੂੰ ਦੱਸਦੇ ਹਨ ਕਿ ਉਨ੍ਹਾਂ ਉੱਪਰ ਤਿੰਨ ਦਿਨਾਂ ਤੋਂ ਹਮਲੇ ਹੋ ਰਹੇ ਹਨ ਅਤੇ ਉਹ ਮੇਰਾ ਗੀਤ ਸੁਣ ਰਹੇ ਹਨ ਤਾਂ ਇਹ ਮੈਨੁੰ ਬਹੁਤ ਭਾਵੁਕ ਕਰ ਦਿੰਦਾ ਹੈ।''

ਇਹ ਕਹਿੰਦਿਆਂ ਉਨ੍ਹਾਂ ਦਾ ਗੱਚ ਭਰ ਆਉਂਦਾ ਹੈ ਤੇ ਉਹ ਕਹਿੰਦੇ ਹਨ ''ਮਾਫ਼ੀ ਚਾਹੁੰਦਾ ਹਾਂ ਮੈਂ ਇਸ ਬਾਰੇ ਹੋਰ ਗੱਲ ਨਹੀਂ ਕਰ ਸਕਾਂਗਾ''।

ਗੀਤਕਾਰ ਤੇ ਲੇਖਕ ਕਰਸਟੀਨਾ ਸੋਲੋਵੀ ਦਾ ਵੀ ਅਜਿਹਾ ਹੀ ਅਨੁਭਵ ਹੈ। ਰੂਸੀ ਹਮਲੇ ਤੋਂ ਬਿਲਕੁਲ ਪਹਿਲਾਂ ਉਨ੍ਹਾਂ ਨੇ ਇੱਕ ਗੀਤ ਜਾਰੀ ਕੀਤਾ ਜੋ ਕਿ ਹਮਲੇ ਖਿਲਾਫ਼ ਯੂਕਰੇਨੀ ਵਿਰੋਧ ਦਾ ਤਰਨਾ ਬਣ ਚੁੱਕਿਆ ਹੈ।

ਇਹ ਗੀਤ ਉਨ੍ਹਾਂ ਨੌਜਵਾਨ ਯੂਕਰੇਨੀਆਂ ਨੂੰ ਮੁਖਾਤਿਬ ਹੈ ਜੋ ਰੂਸ ਖਿਲਾਫ਼ ਹਥਿਆਰ ਚੁੱਕ ਰਹੇ ਹਨ। ਗੀਤ ਦਾ ਮੂਡ ਰੂਸ ਨਾਲ ਅੱਠ ਸਾਲਾਂ ਤੋਂ ਜਾਰੀ ਜੰਗ ਬਾਰੇ ਹੈ।

''ਕੱਲ੍ਹ ਮੈਨੂੰ ਇੱਕ ਸੈਨਿਕ ਨੇ ਕਿਹਾ ਕਿ ਮੈਂ ਵੱਖਰੇ ਤੌਰ ਤੇ ਗੀਤ ਭੇਜਾਂ ਕਿਉਂਕਿ ਇੰਟਰਨੈਟ ਹਰ ਥਾਂ ਕੰਮ ਨਹੀਂ ਕਰ ਰਿਹਾ ਹੈ। ਉਮੀਦ ਹੈ ਮੈਂ ਜਲਦੀ ਹੀ ਸਟੂਡੀਆ ਵਿੱਚ ਰਿਕਾਰਡ ਕਰ ਸਕਾਂਗੀ।''

'ਰੂਸੀ ਫ਼ੌਜੀਆਂ ਕੋਲ ਹੁਕਮ ਹਨ ਸਾਡੇ ਕੋਲ ਪ੍ਰੇਰਨਾ ਹੈ...'

ਹਾਲਾਂਕਿ ਬਹੁਤ ਸਾਰੇ ਕਾਲਾਕਾਰਾਂ ਨੂੰ ਸੰਗੀਤ ਬਣਾਉਣਾ ਫਿਲਹਾਲ ਦੀ ਘੜੀ ਮੁੱਖ ਮੁੱਦਾ ਨਹੀਂ ਹੈ।

ਡੀਜੇ ਓਲਗਾ ਕੋਰੋਲੋਵਾ ਜਿਨ੍ਹਾਂ ਦਾ ਘਰ ਤਬਾਹ ਹੋ ਗਿਆ ਹੈ ਅਤੇ ਜਿਸ ਦਾ ਪਤੀ ਚਰਨੀਵ ਵਿੱਚ ਹੈ। ਉਨ੍ਹਾਂ ਦਾ ਕਹਿਣਾ ਹੈ,''ਮੇਰੇ ਵਿੱਚ ਵਜਾਉਣ ਦਾ ਜਨੂੰਨ ਨਹੀਂ ਹੈ।''

ਆਂਡਰੀ ਖਲਿਵਨਯੁਕ

ਤਸਵੀਰ ਸਰੋਤ, BOOMBOX / INSTAGRAM

ਤਸਵੀਰ ਕੈਪਸ਼ਨ, ਆਂਡਰੀ ਖਲਿਵਨਯੁਕ (ਸੱਜੇ) ਨੇ ਕਿਹਾ ਹੈ ਕਿ ਉਹ ਰੂਸੀ ਹਮਲੇ ਖਿਲਾਫ਼ ਆਪਣੇ ਦੇਸ ਵੱਲੋਂ ਹਥਿਆਰ ਚੁੱਕਣਾ ਚਾਹੁੰਦੇ ਹਨ

ਜਿੰਜਰ ਦੇ ਅਬਦੁਖਾਨੋਵ ਕਹਿੰਦੇ ਹਨ ਜੰਗ ਨੇ ਮੇਰੀਆਂ ਕਦਰਾਂ-ਕੀਮਤਾਂ ਨੂੰ ਪਲਟਾਅ ਦਿੱਤਾ ਹੈ। ਮੈਂ ਆਪਣੀ ਨੌਕਰੀ, ਆਪਣੇ ਕਾਰੋਬਾਰ ਬਾਰੇ, ਮੇਰੇ ਬੈਂਡ, ਪ੍ਰਸਿੱਧੀ ਬਾਰੇ ਨਹੀਂ ਸੋਚ ਰਹੀ। ਮੈਂ ਸਿਰਫ਼ ਪਰਿਵਾਰ ਬਾਰੇ ਸੋਚ ਰਹੀ ਹਾਂ। ਉਨ੍ਹਾਂ ਨੂੰ ਮੇਰੀ ਲੋੜ ਹੈ ਤੇ ਮੈਂ ਉਨ੍ਹਾਂ ਦੇ ਨਾਲ ਨਹੀਂ ਹਾਂ।''

ਪੋਲੈਂਡ ਵਿੱਚ ਕੋਸਟਿੰਟੀਅਨ ਪੋਸ਼ਟਾਰਆਪਣੇ-ਆਪ ਇੱਕ ਕਨਸਰਟ ਕਰ ਰਹੇ ਹਨ ਤਾਂ ਜੋ ਸੰਕਟ ਦੇ ਪੀੜਤਾਂ ਦੀ ਮਦਦ ਲਈ ਪੈਸਾ ਇਕੱਠਾ ਕੀਤਾ ਜਾ ਸਕੇ।

ਉਨ੍ਹਾਂ ਦੇ ਮੈਨੇਜਰ ਨੇ ਇਹ ਵਿਚਾਰ ਪੇਸ਼ ਕੀਤਾ ਅਤੇ ਸ਼ਨਿੱਚਰਵਾਰ ਨੂੰ ਫੇਸਬੁੱਕ ਉੱਪਰ ਪ੍ਰਸ਼ੰਸਕਾਂ ਨੂੰ ਪੁੱਛਿਆ ਕਿ ਕੀ ਉਹ ਕਿਸੇ ਵੀ ਥਾਂ ਜਿਵੇਂ ਸਕੂਲ, ਚਰਚ ਵਿੱਚ ਪ੍ਰੋਗਾਰਾਮ ਕਰਵਾਉਣਾ ਚਾਹੁਣਗੇ। ਇੱਕ ਘੰਟੇ ਵਿੱਚ ਉਨ੍ਹਾਂ ਕੋਲ 60 ਪੇਸ਼ਕਸ਼ਾਂ ਆਈਆਂ ਅਤੇ ਅਗਲੇ ਦਿਨ ਦਾ ਪ੍ਰੋਗਰਾਮ ਤੈਅ ਹੋ ਗਿਆ।

ਕੋਸਟਿੰਟੀਅਨ ਪੋਸ਼ਟਾਰਕਹਿੰਦੇ ਹਨ, ''ਜਦੋਂ ਹਮਲਾ ਹੋਇਆ ਤਾਂ ਮੈਂ ਗਿਟਾਰ ਚੁੱਕ ਕੇ ਗਾਉਣ ਤੋਂ ਝਿਜਕ ਰਿਹਾ ਸੀ ਪਰ ਹੁਣ 'ਪਤਾ ਨਹੀਂ ਮੈਂ ਕੀਵ ਵਾਪਸ ਜਾ ਸਕਾਂਗਾ ਅਤੇ ਬੰਦੂਕ ਚੁੱਕ ਸਕਾਂਗਾ ਕਿ ਨਹੀਂ ਪਰ ਮੈਂ ਆਪਣੀ ਗਿਟਾਰ ਜ਼ਰੂਰ ਚੁੱਕਾਂਗਾ ਤੇ ਇਸ ਨੂੰ ਹਥਿਆਰ ਬਣਾਵਾਂਗਾ।''

ਯੂਕਰੇਨ ਦੇ ਕਈ ਹੋਰ ਕਲਾਕਾਰ ਵੀ ਹਥਿਆਰ ਚੁੱਕਣ ਬਾਰੇ ਸੋਚ ਰਹੇ ਹਨ।

ਵੀਡੀਓ ਕੈਪਸ਼ਨ, ਯੂਕਰੇਨ-ਰੂਸ ਝਗੜੇ ਦਾ ਕਾਰਨ ਕੀ ਹੈ ਅਤੇ ਇਹ ਹੈ ਇਤਿਹਾਸ

ਪੌਪ-ਰੌਕ ਬੈਂਡ ਬੂਮਬੌਕਸ ਦੇ ਆਂਡਰੀ ਖਲਿਵਨਯੁਕ ਨੇ ਯੂਰੋਨਿਊਜ਼ ਨੂੰ ਹਾਲ ਹੀ ਵਿੱਚ ਦੱਸਿਆ,''ਮੈਂ ਆਪਣੇ ਬੱਚਿਆਂ ਨੂੰ ਸੁਰੱਖਿਅਤ ਥਾਂ ਤੇ ਪਹੁੰਚਾਅ ਕੇ ਵਾਪਸ ਮੁੜਾਂਗਾ ਅਤੇ ਸਰਕਾਰੀ ਹੁਕਮਾਂ ਦੀ ਪਾਲਣਾ ਕਰਾਂਗਾ।''

ਉਨ੍ਹਾਂ ਨੇ ਕਿਹਾ ਕਲਾਕਾਰ ਸ਼ਾਂਤੀਦੂਤ ਹੁੰਦੇ ਹਨ ਪਰ ਇਹ ਸਮਾਂ ਗਿਟਾਰ ਵਜਾਉਣ ਦਾ ਨਹੀਂ ਰਾਈਫ਼ਲਾਂ ਚੁੱਕਣ ਦਾ ਹੈ। ਹੋਰ ਕੋਈ ਰਾਹ ਨਹੀਂ ਹੈ।''

ਸਵਾਇਤਲੌਵ ਵਾਕਰਕੂਕਕਹਿੰਦੇ ਹਨ ਕਲਾਕਾਰ ਹੋਵੇ ਭਾਵੇਂ ਕੋਈ ਹੋਰ ਦੇਸ ਦਾ ਇਰਾਦਾ ਦ੍ਰਿੜ ਹੈ।

ਪੱਛਮੀ ਵਿਸ਼ਲੇਸ਼ਕਾਂ ਸਮੇਤ ਹਰ ਕਿਸੇ ਨੂੰ ਯਕੀਨ ਸੀ ਕਿ ਰੂਸ ਨੂੰ ਯੂਕਰੇਨ ਉੱਪਰ ਕਬਜ਼ਾ ਕਰਨ ਵਿੱਚ ਦੋ ਦਿਨ ਲੱਗਣਗੇ। ਛੇਵਾਂ ਦਿਨ ਚੱਲ ਰਿਹਾ ਹੈ ਤੇ ਅਸੀਂ ਅਜੇ ਵੀ ਖੜ੍ਹੇ ਹਾਂ। ਅਸੀਂ ਖੜ੍ਹੇ ਰਹਾਂਗੇ ਤੇ ਜਿੱਤਾਂਗੇ।

''ਰੂਸੀ ਫ਼ੌਜੀਆਂ ਕੋਲ ਸਿਰਫ਼ ਹੁਕਮ ਹਨ ਸਾਡੇ ਕੋਲ ਪ੍ਰਰੇਨਾ ਹੈ।''

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)