ਸੈਕਸ ਐਜੂਕੇਸ਼ਨ: ਪੋਰਨ ਸਮੱਗਰੀ ਦੇਖ ਕੇ ਬੱਚੇ ਆਹ ਕੁਝ ਸਿੱਖ ਰਹੇ ਹਨ

    • ਲੇਖਕ, ਗੈਮਾ ਡਨਸਟਨ
    • ਰੋਲ, ਬੀਬੀਸੀ ਵੇਲਜ਼ ਲਾਈਵ

ਜਿਨਸੀ ਸਿਹਤ ਦੇ ਮਾਹਰਾਂ ਮੁਤਾਬਕ 11 ਸਾਲ ਤੱਕ ਦੀ ਉਮਰ ਦੇ ਬੱਚੇ ਵੀ ਪੋਰਨੋਗ੍ਰਾਫੀ ਤੋਂ ਸੈਕਸ ਬਾਰੇ ਸਿੱਖ ਰਹੇ ਹਨ ਅਤੇ ਅਜਿਹੇ ਬੱਚਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ, ਜੋ ਸਮਝਦੇ ਹਨ ਕਿ ਸੈਕਸ ਵਿੱਚ ਹਿੰਸਾ ਹੋਣੀ ਜ਼ਰੂਰੀ ਹੈ।

ਡਾ਼ ਹੌਵੈਲਸ ਬ੍ਰਿਜੈਂਡ,ਸਵਾਨਸੀਆ ਅਤੇ ਨੀਥ ਪੋਰਟ ਟਾਲਬੋਟ ਵਿੱਚ ਸੈਕਸੂਅਲ ਸਿਹਤ ਦੇ ਮਾਹਰ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਡਿਜੀਟਲ ਉਪਕਰਨਾਂ ਕਾਰਨ ਬੱਚੇ ਜੋ ਕੁਝ ਸੈਕਸ ਬਾਰੇ ਸਿੱਖਦੇ ਸਨ, ਉਸ ਵਿੱਚ ਵੱਡਾ ਬਦਲਾਅ ਆਇਆ ਹੈ।

''ਪੋਰਨੋਗ੍ਰਾਫ਼ੀ ਅਕਸਰ ਇੱਕ ਜਾਂ ਦੋ ਕਲਿੱਕ ਹੀ ਦੂਰ ਹੁੰਦੀ ਹੈ। 10 ਜਾਂ 11 ਸਾਲ ਦੇ ਬਹੁਤ ਸਾਰੇ ਬੱਚਿਆਂ ਲਈ ਅਕਸਰ ਇਹ ਸੈਕਸ ਨਾਲ ਪਹਿਲਾ ਸਾਹਮਣਾ ਹੁੰਦਾ ਹੈ।''

ਬ੍ਰਿਟੇਨ ਦੇ ਫਿਲਮ ਸਰਟੀਫਿਕੇਸ਼ਨ ਬੋਰਡ ਦੇ ਸਰਵੇਖਣ ਮੁਤਾਬਕ 11 ਤੋਂ 13 ਸਾਲ ਦੇ ਬੱਚਿਆਂ ਨੇ ਕਦੇ ਨਾ ਕਦੇ ਪੋਰਨ ਦੇਖਿਆ ਹੋਇਆ ਸੀ।

ਇੱਕ ਮਾਂ ਨੇ NSPCC ਨੂੰ ਦੱਸਿਆ ਕਿ ਉਨ੍ਹਾਂ ਨੇ ਆਪਣੀ ਬੇਟੀ ਦੇ ਮੋਬਾਈਲ ਵਿੱਚ ''ਕਾਮੁਕ ਕਾਰਟੂਨ ਅਤੇ ਵੀਡੀਓ ਦੇਖੇ ਸਨ।''

ਸੋਲਾਂ ਸਾਲਾ ਇੱਕ ਕੁੜੀ ਨੇ ਦੱਸਿਆ ਕਿ ਉਸ ਨੇ 'ਸੱਤ ਸਾਲ ਦੀ ਉਮਰ ਵਿੱਚ ਪਹਿਲੀ ਵਾਰ -ਕਿਸੇ ਦੇ ਕਹਿਣ 'ਤੇ - ਪੋਰਨ ਦੇਖਿਆ ਸੀ ਅਤੇ ਉਸ ਨੂੰ ਲਗਦਾ ਹੈ ਕਿ ਉਹ ਉਸ ਨੂੰ ਇਸ ਦੀ ਆਦਤ ਪੈ ਗਈ ਹੈ'।

ਡਾ਼ ਹੌਵੈਲ ਕਹਿੰਦੇ ਹਨ ਕਿ ਇਸ ਦਾ ਮਤਲਬ ਹੈ ਕਿ ਬੱਚੇ ਪੋਰਨ ਤੋਂ ਸੈਕਸ ਬਾਰੇ ਸਿੱਖ ਰਹੇ ਹਨ ਜਦਕਿ ਉਨ੍ਹਾਂ ਨੂੰ ਪ੍ਰਸੰਗ ਅਤੇ ਇੱਕ ਆਸਪੀ- ਲਗਾਅ ਵਾਲੇ ਰਿਸ਼ਤੇ ਵਿੱਚ ਹੋਣ ਦਾ ਮਤਲਬ ਨਹੀਂ ਪਤਾ।

ਉਹ ਅੱਗੇ ਕਹਿੰਦੇ ਹਨ ਕਿ ਅਜਿਹੇ ਬੱਚਿਆਂ ਦੀ ਗਿਣਤੀ ਵਧ ਰਹੀ ਹੈ ਜੋ ਸਮਝਦੇ ਹਨ ਕਿ ਸੈਕਸ ਹਿੰਸਕ ਹੋਣਾ ਚਾਹੀਦਾ ਹੈ।

''ਇਹ ਬਹੁਤ ਵਧਾਇਆ-ਚੜ੍ਹਾਇਆ ਹੁੰਦਾ ਹੈ ਤੇ ਅਸਲੀਅਤ ਤੋਂ ਦੂਰ ਵੀ ਹੁੰਦਾ ਹੈ। ਜੇ ਇਸ ਨਾਲ ਨਾ ਨਜਿੱਠਿਆ ਜਾਵੇ ਤਾਂ ਉਹ ਬੱਚਿਆਂ ਉੱਪਰ ਬਹੁਤ ਬੁਰਾ ਅਸਰ ਪਾ ਸਕਦਾ ਹੈ।''

ਉਹ ਕਹਿੰਦੇ ਹਨ ਕਿ ਮੈਂ ਸਮਝਦੀ ਹਾਂ ਕਿ ਅਸੀਂ ਪੋਰਨ ਬਾਰੇ ਪੁੱਛਣ ਤੋਂ ਘਬਰਾਈਏ ਨਾ- ਉਹ (ਬੱਚੇ) ਕੀ ਦੇਖਦੇ ਹਨ, ਉਹ ਕਿੰਨਾ ਦੇਖਦੇ ਹਨ, ਉਹ ਇਹ ਕਦੋਂ ਦੇਖਦੇ ਹਨ। ਪਰ ਮੈਂ ਸੋਚਦੀ ਹਾਂ ਕਿ ਸਿੱਖਿਆ ਹੋਰ ਹੋਣੀ ਚਾਹੀਦੀ ਹੈ- ਅਤੇ ਸੈਕਸ ਸਿੱਖਿਆ ਵਿੱਚ ਪੋਰਨ ਸ਼ਾਮਲ ਹੋਣਾ ਚਾਹੀਦਾ ਹੈ। ਸਿੱਖਿਆ ਵਿੱਚ ਪੋਰਨ ਦੇ ਪ੍ਰਭਾਵ ਸ਼ਾਮਲ ਹੋਣੇ ਚਾਹੀਦੇ ਹਨ। ਨਿੱਘ ਵਾਲੇ ਰਿਸ਼ਿਆਂ ਬਾਰੇ ਅਤੇ ਔਰਤਾਂ ਅਤੇ ਮਰਦਾਂ ਦੇ ਸਸ਼ਕਤੀਕਰਨ ਬਾਰੇ (ਜਾਣਕਾਰੀ) ਹੋਣੀ ਚਾਹੀਦੀ ਹੈ।''

ਡਾ਼ ਜੈਸਮੀਨ ਕਰਨ ਸ਼ਾਹ ਸੈਕਸ਼ੂਅਲ ਮੈਡੀਸਨ ਅਤੇ ਸੈਕਸ਼ੂਅਲ ਹੈਲਥ ਦੇ ਮਾਹਰ ਹਨ। ਅਤੇ ਕਾਰਡਿਫ਼ ਰੌਇਲ ਇੰਸਟੀਚਿਊਟ ਇਨਫਿਰਨੀ ਨਾਲ ਜੁੜੇ ਹੋਏ ਹਨ।

ਉਹ ਕਹਿੰਦੇ ਹਨ ਕਿ ਅਕਸਰ ਬੱਚਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਪੋਰਨੋਗ੍ਰਾਫ਼ੀ ਅਸਲੀ ਨਹੀਂ ਹੁੰਦੀ।

''ਤੁਹਾਨੂੰ ਉਨ੍ਹਾਂ ਨੂੰ ਦੱਸਣਾ ਪੈਂਦਾ ਹੈ ਕਿ ਜੋ ਕੁਝ ਉਹ ਔਨਲਾਈਨ ਦੇਖ ਰਹੇ ਹਨ ਦੁਨੀਆਂ ਉਸਤੋਂ ਬਹੁਤ ਵੱਖਰੀ ਹੈ। ਉਨ੍ਹਾਂ ਦੀ ਸਮਝ ਇੰਨੀ ਵਿਕਸਤ ਨਹੀਂ ਹੁੰਦੀ ਕਿ ਉਹ ਇਸ ਨੂੰ ਸਮਝ ਸਕਣ।''

ਦੋਵਾਂ ਮਾਹਰਾਂ ਦਾ ਸੁਝਾਅ ਹੈ ਕਿ ਪਾਠਕ੍ਰਮ ਵਿੱਚ ਪੋਰਨੋਗ੍ਰਾਫ਼ੀ ਦੇ ਪ੍ਰਭਾਵਾਂ ਬਾਰੇ ਵੀ ਦੱਸਿਆ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ:

ਡਾ਼ ਹੌਵੈਲ ਕਹਿੰਦੇ ਹਨ,''ਕਈ ਵਾਰ ਬੱਚੇ ਪੋਰਨ ਨੂੰ ਸੈਕਸ ਐਜੂਕੇਸ਼ਨ ਵਜੋਂ ਦੇਖਦੇ ਹਨ ਜਿਵੇਂ ਉਨ੍ਹਾਂ ਨੂੰ ਲਗਦਾ ਹੈ ਕਿ ਜੋ ਉਹ ਜਾਨਣਾ ਚਾਹੁੰਦੇ ਹਨ, ਉਨ੍ਹਾਂ ਨੂੰ ਕਿਤੋਂ ਹੋਰ ਪਤਾ ਨਹੀਂ ਚੱਲ ਰਿਹਾ ਹੈ।''

ਪੋਰਨ ਦੀ ਆਦਤ ਮੇਰੀ ਜਿੰਦਗੀ ਦਾ ਕਾਲਾ ਹਿੱਸਾ

ਓਵੇਨ (ਬਦਲਿਆ ਹੋਇਆ ਨਾਮ) ਹੁਣ 21 ਸਾਲ ਦੇ ਹਨ। ਉਨ੍ਹਾਂ ਨੂੰ ਕਿਸ਼ਰੋ ਉਮਰ ਵਿੱਚ ਪੋਰਨ ਦੀ ਆਦਲ ਪੈ ਗਈ ਸੀ।

ਇਹ ਉਹ ਸਮਾਂ ਸੀ ਜਦੋਂ ਉਨ੍ਹਾਂ ਦੇ ਜ਼ਿਆਦਤਰ ਦੋਸਤ ਯੂਨੀਵਰਸਿਟੀ ਵੱਲ ਚਲੇ ਗਏ ਸਨ ਜਦਕਿ ਉਹ ਅਜੇ ਕਾਲਜ ਵਿੱਚ ਹੀ ਸਨ।

ਉਨ੍ਹਾਂ ਨੇ ਦੱਸਿਆ, ਸ਼ੁਰੂ ਵਿੱਚ ਇਹ,''ਸਮਾਂ ਲੰਘਾਉਣ ਲਈ ਸੀ ਅਤੇ ਫਿਰ ਇਹ ਵਾਰ-ਵਾਰ ਵਾਰ ਹੋਣ ਲੱਗਿਆ।''

ਉਸ ਸਮੇਂ ਤੱਕ ਮੇਰਾ ਕੋਈ ਰਿਸ਼ਤਾ ਨਹੀਂ ਸੀ। ਇਸ ਲਈ ਮੇਰਾ ਆਤਮ-ਵਿਸ਼ਵਾਸ ਖ਼ਤਮ ਹੋ ਗਿਆ ਤੇ ਮੈਂ ਸਚਾਈ ਤੋਂ ਦੂਰ ਜਾਣ ਲੱਗਿਆ। ਬੋਰੀਅਤ ਅਤੇ ਆਤਮ ਵਿਸ਼ਵਾਸ ਦੀ ਕਮੀ ਕਾਰਨ ਮੈਂ ਤਣਾਅ ਵਿੱਚ ਰਹਿਣ ਲੱਗਿਆ।''

ਸਾਲਾਂ ਬਾਅਦ ਜਦੋਂ ਮੇਰੇ ਵਧੀਆ ਨੌਕਰੀ ਹੈ, ਸਮਾਜਿਕ ਜ਼ਿੰਦਗੀ ਹੈ ਤਾਂ ਮੇਰੀ ਜ਼ਿੰਦਗੀ ਦਾ ਕਾਲਾ ਅਤੀਤ ਮੈਨੂੰ ਦਬੋਚ ਲੈਂਦਾ ਹੈ। ਮੈਂ ਇੱਕ ਵਾਰ ਫਿਰ ਇਸ ਵੱਲ ਖਿੱਚਿਆ ਗਿਆ। ਇਸ ਦਾ ਮੇਰੇ ਪੁਰਾਣੇ ਰਿਸ਼ਤਿਆਂ ਉੱਪਰ ਵੀ ਅਸਰ ਪਿਆ ਜਿਸ ਕਾਰਨ ਮੇਰਾ ਤਣਾਅ ਹੋਰ ਵਧ ਗਿਆ।''

''ਮੈਂ ਆਪਣੇ ਕੰਮਾਂ ਦੀ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ ਕਿਉਂਕਿ ਇਹ ਮੈਂ ਹੀ ਕਰ ਰਿਹਾ ਸੀ। ਪਰ ਬਦਕਿਸਮੀ ਨਾਲ ਪੋਰਨ ਦੀ ਆਦਤ ਮੌਜੂਦ ਹੈ( ਲੋਕਾਂ ਨੂ ਹੁੰਦੀ ਹੈ) ਪਰ ਤੁਸੀਂ ਇਸ ਬਾਰੇ ਕਿਸੇ ਨਾਲ ਗੱਲ ਨਹੀਂ ਕਰ ਸਕਦੇ। ਲੋਕ ਸੋਚਣਗੇ ਕਿ ਤੁਸੀਂ ਠਰਕੀ ਹੋ।''

ਓਵੇਨ ਵਾਂਗ ਹੀ ਨਿੱਕੀ (25) ਨੂੰ ਪੋਰਨੋਗ੍ਰਾਫ਼ੀ ਨੇ ਸੈਕਸ ਬਾਰੇ ਨਾਕਾਰਤਮਿਕਤਾ ਨਾਲ ਭਰ ਦਿੱਤਾ ਸੀ। ਪੋਰਨ ਵਿੱਚ ਉਹ ਜਿਸ ਤਰ੍ਹਾਂ ਦੇ ਸਰੀਰ ਅਦਾਕਾਰਾਂ ਦੇ ਦੇਖਦੇ ਸਨ ਉਨ੍ਹਾਂ ਦੇ ਮੁਕਾਬਲੇ ਉਨ੍ਹਾਂ ਨੂੰ ਆਪਣਾ ਸਰੀਰ ਅਧੂਰਾ ਲਗਦਾ ਸੀ।

ਉਨ੍ਹਾਂ ਨੇ ਕਿਹਾ ਕਿ 11 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਇੱਕ ਸੋਸ਼ਲ ਮੀਡੀਆ ਸਾਈਟ ਉੱਪਰ ਪਹਿਲੀ ਵਾਰ ਸੈਕਸ ਦੇਖਿਆ ਜਿਸ ਨੇ ਉਨ੍ਹਾਂ ਦੀ ਬਾਅਦ ਦੀ ਜ਼ਿੰਦਗੀ ਉੱਪਰ ਬਹੁਤ ਵੱਡਾ ਅਸਰ ਪਾਇਆ।

''ਪੋਰਨ ਵਿੱਚ ਔਰਤ ਦਾ ਅਜਿਹਾ ਅਕਸ ਹੈ ਜੋ ਕਿ ਬਹੁਤ ਜ਼ਿਆਦਾ ਦੱਬੂ ਹੈ, ਲਾਊਡ ਹੈ ਅਤੇ ਸੁਖਦ ਨਹੀਂ ਹੈ।''

''ਅਤੇ ਬਿਲਕੁਲ ਮੈਂ ਦੇਖਿਆ ਕਿ ਮੈਂ ਉੇਹੋ-ਜਿਹੇ ਅਭਿਨੈ ਦੀ ਨਕਲ ਕਰਦੀ ਸੀ ਕਿਉਂਕਿ ਮੈਨੂੰ ਲੱਗਿਆ ਕਿ ਇਹੀ ਸਹੀ ਹੈ ਅਤੇ ਇਹੀ ਮਰਦ ਚਾਹੁੰਦੇ ਹਨ।''

ਉਹ ਆਪਣੇ ਸਰੀਰ ਤੋਂ ਇਸ ਹੱਦ ਤੰਗ ਆ ਚੁੱਕੇ ਸਨ ਕਿ ਕਾਸਮੈਟਿਕ ਸਰਜਰੀ ਬਾਰੇ ਸੋਚਣ ਲੱਗ ਪਏ ਸਨ।

ਆਖਰ ਨਿੱਕੀ ਇੰਨੀ ਡਰ ਗਈ ਕਿ ਉਨ੍ਹਾਂ ਨੇ ਪੋਰਨ ਵਿੱਚੋਂ ਬਿਲਕੁਲ ਬਾਹਰ ਨਿਕਲਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਥੈਰਿਪੀ ਲਈ ਅਤੇ ਯੋਗਾ ਅਤੇ ਧਿਆਨ ਰਾਹੀਂ ਆਪਣੇ-ਆਪ ਨੂੰ ਉਸ ਮਨੋ-ਸਥਿਤੀ ਵਿੱਚੋਂ ਕੱਢਿਆ।

ਬੱਚਿਆਂ ਦੇ ਸੈਕਸ ਬਾਰੇ ਕਿਹੋ-ਜਿਹੇ ਤਜ਼ਰਬੇ ਹਨ

ਫਰਵਰੀ 2021 ਵਿੱਚ ਬ੍ਰਿਟੇਨ ਦੇ ਫਿਲਮ ਕਲਾਸੀਫਿਕੇਸ਼ਨ ਬੋਰਡ ਨੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ। ਇਸ ਰਿਪੋਰਟ ਵਿੱਚ ਬੱਚਿਆਂ ਨੂੰ ਪੋਰਨ ਤੋਂ ਬਚਾਉਣ ਲਈ ਕਦਮ ਚੁੱਕੇ ਜਾਣ ਵੱਲ ਧਿਆਨ ਦਵਾਇਆ ਗਿਆ।

ਇਸ ਸਰਵੇਖਣ ਲਈ 11 ਤੋਂ 17 ਸਾਲ ਦੇ ਗਿਆਰਾਂ ਸੌ ਬੱਚਿਆਂ ਨਾਲ ਗੱਲਬਾਤ ਕੀਤੀ ਗਈ।

  • ਸੋਲਾਂ ਸਾਲ ਤੋਂ ਵੱਡੇ ਜਿਣਸੀ ਤੌਰ 'ਤੇ ਸਰਗਰਮ 18% ਅਲੜ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਜਾਂ ਤਾਂ ਪੋਰਨ ਵਿੱਚ ਜੋ ਕੁਝ ਦੇਖਿਆ ਹੈ ਉਹ ਕੁਝ ਕੀਤਾ ਹੈ ਜਾਂ ਉਨ੍ਹਾਂ ਨੂੰ ਕਰਨ ਲਈ ਕਿਹਾ ਗਿਆ ਹੈ।
  • ਅਜਿਹੇ ਹੀ 30% ਅਲੜ੍ਹਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਅਮਲੀ ਰੂਪ ਵਿੱਚ ਜਿਣਸੀ ਸੰਬੰਧ ਬਣਾਏ ਤਾਂ ਉਹ ਉਨ੍ਹਾਂ ਦੀ ਉਮੀਦ ਦੇ ਮੁਤਾਬਕ ਨਹੀਂ ਸੀ, ਜੋ ਉਨ੍ਹਾਂ ਨੇ ਪੋਰਨ ਦੇਖਣ ਤੋਂ ਬਾਅਦ ਕੀਤੀ ਸੀ।
  • ਇਸੇ ਵਰਗ ਦੇ 29% ਅਲੜ੍ਹਾਂ ਨੇ ਕਿਹਾ ਕਿ ਉਹ ਪੋਰਨ ਅਦਾਕਾਰਾਂ ਨੂੰ ਦੇਖਣ ਤੋਂ ਬਾਅਦ ਆਪਣੇ ਸਰੀਰ ਤੋਂ ਖੁਸ਼ ਨਹੀਂ ਸਨ।

ਅਧਿਆਪਕ ਸੈਕਸ ਬਾਰੇ ਗੱਲ ਕਰਨ ਤੋਂ ਝਿਜਕਦੇ ਹਨ

ਸੋਫ਼ੀ ਵ੍ਹਾਈਟਹੈਡ ਇੱਕ ਸਾਬਕਾ ਸਕੈਂਡਰੀ ਸਕੂਲ ਅਧਿਆਪਕਾ ਹਨ। ਹੁਣ ਉਹ 'ਦਿ ਸਕੂਲ ਆਫ਼ ਸੈਕਸ਼ੂਅਲ ਐਜੂਕੇਸ਼ਨ' ਲਈ ਕੰਮ ਕਰਦੇ ਹਨ ਅਤੇ ਸੈਕਸ ਸਿੱਖਿਆ ਬਾਰੇ ਸਕੂਲਾਂ ਵਿੱਚ ਵਰਕਸ਼ਾਪਾਂ ਕਰਦੇ ਹਨ।

ਉਹ ਦੱਸਦੇ ਹਨ, ਅਸੀਂ ਉਹ ਜੋ ਪੋਰਨੋਗ੍ਰਾਫ਼ੀ ਵਿੱਚ ਦੇਖਦੇ ਹਨ ਅਤੇ ਜੋ ਸੈਕਸ ਨਾਲ ਜੁੜੇ ਅਸਲੀ ਅਨੁਭਵਾਂ ਤੋਂ ਉਮੀਦ ਰੱਖ ਸਕਦੇ ਹਨ ਉਸ ਵਿਚਲਾ ਫਰਕ ਉਨ੍ਹਾਂ ਨੂੰ ਦੱਸਦੇ ਹਾਂ।''

ਉਹ ਕਿਹੰਦੇ ਹਨ ਕਿ ਪਿਛਲੇ ਸਮੇਂ ਦੌਰਾਨ ਅਜਿਹੇ ਅਨੁਭਵਾਂ ਵਿੱਚ ਵਾਧਾ ਹੋਇਆ ਜਦੋਂ ''ਬੱਚਿਆਂ ਦੇ ਸਾਹਮਣੇ ਅਚਾਨਕ ਸੈਕਸ਼ੂਅਲ ਤਸਵੀਰਾਂ ਆ ਜਾਂਦੀਆਂ ਹਨ''।

''ਹੁਣ ਅਸੀਂ ਇਸ ਬਾਰੇ ਜ਼ਿਆਦਾ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਹੈ। ਅਤੇ ਸਕੂਲਾਂ ਨੂੰ ਦੱਸਦੇ ਹਾਂ ਕਿ ਇਸ ਨਾਲ ਕਿਵੇਂ ਡੀਲ ਕਰਨਾ ਹੈ।''

ਵਾਕਈ ਚੁਣੌਤੀਪੂਰਨ

ਸੋਫ਼ੀ ਵ੍ਹਾਈਟਹੈਡ ਦਾ ਮੰਨਣਾ ਹੈ ਕਿ ਅਧਿਆਪਕਾਂ ਲਈ ਸਕੂਲਾਂ ਵਿੱਚ ਅਜਿਹੇ ਵਿਸ਼ਿਆ 'ਤੇ ਬੱਚਿਆਂ ਨਾਲ ਗੱਲ ਕਰਨਾ ਹਰ ਸਮੇਂ ਇੰਨਾ ਸਰਲ ਵੀ ਨਹੀਂ ਹੁੰਦਾ।

''ਇਹ ਬਹੁਤ ਮੁਸ਼ਕਲ ਅਤੇ ਚੁਣੌਤੀਪੂਰਨ ਹੈ, ਖਾਸ ਕਰਕੇ ਉਨ੍ਹਾਂ ਅਧਿਆਪਕਾਂ ਲਈ ਜੋ ਆਪਣੀਆਂ ਰੋਜ਼ਾਨਾਂ ਦੀਆਂ ਜ਼ਿੰਦਗੀਆਂ ਵਿੱਚ ਇਸ ਬਾਰੇ ਗੱਲਬਾਤ ਨਹੀਂ ਕਰਦੇ ਹਨ।''

ਉਹ ਕਹਿੰਦੇ ਹਨ,''ਅਧਿਆਪਕਾਂ ਦੀ ਸਿਖਲਾਈ 'ਤੇ ਇਸ ਬਾਰੇ ਧਿਆਨ ਦਿੱਤਾ ਜਾਣਾ ਚਾਹੂੀਦਾ ਹੈ ਕਿ ਉਹ ਇਸ ਬਾਰੇ ਭਰੋਸੇ ਨਾਲ ਗੱਲ ਕਰ ਸਕਣ।''

ਵੇਲਜ਼ ਵਿੱਚ ਜਨਵਰੀ 2021 ਵਿੱਚ ਇਹ ਲਾਜ਼ਮੀ ਕਰ ਦਿੱਤਾ ਗਿਆ ਕਿ ਮਾਪੇ ਆਪਣੇ ਬੱਚਿਆਂ ਨੂੰ ਸੈਕਸ ਸਿੱਖਿਆ ਦੇ ਕੋਰਸ ਵਿੱਚੋਂ ਹਟਾ ਨਹੀਂ ਸਕਣਗੇ।

ਇੱਕ ਅਧਿਕਾਰੀ ਨੇ ਇਸ ਬਾਰੇ ਕਿਹਾ ਕਿ ਇਹ ''ਸਾਡਾ ਮੰਨਣਾ ਹੈ ਕਿ ਬੱਚਿਆਂ ਨੂੰ ਉਸ ਜਾਣਕਾਰੀ ਤੱਕ ਪਹੁੰਚ ਕਰਨ ਦਾ ਹੱਕ ਹੋਣਾ ਚਾਹੀਦਾ ਹੈ ਜੋ ਉਨ੍ਹਾਂ ਨੂੰ ਖ਼ਤਰੇ ਤੋਂ ਬਚਾਅ ਸਕਦੀ ਹੈ।''

ਇਸ ਨਾਲ ਉਨ੍ਹਾਂ ਵਿੱਚ ਸੁਰੱਖਿਅਤ, ਸਹਿਮਤੀ, ਬਰਾਬਰੀ ਅਤੇ ਵਧੇਰੇ ਸਕਾਰਤਮਿਕ ਰਿਸ਼ਤਿਆਂ ਬਾਰੇ ਸਮਝ ਵਧੇਗੀ।''

(ਬੀਬੀਸੀ ਪੱਤਰਕਾਰ ਗੈਮਾ ਡਨਸਟਨ ਤੇ ਮੈਕਸ ਇਵਾਨਸ ਦੀਆਂ ਰਿਪੋਰਟਾਂ ਉੱਪਰ ਅਧਾਰਿਤ)

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)