ਫ਼ਲਾਂ ਦੀ ਖੰਡ ਸਿਹਤ ਲਈ ਚੰਗੀ ਹੈ ਪਰ ਪ੍ਰੋਸੈਸਡ ਖੰਡ ਮਾੜੀ, ਅਜਿਹਾ ਕਿਉਂ?

ਫ਼ਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫ਼ਲ ਸਮੁੱਚੇ ਰੂਪ ਵਿੱਚ ਹੀ ਖਾਧੇ ਜਾਣੇ ਚਾਹੀਦੇ ਹਨ
    • ਲੇਖਕ, ਜੁਆਨ ਕਾਰਲੋਸ ਲਾਗੁਨਾ ਏਜੀਆ ਅਤੇ ਮਾਰਥਾ ਅਲੇਗ੍ਰੇਟ ਜੋਰਡਾ
    • ਰੋਲ, ਦਿ ਕਨਵਰਸੇਸ਼ਨ*

ਫ਼ਲ ਸਾਨੂੰ ਪੌਦਿਆਂ ਤੋਂ ਪ੍ਰਾਪਤ ਹੁੰਦੇ ਹਨ ਤੇ ਸਿਹਮੰਦ ਭੋਜਨ ਵਿੱਚ ਗਿਣੇ ਜਾਂਦੇ ਹਨ। ਪੂਰੀ ਤਰ੍ਹਾਂ ਪੱਕੇ ਫ਼ਲਾਂ ਦੀ ਇੱਕ ਖ਼ਾਸ ਪਛਾਣ ਇਨ੍ਹਾਂ ਦੀ ਮਿਠਾਸ ਹੁੰਦੀ ਹੈ।

ਫ਼ਲਾਂ ਨੂੰ ਇਹ ਖ਼ਾਸ ਮਿਠਾਸ ਉਨ੍ਹਾਂ ਵਿੱਚ ਪਾਈ ਜਾਣ ਵਾਲੀ ਇੱਕ ਖ਼ਾਸ ਕਿਸਮ ਦੀ ਖੰਡ ਤੋਂ ਮਿਲਦੀ ਹੈ। ਇਸ ਖੰਡ ਨੂੰ ਫਰੁਕਟੌਜ਼ ਕਿਹਾ ਜਾਂਦਾ ਹੈ।

ਫ਼ਲਾਂ ਵਿੱਚ ਹਾਲਾਂਕਿ ਗੁਲੂਕੋਜ਼ ਵੀ ਪਾਇਆ ਜਾਂਦਾ ਹੈ ਪਰ ਬਹੁਤ ਥੋੜ੍ਹੀ ਮਾਤਰਾ ਵਿੱਚ। ਅੱਜ ਅਸ਼ੀਂ ਸਿਰਫ਼ ਪਹਿਲੀ ਕਿਸਮ ਦੀ ਖੰਡ ਜਾਣੀ ਫਰੁਕਟੋਜ਼ ਬਾਰੇ ਹੀ ਗੱਲ ਕਰਾਂਗੇ।

ਫਰੁਕਟੋਜ਼ ਵੀ ਘਰਾਂ ਵਿੱਚ ਵਰਤੀ ਜਾਣ ਵਾਲੀ ਖੰਡ ਅਤੇ ਕੌਰਨ ਸਿਰਪ ਦਾ ਇੱਕ ਘਟਕ ਹੁੰਦਾ ਹੈ। ਇਸ ਖੰਡ ਨੂੰ ਸੌਸ, ਪ੍ਰੋਸੈਸਡ ਫ਼ੂਡ ਅਤੇ ਹੋਰ ਮਿੱਠੀਆਂ ਵਸਤਾਂ ਵਿੱਚ ਮਿਠਾਸ ਦੇਣ ਲਈ ਵਰਤਿਆ ਜਾਂਦਾ ਹੈ।

ਇੱਥੋਂ ਹੀ ਸਮੱਸਿਆ ਸ਼ੁਰੂ ਹੁੰਦੀ ਹੈ। ਬਹੁਤ ਸਾਰੇ ਅਧਿਐਨਾਂ ਵਿੱਚ ਇਨ੍ਹਾਂ ਉਤਪਾਦਾਂ ਨੂੰ ਪਾਚਨ ਨਾਲ ਜੁੜੀਆਂ ਬਿਮਾਰੀਆਂ, ਮੋਟਾਪਾ, ਡਾਇਬਿਟੀਜ਼, ਫੈਟੀ ਲੀਵਰ, ਅਤੇ ਖੂਨ ਦੀ ਵਿਗੜੀ ਲਿਪਿਡ ਪ੍ਰੋਫ਼ਾਈਲ ਨਾਲ ਜੋੜਿਆ ਗਿਆ ਹੈ।

ਕਿੰਨਾ ਅਤੇ ਕਿਹੋ-ਜਿਹਾ ਖਾ ਰਹੇ ਹਾਂ

ਮਾਤਰਾ: ਜਦੋਂ ਤੁਸੀਂ ਬਹੁਤ ਜ਼ਿਆਦਾ ਮਾਤਰਾ ਵਿੱਚ ਅਜਿਹੀਆਂ ਚੀਜ਼ਾਂ ਖਾਂਦੇ ਹੋ ਜਿਨ੍ਹਾਂ ਵਿੱਚ ਖੰਡ ਬਹੁਤ ਜ਼ਿਆਦਾ ਵਰਤੀ ਗਈ ਹੋਵੇ ਤਾਂ ਤੁਸੀਂ ਕੁਦਰਤੀ ਹੀ ਬਹੁਤ ਜ਼ਿਆਦਾ ਕੈਲੋਰੀਆਂ ਸਰੀਰ ਨੂੰ ਦੇ ਦਿੰਦੇ ਹੋ। ਸਰੀਰ ਜੇ ਇਨ੍ਹਾਂ ਕੈਲੋਰੀਆਂ ਨੂੰ ਸਾੜ ਨਾ ਸਕੇ ਤਾਂ ਇਹ ਚਰਬੀ ਦੇ ਰੂਪ ਵਿੱਚ ਜਮ੍ਹਾਂ ਹੋ ਜਾਂਦੀਆਂ ਹਨ।

ਇਸ ਤੋਂ ਪਾਚਨ ਨਾਲ ਜੁੜੇ ਰੋਗਾਂ ਨੂੰ ਵਿਕਸਿਤ ਹੋਣ ਵਿੱਚ ਮਦਦ ਮਿਲਦੀ ਹੈ।

ਬਦਕਿਸਮਤੀ ਨਾਲ ਉੱਚ-ਕੈਲੋਰੀ ਵਾਲੇ, ਘੱਟ ਫ਼ਲ ਸਬਜ਼ੀਆਂ ਵਾਲੇ ਅਤੇ ਜ਼ਿਆਦਾ ਵਸਾ ਅਤੇ ਇਸ ਕਿਮਸ ਦੀ ਖੰਡ ਦੀ ਭਰਭੂਰਤਾ ਵਾਲੇ ਖਾਣੇ ਦੀ ਖਪਤ ਪੂਰੀ ਦੁਨੀਆਂ ਵਿੱਚ ਬਹੁਤ ਜ਼ਿਆਦਾ ਵਧ ਗਈ ਹੈ।

ਇਸ ਤਰ੍ਹਾਂ ਦੀ ਖੁਰਾਕ ਇੱਕ ਕਿਸਮ ਦੀ ਵਿਸ਼ਵੀ ਬਿਮਾਰੀ ਦਾ ਰੂਪ ਧਾਰਨ ਕਰ ਗਈ ਹੈ।

ਇਹ ਵੀ ਪੜ੍ਹੋ:

ਫ਼ਲ

ਤਸਵੀਰ ਸਰੋਤ, Science Photo Library

ਤਸਵੀਰ ਕੈਪਸ਼ਨ, ਜਿੱਥੋਂ ਤੱਕ ਹੋ ਸਕੇ ਫ਼ਲ ਉਨ੍ਹਾਂ ਦੇ ਕੁਦਰਤੀ ਰੂਪ ਵਿੱਚ ਹੀ ਖਾਓ

ਦੂਜੇ ਪਾਸੇ ਜੇ ਤੁਸੀਂ ਖਾਣੇ ਅਤੇ ਪੋਸ਼ਣ ਦੇ ਕਿਸੇ ਮਾਹਰ ਨੂੰ ਪੁੱਛੋਂ ਤਾਂ ਉਹ ਤੁਹਾਨੂੰ ਦਿਨ ਵਿੱਚ ਪੰਜ ਵਾਰ ਦੇ ਫਲ ਅਤੇ ਸਬਜ਼ੀਆਂ ਖਾਣ ਦੀ ਸਲਾਹ ਦੇਣਗੇ।

ਸੀਮਤ ਮਾਤਰਾ ਵਿੱਚ ਬਿਨਾਂ ਪ੍ਰੋਸੈਸ ਕੀਤਾ ਭੋਜਨ ਜਿਵੇਂ ਫ਼ਲ ਖਾਣਾ ਸਿਹਤ ਲਈ ਲਾਹੇਵੰਦ ਹੈ। ਇਸਦਾ ਮਤਲਬ ਇਹ ਤਾਂ ਕਤਈ ਨਹੀਂ ਹੈ ਕਿ ਤੁਸੀਂ ਦੋ ਕਿੱਲੋ ਬੱਬੂਗੋਸ਼ੇ ਅਤੇ ਇੱਕ ਖ਼ਰਬੂਜਾ ਖਾਣਾ ਸ਼ੁਰੂ ਕਰ ਲਓ।

ਗੁਣਵੱਤਾ: ਫਰੁਕਟੋਜ਼ ਲੀਵਰ ਵਿੱਚ ਜਾ ਕੇ ਸੌਖਿਆਂ ਹੀ ਫ਼ੈਟ ਵਿੱਚ ਬਦਲ ਜਾਂਦਾ ਹੈ। ਉਸੇ ਮਾਤਰਾ ਵਿੱਚ ਲਏ ਗਏ ਗੁਲੂਕੋਜ਼ ਦੇ ਮੁਕਾਬਲੇ ਫਰੁਕਟੋਜ਼ ਕਿਤੇ ਜ਼ਿਆਦਾ ਵਸਾ ਪੈਦਾ ਕਰਦਾ ਹੈ।

ਇਸ ਦਾ ਮਤਲਬ ਹੈ ਕਿ ਜੇ ਤੁਸੀਂ ਬਹੁਤ ਜ਼ਿਆਦਾ ਮਾਤਰਾ ਵਿੱਚ ਫਰੁਕਟੋਜ਼ ਲੈਂਦੇ ਹੋ ਤਾਂ ਉਹ ਪਾਚਨ ਪ੍ਰਣਾਲੀ ਵਿੱਚ ਵਿਗਾੜ ਪੈਦਾ ਕਰਕੇ ਗੁਲੂਕੋਜ਼ ਦੇ ਮੁਕਾਬਲੇ ਜ਼ਿਆਦਾ ਬਿਮਾਰ ਕਰਨ ਦੇ ਸਮਰੱਥ ਹੈ।

ਫ਼ਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਪਣੇ ਖਾਣੇ ਵਿੱਚ ਰੰਗ-ਬਿਰੰਗੇ ਫ਼ਲ ਤੇ ਸਬਜ਼ੀਆਂ ਸ਼ਾਮਲ ਕਰੋ

ਤਾਂ ਫਿਰ ਕੀ ਇਹ ਵਿਗਾੜ ਸਿੱਧੇ (ਅਨਪ੍ਰੋਸੈਸਡ) ਫ਼ਲ ਖਾਧੇ ਜਾਣ ਨਾਲ ਵੀ ਖੜ੍ਹੇ ਹੋ ਸਕਦੇ ਹਨ?

ਸਭ ਪੈਕੇਜਿੰਗ ਦਾ ਕਮਾਲ ਹੈ

ਅਸੀਂ ਸਾਰੇ ਜਾਣਦੇ ਹਾਂ ਕਿ, ਆਖ਼ਰਕਾਰ, ਅਸੀਂ ਸਾਰੇ ਵਿਕਸਿਤ ਹੋਏ ਬਾਂਦਰ ਹਾਂ। ਲੱਖਾਂ ਸਾਲਾਂ ਦੀ ਇਸ ਵਿਕਾਸ ਯਾਤਰਾ ਦੌਰਾਨ ਸਾਡੇ ਵਡੇਰਿਆਂ ਨੇ ਆਪਣੇ ਆਪ ਨੂੰ ਭਾਂਤ-ਸੁਭਾਂਤੇ ਫ਼ਲ-ਸਬਜ਼ੀਆਂ ਖਾਣ ਲਈ ਢਾਲਿਆ। ਇਹ ਫ਼ਲ-ਸਬਜ਼ੀਆਂ ਉਹ ਦਿਨ ਭਰ ਜੰਗਲਾਂ ਵਿੱਚ ਘੁੰਮ-ਘੁੰਮ ਕੇ ਇਕੱਠੇ ਕਰਦੇ ਸਨ।

ਜਦੋਂ ਅਸੀਂ ਫਰੁਕਟੋਜ਼ ਲੈਂਦੇ ਹਾਂ ਤਾਂ ਇਸ ਨੂੰ ਉਵੇਂ-ਜਿਵੇਂ ਹਜ਼ਮ ਨਹੀਂ ਕਰ ਲੈਂਦੇ। ਸਗੋਂ ਇਹ ਕੁਦਰਤੀ ਕੱਜਣ ਵਿੱਚ ਲੁਕਿਆ ਹੁੰਦਾ ਹੈ। ਇਸ ਕੱਜਣ ਵਿੱਚ ਬਹੁਤ ਜ਼ਿਆਦਾ ਰੇਸ਼ੇ, ਖਣਿਜ ਅਤੇ ਵਿਟਾਮਿਨ ਵਗੈਰਾ ਵੀ ਸ਼ਾਮਲ ਹੁੰਦੇ ਹਨ।

ਇਸ ਲਈ ਅਸੀਂ ਜੋ ਵੀ ਖਾਂਦੇ ਹਾਂ ਉਸ ਦਾ ਹਰ ਨਿਵਾਲਾ ਸਾਨੂੰ ਚੰਗੀ ਤਰ੍ਹਾਂ ਚਿੱਥਣਾ ਚਾਹੀਦਾ ਹੈ।

ਚਿੱਥਣਾ ਇਸ ਲਈ ਜ਼ਰੂਰੀ ਹੈ ਤਾਂ ਜੋ ਉਸ ਵਿੱਚ ਸਾਡੇ ਮੂੰਹ ਦੀ ਲਾਰ ਅਤੇ ਹੋਰ ਪਾਚਕ ਰਸ ਚੰਗੀ ਤਰ੍ਹਾਂ ਗੁੰਨ੍ਹੇ ਜਾਣ।

ਵੀਡੀਓ ਕੈਪਸ਼ਨ, ਕੀ ਸਰੀਰਕ ਅਤੇ ਮਾਨਸਿਕ ਸਿਹਤ ਲਈ ਵਿਟਾਮਿਨ ਦੀਆਂ ਗੋਲੀਆਂ ਖਾਣਾ ਜ਼ਰੂਰੀ ਹੈ (ਵੀਡੀਓ 21 ਅਕਤੂਬਰ 2020 ਦਾ ਹੈ)

ਇਹੀ ਵਜ੍ਹਾ ਹੈ ਕਿ ਕੁਦਰਤੀ ਫਰੁਕਟੋਜ਼ ਹੌਲੀ-ਹੌਲੀ ਸਾਡੇ ਸਰੀਰ ਵਿੱਚ ਦਾਖਲ ਹੁੰਦਾ ਹੈ।

ਇਸ ਤਰ੍ਹਾਂ, ਫਰੁਕਟੋਜ਼ ਦੀ ਵੱਡੀ ਮਿਕਦਾਰ ਆਂਦਰਾਂ ਵਿੱਚ ਹੀ ਖਪ ਜਾਂਦੀ ਹੈ ਅਤੇ ਇਸ ਦਾ ਬਹੁਤ ਥੋੜ੍ਹਾ ਹਿੱਸਾ ਚਰਬੀ ਵਿੱਚ ਤਬਦੀਲ ਹੋਣ ਲਈ ਖੂਨ ਰਾਹੀਂ ਜਿਗਰ ਤੱਕ ਪਹੁੰਚਦਾ ਹੈ।

ਉਦਯੋਗਿਕ ਖੰਡ ਸਰੀਰ ਵਿੱਚ ਇਸ ਤਰ੍ਹਾਂ ਕੰਮ ਕਰਦੀ ਹੈ

ਉਪਰੋਕਤ ਦੇ ਮੁਕਾਬਲੇ ਜਦੋਂ ਅਸੀਂ ਫਰੁਕਟੋਜ਼ ਨੂੰ ਤਰਲ ਰੂਪ ਵਿੱਚ ਜੂਸ, ਮਠਿਆਈ, ਚਟਣੀ ਜਾਂ ਆਈਸ ਕ੍ਰੀਮ ਦੇ ਰੂਪ ਵਿੱਚ ਲੈਂਦੇ ਹਾਂ ਤਾਂ ਸਥਿਤੀ ਬਿਲਕੁਲ ਵੱਖਰੀ ਹੁੰਦੀ ਹੈ।

ਅਸੀਂ ਆਪਣੀ ਪਾਚਨ ਪ੍ਰਣਾਲੀ ਨੂੰ ਫਰੁਕਟੋਜ਼ ਨਾਲ ਭਰ ਦਿੰਦੇ ਹਾਂ, ਜੋ ਪਾਣੀ ਵਿੱਚ ਘੁਲ ਜਾਂਦਾ ਹੈ। ਇਸ ਨੂੰ ਆਂਦਰਾਂ ਤੁਰੰਤ ਹੀ ਸੋਖ ਲੈਂਦੀਆਂ ਹਨ। ਇਸ ਹੱਦ ਤੱਕ ਇਹ ਉਨ੍ਹਾਂ ਦੇ ਸਮਰੱਥਾ ਤੋਂ ਬਾਹਰ ਹੋ ਜਾਂਦਾ ਹੈ। ਉੱਥੇ ਜਾਂਦਿਆਂ ਹੀ ਇਹ ਚਰਬੀ ਵਿੱਚ ਬਦਲ ਜਾਂਦਾ ਹੈ।

ਸ਼ੱਕਰ

ਤਸਵੀਰ ਸਰੋਤ, AVERAGE PA

ਤਸਵੀਰ ਕੈਪਸ਼ਨ, ਮਿੱਠੇ ਸੋਢਿਆਂ ਤੇ ਸ਼ਰਬਤਾਂ ਤੋਂ ਬਚੋ

ਲੀਵਰ ਜਮ੍ਹਾਂ ਹੋਏ ਵਾਧੂ ਚਰਬੀ ਨੂੰ ਪੂਰੇ ਸਰੀਰ ਵਿੱਚ ਵੰਡਣ ਲਈ ਜ਼ਿੰਮੇਵਾਰ ਹੈ। ਜੇ ਇਹ ਕੰਮ ਕਦੇ ਕਦਾਈਂ ਹੋਵੇ ਤਾਂ ਠੀਕ ਹੈ ਪਰ ਜੇ ਸਾਡੇ ਲੀਵਰ ਨੂੰ 'ਦਿਹਾੜੀ 'ਤੇ' ਇਹ ਕੰਮ ਕਰਨਾ ਪਵੇ ਤਾਂ ਕੁਝ ਸਮੇਂ ਬਾਅਦ ਸਿਹਤ ਵਿਗੜਨੀ ਸ਼ੁਰੂ ਹੋ ਸਕਦੀ ਹੈ।

ਸਾਡੇ ਸਰੀਰ ਵਿੱਚ ਜਮ੍ਹਾਂ ਵਾਧੂ ਚਰਬੀ ਮੋਟਾਪੇ, ਸ਼ੂਗਰ, ਹਾਈਪਰਕੋਲੇਸਟ੍ਰੋਲੇਮੀਆ (ਖੂਨ ਵਿੱਚ ਕਲੈਸਟਰੋਲ ਦੀ ਮਾਤਰਾ ਦਾ ਖ਼ਤਰਨਾਕ ਪੱਧਰ ਤੱਕ ਵੱਧ ਜਾਣਾ) ਆਦਿ ਦਾ ਕਾਰਨ ਬਣ ਸਕਦੀ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਸਮੇਂ ਦੇ ਨਾਲ ਪਾਚਨ ਪ੍ਰਣਾਲੀ ਦੇ ਵਿਗਾੜ, ਦਿਲ ਦੇ ਦੌਰੇ ਜਾਂ ਕੈਂਸਰ ਦਾ ਖ਼ਤਰਾ ਵੀ ਵਧ ਜਾਂਦਾ ਹੈ। ਮਿਸਾਲ ਵਜੋਂ ਹਾਲ ਹੀ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਕੈਂਸਰ ਨੂੰ ਸ਼ੱਕਰ ਦੀ ਲੋੜੋਂ ਵਧੇਰੇ ਖਪਤ ਨਾਲ ਜੋੜਿਆ ਗਿਆ।

ਸਾਵਧਾਨ! ਅਜਿਹਾ ਸਿਰਫ਼ ਤਰਲ ਸ਼ੱਕਰ ਨਾਲ ਹੁੰਦਾ ਹੈ। ਹਾਲਾਂਕਿ ਕੈਂਸਰ ਦਾ ਸੰਬੰਧ ਫ਼ਲਾਂ ਦੇ ਜੂਸ ਨਾਲ ਵੀ ਸਕਾਰਤਮਿਕ ਪਾਇਆ ਗਿਆ।

ਜਾਣੀ ਕਿ ਜੂਸ ਦੀ ਜ਼ਿਆਦਾ ਖਪਤ ਕੈਂਸਰ ਨੂੰ ਉਤਸ਼ਾਹਿਤ ਕਰਦੀ ਹੈ।

ਫ਼ਲਾਂ ਦੀ/ਕੁਦਰਤੀ ਖੰਡ ਚੰਗੀ ਹੈ ਜਾਂ ਮਾੜੀ?

ਜੇ ਤੁਸੀਂ ਉੱਪਰ ਲਿਖਿਆ ਲੇਖ ਚੰਗੀ ਤਰ੍ਹਾਂ ਪੜ੍ਹਿਆ ਹੈ ਤਾਂ ਇਸ ਸਵਾਲ ਦਾ ਜਵਾਬ ਤੁਸੀਂ ਖ਼ੁਦ ਦੇ ਸਕਦੇ ਹੋ।

ਫ਼ਲ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਭਾਰਤ ਵਿੱਚ ਵਿਸ਼ਾਲ ਭੂਗੋਲਿਕ ਵਿਭਿੰਨਤਾ ਹੋਣ ਕਾਰਨ ਹਰ ਰੁੱਤ ਅਤੇ ਮੌਸਮ ਦੇ ਫ਼ਲ ਮਿਲਦੇ ਹਨ

ਫ਼ਲ ਖਾਣਾ ਸਿਹਤ ਲਈ ਲਾਭਦਾਇਕ ਹੈ। ਜਦੋਂ ਅਸੀਂ ਪਾਚਨ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਫ਼ਲਾਂ ਨੂੰ ਕੱਟਦੇ ਹਾਂ (ਜੂਸ ਨਹੀਂ ਕੱਢਦੇ), ਖਾਣ ਸਮੇਂ ਚੰਗੀ ਤਰ੍ਹਾਂ ਚਿੱਥ ਕੇ ਨਿਗਲਦੇ ਹਾਂ, ਤਾਂ ਫ਼ਲਾਂ ਦੇ ਤੱਤ ਸਾਡੇ ਸਰੀਰ ਵਿੱਚ ਬਹੁਤ ਹੌਲੀ-ਹੌਲੀ ਪਹੁੰਚਦੇ ਹਨ।

ਜਦਕਿ ਜਦੋਂ ਅਸੀਂ ਫ਼ਲਾਂ ਦਾ ਜੂਸ ਪੀਂਦੇ ਹਾਂ, ਭਾਵੇਂ ਇਹ ਕੁਦਰਤੀ ਹੋਵੇ, ਚੀਜ਼ਾਂ ਉਲਟ ਹੋ ਜਾਂਦੀਆਂ ਹਨ।

ਇਸ ਸਥਿਤੀ ਵਿੱਚ ਅਸੀਂ ਬਹੁਤ ਜ਼ਿਆਦਾ ਮਾਤਰਾ ਵਿੱਚ ਫ਼ਲ ਖਾ/ਨਿਗਲ ਜਾਂਦੇ ਹਾਂ। ਜਿੰਨੇ ਸ਼ਾਇਦ ਅਸੀਂ ਛਿੱਲ, ਚਿੱਥ ਵੀ ਨਾ ਸਕਦੇ ਹੋਈਏ।

ਦੂਜੀ ਗੱਲ ਇਸ ਸਥਿਤੀ ਵਿੱਚ ਇਹ ਵਾਪਰਦੀ ਹੈ ਕਿ ਫਰੁਕਟੋਜ਼ ਆਪਣੇ ਕੁਦਰਤੀ ਕੱਜਣ ਤੋਂ ਬਿਨਾਂ ਹੀ ਸਾਡੇ ਸਰੀਰ ਵਿੱਚ ਪਹੁੰਚ ਜਾਂਦਾ ਹੈ।

ਵੀਡੀਓ ਕੈਪਸ਼ਨ, ਮਿੱਠੀਆਂ ਚੀਜਾਂ ਪੀਣ ਨਾਲ ਕੈਂਸਰ ਹੋ ਸਕਦਾ ਹੈ? (ਵੀਡੀਓ ਜੁਲਾਈ 2019 ਦਾ ਹੈ)

ਇਹ ਅਚਾਨਕ ਹੀ ਸਾਡੇ ਜਿਗਰ/ਲੀਵਰ ਵਿੱਚ ਜਾਕੇ ਤੁਰੰਤ ਹੀ ਖੂਨ ਵਿੱਚ ਸ਼ਾਮਲ ਹੋ ਜਾਂਦਾ ਹੈ।

ਇਸ ਦੇ ਬਾਵਜੂਦ ਜੂਸ ਇੱਕ ਅਨੰਦ ਹੈ ਜੋ ਅਸੀਂ ਗਾਹੇ-ਬਗਾਹੇ ਮਾਣ ਸਕਦੇ ਹਾਂ।

ਹਾਂ ਜੇ ਤੁਸੀਂ ਜੂਸ ਪੀਣਾ ਵੀ ਚਾਹੁੰਦੇ ਹੋ ਤਾਂ ਉਸ ਨੂੰ ਪੁਣ ਕੇ ਰੇਸ਼ੇ ਨਾ ਕੱਢੋ। ਇਹ ਰੇਸ਼ੇ ਸ਼ੱਕਰ ਦੀ ਘੁਲਣ ਦੀ ਰਫ਼ਤਾਰ ਨੂੰ ਮੱਧਮ ਕਰਦੇ ਹਨ।

*ਜੁਆਨ ਕਾਰਲੋਸ ਲਾਗੁਨਾ ਏਜੀਆ ਬਾਰਸੀਲੋਨਾ ਯੂਨੀਵਰਸਿਟੀ ਵਿੱਚ ਫਾਰਮਾਕੋਲੋਜੀ ਦੇ ਪ੍ਰੋਫੈਸਰ ਹਨ। ਮਾਰਥਾ ਅਲੇਗ੍ਰੇਟ ਜੋਰਡਾ ਉਸੇ ਯੂਨੀਵਰਿਸਟੀ ਵਿੱਚ ਫਾਰਮਾਕੌਲੋਜੀ ਅਤੇ ਥੈਰਾਪਿਊਟਿਕ ਕਮਿਸਟਰੀ ਵਿੱਚ ਖੋਜਾਰਥੀ ਹਨ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)