ਜੀਵਨ ਦੀ ਸ਼ੁਰੂਆਤ ਦੇ ਰਹੱਸ ਦਾ ਸਿਧਾਂਤ, ਜਿਸ ਦੀਆਂ ਜੜ੍ਹਾਂ ਯੂਨਾਨੀ ਤੇ ਹਿੰਦੂ ਧਰਮ ਨਾਲ ਜੁੜਦੀਆਂ ਹਨ

ਇੱਕ ਵੱਡਾ ਸਵਾਲ ਜੋ ਅਸੀਂ ਅਜੇ ਤੱਕ ਹੱਲ ਨਹੀਂ ਕਰ ਸਕੇ ਅਤੇ ਥੋੜ੍ਹੇ ਸਮੇਂ ਵਿੱਚ ਇਸ ਦੇ ਹੱਲ ਹੋਣ ਦੀ ਕੋਈ ਉਮੀਦ ਵੀ ਨਹੀਂ ਕਰਦਾ ਹੈ, ਉਹ ਹੈ ਧਰਤੀ ਉੱਤੇ ਜੀਵਨ ਦੀ ਸ਼ੁਰੂਆਤ। (ਜਾਂ ਕਿਤੇ ਵੀ ਹੋਰ)

ਵਿਗਿਆਨ ਨੇ ਇਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਪਰ ਹੈਰਾਨੀਜਨਕ ਤਰੱਕੀ ਦੇ ਬਾਵਜੂਦ, ਬਹੁਤ ਸਾਰੇ ਰਹੱਸ ਸਮਝ ਤੋਂ ਪਰੇ ਹਨ।

ਅਜਿਹਾ ਕੀ ਹੋ ਸਕਦਾ ਹੈ ਜਿਸ ਨੇ ਗ਼ੈਰ-ਜੀਵਨ ਤੋਂ ਜੀਵਨ ਬਣਾਇਆ?

ਕਿਉਂਕਿ ਇਹ ਇੱਕ ਪਰਿਕਲਪਨਾ ਹੈ। ਇਸ ਦੀਆਂ ਜੜਾਂ ਪੁਰਾਤਨ ਮਿਸਰ ਦੇ ਪੁਰਾਣੇ ਸਾਮਰਾਜ ਵਿੱਚ ਵਾਪਸ ਜਾਂਦੀਆਂ ਹਨ ਅਤੇ ਸ਼ੁਰੂਆਤੀ ਹਿੰਦੂ ਧਰਮ ਵਿੱਚ ਵੀ ਮਿਲੀਆਂ ਹਨ।

ਇਹ ਯੂਨਾਨੀ ਪੂਰਬ-ਸੁਕਰਾਤੀ ਦਾਰਸ਼ਨਿਕ ਐਨਾਕਸਗੋਰਸ ਦੇ ਫ਼ਲਸਫ਼ੇ ਵਿੱਚ ਅਤੇ ਯਹੂਦੀ ਤੇ ਈਸਾਈ ਗਿਆਨਵਾਦੀਆਂ ਵਿੱਚ ਵੀ ਪਾਇਆ ਜਾਂਦਾ ਹੈ।

ਭਾਵੇਂ ਅਜਿਹਾ ਵਾਰ-ਵਾਰ ਕੀਤਾ ਗਿਆ ਹੈ। ਇਸ ਨੂੰ ਰੱਦ ਵੀ ਕੀਤਾ ਗਿਆ, ਪਰ ਸਮੇਂ ਦੇ ਨਾਲ ਇਹ ਬਚ ਵੀ ਗਿਆ ਹੈ।

ਇਹ ਪੈਨਸ-ਪਰਮੀਆ ਦਾ ਸਿਧਾਂਤ ਹੈ।

ਕੁਝ ਸ਼ੁਰੂਆਤੀ ਸਰੋਤਾਂ ਨੇ ਤਰਕ ਦਿੱਤਾ ਕਿ ਸਾਰਾ ਬ੍ਰਹਿਮੰਡ ਬੀਜਾਂ ਨਾਲ ਭਰਿਆ ਹੋਇਆ ਹੈ ਅਤੇ ਧਰਤੀ ਉੱਤੇ ਜੀਵਨ ਦੀ ਉਤਪਤੀ ਉਨ੍ਹਾਂ ਤੋਂ ਹੋਈ ਹੈ।

ਆਧੁਨਿਕ ਅਧਿਐਨ ਸੰਖੇਪ ਵਿੱਚ ਦੱਸਦੇ ਹਨ ਕਿ ਜੀਵਨ ਪੂਰੇ ਬ੍ਰਹਿਮੰਡ ਵਿੱਚ ਮੌਜੂਦ ਹੈ। ਸਪੇਸ (ਪੁਲਾੜ) ਰਾਹੀਂ ਇਸ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੱਕ ਲੈ ਕੇ ਜਾਇਆ ਜਾ ਸਕਦਾ ਹੈ।

ਨਿਸ਼ਚਤ ਤੌਰ 'ਤੇ ਇਹ ਕੋਸ਼ਿਸ਼ ਨਹੀਂ ਹੈ।

ਇਹ ਵੀ ਪੜ੍ਹੋ:

ਕਈ ਮਾਹਿਰ ਦੱਸਦੇ ਹਨ ਕਿ ਸਾਬਤ ਹੋਣ 'ਤੇ ਵੀ ਇਹ ਜੀਵਨ ਦੀ ਉਤਪਤੀ ਦੇ ਸਵਾਲ ਨੂੰ ਹੱਲ ਨਹੀਂ ਕਰੇਗਾ।

ਇਸ ਦੇ ਬਾਵਜੂਦ ਇਹ ਅਜੇ ਵੀ ਦਿਲਚਸਪ ਹੈ ਅਤੇ ਵੱਖ-ਵੱਖ ਖੋਜਾਂ ਨੇ ਇਸ ਨੂੰ ਕੁਝ ਭਰੋਸੇਯੋਗਤਾ ਪ੍ਰਦਾਨ ਕੀਤੀ ਹੈ।

ਐੱਮਆਈਟੀ ਅਤੇ ਹਾਰਵਰਡ ਦੇ ਪ੍ਰਮੁੱਖ ਵਿਗਿਆਨੀਆਂ ਦੀ ਇੱਕ ਟੀਮ ਨੂੰ "ਪੈਨਸ-ਪਰਮੀਆ ਦੀ ਵਿਵਹਾਰਕਤਾ ਬਾਰੇ ਇੰਨਾ ਯਕੀਨ ਹੈ ਕਿ ਉਨ੍ਹਾਂ ਨੇ ਇਸ 'ਤੇ ਇੱਕ ਦਹਾਕੇ ਤੋਂ ਵੱਧ ਲਗਾ ਦਿੱਤਾ। ਉਨ੍ਹਾਂ ਨੂੰ ਇਸ ਲਈ ਨਾਸਾ ਅਤੇ ਹੋਰ ਥਾਂ ਤੋਂ ਫੰਡਿੰਗ ਕੀਤੀ ਗਈ।"

ਨਾਸਾ ਐਸਟ੍ਰੋਬਾਇਓਲੋਜੀ ਦੇ ਬਲੌਗ ਅਨੁਸਾਰ, "ਇੱਕ ਅਜਿਹਾ ਯੰਤਰ ਡਿਜ਼ਾਈਨ ਕਰੇਗਾ, ਜੋ ਮੰਗਲ 'ਤੇ ਭੇਜਿਆ ਜਾ ਸਕਦਾ ਹੈ ਅਤੇ ਸੰਭਾਵੀ ਤੌਰ 'ਤੇ ਡੀਐੱਨਏ ਜਾਂ ਸਭ ਤੋਂ ਪੁਰਾਣੇ ਆਰਐੱਨਏ ਦਾ ਪਤਾ ਲਗਾ ਸਕਦਾ ਹੈ।"

ਇਹ ਜਾਂਚ ਕਰੇਗਾ ਕਿ ਕੀ ਜੀਵਨ ਦਾ ਕੋਈ ਰੂਪ ਮੰਗਲ 'ਤੇ ਲਿਜਾਇਆ ਗਿਆ ਸੀ।

ਕੀ ਇਹ ਸੰਭਵ ਹੋਵੇਗਾ?

ਜਿਵੇਂ ਕਿ ਬ੍ਰਿਟਿਸ਼ ਭੌਤਿਕ ਵਿਗਿਆਨੀ ਬ੍ਰਾਇਨ ਕੌਕਸ ਨੇ ਬੀਬੀਸੀ ਆਈਡੀਆਜ਼ ਅਤੇ ਬ੍ਰਿਟਿਸ਼ ਓਪਨ ਯੂਨੀਵਰਸਿਟੀ ਦੇ ਇੱਕ ਵੀਡੀਓ ਵਿੱਚ ਦੱਸਿਆ, "ਇਹ ਉਹੀ ਹੈ ਜੋ ਅਸੀਂ ਜਾਣਦੇ ਹਾਂ।"

ਜੀਵਨ ਅਦਭੁੱਤ ਰੂਪ ਵਿੱਚ ਅਨੁਕੂਲ ਹੈ, ਬਸ! ਜ਼ਰਾ ਉਸ ਤਰੀਕੇ ਨੂੰ ਦੇਖੋ ਜਿਸ ਤਰ੍ਹਾਂ ਸਾਡੀਆਂ ਆਪਣੀਆਂ ਨਸਲਾਂ ਪੂਰੀ ਦੁਨੀਆਂ ਵਿੱਚ ਵਧਣ-ਫੁੱਲਣ ਵਿੱਚ ਕਾਮਯਾਬ ਹੋਈਆਂ ਹਨ।

ਸੂਖਮ ਜੀਵਾਣੂ, ਜਿਵੇਂ ਕਿ ਆਰਕੀਆ ਅਤੇ ਬੈਕਟੀਰੀਆ, ਇਹ ਵਿਕਾਸ ਦੇ ਲੱਖਾਂ ਸਾਲਾਂ ਵਿੱਚ ਆਪਣੇ ਆਪ ਨੂੰ ਬਹੁਤ ਸਾਰੀਆਂ ਸਥਿਤੀਆਂ ਦੇ ਅਨੁਕੂਲ ਬਣਾਉਣ ਲਈ ਸੋਧਣ ਦੇ ਯੋਗ ਹੋ ਗਏ ਹਨ।

ਇਸ ਦਾ ਮਤਲਬ ਹੈ ਕਿ ਅੱਜ ਅਜਿਹੇ ਰੋਗਾਣੂ ਹਨ ਜੋ ਵੱਖ-ਵੱਖ ਖੁਰਾਕਾਂ, ਸਲਫਰ, ਅਮੋਨੀਆ, ਧਾਤ ਮੈਗਨੀਜ਼ - ਅਤੇ ਆਕਸੀਜਨ ਦੀ ਮੌਜੂਦਗੀ ਜਾਂ ਅਣਹੋਂਦ ਵਿੱਚ ਜਿਉਂਦੇ ਰਹਿ ਸਕਦੇ ਹਨ।

ਕੁਝ ਤਾਂ ਧਰਤੀ ਦੀਆਂ ਸਭ ਤੋਂ ਅਤਿਅੰਤ ਸਥਿਤੀਆਂ ਵਿੱਚ ਵੀ ਜਿਉਂਦੇ ਰਹਿੰਦੇ ਹਨ।

ਪਾਈਰੋਕੋਕਸ ਫਿਊਰੀਓਸਸ ਸਮੁੰਦਰੀ ਤੱਟ 'ਤੇ ਹਾਈਡ੍ਰੋਥਰਮਲ ਵੈਂਟਸ ਵਿੱਚ ਵਧਦਾ-ਫੁੱਲਦਾ ਹੈ। ਇਸ ਦਾ ਸਰਵੋਤਮ ਵਿਕਾਸ ਤਾਪਮਾਨ 100 ਡਿਗਰੀ ਸੈਲਸੀਅਸ ਹੈ, ਅਜਿਹੀ ਗਰਮੀ ਜੋ ਜ਼ਿਆਦਾਤਰ ਜੀਵਤ ਚੀਜ਼ਾਂ ਨੂੰ ਮਾਰ ਦੇਵੇਗੀ।

ਜਦਕਿ ਅੰਟਾਰਕਟਿਕ ਪੀ ਸਾਈਕਰੋਬੈਕਟਰ ਫ੍ਰੀਗਿਡੀਕੋਲਾ ਨਿਸ਼ਚਤ ਤੌਰ 'ਤੇ ਠੰਢੀਆਂ ਚੀਜ਼ਾਂ ਨੂੰ ਪਸੰਦ ਕਰਦਾ ਹੈ।

ਤੁਸੀਂ ਗਰਮ ਐਸਿਡ ਜਾਂ ਲੂਣ ਨਾਲ ਢਕੇ ਰੇਗਿਸਤਾਨਾਂ ਵਿੱਚ ਖਲੇਪੜਾਂ ਵਿੱਚ ਵੀ ਐਕਸਟ੍ਰੀਮੋਫਾਈਲ ਲੱਭ ਸਕਦੇ ਹੋ।

ਇਨ੍ਹਾਂ ਵਿੱਚੋਂ ਕੁਝ ਜੀਵ ਇੱਕ ਵਾਰ ਵਿੱਚ ਕਈ ਚਰਮ ਸੀਮਾਵਾਂ ਦਾ ਸਾਹਮਣਾ ਵੀ ਕਰ ਸਕਦੇ ਹਨ।

ਤੁਸੀਂ ਗਰਮ ਚਸ਼ਮੇ ਅਤੇ ਅੰਟਾਰਕਟਿਕ ਮਿੱਟੀ ਦੋਵਾਂ ਵਿੱਚ ਡੀਨੋਕੋਕਸ ਰੇਡੀਓਡੁਰਾਨ ਲੱਭ ਸਕਦੇ ਹੋ।

ਇਹ ਸੁੱਕਣ ਤੋਂ ਬਚ ਜਾਂਦਾ ਹੈ ਅਤੇ ਜਿੰਨਾ ਕੁ ਅਸੀਂ ਉਸ ਬਾਰੇ ਜਾਣਦੇ ਹਾਂ, ਸਭ ਤੋਂ ਵੱਧ ਰੇਡੀਏਸ਼ਨ ਰੋਧਕ ਜੀਵਾਂ ਵਿੱਚੋਂ ਇੱਕ ਹੈ।

ਇਹ ਸਭ ਇਸ ਗੱਲ ਦਾ ਕਾਰਨ ਬਣਦਾ ਹੈ ਕਿ ਐਕਸਟ੍ਰੀਮੋਫਾਈਲ ਸੰਭਵ ਤੌਰ 'ਤੇ ਸਭ ਤੋਂ ਵੱਧ ਜੀਵਤ ਜੀਵ ਹਨ।

ਇਹ ਸੰਭਾਵੀ ਤੌਰ 'ਤੇ ਵਿਰੋਧੀ ਵਾਤਾਵਰਣ ਵਿੱਚ ਦੂਜੇ ਗ੍ਰਹਿ ਅਤੇ ਚੰਦਰਮਾਂ ਨੂੰ ਬਸਤੀ ਬਣਾਉਂਦੇ ਹਨ, ਜਿੱਥੇ ਕਿਤੇ ਵੀ ਕਿਸੇ ਸਮੇਂ ਘੱਟੋ-ਘੱਟ ਹਿੱਸੇ ਵਿੱਚ ਤਰਲ ਪਾਣੀ ਰਿਹਾ ਹੁੰਦਾ ਹੈ।

ਪਰ…

ਉਹ ਹੋਰ ਥਾਵਾਂ 'ਤੇ ਕਿਵੇਂ ਪਹੁੰਚਣਗੇ?

ਖੈਰ, ਸਭ ਤੋਂ ਆਸਾਨ ਤਰੀਕਾ ਸਾਡੇ ਨਾਲ ਯਾਤਰਾ ਕਰਨਾ ਹੈ, ਅਸੀਂ ਆਪਣੇ ਸੌਰ ਮੰਡਲ ਅਤੇ ਉਸ ਤੋਂ ਬਾਹਰ ਦੀ ਪੜਚੋਲ ਕਰਦੇ ਹਾਂ।

ਨਾਸਾ ਦੇ ਪੁਲਾੜ ਯਾਨ 'ਤੇ ਬੈਕਟੀਰੀਆ ਟੈਰਸੀਕੋਕਸ ਫੋਨੀਸਿਸ ਦੀ ਖੋਜ ਕੀਤੀ ਗਈ ਹੈ, ਕੀ ਅਸੀਂ ਗਲਤੀ ਨਾਲ ਧਰਤੀ ਤੋਂ ਚੰਦਰਮਾ ਅਤੇ ਮੰਗਲ 'ਤੇ ਬੈਕਟੀਰੀਆ ਤਾਂ ਨਹੀਂ ਪਹੁੰਚਾ ਦਿੱਤਾ?

ਇਨ੍ਹਾਂ ਰੋਗਾਣੂਆਂ ਲਈ ਸੌਰ ਮੰਡਲ ਤੋਂ ਅੱਗੇ ਲੰਘਣ ਦਾ ਇੱਕ ਹੋਰ ਸੰਭਾਵੀ ਤਰੀਕਾ ਹੈ ਉਲਕਾ ਪਿੰਡਾਂ 'ਤੇ ਯਾਤਰਾ ਕਰਨਾ।

ਜਦੋਂ ਇਹ ਕਿਸੇ ਗ੍ਰਹਿ 'ਤੇ ਟਕਰਾਉਂਦੇ ਹਨ ਤਾਂ ਚੱਟਾਨਾਂ ਅਤੇ ਮਲਬਾ ਬਾਹਰ ਨਿਕਲ ਜਾਂਦਾ ਹੈ, ਜਿਸ ਨਾਲ ਹੋਰ ਉਲਕਾ ਪਿੰਡ ਪੈਦਾ ਹੁੰਦੇ ਹਨ।

ਹੁਣ ਤੱਕ ਧਰਤੀ 'ਤੇ 313 ਮੰਗਲ ਦੇ ਉਲਕਾ ਪਿੰਡ ਲੱਭੇ ਗਏ ਹਨ। ਚੰਦਰਮਾ 'ਤੇ ਇੱਕ ਧਰਤੀ ਦੀ ਚੱਟਾਨ ਵੀ ਮਿਲੀ ਸੀ। ਇਸ ਲਈ ਅਸੀਂ ਜਾਣਦੇ ਹਾਂ ਕਿ ਅੰਤਰ-ਗ੍ਰਹਿ ਚਟਾਨਾਂ ਦਾ ਤਬਾਦਲਾ ਹੋਇਆ ਹੈ।

ਪਰ…

ਆਪਣੇ ਫ਼ੋਨ ਦੀ ਹੋਮ ਸਕਰੀਨ 'ਤੇ ਇੰਜ ਵੇਖੋ ਬੀਬੀਸੀ ਪੰਜਾਬੀ

ਉਹ ਪੁਲਾੜ ਵਿੱਚ ਕਿਵੇਂ ਜਿਉਂਦੇ ਰਹਿਣਗੇ?

ਇੱਕ ਵਾਰ ਪੁਲਾੜ ਵਿੱਚ ਜਾਣ ਤੋਂ ਬਾਅਦ ਇਹ ਕਠੋਰ ਯਾਤਰੀ ਠੰਢ ਅਤੇ ਆਕਸੀਜਨ ਦੀ ਕਮੀ ਨਾਲ ਆਸਾਨੀ ਨਾਲ ਸਿੱਝ ਸਕਦੇ ਹਨ।

ਸਾਧਾਰਨ ਬੈਕਟੀਰੀਆ ਚਰਮ ਸਥਿਤੀਆਂ ਵਿੱਚ ਇੱਕ ਸੁਸਤ ਅਵਸਥਾ ਵਿੱਚ ਦਾਖਲ ਹੋ ਸਕਦੇ ਹਨ। ਉਹ ਮੋਟੀਆਂ ਕੰਧਾਂ ਨਾਲ ਘਿਰੇ ਹੋਏ ਸੁਰੱਖਿਅਤ ਸਥਾਨ ਦਾ ਨਿਰਮਾਣ ਕਰਦੇ ਹਨ।

ਇਨ੍ਹਾਂ ਨੂੰ ਬੀਜਾਣੂ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਇਹ ਗਰਮੀ ਲਈ ਪ੍ਰਤੀ ਰੋਧਕ ਬੈਕਟੀਰੀਆ ਡੀਐੱਨਏ ਦੇ ਪੀ ਇਕੇਟਸ, ਠੰਢ, ਸੋਕੇ, ਤੇਜ਼ਾਬ ਅਤੇ ਅਲਟਰਾਵਾਇਲਟ ਕਿਰਨਾਂ ਜ਼ਰੀਏ ਪੁਲਾੜ ਵਿੱਚ ਯਾਤਰਾ ਕਰਦੇ ਹਨ।

ਹਾਲਾਂਕਿ, ਇੱਕ ਵੱਡੀ ਸਮੱਸਿਆ ਇਹ ਹੈ ਕਿ ਸਪੇਸ ਆਇਨਕਾਰੀ ਰੇਡੀਏਸ਼ਨ ਨਾਲ ਭਰਿਆ ਹੋਇਆ ਹੈ ਜੋ ਡੀਐੱਨਏ ਨੂੰ ਨਸ਼ਟ ਕਰ ਦਿੰਦੀ ਹੈ।

ਪਰ ਇਹ ਡੀ ਈਨੋਕੋਕਸ (D einococcus) ਨੂੰ ਨਹੀਂ ਰੋਕ ਰਿਹਾ। ਉਹ ਛੋਟੇ ਨਿੱਜੀ ਸਮੂਹ ਬਾਹਰੀ ਪੁਲਾੜ ਦੇ ਸੰਪਰਕ ਵਿੱਚ ਤਿੰਨ ਸਾਲਾਂ ਤੱਕ ਜੀਵਤ ਰਹੇ ਹਨ। ਦੂਸਰੇ ਬੀਜਾਣੂਆਂ ਦੇ ਰੂਪ ਵਿੱਚ ਛੇ ਸਾਲ ਤੱਕ ਜਿਉਂਦੇ ਰਹੇ।

ਇੱਕ ਹੋਰ ਰੁਕਾਵਟ ਸਮਾਂ ਹੈ। ਸਪੇਸ ਅਨੰਤ ਹੈ, ਇਸ ਲਈ ਕਿਤੇ ਵੀ ਯਾਤਰਾ ਕਰਨ ਵਿੱਚ ਲੰਬਾ ਸਮਾਂ ਲੱਗਦਾ ਹੈ।

ਸਾਲ 2020 ਵਿੱਚ ਜਪਾਨੀ ਵਿਗਿਆਨੀਆਂ ਨੇ ਉਨ੍ਹਾਂ ਬੈਕਟੀਰੀਆ ਨੂੰ ਮੁੜ ਸੁਰਜੀਤ ਕੀਤਾ ਜੋ ਸਮੁੰਦਰ ਦੇ ਤਲ 'ਤੇ 100 ਮਿਲੀਅਨ ਸਾਲਾਂ ਤੋਂ ਸੁਸਤ ਪਏ ਸਨ।

ਇਸ ਲਈ ਸ਼ਾਇਦ ਅਸਾਧਾਰਨ ਦੂਰੀਆਂ ਉਨ੍ਹਾਂ ਸੂਖਮ ਪੁਲਾੜ ਯਾਤਰੀਆਂ ਲਈ ਕੋਈ ਸਮੱਸਿਆ ਨਹੀਂ ਹਨ।

ਆਖਰੀ ਕਦਮ ਆਪਣੇ ਨਵੇਂ ਘਰ ਵਿੱਚ ਕਰੈਸ਼ ਲੈਂਡਿੰਗ ਤੋਂ ਬਚਣਾ ਹੈ।

ਬੈਕਟੀਰੀਆ ਨੂੰ ਅਜਿਹਾ ਕਰਦੇ ਦਿਖਾਇਆ ਗਿਆ ਹੈ ... ਜਿੰਨਾ ਚਿਰ ਉਹ ਬ੍ਰਹਿਮੰਡੀ ਚਟਾਨ ਵਿੱਚ ਡੂੰਘੇ ਫ੍ਰੈਕਚਰ ਵਿੱਚ ਰੱਖੇ ਜਾਂਦੇ ਹਨ।

ਇਹ ਹੋ ਸਕਦਾ ਹੈ?

ਇਸ ਲਈ ਹੋ ਸਕਦਾ ਹੈ ਕਿ ਸੂਖਮ ਜੀਵ ਪਹਿਲਾਂ ਹੀ ਮੰਗਲ ਵਾਂਗ ਕਿਤੇ ਹੋਰ ਯਾਤਰਾ ਕਰ ਚੁੱਕੇ ਹੋਣ।

ਇੱਥੋਂ ਦੀਆਂ ਪਰਿਸਥਿਤੀਆਂ 3.8 ਬਿਲੀਅਨ ਸਾਲ ਪਹਿਲਾਂ ਧਰਤੀ ਦੀਆਂ ਪਰਿਸਥਿਤੀਆਂ ਵਰਗੀਆਂ ਹੀ ਸਨ।

ਕੀ ਇਹ ਐਕਸਟ੍ਰੀਮੋਫਿਲਿਕ ਰੋਗਾਣੂ ਮੰਗਲ ਗ੍ਰਹਿ ਦੇ ਭੂਮੀਗਤ ਜਲ-ਥਲਾਂ ਨੂੰ ਆਪਣਾ ਰੈਣ ਬਸੇਰਾ ਬਣਾ ਸਕਦੇ ਹਨ?

ਜੇ ਉਹ ਪਹਿਲਾਂ ਹੀ ਮੌਜੂਦ ਹਨ, ਤਾਂ ਕੀ ਉਨ੍ਹਾਂ ਨੇ ਆਪਣੇ ਆਪ ਨੂੰ ਨਵੇਂ ਮਾਹੌਲ ਅਨੁਸਾਰ ਢਾਲ ਲਿਆ ਹੈ?

ਜਾਂ ਹੋ ਸਕਦਾ ਹੈ ਕਿ ਧਰਤੀ ਦੇ ਜੀਵਨ ਦੀ ਉਤਪਤੀ ਮੰਗਲ 'ਗ੍ਰਹਿ ਤੇ ਹੋਈ ਅਤੇ ਫਿਰ ਇਸ ਨੇ ਸਾਡੇ ਗ੍ਰਹਿ ਦੀ ਯਾਤਰਾ ਕੀਤੀ?

ਜਿਵੇਂ ਕਿ ਅਸੀਂ ਸਮਝਣੇ ਹਾਂ, ਇਹ ਉਸ ਤਰ੍ਹਾਂ ਦਾ ਸਮਝਦਾਰੀ ਭਰਿਆ ਜੀਵਨ ਨਹੀਂ ਹੋ ਸਕਦਾ, ਪਰ ਇਹ ਬਹੁਤ ਸੰਭਾਵਨਾ ਹੈ ਕਿ ਜੀਵਨ ਨੂੰ ਸੌਰ ਮੰਡਲ ਅਤੇ ਉਸ ਤੋਂ ਅੱਗੇ ਟਰਾਂਸਫਰ ਕਰ ਦਿੱਤਾ ਗਿਆ ਹੋਵੇ। ਇਹ ਬਹੁਤ ਪੇਚੀਦਾ ਹੈ।

ਜੇਮਜ਼ ਟੀ. ਵੈੱਬ ਟੈਲੀਸਕੋਪ ਨੇ ਹੋਰ ਗ੍ਰਹਿਾਂ 'ਤੇ ਜੀਵਨ ਦੇ ਸੰਕੇਤਾਂ ਲਈ ਆਪਣੀ ਖੋਜ ਸ਼ੁਰੂ ਕੀਤੀ, ਤਾਂ ਕੀ ਅਸੀਂ ਸ਼ਾਇਦ ਇਹ ਪਤਾ ਲਗਾ ਸਕਦੇ ਹਾਂ ਕਿ ਜੀਵਨ ਸਾਡੀ ਸੋਚ ਨਾਲੋਂ ਕਿਤੇ ਜ਼ਿਆਦਾ ਅਟੱਲ ਹੈ?

ਇਸ ਲੇਖ ਦਾ ਬਹੁਤਾ ਹਿੱਸਾ ਬੀਬੀਸੀ ਆਈਡੀਆਜ਼ ਵੀਡੀਓ "ਕੀ ਅਸੀਂ ਬਾਹਰੀ ਜੀਵਨ ਬਾਰੇ ਸਭ ਗਲਤ ਸੋਚ ਰਹੇ ਹਾਂ?" ਤੋਂ ਲਿਆ ਗਿਆ ਹੈ।ਇਸ ਨੂੰ ਦਿ ਓਪਨ ਯੂਨੀਵਰਸਿਟੀ ਦੇ ਇੱਕ ਖੋਜਕਾਰ ਅਕਾਦਮਿਕ ਸਲਾਹਕਾਰ ਡਾ. ਮਾਰਕ ਫੌਕਸ-ਪਾਵੇਲ ਨਾਲ ਕੀਤਾ ਗਿਆ। ਜਿਸ ਨੂੰ ਭੌਤਿਕ ਵਿਗਿਆਨੀ ਬ੍ਰਾਇਨ ਕੌਕਸ ਨੇ ਪੇਸ਼ ਕੀਤਾ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)