You’re viewing a text-only version of this website that uses less data. View the main version of the website including all images and videos.
ਓਮੀਕਰੋਨ: ਕੋਰੋਨਾਵਾਇਰਸ ਦਾ ਇਹ ਨਵਾਂ ਵੇਰੀਐਂਟ ਕਿੱਥੋਂ ਆਇਆ ਸੀ, ਇਹ ਜਾਨਣਾ ਇਸ ਲਈ ਹੈ ਜ਼ਰੂਰੀ
- ਲੇਖਕ, ਫਰਨਾਡੋ ਦੁਆਰਤੇ
- ਰੋਲ, ਬੀਬੀਸੀ ਵਰਲਡ ਸਰਵਿਸ
ਜਦੋਂ ਦੱਖਣੀ ਅਫਰੀਕਾ ਦੇ ਵਿਗਿਆਨੀਆਂ ਨੂੰ ਕੋਵਿਡ-19 ਦੇ ਨਵੇਂ ਵੇਰੀਐਂਟ ਓਮੀਕਰੋਨ ਬਾਰੇ ਪਤਾ ਲੱਗਾ ਤਾਂ ਬਹੁਤ ਸਾਰੀਆਂ ਚੀਜ਼ਾਂ ਸਨ ਜਿਨ੍ਹਾਂ ਦਾ ਪਤਾ ਲਗਾਉਣਾ ਬਾਕੀ ਸੀ।
ਸਭ ਤੋਂ ਪਹਿਲੀ ਤੇ ਮਹੱਤਵਪੂਰਨ ਗੱਲ ਇਹ ਹੈ ਕਿ ਵਾਇਰਸ ਦੇ ਇਸ ਵੇਰੀਐਂਟ ਵਿੱਚ ਮਿਊਟੇਸ਼ਨ ਦੀ ਅਸਲ ਸੰਖਿਆ, ਮਿਊਟੇਸ਼ਨ ਦਾ ਇੱਕ ਸੁਮੇਲ ਜੋ ਅਜੇ ਤੱਕ ਮਾਹਿਰਾਂ ਦੇ ਇੱਕ ਗਲੋਬਲ ਨੈੱਟਵਰਕ ਵੱਲੋਂ ਕੀਤੀ ਗਈ ਜੈਨੇਟਿਕ ਨਿਗਰਾਨੀ ਰਾਹੀਂ ਨਹੀਂ ਚੁੱਕਿਆ ਗਿਆ ਸੀ।
ਕਆਜ਼ੁਲੁ ਨਟਲ ਯੂਨੀਵਰਸਿਟੀ ਵਿੱਚ ਲਾਗ ਵਾਲੇ ਰੋਗਾਂ ਦੇ ਮਾਹਿਰ ਅਤੇ ਵਾਇਰਸ ਦੀ ਪਛਾਣ ਕਰਨ ਵਾਲੀ ਟੀਮ ਦਾ ਹਿੱਸਾ ਰਹੇ ਡਾ. ਰਿਚਰਡ ਲੇਸੈੱਲ ਨੇ ਬੀਬੀਸੀ ਨੂੰ ਦੱਸਿਆ, "ਓਮੀਕਰੋਨ ਬਿਲਕੁਲ ਵੱਖਰਾ ਹੈ।"
ਲੇਸੈੱਲ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਮਹਿਸੂਸ ਹੋਇਆ ਕਿ ਕੁਝ ਆਸਾਧਰਨ ਹੋ ਰਿਹਾ ਹੈ।
ਉਨ੍ਹਾਂ ਦਾ ਮੰਨਣਾ ਸੀ ਕਿ ਉੱਪ-ਸਹਾਰਾ ਅਫਰੀਕਾ ਵਿੱਚ ਕਮਜ਼ੋਰ ਇਮਿਊਨ ਸਿਸਟਮ ਵਾਲੇ ਵਿਅਕਤੀ, ਸੰਭਾਵਿਤ ਤੌਰ 'ਤੇ ਲਾਇਲਾਜ ਐੱਚਆਈਵੀ ਨਾਲ ਪੀੜਤ, ਵਿੱਚ ਵਿਕਸਿਤ ਹੋ ਕੇ ਅਚਨਾਕ ਸਾਰਿਆਂ 'ਤੇ ਹਮਲਾ ਕੀਤਾ ਤੇ ਫਿਰ 40 ਦੇਸ਼ਾਂ ਵਿੱਚ ਫੈਲ ਗਿਆ।
ਉੱਥੇ ਹੀ ਵੇਰੀਐਂਟ ਦੇ ਘੱਟੋ-ਘੱਟ ਦੋ ਹੋਰ ਵਿਹਾਰਕ ਸਪੱਸ਼ਟੀਕਰਨ ਹਨ, "ਇੱਕ ਵਿਅਕਤੀ ਦੀ ਕਲਪਨਾ" ਜਿਸ ਨੂੰ ਵਿਗਿਆਨ ਵਿੱਚ ਸਮਰਥਨ ਹਾਸਿਲ ਹੈ।
ਪਰ ਇਹ ਮਾਅਨੇ ਕਿਉਂ ਰੱਖਦਾ ਹੈ ਕਿ ਓਮੀਕਰੋਨ ਕਿੱਥੋਂ ਆਇਆ ਅਤੇ ਕਿਵੇਂ ਆਇਆ?
ਓਮੀਕਰੋਨ ਦਾ ਮੂਲ
ਸਾਨੂੰ ਅਜੇ ਤੱਕ ਪੱਕੇ ਤੌਰ 'ਤੇ ਇਹ ਨਹੀਂ ਪਤਾ ਕਿ ਓਮੀਕਰੋਨ ਕਿੱਥੇ ਵਿਕਸਿਤ ਹੋਇਆ ਜਾਂ ਕਿਹੜੇ ਹਾਲਾਤ ਵਿੱਚ ਹੋਇਆ।
ਇਸ ਤੋਂ ਇਲਾਵਾ ਵੇਰੀਐਂਟ ਬਾਰੇ ਪਹਿਲੀ ਰਿਪੋਰਟ ਵਿਸ਼ਵ ਸਿਹਤ ਸੰਗਠਨ ਨੂੰ ਦੱਖਣੀ ਅਫਰੀਕਾ ਤੋਂ 24 ਨਵੰਬਰ ਤੋਂ ਆਈ ਸੀ।
ਪਰ ਵਿਗਿਆਨੀਆਂ ਅਤੇ ਪਬਲਿਕ ਹੈਲਥ ਮਾਹਿਰਾਂ ਲਈ ਇਹ ਜਾਨਣਾ ਜ਼ਰੂਰੀ ਹੈ ਕਿ ਇਹ ਵੇਰੀਐਂਟ ਕਦੋਂ ਤੇ ਕਿੱਥੇ ਮਿਲਿਆ, ਕਿਉਂਕਿ ਇਹ ਵਾਇਰਸ ਸੰਚਾਰ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕਰਦਾ ਹੈ, ਜਿਸ ਵਿੱਚ ਲੌਕਡਾਊਨ ਅਤੇ ਆਵਾਜਾਈ ਸਬੰਧੀ ਪਾਬੰਦੀਆਂ ਵੀ ਸ਼ਾਮਿਲ ਹਨ।
ਹਾਲਾਂਕਿ, ਇਨ੍ਹਾਂ ਦੀ ਇਹ ਕਹਿ ਕੇ ਆਲੋਚਨਾ ਵੀ ਕੀਤੀ ਗਈ ਹੈ ਕਿ ਇਹ ਸਾਰੇ ਉਪਾਅ ਬੇਅਸਰ ਹਨ।
ਜਿੰਨੀ ਛੇਤੀ ਇੱਕ ਵੇਰੀਐਂਟ ਦਾ ਪਤਾ ਲਗਦਾ ਹੈ, ਓਨਾਂ ਹੀ ਜ਼ਿਆਦਾ ਸਮਾਂ ਇਹ ਤੈਅ ਕਰਨ ਵਿੱਚ ਲਗਦਾ ਹੈ ਕਿ ਇਹ ਕਿੰਨਾ ਕੁ ਗੰਭੀਰ ਹੈ, ਕੀ ਹੈ ਵਧੇਰੇ ਲਾਗਸ਼ੀਲ ਹੈ?
ਕੀ ਇਹ ਲਾਗ ਵਾਲੇ ਵਿਅਕਤੀ ਅੰਦਰ ਆਪਣੇ ਆਪ ਵਧਦਾ ਹੈ? ਕੀ ਇਹ ਗੰਭੀਰ ਬਿਮਾਰੀ ਦਾ ਕਾਰਨ ਬਣਦਾ ਹੈ? ਕੀ ਇਹ ਸਰੀਰ ਦੇ ਇਮਿਊਨ ਸਿਸਿਟਮ ਤੋਂ ਬਚ ਨਿਕਲਦਾ ਹੈ?
"ਕਿਵੇਂ" ਵੀ ਓਨਾਂ ਹੀ ਮਹੱਤਵਪੂਰਨ ਹੈ˸ ਜੇ ਓਮੀਕਰੋਨ ਸੱਚਮੁੱਚ ਕਮਜ਼ੋਰ ਇਮਿਊਨ ਸਿਸਟਮ ਵਾਲੇ ਵਿਅਕਤੀ ਅੰਦਰ ਵਿਕਸਿਤ ਹੁੰਦਾ ਹੈ ਤਾਂ ਇਹ ਕੋਵਿਡ ਖ਼ਿਲਾਫ਼ ਲੜਾਈ ਵਿੱਚ ਉਨ੍ਹਾਂ ਵਿਅਕਤੀਆਂ ਦੀ ਨਿਗਰਾਨੀ ਕਰਨਾ ਜ਼ਰੂਰੀ ਹੋ ਜਾਵੇਗਾ।
ਸਿਆਟਲ ਵਿੱਚ ਯੂਐੱਸ ਆਧਾਰਿਤ ਫਰੈਡ ਹਟਚਿਨਸਨ ਕੈਂਸਰ ਰਿਸਰਚ ਸੈਂਟਰ ਵਿੱਚ ਵਾਇਰੋਲੌਜਿਸਟ ਡਾ. ਲੈਰੀ ਕੋਰੇ ਦਾ ਕਹਿਣਾ ਹੈ, "ਸਾਡੇ ਕੋਲ ਹੁਣ ਹੋਰ ਡਾਟਾ ਹੈ ਜੋ ਕਿ ਕੋਵਿਡ ਦੀ ਗੰਭੀਰ ਲਾਗ ਵਾਲੇ ਪੁਰਾਣੇ ਰੂਪਾਂ ਅਤੇ ਇਮਿਊਨ-ਕੰਪਰੋਮਾਈਜ਼ਡ ਲੋਕਾਂ ਵਿਚਕਾਰ ਸਬੰਧ ਬਾਰੇ ਦੱਸਦਾ ਹੈ।"
"ਪਰ ਇਹ ਲੋਕ ਅਜੇ ਕੋਵਿਡ ਤੋਂ ਬਚਾਅ ਲਈ ਰਣਨੀਤੀਆਂ 'ਚ ਮਹੱਤਵਪੂਰਨ ਘਟਕਾਂ ਵਜੋਂ ਪੈਦਾ ਨਹੀਂ ਹੋਏ।"
ਇਹ ਵੀ ਪੜ੍ਹੋ-
- ਓਮੀਕਰੋਨ ਦੇ ਮੱਦੇਨਜ਼ਰ ਹਵਾਈ ਅੱਡਿਆਂ 'ਤੇ ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਟੈਸਟਿੰਗ ਲਾਜ਼ਮੀ
- ਕੋਰੋਨਾਵਾਇਰਸ ਦਾ ਨਵਾਂ ਵੇਰੀਐਂਟ : ਭਾਰਤ ਸਣੇ ਸੰਸਾਰ ਭਰ ’ਚ ਕਿਹੋ ਜਿਹੇ ਬਣ ਰਹੇ ਹਾਲਾਤ, ਕਿੱਥੇ ਨਹੀਂ ਜਾਣਗੀਆਂ ਭਾਰਤੀ ਫਲਾਇਟਾਂ
- ਕੋਰੋਨਾਵਾਇਰਸ: ਕੋਵਿਡ-19 ਦਾ 50 ਵਾਰ ਤਬਦੀਲ ਹੋਇਆ ਵੇਰੀਐਂਟ ਕਿੰਨਾ ਖ਼ਤਰਨਾਕ, ਕਿੱਧਰ ਕਿੰਨੇ ਕੇਸ ਤੇ ਵੈਕਸੀਨ ਕਿੰਨੀ ਅਸਰਦਾਰ
ਪਰ ਇਹ ਕਿਸੇ ਇੱਕ ਹੀ ਵਿਅਕਤੀ ਵਿੱਚ ਕਿਵੇਂ ਵਿਕਸਿਤ ਹੋ ਸਕਦਾ ਹੈ?
ਵਿਗਿਆਨੀਆਂ ਦਾ ਕਹਿਣਾ ਹੈ ਕਿ ਓਮੀਕਰੋਨ ਬਾਰੇ "ਸਿੱਖਿਅਤ ਅੰਦਾਜ਼ੇ" ਲਗਾਉਣ ਲਈ ਉਨ੍ਹਾਂ ਕੋਲ ਕਈ ਸੁਰਾਗ ਮੌਜੂਦ ਹਨ। ਡਾ. ਲੇਸੈੱਲ ਮੁਤਾਬਕ ਓਮੀਕਰੋਨ ਮੌਜੂਦਾ ਵੇਰੀਐਂਟ ਨਾਲੋਂ ਕਾਫੀ ਵੱਖ ਹੈ।
"ਜੈਨੇਟਿਕ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਇਹ ਫੈਮਿਲੀ ਟ੍ਰੀ ਦੀ ਬਿਲਕੁਲ ਵੱਖਰੀ ਸ਼ਾਖਾ 'ਤੇ ਹੈ।"
ਵਧੇਰੇ ਮਹੱਤਵਪੂਰਨ ਇਹ, ਓਮਿਕਰੋਨ ਦੇ ਵੰਸ਼ ਵਿੱਚ ਹਾਲ ਹੀ ਦੇ ਵਿਚਕਾਰਲੇ ਮਿਊਟੇਸ਼ਨ ਦੇ ਟਰੈਕ ਦੇ ਰਿਕਾਰਡ ਦੀ ਘਾਟ ਹੈ।
ਲੇਸੈੱਸਲ ਮੁਤਾਬਕ, ਨੇੜਲਾ ਰੂਪ 2020 ਤੋਂ ਮੱਧ ਤੋਂ ਹੈ।
ਯੂਨੀਵਰਸਿਟੀ ਕਾਲਜ ਲੰਡਨ ਕੰਪਿਊਟੇਸ਼ਨਲ ਬਾਇਓਲੋਜੀ ਸਿਸਟਮ ਦੇ ਪ੍ਰੋਫੈਸਰ ਫਰਾਂਸਵਾ ਬੋਲੂਕਸ ਦਾ ਕਹਿਣਾ ਹੈ ਕਿ ਇਹ ਵਕਫ਼ਾ ਸੁਝਾਉਂਦਾ ਹੈ ਕਿ ਵੱਡੇ ਮਿਊਟੇਸ਼ਨ ਵਾਲਾ ਓਮੀਕਰੋਨ "ਰਡਾਰ ਹੇਠਾਂ" ਵਿਕਸਿਤ ਹੋਇਆ ਹੈ।
ਓਮੀਕਰੋਨ ਦੇ ਵਿਸ਼ਲੇਸ਼ਣ ਨੇ ਪਤਾ ਲਗਾਇਆ ਹੈ ਕਿ ਨਵੀਂ ਸਟ੍ਰੇਨ ਵਿੱਚ 50 ਮਿਊਟੇਸ਼ਨ ਹਨ ਅਤੇ ਉਨ੍ਹਾਂ ਵਿੱਚੋਂ 30 ਤੋਂ ਵੱਧ ਸਪਾਈਕ ਪ੍ਰੋਟੀਨ ਵਿੱਚ ਆਏ, ਵਾਇਰਸ ਦਾ ਇੱਕ ਹਿੱਸਾ ਜੋ ਇਹ ਦਰਸਾਉਂਦਾ ਹੈ ਕਿ ਇਹ ਸਰੀਰ ਦੀ ਪ੍ਰਤੀਰੱਖਿਆ ਨਾਲ ਕਿਵੇਂ ਪੇਸ਼ ਆਉਂਦਾ ਹੈ।
ਡੇਲਟਾ ਵੇਰੀਐਂਟ ਵਿੱਚ ਇਸ ਦੀ ਤੁਲਨਾ ਵਿੱਚ 7 ਸਪਾਇਕ ਮਿਊਟੇਸ਼ਨ ਸਨ। ਤਾਂ ਇਹ ਨਵਾਂ ਵੇਰੀਐਂਟ ਆਪਣੇ ਪੁਰਾਣੇ ਵੇਰੀਐਂਟਾਂ ਨਾਲੋਂ ਵੱਖਰਾ ਕਿਵੇਂ ਹੈ, ਜੋ ਸਾਡੇ ਧਿਆਨ ਵਿੱਚ ਨਹੀਂ ਆਇਆ?
ਜ਼ਿਆਦਾਤਰ ਲੋਕ ਘੱਟ ਸਮੇਂ ਵਿੱਚ ਹੀ ਆਪਣੇ ਸਰੀਰ ਤੋਂ Sars-Cov-2 ਦਾ ਸਫਾਇਆ ਕਰ ਦਿੰਦੇ ਹਨ।
ਦੁਨੀਆਂ ਵਿੱਚ ਹੋਏ ਅਧਿਐਨਾਂ ਮੁਤਾਬਕ ਕਮਜ਼ੋਰ ਇਮਿਊਨ ਸਿਸਟਮ ਵਾਲੇ ਵਿਅਕਤੀਆਂ ਵਿੱਚ ਇਹ ਵੱਧ ਸਮੇਂ ਤੱਕ ਰਹਿੰਦਾ ਹੈ।
ਮਿਸਾਲ ਵਜੋਂ, ਜਿਹੜੇ ਐੱਚਆਈਵੀ ਜਾਂ ਕੈਂਸਰ ਵਰਗੇ ਰੋਗਾਂ ਦੇ ਮਰੀਜ਼ ਹੋਣ ਜਾਂ ਜਿਨ੍ਹਾਂ ਦੇ ਅੰਗਾਂ ਦਾ ਟਰਾਂਸਪਲਾਂਟ ਹੋਇਆ ਹੋਵੇ।
ਆਪਣੇ ਮੇਜ਼ਬਾਨ ਤੋਂ ਘੱਟ ਵਿਰੋਧ ਦੇ ਨਾਲ, ਵਾਇਰਸ ਕੋਲ ਬਹੁਤ ਸਾਰੇ ਮਿਊਟੇਸ਼ਨ ਹਾਸਿਲ ਕਰਨ ਦਾ ਮੌਕਾ ਹੁੰਦਾ ਹੈ।
ਦਸੰਬਰ 2020, ਵਿੱਚ ਕੈਂਬਰਿਜ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਉਸ ਵੇਲੇ ਚਿਤਾਵਨੀ ਜਾਰੀ ਕਰ ਦਿੱਤੀ ਸੀ ਜਦੋਂ ਉਨ੍ਹਾਂ ਨੇ ਇੱਕ ਕੈਂਸਰ ਵਾਲੇ ਮਰੀਜ਼ ਦਾ ਸੈਂਪਲ ਲਿਆ ਸੀ, ਜਿਸ ਦੀ ਅਗਸਤ ਵਿੱਚ ਕੋਵਿਡ-19 ਕਰਕੇ ਮੌਤ ਹੋ ਗਈ ਸੀ।
ਇਸ ਵਿੱਚ ਅਲਫਾ ਵੇਰੀਐਂਟ ਵਿੱਚ ਦੇਖੇ ਗਏ ਮਹੱਤਵਪੂਰਨ ਮਿਊਟੇਸ਼ਨ ਨੂੰ ਦਰਸਾਇਆ, ਜੋ ਵਿਸ਼ਵ ਸਿਹਤ ਸੰਗਠਨ ਵੱਲੋਂ "ਪਹਿਲੀ ਚਿੰਤਾ" ਦਾ ਕਾਰਨ ਬਣਿਆ ਅਤੇ ਸ਼ੁਰੂਆਤੀ ਤੌਰ 'ਤੇ ਇਸ ਨੂੰ ਇਸੇ ਦੇਸ਼ ਵਿੱਚ ਰਿਪੋਰਟ ਕੀਤਾ ਗਿਆ।
ਸ਼ੁਰੂਆਤੀ ਇਲਾਜ ਦੇ 101 ਦਿਨਾਂ ਬਾਅਦ ਮਰੀਜ਼ ਦੀ ਮੌਤ ਹੋ ਗਈ।
ਕੈਂਬਰਿਜ ਇੰਸਟੀਚਿਊਟ ਆਫ ਥੈਰਾਪਿਓਟਿਕ ਅਤੇ ਇਨਫੈਕਸ਼ੀਅਸ ਡਿਸੀਜ਼ਸ ਦੇ ਪ੍ਰੋਫੈਸਰ ਰਵੀ ਗੁਪਤਾ ਦਾ ਕਹਿਣਾ ਹੈ, "ਇੱਕ ਆਮ ਕੋਰੋਨਾਵਾਇਰਸ ਦੀ ਲਾਗ ਕੇਵਲ 7 ਦਿਨਾਂ ਤੱਕ ਰਹਿੰਦੀ ਹੈ ਅਤੇ ਇਹ ਵਾਇਰਸ ਅਨੁਕੂਲ ਹੋਣ 'ਤੇ ਵਿਕਸਿਤ ਹੋਣ ਲਈ ਲੋੜੀਂਦਾ ਸਮਾਂ ਨਹੀਂ ਹੈ ਕਿਉਂਕਿ ਇਮਿਊਨ ਸਿਸਟਮ ਇਸ ਨਾਲ ਲੜ ਰਿਹਾ ਹੈ।"
ਪ੍ਰੋਫੈਸਰ ਗੁਪਤਾ ਦੱਸਦੇ ਹਨ ਕਿ ਕਮਜ਼ੋਰ ਇਮਿਊਨ ਸਿਸਟਮ ਵੱਲੋਂ ਸਮਰਥਨ ਹਾਸਿਲ ਪੁਰਾਣਾ ਲਾਗ ਵਾਇਰਸ ਨੂੰ ਵਧੇਰੇ ਕੁਸ਼ਲਤਾ ਦਿੰਦਾ ਹੈ।
ਉਹ ਕਹਿੰਦੇ ਹਨ, "ਵਾਇਰਸ ਨੂੰ ਵਧਣ-ਫੁਲਣ ਲਈ ਖ਼ਰਾਬ ਜਾਂ ਆਂਸ਼ਿਕ ਤੌਰ 'ਤੇ ਖਰਾਬ ਇਮਿਊਨ ਸਿਸਟਮ ਚਾਹੀਦਾ ਹੈ।"
ਪਿਛਲੇ ਜੂਨ ਵਿੱਚ ਡਾ. ਲੇਸੈੱਲ ਅਤੇ ਉਨ੍ਹਾਂ ਦੇ ਸਾਥੀਆਂ ਨੇ ਦੱਖਣੀ ਅਫਰੀਕਾ ਵਿੱਚੋਂ ਲਾਇਲਾਜ ਬਿਮਾਰੀ ਐੱਚਆਈਵੀ ਨਾਲ ਪੀੜਤ ਔਰਤ ਤੋਂ ਲਏ ਗਏ ਕੋਰੋਨਾਵਾਇਰਸ ਸੈਂਪਲਾਂ ਦੇ ਅਧਿਐਨਾਂ ਦੇ ਨਤੀਜੇ ਐਲਾਨੇ ਸਨ।
ਸੈਂਪਲ ਦੇ ਦੁਹਰਾਏ ਗਏ ਜੈਨੇਟਿਕ ਵਿਸ਼ਲੇਸ਼ਣ ਵਿੱਚ ਉਨ੍ਹਾਂ ਨੇ ਵਾਇਰਸ ਦੇ ਵਿਕਾਸ ਵਿੱਚ "ਮਹੱਤਵਪੂਰਨ ਬਦਲਾਅ ਦਾ ਕਦਮ" ਦੇਖਿਆ।
ਖੋਜਕਾਰਾਂ ਨੇ ਚਿਤਾਵਨੀ ਦਿੱਤੀ ਕਿ ਇਹ ਪਬਲਿਕ ਹੈਲਥ ਸੰਕਟ ਦੇ ਸ਼ੁਰੂਆਤ ਦੀ ਅਗਵਾਈ ਕਰ ਸਕਦਾ ਹੈ, ਇੱਕ ਦਸੰਬਰ ਨੂੰ ਸਾਇੰਟੀਫਿਕ ਜਰਨਲ ਨੇਚਰ ਵਿੱਚ ਛਪੇ ਇੱਕ ਆਰਟੀਕਲ ਵਿੱਚ ਲੇਸੈੱਲ ਅਤੇ ਉਨ੍ਹਾਂ ਦੇ ਸਾਥੀਆਂ ਨੇ ਅੰਦਾਜ਼ਾ ਲਗਾਇਆ ਕਿ ਉੱਪ ਸਹਾਰਾ ਅਫਰੀਕਾ ਵਿੱਚ ਕਰੀਬ ਅੱਠ ਕਰੋੜ ਐੱਚਆਈਵੀ ਪੀੜਤ, ਮੌਜੂਦਾ ਦੌਰ 'ਚ ਅਸਰਦਾਰ ਐਂਟੀਰੇਟ੍ਰੋਵਾਇਰਲ ਥੈਰੇਪੀ ਨਹੀਂ ਲੈ ਰਹੇ ਹਨ।
ਇਸ ਵਿੱਚ ਵੱਡੀ ਗਿਣਤੀ ਵਿੱਚ ਉਹ ਲੋਕ ਸ਼ਾਮਿਲ ਹਨ, ਜਿਨ੍ਹਾਂ ਦਾ ਇਸ ਬਿਮਾਰੀ ਲਈ ਕਦੇ ਟੈਸਟ ਨਹੀਂ ਕੀਤਾ ਗਿਆ।
ਜੇ ਡਾ. ਲੇਸੈੱਲ ਅਤੇ ਪ੍ਰੋਫੈਸਰ ਗੁਪਤਾ ਸਹੀ ਹਨ ਤਾਂ ਫਿਰ ਇਹ ਨਵੇਂ ਰੂਪਾਂ ਲਈ ਇੱਕ ਆਦਰਸ਼ ਪ੍ਰਜਨਨ ਜ਼ਮੀਨ ਨੂੰ ਦਰਸਾਉਂਦਾ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਹੋਰ ਸਿਧਾਂਤ
ਵਿਗਿਆਨੀਆਂ ਦਾ ਕਹਿਣਾ ਹੈ ਕਿ ਓਮੀਕਰੋਨ ਦੀ ਉਭਾਰ ਲਈ ਦੋ ਹੋਰ ਸੰਭਾਵੀ ਧਾਰਨਾਵਾਂ ਹਨ।
ਇਨ੍ਹਾਂ ਵਿੱਚੋਂ ਇੱਕ ਜਾਨਵਰ ਦਾ ਸਰੋਤ ਹੋ ਸਕਦਾ ਹੈ, ਮਤਲਬ ਵਾਇਰਸ ਨੇ ਕਿਸੇ ਅਣਜਾਣ ਜਾਨਵਰ ਨੂੰ ਲਾਗ ਲਾਈ ਹੋਵੇ ਅਤੇ ਮਨੁੱਖ ਵਿੱਚ ਫੈਲਣ ਤੋਂ ਪਹਿਲਾਂ ਉਸ ਵਿੱਚ ਮਿਊਟੈਂਟ ਹੋਇਆ ਹੋਵੇ।
ਵਿਸ਼ਵ ਸਿਹਤ ਸੰਗਠਨ ਦੀ ਮਾਰਚ ਵਿੱਚ ਰਿਲੀਜ਼ ਹੋਈ ਰਿਪੋਰਟ ਮੁਤਾਬਕ, ਉਸੇ ਤਰ੍ਹਾਂ ਜਿਵੇਂ ਅਸਲ Sars-CoV-2 ਵਾਇਰਸ ਨੇ ਕੀਤਾ ਸੀ।
ਡਾ. ਲੈਰੀ ਕੋਰੇ ਸਮਝਾਉਂਦੇ ਹਨ ਕਿ ਹੁਣ ਤੱਕ ਦੇ ਓਮੀਕਰੋਨ ਦੇ ਜੈਨੇਟਿਕ ਵਿਸ਼ਲੇਸ਼ਣਾਂ ਤੋਂ ਪਤਾ ਲਗਦਾ ਹੈ ਕਿ ਇਹ ਮਨੁੱਖ ਵਿੱਚ ਵਿਕਸਿਤ ਹੋਇਆ ਹੈ।
ਕੋਰੇ ਮੁਤਾਬਕ, "ਡਾਟਾ ਦੱਸਦਾ ਹੈ ਕਿ (ਜਾਨਵਰ ਸੰਚਾਰ ਪਰਿਕਲਪਨਾ) ਸਿੱਟੇ ਦੀ ਸੰਭਾਵਨਾ ਨਹੀਂ ਹੈ।"
ਪ੍ਰੋਫੈਸਰ ਬੋਲੈਕਸ ਅੱਗੇ ਦੱਸਦੇ ਹਨ ਕਿ ਉਨ੍ਹਾਂ ਦੀ ਟੀਮ ਨੂੰ ਇਸ ਦੇ ਜਾਨਵਰਾਂ ਵਿੱਚੋਂ ਆਉਣ ਦੇ ਕੋਈ ਵੱਡੇ ਸਬੂਤ ਨਹੀਂ ਮਿਲੇ ਹਨ।
ਓਮੀਕਰੋਨ ਦੇ ਵਿਕਸਿਤ ਹੋਣ ਦੀ ਦੂਜੀ ਪਰਿਕਲਪਨਾ ਇਹ ਹੈ ਕਿ ਇਹ ਇੱਕ ਵਿਅਕਤੀ ਦੇ ਅੰਦਰ ਨਹੀਂ ਬਲਕਿ ਅਜਿਹੇ ਇਲਾਕੇ ਵਿੱਚ ਵਿਕਸਿਤ ਹੋਇਆ ਹੈ ਜਿੱਥੋਂ ਦੀ ਆਬਾਦੀ ਦੀ ਜੈਨੇਟਿਕ ਨਿਗਰਾਨੀ ਨਹੀਂ ਹੋਈ ਹੈ।
ਜਿਵੇਂ ਇਸ ਦੇ ਦੱਖਣੀ ਅਫਰੀਕਾ ਪਹੁੰਚਣ ਤੋਂ ਪਹਿਲਾਂ ਅਫਰੀਕਾ ਦੇ ਦੇਸ਼ਾਂ ਵਿੱਚ ਹੋਇਆ ਹੋਵੇ।
ਬ੍ਰਾਜ਼ੀਲ ਦੇ ਬਾਇਓਲੌਜਿਸਟ ਅਤੇ ਆਜ਼ਾਦ ਖੋਜਕਾਰ ਡਾ. ਅਟੀਲਾ ਇਆਮਾਰੀਨੋ ਮੰਨਦੇ ਹਨ ਕਿ ਇਹ ਓਮੀਕਰੋਨ ਦੇ ਮਾਮਲੇ ਵਿੱਚ ਸੰਭਵ ਹੈ।
ਅਟੀਲਾ ਚਿੰਤਾ ਵਾਲੇ ਇੱਕ ਹੋਰ ਗਾਮਾ ਵੇਰੀਐਂਟ ਦੇ ਵਿਕਸਿਤ ਹੋਣ ਦੇ ਨਾਲ ਇਸ ਦੀਆਂ ਸਮਾਨਤਾਵਾਂ ਦੇਖਦੇ ਹਨ।
ਜੋ 2021 ਦੀ ਸ਼ੁਰੂਆਤ ਵਿੱਚ ਅਮੇਜ਼ਨ ਦੇ ਇਲਾਕੇ ਵਿੱਚ ਸਭ ਤੋਂ ਵੱਧ ਆਬਾਦੀ ਵਾਲੇ ਬ੍ਰਾਜ਼ੀਲ ਦੇ ਸ਼ਹਿਰ ਮਨੌਸ ਵਿੱਚ ਵਿਆਪਕ ਲਾਗ ਫੈਲਣ ਦਾ ਕਾਰਨ ਬਣਿਆ ਸੀ।
ਬਾਇਓਲੋਜਿਸਟ ਦਾ ਕਹਿਣਾ ਹੈ, "ਇੱਕ ਕਮਜ਼ੋਰ ਇਮਿਊਨ ਸਿਸਟਮ ਵਾਲੇ ਵਿਅਕਤੀ ਵਿੱਚ ਵਿਕਸਿਤ ਹੋਣ ਵਾਲੇ ਵਾਇਰਸ ਦੀ ਇੱਕ ਹੀ ਪਰਿਕਲਪਨਾ ਨੂੰ ਉਸ ਵੇਲੇ ਚੁੱਕਿਆ ਗਿਆ, ਜਦੋਂ ਗਾਮਾ ਸਾਹਮਣੇ ਆਇਆ।"
"ਪਰ ਬਾਅਦ ਵਿੱਚ ਇਹ ਸਾਬਿਤ ਹੋਇਆ ਕਿ ਵਿਚਕਾਰੇ ਵੰਸ਼ ਚਲਨ ਵਿੱਚ ਸੀ ਅਤੇ ਸਥਾਨਕ ਆਬਾਦੀ ਵਿੱਚ ਫੈਲਦਿਆਂ ਹੀ ਉਨ੍ਹਾਂ ਨੇ ਮਿਊਟੇਸ਼ਨ ਜਮ੍ਹਾਂ ਕਰ ਲਏ।
ਕੀ ਅਸੀਂ ਕਦੇ ਓਮੀਕਰੋਨ ਜ਼ੀਰੋ ਮਰੀਜ਼ ਨੂੰ ਲੱਭ ਸਕਾਂਗੇ?
"ਇਕਹਿਰੇ ਵਿਅਕਤੀ ਵਾਲੇ ਸਿਧਾਂਤ" ਦੇ ਸਮਰਥਕ ਸਾਵਧਾਨ ਹਨ ਕਿ ਬਦਲਾਂ ਨੂੰ ਪੂਰੀ ਤਰ੍ਹਾਂ ਖੁੱਲ੍ਹ ਨਾ ਦਿੱਤੀ ਜਾਵੇ ਪਰ ਉਹ ਮੰਨਦੇ ਹਨ ਕਿ ਵਧੇਰੇ ਸਬੂਤ ਉਨ੍ਹਾਂ ਦੇ ਹੱਕ 'ਚ ਹਨ।
ਤਾਂ ਕੀ ਅਸੀਂ ਕਦੇ ਓਮੀਕਰੋਨ ਵੇਰੀਐਂਟ ਵਾਲੇ ਪਹਿਲੇ ਵਿਅਕਤੀ ਨੂੰ ਲੱਭ ਸਕਾਂਗੇ?
ਮਰੀਜ਼ ਜ਼ੀਰੋ ਦਾ ਮਤਲਬ ਉਸ ਵਿਅਕਤੀ ਨਾਲ ਹੈ ਜੋ ਪਹਿਲਾਂ ਵਿਅਕਤੀ ਇਸ ਲਾਗ ਨਾਲ ਪੀੜਤ ਹੋਇਆ ਹੋਵੇ।
ਲਾਗ ਨਾਲ ਪੀੜਤ ਹੋਣ ਵਾਲੇ ਪਹਿਲੇ ਵਿਅਕਤੀ ਦੀ ਭਾਲ ਮਹੱਤਵਪੂਰਨ ਹੋ ਜਾਂਦੀ ਹੈ ਕਿਉਂਕਿ ਇਸ ਨਾਲ ਸਾਨੂੰ ਜ਼ਰੂਰੀ ਸਵਾਲਾਂ, ਕਿਉਂ, ਕਿਵੇਂ ਅਤੇ ਕਿੱਥੇ ਇਸ ਦੀ ਸ਼ੁਰੂਆਤ ਹੋਈ, ਦੇ ਜਵਾਬ ਲੱਭਣ ਵਿੱਚ ਮਦਦ ਹੋ ਸਕਦੀ ਹੈ।
ਇਹ ਜਵਾਬ ਭਵਿੱਖ ਵਿੱਚ ਹੋਰਨਾਂ ਲੋਕਾਂ ਨੂੰ ਲਾਗ ਤੋਂ ਬਚਣ ਵਿੱਚ ਮਦਦ ਕਰ ਸਕਦੇ ਹਨ।
ਪਰ ਅਜੇ ਵਿਗਿਆਨੀ ਇਸ ਵਿਅਕਤੀ ਦੀ ਖੋਜ ਨਹੀਂ ਕਰ ਸਕੇ, ਨਾ ਹੀ ਓਮੀਕਰੋਨ ਦੀ ਅਤੇ ਨਾ ਹੀ ਹੋਰ ਕਿਸੇ ਮੌਜੂਦਾ ਵੇਰੀਐਂਟਸ ਦੀ।
ਰਿਚਰਡ ਲੇਸੈੱਲ ਮੰਨਦੇ ਹਨ ਕਿ ਇਸ ਦੀ ਸੰਭਾਵਨਾ ਘੱਟ ਹੀ ਹੈ ਕਿ ਸਾਨੂੰ ਕਦੇ ਓਮੀਕਰੋਨ ਦਾ ਜ਼ੀਰੋ ਮਰੀਜ਼ ਮਿਲ ਸਕੇਗਾ।
ਉਹ ਕਹਿੰਦੇ ਹਨ, "ਇਹ ਇਸ (ਮੂਲ) ਸੰਭਾਵਨਾਵਾਂ ਵਿੱਚੋਂ ਇੱਕ ਜਾਂ ਕਿਸੇ ਹੋਰ ਦੇ ਪੱਖ ਵਿੱਚ ਸਬੂਤਾਂ ਦਾ ਸੰਤੁਲਨ ਹੋਣਾ ਚਾਹੀਦਾ ਹੈ।"
"ਇਨ੍ਹਾਂ ਵਿੱਚੋਂ ਇੱਕ ਚੀਜ਼ ਜੋ ਅਸੀਂ ਨਹੀਂ ਕਰਨਾ ਚਾਹੁੰਦੇ ਉਹ ਹੈ ਐੱਚਆਈਵੀ ਨਾਲ ਰਹਿ ਰਹੇ ਲੋਕਾਂ ਪ੍ਰਤੀ ਕਲੰਕ ਅਤੇ ਭੇਦਭਾਵ ਨੂੰ ਜੋੜਨਾ।"
ਆਕਸਫੋਰਡ ਯੂਨੀਵਰਸਿਟੀ ਅਤੇ ਇੱਕ ਵਿਦਿਅਕ ਚੈਰਿਟੀ ਦੇ ਸਾਂਝੇ ਉਦਮ ਨਾਲ ਇਕੱਠੇ ਕੀਤੇ ਗਏ ਅਵਰ ਵਰਲਡ ਇਨ ਡਾਟਾ, ਮੁਤਾਬਕ, ਨਵੰਬਰ ਦੇ ਅੱਧ ਵਿੱਚ ਅੰਦਾਜ਼ਾ ਲਗਾਇਆ ਗਿਆ ਸੀ ਕਿ 7 ਫੀਸਦ ਤੋਂ ਘੱਟ ਅਫਰੀਕੀ ਲੋਕਾਂ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਹੈ।
ਜਦਕਿ ਵਿਸ਼ਵ ਪੱਧਰ 'ਤੇ ਇਹ ਅੰਕੜਾ 40 ਫੀਸਦ ਹੈ।
ਯੂਕੇ ਵਿੱਚ ਯੂਨੀਵਰਸਿਟੀ ਆਫ ਸਾਊਥੈਂਪਟਨ ਵਿੱਚ ਗਲੋਬਲ ਹੈਲਥ ਵਿੱਚ ਸੀਨੀਅਰ ਰਿਸਰਚ ਫੈਲੋ ਡਾ. ਮਿਸ਼ੇਲ ਦਾ ਕਹਿਣਾ ਹੈ ਕਿ ਜੇ ਅਸੀਂ ਕੋਵਿਡ ਰੂਪਾਂ ਦੇ ਉਭਾਰ ਨੂੰ ਰੋਕਣਾ ਚਾਹੁੰਦੇ ਹਾਂ ਤਾਂ ਸਾਨੂੰ ਟੀਕਿਆਂ ਦੀ ਇਸ ਅਸਮਾਨਤਾ ਵੱਲ ਧਿਆਨ ਦੇਣਾ ਹੋਵੇਗਾ।
"ਕੋਵਿਡ ਨਾਲ ਕਿਸੇ ਚੀਜ਼ ਵਾਂਗ ਅਜਿਹੇ ਕਈ ਕਾਰਕ ਹੋਣਗੇ ਜੋ ਨਵੇਂ ਵੇਰੀਐਂਟ ਦੇ ਉਭਾਰ ਵਿੱਚ ਯੋਗਦਾਨ ਪਾਉਂਦੇ ਹਨ।"
"ਪਰ ਵੈਕਸੀਨ ਦੀ ਅਸਮਾਨਤਾ ਨਿਸ਼ਚਿਤ ਤੌਰ 'ਤੇ ਮੁੱਖ ਕਾਰਨਾਂ ਵਿੱਚੋਂ ਇੱਕ ਹੈ। ਮੇਰਾ ਮੰਨਣਾ ਹੈ ਕਿ ਓਮੀਕਰੋਨ, ਅਫਰੀਕਾ ਵਿੱਚ ਇਸੇ ਅਸਮਾਨਤਾ ਦਾ ਸਿੱਟਾ ਹੈ।"
ਉਨ੍ਹਾਂ ਦਾ ਕਹਿਣਾ ਹੈ ਕਿ ਵੈਕਸੀਨ ਨੂੰ ਮੁਕੰਮਲ ਕਰਨ ਲਈ ਓਮੀਕਰੋਨ "ਜਾਗਰੂਕ ਹੋਣ ਦੀ ਇੱਕ ਹੋਰ ਚਿਤਾਵਨੀ ਹੈ" ਅਤੇ ਮੌਜੂਦਾ ਵੈਕਸੀਨ ਅਸੰਤੁਲਨ ਕੋਵਿਡ ਦੇ ਉਭਾਰ ਨੂੰ ਮੌਕੇ ਦੇ ਰਿਹਾ ਹੈ।
"ਜੇ ਤੁਸੀਂ ਟੀਕਾ ਨਹੀਂ ਲਗਵਾਇਆ ਤਾਂ ਤੁਹਾਡੇ ਗੰਭੀਰ ਅਤੇ ਲੰਬੇ ਸਮੇਂ ਤੱਕ ਬਿਮਾਰ ਹੋਣ ਦੀ ਸੰਭਾਵਨਾ ਹੈ।"
"ਇਸ ਦਾ ਮਤਲਬ ਇਹ ਵੀ ਹੈ ਵਾਇਰਸ ਨੂੰ ਇਸ ਨਾਲ ਵਧੇਰੇ ਮਿਊਟੈਂਟ ਹੋਣ ਦੇ ਜ਼ਿਆਦਾ ਮੌਕੇ ਮਿਲ ਰਹੇ ਹਨ, ਜਿਸ ਨਾਲ ਜੋਖ਼ਮ ਵਧ ਰਿਹਾ ਹੈ।"
ਇਹ ਵੀ ਪੜ੍ਹੋ:
ਇਹ ਵੀ ਦੇਖੋ: