ਸਿਕੰਦਰ ਨੂੰ 'ਮਹਾਨ' ਕਹਿਣ ਉੱਤੇ ਕੀ ਉੱਠਿਆ ਵਿਵਾਦ ਅਤੇ ਕੀ ਹਨ ਇਸ ਪਿੱਛੇ ਤਰਕ

ਤਸਵੀਰ ਸਰੋਤ, AFP
- ਲੇਖਕ, ਪ੍ਰੋਫੈਸਰ ਅਲੀ ਅੰਸਾਰੀ
- ਰੋਲ, ਸੈਂਟ, ਐਂਡਰਿਊਸ ਯੂਨੀਵਰਸਿਟੀ, ਸਕੌਟਲੈਂਡ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦਾ ਇੱਕ ਬਿਆਨ ਸੁਰਖ਼ੀਆਂ ਵਿੱਚ ਹੈ, ਜਿਸ ਵਿੱਚ ਉਨ੍ਹਾਂ ਨੇ ਇਤਿਹਾਸਕਾਰਾਂ ਵੱਲੋਂ ਸਿਕੰਦਰ ਨੂੰ ਮਹਾਨ ਦੱਸਣ ਦੀ ਆਲੋਚਨਾ ਕੀਤੀ ਹੈ।
ਯੋਗੀ ਆਦਿਤਿਆਨਥ ਨੇ ਐਤਵਾਰ ਨੂੰ ਲਖਨਊ ਵਿੱਚ ਇੱਕ ਸਭਾ ਵਿੱਚ ਕਿਹਾ ਹੈ ਕਿ ਚੰਦਰਗੁਪਤ ਮੌਰਿਆ ਨੇ ਗ੍ਰੀਕ ਯੋਧਾ ਸਿਕੰਦਰ ਨੂੰ ਹਰਾਇਆ ਸੀ ਪਰ ਇਤਿਹਾਸ ਵਿੱਚ ਚੰਦਰਗੁਪਤ ਦੀ ਬਜਾਇ ਸਿਕੰਦਰ ਨੂੰ ਮਹਾਨ ਦੱਸਿਆ ਗਿਆ ਹੈ।
ਤੁਹਾਨੂੰ ਇੱਥੇ ਦੱਸ ਦੇਈਏ ਕਿ ਇਤਿਹਾਸ ਵਿੱਚ ਅਜਿਹਾ ਕੋਈ ਜ਼ਿਕਰ ਨਹੀਂ ਹੈ। ਸਿਕੰਦਰ ਦੀ ਮੌਤ 323 ਈਸਾ ਪੂਰਵ ਵਿੱਚ ਹੋਈ ਸੀ ਜਦਕਿ ਚੰਦਰਗੁਪਤ ਮੌਰਿਆ 321 ਈਸਾ ਪੂਰਵ ਵਿੱਚ ਗੱਦੀ ’ਤੇ ਬੈਠਿਆ ਸੀ।
ਸਿਕੰਦਰ ਮਹਾਨ ਸੀ ਜਾਂ ਨਹੀਂ ਇਸ ਨੂੰ ਲੈ ਕੇ ਬਹਿਸ ਭਾਰਤ ਦੇ ਬਾਹਰ ਵੀ ਚੱਲ ਰਹੀ ਹੈ।
ਪੜ੍ਹੋ ਬੀਬੀਸੀ 'ਤੇ ਕੁਝ ਸਾਲ ਪਹਿਲਾਂ ਪ੍ਰਕਾਸ਼ਿਤ ਇੱਕ ਵਿਸ਼ੇਸ਼ ਲੇਖ-
ਸਿਕੰਦਰ ਇੱਕ ਮਹਾਨ ਜੇਤੂ ਸੀ, ਗ੍ਰੀਸ ਦੇ ਅਸਰ ਨਾਲ ਲਿਖੀਆਂ ਗਈਆਂ ਪੱਛਮ ਦੇ ਇਤਿਹਾਸ ਦੀਆਂ ਕਿਤਾਬਾਂ ਵਿੱਚ ਇਹੀ ਦੱਸਿਆ ਜਾਂਦਾ ਹੈ।
ਪਰ ਈਰਾਨੀ ਇਤਿਹਾਸ ਦੇ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਇਹ ਅਕਸ ਕੁਝ ਵੱਖਰਾ ਹੀ ਨਜ਼ਰ ਆਉਂਦਾ ਹੈ।

ਤਸਵੀਰ ਸਰੋਤ, AFP
ਪ੍ਰਾਚੀਨ ਇਰਾਨੀ ਅਕਾਦਮਿਕ ਸਾਮਰਾਜ ਦੀ ਰਾਜਧਾਨੀ, ਪਰਸੇਪੋਲਿਸ ਦੇ ਖੰਡਰਾਂ ਨੂੰ ਦੇਖਣ ਜਾਣ ਵਾਲੇ ਹਰ ਸੈਲਾਨੀ ਨੂੰ ਤਿੰਨ ਗੱਲਾਂ ਦੱਸੀਆਂ ਜਾਂਦੀਆਂ ਹਨ, ਕਿ ਇਸ ਨੂੰ ਡੈਰੀਅਸ ਮਹਾਨ ਨੇ ਬਣਾਇਆ ਸੀ, ਕਿ ਇਸ ਨੂੰ ਉਸ ਦੇ ਬੇਟੇ ਜ਼ੇਰਕਸਸ ਨੇ ਹੋਰ ਵਧਾਇਆ ਅਤੇ ਇਸ ਨੂੰ 'ਉਸ ਇਨਸਾਨ' ਨੇ ਤਬਾਹ ਕਰ ਦਿੱਤਾ-ਸਿਕੰਦਰ।
ਉਸ ਇਨਸਾਨ ਸਿਕੰਦਰ ਨੂੰ, ਪੱਛਮੀ ਸੱਭਿਆਚਾਰ ਵਿੱਚ ਸਿਕੰਦਰ ਮਹਾਨ ਕਿਹਾ ਜਾਂਦਾ ਹੈ, ਜਿਸ ਨੇ ਇਰਾਨੀ ਸਾਮਰਾਜ ਨੂੰ ਜਿੱਤਿਆ ਅਤੇ ਜੋ ਇਤਿਹਾਸ ਦੇ ਮਹਾਨ ਯੋਧਾਵਾਂ ਵਿੱਚੋਂ ਇੱਕ ਸੀ।
ਹਾਲਾਤ ਇਹ ਹੈ ਕਿ ਜੇਕਰ ਕੋਈ ਪੱਛਮੀ ਇਤਿਹਾਸ ਦੀ ਕਿਤਾਬ ਨੂੰ ਪੜ੍ਹੇ ਤਾਂ ਉਸ ਨੂੰ ਇਹ ਸੋਚ ਕੇ ਦੋਸ਼ੀ ਠਹਿਰਾਇਆ ਜਾ ਸਕਦਾ ਹੈ ਕਿ ਈਰਾਨੀ ਬਣੇ ਹੀ ਇਸ ਲਈ ਸਨ ਕਿ ਸਿਕੰਦਰ ਆਵੇ ਅਤੇ ਉਨ੍ਹਾਂ ਨੂੰ ਜਿੱਤ ਲਵੇ।
ਇਰਾਨੀਆਂ ਨੂੰ ਇਸ ਤੋਂ ਪਹਿਲਾਂ ਵੀ ਯੂਨਾਨੀਆਂ ਨੇ ਦੋ ਵਾਰ ਹਰਾਇਆ ਸੀ, ਜਦੋਂ ਈਰਾਨੀਆਂ ਨੇ ਉਨ੍ਹਾਂ 'ਤੇ ਹਮਲਾ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਅਤੇ ਇਸ ਲਈ ਸਿਕੰਦਰ ਨੇ ਇਰਾਨ 'ਤੇ ਹਮਲਾ ਬਦਲਾ ਲੈਣ ਲਈ ਕੀਤਾ ਸੀ।
ਪਰ ਇਰਾਨੀ ਦ੍ਰਿਸ਼ਟੀਕੋਣ ਨਾਲ ਦੇਖੀਏ ਤਾਂ ਪਤਾ ਲੱਗੇਗਾ ਕਿ ਸਿਕੰਦਰ ਮਹਾਨਤਾ ਤੋਂ ਕੋਹਾਂ ਦੂਰ ਸੀ।
ਇਹ ਵੀ ਪੜ੍ਹੋ-
ਹਮਲਾ, ਪਰ ਕਿਉਂ
ਉੱਥੇ ਨਜ਼ਰ ਆਵੇਗਾ ਕਿ ਪਰਸੇਪੋਲਿਸ ਨੂੰ ਜ਼ਮੀਂਦੋਜ਼ ਕਰ ਦਿੱਤਾ, ਇੱਕ ਰਾਤ ਇੱਕ ਗ੍ਰੀਕ ਨਾਚ ਕਰਨ ਵਾਲੀ ਦੇ ਪ੍ਰਭਾਵ ਵਿੱਚ ਆ ਕੇ ਰੱਜ ਕੇ ਸ਼ਰਾਬ ਪੀਣ ਤੋਂ ਬਾਅਦ ਅਤੇ ਇਹ ਦਿਖਾਉਣ ਲਈ ਕਿ ਇਹ ਇੱਕ ਅਜਿਹਾ ਇਰਾਨੀ ਸ਼ਾਸਕ ਜ਼ੈਰਕਸਸ ਤੋਂ ਬਦਲਾ ਲੈਣ ਲਈ ਕਰ ਰਿਹਾ ਹੈ, ਜਿਸ ਨੇ ਕਿ ਗ੍ਰੀਸ ਦੇ ਸ਼ਹਿਰ ਏਕਰੋਪੋਲਿਸ ਨੂੰ ਸਾੜ ਦਿੱਤਾ ਸੀ।
ਈਰਾਨੀ ਸਿੰਕਦਰ ਦੀ ਇਹ ਕਹਿ ਵੀ ਆਲੋਚਨਾ ਕਰਦੇ ਹਨ ਉਸ ਦੇ ਆਪਣੇ ਸਾਮਰਾਜ ਵਿੱਚ ਸੱਭਿਆਚਾਰਕ ਅਤੇ ਧਾਰਮਿਕ ਥਾਵਾਂ ਨੂੰ ਨੁਕਸਾਨ ਪਹੁੰਚਾਉਣ ਨੂੰ ਵਧਾਵਾ ਦਿੱਤਾ ਸੀ।

ਤਸਵੀਰ ਸਰੋਤ, AFP
ਉਸ ਵੇਲੇ ਈਰਾਨੀਆਂ ਦੇ ਪ੍ਰਾਚੀਨ ਧਰਮ, ਪਾਰਸੀ ਧਰਮ ਦੀਆਂ ਮੁੱਖ ਪੂਜਾ ਥਾਵਾਂ 'ਤੇ ਹਮਲੇ ਕੀਤੇ ਗਏ।
ਸਿਕੰਦਰ ਦੇ ਹਮਲੇ ਦੀ ਕਹਾਣੀ ਬੁਣਨ ਵਿੱਚ ਪੱਛਮੀ ਦੇਸ਼ਾਂ ਨੂੰ ਗ੍ਰੀਕ ਭਾਸ਼ਾ ਅਤੇ ਸੱਭਿਆਚਾਰ ਤੋਂ ਮਦਦ ਮਿਲੀ ਜੋ ਇਹ ਕਹਿੰਦੀ ਹੈ ਕਿ ਸਿਕੰਦਰ ਦੀ ਮੁਹਿੰਮ ਉਨ੍ਹਾਂ ਪੱਛਮੀ ਮੁਹਿੰਮਾਂ ਵਿੱਚ ਪਹਿਲੀ ਸੀ ਜੋ ਪੂਰਬ ਦੇ ਬਰਬਰ ਸਮਾਜ ਨੂੰ ਸੱਭਿਆ ਅਤੇ ਸੰਸਕ੍ਰਿਤ ਮੁਤਾਬਕ ਬਣਾਉਣਾ ਲਈ ਚਲਾਈਆਂ ਗਈਆਂ ਸਨ।
ਪਰ ਅਸਲ ਵਿੱਚ ਇਰਾਨੀ ਸਮਰਾਜ 'ਤੇ ਜਿੱਤ ਦਾ ਮਹੱਤਵ ਸੀ, ਇਸ ਲਈ ਨਹੀਂ ਕਿ ਉਨ੍ਹਾਂ ਨੂੰ ਸੱਭਿਆ ਬਣਾਉਣਾ ਸੀ, ਬਲਕਿ ਇਸ ਲਈ ਕਿਉਂਕਿ ਉਹ ਉਸ ਸਮੇਂ ਤੱਕ ਦਾ ਵਿਸ਼ਵ ਦਾ ਮਹਾਨ ਸਾਮਰਾਜ ਸੀ, ਮੱਧ ਏਸ਼ੀਆ ਤੋਂ ਲੀਬੀਆ ਤੱ ਫੈਲਿਆ ਹੋਇਆ। ਇਰਾਨ ਇੱਕ ਬੇਸ਼ਕੀਮਤੀ ਇਨਾਮ ਸੀ।

ਤਸਵੀਰ ਸਰੋਤ, Getty Images
ਨੇੜਿਓਂ ਦੇਖਣ ਨਾਲ ਇਸ ਗੱਲ ਦੇ ਬੜੇ ਸਾਰੇ ਸਬੂਤ ਮਿਲਦੇ ਹਨ ਕਿ ਗ੍ਰੀਕ ਲੋਕ ਈਰਾਨੀ ਸ਼ਾਸਨ ਅਤੇ ਇਸ ਦੇ ਸ਼ਾਸਕਾਂ ਦੇ ਪ੍ਰਸ਼ੰਸਕ ਸਨ।
ਉਨ੍ਹਾਂ ਬਰਬਰਾਂ ਵਾਂਗ ਜਿਨ੍ਹਾਂ ਨੇ ਰੋਮ ਨੂੰ ਜਿੱਤਿਆ ਸੀ, ਸਿਕੰਦਰ ਵੀ ਇਸ ਸਾਮਰਾਜ ਦੀ ਪ੍ਰਸ਼ੰਸਾ ਸੁਣ ਕੇ ਆਇਆ ਸੀ। ਸਿਕੰਦਰ ਈਰਾਨ ਦੀ ਪ੍ਰਸ਼ੰਸਾ ਕਰਨ ਵਾਲੀਆਂ ਕਹਾਣੀਆਂ ਤੋਂ ਜਾਣੂ ਰਿਹਾ ਹੋਵੇਗਾ।
ਈਰਾਨੀ ਸਾਮਰਾਜ ਇੱਕ ਅਜਿਹੀ ਚੀਜ਼ ਸੀ ਜਿਸ ਨੂੰ ਜਿੱਤਣ ਤੋਂ ਜ਼ਿਆਦਾ ਵੱਡੀ ਗੱਲ ਉਸ ਨੂੰ ਹਾਸਿਲ ਕਰਨਾ ਸੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਜੇ ਸਿਕੰਦਰ ਵਧ ਜਿਉਂਦਾ...
ਈਰਾਨੀ ਬੇਸ਼ੱਕ ਸਿਕੰਦਰ ਨੂੰ ਜ਼ਾਲਮ ਤੇ ਇੱਕ ਬੇਲਗਾਮ ਯੋਧਾ ਦੱਸਦੇ ਹਨ ਪਰ ਸਬੂਤਾਂ ਤੋਂ ਇਹੀ ਪਤਾ ਲਗਦਾ ਹੈ ਕਿ ਸਿਕੰਦਰ ਦਾ ਇਰਾਨੀਆਂ ਵਿੱਚ ਇੱਕ ਆਦਰ ਵੀ ਸੀ।
ਉਸ ਨੂੰ ਹਮਲੇ ਕਾਰਨ ਇਰਾਨ ਵਿੱਚ ਹੋਈ ਤਬਾਹੀ ਦਾ ਰੋਸ ਸੀ, ਪਰਸੇਪੋਲਿਸ ਤੋਂ ਥੋੜ੍ਹੀ ਦੂਰ ਤੱਕ ਮਕਬਰੇ ਦਾ ਨੁਕਸਾਨ ਦੇਖ ਕੇ ਉਹ ਪਰੇਸ਼ਾਨ ਹੋਇਆ ਸੀ ਅਤੇ ਉਸ ਦੀ ਤਤਕਾਲ ਮੁਰੰਮਤ ਦੇ ਆਦੇਸ਼ ਦਿੱਤੇ ਸਨ।
ਜੇਕਰ 32 ਸਾਲ ਵਿੱਚ ਮੌਤ ਦੇ ਮੂੰਹ ਵਿੱਚ ਚਲਾ ਜਾਣ ਵਾਲਾ ਸਿਕੰਦਰ ਵੱਧ ਜੀਵਿਆ ਹੁੰਦਾ ਤਾਂ ਸ਼ਾਇਦ ਉਹ ਹੋਰ ਵੀ ਚੀਜ਼ਾਂ ਦਾ ਨਵੀਨੀਕਰਨ ਕਰਵਾਉਂਦਾ।
ਫਿਰ ਸ਼ਾਇਦ ਈਰਾਨੀਆਂ ਦਾ ਮੈਸਿਡੋਨਿਆਈ ਹਮਲਾਵਰਾਂ ਨਾਲ ਸਬੰਧ ਸੁਧਰਦਾ ਅਤੇ ਉਹ ਉਨ੍ਹਾਂ ਨੂੰ ਵੀ ਆਪਣੇ ਦੇਸ਼ ਦੇ ਇਤਿਹਾਸ ਵਿੱਚ ਸ਼ਾਮਿਲ ਕਰਦੇ।
ਉਦੋਂ ਸ਼ਾਇਦ 10ਵੀਂ ਸਦੀ ਵਿੱਚ ਲਿਖੇ ਗਏ ਈਰਾਨੀ ਸ਼ਾਹਨਾਮਾ ਵਿੱਚ ਸਿਕੰਦਰ ਕੇਵਲ ਇੱਕ ਵਿਦੇਸ਼ੀ ਰਾਜਕੁਮਾਰ ਨਹੀਂ ਅਖਵਾਉਂਦਾ।
(ਇਹ ਲੇਖ ਬੀਬੀਸੀ ਹਿੰਦੀ 'ਤੇ 15 ਜੁਲਾਈ 2012 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ, ਪ੍ਰੋਫੈਸਰ ਅਲੀ ਅੰਸਾਰੀ ਸਕੌਟਲੈਂਡ ਦੀ ਸੈਂਟ ਐਂਡਰਿਊਜ਼ ਯੂਨਵਰਸਿਟੀ ਵਿੱਚ ਆਧੁਨਿਕ ਇਤਿਹਾਸ ਦੇ ਪ੍ਰੋਫੈਸਰ ਅਤੇ ਇਰਾਨੀ ਅਧਿਐਨ ਵਿਾਭਾਗ ਦੇ ਨਿਦੇਸ਼ਕ ਹਨ।)
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












