ਕੋਰੋਨਾਵਾਇਰਸ : ਬ੍ਰਾਜ਼ੀਲ ਦੇ ਰਾਸ਼ਟਰਪਤੀ ਬੋਲਸੋਨਾਰੋ ਉੱਤੇ ਲੱਗੇ 'ਮਨੁੱਖਤਾ ਖ਼ਿਲਾਫ਼ ਅਪਰਾਧ ਦਾ ਦੋਸ਼'

ਇੱਕ ਪ੍ਰਮੁੱਖ ਜਾਂਚ ਕਮੇਟੀ ਦੇ ਖਰੜੇ ਵਿੱਚ ਕਿਹਾ ਗਿਆ ਹੈ ਕਿ ਬ੍ਰਾਜ਼ੀਲ ਦੇ ਰਾਸ਼ਟਰਪਤੀ ਖ਼ਿਲਾਫ਼ ਦੇਸ਼ ਵਿੱਚ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਅਪਰਾਧਾਂ ਦੀ ਇੱਕ ਲੜੀ ਤਹਿਤ ਇਲਜ਼ਾਮ ਲੱਗਣੇ ਚਾਹੀਦੇ ਹਨ।

ਰਿਪੋਰਟ ਛੇ ਮਹੀਨੇ ਦੀ ਜਾਂਚ 'ਤੇ ਆਧਾਰਿਤ ਹੈ, ਜਿਸ ਵਿੱਚ ਸਰਕਾਰ ਵਿੱਚ ਘੁਟਾਲੇ ਅਤੇ ਭ੍ਰਿਸ਼ਟਾਚਾਰ ਦਾ ਖੁਲਾਸਾ ਕੀਤਾ ਗਿਆ ਹੈ।

ਰਾਸ਼ਟਰਪਤੀ ਬੋਲਸੋਨਾਰੋ ਖ਼ਿਲਾਫ਼ ਵਾਇਰਸ ਨੂੰ ਕੰਟਰੋਲ ਕਰਨ ਵਿੱਚ ਅਸਫ਼ਲ ਰਹਿਣ ਦਾ ਇਲਜ਼ਾਮ ਲਗਾਇਆ ਗਿਆ ਹੈ, ਜਿਸ ਕਾਰਨ 6 ਲੱਖ ਤੋਂ ਵੱਧ ਬ੍ਰਾਜ਼ੀਲ ਦੇ ਲੋਕਾਂ ਦੀ ਜਾਨ ਚਲੀ ਗਈ।

ਮੀਡੀਆ ਵਿੱਚ ਲੀਕ ਹੋਏ ਰਿਪੋਰਟ ਦੇ ਕੁਝ ਅੰਸ਼ਾਂ ਤੋਂ ਸੰਕੇਤ ਮਿਲੇ ਹਨ ਕਿ ਪੈਨਲ ਚਾਹੁੰਦਾ ਹੈ ਕਿ ਬੋਲਸੋਨਾਰੋ 'ਤੇ 9 ਇਲਜ਼ਾਮਾਂ ਲੱਗਣੇ ਚਾਹੀਦੇ ਹਨ।

ਰਿਪੋਰਟ ਵਿੱਚ ਸ਼ੁਰੂਆਤ ਕੀਤੀ ਗਈ ਸੀ ਕਿ ਰਾਸ਼ਟਰਪਤੀ ਖ਼ਿਲਾਫ਼ ਸਵਦੇਸ਼ੀ ਸਮੂਹਾਂ ਖ਼ਿਲਾਫ਼ ਕਤਲ ਅਤੇ ਨਸਲਕੁਸ਼ੀ ਦੇ ਇਲਜ਼ਾਮ ਲਗਾਏ ਜਾਣ।

ਪਰ ਇਨ੍ਹਾਂ ਸਿਫ਼ਾਰਿਸ਼ਾਂ ਨੂੰ ਹੁਣ 1200 ਪੰਨਿਆਂ ਦੀ ਰਿਪੋਰਟ 'ਚੋਂ ਹਟਾ ਦਿੱਤਾ ਗਿਆ ਜਾਪਦਾ ਹੈ, ਜਿਸ ਵਿਚ ਮਾਨਵਤਾ ਦੇ ਖ਼ਿਲਾਫ਼ ਅਪਰਾਧ, ਜਾਅਲੀ ਦਸਤਾਵੇਜ਼ ਅਤੇ ਅਪਰਾਧ ਲਈ ਉਕਸਾਉਣ ਦਾ ਇਲਜ਼ਾਮ ਲਗਾਇਆ ਗਿਆ ਹੈ।

ਬੀਬੀਸੀ ਦੇ ਦੱਖਣੀ ਅਮਰੀਕੀ ਪੱਤਰਕਾਰ ਕੈਟੀ ਵਾਟਸਨ ਮੁਤਾਬਕ, ਗੰਭੀਰ ਇਲਜ਼ਾਮਾਂ ਦੇ ਬਾਵਜੂਦ ਇਹ ਸਪੱਸ਼ਟ ਨਹੀਂ ਹੈ ਕਿ ਬੋਲਸੋਨਾਰੋ ਲਈ ਇਸ ਦਾ ਕੀ ਅਰਥ ਹੈ।

ਖਰੜੇ ਨੂੰ ਅਜੇ ਸੈਨੇਟ ਕਮਿਸ਼ਨ ਦੀਆਂ ਵੋਟਾਂ ਦੀ ਲੋੜ ਹੈ, ਜਿੱਥੇ ਇਸ 'ਤੇ ਵੀਟੋ ਲਗਾਇਆ ਜਾ ਸਕਦਾ ਹੈ ਅਤੇ ਇਸ ਨੂੰ ਬਦਲਿਆ ਜਾ ਸਕਦਾ ਹੈ।

ਇਸ ਤੋਂ ਇਲਾਵਾ ਇਸ ਦੀ ਵੀ ਕੋਈ ਗਾਰੰਟੀ ਨਹੀਂ ਹੈ, ਇਸ ਨਾਲ ਅਪਰਾਧਿਕ ਇਲਜ਼ਾਮ ਲੱਗਣਗੇ।

ਰਾਸ਼ਟਰਪਤੀ ਬੋਲਸੋਨਾਰੋ ਨੇ ਕਾਂਗਰਸ ਦੀ ਜਾਂਚ ਨੂੰ ਸਿਆਸਤ ਨਾਲ ਪ੍ਰੇਰਿਤ ਦੱਸਦਿਆਂ ਰੱਦ ਕਰ ਦਿੱਤਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਉਨ੍ਹਾਂ ਨੇ ਲਗਾਤਾਰ ਲੌਕਡਾਊਨ, ਮਾਸਕ ਅਤੇ ਟੀਕਾਕਰਨ ਦੇ ਖ਼ਿਲਾਫ਼ ਕਈ ਵਾਰ ਆਪਣੇ ਵਿਚਾਰ ਪ੍ਰਗਟਾਏ ਸਨ।

ਮਾਰਚ ਵਿੱਚ ਉਨ੍ਹਾਂ ਨੇ ਬ੍ਰਾਜ਼ੀਲ ਦੇ ਲੋਕਾਂ ਨੂੰ ਕਿਹਾ ਸੀ, "ਮਾਸਕ ਪਹਿਨਣਾ ਬੰਦ ਕਰੋ", ਇਸ ਦੇ ਇੱਕ ਬਾਅਦ ਦੇਸ਼ ਵਿੱਚ 24 ਘੰਟਿਆਂ ਵਿੱਚ ਮੌਤਾਂ ਵਿੱਚ ਵਾਧਾ ਨਜ਼ਰ ਆਇਆ।

ਹਾਲਾਂਕਿ, ਬੋਲਸੋਨਾਰੋ ਦੀ ਲੋਕਪ੍ਰਿਅਤਾ ਪਹਿਲਾ ਹੀ ਮਹਾਮਾਰੀ ਕਰਕੇ ਪ੍ਰਭਾਵਿਤ ਹੋਈ ਹੈ ਅਤੇ ਅਜਿਹੇ ਵਿੱਚ ਜੇ ਉਹ ਬ੍ਰਾਜ਼ੀਲ ਦੀ 2022 ਦੀਆਂ ਚੋਣਾਂ ਲੜਨਾ ਚਾਹੁੰਦੇ ਹਨ ਤਾਂ ਇਹ ਰਿਪੋਰਟ ਉਨ੍ਹਾਂ ਲਈ ਹੋਰ ਮੁਸ਼ਕਲਾਂ ਖੜ੍ਹੀਆਂ ਕਰ ਸਕਦੀ ਹੈ।

ਬ੍ਰਾਜ਼ੀਲ ਵਿੱਚ ਕੋਵਿਡ-19 ਸਬੰਧੀ ਮੌਤਾਂ ਦੇ ਅੰਕੜਾ ਦੁਨੀਆਂ ਵਿੱਚ ਦੂਜੇ ਨੰਬਰ 'ਤੇ ਹੈ, ਪਹਿਲੇ 'ਤੇ ਅਮਰੀਕਾ ਹੈ।

ਰਿਪੋਰਟ ਦੇ ਪ੍ਰਕਾਸ਼ਨ ਤੋਂ ਪਹਿਲਾਂ ਬੀਬੀਸੀ ਨਾਲ ਗੱਲ ਕਰਦਿਆਂ ਹੋਇਆ ਜਾਂਚ ਰਿਪੋਰਟਰ, ਸੈਨੇਟਰ ਰੇਨਾਨ ਕੈਲੇਰੋਸ ਨੇ ਦੱਸਿਆ ਕਿ ਪੈਨਲ ਉਨ੍ਹਾਂ ਲੋਕਾਂ ਸਜ਼ਾ ਦੇਣਾ ਚਾਹੁੰਦਾ ਹੈ ਜਿਨ੍ਹਾਂ "ਬ੍ਰਾਜ਼ੀਲ ਦੇ ਲੋਕਾਂ ਦੇ ਕਤਲੇਆਮ" ਵਿੱਚ ਯੋਗਦਾਨ ਪਾਇਆ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)