ਅਫ਼ਗਾਨਿਸਤਾਨ ਵਿੱਚ ਨਮਾਜ਼ ਦੌਰਾਨ ਮਸਜਿਦ 'ਚ ਧਮਾਕਾ, 30 ਤੋਂ ਵੱਧ ਮੌਤਾਂ

ਅਫ਼ਗਾਨਿਸਤਾਨ ਦੇ ਕੰਧਾਰ ਸ਼ਹਿਰ ਵਿੱਚ ਜੁੰਮੇ ਦੀ ਨਮਾਜ਼ ਦੌਰਾਨ ਇੱਕ ਸ਼ੀਆ ਮਸਜਿਦ ਵਿੱਚ ਹੋਏ ਧਮਾਕੇ ਦੌਰਾਨ 30 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ ਦਰਜਨਾਂ ਜਖ਼ਮੀ ਹੋਏ ਹਨ।

ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ, ਧਮਾਕਾ ਇਮਾਨ ਬਰਗਾਹ ਮਸਜਿਦ ਵਿੱਚ ਹੋਇਆ ਹੈ।

ਧਮਾਕੇ ਬਾਰੇ ਅਜੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ ਪਰ ਆਤਮਘਾਤੀ ਹਮਲੇ ਦਾ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ।

ਘਟਨਾ ਵਾਲੀ ਥਾਂ ਦੀਆਂ ਤਸਵੀਰਾਂ ਵਿੱਚ ਖਿਲਰੀਆਂ ਖਿੜਕੀਆਂ ਅਤੇ ਜ਼ਮੀਨ ਉੱਤੇ ਪਈਆਂ ਲਾਸ਼ਾਂ ਦਿਖ ਰਹੀਆਂ ਹਨ, ਜਦਕਿ ਹੋਰ ਲੋਕ ਮਦਦ ਦੀ ਕੋਸ਼ਿਸ਼ ਕਰ ਰਹੇ ਹਨ।

ਇੱਕ ਸਥਾਨਕ ਡਾਕਟਰ ਮੁਤਾਬਕ ਜਖ਼ਮੀਆਂ ਨੂੰ ਮੀਰਵਾਇਸ ਹਸਪਤਾਲ ਲੈ ਕੇ ਜਾ ਰਹੇ ਹਨ।

ਅਫ਼ਗਾਨਿਸਤਾਨ ਵਿੱਚ ਬੀਬੀਸੀ ਰਿਪੋਰਟਰ ਸਿੰਕਦਰ ਕਿਰਮਾਨੀ ਨੇ ਟਵੀਟ ਕੀਤਾ ਕਿ ਹਮਲੇ ਵਿੱਚ ਇਸਲਾਮਿਕ ਸਟੇਟ ਦੀ ਸਥਾਨਕ ਸ਼ਾਖਾ ਆਈਐੱਸ ਕੇ ਦਾ ਹੱਥ ਹੋਣ ਦਾ ਖਦਸ਼ਾ ਹੈ।

ਪਿਛਲੇ ਸ਼ੁੱਕਰਵਾਰ ਨੂੰ ਸ਼ਹਿਰ ਕੁੰਦਜ ਵਿੱਚ ਜੁੰਮੇ ਦੀ ਨਮਾਜ਼ ਦੌਰਾਨ ਹੋਏ ਧਮਾਕੇ ਵਿੱਚ 50 ਲੋਕਾਂ ਦੀ ਮੌਤ ਹੋ ਗਈ ਸੀ।

ਆਈਐੱਸ-ਕੇ ਨੇ ਕਿਹਾ ਸੀ ਹਮਲੇ ਦੇ ਪਿੱਛੇ ਉਸ ਦਾ ਹੱਥ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)