You’re viewing a text-only version of this website that uses less data. View the main version of the website including all images and videos.
ਓਲੰਪਿਕ ਖੇਡਾਂ ਟੋਕੀਓ 2020 ਸੰਪੰਨ : ਤਮਗੇ ਜਿੱਤਣ ਵਾਲੇ ਮੁਲਕਾਂ ਵਿਚ ਭਾਰਤ ਕਿੰਨੇ ਨੰਬਰ ਉੱਤੇ ਰਿਹਾ
ਟੋਕੀਓ ਓਲੰਪਿਕ ਆਪਣੇ ਸਮਾਪਨ ਵੱਲ ਵਧ ਰਹੇ ਹਨ। ਇਸ ਵਾਰ ਦੀਆਂ ਖੇਡਾਂ ਭਾਰਤ ਲਈ ਕਈ ਮਾਅਨਿਆਂ ਵਿੱਚ ਖ਼ਾਸ ਰਹੀਆਂ ਹਨ।
ਚਾਰ ਦਹਾਕਿਆਂ ਬਾਅਦ ਭਾਰਤੀ ਪੁਰਸ਼ ਹਾਕੀ ਟੀਮ ਕੋਈ ਮੈਡਲ ਜਿੱਤ ਕੇ ਲਿਆਈ ਤਾਂ ਮਹਿਲਾ ਹਾਕੀ ਟੀਮ ਹਾਲਾਂਕਿ ਕੋਈ ਮੈਡਲ ਤਾਂ ਨਹੀਂ ਲਿਆ ਸਕੀ ਪਰ ਉਹ ਓਲੰਪਿਕ ਵਿੱਚ ਚੌਥੇ ਨੰਬਰ 'ਤੇ ਰਹੀ। ਇਹ ਟੀਮ ਦੀ ਵੱਡੀ ਪ੍ਰਾਪਤੀ ਰਹੀ।
ਇਸ ਤੋਂ ਇਲਾਵਾ ਅਥਲੈਟਿਕ ਵਿੱਚ ਮਿਲਖਾ ਸਿੰਘ ਦੇ ਹੱਥੋਂ ਡਿੱਗਿਆ ਸੋਨ ਤਮਗਾ ਨੀਰਜ ਚੋਪੜਾ ਚੁੱਕਣ ਵਿੱਚ ਸਫ਼ਲ ਰਹੇ ਅਤੇ ਐਥਲੈਟਿਕਸ ਵਿੱਚ ਪਹਿਲਾ ਗੋਲਡ ਮੈਡਲ ਲਿਆਉਣ ਵਿੱਚ ਕਾਮਯਾਬ ਰਹੇ।
ਨੀਰਜ ਚੋਪੜਾ ਨੇ ਵੀ ਇਹ ਮੈਡਲ ਮਿਲਖਾ ਸਿੰਘ ਅਤੇ ਪੀਟੀ ਊਸ਼ਾ ਜਿਨ੍ਹਾਂ ਦਾ ਥੋੜ੍ਹੇ ਜਿਹੇ ਫ਼ਰਕ ਨਾਲ ਮੈਡਲ ਰਹਿ ਗਿਆ ਸੀ, ਨੂੰ ਸਮਰਪਿਤ ਕੀਤਾ।
ਇਹ ਵੀ ਪੜ੍ਹੋ:
ਇਸ ਵਾਰ ਦੀਆਂ ਖੇਡਾਂ ਜੋ ਕਿ ਅਸਲ ਵਿੱਚ ਤਾਂ ਪੰਜਾਂ ਸਾਲਾਂ ਬਾਅਦ (2021 ਵਿੱਚ) ਹੋ ਰਹੀਆਂ ਹਨ ਪਰ ਇਨ੍ਹਾਂ ਨੂੰ ਜਾਣਿਆ ਟੋਕੀਓ 2020 ਵਜੋਂ ਹੀ ਜਾਵੇਗਾ।
ਟੋਕੀਓ 2020 ਵਿੱਚ ਜਿੱਥੇ ਅਮਰੀਕਾ 39 ਗੋਲਡ, 41 ਚਾਂਦੀ ਅਤੇ ਤਿੰਨ ਕਾਂਸੇ ਦੇ ਤਮਗਿਆਂ ਨਾਲ ਪਹਿਲੇ ਨੰਬਰ ’ਤੇ ਰਿਹਾ ਹੈ।
ਉੱਥੇ ਹੀ ਦੂਜੇ ਨੰਬਰ ’ਤੇ 38 ਗੋਲਡ, 32 ਚਾਂਦੀ ਅਤੇ 88 ਕਾਂਸੇ ਦੇ ਤਮਗਿਆਂ ਨਾਲ ਚੀਨ ਦੂਜੇ ਅਤੇ 27 ਗੋਲਡ, 14 ਚਾਂਦੀ ਅਤੇ 58 ਕਾਂਸੇ ਦੇ ਤਮਗਿਆਂ ਨਾਲ ਮੇਜ਼ਬਾਨ ਜਪਾਨ ਤੀਜੇ ਨੰਬਰ 'ਤੇ ਰਿਹਾ।
ਭਾਰਤ ਲਈ ਕਿਵੇਂ ਰਹੀਆਂ
ਗੋਲਡ (1)- ਨੀਰਜ ਚੋਪੜਾ (ਜੈਵਲਿਨ ਥਰੋਅ)
ਚਾਂਦੀ (2)- ਰੈਸਲਿੰਗ (57 ਕਿੱਲੋ ਭਾਰ ਵਰਗ) ਰਾਜ ਕੁਮਾਰ ਦਹੀਆ ਅਤੇ ਵੇਟ ਲਿਫ਼ਟਿੰਗ (49 ਕਿੱਲੋ ਭਾਰ ਵਰਗ) ਮੀਰਾ ਬਾਈ ਚਾਨੂ
ਕਾਂਸੀ (4)- ਵੂਮੈਨਜ਼ ਸਿੰਗਲਜ ਬੈਡਮਿੰਟਨ- ਪੀਵੀ ਸਿੰਧੂ, ਵੂਮੈਨਜ਼ ਵੈਲਟਲਵੇਟ ਬੌਕਸਿੰਗ- ਲਵਲੀਨਾ ਬੋਰਗੋਹੇਨ, ਪੁਰਸ਼ ਹਾਕੀ ਟੀਮ ਅਤੇ ਰੈਸਲਿੰਗ (65 ਕਿੱਲੋ ਭਾਰ ਵਰਗ) ਬਜਰੰਗ ਪੁਨੀਆਂ।
ਭਾਰਤ ਪੂਰੇ ਟੂਰਨਾਮੈਂਟ ਵਿੱਚ ਅਠਤਾਲੀਵੇਂ ਨੰਬਰ 'ਤੇ ਰਿਹਾ।
ਕਿਵੇਂ ਰਹੀਆਂ ਖੇਡਾਂ ਖ਼ਾਸ
ਖੇਡਾਂ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਸੀ ਕਿ ਕੋਰੋਨਾ ਮਹਾਮਾਰੀ ਕਾਰਨ ਲਗਭਗ ਖਾਲੀ ਸਟੇਡੀਅਮ ਵਿੱਚ ਖੇਡਾਂ ਸ਼ੁਰੂ ਹੋਈਆਂ। ਕਈ ਮੁਕਾਬਲੇ ਅਜਿਹੇ ਵੀ ਸਨ ਜਿਨ੍ਹਾਂ ਵਿੱਚ ਸ਼ਾਇਦ ਇੱਕ ਵੀ ਦਰਸ਼ਕ ਨਾ ਹੋਵੇ।
ਇਹ ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਖੇਡਾਂ ਟਾਂਕ ਅੰਕਾਂ ਵਾਲੇ ਸਾਲ ਵਿੱਚ ਹੋਣ ਜਾ ਰਹੀਆਂ ਹਨ। ਇਹ ਸੁਣਨ ਵਿੱਚ ਭਾਵੇਂ ਖ਼ਾਸ ਨਾ ਲਗਦਾ ਹੋਵੇ ਪਰ ਇੰਤਜ਼ਾਮੀਆ ਲਈ ਇਹ ਜ਼ਰੂਰ ਗੰਭੀਰ ਸੀ।
ਇਸ ਵਾਰ 50 ਖੇਡ ਅਨੁਸ਼ਾਸ਼ਨਾਂ ਦੀਆਂ 33 ਖੇਡਾਂ ਵਿੱਚ ਮੁਕਾਬਲੇ ਹੋਏ। ਜਿਨ੍ਹਾਂ ਵਿੱਚ 11,000 ਖਿਡਾਰੀ 339 ਸੋਨ ਤਗਮਿਆਂ ਲਈ ਭਿੜੇ ਬੇਸ਼ੱਕ ਇਸ ਦੇ ਨਾਲ ਚਾਂਦੀ ਅਤੇ ਤਾਂਬੇ ਦੇ ਮੈਡਲ ਵੀ ਸਨ।
ਇਸ ਵਾਰ ਕੌਮਾਂਤਰੀ ਓਲੰਪਿਕ ਕਮੇਟੀ ਨੇ 5 ਹੋਰ ਖੇਡਾਂ ਸ਼ਾਮਲ ਕਰਨ ਦਾ ਫ਼ੈਸਲਾ ਲਿਆ ਜੋ ਕਿ 2016 ਦੀਆਂ ਰੀਓ ਓਲੰਪਿਕ ਵਿੱਚ ਸ਼ਾਮਿਲ ਨਹੀਂ ਸਨ। ਇਹ ਸਨ- ਕਰਾਟੇ, ਸਰਫਿੰਗ, ਸਪੋਰਟ ਕਲਾਈਂਬਿੰਗ ਅਤੇ ਸਕੇਟਬੋਰਡਿੰਗ। ਇਸ ਵਾਰ 48.8% ਔਰਤਾਂ ਹਿੱਸਾ ਲੈ ਰਹੀਆਂ ਹਨ ਜੋ ਇੱਕ ਰਿਕਾਰਡ ਹੈ।
ਇੰਤਜ਼ਾਮੀਆ ਵੱਲੋਂ ਮੁਹੱਈਆ ਕਰਵਾਏ ਗਏ ਅੰਕੜਿਆਂ ਮੁਤਾਬਕ ਟੋਕੀਓ ਓਲੰਪਿਕ ਇਤਿਹਾਸ ਦੀਆਂ ਸਭ ਤੋਂ ਮਹਿੰਗੀਆਂ ਖੇਡਾਂ ਹਨ। ਬੁਹਤ ਜ਼ਿਆਦਾ ਖ਼ਰਚਾ ਕੋਰੋਨਾ ਕਾਰਨ ਖੇਡਾਂ ਦੇ ਮੁਲਤਵੀ ਹੋ ਜਾਣ ਕਰਾਨ ਵਧਿਆ ਅਤੇ ਸਫ਼ਰੀ ਪਾਬੰਦੀਆਂ ਕਾਰਨ ਸੈਲਾਨੀਆਂ ਤੋਂ ਹੋਣ ਵਾਲੀ ਆਮਦਨੀ ਵੀ ਨਾ ਹੋ ਸਕੀ।
ਟੋਕੀਓ ਓਲੰਪਿਕ ਇੰਤਜ਼ਾਮੀਆ ਨੇ ਇਨ੍ਹਾਂ ਖੇਡਾਂ ਨੂੰ ਵਾਤਵਾਰਣ ਅਨੁਕੂਲ ਬਣਾਉਣ ਲਈ ਕਈ ਕਦਮ ਚੁੱਕੇ ਗਏ ਸਨ। ਮਿਸਾਲ ਵਜੋਂ ਖਿਡਾਰੀਆਂ ਦੇ ਬੈੱਡ- ਗੱਤੇ ਤੋਂ ਬਣਾਏ ਗਏ ਸਨ। ਜਿਨ੍ਹਾਂ ਨੂੰ ਟੂਰਨਾਮੈਂਟ ਖ਼ਤਮ ਹੋਣ ਤੋਂ ਬਾਅਦ ਰੀਸਾਈਕਲ ਕਰ ਦਿੱਤਾ ਜਾਵੇਗਾ।
ਭਾਰਤ ਦੇ ਮੈਡਲ ਜੇਤੂਆਂ ਦੀਆਂ ਕਹਾਣੀਆਂ
ਇਹ ਵੀ ਪੜ੍ਹੋ: