You’re viewing a text-only version of this website that uses less data. View the main version of the website including all images and videos.
ਜਪਾਨ: ਲੋਕਾਂ ਨੂੰ ਘਰੋਂ ਭੱਜਣ ਤੇ ਲਾਪਤਾ ਹੋਣ ਵਿੱਚ ਕੰਪਨੀਆਂ ਕਰਦੀਆਂ ਹਨ ਮਦਦ
- ਲੇਖਕ, ਬਰਾਇਨ ਲੁਫਕਿਨ
- ਰੋਲ, ਬੀਬੀਸੀ ਪੱਤਰਕਾਰ
ਪੂਰੀ ਦੁਨੀਆਂ ਵਿੱਚ ਭਾਵੇਂ ਅਮਰੀਕਾ ਹੋਵੇ, ਜਰਮਨੀ ਜਾਂ ਯੂਕੇ ਕਈ ਲੋਕ ਸਭ ਕੁਝ ਅੱਧ ਵਿਚਾਲੇ ਛੱਡ ਲਾਪਤਾ ਹੋ ਜਾਂਦੇ ਹਨ।
ਉਹ ਆਪਣੀ ਦੂਜੀ ਜ਼ਿੰਦਗੀ ਦੀ ਸ਼ੁਰੂਆਤ ਕਰਨ ਲਈ ਆਪਣੇ ਘਰ, ਨੌਕਰੀਆਂ, ਪਰਿਵਾਰ ਛੱਡ ਕੇ ਬਿਨਾਂ ਪਿੱਛੇ ਮੁੜੇ ਕਿਤੇ ਚਲੇ ਜਾਂਦੇ ਹਨ।
ਜਪਾਨ ਵਿੱਚ ਅਜਿਹੇ ਲੋਕਾਂ ਨੂੰ ਕਦੇ-ਕਦੇ "ਜੋਹਾਤਸੂ" ਕਿਹਾ ਜਾਂਦਾ ਹੈ।
ਇਹ "ਭਾਫ਼ (ਵਾਸ਼ਪੀਕਰਨ)" ਲਈ ਜਪਾਨੀ ਸ਼ਬਦ ਹੈ ਪਰ ਲੋਕ ਇਸ ਦੀ ਵਰਤੋਂ ਅਚਾਨਕ ਸਾਲਾਂ ਜਾਂ ਦਹਾਕਿਆਂ ਤੱਕ ਗਾਇਬ ਹੋਣ ਵਾਲੇ ਲੋਕਾਂ ਲਈ ਵੀ ਕਰਦੇ ਹਨ।
ਇਹ ਵੀ ਪੜ੍ਹੋ-
ਇਸ ਕਹਾਣੀ ਲਈ ਆਪਣੇ ਪਰਿਵਾਰ ਦੇ ਨਾਮ ਨਾਲ ਜਾਣੇ ਜਾਂਦੇ 42 ਸਾਲਾ ਸੂਗੀਮੋਟੋ ਨੇ ਕਿਹਾ, "ਮੈਂ ਮਨੁੱਖੀ ਰਿਸ਼ਤਿਆਂ ਤੋਂ ਅੱਕ ਗਿਆ ਸੀ। ਮੈਂ ਛੋਟਾ ਜਿਹਾ ਸੂਟਕੇਸ ਲਿਆ ਤੇ ਗਾਇਬ ਹੋ ਗਿਆ। ਮੈਂ ਕਿਸੇ ਤਰ੍ਹਾਂ ਬਚ ਨਿਕਲਿਆ।"
ਉਨ੍ਹਾਂ ਨੇ ਕਿਹਾ ਕਿ ਇਸ ਛੋਟੇ ਜਿਹੇ ਜ਼ੱਦੀ ਇਲਾਕੇ ਵਿੱਚ, ਉਨ੍ਹਾਂ ਦੇ ਪਰਿਵਾਰ ਅਤੇ ਉਨ੍ਹਾਂ ਦੇ ਮੁੱਖ ਘਰੇਲੂ ਵਪਾਰ ਕਾਰਨ ਉਨ੍ਹਾਂ ਨੂੰ ਹਰ ਕੋਈ ਜਾਣਦਾ ਸੀ ਅਤੇ ਸੂਗੀਮੋਟੋ ਤੋਂ ਆਸ ਕੀਤੀ ਜਾ ਰਹੀ ਸੀ ਕਿ ਉਹ ਆਪਣੇ ਪਰਿਵਾਰਕ ਕਾਰੋਬਾਰ ਨੂੰ ਅੱਗੇ ਵਧਾਉਣ।
ਪਰ ਇਸੇ ਜ਼ਿੰਮੇਵਾਰੀ ਕਾਰਨ ਉਨ੍ਹਾਂ ਨੂੰ ਇੰਨੀ ਪਰੇਸ਼ਾਨੀ ਹੋਈ ਕਿ ਉਨ੍ਹਾਂ ਨੇ ਅਚਾਨਕ ਬਿਨਾਂ ਦੱਸੇ ਆਪਣਾ ਸ਼ਹਿਰ ਛੱਡ ਦਿੱਤਾ। ਇਸ ਬਾਰੇ ਉਨ੍ਹਾਂ ਨੇ ਕਿਸੇ ਨੂੰ ਨਹੀਂ ਦੱਸਿਆ।
ਨਤੀਜੇ ਦੀ ਪਰਵਾਹ ਕੀਤੇ ਬਿਨਾਂ, ਉਹ ਉਨ੍ਹਾਂ ਕੰਪਨੀਆਂ ਵੱਲ ਰੁਖ਼ ਕਰਦੇ ਹਨ, ਜੋ ਇਸ ਵਿੱਚ ਮਦਦ ਕਰਦੀਆਂ ਹਨ।
ਇਨ੍ਹਾਂ ਨੂੰ "ਨਾਈਟ ਆਪਰੇਸ਼ਨ" ਕਿਹਾ ਜਾਂਦਾ ਹੈ, ਜੋ ਜੋਹਾਤਸੂ ਬਣਨ ਲਈ ਸੰਕੇਤ ਦਿੰਦੇ ਹਨ।
ਉਹ ਉਨ੍ਹਾਂ ਲੋਕਾਂ ਦੀ ਗਾਇਬ ਹੋਣ ਵਿੱਚ ਮਦਦ ਕਰਦੇ ਹਨ, ਜੋ ਆਪਣੇ ਆਪ ਨੂੰ ਆਪਣੀ ਜ਼ਿੰਦਗੀ ਤੋਂ ਵੱਖ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਰਹਿਣ ਲਈ ਗੁਪਤ ਥਾਵਾਂ ਮੁਹੱਈਆ ਕਰਵਾਉਂਦੇ ਹਨ।
90ਵਿਆਂ ਦੇ ਦਹਾਕੇ ਵਿੱਚ ਜਪਾਨ ਵਿੱਚ ਨਾਈਟ-ਮੂਵਿੰਗ ਕੰਪਨੀ ਖੋਲ੍ਹਣ ਵਾਲੇ ਸ਼ੋ ਹਟੋਰੀ ਦਾ ਕਹਿਣਾ ਹੈ, "ਆਮ ਤੌਰ 'ਤੇ ਭੱਜਣ ਦਾ ਕਾਰਨ ਸਕਾਰਾਤਮਕ ਹੀ ਹੁੰਦਾ ਹੈ, ਜਿਵੇਂ ਯੂਨੀਵਰਸਿਟੀ 'ਚ ਦਾਖ਼ਲਾ, ਨਵੀਂ ਨੌਕਰੀ ਜਾਂ ਵਿਆਹ।"
"ਪਰ ਨਾਲ ਹੀ ਇਸ ਦੇ ਦੁਖਦ ਕਾਰਨ ਵੀ ਹੋ ਸਕਦੇ ਹਨ, ਉਦਾਹਰਨ ਵਜੋਂ ਯੂਨੀਵਰਸਿਟੀ ਛੱਡਣਾ, ਨੌਕਰੀ ਗੁਆਉਣਾ ਜਾਂ ਕਿਸੇ ਦਾ ਸ਼ਿਕਾਰ ਹੋਣ ਤੋਂ ਬਚਣ ਲਈ।"
ਪਹਿਲਾਂ ਮੰਨਿਆ ਜਾਂਦਾ ਸੀ ਕਿ ਇਸ ਲਈ ਵਿੱਤੀ ਕਾਰਨਾਂ ਕਰਕੇ ਲੋਕ ਅਜਿਹਾ ਕਰਦੇ ਹਨ ਪਰ ਛੇਤੀ ਪਤਾ ਲੱਗਾ ਕਿ ਇਸ ਪਿੱਛੇ "ਸਮਾਜਕ ਕਾਰਨ" ਵੀ ਹਨ।
ਉਨ੍ਹਾਂ ਦਾ ਕਹਿਣਾ ਹੈ, "ਅਸੀਂ ਜੋ ਕੀਤਾ ਉਹ ਲੋਕਾਂ ਲਈ ਨਵੇਂ ਜੀਵਨ ਦੀ ਸ਼ੁਰੂਆਤ ਵਿੱਚ ਸਮਰਥਨ ਸੀ।"
ਸਮਾਜਵਾਦੀ ਹਿਰੋਕੀ ਨਾਕਾਮੋਰੀ ਨੇ ਖੋਜ ਕੀਤੀ ਕਿ ਜੋਹਾਤਸੂ ਸ਼ਬਦ ਦਾ ਇਸਤੇਮਾਲ ਸਭ ਤੋਂ ਪਹਿਲਾਂ ਉਨ੍ਹਾਂ ਲੋਕਾਂ ਲਈ ਕੀਤਾ ਜਾਣ ਲੱਗਾ, ਜਿਨ੍ਹਾਂ ਨੇ 60ਵਿਆਂ ਵਿੱਚ ਲਾਪਤਾ ਹੋਣ ਦਾ ਫ਼ੈਸਲਾ ਲਿਆ।
ਦੂਜੀ ਜ਼ਿੰਦਗੀ
ਜਪਾਨ ਵਿੱਚ ਤਲਾਕ ਲੈਣ ਦੀ ਦਰ ਉਸ ਵੇਲੇ (ਅਤੇ ਅਜੇ ਵੀ) ਕਾਫੀ ਹੈ, ਲੋਕ ਕੋਰਟ-ਕਚਿਹਰੀਆਂ ਦੇ ਚੱਕਰ ਲਗਾਉਣ ਨਾਲੋਂ ਵਧੀਆਂ ਆਪਣੇ ਸਾਥੀਆਂ ਨੂੰ ਛੱਡ ਕੇ ਚਲਾ ਜਾਣਾ ਸੌਖਾ ਸਮਝਦੇ ਹਨ।
ਨਾਕਾਮੋਰੀ ਕਹਿੰਦੇ ਹਨ, "ਜਪਾਨ ਵਿੱਚ ਗਾਇਬ ਹੋਣਾ ਸੌਖਾ ਹੈ।"
ਗੁਪਤਤਾ ਦੀ ਪੂਰੀ ਤਰ੍ਹਾਂ ਨਾਲ ਰੱਖਿਆ ਕੀਤੀ ਜਾਂਦੀ ਹੈ, ਗਾਇਬ ਹੋਣ ਵਾਲਾ ਵਿਅਕਤੀ ਬਿਨਾਂ ਕਿਸੇ ਸੰਕੇਤ ਦੇ ਏਟੀਐੱਮ 'ਚੋਂ ਪੈਸੇ ਕਢਵਾ ਸਕਦਾ ਹੈ।
ਇਹ ਵੀ ਪੜ੍ਹੋ-
ਉਸ ਦੇ ਪਰਿਵਾਰ ਵਾਲੇ ਭੱਜਣ ਵਾਲਿਆਂ ਦੀ ਵੀਡੀਓ ਤੱਕ ਵੀ ਪਹੁੰਚ ਨਹੀਂ ਕਰ ਸਕਦੇ।
ਪੁਲਿਸ ਵੀ ਉਦੋਂ ਤੱਕ ਦਖ਼ਲ ਨਹੀਂ ਦਿੰਦੀ ਜਦੋਂ ਤੱਕ ਕਾਰਨ ਕੋਈ ਹੋਰ ਨਾਲ ਹੋਵੇ, ਜਿਵੇਂ ਅਪਰਾਧ ਜਾਂ ਕੋਈ ਹਾਦਸਾ।
ਬਸ, ਪਰਿਵਾਰ ਜਾਂ ਤਾਂ ਕਿਸੇ ਨਿੱਜੀ ਜਾਸੂਸ ਨੂੰ ਮੋਟੀ ਰਕਮ ਦੇ ਕੇ ਭਾਲ ਕਰਵਾ ਸਕਦਾ ਹੈ ਜਾਂ ਇੰਤਜ਼ਾਰ ਕਰ ਸਕਦਾ ਹੈ।
'ਮੈਂ ਹੈਰਾਨ ਰਹਿ ਗਈ'
ਪਿੱਛੇ ਰਹਿਣ ਜਾਣ ਵਾਲੇ ਪਰਿਵਾਰਕ ਮੈਂਬਰਾਂ ਲਈ ਇਹ ਅਸਹਿ ਹੋ ਜਾਂਦਾ ਹੈ।
ਆਪਣੀ ਪਛਾਣ ਨਾ ਦੱਸਣ ਵਾਲੀ ਔਰਤ, ਜਿਸ ਦਾ 22 ਸਾਲਾਂ ਪੁੱਤਰ ਕਿਤੇ ਲਾਪਤਾ ਹੋ ਗਿਆ ਤੇ ਉਸ ਨਾਲ ਸੰਪਰਕ ਨਹੀਂ ਹੋ ਸਕਿਆ, ਉਸ ਨੇ ਕਿਹਾ, "ਮੈਂ ਹੈਰਾਨ ਰਹਿ ਗਈ।"
ਉਸ ਨੇ ਕਿਹਾ, "ਦੋ ਵਾਰ ਉਸ ਦੀ ਨੌਕਰੀ ਚਲੇ ਜਾਣ ਕਾਰਨ ਉਹ ਪਰੇਸ਼ਾਨ ਹੋ ਗਿਆ। ਉਹ ਪੱਕਾ ਆਪਣੀ ਅਸਫ਼ਲਤਾ ਤੋਂ ਦੁਖੀ ਹੋਣਾ।"
ਜਿੱਥੇ ਉਸ ਦਾ ਪੁੱਤਰ ਰਹਿੰਦਾ ਸੀ ਉਹ ਉੱਥੇ ਗਈ, ਨੇੜੇ-ਤੇੜੇ ਦੇਖਿਆ ਅਤੇ ਫਿਰ ਕਈ ਦਿਨਾਂ ਤੱਕ ਕਾਰ 'ਚ ਉਸ ਲਈ ਇੰਤਜ਼ਾਰ ਕੀਤਾ ਸ਼ਾਇਦ ਕਿਤੇ ਨਜ਼ਰੀ ਆ ਜਾਵੇ ਪਰ ਕੁਝ ਪਤਾ ਨਹੀਂ ਲੱਗਾ।
ਉਸ ਨੇ ਦੱਸਿਆ ਕਿ ਪੁਲਿਸ ਨੇ ਕੋਈ ਮਦਦ ਨਹੀਂ ਕੀਤੀ ਅਤੇ ਉਸ ਨੂੰ ਕਿਹਾ ਕਿ ਸਿਰਫ਼ ਤਾਂ ਹੀ ਇਸ ਮਾਮਲੇ ਵਿੱਚ ਦਖ਼ਲ ਦੇ ਸਕਦੇ ਹਨ ਜੇ ਉਸ ਨੂੰ ਖੁਦਕੁਸ਼ੀ ਕੀਤੇ ਜਾਣ ਦਾ ਸ਼ੱਕ ਹੈ।
ਪਰ ਅਜਿਹਾ ਕੋਈ ਨੋਟ ਨਹੀਂ ਹੈ, ਇਸ ਲਈ ਉਹ ਮਦਦ ਨਹੀਂ ਕਰ ਸਕਦੇ।
ਉਸ ਦਾ ਕਹਿਣਾ ਹੈ, "ਮੈਂ ਸਮਝਦੀ ਹਾਂ ਕਿ ਸ਼ਿਕਾਰੀ ਹਨ, ਜਾਣਕਾਰੀ ਦੀ ਗ਼ਲਤ ਵਰਤੋਂ ਹੋ ਸਕਦੀ ਹੈ। ਇਹ ਜ਼ਰੂਰੀ ਕਾਨੂੰਨ ਹੈ।"
"ਪਰ ਅਪਰਾਧੀ, ਸ਼ਿਕਾਰੀ ਅਤੇ ਮਾਪੇ ਜੋ ਆਪਣੇ ਬੱਚਿਆਂ ਨੂੰ ਆਪ ਨੂੰ ਨਹੀਂ ਲੱਭ ਸਕਦੇ ਸੁਰੱਖਿਆ ਕਾਰਨਾਂ ਕਰ ਕੇ ਸਾਰਿਆਂ ਨਾਲ ਇੱਕੋ ਤਰ੍ਹਾਂ ਹੀ ਨਜਿੱਠਿਆ ਜਾਂਦਾ ਹੈ। ਇਹ ਕੀ ਹੈ?"
"ਮੌਜੂਦਾ ਕਾਨੂੰਨ ਅਤੇ ਬਿਨਾਂ ਪੈਸਿਆਂ ਤੋਂ ਮੈਂ ਸਿਰਫ਼ ਲਾਸ਼ਾਂ ਦੀ ਪਛਾਣ ਲਈ ਜਾ ਸਕਦੀ ਹਾਂ ਕਿ ਮੇਰੇ ਪੁੱਤਰ ਦੀ ਹੈ ਜਾਂ ਨਹੀਂ, ਬਸ, ਮੇਰੇ ਲਈ ਇਹੀ ਕੰਮ ਬਚਿਆ ਹੈ।"
ਬੀਬੀਸੀ ਨਿਊਜ਼ ਪੰਜਾਬੀ ਨੂੰ ਆਪਣੇ ਫੋਨ ਦੀ ਹੋਮ ਸਕ੍ਰੀਨ 'ਤੇ ਇੰਝ ਲਿਆਓ
ਗਾਇਬ ਹੋਣ ਵਾਲੇ
ਜੋਹਾਤਸੂ ਵੀ ਆਪਣੇ ਆਪ ਵਿੱਚ ਦੁੱਖੀ ਅਤੇ ਉਦਾਸ ਰਹਿੰਦੇ ਹਨ।
ਆਪਣੀ ਪਤਨੀ ਅਤੇ ਬੱਚਿਆਂ ਨੂੰ ਛੱਡ ਕੇ ਜਾਣ ਵਾਲੇ ਸੂਗੀਮੋਟੋ ਕਹਿੰਦੇ ਹਨ, "ਮੈਨੂੰ ਲਗਾਤਾਰ ਲਗਦਾ ਰਿਹਾ ਕਿ ਮੈਂ ਕੁਝ ਗ਼ਲਤ ਕੀਤਾ ਹੈ।"
"ਮੈਂ ਇੱਕ ਸਾਲ ਤੋਂ ਆਪਣੇ ਬੱਚਿਆਂ ਨੂੰ ਨਹੀਂ ਦੇਖਿਆ, ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਮੈਂ ਇੱਕ ਵਪਾਰਕ ਯਾਤਰਾ 'ਤੇ ਹਾਂ।"
ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਪਿੱਛੇ ਪਤਨੀ ਅਤੇ ਬੱਚੇ ਛੱਡਣ ਦਾ ਪਛਤਾਵਾ ਹੈ। ਸੂਗੀਮੋਟੋ ਫਿਲਹਾਲ ਟੋਕਿਓ ਦੇ ਇੱਕ ਆਵਾਸੀ ਜ਼ਿਲ੍ਹੇ ਵਿੱਚ ਰਹਿ ਰਹੇ ਹਨ।
ਨਾਈਟ-ਮੂਵਿੰਗ ਕੰਪਨੀ ਨੇ ਉਨ੍ਹਾਂ ਨੂੰ ਇਹ ਘਰ ਦਵਾਇਆ ਜੋ ਇੱਕ ਔਰਤ ਵੱਲੋਂ ਚਲਾਇਆ ਜਾਂਦਾ ਹੈ, ਜਿਸ ਦਾ ਸਾਇਤਾ ਹੈ।
ਉਨ੍ਹਾਂ ਨੇ ਵੀ ਆਪਣੇ ਪਰਿਵਾਰਕ ਨਾਮ ਦੀ ਹਵਾਲਾ ਦਿੱਤਾ। ਉਹ ਵੀ ਇੱਕ ਜੋਹਾਤਸੂ ਹੈ, ਜੋ 17 ਸਾਲ ਪਹਿਲਾ ਲਾਪਤਾ ਹੋਈ ਸੀ।
ਉਹ ਰਿਲੇਸ਼ਨਸ਼ਿਪ ਵਿੱਚ ਸ਼ੋਸ਼ਣ ਹੋਣ ਕਰ ਕੇ "ਗਾਇਬ" ਹੋ ਗਈ ਸੀ ਅਤੇ ਉਨ੍ਹਾਂ ਦਾ ਕਹਿਣਾ ਹੈ, "ਹੁਣ ਤੱਕ ਮੈਂ ਇੱਕ ਲਾਪਤਾ ਹਾਂ।"
ਉਨ੍ਹਾਂ ਨੇ ਅੱਗੇ ਦੱਸਿਆ, "ਮੇਰੇ ਕੋਲ ਕਈ ਤਰ੍ਹਾਂ ਦੇ ਗਾਹਕ ਹਨ। ਕਈ ਲੋਕ ਗੰਭੀਰ ਘਰੇਲੂ ਹਿੰਸਾ, ਆਕੜ ਅਤੇ ਆਪਣੀ ਮਰਜ਼ੀ ਨਾਲ ਭੱਜੇ ਹਨ।"
"ਮੈਨੂੰ ਨਹੀਂ ਪਤਾ, ਮੈਂ ਕਦੇ ਨਹੀਂ ਕਿਹਾ ਕਿ ਤੁਹਾਡਾ ਕੇਸ ਗੰਭੀਰ ਨਹੀਂ ਹੈ। ਹਰ ਕਿਸੇ ਦਾ ਆਪਣਾ ਸੰਘਰਸ਼ ਹੈ।"
ਸੂਗੀਮੋਟੋ ਵਰਗੇ ਲੋਕਾਂ ਲਈ ਉਨ੍ਹਾਂ ਦੀ ਕੰਪਨੀ ਮਦਦ ਕਰਦੀ ਹੈ। ਬੇਸ਼ੱਕ ਉਹ ਗਾਈਬ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਦਾ ਪੁਰਾਣੀ ਜ਼ਿੰਦਗੀ ਨਾਲ ਕੋਈ ਲੈਣਾ-ਦੇਣਾ ਨਹੀਂ।
ਉਹ ਕਹਿੰਦੇ ਹਨ, "ਸਿਰਫ਼ ਮੇਰੇ ਵੱਡੇ ਪੁੱਤਰ ਨੂੰ ਸੱਚਾਈ ਦਾ ਪਤਾ ਹੈ, ਉਹ 13 ਸਾਲ ਦਾ ਹੈ।"
"ਮੈਂ ਉਸ ਦੇ ਸ਼ਬਦ ਨਹੀਂ ਭੁੱਲ ਸਕਦਾ, 'ਡੈਡ ਨੇ ਜੋ ਫ਼ੈਸਲਾ ਲਿਆ ਡੈਡ ਦੀ ਜ਼ਿੰਦਗੀ ਹੈ ਅਤੇ ਮੈਂ ਇਸ ਨੂੰ ਨਹੀਂ ਬਦਲ ਸਕਦਾ।'
"ਇਹ ਮੇਰੇ ਨਾਲੋਂ ਵੱਧ ਸਮਝਦਾਰੀ ਵਾਲੀ ਗੱਲ ਲਗਦੀ ਹੈ, ਹੈ ਨਾਂਹ?"
ਇਹ ਵੀ ਪੜ੍ਹੋ:
ਇਹ ਵੀ ਵੇਖੋ-