ਅਮਰੀਕੀ ਜੰਗਲਾਂ ਦੀ ਅੱਗ ਤੇ ਕੈਨੇਡਾ ਦੀ ਗਰਮੀ ਸਾਡੇ ਲਈ ਚਿੰਤਾ ਦਾ ਮੁੱਦਾ ਕਿਉਂ

ਅਮਰੀਕਾ ਦੇ ਪੱਛਮੀ ਖੇਤਰ ਵਿੱਚ ਭਿਆਨਕ ਗਰਮੀ ਨਾਲ ਜੰਗਲਾਂ ਵਿੱਚ ਅੱਗ ਲੱਗ ਗਈ ਹੈ ਤੇ ਵਧੇਰੇ ਤਾਪਮਾਨ 54.3 ਡਿਗਰੀ ਦਰਜ ਕੀਤਾ ਗਿਆ ਹੈ।

ਅਮਰੀਕਾ ਦੇ ਪੱਛਮੀ ਤਟ ਦੇ ਪ੍ਰਦੇਸ਼ਾਂ ਵਿੱਚ ਰਿਕਾਰਡ ਤੋੜ ਗਰਮੀ ਨਾਲ ਇੱਕ ਵੱਡੇ ਭੂ-ਭਾਗ ਵਿੱਚ ਫੈਲੇ ਜੰਗਲਾਂ ਵਿੱਚ ਅੱਗ ਲੱਗੀ ਹੋਈ ਹੈ।

ਪਿਛਲੇ ਸਾਲ ਵਾਂਗ ਅਮਰੀਕੀ ਪ੍ਰਾਂਤ ਓਰੇਗਨ ਦੇ ਜੰਗਲਾਂ ਵਿੱਚ ਇੱਕ ਵਾਰ ਫਿਰ ਭਿਆਨਕ ਅੱਗ ਲੱਗ ਗਈ ਹੈ।

ਇਹ ਵੀ ਪੜ੍ਹੋ-

ਇੱਥੇ ਦੇ ਫਰੇਮੈਂਟ-ਵਿਨੇਮਾ ਨੈਸ਼ਨਲ ਫਾਰੈਸਟ ਵਿੱਚ ਤੇਜ਼ ਹਵਾਵਾਂ ਦੇ ਕਾਰਨ ਕਰੀਬ 311 ਵਰਗ ਕਿਲੋਮੀਟਰ ਖੇਤਰ ਅੱਗ ਦੀ ਲਪੇਟ ਵਿੱਚ ਆ ਗਿਆ ਹੈ।

ਉੱਥੇ, ਕੈਲੀਫੋਰੀਆ ਦੀ ਡੈਥ ਵੈਲੀ ਵਿੱਚ ਬੀਤੇ ਸ਼ੁਕਰਵਾਰ ਵਧੇਰੇ ਤਾਪਨਾਮ 54.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਸੁਰੱਖਿਅਤ ਸਥਾਨਾਂ 'ਤੇ ਭੇਜੇ ਗਏ ਲੋਕ

ਤੇਜ਼ੀ ਨਾਲ ਫੈਲਦੀ ਅੱਗ ਕਾਰਨ ਸਥਾਨਕ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਿਹਾ ਗਿਆ ਹੈ।

ਕਈ ਥਾਵਾਂ 'ਤੇ ਅੱਗ ਕਾਰਨ ਬਿਜਲੀ ਦੀਆਂ ਤਾਰਾਂ ਸੜਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।

ਕਹਿਰ ਦੀ ਗਰਮੀ ਤੋਂ ਬਚਾਉਣ ਲਈ ਲੋਕਾਂ ਨੂੰ ਏਸੀ ਵਾਲੀਆਂ ਇਮਾਰਤਾਂ ਅਤੇ ਕਮਰਿਆਂ ਵਿੱਚ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ।

ਪ੍ਰਸ਼ਾਸਨ ਵੱਲੋਂ ਆਮ ਲੋਕਾਂ ਲਈ ਏਸੀ ਕੂਲਿੰਗ ਸੈਂਟਰਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਗਰਮੀ ਦੀ ਚਪੇਟ ਵਿੱਚ ਆਉਣ ਵਾਲਿਆਂ ਨੂੰ ਪਾਣੀ ਪੀਂਦੇ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ।

ਅਮਰੀਕਾ ਦੇ ਨਾਲ-ਨਾਲ ਕੈਨੇਡਾ ਦੇ ਪੱਛਮੀ ਖੇਤਰ ਵੀ ਕਹਿਰ ਦੀ ਗਰਮੀ ਦਾ ਸਾਹਮਣਾ ਕਰ ਰਹੇ ਹਨ।

ਕੈਨੇਡਾ ਦੇ ਅਧਿਕਾਰੀਆਂ ਨੇ ਜੁਲਾਈ ਮਹੀਨੇ ਦੀ ਸ਼ੁਰੂਆਤ ਵਿੱਚ ਦੱਸਿਆ ਸੀ ਕਿ ਕੈਨੇਡਾ ਵਿੱਚ ਰਿਕਾਰਡ ਤੋੜ ਹੀਟਵੇਵ ਦੌਰਾਨ ਅਚਾਨਕ ਸੈਂਕੜੇ ਮੌਤਾਂ ਹੋਈਆਂ, ਜਿਨ੍ਹਾਂ ਵਿੱਚੋਂ ਕਈ ਮੌਤਾਂ ਗਰਮੀ ਨਾਲ ਹੋਣ ਦਾ ਸ਼ੱਕ ਹੈ।

ਕੀ ਵਾਤਾਵਰਨ ਤਬਦੀਲੀ ਹੈ ਕਾਰਨ?

ਅਮਰੀਕੀ ਪ੍ਰਾਂਤ ਨੇਵਾਡਾ ਵਿੱਚ ਬੀਤੇ ਸ਼ਨੀਵਾਰ ਵਧੇਰੇ ਤਾਪਮਾਨ 47.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।

ਇਸ ਦੇ ਕੁਝ ਹਫ਼ਤਿਆਂ ਪਹਿਲਾਂ ਉੱਤਰੀ ਅਮਰੀਕਾ ਵਿੱਚ ਖ਼ਤਰਨਾਕ ਹੀਟਵੇਵ ਦਰਜ ਕੀਤੀ ਗਈ ਸੀ ਜਿਸ ਦੌਰਾਨ ਅਚਾਨਕ ਸੈਂਕੜੇ ਲੋਕਾਂ ਦੇ ਮਰਨ ਦੀਆਂ ਖ਼ਬਰਾਂ ਆਈਆਂ ਸਨ।

ਇਨ੍ਹਾਂ ਵਿੱਚ ਕਈ ਲੋਕਾਂ ਦੀ ਮੌਤ ਨੂੰ ਗਰਮੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੀ।

ਅਜਿਹੇ ਵਿੱਚ ਸਵਾਲ ਉਠਦਾ ਹੈ ਕਿ ਕੀ ਵਾਤਾਵਰਨ ਤਬਦੀਲੀ ਕਾਰਨ ਇਸ ਤਰ੍ਹਾਂ ਕਹਿਰ ਦੀ ਮੌਸਮੀ ਘਟਨਾਵਾਂ ਹੋਣ ਦੀ ਗਿਣਤੀ ਵੱਧ ਸਕਦੀ ਹੈ ਪਰ ਕਿਸੇ ਵੀ ਇੱਕ ਘਟਨਾ ਨੂੰ ਵਾਤਾਵਰਨ ਤਬਦੀਲੀ ਨਾਲ ਜੋੜਨਾ ਇੱਕ ਜਟਿਲ ਪ੍ਰਕਿਰਿਆ ਹੈ।

ਹਾਲਾਂਕਿ, ਵਾਤਾਵਰਨ ਤਬਦੀਲੀ ਦਾ ਅਧਿਐਨ ਕਰਨ ਵਾਲਿਆਂ ਦੀਆਂ ਮੰਨੀਏ ਤਾਂ ਵਾਤਾਵਰਨ ਤਬਦੀਲੀ ਦੇ ਬਿਨਾਂ ਜੂਨ ਮਹੀਨੇ ਦੇ ਅੰਤ ਵਿੱਚ ਪੱਛਮੀ ਕੈਨੇਡਾ ਅਤੇ ਅਮਰੀਕਾ ਵਿੱਚ ਇੰਨੀ ਗਰਮੀ ਪੈਣਾ ਲਗਭਗ ਅਸੰਭਵ ਜਿਹਾ ਹੈ।

ਉੱਤਰੀ ਅਮਰੀਕਾ 'ਚ ਕਹਿਰ ਤੇ ਡਰ

ਬੀਬੀਸੀ ਦੇ ਵਾਤਾਵਰਨ ਵਿਸ਼ਲੇਸ਼ਕ ਰੋਜਰ ਹਰਾਬਿਨ ਕਹਿੰਦੇ ਹਨ ਕਿ ਇਸ ਹਫ਼ਤੇ ਖੋਜਕਾਰਾਂ ਦੀ ਕੌਮਾਂਤਰੀ ਟੀਮ ਵੱਲੋਂ ਕੀਤੇ ਗਏ ਅਧਿਐਨ ਨੇ ਸਿੱਟਾ ਕੱਢਿਆ ਹੈ ਕਿ ਪੱਛਮੀ ਕੈਨੇਡਾ ਅਤੇ ਅਮਰੀਕਾ ਵਿੱਚ ਪੈਣ ਵਾਲੀ ਕਹਿਰ ਦੀ ਗਰਮੀ ਵਾਤਾਵਰਨ ਤਬਦੀਲੀ ਤੋਂ ਬਿਨਾਂ ਅਸੰਭਵ ਹੈ।

ਇਹ ਟੀਮ ਵਰਲਡ ਵੈਥਰ ਐਟਰੀਬਿਊਸ਼ਨ ਨੈਟਵਰਕ ਦਾ ਹਿੱਸਾ ਹੈ।

ਇਸ ਟੀਮ ਨੇ ਇਸ ਨੂੰ ਇੱਕ ਹਜ਼ਾਰ ਸਾਲਾਂ ਵਿੱਚੋਂ ਇੱਕ ਵਾਰ ਵਾਪਰਨ ਵਾਲੀ ਘਟਨਾ ਵਜੋਂ ਦੱਸਿਆ ਹੈ, ਜਿਸ ਦੀ ਵਾਤਾਵਰਨ 'ਤੇ ਮਨੁੱਖੀ ਪ੍ਰਭਾਵ ਤੋਂ ਬਿਨਾਂ ਵਾਪਰਨ ਦੀ ਸੰਭਾਵਨਾ 150 ਗੁਣਾ ਘੱਟ ਹੈ।

ਕਈ ਮੌਸਮ ਵਿਗਿਆਨੀ ਸੰਕਟ ਦੇ ਸੰਕੇਤ ਦੇਣ ਦੇ ਇਲਜ਼ਾਮ ਲਗਣ ਤੋਂ ਘਬਰਾ ਰਹੇ ਹਨ ਪਰ ਕਈ ਪਿਛਲੇ ਕੁਝ ਸਮੇਂ ਤੋਂ ਖੁੱਲ੍ਹ ਕੇ ਚਿੰਤਾ ਜ਼ਾਹਿਰ ਕਰ ਰਹੇ ਹਨ।

ਤਜਰਬੇਕਾਰ ਵਿਗਿਆਨੀ ਪ੍ਰੋਫੈਸਰ ਸਰ ਬ੍ਰਿਆਨ ਹੋਸਕਿਨਸ ਮੁਤਾਬਕ, "ਰਿਕਾਰਡ ਤਾਪਮਾਨ ਸੱਚਮੁੱਚ ਚਿੰਤਾ ਦਾ ਵਿਸ਼ਾ ਹੈ।"

ਹੋਰਨਾਂ ਸ਼ਬਦਾਂ 'ਚ ਜੇਕਰ ਕਹੀਏ ਤਾਂ ਕਈ ਥਾਵਾਂ 'ਤੇ ਹਾਲਾਤ ਸੋਚ ਤੋਂ ਵੀ ਜ਼ਿਆਦਾ ਮਾੜੇ ਹਨ।

ਕੰਪਿਊਟਰ ਮਾਡਲ ਉਹ ਹਨ, ਜਿਨ੍ਹਾਂ ਦੀ ਵਰਤੋਂ ਵਿਗਿਆਨੀ ਪ੍ਰਿਥਵੀ ਦੇ ਵਾਤਾਵਰਨ ਦੇ ਭਵਿੱਖ ਦੇ ਵਿਹਾਰ ਦਾ ਅੰਦਾਜ਼ਾ ਲਗਾਉਣ ਲਈ ਕਰਦੇ ਹਨ।

ਪਰ ਉਹ ਗਲੋਬਲ ਤਾਪਮਾਨ 'ਤੇ ਬੇਹੱਦ ਵਿਆਪਕ ਨਜ਼ਰ ਮਾਰਦੇ ਹਨ।

ਉਹ ਛੋਟੇ ਇਲਾਕਿਆਂ ਲਈ ਓਨੇ ਸਟੀਕ ਨਹੀਂ ਹੁੰਦੇ, ਜਿੱਥੇ ਅੰਦਾਜ਼ੇ ਲਗਾਏ ਗਏ ਤਾਪਮਾਨ ਦੀ ਚਰਮ ਸੀਮਾ ਸਥਾਨਕ ਪੱਧਰ 'ਤੇ ਵੱਧ ਹੋ ਸਕਦੀ ਹੈ।

ਵਿਗਿਆਨੀ ਹੁਣ ਅਜਿਹੀਆਂ ਅਜੀਬ ਵਾਤਾਵਰਨ ਦੀਆਂ ਘਟਨਾਵਾਂ ਵਿੱਚੋਂ ਕੁਝ ਦੀ ਭਵਿੱਖਬਾਣੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਬੀਬੀਸੀ ਨਿਊਜ਼ ਪੰਜਾਬੀ ਨੂੰ ਆਪਣੇ ਫੋਨ ਦੀ ਹੋਮ ਸਕ੍ਰੀਨ 'ਤੇ ਇੰਝ ਲਿਆਓ

ਇਹ ਨਾ ਕੇਵਲ ਹੀਟਵੇਵ ਹੈ ਬਲਕਿ ਮੂਸਲਾਧਾਰ ਮੀਂਹ ਵੀ ਹੈ, ਜੋ ਹੜ੍ਹ ਦਾ ਸਬੱਬ ਬਣ ਸਕਦਾ ਹੈ।

ਯੂਕੇ ਮੈਟ ਆਫਿਸ ਨੂੰ ਆਸ ਹੈ ਨਵਾਂ ਮੈਗਾਕੰਪਿਊਟਰ ਵਧੇਰੇ ਬਰੀਕੀ ਨਾਲ ਪ੍ਰਭਾਸ਼ਿਤ ਪੈਮਾਨੇ ਦਾ ਅੰਦਾਜ਼ਾ ਲਗਾਉਣ ਲਈ ਸਮਰੱਥ ਹੋਵੇਗਾ।

ਹਾਲਾਂਕਿ, ਕਈਆਂ ਨੂੰ ਇਸ ਬਾਰੇ ਖਦਸ਼ਾ ਰਹੇਗਾ।

ਇਸ ਵਿਚਾਲੇ ਤਾਪਮਾਨ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਵਿਗਿਆਨੀਆਂ ਦੇ ਟੀਚੇ ਨੂੰ ਬਦਲ ਰਿਹਾ ਹੈ।

ਅਜੇ ਤਾਂ ਗਲੋਬਲ ਤਾਪਮਾਨ 1.2 ਡਿਗਰੀ ਸੈਲੀਅਸ ਨਾਲ ਵਧਿਆ ਹੈ ਪਰ ਆਉਣ ਵਾਲੇ ਦਹਾਕੇ ਦੀ ਸ਼ੁਰੂਆਤ ਵਿੱਚ ਇਹ 1.5 ਡਿਗਰੀ ਸੈਲੀਅਸ ਤੱਕ ਵਧ ਰਿਹਾ ਹੈ।

ਜਦੋਂ ਤੱਕ ਮੌਲਿਕ ਨੀਤੀਆਂ ਨਹੀਂ ਬਦਲਦੀਆਂ ਤਾਪਮਾਨ 2 ਡਿਗਰੀ ਸੈਲੀਅਸ ਅਤੇ ਉਸ ਤੋਂ ਵੀ ਵੱਧ ਤੱਕ ਪਹੁੰਚ ਸਕਦਾ ਹੈ।

ਇਹ ਵੀ ਪੜ੍ਹੋ:

ਇਹ ਵੀ ਵੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)